ਜਦੋਂ ਤੁਸੀਂ ਸਮਝ ਜਾਓਗੇ

ਜਦੋਂ ਤੁਸੀਂ ਸਮਝ ਜਾਓਗੇ ਕਿ ਲੋਕ ਮਰਿਆ ਹੋਇਆ ਨੂੰ ਕਿੰਨੀ ਛੇਤੀ ਭੁੱਲ ਜਾਂਦੇ ਨੇ, ਤਾਂ ਤੁਸੀੰ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਉਣਾ ਛੱਡ ਦਿਉਗੇ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਕਾਮ ਦੀ ਕਮੀ

ਕਾਮ ਦੀ ਕਮੀ ਨਾਲ ਕੋਈ ਨਹੀਂ ਮਰਦਾ, ਅਸੀਂ ਸਿਰਫ਼ ਪਿਆਰ ਦੀ ਕਮੀ ਨਾਲ ਮਰਦੇ ਹਾਂ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਬਰਫ਼ ਤੇ ਤੂਫਾਨ

ਬਰਫ਼ ਤੇ ਤੂਫਾਨ ਫੁੱਲਾਂ ਨੂੰ ਤਬਾਹ ਕਰ ਸਕਦੇ ਨੇ , ਪਰ ਬੀਜ ਨੂੰ ਨਹੀਂ । – ਖ਼ਲੀਲ ਜਿਬਰਾਨ (Khalil Gibran)
ਜ਼ਿੰਦਗੀ ਦਾ ਮਕਸਦ

ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤੱਕ ਪਹੁੰਚਣਾ ਹੈ, ਤੇ ਦੀਵਾਨਗੀ ਇਸਦਾ ਇੱਕੋ-ਇੱਕ ਰਾਹ ਹੈ । -ਖ਼ਲੀਲ ਜਿਬਰਾਨ Read More Khalil Gibran Quotes in Punjabi
ਪਿਆਰ

ਪਿਆਰ ਅਜਿਹੀ ਲੋਅ ਹੈ ਜੋ ਇਕ ਵਾਰ ਜਗ ਜਾਏ ਫਿਰ ਬੁਝਾਇਆ ਨਹੀਂ ਬੁਝਦੀ । -ਖ਼ਲੀਲ ਜਿਬਰਾਨ Read More Khalil Gibran Quotes in Punjabi
ਰੂਹ ਦੀ ਸਾਂਝ

ਪਿਆਰ ਤਾਂ ਰੂਹ ਦੀ ਸਾਂਝ ਦੀ ਉਪਜ ਹੈ ਤੇ ਜੇ ਇਹ ਸਾਂਝ ਇਕ ਪਲ ਵਿਚ ਪੈਦਾ ਨਹੀਂ ਹੁੰਦੀ ਤਾਂ ਇਹ ਸਾਲਾਂ ਜਾਂ ਪੁਸ਼ਤਾਂ ਤੱਕ ਵੀ ਪੈਦਾ ਨਹੀਂ ਹੋਵੇਗੀ । -ਖ਼ਲੀਲ ਜਿਬਰਾਨ Read More Khalil Gibran Quotes in Punjabi