Tamanna became the wife of a smuggler and rented the mansion of the
Connect with us [email protected]

ਅਪਰਾਧ

ਤਮੰਨਾ ਨੇ ਸਮੱਗਲਰ ਦੀ ਬੀਵੀ ਬਣ ਕੇ ਅਕਾਲੀ ਆਗੂ ਦੀ ਕੋਠੀ ਲਈ ਸੀ ਕਿਰਾਏ ਉਤੇ

Published

on

property

ਅੰਮ੍ਰਿਤਸਰ, 1 ਫਰਵਰੀ – ਤੀਹ ਜਨਵਰੀ 2020 ਦੀ ਰਾਤ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ‘ਚੋਂ ਫੜੀ ਗਈ 197 ਕਿਲੋ ਹੈਰੋਇਨ ਦੇ ਮਾਮਲੇ ‘ਚ ਇੱਕ ਸਾਲ ਦੀ ਜਾਂਚ ਬਾਅਦ ਨਵਾਂ ਮੋੜ ਆ ਗਿਆ ਹੈ। ਛਾਪੇ ਦੌਰਾਨ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਦੇ ਉਚ ਅਧਿਕਾਰੀਆਂ ਨੇ ਜਿਸ ਤਮੰਨਾ ਗੁਪਤਾ ਦਾ ਘੱਟ ਕਸੂਰ ਦੱਸਿਆ ਸੀ,ਜਾਂਚ ਦੇ ਬਾਅਦ ਉਸ ਦੇ ਖਿਲਾਫ ਪੁਲਸ ਹੱਥ ਨਵੇਂ ਸੁਰਾਗ ਲੱਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਆਪਣੀ ਰਿਹਾਈ ਦੀ ਗੁਹਾਰ ਲਾ ਰਹੀ ਤਮੰਨਾ ਦੇ ਬਚਣ ਦਾ ਕੋਈ ਰਸਤਾ ਨਹੀਂ ਰਿਹਾ। ਐਸ ਟੀ ਐਫ ਦੀ ਜਾਂਚ ਵਿੱਚ ਭੇਦ ਖੁੱਲ੍ਹਾ ਹੈ ਕਿ ਤਮੰਨਾ ਗੁਪਤਾ ਨੇ ਜਿੰਮ ਟ੍ਰੇਨਰ ਸੁਖਵਿੰਦਰ ਸਿੰਘ ਦੀ ਪਤਨੀ ਬਣ ਕੇ ਆਕਾਸ਼ ਵਿਹਾਰ ਵਿੱਚ ਅਕਾਲੀ ਨੇਤਾ ਅਨਵਰ ਮਸੀਹ ਤੋਂ ਉਸ ਦੀ ਕੋਠੀ ਰਹਿਣ ਲਈ ਕਿਰਾਏ ਉੱਤੇ ਲਈ ਸੀ।ਪੁਲਸ ਨੇ ਇਸ ਕੇਸ ਨੂੰ ਕੋਰਟ ‘ਚ ਪੇਸ਼ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਐਸ ਟੀ ਐਫ ਨੇ ਤੀਹ ਜਨਵਰੀ ਰਾਤ ਆਕਾਸ਼ ਵਿਹਾਰ ਵਿੱਚ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ‘ਚੋਂ 197 ਕਿਲੋ ਹੈਰੋਇਨ, 205 ਲੀਟਰ ਕੈਮੀਕਲ, 39 ਕਿਲੋ ਪਾਊਡਰ, 26 ਕਿਲੋ ਕੈਫੇਨ ਪਾਊਡਰ ਤੇ ਇੱਕ ਲਾਇਸੈਂਸੀ ਰਿਵਾਲਵਰ ਬਰਾਮਦ ਕੀਤਾ ਸੀ ਅਤੇ ਕੋਠੀ ‘ਚੋ ਤਮੰਨਾ ਗੁਪਤਾ, ਉਸ ਦੇ ਸਾਥੀ ਕੱਪੜਾ ਕਾਰੋਬਾਰੀ ਅੰਕੁਸ਼ ਕਪੂਰ, ਨੌਸ਼ਹਿਰਾ ਖੁਰਦ ਵਾਸੀ ਜਿੰਮ ਟ੍ਰੇਨਰ ਸੁਖਵਿੰਦਰ ਸਿੰਘ, ਮੇਜਰ ਸਿੰਘ, ਸੁਖਬੀਰ ਸਿੰਘ ਉਰਫ ਹੈਪੀ, ਅਫਗਾਨ ਨਾਗਰਿਕ ਅਰਮਾਨ ਬਸ਼ਅਰਮਲ ਨੂੰ ਗ੍ਰਿਫਤਾਰ ਕੀਤਾ ਸੀ।ਜਾਂਚ ਵਿੱਚ ਪਤਾ ਲੱਗਾ ਸੀ ਕਿ ਉਕਤ ਕੰਸਾਈਨਮੈਂਟ ਨੂੰ ਪੰਜ ਸੌ ਕਿਲੋ ‘ਚ ਬਦਲਣ ਲਈ ਅਫਗਾਨ ਨਾਗਰਿਕ ਨੂੰ ਪੰਜ ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਇਸ ਤੋਂ ਬਾਅਦ ਪੁਲਸ ਨੇ ਪੰਜਾਬੀ ਅਭਿਨੇਤਰੀ ਮਨਤੇਜ ਮਾਨ, ਮਨੀ ਐਕਸਚੇਂਜਰ ਹਨੀਤ ਸਿੰਘ, ਅਕਾਲੀ ਆਗੂ ਅਨਵਰ ਮਸੀਹ, ਕਾਂਗਰਸੀ ਆਗੂ ਪ੍ਰਦੀਪ ਸ਼ਰਮਾ ਦਾ ਪੁਤਰ ਸਾਹਿਲ ਵੀ ਗ੍ਰਿਫਤਾਰ ਕੀਤਾ ਸੀ।

ਅਪਰਾਧ

ਯੂ ਏ ਈ ਤੋਂ ਖਿਡੌਣਿਆਂ ਵਿੱਚ ਲੁਕਾ ਕੇ ਲਿਆਂਦੇ 11.62 ਲੱਖ ਰੁਪਏ ਦੇ ਸੋਨੇ ਸਮੇਤ ਦੋਸ਼ੀ ਗ੍ਰਿਫਤਾਰ

Published

on

ਅੰਮ੍ਰਿਤਸਰ, 7 ਮਾਰਚ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਇੰਟੈਲੀਜੈਂਸ ਟੀਮ ਨੇ ਕੱਲ੍ਹ ਸਵੇਰੇ ਇੱਕ ਅਜਿਹੇ ਯਾਤਰੀ ਨੂੰ ਫੜਿਆ,ਜਿਹੜਾ ਬੱਚਿਆਂ ਦੇ ਖਿਡੌਣਿਆਂ ਵਿੱਚ ਸੋਨਾ ਲੁਕਾ ਕੇ ਲਿਆ ਰਿਹਾ ਸੀ। ਇਸ ਸੋਨੇ ਦੀ ਕੀਮਤ ਕਰੀਬ 11.62 ਲੱੱਖ ਰੁਪਏ ਦੱਸੀ ਗਈ ਹੈ।
ਜਾਣਕਾਰ ਸੂਤਰਾਂ ਮੁਤਾਬਕ ਛੇ ਵਜੇ ਰਾਮ ਲਾਲ ਖੈਮਾਹ (ਯੂ ਏ ਈ) ਤੋਂ ਆਈ ਫਲਾਈਟ ਨੇ ਏਅਰਪੋਰਟ ਉੱਤੇ ਲੈਂਡ ਕੀਤਾ ਤਾਂ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ ਸੂਚਨਾ ਉੱਤੇ ਯਾਤਰੀਆਂ ਦੇ ਸਾਮਾਨ ਦੀ ਸਕੈਨਿੰਗ ਕੀਤੀ। ਇਸ ਮੌਕੇ ਇੱਕ ਬੈਗ ਵਿੱਚ ਸੋਨਾ ਹੋਣ ਦੇ ਸੰਕੇਤ ਮਿਲੇ ਤਾਂ ਬੈਗ ਦੇ ਮਾਲਕ ਨੂੰ ਅਧਿਕਾਰੀਆਂ ਨੇ ਰੋਕ ਕੇ ਉਸ ਦਾ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ। ਕਸਟਮ ਅਧਿਕਾਰੀਆਂ ਨੇ ਇਸ ਯਾਤਰੀ ਤੋਂ ਉਸ ਦੇ ਸਾਮਾਨ ਵਿੱਚ ਸੋਨਾ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਸਾਮਾਨ ਦੀ ਤਲਾਸ਼ੀ ਦੇ ਬਾਅਦ ਵੀ ਸੋਨਾ ਨਾ ਮਿਲਿਆ ਤਾਂ ਅਧਿਕਾਰੀਆਂ ਨੇ ਯਾਤਰੀ ਦੇ ਸਾਮਾਨ ਵਿੱਚ ਰੱਖੇ ਖਿਡੌਣਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸੋਨਾ ਮਿਲ ਗਿਆ। ਖਿਡੌਣਿਆਂ ਨੂੰ ਤੋੜਨ ਪਿੱਛੋਂ ਉਨ੍ਹਾਂ ਦੇ ਅੰਦਰੋਂ 274.30 ਗਰਾਮ ਸੋਨਾ ਮਿਲਿਆ। ਕਸਟਮ ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿੱਚ ਲੈਣ ਪਿੱਛੋਂ ਦੋਸ਼ੀ ਦੇ ਖਿਲਾਫ ਕਸਟਮ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਫਰਾਂਸ ਭੇਜਣ ਦੇ ਨਾਂਅ ਉਤੇ ਪੰਜ ਲੱਖ ਠੱਗਣ ਵਾਲੇ ਉੱਤੇ ਕੇਸ ਦਰਜ

Published

on

ਜਲੰਧਰ, 7 ਮਾਰਚ – ਪੱਕੇ ਤੌਰ ਉੱਤੇ ਫਰਾਂਸ ਭੇਜਣ ਦੇ ਨਾਂਅ ਉੱਤੇ ਪੰਜ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜੋੜਾ ਫਾਟਕ (ਅੰਮ੍ਰਿਤਸਰ) ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਦੋਸ਼ੀ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ।
ਏ ਸੀ ਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਜਤ ਕੁਮਾਰ ਪੁੱਤਰ ਸਤਨਾਮ ਰਾਮ ਪਿੰਡ ਬਰਸਾਲਾਂ (ਉਦੋਮਪੁਰ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੁਕੇਸ਼ ਕੁਮਾਰ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਝਾਂਸੇ ਵਿੱਚ ਲੈ ਕੇ ਫਰਾਂਸ ਭੇਜਣ ਦੇ ਨਾਂਅ ਉੱਤੇ ਅੱਠ ਲੱਖ ਰੁਪਏ ਮੰਗੇ ਸਨ, ਜਿਸ ਵਿੱਚੋਂ ਉਹ ਪੰਜ ਲੱੱਖ ਰੁਪਏ ਲੈ ਚੁੱਕਾ ਸੀ। ਬਾਕੀ ਦੇ ਪੈਸੇ ਉਸ ਨੂੰ ਕੰਮ ਹੋਣ ਉੱਤੇ ਦੇਣੇ ਸਨ, ਪਰ ਕੰਮ ਨਾ ਹੋਣ ਉੱਤੇ ਜਦ ਉਸ ਤੋਂ ਉਨ੍ਹਾਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।ਏ ਸੀ ਪੀ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਰਜਤ ਕੁਮਾਰ ਵੱਲੋਂ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਉੱਤੇ ਲਾਏ ਦੋਸ਼ ਸਹੀ ਨਿਕਲਣ ਉੱਤੇ ਉਸ ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜਾਂਚ ਵਿੱਚ ਪਤਾ ਲੱਗਾ ਕਿ ਮੁਕੇਸ਼ ਕੁਮਾਰ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ, ਥਾਣਾ ਸਿਟੀ, ਥਾਣਾ ਰਾਜਪੁਰਾ ਅਤੇ ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਕੇਸ ਦਰਜ ਹਨ।

Continue Reading

ਅਪਰਾਧ

ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕੇਸ ਵਿੱਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

Published

on

alcohol poisoning
  • ਚਾਰ ਦੋਸ਼ੀ ਔਰਤਾਂ ਨੂੰ ਉਮਰਕੈਦ ਦਾ ਹੁਕਮ
    ਪਟਨਾ, 6 ਮਾਰਚ – ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਤਾਂ ਘਟੀਆ ਅਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਚੱਲ ਪਿਆ ਸੀ, ਜਿਸ ਨਾਲ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
    16 ਅਗਸਤ 2016 ਨੂੰ ਗੋਪਾਲਗੰਜ ਦੇ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਉੱਤੇ ਵਿਸ਼ੇਸ਼ ਅਦਾਲਤ ਦੇ ਜੱਜ ਏ ਡੀ ਜੇ-2 ਲਵਕੁਸ਼ ਕੁਮਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ 13 ਵਿੱਚੋਂ 9 ਦੋਸ਼ੀਆਂ ਨੂੰ ਫਾਂਸੀ ਅੇ ਚਾਰ ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਐਕਸਾਈਜ਼ ਐਕਟ ਹੇਠ ਸਭ ਦੋਸ਼ੀਆਂ ਨੂੰ10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਬਿਹਾਰ ਵਿੱਚ ਸ਼ਰਾਬਬੰਦੀ 5 ਅਪ੍ਰੈਲ 2016 ਨੂੰ ਲਾਗੂ ਹੋਈ ਸੀ। ਪੰਜ ਸਾਲ ਚੱਲੇ ਕੇਸ ਪਿੱਛੋਂ ਬੀਤੀ 26 ਫਰਵਰੀ ਨੂੰ 14 ਵਿੱਚੋਂ 13 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਕੇਸ ਦਾ ਮਾਸਟਰ-ਮਾਈਂਡ ਰੁਪੇਸ਼ ਸ਼ੁਕਲਾ ਉਰਫ਼ ਪੰਡਤ ਅਜੇ ਫਰਾਰ ਹੈ। ਅਦਾਲਤ ਨੇ ਉਸ ਦਾ ਰੈਡ ਵਾਰੰਟ ਜਾਰੀ ਕਰ ਕੇ ਭਗੌੜਾ ਐਲਾਨਿਆ ਹੈ।
    15 ਅਗਸਤ 2016 ਦੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਪਿੱਛੋਂ ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਸੀ ਅਤੇ 16 ਅਗਸਤ ਸਵੇਰ ਤੋਂ ਸ਼ਾਮ ਤੱਕ ਮੌਤਾਂ ਦੀ ਗਿਣਤੀ 19 ਹੋ ਗਈ। ਇਸਕਾਂਡ ਉੱਤੇ ਹੰਗਾਮਾ ਹੋਣ ਪਿੱਛੋਂ ਜਾਗੀ ਪੁਲਸ ਨੇ 16 ਅਤੇ 17 ਅਗਸਤ 2016 ਨੂੰ ਛਾਪੇ ਮਾਰ ਕੇ ਵੱਡੀ ਗਿਣਤੀ ਵਿੱਚ ਸ਼ਰਾਬ ਫੜੀ। ਪੁਲਸ ਕਾਰਵਾਈ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ। ਸ਼ਹਿਰ ਦੇ ਇੱਕ ਥਾਣੇ ਵਿੱਚ 14 ਜਣਿਆਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca