Olympic Committee Decision: The 2032 Olympic Games will be held
Connect with us [email protected]

ਖੇਡਾਂ

ਓਲੰਪਿਕ ਕਮੇਟੀ ਦਾ ਫ਼ੈਸਲਾ:2032 ਦੀਆਂ ਓਲੰਪਿਕ ਖੇਡਾਂ ਬ੍ਰਿਸਬੇਨ ਵਿੱਚ ਹੋਣਗੀਆਂ

Published

on

Olympic Committee

ਟੋਕੀਓ, 21 ਜੁਲਾਈ, – ਸਾਲ 2032 ਦੀਆਂ ਓਲੰਪਿਕਸ ਖੇਡਾਂ ਆਸਟਰੇਲੀਆ ਦੇ ਬ੍ਰਿਸਬੇਨ ਵਿੱਚ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਖੁਸ਼ੀ ਲਈ ਅੱਜ ਬ੍ਰਿਸਬੇਨ ਵਿੱਚ ਆਤਿਸ਼ਬਾਜ਼ੀ ਕੀਤੀ ਗਈ, ਕਿਉਂਕਿ ਮੈਲਬਰਨ ਤੇ ਸਿਡਨੀ ਪਿੱਛੋਂ ਗਰਮੀ ਦੀਆਂ ਖੇਡਾਂ ਕਰਾਉਣ ਵਾਲਾ ਇਹ ਆਸਟਰੇਲੀਆ ਦਾ ਤੀਜਾ ਸ਼ਹਿਰ ਹੋਵੇਗਾ।
ਟੋਕੀਓ ਵਿਖੇ ਆਈਓਸੀ (ਇੰਟਰਨੈਸ਼ਨਲ ਓਲੰਪਿਕ ਕਮੇਟੀ) ਦੀ ਮੀਟਿੰਗ ਪਿੱਛੋਂ ਇਸ ਦੀ ਪੁਸ਼ਟੀ ਚੇਅਰਮੈਨ ਇਸ ਕਮੇਟੀ ਦੇ ਮੁਖੀ ਥਾਮਸ ਬਾਚ ਨੇ ਕੀਤੀਤੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਇਹ ਐਲਾਨ ਕਰਨ ਦਾ ਮਾਣ ਹਾਸਲ ਹੋਇਆ ਹੈ ਕਿ 35ਵੇਂ ਓਲੰਪੀਆਡ ਦੀਆਂ ਖੇਡਾਂ ਦਾ ਹੱਕ ਆਸਟਰੇਲੀਆ ਦੇ ਬ੍ਰਿਸਬੇਨ ਨੂੰ ਦਿੱਤਾ ਗਿਆ ਹੈ। ਇਸ ਐਲਾਨ ਦਾ ਟੋਕੀਓ ਵਿੱਚ ਆਸਟਰੇਲੀਆਈ ਡੈਲੀਗੇਟਾਂ ਨੇ ਭਰਵਾਂ ਸਵਾਗਤ ਕੀਤਾ ਤੇ ਬ੍ਰਿਸਬੇਨ ਵਿੱਚ ਆਤਿਸ਼ਬਾਜ਼ੀ ਨੇ ਅਸਮਾਨ ਰੋਸ਼ਨ ਕਰ ਦਿੱਤਾ। ਬੀਤੇ ਜੂਨ ਵਿਚ ਆਈਓਸੀ ਦੇ 15-ਮੈਂਬਰੀ ਕਾਰਜਕਾਰੀ ਬੋਰਡ ਵਲੋਂ 2032 ਲਈ ਸਰਬ ਸੰਮਤੀ ਨਾਲ ਇੱਕ ਉਮੀਦਵਾਰ ਵਜੋਂ ਪੇਸ਼ ਕੀਤੇ ਜਾਣ ਪਿੱਛੋਂ ਬ੍ਰਿਸਬੇਨ ਦੀ ਜਿੱਤ ਯਕੀਨੀ ਸੀ। ਇਸ ਫੈਸਲੇ ਪਿੱਛੋਂ ਕੁਈਨਜ਼ਲੈਂਡ ਰਾਜ ਦੀ ਪ੍ਰੀਮੀਅਰ ਅੰਨਾ ਪਲਾਸਕਜ਼ੁਕ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ, ਮੈਨੂੰ ਆਪਣੇ ਰਾਜਅਤੇ ਆਪਣੇ ਲੋਕਾਂ ਲਈ ਬਹੁਤ ਮਾਣ ਹੈ। ਮੇਰੇ ਜੀਵਨ ਵਿਚ ਕਦੇ ਮੈਂ ਨਹੀਂ ਸੋਚਿਆ ਸੀ ਕਿ ਏਦਾਂ ਹੋ ਸਕਦਾ ਹੈ।’ ਉਨ੍ਹਾਂਕਿਹਾ, ‘ਅਸੀਂ ਇਹ ਕਰ ਦਿਖਾਇਆ ਹੈ, ਕੁਈਨਜ਼ਲੈਂਡ! ਅਸੀਂ ਇਹ ਕਰ ਦਿਖਾਇਆ ਹੈ, ਬ੍ਰਿਸਬੇਨ! ਇਹ ਸ਼ਾਨਦਾਰ ਹੈ, ਇਹ ਹੈਰਾਨੀ ਵਾਲਾ ਹੈ,ਅੱਜ ਰਾਤ ਤੁਹਾਡੀ ਰਾਤ ਹੈ, ਅਨੰਦ ਲਓ।’
ਆਸਟਰੇਲੀਆ ਪਹਿਲਾਂ ਦੋ ਵਾਰ ਓਲੰਪਿਕ ਗੇਮਜ਼ ਕਰਵਾ ਚੁੱਕਾ ਹੈ। ਸਾਲ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿੱਚ ਹੋਈਆਂ ਖੇਡਾਂ ਇਤਿਹਾਸ ਵਿਚ ਸਭ ਤੋਂ ਸਫਲ ਖੇਡਾਂ ਮੰਨੀਆਂ ਗਈਆਂ ਹਨ।ਕਰੀਬ 23 ਲੱਖ ਲੋਕਾਂ ਦੇ ਘਰ ਤੇ ਚਮਕਦੇ ਸਮੁੰਦਰੀ ਤੱਟਾਂ ਦੇ ਰੇਤਲੇ ਬ੍ਰਿਸਬੇਨ ਨੂੰ ਆਸਟਰੇਲੀਆ ਦੇ ਵੱਡੇ ਦੱਖਣੀ ਸ਼ਹਿਰਾਂ ਤੋਂ ਵੱਧ ਨੀਵੇਂ ਅਤੇ ਘੱਟ ਵਸੋਂ ਵਾਲੇ ਸ਼ਹਿਰ ਵਜੋਂ ਦੇਖਿਆ ਜਾਂਦਾ ਹੈ।ਇਸ ਦੇ ਨੇੜਲੇ ਇਲਾਕਿਆਂ ਵਿੱਚ ਗੋਲਡ ਕੋਸਟ ਵੀ ਹੈ, ਜਿਸ ਨੇ ਸਾਲ 2018 ਦੀਆਂ ਕਾਮਨਵੈੱਲਥ ਖੇਡਾਂ ਕਰਵਾਈਆਂ ਸਨ।

Read More Read punjabi Sports News Online

ਖੇਡਾਂ

ਉਲੰਪਿਕ ਮੌਕੇ ਕੋਰੋਨਾ ਦੇ ਕੇਸ ਵਧ ਜਾਣ ਨਾਲ ਜਪਾਨ ਸਰਕਾਰ ਨੇ 31 ਅਗਸਤ ਤਕ ਐਮਰਜੈਂਸੀ ਲਾਈ

Published

on

Olympics

ਟੋਕੀਓ, 31 ਜੁਲਾਈ, – ਜਪਾਨ ਵਿੱਚ ਅੱਜ ਕੱਲ੍ਹ ਕੋਰੋਨਾ ਇਨਫੈਕਸ਼ਨ ਦੇ ਕੇਸ ਵਧਣ ਤੋਂ ਰੋਕਣ ਦੇ ਲਈ ਜਪਾਨ ਸਰਕਾਰ ਨੇ 31 ਅਗਸਤ ਤਕ ਕੁਝ ਸ਼ਹਿਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅੱਜ ਸ਼ਨੀਵਾਰ ਨੂੰ ਜਪਾਨ ਸਰਕਾਰ ਨੇ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਤੇ ਓਕੀਨਾਵਾ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਟੋਕੀਓ, ਸੈਤਾਮਾ, ਚਿਬਾ ਤੇ ਕਈ ਹੋਰ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਸ ਦੇਸ਼ ਦੇ ਟੀ ਵੀ ਚੈਨਲ ਐਨਐਚਕੇ ਵਰਲਡ ਨੇ ਦੱਸਿਆ ਕਿ ਜਪਾਨ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਕੇਸ ਵਧੇੇ ਹਨ। ਕੋਰੋਨਾ ਦੇ ਮੁੱਢਲੇ ਦਿਨਾਂ ਪਿੱਛੋਂ ਫਿਰ ਇਸ ਦੇਸ਼ ਵਿੱਚ ਕੋਰੋਨਾ ਦੇ ਕੇਸਵਧੇ ਹਨ। ਟੋਕੀਓ ਮੋਟ੍ਰੋਪਾਲੀਟਨ ਸਰਕਾਰ ਨੇ 29 ਜੁਲਾਈ ਨੂੰ ਕੋਰੋਨਾ ਦੇ 3,856 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਸੀ, ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਵਾਲੇ10,699 ਕੇਸਸਨ।ਪਹਿਲੇ ਐਲਾਨ ਮੁਤਾਬਕ 22 ਅਗਸਤ ਨੂੰ ਟੋਕੀਓ ਅਤੇ ਓਕਿਨਾਵਾ ਦੀ ਐਮਰਜੈਂਸੀ ਸਥਿਤੀ ਖਤਮ ਹੋਣ ਵਾਲੀ ਸੀ। ਜਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਜਪਾਨ ਸਰਕਾਰ ਨੌਜਵਾਨ ਪੀੜ੍ਹੀ ਨੂੰ ਟੀਕੇ ਲਾਉਣ ਦੀ ਸੋਚ ਰਹੀ ਹੈ, ਜਿਸ ਦਾ ਉਦੇਸ਼ ਅਗਸਤ ਦੇ ਅਖੀਰ ਤਕ 40 ਫੀਸਦੀ ਲੋਕਾਂ ਨੂੰ ਟੀਕਿਆਂ ਦੀਆਂ ਦੋਵੇਂ ਡੋਜ਼ ਪ੍ਰਾਪਤ ਕਰਾਉਣਾ ਹੈਤੇ ਟੀਕਿਆਂ ਨਾਲ 70 ਫੀਸਦੀ ਤਕ ਗੰਭੀਰ ਲੱਛਣਾਂ ਨੂੰ ਘੱਟ ਨੂੰ ਘੱਟ ਕੀਤਾ ਜਾ ਸਕਦਾ ਹੈ।

Read More Sports News in Punjabi 

Continue Reading

ਖੇਡਾਂ

ਮੁੱਕੇਬਾਜ਼ੀ ਵਿੱਚ ਲਵਲੀਨਾ ਨੇ ਭਾਰਤ ਦਾ ਮੈਡਲ ਪੱਕਾ ਕੀਤਾ

Published

on

Lovelina secured India

ਮਰਦ ਹਾਕੀ ਟੀਮ ਪੂਲ ਦਾ ਆਖਰੀ ਮੈਚ ਵੀ ਜਿੱਤ ਗਈ
ਨਵੀਂ ਦਿੱਲੀ, 30 ਜੁਲਾਈ, – ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤੀ ਟੀਮ ਦਾ ਹਾਕੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਤਕ ਸਾਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।
ਸਵੇਰ ਹੁੰਦੇ ਸਾਰ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ 64 ਕਿਲੋਗ੍ਰਾਮ ਭਾਰ ਵਰਗ ਵਿਚ ਸੈਮੀ ਫਾਈਨਲ ਦਾ ਦਾਖਲਾ ਜਿੱਤ ਕੇ ਇੱਕ ਹੋਰ ਤਗਮੇ ਦਾ ਭਰੋਸਾ ਬੰਨ੍ਹਾਇਆ। ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਹੁਲੀਅਨ ਚੇਨ ਨੂੰ ਉਸ ਨੇ 4-1 ਨਾਲ ਹਰਾਇਆ। ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਨਾਲ ਲਵਲੀਨਾ ਨੇ ਭਾਰਤ ਲਈ ਤਗਮਾ ਪੱਕਾ ਕਰ ਲਿਆ ਹੈ, ਕਿਉਂਕਿ ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਤੱਕ ਪੁੱਜੇ ਹਰ ਖਿਡਾਰੀ ਨੂੰ ਤਮਗਾ ਮਿਲ ਜਾਂਦਾ ਹੈ। ਭਾਰਤ ਦੀ ਮੁੱਕੇਬਾਜ਼ ਸਿਮਰਨਜੀਤ ਕੌਰ 57 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਮੁੱਕੇਬਾਜ਼ ਤੋਂ ਹਾਰ ਗਈ ਅਤੇ ਮੈਰੀਕਾਮ ਦੇ ਹਾਰਨ ਦਾ ਵੀ ਸਭ ਨੂੰ ਅਫਸੋਸ ਰਿਹਾ।
ਦੂਸਰੇ ਪਾਸੇ ਭਾਰਤੀ ਮਰਦ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੁਕਾਬਲੇ ਵਿੱਚ ਜਪਾਨ ਨੂੰ ਹਰਾ ਕੇ ਇਸ ਪੂਲ ਦੇ ਦੂਸਰਾ ਨੰਬਰ ਵਾਲਾ ਥਾਂ ਬਣਾ ਲਿਆ ਅਤੇ ਮੈਡਲ ਦੇ ਅੱਠ ਦਾਅਵੇਦਾਰਾਂ ਵਿੱਚ ਚਲੀ ਗਈ ਹੈ। ਇਸ ਦੌਰਾਨ ਦੇਸ਼ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇਰ ਵਿਚ ਅੱਗੇ ਨਹੀਂ ਵਧ ਸਕੇ। ਰਾਹੀ 32 ਵੇਂ ਸਥਾਨ ਉੱਤੇ ਰਹੀ, ਜਦ ਕਿ ਮਨੂ ਭਾਕਰ ਨੇ 15 ਵਾਂ ਥਾਂ ਪ੍ਰਾਪਤ ਕੀਤਾ।

Read More Punjabi News Today

Continue Reading

ਖੇਡਾਂ

ਭਾਰਤ ਦੀ ਪ੍ਰੀਆ ਮਲਿਕ ਨੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ

Published

on

Priya Malik wins gold

ਬੁਡਾਪੇਸਟ, 25 ਜੁਲਾਈ, – ਭਾਰਤ ਦੀ ਪਹਿਲਵਾਨ ਪ੍ਰਿਆ ਮਲਿਕ ਨੇ ਅੱਜ ਐਤਵਾਰ ਨੂੰ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਮਲਿਕ ਨੇ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ ਅਤੇ ਔਰਤਾਂ ਦੇ 73 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤ ਹਾਸਲ ਕਰ ਕੇ ਦੇਸ਼ ਨੂੰ ਖ਼ੁਸ਼ੀ ਦਾ ਮੌਕਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਪ੍ਰਿਆ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਸ ਤੋਂ ਪਹਿਲਾਂ ਪੁਣੇ ਵਿਚ ਖੇਲੋ ਇੰਡੀਆ ਦੇ 2019 ਮੈਚਾਂ ਵਿਚ ਗੋਲਡ ਮੈਡਲ ਜਿੱਤਿਆਅਤੇ ਦਿੱਲੀ ਵਿਚ 17ਵੀਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਪਟਨਾ ਵਿਚ ਰਾਸ਼ਟਰੀ ਕੈਡੇਟ ਚੈਂਪੀਅਨਸ਼ਿਪ ਅਤੇ ਰਾਸ਼ਟਰੀ ਸਕੂਲ ਖੇਡਾਂ ਵਿਚ ਕ੍ਰਮਵਾਰ ਦੋ ਗੋਲਡ ਮੈਡਲ ਜਿੱਤੇ ਹਨ ਤੇ ਆਪਣੇ ਕਰੀਅਰ ਵਿਚ ਲੰਬਾ ਪੈਂਡਾ ਤੈਅ ਕਰਨ ਦੀ ਸਮਰੱਥਾ ਦਿਖਾਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca