The Akali Dal struck a deal with Sunil Kanugolu for the Punjab
Connect with us [email protected]

ਅਕਾਲੀ ਦਲ ਨੇ ਪੰਜਾਬ ਦੇ ਚੋਣ ਮੋਰਚੇ ਵਾਸਤੇ ਸੁਨੀਲ ਕਾਨੂਗੋਲੂ ਨਾਲ ਸੌਦਾ ਮਾਰ ਲਿਆ

Published

on

Sunil Kanugolu
  • ਕਾਂਗਰਸ ਦੇ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦੀ ਕਾਟ ਕਰੇਗਾ ਕਾਨੂਗੋਲੂ
    ਚੰਡੀਗੜ੍ਹ, 22 ਜੂਨ, – ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਭਾਵੇਂ ਅਜੇ 7-8 ਮਹੀਨਿਆਂ ਨੂੰ ਹੋਣੀਆਂ ਹਨ, ਪਰਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਰਣਨੀਤੀ ਘੜਨੀ ਸ਼ੁਰੂ ਵੀ ਕਰ ਦਿੱਤੀ ਹੈ।ਇਸ ਦੌਰਾਨ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਪਿੱਛੋਂ ਅਗਲੇ ਕਦਮ ਵਜੋਂ ਚੋਣ ਰਣਨੀਤੀ ਘੜਨ ਲਈ ਦੱਖਣੀ ਭਾਰਤ ਦੇ ਇੱਕ ਚੋਣ ਮਾਹਰਸੁਨੀਲ ਕਾਨੂਗੋਲੂ ਨਾਲ ਸਮਝੌਤਾ ਕਰ ਲਿਆ ਹੈ। ਉਹ ਕਾਂਗਰਸ ਪਾਰਟੀ ਵੱਲੋਂ ਸਮਝੌਤੇ ਹੇਠ ਆ ਰਹੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਟੱਕਰ ਦੀ ਯੋਜਨਾਬੰਦੀ ਕਰੇਗਾ।
    ਪਤਾ ਲੱਗਾ ਹੈ ਕਿ ਸੁਨੀਲਕਾਨੂਗੋਲੂ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਜਲਦੀ ਹੀ ਸੁਨੀਲ ਕਾਨੂਗੋਲੂ ਨਾਲ ਮੀਟਿੰਗ ਕਰਨ ਵਾਲੇ ਹਨ। ਇਸ ਪਿੱਛੋਂ ਉਨ੍ਹਾਂ ਦੀ ਯੋਜਨਾ ਅਨੁਸਾਰ ਚੋਣ ਲੜਨ ਲਈ ਨੀਤੀ ਦਾ ਐਲਾਨ ਕੀਤਾ ਜਾਵੇਗਾ।ਵਰਨਣ ਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਬਹੁਤ ਘੱਟ ਮਸਾਂ ਪੰਦਰਾਂ ਸੀਟਾਂ ਮਿਲੀਆਂ ਸਨ, ਇਸ ਲਈ ਉਸ ਨੇ ਇਸ ਵਾਰੀ ਪਹਿਲਾਂ ਬਸਪਾ ਨਾਲ ਗਠਜੋੜ ਕੀਤਾ ਤੇ ਫਿਰਦੱਖਣੀ ਭਾਰਤ ਦੇ ਰਣਨੀਤੀ ਮਾਹਰ ਨਾਲ ਸਮਝੌਤਾ ਕਰ ਕੇ ਯੋਜਨਾ ਬਣਾਉਣੀ ਸ਼ੁਰੂ ਕੀਤੀ ਹੈ। ਪੰਜਾਬ ਵਿੱਚ ਕਾਂਗਰਸ ਪਾਰਟੀ ਅੰਦਰੂਨੀ ਝਗੜੇ ਵਿਚ ਫਸੀ ਵੇਖ ਕੇ ਅਕਾਲੀ ਦਲ ਨੇ ਰਾਜ ਦੇ ਲਗਭਗ ਹਰ ਹਲਕੇ ਵਿੱਚ 50 ਦੇ ਕਰੀਬ ਨੌਜਵਾਨਾਂ ਦੀ ਟੀਮ ਸਰਗਰਮ ਕਰਦਿੱਤੀ ਹੈ, ਜਿਹੜੀ ਹਲਕੇ ਵਿੱਚ ਲੋਕਾਂ ਦੀ ਨਬਜ਼ ਟੋਹ ਰਹੀ ਹੈ।ਇਹ ਟੀਮਾਂ ਪਹਿਲਾਂ ਵਿਧਾਨ ਸਭਾ ਹਲਕੇ ਦੇ ਜਾਤਾਂ ਬਾਰੇ ਅੰਕੜੇ ਜੋੜ ਕੇ ਫਿਰ ਲੋਕਾਂ ਤੋਂ ਰਾਏ ਲੈਣਗੀਆਂ ਕਿ ਤੁਹਾਡੇ ਇਲਾਕੇ ਵਿਚ ਕਿਸ ਜਾਤ ਦਾ ਪ੍ਰਭਾਵ ਵੱਧ ਹੈ ਅਤੇ ਅਕਾਲੀ ਦਲ ਕਿਸ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇ ਤਾਂ ਕੀ ਸਥਿਤੀ ਰਹੇਗੀ। ਇਹੀ ਨਹੀਂ, ਇਹ ਵੀ ਸਰਵੇ ਕੀਤਾ ਜਾ ਰਿਹਾ ਹੈ ਕਿ ਚੋਣਜਿੱਤਣ ਲਈ ਕਿਸ ਹਲਕੇ ਵਿੱਚ ਪੈਸੇ ਦਾ ਕਿੰਨਾਜ਼ੋਰ ਰਹੇਗਾ ਜਾਂ ਫਿਰ ਕਿਸ ਪਾਰਟੀ ਦਾ ਕੌਣ ਉਮੀਦਵਾਰ ਚੋਣ ਜਿੱਤ ਸਕੇਗਾ ਜਾਂ ਅਕਾਲੀ ਦਲ ਕਿਸ ਉਮੀਦਵਾਰ ਨੂੰ ਲਿਆ ਕੇ ਚੋਣ ਜਿੱਤਸਕਦਾ ਹੈ।
    ਮੂਲ ਰੂਪ ਵਿੱਚ ਕਰਨਾਟਕ ਦੇ ਨਿਵਾਸੀ ਸੁਨੀਲ ਕਾਨੂਗੋਲੂ ਦਾ ਪਾਲਣ ਪੋਸ਼ਣ ਚੇਨੱਈ ਵਿਚ ਹੋਇਆ ਹੈ। ਅੱਜ ਤਕ ਉਸ ਨੇ ਖੁਦ ਨੂੰ ਲੋਅ ਪ੍ਰੋਫਾਈਲ ਰੱਖਿਆ ਹੈ, ਪਰ ਸਿਆਸੀ ਖੇਤਰ ਵਿਚ ਉਸ ਦਾ ਕਾਫੀ ਨਾਂ ਹੈ।ਸੁਨੀਲ ਕਾਨੂਗੋਲੂ ਤੇ ਪ੍ਰਸ਼ਾਂਤ ਕਿਸ਼ੋਰ ਦੋਵਾਂ ਨੇ ਪਹਿਲਾਂਭਾਜਪਾ ਵੱਲੋਂ ਨਰਿੰਦਰ ਮੋਦੀ ਨੂੰਪ੍ਰਧਾਨ ਮੰਤਰੀ ਬਣਾਉਣ ਲਈ ਕੰਮ ਕੀਤਾ ਸੀ। ਸੁਨੀਲ ਕਾਨੂੰਗੋਲੂ ਨੇ ਐਸੋਸੀਏਸ਼ਨ ਆਫ ਬਿਲੀਅਨ ਮਾਈਂਡਸ ਫੋਰਮ ਵੱਲੋਂ ਕੰਮ ਕੀਤਾ ਤੇ ਉਸ ਦੀ ਅਗਵਾਈ ਹੇਠ ਭਾਜਪਾ ਨੇ ਉਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਤੇ ਕਰਨਾਟਕ ਚੋਣਾਂ ਜਿੱਤੀਆਂ ਸਨ।ਬਾਅਦ ਵਿਚ ਉਸ ਨੇ ਸਾਲ ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਡੀ ਐੱਮ ਕੇਪਾਰਟੀ ਦੇ ਮੁਖੀ ਐੱਮ ਕੇ ਸਟਾਲਿਨ ਲਈ ‘ਨਮਾਕੂ ਨਾਮ’ (ਅਸੀਂ ਆਪਣੇ ਲਈ) ਮੁਹਿੰਮ ਚਲਾ ਕੇ ਜਿੱਤ ਦਿਵਾਈ ਸੀ।

ਪੰਜਾਬੀ ਖ਼ਬਰਾਂ

ਸੁਮੇਧ ਸੈਣੀ ਦੇ ਖਿਲਾਫ ਇਕ ਕੇਸ ਵਿੱਚ ਐਕਸੀਐਨ ਸਮੇਤ ਸੱਤ ਜਣੇ ਨਾਮਜ਼ਦ

Published

on

Sumedh Singh Saini

ਅਦਾਲਤ ਵੱਲੋਂ ਕੇਸ ਨਾਲ ਅਟੈਚ ਕੀਤੀ ਕੋਠੀ ਗਲੇ ਦੀ ਹੱਡੀਬਣੀ
ਐਸ ਏ ਐਸ ਨਗਰ, 4 ਅਗਸਤ – ਪੰਜਾਬ ਸਟੇਟ ਵਿਜੀਲੈਂਸ ਨੇ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸੈਣੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭਿ੍ਰਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ 109, 120 ਬੀ ਦਾ ਕੇਸ ਦਰਜ ਕੀਤਾ ਹੈ, ਜਿਸ ਵਿੱਚ ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਨਿਮਰਤਦੀਪ ਸਿੰਘ ਵਾਸੀ ਸੈਕਟਰ35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲਵਾਸੀ ਫੇਜ਼-3 ਬੀ 1 ਮੁਹਾਲੀ, ਅਜੈ ਕੌਸ਼ਲ ਤੇ ਪ੍ਰਦੁੱਮਣ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ, ਪਰਮਜੀਤ ਸਿੰਘ ਪਿੰਡ ਭੜੌਜੀਆਂ ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਚੰਡੀਗੜ੍ਹ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਹੈ। ਕੇਸ ਦੀ ਜਾਂਚ ਵਿਜੀਲੈਂਸ ਦੇ ਜਾਇੰਟ ਡਾਇਰੈਕਟਰ ਕਰਾਈਮ ਵਰਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ।
ਇਸ ਸੰਬੰਧ ਵਿੱਚ ਵਿਜੀਲੈਂਸ ਨੇ ਦੋਸ਼ ਲਾਇਆ ਹੈ ਕਿ ਐਕਸੀਐਨ ਨਿਮਰਤਦੀਪ ਸਿੰਘ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਨੇ ਸੁਮੇਧ ਸੈਣੀ ਨੂੰ ਸੈਕਟਰ-20 ਡੀ ਵਾਲੀ ਕੋਠੀ ਨੰਬਰ 3048 ਦੀ ਪਹਿਲੀ ਮੰਜ਼ਿਲ 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਹਿਸਾਬ ਨਾਲ ਦਿੱਤੀ ਸੀ। ਇਸ ਬਾਰੇ ਦੋਵਾਂ ਧਿਰਾਂ ਵਿੱਚ 11 ਮਹੀਨੇ ਦਾ ਇਕਰਾਰਨਾਮਾ ਹੋਇਆ ਸੀ। ਇਸ ਮੌਕੇ ਸੁਮੇਧ ਸੈਣੀ ਨੇ ਕੋਠੀ ਮਾਲਕ ਨੂੰ ਚਾਲੀ ਲੱਖ ਰੁਪਏ ਸਕਿਓਰਟੀ ਵਜੋਂ ਅਤੇ ਪੰਜ ਲੱਖ ਰੁਪਏ ਦੋ ਮਹੀਨੇ ਦੇ ਐਡਵਾਂਸ ਕਿਰਾਏ ਵਜੋਂ ਦਿੱਤੇ ਸਨ। ਇਸ ਤੋਂ ਇਲਾਵਾ ਸੁਮੇਧ ਸੈਣੀ ਨੇ ਅਗਸਤ 2018 ਤੋਂ ਅਗਸਤ 2020 ਤਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਬੈਂਕ ਖਾਤੇ ਵਿੱਚ ਛੇ ਕਰੋੜ ਚਾਲੀ ਲੱਖ ਰੁਪਏ ਤਬਦੀਲ ਕੀਤੇ ਸਨ, ਜਦ ਕਿ ਸੁਮੇਧ ਸੈਣੀ ਤੋਂ 69 ਲੱਖ ਰੁਪਏ ਹੋਰ ਲੈ ਕੇ ਕੋਠੀ ਮਾਲਕ ਨੇ ਖਰਚ ਕੀਤੇ ਸਨ। ਵਿਜੀਲੈਂਸ ਦੇ ਮੁਤਾਬਕ ਨਿਮਰਤਦੀਪ ਸਿੰਘ ਤੇ ਉਸ ਦੇ ਪਿਤਾ ਨੇ ਸੁਮੇਧ ਸੈਣੀ ਨਾਲ ਗੰਢ-ਸੰਢ ਕਰ ਕੇ ਇਸ ਲੈਣ-ਦੇਣ ਨੂੰ ਜਾਇਜ਼ ਦਿਖਾਉਣ ਲਈ ਸਾਦੇ ਕਾਗਜ਼ ਉੱਤੇ ਇਕਰਾਰਨਾਮਾ ਕੀਤਾ ਸੀ, ਜਿਹੜਾ ਜਾਂਚ ਵਿੱਚ ਫਰਜ਼ੀ ਨਿਕਲਿਆ। ਇਸ ਸਾਰੀ ਕੋਠੀ ਉੱਤੇ ਅੱਜ ਸੁਮੇਧ ਸੈਣੀ ਦਾ ਕਬਜ਼ਾ ਹੈ ਅਤੇ ਇਸ ਕੋਠੀ ਬਾਰੇ ਅਦਾਲਤ ਨੇ ਆਰਜ਼ੀ ਤੌਰ ਉੱਤੇ ਕੁਰਕੀ ਦੇ ਹੁਕਮ ਜਾਰੀ ਕਰ ਕੇ 2.50 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਵਿਜੀਲੈਂਸ ਦਾ ਇਹ ਵੀ ਦੋਸ਼ ਹੈ ਕਿ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਅਤੇ ਹੋਰ ਥਾਵਾਂ ਉੱਤੇ 35 ਦੇ ਕਰੀਬ ਅਚੱਲ ਜਾਇਦਾਦਾਂ ਬਣਾਈਆਂ ਹਨ। ਨਿਮਰਤਦੀਪ ਸਿੰਘ ਅਤੇ ਉਸ ਦੇ ਪਰਵਾਰ ਦੇ 22 ਦੇ ਕਰੀਬ ਵੱਖ-ਵੱਖ ਬੈਂਕਾਂ ਵਿੱਚ ਖਾਤੇ ਹਨ। ਬਾਕੀ ਦੋਸ਼ੀਆਂ ਉੱਤੇ ਨਿਮਰਤਦੀਪ ਅਤੇ ਉਸ ਦੇ ਪਿਤਾ ਵੱਲੋਂ ਬਣਾਈ ਜਾਇਦਾਦ ਨਾਲ ਆਪਣੀ ਜਾਇਦਾਦ ਬਦਲਣ ਦਾ ਦੋਸ਼ ਹੈ, ਜਿਸ ਵਿੱਚ ਮਹਿੰਗੀ ਜ਼ਮੀਨ ਸਸਤੀ ਦੱਸ ਕੇ ਸੌਦਾ ਕੀਤਾ ਗਿਆ ਗਈ ਹੈ। ਵਿਜੀਲੈਂਸ ਨੇ ਦੇਰ ਰਾਤ ਤਕ ਸੁਮੇਧ ਸੈਣੀ ਦੇ ਘਰ ਵਿਖੇ ਛਾਪੇ ਤੋਂ ਬਾਅਦ ਕਈ ਹੋਰਨਾਂ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ,ਪਰ ਹਾਲੇ ਤਕ ਵਿਜੀਲੈਂਸ ਦੇ ਹੱਥ ਕੋਈ ਅਹਿਮਸੁਰਾਗ ਨਹੀਂ ਲੱਗਾ।

Continue Reading

ਅਪਰਾਧ

ਡਰੱਗ ਕੇਸ ਵਿੱਚ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ

Published

on

Arrested

ਅੰਮ੍ਰਿਤਸਰ, 4 ਅਗਸਤ – ਜਿ਼ਲਾ ਅੰਮ੍ਰਿਤਸਰ ਦੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ ਪਿਛਲੇ ਸਾਲ 194 ਕਿਲੋ ਹੈਰੋਇਨ ਤਸਕਰੀ ਦੇ ਕੇਸ ਵਿੱਚ ਫੜੇ ਜਾਣ ਵਾਲੇ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ ਕੱਢ ਕੇ ਉਸ ਨੂੰ ਅਦਾਲਤ ਨੇ ਤਿੰਨ ਅਗਸਤ ਤਕ ਪੁਲਸ ਕੋਲ ਸਰੰਡਰ ਕਰਨ ਨੂੰ ਕਿਹਾ ਸੀ, ਪ੍ਰੰਤੂ ਅਨਵਰ ਮਸੀਹ ਨਾ ਪੁਲਸ ਕੋਲ ਅਤੇ ਨਾ ਅਦਾਲਤ ਵਿੱਚ ਸਰੰਡਰ ਕਰਨ ਆਇਆ ਸੀ।
ਇਸ ਦੇ ਬਾਅਦ ਅਦਾਲਤ ਨੇ ਅਨਵਰ ਮਸੀਹਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਵਿੱਚ ਚੱਲਦੀ ਹੈਰੋਇਨ ਦੀ ਫੈਕਟਰੀ ਦਾ ਫੜਨ ਦੇ ਬਾਅਦਮਸੀਹ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੇ ਮੈਡੀਕਲ ਗਰਾਊਂਡ `ਤੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਬਾਅਦ ਵਿੱਚ ਅਨਵਰ ਨੇ ਐਸ ਟੀ ਐਫ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਉਸ ਦੇ ਅਧਿਕਾਰੀਆਂ ਉੱਤੇ ਲੱਖਾਂ ਰੁਪਏ ਦੀ ਰਿਸ਼ਵਤ ਦੇ ਦੋਸ਼ ਲਾਏ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਉਸ ਦੇ ਬਾਅਦ ਦੋਸ਼ੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਅਦਾਲਤ ਤੋਂ ਉਸ ਦੇ ਨਵੇਂ ਵਾਰੰਟ ਜਾਰੀ ਹੋਣ ਦਾ ਪਤਾ ਲੱਗਦੇ ਸਾਰ ਉਹ ਫਰਾਰ ਹੋ ਗਿਆ ਹੈ।

Read More Punjab Crime News

Continue Reading

ਰਾਜਨੀਤੀ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣਾ ਇਨਕਮ ਟੈਕਸ ਖੁਦ ਭਰਨਗੇ

Published

on

aman arora

ਚੰਡੀਗੜ੍ਹ, 4 ਅਗਸਤ – ਪੰਜਾਬ ਦੇ 93 ਵਿਧਾਇਕਾਂ ਦਾ ਇਨਕਮ ਟੈਕਸ ਰਾਜ ਸਰਕਾਰ ਵੱਲੋਂ ਭਰੇ ਜਾਣ ਦੀਆਂ ਖਬਰਾਂ ਆਉਣ ਪਿੱਛੋਂ ਸਿਆਸੀ ਹਲਕਿਆਂ ਵਿੱਚ ਭੂਚਾਲ ਆ ਗਿਆ ਹੈ ਅਤੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਪੈਸਿਆਂ ਵਿੱਚੋਂ ਵਿਧਾਇਕਾਂ ਦਾ ਟੈਕਸ ਸਰਕਾਰ ਵੱਲੋਂ ਭਰੇ ਜਾਣ ਉੱਤੇ ਸਿਆਸਤਦਾਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੱਲ੍ਹ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਮੁਲਾਕਾਤ ਕਰ ਕੇੇ ਆਮਦਨ ਟੈਕਸ ਦੀ ਸਹੂਲਤ ਛੱਡਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਕਿ ਪਾਰਟੀ ਵਿਧਾਇਕ ਮੀਟਿੰਗ ਕਰ ਕੇ ਇਸ ਬਾਰੇ ਫੈਸਲਾ ਲੈਣਗੇ, ਪਰ ਅਮਨ ਅਰੋੜਾ ਨੇ ਆਮਦਨ ਟੈਕਸ ਸਰਕਾਰ ਵੱਲੋਂ ਭਰੇ ਜਾਣ ਦੀ ਸਹੂਲਤ ਛੱਡਣ ਦਾ ਐਲਾਨ ਇੱਕਤਰਫਾ ਤੌਰ ਉੱਤੇ ਕਰ ਦਿੱਤਾ ਹੈ। ਵਿਧਾਨ ਸਭਾ ਸਪੀਕਰ ਨੂੰ ਲਿਖੇ ਪੱਤਰ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਪੰਜਾਬ ਵਿੱਚ ਰਾਜ-ਭਾਗ ਅਤੇੇ ਸ਼ਾਸਨ ਚੱਲਿਆ ਹੈ, ਉਸ ਨੇ ਪੰਜਾਬ ਨੂੰ ਕੰਗਾਲੀ ਦੇ ਕੰਢੇ ਉੱਤੇਪੁਚਾ ਦਿੱਤਾ ਹੈ ਅਤੇ ਪੰਜਾਬ ਦੇ ਵਿੱਤੀ ਹਾਲਾਤ ਅਤੇ ਅਮਨ-ਕਾਨੂੰਨ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਨੂੰ ਦਰੁਸਤ ਕਰ ਕੇ ਲੀਹ ਉੱਤੇ ਲਿਆਉਣ ਦੀ ਜ਼ਿੰਮੇਵਾਰੀ ਵੀ ਸਭ ਤੋਂ ਵੱਧ ਸਿਆਸੀ ਲੀਡਰਸ਼ਿਪ ਦੀ ਹੀ ਬਣਦੀ ਹੈ। ਇਸ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਆਪਣੀ ਤਨਖਾਹ ਉੱਤੇ ਲੱਗਦਾ ਆਮਦਨ ਟੈਕਸ ਆਪਣੇ ਪੱਲਿਓਂ ਭਰਨ ਦੀ ਚਿੱਠੀ ਲਿਖ ਦਿੱਤੀ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca