The Afghan vice president again accused Pakistan of helping the Taliban
Connect with us [email protected]

ਅੰਤਰਰਾਸ਼ਟਰੀ

ਅਫ਼ਗਾਨ ਉੱਪ ਰਾਸ਼ਟਰਪਤੀ ਨੇ ਪਾਕਿ ਉੱਤੇ ਤਾਲਿਬਾਨ ਦੀ ਮਦਦ ਦੇ ਦੋਸ਼ ਫਿਰ ਲਾਏ

Published

on

The Afghan vice president

ਅਫਗਾਨ ਰਾਜਦੂਤ ਦੀ ਧੀ ਦੇ ਅਗਵਾ ਨੂੰ ਇਮਰਾਨ ਨੇ ਗੰਭੀਰਤਾ ਨਾਲ ਲਿਆ
ਕਾਬੁਲ, 18 ਜੁਲਾਈ, – ਅਫ਼ਗਾਨਿਸਤਾਨ ਦੇ ਪਹਿਲੇ ਉੱਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਅੱਜ ਐਤਵਾਰ ਨੂੰ ਇਕ ਵਾਰ ਫਿਰ ਪਾਕਿਸਤਾਨ ਉੱਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਪਾਕਿਸਤਾਨ ਸਰਕਾਰ ਦਾ ਡਿਪਲੋਮੈਟਿਕ ਮਿਸ਼ਨ ਅਜੇ ਵੀ ਤਾਲਿਬਾਨ ਦੀ ਦਿੱਖ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸਲਾਮਿਕ ਸਟੇਟ ਖੁਰਾਸਾਨ ਅਤੇ ਅਲ-ਕਾਇਦਾ ਨਾਲ ਤਾਲਿਬਾਨ ਦੀ ਤੁਲਨਾ ਕਰਦੇ ਹੋਏ ਅਮਰੁੱਲਾ ਸਾਲੇਹ ਨੇ ਇਕ ਟਵੀਟ ਵਿੱਚ ਕਿਹਾ ਕਿ ਪਾਕਿਸਤਾਨ ਦਾ ਡਿਪਲੋਮੈਟਿਕਅਮਲਾ-ਫੈਲਾ ਤਾਲਿਬਾਨਾਂ ਦੇ ਲਈ ਇਕ ਕਾਲਪਨਿਕ ਅਕਸ ਨੂੰ ਬਿਆਨ ਕਰਨ ਤੇ ਸਜਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ, ਜਦ ਕਿ ਅਸਲ ਵਿੱਚ ਤਾਲਿਬਾਨ ਆਈ ਐੱਸ-ਖੁਰਾਸਨ ਅਤੇ ਅਲ-ਕਾਇਦਾ ਦੇ ਅਫ਼ਗਾਨਿਸਤਾਨ ਵਰਜਨ ਤੋਂ ਬਿਨਾਂ ਕੁਝ ਨਹੀਂ ਹੈ, ਪਰ ਪਾਕਿਸਤਾਨ ਵਿਦੇਸ਼ਾਂ ਵਿੱਚ ਚੰਗੇ ਅਤੇ ਬੁਰੇ ਅੱਤਵਾਦੀਆਂ ਦੀ ਕਹਾਣੀ ਬਣਾ ਕੇ ਉਨ੍ਹਾਂ ਨੂੰਟਿਕਣ ਦੇ ਟਿਕਾਣੇ ਦੇਂਦਾ ਹੈ।
ਵਰਨਣ ਯੋਗ ਹੈ ਕਿ ਪਿਛਲੇ ਦਿਨੀਂਅਮਰੁੱਲਾ ਸਾਲੇਹ ਨੇ ਟਵਿੱਟਰ ਉੱਤੇ ਕਿਹਾ ਸੀ ਕਿ ਪਾਕਿਸਤਾਨ ਹਵਾਈ ਫ਼ੌਜ ਕੁਝ ਖੇਤਰਾਂ ਵਿੱਚ ਤਾਲਿਬਾਨ ਨੂੰ ਨੇੜਲੀ ਹਵਾਈ ਮਦਦ ਦੇ ਰਹੀ ਹੈ। ਤਾਲਿਬਾਨ ਕਿਉਂਕਿ ਅਫ਼ਗਾਨਿਸਤਾਨ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ ਤੇ ਇਸ ਵਿੱਚ ਪਾਕਿਸਤਾਨ ਦੀ ਭੂਮਿਕਾ ਲੱਭ ਰਹੀ ਹੈ, ਇਸ ਲਈਅਮਰੁੱਲਾ ਸਾਲੇਹ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਨੇ ਅਫ਼ਗਾਨ ਸੈਨਾ ਤੇ ਹਵਾਈ ਸੈਨਾ ਨੂੰ ਅਧਿਕਾਰਤ ਚਿਤਾਵਨੀ ਜਾਰੀ ਕੀਤੀ ਹੈ ਕਿ ਸਪਿਨ ਬੋਲਡਕ ਖੇਤਰ ਤੋਂ ਤਾਲਿਬਾਨ ਦੇ ਪੈਰ ਉਖਾੜਨ ਦੀ ਕੋਸ਼ਿਸ਼ਕੀਤੀ ਤਾਂ ਉਸ ਨੂੰ ਪਾਕਿਸਤਾਨ ਦੀ ਹਵਾਈ ਫ਼ੌਜ ਦਾ ਸਾਹਮਣਾ ਕਰਨਾ ਹੋਵੇਗਾ। ਇਕ ਹੋਰ ਟਵੀਟ ਵਿੱਚਅਮਰੁੱਲਾ ਸਾਲੇਹ ਨੇ ਇਹ ਵੀ ਲਿਖਿਆ ਕਿ ਇਸ ਦੀ ਆਪਣੀ ਫੌਜ ਦੀ 215 ਕੋਰ ਦੀ ਮਦਦ ਨਾਲ ਬਹਾਦਰ ਕਮਾਂਡੋ ਨੇ ਨਿਮਰੋਜ ਵਿੱਚ ਚਖਨਸੌਰ ਜ਼ਿਲ੍ਹੇ ਉੱਤੇ ਫਿਰ ਕਬਜ਼ਾ ਕਰ ਲਿਆ, ਸਾਰੇ ਤਾਲਿਬਾਨ ਨੂੰ ਮਾਰ ਦਿੱਤਾ ਅਤੇ ਪਿਛਲੇ ਹਫ਼ਤੇ ਗਵਾਏ 10 ਏ ਪੀ ਸੀ ਨੂੰ ਵੀ ਉਨ੍ਹਾਂ ਤੋਂ ਫਿਰ ਖੋਹ ਲਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਫ਼ਗਾਨਿਸਤਾਨ ਬਹੁਤ ਵੱਡਾ ਹੈ ਅਤੇ ਇਸ ਨੂੰ ਨਿਗਲਣਾ ਪਾਕਿਸਤਾਨ ਦੇ ਵੱਸ ਦੀ ਗੱਲ ਨਹੀਂ, ਭਾਵੇਂ ਪਾਕਿਸਤਾਨ ਹਵਾਈ ਫ਼ੌਜ ਤਾਲਿਬਾਨ ਨੂੰ ਮਦਦ ਦੇ ਰਹੀ ਹੈ।
ਦੂਸਰੇ ਪਾਸੇ ਪਾਕਿਸਤਾਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਨਜੀਬ ਉਲ੍ਹਾ ਦੀ ਬੇਟੀ ਸਿਲਸਿਲਾ ਦੇ ਅਗਵਾ ਦੀ ਘਟਨਾ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੂੰ ਇਸ ਘਟਨਾ ਨਾਲ ਜੁੜੇ ਅਪਰਾਧੀਆਂ ਦੀ ਗ੍ਰਿਫਤਾਰੀ 48 ਘੰਟਿਆਂ ਵਿੱਚ ਕਰਨ ਲਈ ਕਿਹਾ ਹੈ। ਜਿ਼ਕਰ ਯੋਗ ਹੈ ਕਿ ਸਿਲਸਿਲਾ ਨੂੰ ਸ਼ੁੱਕਰਵਾਰ ਓਦੋਂ ਅਗਵਾ ਕੀਤਾ ਗਿਆ ਸੀ, ਜਦੋਂ ਉਹ ਬਾਜ਼ਾਰਤੋਂ ਕੁਝ ਖਰੀਦਦਾਰੀ ਕਰਨ ਗਈ ਸੀ। ਇਕ ਟੈਕਸੀ ਵਿਚ ਉਸ ਦੇ ਬੈਠਣ ਵੇਲੇ ਇਕ ਹੋਰ ਵਿਅਕਤੀ ਜਬਰੀ ਉਸੇ ਟੈਕਸੀ ਵਿਚ ਬੈਠ ਗਿਆ ਅਤੇ ਸਿਲਸਿਲਾ ਨੂੰ ਅਗਵਾ ਕਰ ਕੇ ਲੈ ਗਿਆ, ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ ਸੀ।
ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਅਧਿਕਾਰੀਆਂ ਨੂੰ ਦੋਸ਼ੀਆਂ ਦੀ 48 ਘੰਟੇਵਿੱਚਗ੍ਰਿਫਤਾਰੀ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਵਿੱਚ ਕਿਹਾ ਕਿ ਉਸ ਟੈਕਸੀ ਚਾਲਕ ਦਾ ਪਤਾ ਲੱਗ ਗਿਆ ਹੈ, ਜਿਸ ਨੇ ਸਿਲਸਿਲਾ ਨੂੰ ਬਾਅਦ ਵਿਚ ਛੱਡਿਆ ਸੀ।

Read More Latest Punjabi News

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ

Published

on

amerika

ਫਰਿਜ਼ਨੋ, 3 ਅਗਸਤ, – ਅਮਰੀਕਾ ਦੀ ਰਾਜਧਨੀ ਵਾਸਿ਼ੰਗਟਨ ਵਿੱਚ 6 ਜਨਵਰੀ ਨੂੰ ਟਰੰਪ ਸਮਰੱਥਕਾਂ ਵੱਲੋਂ ਕੀਤੇ ਹਮਲੇ ਦਾ ਜਵਾਬ ਦੇਣ ਵਾਲੇ ਦੋ ਹੋਰ ਪੁਲਸ ਅਫਸਰਾਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਨਾਲ ਪਾਰਲੀਮੈਂਟ ਬਿਲਡਿੰਗ ਦੀ ਰਾਖੀ ਕਰਨ ਵਾਲੇ ਅਫਸਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਚਾਰ ਹੋ ਗਈ ਹੈ।
ਪੁਲਸ ਵਿਭਾਗ ਦੇ ਬਿਆਨ ਅਨੁਸਾਰ ਮੈਟਰੋਪੋਲੀਟਨ ਪੁਲਸ ਅਫਸਰ ਗੁੰਥਰ ਹਾਸ਼ੀਦਾ ਵੀਰਵਾਰ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਿਆ ਮਿਲਿਆ। ਹਸ਼ੀਦਾ ਮਈ 2003 ਵਿੱਚ ਕੋਲੰਬੀਆ ਦੇ ਮੈਟਰੋਪੋਲੀਟਨ ਪੁਲਸ ਵਿਭਾਗ (ਐੱਮ ਪੀ ਡੀ) ਵਿੱਚ ਸ਼ਾਮਲ ਹੋਇਆ ਸੀ। ਇਕ ਹੋਰ ਐੱਮ ਪੀ ਡੀ ਅਧਿਕਾਰੀ ਕਾਈਲ ਡੀਫ੍ਰੇਟੈਗ, ਜਿਸ ਨੇ 6 ਜਨਵਰੀ ਨੂੰ ਕੈਪੀਟਲ ਬਿਲਡਿੰਗ ਹਮਲੇ ਦਾ ਜਵਾਬ ਦਿੱਤਾ, ਬੀਤੀ 10 ਜੁਲਾਈ ਨੂੰ ਮ੍ਰਿਤਕ ਪਿਆ ਮਿਲਿਆ ਤੇ ਵਿਭਾਗ ਅਨੁਸਾਰ ਡੀਫ੍ਰੇਟੈਗ ਦੀ ਮੌਤ ਦਾ ਕਾਰਨ ਵੀ ਖੁਦਕੁਸ਼ੀ ਸੀ। ਉਹ ਨਵੰਬਰ 2016 ਤੋਂ ਪੁਲਸ ਵਿਭਾਗ ਵਿੱਚ ਸੀ। ਇਨ੍ਹਾਂ ਤੋਂ ਇਲਾਵਾ ਦੋ ਹੋਰ ਪੁਲਸ ਅਧਿਕਾਰੀ ਜੈਫਰੀ ਸਮਿਥ ਅਤੇ ਕੈਪੀਟਲ ਪੁਲਸ ਅਫਸਰ ਹਾਵਰਡ ਲੀਬੇਨਗੁਡ ਨੇ ਉਸ ਕੈਪੀਟਲ ਦੰਗੇ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਦੇ ਹਮਲੇ ਦਾ ਜਵਾਬ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਗਏ ਸਨ।
ਵਰਨਣ ਯੋਗ ਹੈ ਕਿ ਛੇ ਜਨਵਰੀ ਦੀ ਟਰੰਪ ਸਮੱਰਥਕਾਂ ਦੀ ਹਿੰਸਾ ਵੇਲੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਕ ਕੈਪੀਟਲ ਪੁਲਸ ਅਧਿਕਾਰੀ, ਜਿਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ, ਦੀ ਅਗਲੇ ਦਿਨ ਮੌਤ ਹੋ ਗਈ ਸੀ ਤੇ ਇਸ ਦੌਰਾਨ 100 ਤੋਂ ਵੱਧ ਪੁਲਸ ਅਧਿਕਾਰੀ ਜ਼ਖਮੀ ਹੋਏ ਸਨ। ਪਿਛਲੇ ਹਫਤੇ ਉਸ ਕੇਸ ਦੀ ਗਵਾਹੀ ਵੇਲੇ ਚਾਰ ਪੁਲਸ ਅਧਿਕਾਰੀਆਂ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੀ ਵਿਸ਼ੇਸ਼ ਕਮੇਟੀ ਨੂੰ ਦੱਸਿਆ ਕਿ ਹਮਲੇ ਦੇ ਦੌਰਾਨ ਉਨ੍ਹਾਂ ਨੂੰ ਕੁੱਟਿਆ ਗਿਆ, ਧਮਕੀਆਂ ਦਿੱਤੀਆਂ ਗਈਆਂ ਤੇ ਪੁਲਸ ਅਧਿਕਾਰੀ ਨਸਲੀ ਬੇਇੱਜ਼ਤੀ ਦਾ ਸਿ਼ਕਾਰ ਵੀ ਹੋਏ ਸਨ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca