Taliban occupy Afghanistan again, Ashraf Ghani and other top leaders
Connect with us [email protected]

ਅੰਤਰਰਾਸ਼ਟਰੀ

ਅਫ਼ਗਾਨਿਸਤਾਨ ਉੱਤੇ ਫਿਰ ਤਾਲਿਬਾਨ ਕਾਬਜ਼, ਅਸ਼ਰਫ ਗਨੀ ਤੇ ਹੋਰ ਵੱਡੇ ਲੀਡਰ ਦੇਸ਼ ਛੱਡ ਕੇ ਭੱਜੇ

Published

on

Taliban occupy Afghanistan
  • ਕਾਬੁਲ ਏਅਰਪੋਰਟ ਉੱਤੇ ਭਾਜੜ, ਜਹਾਜ਼ ਤੋਂ ਡਿੱਗ ਕੇ ਦੋ ਲੋਕਾਂ ਦੀ ਮੌਤ
  • ਬਾਇਡੇਨ ਨੇ ਮਾੜੇ ਹਾਲਾਤ ਲਈ ਅਸ਼ਰਫ ਗਨੀ ਨੂੰ ਜਿ਼ਮੇਵਾਰ ਕਿਹਾ
    ਕਾਬੁਲ, 16 ਅਗਸਤ, – ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਤੇ ਉਨ੍ਹਾਂ ਦੇ ਆਉਂਦੇ ਸਾਰ ਇਸ ਦੇਸ਼ ਵਿੱਚ ਭਾਜੜ ਤੇ ਹਫੜਾ-ਦਫੜੀ ਦੀ ਹਾਲਤ ਹੋ ਗਈ ਹੈ।ਬਹੁਤ ਸਾਰੇ ਲੋਕ ਬੇਚੈਨੀ ਕਾਰਨ ਕਿਸੇ ਵੀ ਦੂਸਰੇ ਦੇਸ਼ ਭੱਜ ਜਾਣ ਦੀ ਕੋਸ਼ਿਸ਼ ਕਰਦੇ ਵੇਖੇ ਗਏ ਹਨ। ਇਸ ਦੌਰਾਨ ਸੋਮਵਾਰ ਨੂੰ ਇਕ ਦਿਲ ਕੰਬਾਊ ਘਟਨਾ ਹੋਈ, ਜਦੋਂ ਅਮਰੀਕਾ ਦੇ ਜਹਾਜ਼ ਵਿੱਚ ਸੀਟ ਨਾ ਮਿਲਣ ਉੱਤੇ ਕੁਝ ਲੋਕ ਉਸ ਦੇ ਪਹੀਏ ਨਾਲ ਲਟਕ ਗਏ, ਪਰ ਕੁਝ ਦੇਰ ਬਾਅਦ ਅਸਮਾਨ ਤੋਂ ਡਿੱਗ ਕੇ ਤਿੰਨਾਂ ਦੀ ਮੌਤ ਹੋ ਗਈ। ਲੋਕ ਜਾਨ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੇਸ਼ ਛੱਡਣਾ ਚਾਹੁੰਦੇ ਹੋਣ ਕਾਰਨ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਲੋਕਾਂ ਦੀ ਕਾਬੂਤੋਂ ਬਾਹਰ ਹੋਈ ਭੀੜ ਸੰਭਾਲਣ ਲਈ ਫੌਜ ਜਾਂ ਕਿਸੇ ਸੁਰੱਖਿਆ ਏਜੰਸੀ ਵੱਲੋਂ ਚਲਾਈ ਗੋਲੀ ਵਿੱਚਪੰਜ ਲੋਕਾਂ ਦੀ ਮੌਤ ਹੋ ਗਈ ਹੈ।
    ਵਰਨਣ ਯੋਗ ਹੈ ਕਿ ਇਸ ਐਤਵਾਰ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਇੱਕ ਵਾਰ ਫਿਰ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਐਤਵਾਰ ਸਵੇਰ ਤੋਂ ਰਾਜਧਾਨੀ ਕਾਬਲ ਦੀ ਘੇਰਾਬੰਦੀ ਕਰ ਲਈ ਸੀਫਿਰ ਜਦੋਂ ਉਹ ਕਾਬੁਲ ਵਿੱਚ ਵੜੇ ਤਾਂ ਅਫ਼ਗਾਨਿਸਤਾਨ ਦੀ ਫੌਜ ਨੇ ਆਤਮ ਸਮੱਰਪਣ ਕਰ ਦਿੱਤਾ। ਇਸ ਮੌਕੇ ਸਰਕਾਰ ਅਤੇ ਤਾਲਿਬਾਨ ਆਗੂਆਂ ਦੀ ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਨਿਕਲ ਗਏ।ਉਨ੍ਹਾਂ ਦੇ ਤਾਜਿਕਸਤਾਨ ਪੁੱਜਣ ਦੀ ਖਬਰ ਸੀ, ਪਰ ਪਤਾ ਲੱਗਾ ਹੈ ਕਿ ਜਦੋਂ ਤਾਜਿਕਸਤਾਨ ਨੇ ਨਹੀਂ ਟਿਕਣ ਦਿੱਤਾ ਤਾਂ ਕਿਸੇ ਹੋਰ ਥਾਂ ਚਲੇ ਗਏ। ਅਧਿਕਾਰਤ ਤੌਰ ਉੱਤੇ ਇਸ ਦੀ ਪੁਸ਼ਟੀ ਨਹੀਂ ਹੋਈ। ਅਸ਼ਰਫ ਗਨੀ ਨਾਲ ਉਨ੍ਹਾਂ ਦੀ ਸਰਕਾਰ ਦੇ ਉਪ-ਰਾਸ਼ਟਰਪਤੀ ਅਬਦੁੱਲਾ ਸਾਲੇਹ ਅਤੇ ਕਈਹੋਰ ਵੱਡੇ ਆਗੂਆਂ ਦੇ ਭੱਜ ਜਾਣ ਦੀ ਖ਼ਬਰ ਹੈ।ਇਸ ਮੌਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦਫ਼ਤਰਨੇ ਇਹ ਨਹੀਂ ਦੱਸਿਆ ਹੈ ਕਿ ਅਸ਼ਰਫ ਗਨੀ ਤੇ ਦੂਸਰੇ ਲੋਕ ਕਿੱਥੇ ਗਏ ਹਨ। ਅਫ਼ਗਾਨਿਸਤਾਨ ਦੀ ਕੌਮੀ ਸਲਾਹਕਾਰ ਕੌਂਸਲ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਆਨਲਾਈਨ ਵੀਡੀਓ ਸੰਦੇਸ਼ ਵਿਚ ਕਿਹਾ ਕਿ ਅਸ਼ਰਫ ਗਨੀ ਨੇ ਮੁਸ਼ਕਲ ਸਮੇਂ ਅਫ਼ਗਾਨਿਸਤਾਨ ਛੱਡਿਆ ਹੈ ਤੇ ਖ਼ੁਦਾ ਉਨ੍ਹਾਂ ਨੂੰ ਦੋਸ਼ੀ ਮੰਨੇਗਾ। ਅਫ਼ਗਾਨਿਸਤਾਨ ਉੱਤੇ ਕਰੀਬ ਦੋ ਦਹਾਕੇ ਪਿੱਛੋਂ ਤਾਲਿਬਾਨ ਨੇ ਮੁੜ ਕਬਜ਼ਾ ਕੀਤਾ ਹੈ। ਸਤੰਬਰ 2001 ਵਿੱਚ ਵਰਲਡ ਟਰੇਡ ਸੈਂਟਰ ਅਤੇ ਹੋਰ ਥਾਵਾਂ ਉੱਤੇ ਅਲਕਾਇਦਾ ਦੇ ਹਮਲੇ ਮਗਰੋਂ ਅਫ਼ਗਾਨਿਸਤਾਨ ਉੱਤੇ ਅਮਰੀਕਾ ਨੇ ਹਮਲਾ ਕੀਤਾ ਤਾਂ ਤਾਲਿਬਾਨ ਨੂੰ ਸੱਤਾ ਛੱਡ ਕੇ ਭੱਜਣਾ ਪਿਆ ਸੀ। 20 ਸਾਲ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੀ ਫ਼ੌਜ ਵਾਪਸ ਬੁਲਾਈ ਤਾਂ ਤਾਲਿਬਾਨ ਨੇ ਫਿਰ ਕਬਜ਼ਾ ਕਰ ਲਿਆ ਹੈ।
    ਇਸ ਦੌਰਾਨ ਸੋਮਵਾਰ ਕਾਬੁਲ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਅਮਰੀਕੀ ਏਅਰਫੋਰਸ ਦੇ ਇੱਕ ਜਹਾਜ਼ ਦੇ ਪਹੀਏ ਨਾਲ ਲਟਕ ਕੇ ਦੇਸ਼ ਤੋਂ ਨਿਕਲਣ ਦਾ ਯਤਨ ਕਰਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।ਉਡਾਣ ਭਰਦੇ ਜਹਾਜ਼ ਦੇ ਪਿੱਛੋਂ ਲੋਕਾਂ ਦੀ ਭੀੜ ਦੌੜ ਰਹੀ ਹੈ। ਇਸ ਤੋਂ ਬਾਅਦ ਕੁਝ ਲੋਕ ਜਹਾਜ਼ ਨਾਲ ਚੰਬੜ ਗਏ ਤੇ ਜਦੋਂ ਜਹਾਜ਼ ਉੱਡਿਆ ਤਾਂ ਇਸ ਦੇ ਪਹੀਏ ਨਾਲ ਲਟਕੇ ਤਿੰਨ ਨੌਜਵਾਨਾਂ ਦੀ ਅਸਮਾਨਾਂ ਵਿੱਚੋਂ ਡਿੱਗ ਪੈਣ ਦੇ ਕਾਰਨ ਮੌਤ ਹੋ ਗਈ। ਇਸ ਦੇ ਬਾਵਜੂਦ ਲੋਕਾਂ ਦੀ ਭੀੜ ਰੁਕ ਨਹੀਂ ਰਹੀ।
    ਦੂਸਰੇ ਪਾਸੇ ਵਾਸ਼ਿੰਗਟਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਬਾਰੇ ਕਿਹਾ, ‘ਅਫਗਾਨਿਸਤਾਨ ਦੇ ਹਾਲਾਤ ਬਦਲ ਗਏ। ਅਸੀਂ ਕਦੇ ਹਿੰਮਤ ਨਹੀਂ ਹਾਰੀ। ਤਾਲਿਬਾਨ ਦੇ ਇਸ ਕਬਜ਼ੇ ਨਾਲ ਹੋਰਨਾਂ ਦੇਸ਼ਾਂ ਉੱਤੇ ਵੀ ਅਸਰ ਪਿਆ ਹੈ।’ ਬਾਇਡੇਨ ਨੇ ਕਿਹਾ ਕਿ ਬਤੌਰ ਰਾਸ਼ਟਰਪਤੀ ਮੈਨੂੰ ਸਖਤ ਫੈਸਲੇ ਲੈਣੇ ਪਏ ਹਨ। ਉਨ੍ਹਾਂ ਕਿਹਾ: ਅਫਗਾਨਿਸਤਾਨਦੇ ਹਾਲਾਤ ਬੜੇ ਗੰਭੀਰ ਹਨ, ਰਾਸ਼ਟਰਪਤੀ ਅਸ਼ਰਫ ਗਨੀ ਬਿਨਾਂ ਲੜੇ ਭੱਜ ਗਏ ਹਨ। ਉਨ੍ਹਾਂ ਨੰੁ ਪੁੱਛਣਾ ਚਾਹੀਦਾ ਹੈ ਕਿ ਆਖਿਰ ਉਨ੍ਹਾਂ ਨੇ ਤਾਲਿਬਾਨ ਦੇ ਖਿਲਾਫ ਲੜਾਈ ਕਿਉਂ ਨਹੀਂ ਲੜੀ, ਇਹ ਇਕ ਵੱਡੀ ਸਮੱਸਿਆ ਦੀ ਸ਼ੁਰੂਆਤ ਹੋਈ ਹੈ।
    ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ‘ਤੁਸੀਂ ਜਾਣਦੇ ਹੋ ਕਿ ‘ਅਸੀਂ ਕਿੱਦਾਂ ਦੇ ਹਾਲਾਤ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਪਿੱਛੇ ਸੱਦਿਆ ਹੈ। ਲੋਕ ਕਹਿ ਰਹੇ ਹਨ ਕਿ ਅਸੀਂ ਹਾਰ ਗਏ ਹਾਂ, ਅਸੀਂ ਹਮੇਸ਼ਾ ਸਹੀ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਓਥੇ ਕਾਫ਼ੀ ਪੈਸਾ ਖ਼ਰਚ ਕੀਤਾ ਹੈ। ਸਾਨੂੰ ਲੱਗਦਾ ਸੀ ਕਿ ਏਥੇ ਦੀ ਸਰਕਾਰ ਆਪਣੀ ਫੌਜ ਨਾਲ ਹਾਲਾਤ ਨੂੰ ਕਾਬੂ ਵਿੱਚ ਰੱਖੇਗੀ। ਅਫਗਾਨਿਸਤਾਨ ਦੇ ਭਵਿੱਖ ਲਈ ਸਾਨੂੰ ਇਹ ਕਰਨਾ ਪੈਣਾ ਸੀ, ਪਰ ਉੱਥੇ ਹਾਲਾਤ ਏਨੀ ਤੇਜ਼ੀ ਨਾਲ ਬਦਲੇ ਕਿ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ।’ ਇਸ ਦੌਰਾਨ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਸਾਡੇ ਵਿੱਚ ਅੱਤਵਾਦ ਨਾਲ ਲੜਨ ਦੀ ਤਾਕਤ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਅੱਤਵਾਦ ਦੇ ਨਾਲ ਲੜਨਦੇ ਅਸੀਂ ਪੂਰੀ ਤਰ੍ਹਾਂ ਸਮਰੱਥ ਹਾਂ ਅਤੇ ਅੱਤਵਾਦ ਦੇ ਖਿਲਾਫ ਲੜਾਈ ਜਾਰੀ ਰਹੇਗੀ।
    ਦੇਸ਼ ਤੋਂ ਭਗੌੜੇ ਹੋ ਗਏ ਰਾਸ਼ਟਰਪਤੀ ਅਸ਼ਰਫ ਗਨੀ ਦਾ ਇੱਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਮੈਂ ਲੋਕਾਂ ਦੇ ਭਲੇ ਲਈ ਦੇਸ਼ ਛੱਡਿਆ ਹੈ, ਜੇ ਮੈਂ ਓਥੇ ਰਹਿੰਦਾ ਅਤੇ ਫੌਜ ਨੂੰ ਤਾਲਿਬਾਨ ਨਾਲ ਲੜਨ ਦੇ ਹੁਕਮ ਦੇਂਦਾ ਤਾਂ ਦੁਵੱਲੀ ਲੜਾਈ ਵਿੱਚ ਕਾਬਲ ਦੇ ਬਹੁਤ ਸਾਰੇ ਲੋਕ ਮਾਰੇ ਜਾ ਸਕਦੇ ਸਨ।

Read More Latest Punjabi News

ਅੰਤਰਰਾਸ਼ਟਰੀ

ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

Published

on

Taliban occupy Afghanistan

ਕਾਬੁਲ- ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦਾ ਗਠਨ ਸ਼ਨੀਵਾਰ ਨੂੰ ਹੋ ਸਕਦਾ ਹੈ। ਤਾਲਿਬਾਨ ਨੇ ਨਵੀਂ ਅਫਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਿਜ਼ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦਾ ਅਧਿਕਾਰਕ ਐਲਾਨ ਸ਼ੁੱਕਰਵਾਰ ਦੇ ਬਾਅਦ ਕੀਤਾ ਜਾਏਗਾ। ਮੁਜਾਹਿਦ ਨੇ ਕਿਹਾ ਕਿ ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਇਕ ਨਵੀਂ ਅਫਗਾਨ ਸਰਕਾਰ ਦੇ ਗਠਨ ਦਾ ਐਲਾਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਸੀ, ਪਰ ਹੁਣ ਇਸ ਵਿਚ ਇਕ ਦਿਨ ਦੀ ਦੇਰੀ ਹੋ ਗਈ ਹੈ। ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਏਗਾ।
ਉਧਰ, ਨਵੀਆਂ ਖਬਰਾਂ ਮੁਤਾਬਕ ਤਾਲਿਬਾਨ ਦੇ ਸਿਆਸੀ ਦਫਤਰ ਦੇ ਪ੍ਰਮੁੱਖ ਅਬਦੁੱਲ ਗਨੀ ਬਰਾਦਰ ਹੀ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਸਵ. ਸੰਸਥਾਪਕ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਸਰਕਾਰ ‘ਚ ਸੀਨੀਅਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

Read More Latest Politics News

Continue Reading

ਅੰਤਰਰਾਸ਼ਟਰੀ

ਅਗਲੇ ਚਾਰ ਮਹੀਨਿਆਂ ਅੰਦਰ 5 ਲੱਖ ਅਫ਼ਗਾਨੀ ਦੇਸ਼ ਛੱਡਣ ਲਈ ਹੋਣਗੇ ਮਜਬੂਰ

Published

on

Five million Afghans

ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਮਗਰੋ ਹੋਏ ਮਾੜੇ ਹਾਲਾਤ ਦੇ ਕਾਰਨ, ਅਫ਼ਗਾਨ ਨਾਗਰਿਕ ਆਪਣਾ ਦੇਸ਼ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਕਾਰਨ ਅਗਲੇ ਚਾਰ ਮਹੀਨਿਆਂ ਵਿਚ ਪੰਜ ਲੱਖ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ। ਰਾਜਨੀਤਿਕ ਅਨਿਸ਼ਚਿਤਤਾ ਦੇ ਕਾਰਨ ਵਧੇਗਾ ਪਰਵਾਸ ਯੂਐਨਐਚਸੀਆਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਤਕ ਵੱਡੇ ਪੱਧਰ ‘ਤੇ ਹਿਜਰਤ ਨਹੀਂ ਕੀਤਾ ਹੈ, ਪਰ ਇਥੇ ਰਾਜਨੀਤਿਕ ਅਨਿਸ਼ਚਿਤਤਾ ਦੀ ਸਥਿਤੀ ਦੇ ਕਾਰਨ ਹੁਣ ਇਕ ਵੱਡੇ ਪੱਧਰ ‘ਤੇ ਅਫ਼ਗਾਨ ਨਾਗਰਿਕ ਹਿਜਰਤ ਕਰਨਗੇ। ਯੂਐਨਐਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ। ਕਲੇਮੈਂਟਸ ਨੇ ਕਿਹਾ ਕਿ ਜਿੰਨਾ ਸਮਝਿਆ ਜਾ ਰਿਹਾ ਹੈ ਉਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹਿਜਰਤ ਹੋਵੇਗਾ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਇਨ੍ਹਾਂ ਦੁਖੀ ਨਾਗਰਿਕਾਂ ਦੀ ਸਹਾਇਤਾ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਹੈ। ਅਫ਼ਗਾਨਿਸਤਾਨ ਵਿਚ ਭੁੱਖਮਰੀ ਦੀ ਸਥਿਤੀ ਵੀ ਬਣ ਰਹੀ ਹੈ।ਅਫ਼ਗਾਨਿਸਤਾਨ ਵਿਚ ਵਧੀ ਭੁੱਖਮਰੀ, 90 ਕਰੋੜ ਦੀ ਫੌਰੀ ਮਦਦ ਦੀ ਲੋੜ ਸਥਿਤੀ ਇੰਨੀ ਖ਼ਰਾਬ ਹੈ ਕਿ ਡਬਲਯੂਐਫਪੀ ਨੇ ਸੰਯੁਕਤ ਰਾਸ਼ਟਰ ਤੋਂ 1।2 ਮਿਲੀਅਨ ਡਾਲਰ (ਲਗਪਗ 90 ਕਰੋੜ ਰੁਪਏ) ਦੀ ਤੁਰੰਤ ਸਹਾਇਤਾ ਮੰਗੀ ਹੈ, ਜਿਸ ਨਾਲ ਭੁੱਖਿਆਂ ਨੂੰ ਭੋਜਨ ਖਵਾਇਆ ਜਾ ਸਕੇ। ਬਹੁਤ ਸਾਰੇ ਅਫ਼ਗਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਅਨਿਸ਼ਚਿਤਤਾ, ਬੇਰੁਜ਼ਗਾਰੀ ਅਤੇ ਅਸੁਰੱਖਿਆ ਦੇ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹਨ।

Read More Latest Punjabi News

Continue Reading

ਅੰਤਰਰਾਸ਼ਟਰੀ

ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਕਾਬੁਲ ‘ਤੇ ਹਮਲੇ ਨਾ ਹੁੰਦੇ।

Published

on

Donald Trump

ਵਾਸ਼ਿੰਗਟਨ-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਅਫਗਾਨਿਸਤਾਨ ਅਤੇ ਤਾਲਿਬਾਨ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ‘ਤੇ ਹਮਲਾਵਰ ਹਨ। ਕਾਬੁਲ ਧਮਾਕਿਆਂ ‘ਚ 100 ਤੋਂ ਵੱਧ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਬਾਈਡੇਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਕਾਬੁਲ ‘ਤੇ ਹਮਲੇ ਨਾ ਹੁੰਦੇ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਹਾਲਾਤ ‘ਤੇ ਬੋਲਦੇ ਹੋਏ ਟਰੰਪ ਪਹਿਲਾਂ ਵੀ ਬਾਈਡੇਨ ‘ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। ਉਸ ਵੇਲੇ ਉਨ੍ਹਾਂ ਨੇ ਪੁੱਛਿਆ ਸੀ ਕਿ ਮੈਨੂੰ ਮਿਸ ਕਰ ਰਹੇ ਹੋ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਆਪਣੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਾਬੁਲ ਦੀ ਘਟਨਾ ‘ਤੇ ਕਿਹਾ ਕਿ ਇਹ ਦੁਖਦਾਈ ਘਟਨਾ ਨਾ ਹੋਈ ਹੁੰਦੀ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ। ਉਨ੍ਹਾਂ ਨੇ ਕਿਹਾ ਕਿ ਇਕ ਰਾਸ਼ਟਰ ਦੇ ਤੌਰ ‘ਤੇ ਅਮਰੀਕਾ ਆਪਣੇ ਬਹਾਦੁਰ ਫੌਜੀਆਂ ਦੀ ਮੌਤ ‘ਤੇ ਸੋਗ ਮਨਾਉਂਦਾ ਹੈ। ਅਫਗਾਨਿਸਤਾਨ ‘ਚ ਹੋਇਆ ਅੱਤਵਾਦੀ ਹਮਲਾ ਬਹੁਤ ਹੀ ਵਹਿਸ਼ੀ ਹੈ।
ਉਨ੍ਹਾਂ ਨੇ ਇਨ੍ਹਾਂ ਬਹਾਦੁਰ ਅਮਰੀਕੀ ਫੌਜੀਆਂ ਨੇ ਖੁਦ ਨੂੰ ਆਪਣੇ ਫਰਜ਼ ‘ਤੇ ਕੁਰਬਾਨ ਕਰ ਦਿੱਤਾ। ਟਰੰਪ ਨੇ ਕਿਹਾ ਕਿ ਇਨ੍ਹਾਂ ਫੌਜੀਆਂ ਨੇ ਆਪਣੇ ਦੇਸ਼ਵਾਸੀਆਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲੱਗਾ ਦਿੱਤੀ। ਉਨ੍ਹਾਂ ਨੇ ਆਪਣੀ ਜਾਨ ਦੇ ਦੇਣਾ ਸਵੀਕਾਰ ਕੀਤਾ ਪਰ ਦੇਸ਼ਵਾਸੀਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਅਮਰੀਕੀ ਫੌਜੀਆਂ ਨੂੰ ਯਾਦ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਇਕ ਅਮਰੀਕੀ ਹੀਰੋ ਦੀ ਤਰ੍ਹਾਂ ਸ਼ਹੀਦ ਹੋਏ ਅਤੇ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca