ਇਸ਼ਕ

ਦਿਲ ਦੇ ਛੱਤੇ ਵਿੱਚੋਂ,ਸੁਪਨੇ ਤਿੱਪ ਤਿੱਪ ਚੋਏਯਾਦਾਂ ਦੇ ਤੁੱਬਕੇ ਅਸੀਂ,ਨਜ਼ਮਾਂ ਵਿੱਚ ਪਿਰੋਏ !!ਦੁਨੀਆਂ ਦੇ ਸਵਾਦ,ਉਸ ਲਈ ਫਿੱਕੇ ਹੋ ਜਾਂਦੇਇਸ਼ਕ ਨਾਮ ਦਾ ਮਧੂ,ਜਿਸਦੇ ਬੁੱਲ੍ਹਾ ਨੂੰ ਛੋਏ !! -ਗੁਰਵਿੰਦਰ ਸਿੰਘ ਪੱਖੋਕੇ Read More Punjabi Shayari
ਫਰਕ

ਬਸ ਏਸ ਗੱਲ ਤੋਂ ਲਾ ਲਓ ਅੰਦਾਜ਼ੇ ਫਰਕ ਕਿੰਨੇ ਆਏ ਹੋਏ ਨੇ,ਕਿ ਮੇਰੀ ਪਸੰਦ ਦੇ ਸਾਰੇ ਸੂਟ ਹੁਣ ਉਹਨੇ ਘਰੇ ਲਾਏ ਹੋਏ ਨੇ । -ਮਨਦੀਪ ਮਾਨ Mandeep Maan Read More Sad Punjabi Shayari
ਕੋਸ਼ਿਸ਼-ਜੋਬਨ ਚੀਮਾ

ਕੋਸ਼ਿਸ਼ ਹੀ ਮੰਗੀ ਸੀ ਜ਼ਿੰਦਗੀ ਨੇ ਤੈਥੋਂ,ਕਿੰਨਾ ਸੀ ਤੂੰ ਖਾਲ਼ੀਂ ਉਹ ਵੀ ਕਰ ਨਾ ਸਕਿਆ । ਤੂੰ ਹਾਰਾਂ ਨੂੰ ਮਿਲਿਆ, ਤਿਊੜੀ ਪਾ ਮੱਥੇ,ਹਕੀਕਤ, ਹਲਾਤਾਂ ਨੂੰ ਵੀ ਜਰ ਨਾ ਸਕਿਆ । ਨਾ ਹਿੰਮਤਾਂ ਦੇ ਮੋਢੇ ਨਾ ਮੋਢਾ ਤੂੰ ਲਾਇਆ,ਨਾ ਡਰ ਦੇ ਡਰਾਵੇ ਤੋਂ ਹੀ ਡਰ ਤੂੰ ਸਕਿਆ । ਨਾ ਜ਼ਿੰਦਗੀ ਨੂੰ ਜਿਉਣਾਂ ਹੀ ਆਇਆ ਹੈ ਤੈਨੂੰ,ਨਾ […]