Temple priest, disciples arrest two, including priest, in rape
Connect with us [email protected]

ਅਪਰਾਧ

ਮੰਦਰ ਦੇ ਪੰਡਤ ਤੇ ਚੇਲਿਆਂ ਵੱਲੋਂ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਪੁਜਾਰੀ ਸਣੇ ਦੋ ਜਣੇ ਗ਼੍ਰਿਫ਼ਤਾਰ

Published

on

ਬਦਾਯੂੰ, 7 ਜਨਵਰੀ – ਉਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਇੱਕ 50 ਸਾਲਾ ਆਂਗਣਵਾੜੀ ਵਰਕਰ ਨਾਲ ਇੱਕ ਮੰਦਰ ਦੇ ਪੁਜਾਰੀ ਵੱਲੋਂ ਦੋ ਚੇਲਿਆਂ ਨਾਲ ਮਿਲ ਕੇ ਸਮੂਹਿਕ ਬਲਾਤਕਾਰ ਕਰਨ ਅਤੇ ਫਿਰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਹਰ ਪਾਸੇ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਔਰਤ ਦੀ ਪਸਲੀ ਦੀਆਂ ਹੱਡੀਆਂ ਅਤੇ ਇੱਕ ਲੱਤ ਟੁੱਟਣ ਅਤੇ ਉਸ ਦੇ ਗੁਪਤ ਅੰਗਾਂ ‘ਤੇ ਜ਼ਖ਼ਮ ਪਾਏ ਗਏ ਹਨ। ਇਸ ਕੇਸ ‘ਚ ਪੁਜਾਰੀ ਸਣੇ ਦੋ ਜਣੇ ਗ਼੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਐਸ ਐਸ ਪੀ ਸੰਕਲਪ ਸ਼ਰਮਾ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਮ੍ਰਿਤਕ ਔਰਤ ਦੇ ਗੁਪਤ ਅੰਗਾਂ ਤੇ ਸੱਟਾਂ ਦੇ ਨਿਸ਼ਾਨਾਂ ਦੇ ਨਾਲ ਇੱਕ ਲੱਤ ਅਤੇ ਪਸਲੀ ਦੀਆਂ ਹੱਡੀਆਂ ਟੁੱਟਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਲਾਪ੍ਰਵਾਹੀ ਵਰਤਣ, ਤੁਰੰਤ ਕਾਰਵਾਈ ਨਾ ਕਰਨ ਅਤੇ ਉਚ ਅਧਿਕਾਰੀਆਂ ਨੂੰ ਜਾਣਕਾਰੀ ਨਾ ਦੇਣ ਦੇ ਦੋਸ਼ਾਂ ਹੇਠ ਉਘਾਤੀ ਥਾਣੇ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਹ 50 ਸਾਲਾ ਔਰਤ ਕੱਲ੍ਹ ਮੰਦਰ ਗਈ ਅਤੇ ਫਿਰ ਭੇਦਭਰੀ ਹਾਲਤ 'ਚ ਮ੍ਰਿਤਕ ਮਿਲੀ ਸੀ। ਉਸ ਦੇ ਪਰਵਾਰ ਨੇ ਮੰਦਰ ਦੇ ਬਾਬੇ ਅਤੇ ਉਸ ਦੇ ਚੇਲਿਆਂ ਨੂੰ ਦੋਸ਼ੀ ਦੱਸਿਆ। ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਤੁਲਨਾ ਨਿਰਭੈਆ ਕੇਸ ਨਾਲ ਕਰਦੇ ਹੋਏ ਉਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਭਾਜਪਾ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਕੌਮੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਪਰਵਾਰ ਨੇ ਪੁਲਸਤੇ ਕੇਸ ਦਰਜ ਕਰਨ ਤੋਂ ਟਾਲਣ ਦਾ ਦੋਸ਼ ਲਾਇਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਉਤਰ ਪ੍ਰਦੇਸ਼ ਪੁਲਸ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਇਸ ਕੇਸ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਅਪਰਾਧ

ਯੈਸ ਬੈਂਕ ਦੇ ਰਾਣਾ ਕਪੂਰ ਨੂੰ ਬੰਬਈ ਹਾਈ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ

Published

on

rana kapoor

ਮੁੰਬਈ, 26 ਜਨਵਰੀ – ਬੰਬਈ ਹਾਈ ਕੋਰਟ ਨੇ ਵੀ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ੀ ਯੈਸ ਬੈਂਕ ਦੇ ਮੋਢੀ ਰਾਣਾ ਕਪੂਰ ਨੂੰ ਜ਼ਮਾਨਤ ਦੇਣ ਤੋਂ ਕੱਲ੍ਹ ਨਾਂਹ ਕਰ ਦਿੱਤੀ। ਪਿਛਲੇ ਸਾਲ ਜੁਲਾਈ ਵਿੱਚ ਮੁੰਬਈ ਦੀ ਇੱਕ ਵਿਸੇਸ਼ ਅਦਾਲਤ ਨੇ ਕਪੂਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਉਸ ਪਿੱਛੋਂ ਉਸ ਨੇ ਬੰਬਈ ਹਾਈ ਕੋਰਟ ਵੱਲ ਰੁੱਖ ਕੀਤਾ ਸੀ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਪੂਰ ਨੂੰ ਪਿਛਲੇ ਸਾਲ ਮਾਰਚ ਵਿੱਚ ਗ਼੍ਰਿਫ਼ਤਾਰ ਕੀਤਾ ਸੀ। ਈ ਡੀ ਵੱਲੋਂ ਡੀ ਐਚ ਐਫ ਐਲ ਨਾਲ ਸਬੰਧਤ ਇੱਕ ਕੰਪਨੀ ਕੋਲੋਂ 600 ਕਰੋੜ ਰੁਪਏ ਹੜੱਪਣ ਦੇ ਕੇਸ ਵਿੱਚ ਕਪੂਰ, ਉਨ੍ਹਾਂ ਦੀ ਪਤਨੀ ਅਤੇ ਤਿੰਨ ਬੇਟੀਆਂ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ।
ਰਾਣਾ ਕਪੂਰ ਦੇ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਪੀ ਡੀ ਨਾਈਕ ਦੀ ਪ੍ਰਧਾਨਗੀ ਵਾਲੇ ਸਿੰਗਲ ਬੈਂਚ ਸਾਹਮਣੇ ਕਿਹਾ ਕਿ ਕਪੂਰ ਦੀ ਕੰਪਨੀ ਨੂੰ 600 ਕਰੋੜ ਰੁਪਏ ਕਰਜ਼ਾ ਮਿਲਿਆ ਸੀ, ਰਿਸ਼ਵਤ ਵਜੋਂ ਇਹ ਰਕਮ ਨਹੀਂ ਦਿੱਤੀ ਗਈ ਸੀ। ਈ ਡੀ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਮਾਲਕਾਂ ਵਿੱਚ ਕਪੂਰ ਦੀਆਂ ਧੀਆਂ ਵੀ ਸ਼ਾਮਲ ਹਨ। ਦੂਸਰੇ ਪਾਸੇ ਈ ਡੀ ਨੇ ਰੀਅਲ ਐਸਟੇਟ ਨਾਲ ਜੁੜੇ ਗਰੁੱਪ ਓਮਕਾਰ ਰੀਅਲਟਰਸ ਐਂਡ ਡਿਵੈਲਪਰਜ਼ ਦੇ ਮੁੰਬਈ ਵਿਚਲੇ ਸੱਤ ਟਿਕਾਣਿਆਂ ਅਤੇ ਯੈਸ ਬੈਂਕ ਵਿੱਚ ਮਨੀ ਲਾਂਡਰਿੰਗ ਬਾਰੇ 3 ਟਿਕਾਣਿਆਂ ਤੇ ਛਾਪੇ ਮਾਰੇ ਹਨ। ਓਮਕਾਰ ਗਰੁੱਪ ਦੇ ਮੁਖੀ ਕਮਲ ਕਿਸ਼ੋਰ ਗੁਪਤਾ ਅਤੇ ਐਮ ਡੀ ਬਾਬੂ ਲਾਲ ਵਰਮਾ ਉਕਤ ਗਰੁੱਪ ਦੇ ਪ੍ਰਮੋਟਰ ਹਨ। ਗਰੁੱਪਤੇ ਦੋਸ਼ ਹੈ ਕਿ ਉਸ ਨੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਬਾਰੇ ਬਣੀ ਅਥਾਰਟੀ ਵੱਲੋਂ ਹਾਸਲ ਕੀਤੀਆਂ ਕਈ ਪ੍ਰਵਾਨਗੀਆਂ ਦੀ ਗਲਤ ਵਰਤੋਂ ਕੀਤੀ ਹੈ। ਇਸ ਗਰੁੱਪ `ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਯੈਸ ਬੈਂਕ ਕੋਲੋਂ ਕਰਜ਼ੇ ਵਜੋਂ ਲੱਗਭਗ 450 ਕਰੋੜ ਰੁਪਏ ਲੈ ਕੇ ਕਿਸੇ ਹੋਰ ਥਾਂ ਖਰਚ ਕਰ ਦਿੱਤੇ ਹਨ।

Continue Reading

ਅਪਰਾਧ

ਗੈਸ ਏਜੰਸੀ ਦੇ ਕਾਰਿੰਦੇ `ਤੇ 6 ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਹਮਲਾ

Published

on

fight

ਕਿਸ਼ਨਗੜ੍ਹ, 26 ਜਨਵਰੀ – ਪੁਲਸ ਚੌਕੀ ਪਚਰੰਗਾ ਦੇ ਪਿੰਡ ਕਾਲਾ ਬੱਕਰਾ ਚ ਇੱਕ ਗੈਸ ਏਜੰਸੀ ਦੇ ਗੁਦਾਮ ਦੇ ਕਾਰਿੰਦੇ ਕੋਲੋਂ ਮੋਟਰਸਾਈਕਲ ਤੇ ਐਕਟਿਵਾ ਸਵਾਰ 6 ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਗੈਸ ਏਜੰਸੀ ਦੇ ਮਾਲਕ ਪਰਵਾਰਚੋਂ ਗੁਲਬਹਾਰ ਸਿੰਘ ਨਿਵਾਸੀ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਭੋਗਪੁਰ ਚ ਪ੍ਰੀਤਮ ਗੈਸ ਏਜੰਸੀ ਹੈ ਜਿਸ ਦਾ ਗੁਦਾਮ ਕਾਲਾ ਬੱਕਰਾ ਵਿਖੇ ਆਲਮਗੀਰ ਲਿੰਕ ਰੋਡ ਉੱਤੇ ਹੈ। ਕੱਲ੍ਹ ਸਵੇਰੇ ਗੁਦਾਮਤੇ ਦੋ ਮੋਟਰ ਸਾਈਕਲਾਂ ਤੇ ਇੱਕ ਐਕਟਿਵਾ ਤੇ 6 ਅਣਪਛਾਤੇ ਨੌਜਵਾਨ ਤੇਜ਼ਧਾਰ ਹਥਿਆਰ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਗੁਦਾਮ ਦੇ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਏਜੰਸੀ ਦੇ ਕਾਰਿੰਦੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਡੱਲਾ (ਭੋਗਪੁਰ) ਤੋਂ ਸਿਲੰਡਰ ਦੀ ਮੰਗ ਕੀਤੀ। ਜਦੋਂ ਕਾਰਿੰਦੇ ਨੇ ਸਿਲੰਡਰ ਦੀ ਪਰਚੀ ਦੀ ਮੰਗ ਕੀਤੀ ਤਾਂ ਇੱਕ ਲੁਟੇਰੇ ਨੇ ਕਾਰਿੰਦੇਤੇ ਕ੍ਰਿਪਾਨ ਨਾਲ ਵਾਰ ਕਰ ਦਿੱਤਾ ਤੇ ਉਸ ਨੇ ਆਪਣੇ-ਆਪ ਨੂੰ ਬਚਾਉਣ ਲਈ ਦਰਵਾਜ਼ਾ ਅੱਗੇ ਕਰ ਦਿੱਤਾ, ਜਿਸ ਕਾਰਨ ਕ੍ਰਿਪਾਨ ਉਸ ਦੀ ਬਾਂਹ ਤੇ ਲੱਗੀ ਤੇ ਦਰਵਾਜ਼ੇ ਨਾਲ ਟਕਰਾਉਣ ਨਾਲ ਉਸ ਦਾ ਬਚਾਅ ਹੋ ਗਿਆ ਤੇ ਲੁਟੇਰੇ ਉਸਦਾ ਪੈਸਿਆਂ ਵਾਲਾ ਬੈਗ ਤੇ ਮੋਬਾਈਲ ਫ਼ੋਨ ਚੁੱਕ ਉਸ ਨੂੰ ਗੋਦਾਮ ਦੇ ਉਕਤ ਕਮਰੇ ਵਿੱਚ ਬੰਦ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਕਰੀਬ 50,000 ਰੁਪਏ ਨਕਦੀ ਸੀ, ਜੋ ਲੁਟੇਰੇ ਲੈ ਗਏ। ਇਸ ਬਾਰੇ ਸੂਚਨਾ ਮਿਲਣਤੇ ਪੁਲਸ ਚੌਕੀ ਪਚਰੰਗਾ ਦੇ ਐਸ ਆਈ ਸੁਖਜੀਤ ਸਿੰਘ ਬੈਂਸ ਵੱਲੋਂ ਪੁੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਕਾਰਿੰਦੇ ਤੋਂ ਮੁਢਲੀ ਪੁੱਛਗਿੱਛ ਉਪਰੰਤ ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਤੇ ਐਸ ਐਸ ਪੀ ਦਿਹਾਤੀ ਸੰਦੀਪ ਗਰਗਮੌਕੇਤੇ ਪਹੁੰਚੇ ਅਤੇ ਨਜ਼ਦੀਕੀ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਮਹਿਲਾ ਪੱਤਰਕਾਰ ਤੋਂ ਮੋਬਾਈਲ ਖੋਹਣ ਵਾਲਾ ਕਾਬੂ

Published

on

arrest

ਨਕੋਦਰ, 26 ਜਨਵਰੀ – ਸਿਟੀ ਪੁਲਸ ਨੇ ਮਹਿਲਾ ਪੱਤਰਕਾਰ ਤੋਂ ਮੋਬਾਈਲ ਖੋਹਣ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਮੋਬਾਈਲ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ। ਸਿਟੀ ਪੁਲਸ ਨੂੰ ਮਹਿਲਾ ਪੱਤਰਕਾਰ ਉਪਾਸਨਾ ਗਰੋਵਰ ਪੁੱਤਰੀ ਮੰਗਲ ਸੇਨ ਗਰੋਵਰ ਵਾਸੀ ਗੁਰੂ ਨਾਨਕਪੁਰਾ ਨੇ ਦੱਸਿਆ ਕਿ ਬੀਤੀ ਤਿੰਨ ਸਤੰਬਰ 2020 ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੇਰਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਮੈਂ ਆਪਣੇ ਤੌਰਤੇ ਘਟਨਾ ਸਥਾਨ ਨੇੜੇ ਲੱਗੇ ਕੈਮਰਿਆਂ ਦੀ ਸੀ ਸੀ ਟੀ ਵੀ ਫੁਟੇਜ ਲੈ ਕੇ ਪਤਾ ਕਰਦੀ ਰਹੀ ਤਾਂ ਮੈਨੂੰ ਪਤਾ ਲੱਗਾ ਹੈ ਕਿ ਮੋਟਰਸਾਈਕਲ ਚਾਲਕ ਦਾ ਨਾਂ ਹੁਸਨਪਾਲ ਉਰਫ ਵਿੱਕੀ ਪੁੱਤਰ ਸੁਖਦੇਵ ਰਾਜ ਵਾਸੀ ਪਿੰਡ ਬਲੰਦਾ ਥਾਣਾ ਮਹਿਤਪੁਰ ਹੈ।ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਪਾਸਨਾ ਗਰੋਵਰ ਦੇ ਬਿਆਨਾਂ ਤੇ ਹੁਸਨ ਪਾਲ ਉਰਫ ਵਿੱਕੀ ਦੇ ਖ਼ਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ।ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਗੁਰਦਿਆਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰਤੇ ਉਕਤ ਮੁਲਜ਼ਮ ਹੁਸਨ ਪਾਲ ਉਰਫ ਵਿੱਕੀ ਨੂੰ ਰੇਲਵੇ ਰੋਡ ਮਹਿਤਪੁਰ ਬਾਈਪਾਸ ਤੋਂ ਗ਼੍ਰਿਫ਼ਤਾਰ ਕਰ ਕੇ ਉਸ ਤੋਂਮੋਬਾਈਲ ਬਰਾਮਦ ਕਰ ਲਿਆ।ਏ ਐਸ ਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਵਾਰਦਾਤ `ਚ ਵਰਤੇ ਮੋਟਰਸਾਈਕਲ ਨੂੰ ਬਰਾਮਦ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca