Taxi driver commits suicide after poisoning two children
Connect with us [email protected]

ਪੰਜਾਬੀ ਖ਼ਬਰਾਂ

ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਮਗਰੋਂ ਟੈਕਸੀ ਡਰਾਈਵਰ ਵੱਲੋਂ ਖੁਦਕੁ਼ਸ਼ੀ

Published

on

suicide

ਗੁਰਾਇਆ, 6 ਮਾਰਚ – ਨੇੜਲੇ ਪਿੰਡ ਚੀਮਾ ਖੁਰਦ ਵਿੱਚ ਰਹਿੰਦੇ ਟੈਕਸੀ ਡਰਾਈਵਰ ਤੇ ਉਸਦੀ ਪਤਨੀ ਦੇ ਝਗੜੇ ਨੇ ਪਰਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ ਹੈ। ਕੇਹਰ ਸਿੰਘ ਨੇ 11 ਸਾਲਾ ਧੀ ਤੇ 9 ਸਾਲਾ ਪੁੱਤਰ ਨੂੰ ਜ਼ਹਿਰ ਦੇ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ। ਤਿੰਨਾਂ ਨੂੰ ਗੁਰਾਇਆ ਨੇੜੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖ ਕੇ ਤਿੰਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਦੇਰ ਸ਼ਾਮ ਤਿੰਨਾਂ ਦੀ ਮੌਤ ਹੋ ਗਈ। ਥਾਣਾ ਗੁਰਾਇਆ ਦੀ ਪੁਲਸ ਨੇ ਮ੍ਰਿਤਕ ਕੇਹਰ ਸਿੰਘ ਦੀ ਭੈਣ ਰਾਜਕੁਮਾਰੀ ਦੇ ਬਿਆਨਾਂ ਉੱਤੇਉਸ ਦੀ ਪਤਨੀ ਰਿੰਪੀ ਉਰਫ਼ ਮੋਨਾ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਚੀਮਾ ਖੁਰਦ ਵਾਸੀ ਕੇਹਰ ਸਿੰਘ ਦਾ ਆਪਣੀ ਪਤਨੀ ਰਿੰਪੀ ਉਰਫ਼ ਮੋਨਾ ਨਾਲ ਝਗੜਾ ਰਹਿੰਦਾ ਸੀ। ਕਰੀਬ ਮਹੀਨਾ ਪਹਿਲਾਂ ਮੋਨਾ ਪੇਕੇ ਪਿੰਡ ਤਗਾੜਾ ਚਲੀ ਗਈ ਅਤੇ ਕੇਹਰ ਸਿੰਘ ਧੀ ਪ੍ਰਭਜੋਤ ਅਤੇ ਪੁੱਤਰ ਏਕਮ ਨਾਲ ਰਹਿੰਦਾ ਸੀ। ਦੱਸਿਆ ਗਿਆ ਹੈ ਕਿ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਕੇਹਰ ਸਿੰਘ ਨੂੰ ਪਤਨੀ ਨੇ ਫੋਨ ਕੀਤਾ ਤਾਂ ਉਹ ਪਰੇਸ਼ਾਨ ਹੋ ਗਿਆ। ਕਰੀਬ 12 ਵਜੇ ਕੇਹਰ ਸਿੰਘ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਗਏ ਤਾਂ ਵੇਖਿਆ ਕਿ ਕੇਹਰ ਸਿੰਘ ਅਤੇ ਬੱਚਿਆਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਤੇ ਹਾਲਤ ਗੰਭੀਰ ਹੋਣ ਉੱਤੇ ਡੀ ਐਮ ਸੀ ਦਾਖ਼ਲ ਕਰਵਾਇਆ ਗਿਆ, ਜਿੱਥੇ ਸ਼ਾਮ ਨੂੰ ਡਾਕਟਰਾਂ ਨੇ ਤਿੰਨਾਂ ਜੀਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਥਾਣਾ ਗੁਰਾਇਆ ਦੇ ਇੰਚਾਰਜ ਹਰਜੀਤ ਸਿੰਘ ਮੌਕੇ ਉੱਤੇ ਪਹੁੰਚੇ ਤੇ ਮੋਨਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਨੇ ਕਿਹਾ: ਹਾਈ ਕੋਰਟ ਨੂੰ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ

Published

on

supreme court

ਨਵੀਂ ਦਿੱਲੀ, 14 ਅਪ੍ਰੈਲ – ਸੁਪਰੀਮ ਕੋਰਟ ਨੇ ਕੱਲ੍ਹ ਇੱਕ ਅਹਿਮ ਫੈਸਲਾ ਕਰਦੇ ਹੋਏ ਭਾਰਤ ਦੀਆਂ ਹਾਈ ਕੋਰਟਾਂ ਨੂੰ ਅਪਰਾਧਕ ਕੇਸਾਂ ਵਿੱਚ ਪੁਲਸ ਦੀ ਜਾਂਚ ਪੂਰੀ ਹੋਣ ਤੱਕ ਗ੍ਰਿਫਤਾਰੀ ਉੱਤੇ ਰੋਕ ਅਤੇ ਦੋਸ਼ੀ ਖਿਲਾਫ ਸਜ਼ਾਯੋਗ ਕਾਰਵਾਈ ਨਾ ਕੀਤੇ ਜਾਣ ਦੇ ਹੁਕਮ ਦੇਣ ਬਾਰੇ ਸੁਚੇਤ ਕੀਤਾ ਹੈ।
ਇਸ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਈ ਕੋਰਟ ਨੂੰ ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਕਾਨੂੰਨ ਤਹਿਤ ਪੁਲਸ ਨੂੰ ਗੰਭੀਰ ਅਪਰਾਧਾਂ ਦੀ ਜਾਂਚ ਕਰਨ ਦਾ ਕਾਨੂੰਨੀ ਅਧਿਕਾਰ ਹੈ।ਹਾਈ ਕੋਰਟਾਂਨੂੰ ਐਫ ਆਈ ਆਰ (ਪਹਿਲੀ ਸੂਚਨਾ ਰਿਪੋਰਟ) ਅਤੇ ਅਪਰਾਧਕ ਮਾਮਲਾ ਰੱਦ ਕਰਨ ਦੀ ਸ਼ਕਤੀ ਦੀ ਬਹੁਤ ਘੱਟ ਅਤੇ ਖਾਸ ਕੇਸ ਵਜੋਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ, ਰੂਟੀਨ ਵਿੱਚ ਐਫ ਆਈ ਆਰ ਰੱਦ ਕਰਨ ਵਾਲਾ ਹੁਕਮ ਨਹੀਂ ਦੇਣਾ ਚਾਹੀਦਾ ਅਤੇ ਅਪਰਾਧਕ ਜਾਂਚ ਵਿੱਚ ਸ਼ੁਰੂਆਤੀ ਦੌਰ ਵਿੱਚ ਰੁਕਾਵਟ ਨਹੀਂ ਪਾਈ ਜਾ ਸਕਦੀ।
ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਐਮ ਆਰ ਸ਼ਾਹ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਇਸ ਬਾਰੇ ਸੀ ਆਰ ਪੀ ਸੀ (ਅਪਰਾਧ ਜ਼ਾਬਤਾ ਕਾਨੂੰਨ) ਦੀ ਧਾਰਾ 482 ਅਤੇ ਸੰਵਿਧਾਨ ਦੀ ਧਾਰਾ 226 ਤਹਿਤ ਹਾਈ ਕੋਰਟ ਨੂੰ ਮਿਲੀ ਐਫ ਆਈ ਆਰ ਅਤੇ ਅਪਰਾਧਕ ਕੇਸ ਰੱਦ ਕਰਨ ਦੀ ਸ਼ਕਤੀ ਦੀ ਵਰਤਣ ਬਾਰੇ ਇਹ ਫੈਸਲਾ ਸੁਣਾਇਆ ਹੈ। ਕੋਰਟ ਨੇ ਅਜਿਹੇ ਕੇਸਾਂ ਵਿੱਚ ਹਾਈ ਕੋਰਟ ਲਈ ਨਿਰਦੇਸ਼ ਜਾਰੀ ਕਰ ਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਲਈ ਕਿਹਾ ਗਿਆ ਹੈ। ਇਸ ਫੈਸਲੇ ਦੀ ਕਾਪੀ ਸਾਰੀਆਂਸਾਰੀਆਂ ਹਾਈ ਕੋਰਟਾਂ ਨੂੰ ਭੇਜਣ ਦਾ ਆਦੇਸ਼ ਦਿੱਤਾ ਗਿਆ ਹੈ ਤਾਂ ਕਿ ਉਸ ਨੂੰ ਸਬੰਧਤ ਚੀਫ ਜਸਟਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇ।

Continue Reading

ਪੰਜਾਬੀ ਖ਼ਬਰਾਂ

ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ

Published

on

Sushil-Chandra

ਨਵੀਂ ਦਿੱਲੀ, 14 ਅਪ੍ਰੈਲ – ਭਾਰਤ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕੱਲ੍ਹ ਅਹੁਦਾ ਸੰਭਾਲ ਲਿਆ ਹੈ। ਬੀਤੇ ਸੋਮਵਾਰ ਸੁਨੀਲ ਅਰੋੜਾ ਦੇ ਅਹੁਦਾ ਛੱਡਣ ਪਿੱਛੋਂ ਸੁਸ਼ੀਲ ਚੰਦਰਾ ਮੁੱਖ ਚੋਣ ਕਮਿਸ਼ਨਰ ਚੁਣੇ ਗਏ ਸਨ ਅਤੇ ਇਸ ਦੇ ਇੱਕ ਦਿਨ ਬਾਅਦ ਇਸ ਅਹੁਦੇ ਦਾ ਚਾਰਜ ਸੰਭਾਲਿਆ ਹੈ।
ਵਰਨਣ ਯੋਗ ਹੈ ਕਿ ਸੁਸ਼ੀਲ ਚੰਦਰਾ ਫਰਵਰੀ 2019 ਵਿੱਚ ਚੋਣ ਕਮਿਸ਼ਨਰ ਬਣੇ ਸਨ ਅਤੇ 14 ਮਈ 2022 ਨੂੰ ਆਪਣਾ ਅਹੁਦਾ ਤਿਆਗਣਗੇ। ਉਨ੍ਹਾਂ ਦੇ ਚਾਰਜ ਦੌਰਾਨ ਗੋਆ, ਮਨੀਪੁਰ, ਉਤਰਾਖੰਡ, ਪੰਜਾਬ ਅਤੇ ਉਤਰ ਪ੍ਰਦੇਸ਼ ਵਿੱਚ ਵੋਟਾਂ ਪੈਣੀਆਂ ਹਨ। ਗੋਆ, ਮਨੀਪੁਰ, ਉਤਰਾਖੰਡ ਤੇ ਪੰਜਾਬ ਵਿਧਾਨ ਸਭਾਵਾਂ ਦੀ ਮਿਆਦ ਅਗਲੇ ਸਾਲ ਮਾਰਚ ਵਿੱਚ ਖਤਮ ਹੋਵੇਗੀਅਤੇ ਉਤਰ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 14 ਮਈ ਨੂੰ ਖਤਮ ਹੋਵੇਗੀ। ਸੁਸ਼ੀਲ ਚੰਦਰਾ 1980 ਬੈਚ ਦੇ ਭਾਰਤੀ ਰੈਵੇਨਿਊ ਸਰਵਿਸ ਦੇ ਅਧਿਕਾਰੀ ਹਨ। ਅਹੁਦਾ ਸੰਭਾਲਣ ਤੋਂ ਬਾਅਦ ਸੁਸ਼ੀਲ ਚੰਦਰਾ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਅਮਨ ਅਮਾਨ ਤੇ ਨਿਰਪੱਖ ਢੰਗ ਨਾਲ ਚੋਣਾਂ ਕਰਾਉਣਾ ਯਕੀਨੀ ਬਣਾਉਣਾ ਚਾਹੁਣਗੇ ਤਾਂ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਵੀ ਵੋਟਰ ਬਿਨਾਂ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਇੱਕ ਮਾਹੌਲ ਬਣਾਉਣਾ ਪਵੇਗਾ। ਇਹ ਪੁੱਛਣ ਉੱਤੇ ਕਿ ਚੋਣ ਕਮਿਸ਼ਨ ਇਸ ਪਾਸੇ ਕਿਵੇਂ ਅੱਗੇ ਵਧੇਗਾ, ਉਨ੍ਹਾਂ ਕਿਹਾ ਕਿ ਕਮਿਸ਼ਨ ਨਿਗਰਾਨੀ ਦੇ ਨਾਲ ਜ਼ਮੀਨੀ ਪੱਧਰ ਦੇ ਸਾਰੇ ਅਧਿਕਾਰੀਆਂ ਤੇ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਪੂਰਾ ਜ਼ੋਰ ਲਾਉਣ ਵਾਲੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਇੱਕ ਦੂਜੇ `ਤੇ ਨਿਸ਼ਾਨੇ ਲਗਾ ਰਹੇ ਹਨ ਤੇ ਚੋਣ ਕਮਿਸ਼ਨ ਨੇ ਇਤਰਾਜ਼ਯੋਗ ਭਾਸ਼ਣਾਂ ਲਈ ਦੋਵਾਂ ਧਿਰਾਂ ਦੇ ਆਗੂਆਂ ਖਿਲਾਫ ਕਾਰਵਾਈ ਕੀਤੀ ਹੈ।

Continue Reading

ਪੰਜਾਬੀ ਖ਼ਬਰਾਂ

ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ

Published

on

Gulab-Chand-Kataria

ਜੈਪੁਰ, 14 ਅਪ੍ਰੈਲ – ਮਹਾਰਾਣਾ ਪ੍ਰਤਾਪ ਬਾਰੇ ਭਾਜਪਾ ਦੇ ਨੇਤਾ ਗੁਲਾਬ ਚੰਦ ਕਟਾਰੀਆ ਵੱਲੋਂ ਕੀਤੀ ਟਿੱਪਣੀ ਇੰਨੀ ਭਾਰੀ ਪਈ ਕਿ ਰਾਜਸਥਾਨ ਦੇ ਕਈ ਸ਼ਹਿਰਾਂ ਵਿੱਚ ਉਸ ਦੇ ਖ਼ਿਲਾਫ਼ ਰਾਜਪੂਤ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜੈਪੁਰ, ਡੰੂਗਰਪੁਰ ਅਤੇ ਉਦੈਪੁਰ ਵਿੱਚ ਭਾਜਪਾ ਦਫ਼ਤਰਾਂ ਵਿੱਚ ਕਟਾਰੀਆ ਦੇ ਪੋਸਟਰ ਉੱਤੇ ਸਿਆਹੀ ਪੋਚ ਦਿੱਤੀ ਗਈ। ਇਸ ਦੇ ਬਾਅਦ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ। ਕਾਂਗਰਸ ਇਸ ਮੁੱਦੇ ਨੂੰ ਤਿੰਨ ਵਿਧਾਨ ਸਭਾ ਉਪਚੋਣਾਂ ਵਿੱਚ ਰਾਜਪੂਤ ਵੋਟ ਬੈਂਕ ਨੂੰ ਭਾਜਪਾ ਦੇ ਖ਼ਿਲਾਫ਼ ਕਰ ਕੇ ਲਾਭ ਲੈਣ ਰੁੱਝ ਗਈ ਹੈ।
ਅਸਲ ਵਿੱਚ ਇਹ ਵਿਰੋਧ ਓਦੋਂ ਸ਼ੁਰੂ ਹੋਇਆ, ਜਦੋਂ ਰਾਜਸਥਾਨ ਵਿੱਚ ਤਿੰਨ ਵਿਧਾਨ ਸਭਾ ਉਪਚੋਣਾਂ ਦੇ ਲਈ 17 ਅਪ੍ਰੈਲ ਨੂੰ ਵੋਟਾਂ ਹੋਣ ਵਾਲੀਆਂ ਹਨ। ਇਸ ਵਿੱਚ ਦੋ ਸੀਟਾਂ ਸਹਾੜ੍ਹਾ ਅਤੇ ਰਾਜਸਮੰਦ ਹਨ ਅਤੇ ਰਾਜਸਮੰਦ ਵਿੱਚ ਹੀ ਪ੍ਰਸਿੱਧ ਹਲਦੀ ਘਾਟੀ ਤੋਂ ਸ਼ੁਰੂ ਕਰ ਕੇ ਰਾਣਾ ਪ੍ਰਤਾਪ ਦੇ ਕਈ ਯਾਦਗਾਰੀ ਸਥਾਨ ਹਨ। ਕਾਂਗਰਸ ਦੇ ਸੀਨੀਅਰ ਆਗੂ ਗੋਵਿੰਦ ਸਿੰਘ ਡੋਟਾਸਰਾ ਨੇ ਦੋਸ਼ ਲਾਇਆ ਕਿ ਕਟਾਰੀਆ ਨੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕੀਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca