The Aam Aadmi Party has demanded an inquiry into the threats made
Connect with us [email protected]

ਰਾਜਨੀਤੀ

ਕੁੰਵਰ ਵਿਜੈ ਪ੍ਰਤਾਪ ਨੂੰ ਅਕਾਲੀ ਆਗੂਆਂ ਦੀਆਂ ਧਮਕੀਆਂ ਬਾਰੇ ਆਮ ਆਦਮੀ ਪਾਰਟੀ ਨੇ ਜਾਂਚ ਮੰਗੀ

Published

on

kunwar vijay pratap singh

ਚੰਡੀਗੜ੍ਹ, 19 ਅਪ੍ਰੈਲ – ਕੋਟਕਪੂਰਾ ਗੋਲੀ ਕਾਂਡ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ(ਐਸ ਆਈ ਟੀ) ਦੇ ਸੀਨੀਅਰ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਆਗੂਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਤੇ ਮਾੜੇ ਲਫਜ਼ ਬੋਲੇ ਗਏ ਸਨ। ਇਸ ਬਾਰੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ 15 ਮਾਰਚ 2021 ਨੂੰ ਡੀ ਜੀ ਪੀ ਦਿਨਕਰ ਗੁਪਤਾ ਤੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਅਨੁਰਾਗ ਅਗਰਵਾਲ ਨੂੰ ਚਿੱਠੀ ਵੀ ਲਿਖੀ ਸੀ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਇਸ ਬਾਰੇ ਕਿਹਾ ਕਿ ਆਈ ਜੀ ਰੈਂਕ ਦੇ ਅਫਸਰ ਨੂੰ ਧਮਕੀਆਂ ਮਿਲੀਆਂ ਹਨ ਤਾਂ ਆਮ ਲੋਕਾਂ ਤੇ ਕੇਸ ਨਾਲ ਜੁੜੇ ਗਵਾਹਾਂ ਦਾ ਕੀ ਹੋਵੇਗਾ।
ਮਾਨ ਨੇ ਕਿਹਾ ਕਿ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜੋ ਚਿੱਠੀ ਲਿਖੀ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਅਤ ਦਾ ਖੁਲਾਸਾ ਹੋ ਗਿਆ ਹੈ। ਇਸ ਦੇ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਉੱਤੇ ਸਵਾਲ ਉਠ ਰਹੇ ਹਨ।ਓਧਰ ਡੀ ਜੀ ਪੀ ਅਤੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੂੰ ਚਿੱਠੀ ਲਿਖਣ ਦਾ ਭੇਦ ਖੁੱਲ੍ਹਣਤੋਂ ਸਾਫ ਹੋ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਹਾਈ ਕੋਰਟ ਵੱਲੋਂ ਐਸ ਆਈ ਟੀ ਦੀ ਰਿਪੋਰਟ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਜਾਂਚ ਤੋਂ ਬਾਹਰ ਰੱਖਣ ਦੇ ਫੈਸਲੇ ਦੇ ਬਾਅਦ ਭਾਵੁਕ ਹੋ ਕੇ ਹੀ ਅਸਤੀਫਾ ਨਹੀਂ ਦਿੱਤਾ, ਉਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਸ਼ੱਕ ਸੀ ਕਿ ਏਦ੍ਹਾਂ ਦਾ ਕੁਝ ਹੋਣ ਵਾਲਾ ਹੈ, ਕਿਉਂਕਿ ਹਾਈ ਕੋਰਟ ਦੇ ਫੈਸਲੇ ਦੇ ਤੁਰੰਤ ਬਾਅਦ ਕੁੰਵਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਸੌਂਪ ਦਿੱਤਾ ਸੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਵੀ ਕੀਤਾ, ਪਰ ਉਹ ਨਹੀਂ ਮੰਨੇ। ਕਿਉਂਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਸੀ, ਇਸ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ।
ਕੈਪਟਨਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਰਾਜ ਸਰਕਾਰ ਇਸ ਕੇਸ ਨੂੰ ਹਾਈ ਕੋਰਟ ਵਿੱਚ ਠੀਕ ਤਰ੍ਹਾਂ ਪੇਸ਼ ਕਰਨ ਵਿੱਚ ਨਾਕਾਮ ਰਹੀ ਹੈ ਤਾਂ ਘੱਟੋ ਘੱਟ ਇਸ ਕੇਸ ਨਾਲ ਜੁੜੇ ਗਵਾਹਾਂ ਨੂੰ ਸੁਰੱਖਿਆ ਹੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਸ ਕੇਸ ਨਾਲ ਜੁੜੀਆਂ ਹਨ।
ਵਰਨਣ ਯੋਗ ਹੈ ਕਿ ਹਾਈ ਕੋਰਟ ਦੇ ਫੈਸਲੇ ਮਗਰੋਂ ਕੈਪਟਨ ਸਰਕਾਰ ਵਿਰੋਧੀ ਧਿਰ ਵੱਲੋਂ ਹੀ ਨਹੀਂ, ਸਗੋਂ ਆਪਣਿਆਂ ਤੋਂ ਵੀ ਘਿਰੀ ਹੋਈ ਹੈ। ਦੋ ਦਿਨ ਪਹਿਲਾਂਇਸ ਫੈਸਲੇ ਬਾਰੇ ਮੁੱਖ ਮੰਤਰੀ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਕਾਂਗਰਸ ਦੇ ਮੰਤਰੀਆਂ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਉੱਤੇ ਦੋਸ਼ ਲਾਏ ਸਨ ਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਕੇਸ ਨੂੰ ਠੀਕ ਤਰ੍ਹਾਂ ਪੇਸ਼ ਨਹੀਂ ਕੀਤਾ। ਕੰਵਰ ਵਿਜੈ ਪ੍ਰਤਾਪ ਸਿੰਘ ਦੀ ਚਿੱਠੀ ਦਾ ਵੇਰਵਾ ਬਾਹਰ ਆਉਣ ਦੇ ਬਾਅਦ ਪੰਜਾਬ ਸਰਕਾਰ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ।

Read More Political Breaking News

ਰਾਜਨੀਤੀ

ਆਰ ਐੱਸ ਐੱਸ ਵੱਲੋਂ ਭਾਜਪਾ ਨੂੰ ਪੱਛਮੀ ਬੰਗਾਲ ਬਾਰੇ ਆਤਮ ਚਿੰਤਨ ਕਰਨ ਦੀ ਸਲਾਹ

Published

on

bjp

ਗਲਤ ਤਜਰਬੇ ਨਾਲ ਬੰਗਾਲ ਵਿੱਚ ਪਾਸਾ ਪਲਟਣ ਦੀ ਗੱਲ ਕਹੀ
ਨਵੀਂ ਦਿੱਲੀ, 11 ਮਈ, – ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਪਾਰਟੀ ਵਿੱਚ ਕੇਂਦਰੀ ਪੱਧਰ ਉੱਤੇ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ, ਇਸ ਦੇ ਨਾਲ ਹੀ ਦੂਸਰੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਛਪੇ ਇੱਕ ਲੇਖ ਵਿੱਚ ਭਾਜਪਾ ਨੂੰ ਇਸ ਹਾਰ ਤੋਂ ਬਾਅਦ ਆਤਮ-ਚਿੰਤਨ ਕਰਨ ਦੀ ਸਲਾਹ ਦੇ ਦਿੱਤੀ ਗਈ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਲਿਖਿਆ ਹੈ ਕਿ ਅਣਥੱਕ ਕੋਸ਼ਿਸ਼ ਨਹੀਂ, ਸਗੋਂ ਇਕ ਗਲਤ ਤਜਰਬੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਲਈ ਉਲਟ ਹਾਲਾਤ ਪੈਦਾ ਕੀਤੇ ਹਨ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਥੇ 121 ਵਿਧਾਨ ਸਭਾ ਸੀਟਾਂ ਵਿੱਚ ਅਗੇਤ ਮਿਲੀ ਸੀ, ਇਸ ਵਾਰ ਪਾਰਟੀ 77 ਸੀਟਾਂ ਉੱਤੇ ਸਿਮਟ ਗਈ ਹੈ। ਭਾਜਪਾ ਨੂੰ ਵਿਧਾਨ ਸਭਾ ਦੇ ਆਖ਼ਰੀ ਦੋ ਪੜਾਵਾਂ ਦੀ ਵੋਟਿੰਗਵਿੱਚ ਭਾਰੀ ਨਿਰਾਸ਼ਾ ਪੱਲੇ ਪੱਈ ਹੈ। ‘ਪਾਂਚਜਨਯ’ ਦੇ ਅਨੁਸਾਰ ਭਾਜਪਾ ਨੇ ਕਾਹਲੀਵਿੱਚਟੀ ਐੱਮ ਸੀ ਦੇ ਉਨ੍ਹਾਂ ਨੇਤਾਵਾਂ ਨੂੰ ਪਾਰਟੀਵਿੱਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਦਾ ਅਕਸ ਕਾਫ਼ੀ ਖ਼ਰਾਬ ਸੀ ਅਤੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਭਾਜਪਾ ਦੀਆਂ ਵੋਟਾਂਵਿੱਚ 2 ਫ਼ੀਸਦੀ ਕਮੀ ਆਈ, ਜਦ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀਆਂ 5 ਫ਼ੀਸਦੀ ਵੋਟਾਂ ਟੀ ਐੱਮ ਸੀ ਵੱਲ ਚਲੀਆਂ ਗਈਆਂ।
ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਬਾਰੇ‘ਪਾਂਚਜਨਯ’ ਨੇ ਲਿਖਿਆ ਕਿ ਜੇ ਕਾਂਗਰਸ ਅਤੇ ਖੱਬੇ ਪੱਖੀ ਆਪਣੇ ਸਾਲ 2019 ਦੇ ਵੋਟ ਕਾਇਮ ਰੱਖ ਲੈਂਦੇ ਤਾਂ ਭਾਜਪਾ ਘੱਟੋ-ਘੱਟ 93 ਸੀਟਾਂਤੱਕ ਚਲੀ ਜਾਂਦੀ, ਪਰ ਦੋਵਾਂ ਪਾਰਟੀਆਂ ਦੇ ਇਹ ਵੋਟਰਟੀ ਐੱਮ ਸੀ ਵੱਲ ਚਲੇ ਜਾਣ ਨਾਲ ਭਾਜਪਾ ਨੂੰ ਜਿੱਤਣਾ ਔਖਾ ਹੋ ਗਿਆ।ਇਨ੍ਹਾਂ ਚੋਣਾਂ ਤੋਂ ਸਾਫ ਹੋ ਗਿਆ ਕਿ ਪੱਛਮੀ ਬੰਗਾਲ ਦੇ ਚਾਰ ਵੱਡੇ ਜਿ਼ਲਿਆਂ ਤੋਂ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ, ਜਿਨ੍ਹਾਂ ਵਿੱਚ ਝਾਰਗ੍ਰਾਮ, ਸਾਊਥ 24 ਪਰਗਨਾ, ਪੂਰਬੀ ਬਰਧਮਾਨ ਤੇ ਕੋਲਕਾਤਾ ਸ਼ਾਮਲ ਹਨ। ‘ਪਾਂਚਜਨ’ ਨੇ ਲਿਖਿਆ ਕਿ ਦਲਿਤਾਂ ਦਾ ਸਮਰਥਨ ਵੀ ਭਾਜਪਾ ਨੂੰ ਵਿਧਾਨ ਸਭਾ ਚੋਣਾਂਵਿੱਚ ਨਹੀਂ ਮਿਲਿਆ ਤੇ ਜਿਸ ਮਤੂਆ ਭਾਈਚਾਰੇ ਬਾਰੇ ਭਾਜਪਾ ਨੇ ਵੱਡੇ ਦਾਅਵੇ ਕੀਤੇ ਸਨ, ਉਸ ਨੇ ਵੀ ਭਾਜਪਾ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਤੇ ਸਿਰਫ਼ ਜਲਪਾਈਗੁੜੀ ਖੇਤਰ ਵਿੱਚ ਪਾਰਟੀ ਨੂੰ 27 ਵਿੱਚੋਂ 21 ਸੀਟਾਂ ਉੱਤੇ ਜਿੱਤ ਹੋ ਸਕੀ ਹੈ, ਜਿਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ਨੇ ਲਿਖਿਆ ਹੈ ਕਿ ਪੱਛਮੀ ਬੰਗਾਲਵਿੱਚ 4 ਪ੍ਰਮੁੱਖ ਕਾਰਨਾਂ ਕਰ ਕੇ ਭਾਜਪਾ ਦਾ ਸੱਤਾਵਿੱਚ ਆਉਣ ਦਾ ਸੁਫ਼ਨਾ ਪੂਰਾ ਨਹੀਂ ਹੋਇਆ। ਪਹਿਲਾ ਟੀ ਐੱਮ ਸੀਵੱਲੋਂ ਵੱਖ-ਵੱਖ ਯੋਜਨਾਵਾਂ ਨਾਲ ਓਥੇ ਲੋਕਾਂ ਨੂੰ ਲਾਭਪਾਤਰੀ ਬਣਾ ਕੇ ਰੱਖਣਾ, ਦੂਸਰਾ ਆਖਰੀ ਦੋ ਪੜਾਵਾਂ ਦੀ ਪੋਲਿੰਗ ਉੱਤੇ ਕੋਰੋਨਾ ਵਾਇਰਸ ਦੀ ਬੀਮਾਰੀ ਦਾ ਅਸਰ ਤੇ ਤੀਸਰਾ ਮਾੜੇ ਅਕਸ ਵਾਲੇ ਟੀ ਐੱਮ ਸੀ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ। ਆਖਰੀ ਗੱਲ ਕਿ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਮਜੋਰ ਰਣਨੀਤੀ ਤੇ ਖੱਬੇ ਪੱਖੀਆਂ ਅਤੇ ਕਾਂਗਰਸ ਦਾ ਵੋਟ ਬੈਂਕ ਟੀ ਐੱਮ ਸੀ ਵੱਲ ਨਿਕਲ ਗਿਆ ਅਤੇ ਭਾਜਪਾ ਇਸ ਨੂੰ ਓਧਰ ਖਿਸਕਦਾ ਵੇਖ ਹੀ ਨਹੀਂ ਸੀ ਸਕੀ।

Read More Latest Politics News

Continue Reading

ਰਾਜਨੀਤੀ

ਤਿੰਨ ਕੈਬਨਿਟ ਮੰਤਰੀਆਂ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਹਾਈਕਮਾਂਡ ਨੂੰ ਅਪੀਲ

Published

on

navjot sidhu

ਚੰਡੀਗੜ੍ਹ, 11 ਮਈ – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਕੁਝ ਕੈਬਨਿਟ ਮੰਤਰੀਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਇਸ ਵਿਧਾਇਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਨ੍ਹਾਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਨੂੰ ਘੋਰ ਗ਼ੈਰ-ਅਨੁਸ਼ਾਸਨ ਤੇ ਸੂਬੇ ਦੀ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੱਸ ਕੇ ਕਿਹਾ ਕਿ ਸਿੱਧੂ ਵੱਲੋਂ ਕੈਪਟਨ ਉੱਤੇ ਨਿੱਜੀ ਕਿਸਮ ਦੇ ਹਮਲੇ ਕਰਨਾ ਪਾਰਟੀ ਵਿਰੋਧੀ ਹਰਕਤ ਹੈ ਜੋ ਤੁਰੰਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਦੀ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ਦੀਆਂ ਇਨ੍ਹਾਂ ਕਾਰਵਾਈਆਂ ਦਾ ਕਰੜਾ ਨੋਟਿਸ ਲਿਆ ਅਤੇ ਕਾਂਗਰਸ ਦਾ ਚੁਣਿਆ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸੀ ਮੁੱਖ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੀ ਨਿੰਦਾ ਕੀਤੀ। ਮੰਤਰੀਆਂ ਨੇ ਕਿਹਾ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੋਕਤੰਤਰੀ ਸਿਆਸੀ ਦਲ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ।
ਇਨ੍ਹਾਂ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਿੱਧੂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪੰਜਾਬ ਦੀ ਪਾਰਟੀ ਵਿੱਚ ਬਦਅਮਨੀ ਫੈਲ ਜਾਵੇਗੀ, ਜੋ ਇਸ ਲਈ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਾਫ਼ ਹੈ ਕਿ ਸਿੱਧੂ ਦੀ ਨੀਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਚਿੰਤਾ ਹੈ ਅਤੇ ਉਹ ਆਪਣੇ ਦੋਸ਼ਾਂ ਰਾਹੀਂ ਮੁੱਖ ਮੰਤਰੀ ਖ਼ਿਲਾਫ਼ ਸੂਬਾ ਕਾਂਗਰਸ ਵਿੱਚ ਨਾ-ਪੱਖੀ ਮਾਹੌਲ ਸਿਰਜਣਾ ਚਾਹੁੰਦੇ ਹਨ। ਸਿੱਧੂ ਵੱਲੋਂ ਸੋਸ਼ਲ ਮੀਡੀਆਂ ਉੱਤੇ ਅਪਣਾਏ ਜਾ ਰਹੇ ਹਮਲਾਵਰ ਰੁਖ਼ ਨੂੰ ਕਾਂਗਰਸ ਹਾਈਕਮਾਂਡ ਉੱਤੇ ਦਬਾਅ ਪਾ ਕੇ ਆਪਣੀਆਂ ਗ਼ੈਰ-ਵਾਜਬ ਮੰਗਾਂ ਮਨਵਾਉਣ ਦੀ ਕੋਸ਼ਿਸ਼ ਦੱਸ ਕੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਜੇ ਪਾਰਟੀ ਨੇਸਿੱਧੂ ਦੇ ਖ਼ਿਲਾਫ਼ ਕੋਈ ਕਦਮ ਨਾ ਚੁੱਕਿਆ ਤਾਂ ਇਸ ਨਾਲ ਹੋਰ ਬਾਗ਼ੀ ਅਤੇ ਉਚਾ ਉਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ਉੱਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ।

Read More Latest Politics News

Continue Reading

ਰਾਜਨੀਤੀ

ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Published

on

Hemant Biswa Sarma

ਐੱਨਆਰਸੀ ਦੀ ਨਵੇਂ ਸਿਰਿਓਂ ਜਾਂਚ ਕਰਾਉਣ ਦਾ ਐਲਾਨ
ਗੁਹਾਟੀ, 10 ਮਈ, – ਭਾਰਤ ਦੇ ਉੱਤਰ-ਪੂਰਬ ਵਿੱਚ ਸਭ ਤੋਂ ਵੱਡੇ ਰਾਜ ਆਸਾਮ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀ ਏ) ਦੀ ਜਿੱਤ ਦੇ ਬਾਅਦ ਅੱਜ ਇਸ ਗੱਠਜੋੜ ਦੇ ਕਨਵੀਨਰ ਤੇ ਭਾਜਪਾ ਨੇਤਾ ਹੇਮੰਤ ਬਿਸਵਾ ਸਰਮਾ ਨੂੰ ਰਾਜ ਦੇ ਗਵਰਨਰ ਜਗਦੀਸ਼ ਚੰਦਰ ਮੁਖੀ ਨੇ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।ਇਸ ਰਾਜ ਦੇ ਲੋਕਾਂ ਦੇ ਰਿਵਾਇਤੀ ਲਿਬਾਸ ਵਿੱਚ ਆਏ ਸਰਮਾ ਨੇ ਅਸਾਮੀ ਬੋਲੀ ਵਿੱਚ ਸਹੁੰ ਚੁੱਕੀ।ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭੇਜੀ ਵਧਾਈ ਵਿੱਚ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਰਾਜ ਦੇ ਵਿਕਾਸ ਨੂੰ ਰਫ਼ਤਾਰ ਦੇਵੇਗੀ ਤੇ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਸਾਰੇ ਲੋਕਾਂ ਦੀ ਅਗਵਾਈ ਕਰੇਗੀ।
ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸਰਮਾ ਨੇ ਕਿਹਾ ਕਿ ਉਸ ਦੀ ਸਰਕਾਰ ਇਸ ਰਾਜ ਵਿਚਲੇ ਸਰਹੱਦੀ ਜ਼ਿਲ੍ਹਿਆਂ ਵਿੱਚ 20 ਫ਼ੀਸਦੀ ਅਤੇ ਹੋਰ ਖੇਤਰਾਂ ਦੇ 10 ਫ਼ੀਸਦੀ ਲੋਕਾਂ ਦੀ ਨਾਗਰਿਕਤਾ ਦੀ ਮੁੜ ਕੇ ਤਸਦੀਕ ਕਰਵਾਉਣਾ ਚਾਹੁੰਦੀ ਹੈ ਅਤੇ ਜੇ ਇਸ ਦੌਰਾਨ ਕੁਝ ਨੁਕਸ ਪਤਾ ਲੱਗਣਗੇ ਤਾਂ ਮੌਜੂਦਾ ਕੌਮੀ ਨਾਗਰਿਕਤਾ ਰਜਿਸਟਰ(ਐੱਨਆਰਸੀ)ਉੱਤੇ ਅਮਲ ਕਰਨ ਲਈ ਅੱਗੇ ਵਧ ਸਕਦੇ ਹਾਂ, ਪਰ ਜ਼ਿਆਦਾ ਨੁਕਸ ਨਿਕਲੇ ਤਾਂ ਉਨ੍ਹਾਂ ਨੂੰ ਆਸ ਹੈ ਕਿ ਅਦਾਲਤ ਨੋਟਿਸ ਲਵੇਗੀ ਅਤੇ ਨਵੇਂ ਦਿ੍ਸ਼ਟੀਕੋਣ ਨਾਲ ਜੋ ਕੁਝ ਜ਼ਰੂਰੀ ਹੋਵੇਗਾ, ਉਹ ਸਾਰਾ ਕੁਝ ਕਰੇਗੀ।
ਇਸ ਦੌਰਾਨ ਹੇਮੰਤ ਬਿਸਵਾ ਸਰਮਾ ਨਾਲ 13 ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ 10 ਮੰਤਰੀ ਭਾਜਪਾ ਦੇ, ਦੋ ਅਸਾਮ ਗਣ ਪ੍ਰੀਸ਼ਦ (ਏਜੀਪੀ) ਤੇ ਇਕ ਮੰਤਰੀ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀਪੀਐੱਲ) ਦਾ ਲਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਸ਼ਾਮਲ ਹਨ। ਕੈਬਨਿਟ ਵਿੱਚ ਇੱਕੋ ਮਹਿਲਾ ਅਜੰਤਾ ਨਿਯੋਗ ਹੈ, ਜਿਹੜੀ ਪਹਿਲਾਂ ਕਾਂਗਰਸ ਦੀ ਤਰੁਣ ਗੋਗੋਈ ਸਰਕਾਰ ਵਿੱਚਮੰਤਰੀ ਰਹਿ ਚੁੱਕੀ ਹੈ ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚਆਈ ਸੀ।ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਤੋਂ ਇਲਾਵਾ ਰਨੋਜ ਪੇਗੂ, ਅਸ਼ੋਕ ਸਿੰਘਲ, ਬਿਮਲ ਬੋਰਾ ਅਤੇ ਯੂਜੀ ਬ੍ਰਹਮਾ (ਸਾਬਕਾ ਰਾਜ ਸਭਾ ਮੈਂਬਰ) ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।ਪਿਛਲੀ ਸਰਕਾਰ ਵਾਲੇ ਏਜੀਪੀ ਦੇ ਅਤੁਲ ਬੋਰਾ ਤੇ ਕੇਸ਼ਬ ਮਹੰਤਾ ਨੂੰ ਮੰਤਰੀ ਮੰਡਲ ਵਿੱਚ ਕਾਇਮ ਰੱਖਿਆ ਗਿਆ ਹੈ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca