The Adani Group has leased Mangalore Airport for 50 years
Connect with us [email protected]

ਕਾਰੋਬਾਰ

ਅਡਾਨੀ ਗਰੁੱਪ ਨੇ ਮੰਗਲੂਰੂ ਹਵਾਈ ਅੱਡਾ 50 ਸਾਲਾਂ ਦੀ ਲੀਜ਼ ‘ਤੇ ਲਿਆ

Published

on

operates Mangalore Airport

ਮੰਗਲੂਰੂ, 4 ਨਵੰਬਰ – ਇੰਡੀਅਨ ਏਅਰ ਪੋਰਟ ਅਥਾਰਟੀ (ਏ ਏ ਆਈ) ਨੇ ਕਰਨਾਟਕਾ ਦਾ ਮੰਗਲੌਰ ਅੰਤਰਰਾਸ਼ਟਰੀ ਹਵਾਈ ਅੱਡਾ ਅਧਿਕਾਰਤ ਤੌਰ ‘ਤੇ ਅਡਾਨੀ ਗਰੁੱਪ ਨੂੰ 50 ਸਾਲਾਂ ਲਈ ਲੀਜ਼ ‘ਤੇ ਦੇ ਦਿੱਤਾ ਹੈ।
ਅਸਲ ਵਿੱਚਇਹ ਲੀਜ਼ 14 ਫਰਵਰੀ 2020 ਨੂੰ ਲਾਗੂ ਕੀਤੇ ਰਿਆਇਤੀ ਸਮਝੌਤੇ ਹੇਠਕੀਤੀ ਗਈ ਹੈ। ਇਸ ਪ੍ਰਾਪਤੀ ਦੇ ਨਾਲ ਅਡਾਨੀ ਗਰੁੱਪ ਨੇ ਦੇਸ਼ ਦੇ ਛੇ ਵੱਡੇ ਹਵਾਈ ਅੱਡਿਆਂ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿੱਚ ਲਖਨਊ, ਅਹਿਮਦਾਬਾਦ, ਤਿਰੂਵਨੰਥਾਪੁਰਮ, ਜੈਪੁਰ, ਗੁਹਾਟੀ ਅਤੇ ਮੰਗਲੌਰ ਦੇ ਹਵਾਈ ਅੱਡੇ ਸ਼ਾਮਲ ਹਨ।
ਲਖਨਊ ਦੇ ਚੌਧਰੀ ਚਰਨ ਸਿੰਘ ਏਅਰ ਪੋਰਟ ਬਾਰੇ ਅਡਾਨੀ ਗਰੁੱਪ ਨਾਲ ਹੋਏ ਸਮਝੌਤੇ ਤਹਿਤ ਸ਼ੁਰੂਆਤੀ ਤਿੰਨ ਸਾਲ ਤੱਕ ਅਡਾਨੀ ਗਰੁੱਪ ਦੇ ਅਧਿਕਾਰੀ ਏਅਰਪੋਰਟ ਪ੍ਰਸ਼ਾਸਨ ਨਾਲ ਕੰਮ ਕਰਨਗੇ। ਸੁਰੱਖਿਆ ਦੀ ਕਮਾਨ ਪਹਿਲਾਂ ਦੀ ਵਾਂਗ ਹੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਦੇ ਜਵਾਨ ਸੰਭਾਲਣਗੇ। ਫਾਇਰ ਫਾਈਟਿੰਗ ਸਿਸਟਮ ਅਤੇ ਇੰਜੀਨੀਅਰਿੰਗ ਸੇਵਾਵਾਂ ਅਡਾਨੀ ਗਰੁੱਪ ਦੇ ਅਧਿਕਾਰੀ ਸੰਭਾਲਣਗੇ। ਦੱਸਿਆ ਜਾਂਦਾ ਹੈ ਕਿ ਏਅਰ ਪੋਰਟ ‘ਤੇ ਕਿਸੇ ਵੀ ਸਹੂਲਤ ਦੀ ਫੀਸ ਹਾਲੇ ਨਹੀਂ ਵਧਾਈ ਜਾਵੇਗੀ। ਜਾਣਕਾਰੀ ਮੁਤਾਬਕ ਲਖਨਊ ਹਵਾਈ ਅੱਡੇ ‘ਤੇ ਦਿੱਲੀ ਦੀ ਤਰਜ਼ ‘ਤੇ ਮੁਫ਼ਤ ਪਿਕ ਐਂਡ ਡਰਾਪ ਸੇਵਾ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ।

ਕਾਰੋਬਾਰ

ਕੋਰੋਨਾ ਦੇ ਕਾਰਨ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਦੇ ਬੱਜਟ ਵਿੱਚ 30 ਫ਼ੀਸਦੀ ਕਟੌਤੀ

Published

on

corona

ਨਵੀਂ ਦਿੱਲੀ, 19 ਨਵੰਬਰ – ਕੋਰੋਨਾ ਵਾਇਰਸ ਦਾ ਅਸਰ ਇਸ ਵਾਰ ਭਾਰਤ ਦੇ ਬਜਟ ‘ਤੇ ਵੀ ਸਪੱਸ਼ਟ ਦੇਖਿਆ ਜਾ ਰਿਹਾ ਹੈ। ਇਸ ਬਾਰੇ ਕੁਝ ਮੰਤਰਾਲਿਆਂ ਅਤੇ ਵਿਭਾਗਾਂ ਦੇ ਬੱਜਟ ਵਿੱਚ 25-30 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਸਿਰਫ਼ ਜ਼ਰੂਰੀ ਗਤੀਵਿਧੀਆਂ ਵਾਲੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਪੂਰਾ ਬਜਟ ਮਿਲ ਰਿਹਾ ਹੈ, ਜਿਵੇਂ ਹੈਲਥ ਕੇਅਰ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਤੇ ਆਤਮ ਨਿਰਭਰ ਭਾਰਤ। ਇਸ ਕਾਰਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਦਿੱਤੇ ਜਾਣ ਵਾਲੇ ਕਈ ਭੁਗਤਾਨ ਵੀ ਰੋਕੇ ਜਾ ਰਹੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਸਾਰੇ ਰਿਵਾਈਜ਼ਡ ਐਲੋਕੇਸ਼ਨ ਦੇ ਹਿਸਾਬ ਨਾਲ ਖ਼ਰਚੇ ਕਰਨ। ਵਿੱਤੀ ਸਾਲ 2021 ਲਈ ਬੱਜਟ ਵਿੱਚ ਕੁਲ 30,42,230 ਕਰੋੜ ਰੁਪਏ ਖਰਚਣ ਲਈ ਦਿੱਤੇ ਗਏ ਸਨ ਅਤੇ ਅਪ੍ਰੈਲ ਤੋਂ ਸਤੰਬਰ ਤੱਕ ਇਸ ਵਿੱਚੋਂ 48.6 ਫੀਸਦੀ (14,79,410 ਕਰੋੜ ਰੁਪਏ) ਖਰਚੇ ਗਏ ਹਨ। ਆਸ ਕੀਤੀ ਜਾਂਦੀ ਹੈ ਕਿ ਕੋਰੋਨਾ ਦਾ ਅਸਰ ਅਗਲੇ ਸਾਲ ਦੇ ਬਜਟ ‘ਤੇ ਵੀ ਪੈ ਸਕਦਾ ਹੈ ਜਿਸ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਜੇ ਰਿਵਾਈਜ਼ਡ ਬੱਜਟ ਵਿੱਚ ਹੈਲਥ ਸੈਕਟਰ ਲਈ ਹੋਣ ਵਾਲੇ ਖਰਚਿਆਂ ਅਤੇ ਡਿਫੈਂਸ ਦੀ ਖਰੀਦ ਨੂੰ ਸਭ ਤੋਂ ਉਤੇ ਰੱਖਿਆ ਗਿਆ ਹੈ। ਬੱਜਟ ਵਿੱਚ ਕਟੌਤੀ ਇਸ ਉੱਤੇ ਵੀ ਨਿਰਭਰ ਕਰਦੀ ਹੈ ਕਿ ਕਿਸੇ ਮੰਤਰਾਲੇ ਨੇ ਕਿੰਨਾ ਪੈਸਾ ਖਰਚ ਕੀਤਾ ਹੈ। ਨਵੇਂ ਬਣੇ ਮੰਤਰਾਲੇ ਜਲ ਸ਼ਕਤੀ ਨੇ ਸਿਰਫ 33 ਫੀਸਦੀ ਬਜਟ ਖਰਚ ਕੀਤਾ ਹੈ, ਜਿਸ ਨੂੰ 30 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸੀ। ਪਾਵਰ ਮਿਨਿਸਟਰੀ ਨੇ ਸਿਰਫ਼ 28 ਫ਼ੀਸਦੀ ਬੱਜਟ ਖਰਚ ਕੀਤਾ ਹੈ।

Click Here To Read latest business news

Continue Reading

ਕਾਰੋਬਾਰ

ਭਾਰਤ ਵਿੱਚ ਕਾਰਾਂ ਦੀ ਰਿਟੇਲ ਵਿਕਰੀ 8 ਫ਼ੀਸਦੀ ਘਟੀ

Published

on

Retail sale of cars

ਨਵੀਂ ਦਿੱਲੀ, 10 ਨਵੰਬਰ – ਭਾਰਤ ਵਾਹਨ ਵੇਚਣ ਵਾਲਿਆਂ ਦੇ ਸੰਗਠਨ ਫਾਡਾ ਨੇ ਕਿਹਾ ਕਿ ਅਕਤੂਬਰ ਮਹੀਨੇ ‘ਚ ਯਾਤਰੀ ਕਾਰਾਂ (ਪੀ ਵੀ) ਦੀ ਪ੍ਰਚੂਨ ਵਿਕਰੀ ਸਾਲੋ-ਸਾਲ ਆਧਾਰ ‘ਤੇ 8æ8 ਫ਼ੀਸਦੀ ਘਟ ਕੇ 2,49,860 ਯੂਨਿਟ ਰਹਿ ਗਈ ਹੈ। ਸਪਲਾਈ ਸਬੰਧੀ ਮੁੱਦਿਆਂ ਕਾਰਨ ਵਾਹਨਾਂ ਦੀ ਰਜਿਸਟ੍ਰੇਸ਼ਨ ਮੱਧਮ ਪਈ ਹੈ।
ਫੈਡਰੇਸ਼ਨ ਆਫ ਆਟੋ ਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਤਾਬਕ ਯਾਤਰੀ ਕਾਰਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਅਕਤੂਬਰ 2019 ‘ਚ 2,73,980 ਯੂਨਿਟ ਰਹੀ ਹੈ। ਫਾਡਾ ਦੇਸ਼ ਭਰ ਦੇ 1,464 ਖੇਤਰੀ ਟ੍ਰਾਂਸਪੋਰਟ ਦਫ਼ਤਰਾਂ ‘ਚੋਂ 1,257 ਦਫ਼ਤਰਾਂ ਤੋਂ ਅੰਕੜੇ ਇਕੱਠੇ ਕਰਦੀ ਹੈ। ਦੋ ਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 26.82 ਫ਼ੀਸਦੀ ਘਟ ਕੇ 10,41,682 ਯੂਨਿਟ ਰਹਿ ਗਈ। ਇੱਕ ਸਾਲ ਪਹਿਲਾਂ ਅਕਤੂਬਰ 2019 ‘ਚ ਇਹ 14,23,394 ਵਾਹਨ ਸੀ। ਕਮਰਸ਼ੀਅਲ ਵਾਹਨਾਂ ਦੀ ਵਿਕਰੀ ਵੀ 30.32 ਫ਼ੀਸਦੀ ਘਟ ਕੇ 44,480 ਯੂਨਿਟ ਰਹਿ ਗਈ। ਇੱਕ ਸਾਲ ਪਹਿਲਾਂ ਇਸੇ ਮਹੀਨੇ ‘ਚ ਇਹ 68,837 ਵਾਹਨ ਰਹੀ ਸੀ। ਇਸ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵੀ 64.5 ਫ਼ੀਸਦੀ ਘਟ ਕੇ 22,381 ਵਾਹਨ ਰਹੀ। ਇੱਕ ਸਾਲ ਪਹਿਲਾਂ ਇਸੇ ਮਹੀਨੇ ਅਕਤੂਬਰ ‘ਚ ਇਹ ਵਿਕਰੀ 63,042 ਇਕਾਈ ਰਹੀ। ਇਸ ਦੌਰਾਨ ਟਰੈਕਟਰ ਵਿਕਰੀ 55 ਫ਼ੀਸਦੀ ਵਧ ਕੇ 55,146 ਯੂਨਿਟ ਤੱਕ ਪਹੁੰਚ ਗਈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ ਇਹ ਵਿਕਰੀ 35,456 ਯੂਨਿਟ ਸੀ। ਕੁਲ ਮਿਲਾ ਕੇ ਪਿਛਲੇ ਮਹੀਨੇ ਹਰ ਕਿਸਮ ਦੇ ਵਾਹਨਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਅਕਤੂਬਰ ਮਹੀਨੇ ਦੇ 23.99 ਫ਼ੀਸਦੀ ਦੇ ਮੁਕਾਬਲੇ ਘਟ ਕੇ 14,13,549 ਯੂਨਿਟ ਰਹੀ। ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਵਿਕਰੀ ਅੰਕੜਿਆਂ ਬਾਰੇ ਕਿਹਾ ਕਿ ਨਰਾਤਿਆਂ ਦੌਰਾਨ ਵਾਹਨਾਂ ਦੀ ਵਿਕਰੀ ਰਜਿਸਟ੍ਰੇਸ਼ਨ ‘ਚ ਤੇਜ਼ੀ ਰਹੀ, ਇਸ ਦੇ ਬਾਵਜੂਦ ਅਕਤੂਬਰ ‘ਚ ਵਿਕਰੀ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਘੱਟ ਰਹੀ। ਪਿਛਲੇ ਸਾਲ ਨਰਾਤੇ, ਦੀਵਾਲੀ ਅਕਤੂਬਰ ਮਹੀਨੇ ਦੇ ਦੌਰਾਨ ਆਏ ਸਨ। ਗੁਲਾਟੀ ਨੇ ਕਿਹਾ ਕਿ ਨਵੇਂ ਵਾਹਨਾਂ ਨੂੰ ਲੈ ਕੇ ਚੰਗੀ ਮੰਗ ਰਹੀ ਪਰ ਸ਼ੁਰੂਆਤੀ ਪੱਧਰ ਦੀ ਮੋਟਰ ਸਾਈਕਲ ਨੂੰ ਲੈ ਕੇ ਮੰਗ ਕਮਜ਼ੋਰ ਹੀ ਰਹੀ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪੱਧਰ ਦੇ ਟ੍ਰੈਫਿਕ ਨੂੰ ਲੈ ਕੇ ਜਿੱਥੇ ਛੋਟੇ ਕਮਰਸ਼ੀਅਲ ਵਾਹਨਾਂ ਸਬੰਧੀ ਮੰਗ ਵਧੀਆ ਰਹੀ ਉਥੇ ਹੀ ਦਰਮਿਆਨੇ ਅਤੇ ਭਾਰੀ ਕਮਰਸ਼ੀਅਲ ਵਾਹਨ ਵਰਗ ‘ਚ ਲਗਾਤਾਰ ਭਾਰੀ ਗਿਰਾਵਟ ਰਹੀ।

Click Here To Read Latest business news

Continue Reading

ਕਾਰੋਬਾਰ

ਦੀਵਾਲੀ ਮੌਕੇ ਚੀਨੀ ਲਾਈਟਾਂ ‘ਤੇ ਪਾਬੰਦੀ ਲਾਗੂ

Published

on

lights

ਨਵੀਂ ਦਿੱਲੀ, 10 ਨਵੰਬਰ – ਦੀਵਾਲੀ ‘ਚ ਸਿਰਫ਼ ਇੱਕ ਹਫ਼ਤੇ ਦਾ ਸਮਾਂ ਬਾਕੀ ਹੈ। ਇਸ ਸਾਲ ਭਾਰਤ ਦੀ ਦੀਵਾਲੀ ਖਾਸ ਹੋਣ ਵਾਲੀ ਹੈ, ਕਿਉਂਕਿ ਇਸ ਵਾਰ ਦੇਸ਼ ‘ਚ ਚੀਨੀ ਲਾਈਟਾਂ ਨਹੀਂ, ਭਾਰਤ ਦੇ ਬਣੇ ਮਿੱਟੀ ਦੇ ਦੀਵੇ ਹੀ ਜਗਮਗਾਉਣਗੇ। ਭਾਰਤ ‘ਚ ਇਸ ਵਾਰ ਬਾਜ਼ਾਰਾਂ ‘ਚ ਚੀਨੀ ਲਾਈਟਾਂ, ਲੜੀਆਂ ਤੇ ਦੀਵੇ ਗਾਇਬ ਹਨ। ਇਹੀ ਨਹੀਂ ਭਾਰਤੀ ਪ੍ਰੰਪਰਾਗਤ ਮਿੱਟੀ ਦੇ ਦੀਵਿਆਂ ਦੀ ਮੰਗ ਵਧ ਗਈ ਹੈ।
ਦੀਵਾਲੀ ‘ਤੇ ਇਸ ਵਾਰ ਭਾਰਤ ਦੀ ਦੀਵਾਲੀ ਸਵਦੇਸ਼ੀ ਦੀਵਿਆਂ ਨਾਲ ਜਗਮਗਾ ਉਠੇਗੀ। ਗਲਵਾਨ ਘਾਟੀ ‘ਚ ਚੀਨੀ ਫੌਜ ਨਾਲ ਹੋਏ ਵਿਵਾਦ ਦੇ ਕਾਰਨ ਇਸ ਸਾਲ ਚੀਨੀ ਇੰਪੋਰਟ ‘ਤੇ ਪਾਬੰਦੀ ਲਾਈ ਗਈ ਹੈ। ਇਸ ਦੇ ਨਾਲ ਕਈ ਵਪਾਰਕ ਸੰਗਠਨਾਂ ਨੇ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ, ਜਿਸ ‘ਚ ਚੀਨੀ ਲਾਈਟਾਂ ਤੇ ਦੀਵੇ ਅਹਿਮ ਹਨ। ਇਹੀ ਵਜ੍ਹਾ ਹੈ ਕਿ ਇਸ ਵਾਰ ਬਾਜ਼ਾਰਾਂ ‘ਚੋਂ ਚੀਨੀ ਸਾਮਾਨ ਗਾਇਬ ਹੈ। ਪਿਛਲੇ ਸਾਲ ਦਾ ਕੁਝ ਭੰਡਾਰ ਵਪਾਰੀਆਂ ਕੋਲ ਮੌਜੂਦ ਹੈ ਪਰ ਇਸ ਨੂੰ ਵੇਚਣਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਹੈ। ਇਸ ਸਾਲ ਲੋਕ ਭਾਰਤੀ ਲਾਈਟਾਂ ਦੀ ਮੰਗ ਕਰ ਰਹੇ ਹਨ। ਦੇਸ਼ ‘ਚ ਭਰ ਵਿੱਚ ‘ਕੈਟ’ ਸੰਗਠਨ ਦੇ ਵਪਾਰੀ ਇਸ ਸਾਲ ਚੀਨੀ ਮਾਲ ਦਾ ਦੀਵਾਲੀ ਲਈ ਕੋਈ ਇੰਪੋਰਟ ਨਹੀਂ ਕਰਨਗੇ। ਇਸ ਨਾਲ ਚੀਨ ਨੂੰ ਕਰੀਬ 40,000 ਕਰੋੜ ਦਾ ਨੁਕਸਾਨ ਹੋਵੇਗਾ।

Continue Reading

ਰੁਝਾਨ