Terrorist attack kills three BJP workers | Politics Breaking News Online
Connect with us [email protected]

Uncategorized

ਅੱਤਵਾਦੀ ਹਮਲੇ ‘ਚ ਭਾਜਪਾ ਦੇ ਤਿੰਨ ਵਰਕਰਾਂ ਦੀ ਹੱਤਿਆ

Published

on

Terrorist attack kills three BJP workers

ਸ਼੍ਰੀਨਗਰ, 30 ਅਕਤੂਬਰ – ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਕੱਲ੍ਹ ਰਾਤ ਕਰੀਬ 9 ਵਜੇ ਭਾਜਪਾ ਦੇ ਤਿੰਨ ਵਰਕਰਾਂ ‘ਤੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਦੀ ਜ਼ਿੰਮੇਵਾਰੀ ਦਿ ਰਜ਼ਿਸਟੈਂਸਟ ਫਰੰਟ (ਟੀ ਆਰ ਐਫ) ਨਾਂ ਦੇ ਅੱਤਵਾਦੀ ਸੰਗਠਨ ਨੇ ਲਈ ਹੈ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ ਕੁਲਗਾਮ ਦੇ ਯਾਰੀਪੋਰਾ ਇਲਾਕੇ ਵਿੱਚ ਅੱਤਵਾਦੀਆਂ ਨੇ ਭਾਜਪਾ ਦੇ ਤਿੰਨ ਵਰਕਰਾਂ ‘ਤੇ ਗੋਲੀਬਾਰੀ ਕੀਤੀ।ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ 2 ਨੂੰ ਮ੍ਰਿਤਕ ਐਲਾਨ ਦਿੱਤਾ। ਤੀਜੇ ਵਰਕਰ ਦੀ ਹਾਲਤ ਗੰਭੀਰ ਸੀ, ਪਰ ਬਾਅਦ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ। ਵਰਕਰਾਂ ਦੀ ਪਛਾਣ ਫਿਦਾ ਹੁਸੈਨ ਇਤੂ ਉਰਫ ਟੀਪੂ ਪੁੱਤਰ ਗੁਲ ਮੁਹੰਮਦ ਅਤੇ ਓਮਰ ਹਜ਼ਾਮ ਪੁੱਤਰ ਰਮਜਾਨ ਹਜ਼ਾਮ ਨਿਵਾਸੀ ਵਾਈ ਕੇ ਪੋਰਾ ਵਜੋਂ ਕੀਤੀ ਗਈ ਹੈ।ਫਿਦਾ ਹੁਸੈਨ ਕੁਲਗਾਮ ਵਿੱਚ ਭਾਜਪਾ ਦੇ ਯੁਵਾ ਮੋਰਚੇ ਦੇ ਜਨਰਲ ਸਕੱਤਰ ਸਨ। ਤੀਜੇ ਵਰਕਰ ਦੀ ਪਛਾਣ ਓਮਰ ਰਸ਼ੀਦ ਵਜੋਂ ਕੀਤੀ ਗਈ ਹੈ।
ਇਸ ਦੌਰਾਨ ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਕੰਟਰੋਲ ਲਾਈਨ ਦੇ ਕਿਨਰੀ ਸੈਕਟਰ ‘ਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਵਰ੍ਹਾਏ। ਓਧਰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਬੇਲੌ ਇਲਾਕੇ ਵਿੱਚ ਸਥਾਨਕ ਇੱਕ ਅੱਤਵਾਦੀ ਇਰਸ਼ਾਦ ਅਹਿਮਦ ਡਾਰ ਪੁੱਤਰ ਅਲੀ ਮੁਹੰਮਦ ਡਾਰ ਨਿਵਾਸੀ ਖਾਨਕਾਹ ਬਾਗ ਪੁਲਵਾਮਾ ਨੂੰ ਗ਼੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ 2 ਚੀਨੀ ਗ੍ਰੇਨੇਡ ਤੇ 6 ਰੌਂਦ ਦੇ ਨਾਲ ਇੱਕ ਮੈਗਜ਼ੀਨ ਬਰਾਮਦ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Click Here Latest Indian Political News

Uncategorized

ਤਿੰਨ ਦਹਾਕਿਆਂ ਵਿੱਚ ਚੀਨ ਨੇ ਪਹਿਲੀ ਵਾਰ ਭਾਰਤ ਕੋਲੋਂ ਚੌਲ ਖਰੀਦੇ

Published

on

rice transfer china

ਮੁੰਬਈ, 3 ਦਸੰਬਰ – ਚੀਨ ਨੇ ਲਗਭਗ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਭਾਰਤ ਤੋਂ ਚੌਲ ਖਰੀਦਣੇ ਸ਼ੁਰੂ ਕੀਤੇ ਹਨ। ਇਸ ਦਾ ਕਾਰਨ ਸੰਸਾਰਕ ਪੱਧਰ ‘ਤੇ ਚੀਨ ਨੂੰ ਚੌਲਾਂ ਦੀ ਸਪਲਾਈ ਵਿੱਚ ਕਮੀ ਅਤੇ ਭਾਰਤ ਵੱਲੋਂ ਕਾਫੀ ਘੱਟ ਰੇਟ ਉੱਤੇ ਚੌਲ ਵੇਚਣ ਦਾ ਆਫਰ ਦੱਸਿਆ ਜਾ ਰਿਹਾ ਹੈ।
ਵਰਨਣ ਯੋਗ ਹੈ ਕਿ ਚੀਨ ਨੇ ਭਾਰਤ ਤੋਂ ਚੌਲ ਲੈਣੇਓਦੋਂਂ ਵਿੱਚ ਸ਼ੁਰੂ ਕੀਤੇ ਹਨ, ਜਦ ਦੋਵਾਂ ਦੇਸ਼ਾਂ ਵਿੱਚ ਸਰਹੱਦੀ ਵਿਵਾਦ ਦੇ ਕਾਰਨ ਰਾਜਨੀਤਕ ਸਬੰਧਾਂ ਵਿੱਚ ਤਣਾਅ ਹੈ। ਭਾਰਤ ਦੀ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬੀ ਵੀ ਕ੍ਰਿਸ਼ਨਾ ਰਾਓ ਨੇ ਕਿਹਾ ਕਿ ਪਹਿਲੀ ਵਾਰ ਚੀਨ ਨੇ ਭਾਰਤ ਤੋਂ ਚੌਲ ਖਰੀਦਿਆ ਹੈ। ਭਾਰਤੀ ਫਸਲ ਦੀ ਗੁਣਵੱਤਾ ਦੇਖਣ ਦੇ ਬਾਅਦ ਉਹ ਅਗਲੇ ਸਾਲ ਖਰੀਦ ਦੀ ਮਾਤਰਾ ਵਧਾਉਣਗੇ। ਭਾਰਤ ਚੌਲਾਂ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ ਅਤੇ ਚੀਨ ਦੁਨੀਆ ਵਿੱਚ ਸਭ ਤੋਂਵੱਧ ਚੌਲ ਖਰੀਦਣ ਵਾਲਾ ਦੇਸ਼ ਹੈ, ਜਿਸ ਵੱਲੋਂ ਹਰ ਸਾਲ ਚਾਲੀ ਲੱਖ ਟਨ ਚੌਲ ਖਰੀਦ ਕੀਤਾ ਜਾਂਦਾ ਹੈ, ਪਰ ਅਜੇ ਤੱਕ ਗੁਣਵੱਤਾ ਦਾ ਬਹਾਨਾ ਬਣਾ ਕੇ ਉਹ ਭਾਰਤ ਤੋਂ ਚੌਲ ਖਰੀਦਣ ਤੋਂ ਪਾਸਾ ਵੱਟਦਾ ਰਿਹਾ ਹੈ।ਚੌਲ ਉਦਯੋਗ ਨਾਲ ਜੁੜੇ ਸੂਤਰਾਂ ਮੁਤਾਬਕ ਭਾਰਤੀ ਟ੍ਰੇਡਰਾਂ ਨੂੰ ਦਸੰਬਰ ਤੋਂ ਫਰਵਰੀ ਦੇ ਸ਼ਿਪਮੈਂਟ ਵਿੱਚ 300 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ 100,000 ਟਨ ਚੌਲ ਦੀ ਐਕਸਪੋਰਟ ਦਾ ਠੇਕਾ ਮਿਲਿਆ ਹੈ। ਚੀਨ ਦੇ ਪੁਰਾਣੇ ਸਪਲਾਇਰ ਜਿਵੇਂ ਥਾਈਲੈਂਡ, ਵਿਅਤਨਾਮ, ਮਿਆਂਮਾਰ ਅਤੇ ਪਾਕਿਸਤਾਨ ਕੋਲ ਵੇਚਣ ਲਈ ਸੀਮਿਤ ਸਰਪਲਸ ਸਪਲਾਈ ਸੀ ਤੇ ਉਹ ਭਾਰਤੀ ਕੀਮਤਾਂ ਦੇ ਮੁਕਾਬਲੇ ਲਗਭਗ ਤੀਹ ਡਾਲਰ ਪ੍ਰਤੀ ਟਨ ਵੱਧ ਮੰਗਦੇ ਸਨ।

Continue Reading

Uncategorized

ਰਾਜਸਥਾਨ ਦੇ ਕਿਸਾਨ ਵੀ ਕੇਂਦਰ ਵਿਰੁੱਧ ਸੰਘਰਸ਼ ‘ਚ ਨਿੱਤਰੇ

Published

on

kisan andolan delhi
  • ਆਰ ਐਸ ਐਸ ਨਾਲ ਸਬੰਧਤ ਕਿਸਾਨ ਆਗੂ ਨੇ ਅਹੁਦਾ ਛੱਡਿਆ
    ਡੱਬਵਾਲੀ, 3 ਦਸੰਬਰ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਦਿੱਲੀ ਵਿੱਚ ਮੋਰਚਾ ਲਾਈ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਰਾਜਸਥਾਨ ਦੇ ਕਿਸਾਨਾਂ ਦਾ ਵੀ ਸਾਥ ਮਿਲ ਰਿਹਾ ਹੈ। ਆਰ ਐਸ ਐਸ ਨਾਲ ਸਬੰਧਤ ਭਾਰਤੀ ਕਿਸਾਨ ਸੰਘ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਅਤੇ ਸੰਗਰੀਆ ਤਸੀਲ ਦੇ ਪ੍ਰਚਾਰਕ ਗੁਰਪਿਆਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਅਤੇ ਕਿਸਾਨ ਸੰਘ ਤੋਂ ਅਸਤੀਫਾ ਦੇ ਦਿੱਤਾ ਹੈ।
    ਇਸ ਦੇ ਬਾਅਦ ਹੋਏ ਫੈਸਲੇ ਮੁਤਾਬਕ ਕਿਸਾਨ ਸੰਘਰਸ਼ ਦੇ ਅਸਲ ਮੁਦੱਈ ਬਣ ਕੇ ਉਕਤ ਆਗੂ ਅਤੇ ਸੰਗਰੀਆ ਖੇਤਰ ਦੇ 15 ਪਿੰਡਾਂ ਦੇ ਸੈਂਕੜੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਤੀਹ ਟਰਾਲੀਆਂ ‘ਤੇ ਰਸਦ ਲੈ ਕੇ ਪੰਜ ਦਸੰਬਰ ਨੂੰ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਪੁੱਜਣਗੇ। ਭਾਰਤੀ ਕਿਸਾਨ ਸੰਘ ਰਾਜਸਥਾਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਰਾੜ ਵੀ ਖੇਤੀ ਬਿੱਲਾਂ ਦੇ ਖਿਲਾਫ ਅਹੁਦਾ ਛੱਡ ਚੁੱਕੇ ਹਨ।ਰਾਜਸਥਾਨ ਦੇ ਸਰਹੱਦੀ ਸੰਗਰੀਆ ਖੇਤਰ ਵਿੱਚ 15 ਪਿੰਡਾਂ ਦੇ ਸਰਗਰਮ ਕਿਸਾਨ ਆਗੂਆਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਨੌਜਵਾਨ ਭਾਰਤ ਸਭਾ ਲੰਬੀ ਦੇ ਆਗੂ ਜਗਦੀਪ ਖੁੱਡੀਆਂ ਵੀ ਓਥੇ ਪੁੱਜੇ ਹੋਏ ਹਨ। ਮੀਟਿੰਗ ਵਿੱਚ ਹਰੀਪੁਰਾ, ਸ਼ੇਰਗੜ੍ਹ, ਸੰਤਪੁਰਾ, ਨੁਕੇਰਾ, ਮੋਰਜੰਡ, ਜੰਡਵਾਲਾ, ਬੋਲਾਂਵਾਲੀ, ਦੀਨਗੜ੍ਹ, ਢਾਬਾਂ, ਸ਼ਾਹਪੀਣੀ, ਨਗਰਾਣਾ, ਭਾਖਰਾਂਵਾਲੀ, ਮਾਣਕਸਰ ਆਦਿ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਸਨ। ਇਸ ਮੌਕੇ ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਨੱਥਾ ਸਿੰਘ, ਗੁਰਤੇਜ ਸਿੰਘ ਤੇ ਚਰਨਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਾਰਿਆਂ ਨਾਲ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਮਾਰਨ ਦਾ ਰਾਹ ਖੋਲ੍ਹ ਦਿੱਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਰਾਜਸਥਾਨ ਦੇ ਕਿਸਾਨ ਪਿੱਛੇ ਨਹੀਂ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਸੰਗਰੀਆ ਖੇਤਰ ਦੇ ਵੱਡੀ ਗਿਣਤੀ ਵਿੱਚ ਕਿਸਾਨ ਪੰਜ ਦਸੰਬਰ ਨੂੰ ਦਿੱਲੀ ਦੇ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੋਰਚੇ ਵਿੱਚ ਸ਼ਾਮਲ ਹੋ ਕੇ ਦਿੱਲੀ ਦੀਆਂ ਸਿਆਸੀ ਕੰਧਾਂ ਨੂੰ ਹਿਲਾਉਣਗੇ।

Continue Reading

Uncategorized

ਦਿੱਲੀ ਦੰਗੇ : ਉਮਰ ਖਾਲਿਦ ਦੀ ਜੁਡੀਸ਼ਲ ਹਿਰਾਸਤ 14 ਦਿਨ ਵਧਾਈ ਗਈ

Published

on

Omar Khalid's judicial

ਨਵੀਂ ਦਿੱਲੀ, 3 ਦਸੰਬਰ – ਇਥੋਂ ਦੀ ਇੱਕ ਅਦਾਲਤ ਨੇ ਉਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਕੇਸ ਵਿੱਚ ਫੜੇ ਹੋਏ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜੁਡੀਸ਼ਲ ਹਿਰਾਸਤ 14 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਉਸ ਦਾ ਪੁਲਸ ਰਿਮਾਂਡ ਵਧਾਏ ਜਾਣ ਦੀ ਮੰਗ ਦਾ ਉਸ ਨੂੰ ਵਿਰੋਧ ਕਰਨ ਲਈ ਇਸ ਮੌਕੇ ਕੋਈ ਚਾਂਸ ਹੀ ਨਹੀਂ ਦਿੱਤਾ ਗਿਆ।
ਅਦਾਲਤ ਨੇ ਕਿਹਾ ਕਿ ਜੇ ਦੋਸ਼ੀ ਦੇ ਵਕੀਲ ਸੋਚਦੇ ਹਨ ਕਿ ਉਸ ਦੀ ਹਿਰਾਸਤ ਵਧਾਉਣ ਦੀ ਲੋੜ ਨਹੀਂ ਤਾਂ ਉਹ ਜ਼ਮਾਨਤ ਅਰਜ਼ੀ ਦੇ ਸਕਦੇ ਹਨ। ਚੀਫ ਮੈਟਰੋਪਾਲੀਟਨ ਮੈਜਿਸਟਰੇਟ ਦਿਨੇਸ਼ ਕੁਮਾਰ ਨੇ ਕਿਹਾ ਕਿ ਨਵੀਂ ਗ੍ਰਿਫਤਾਰੀ ਵੇਲੇ ਦੋਸ਼ੀ ਤੇ ਉਸ ਦਾ ਵਕੀਲ ਜਾਂਚ ਅਧਿਕਾਰੀ ਦੀ ਬੇਨਤੀ ਦਾ ਵਿਰੋਧ ਕਰ ਸਕਦੇ ਹਨ। ਉਨ੍ਹਾਂ ਖਾਲਿਦ ਨੂੰ 16 ਦਸੰਬਰ ਤੱਕ ਜੁਡੀਸ਼ਲ ਹਿਰਾਸਤ ਵਿੱਚ ਭੇਜ ਕੇ ਕਿਹਾ ਕਿ ਹਿਰਾਸਤ ਵਧਾਉਣ ਦੇ ਯੋਗ ਆਧਾਰ ਹਨ। ਖਾਲਿਦ ਨੂੰ ਖਜੂਰੀ ਖਾਸ ਇਲਾਕੇ ‘ਚ ਦੰਗਿਆਂ ਦੇ ਕੇਸ ਵਿੱਚ ਪਹਿਲੀ ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਸਤੰਬਰ ਵਿੱਚ ਦੰਗਿਆਂ ਦੇ ਇੱਕ ਹੋਰ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦੂਸਰੇ ਪਾਸੇ ਦਿੱਲੀ ਪੁਲਸ ਨੇ ਹਾਈ ਕੋਰਟ ‘ਚ ਸੁਝਾਅ ਦਿੱਤਾ ਕਿ ਦੰਗਿਆਂ ਦੇ ਕੇਸ ਵਿੱਚ ਫੜੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਆਸਿਫ ਇਕਬਾਲ ਤਨਹਾ ਨੂੰ ਚਾਰ ਦਸੰਬਰ ਤੋਂ ਹੋ ਰਹੀਆਂ ਪ੍ਰੀਖਿਆਵਾਂ ਲਈ ਗੈਸਟ ਹਾਊਸ ਵਿੱਚ ਰੱਖਿਆ ਜਾ ਸਕਦਾ ਹੈ। ਪੁਲਸ ਨੇ ਤਨਹਾ ਵੱਲੋਂ ਪ੍ਰੀਖਿਆਵਾਂ ਲਈ ਅੰਤ੍ਰਿਮ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਪੁਲਸ ਨੂੰ ਕਿਹਾ ਕਿ ਉਹ ਕੱਲ੍ਹ ਪ੍ਰੀਖਿਆ ਕੇਂਦਰ ਨੇੜੇ ਗੈਸਟ ਹਾਊਸ ਦਾ ਪ੍ਰਬੰਧ ਕਰਨ ਬਾਰੇ ਜਾਣਕਾਰੀ ਦੇਵੇ।

Continue Reading

ਰੁਝਾਨ