ਤੁਹਾਡਾ ਦੋਸਤ

ਤੁਹਾਡਾ ਦੋਸਤ ਤੁਹਾਡਾ ਖੇਤ ਹੈ, ਜਿੱਥੇ ਤੁਸੀਂ ਪਿਆਰ ਨਾਲ ਬੀਜ ਬੀਜਦੇ ਹੋ ਤੇ ਫਿਰ ਸ਼ੁਕਰਾਨਾ ਕਰਦੇ ਹੋਏ ਉਸ ਦੀ ਫ਼ਸਲ ਵਢਦੇ ਹੋ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਖ਼ੁਦਕੁਸ਼ੀ

ਵਾਸਨਾ ਦੇ ਪਲੰਘ ਤੇ ਪੈਰ ਧਰਦਿਆਂ ਹੀ ਪਿਆਰ ਖ਼ੁਦਕੁਸ਼ੀ ਕਰ ਲੈਂਦਾ ਹੈ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਪਿਆਰ

ਜੇਕਰ ਪਿਆਰ ਤੈਨੂੰ ਯੋਗ ਸਮਝਦਾ ਹੈ ਤਾਂ ਉਹ ਆਪਣੇ ਆਪ ਤੈਨੂੰ ਤੇਰਾ ਰਾਹ ਦੱਸੇਗਾ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਯਾਦ

ਤੂੰ ਮੈਨੂੰ ਇਸ ਤਰਾਂ ਯਾਦ ਕਰੀ, ਜਿਵੇਂ ਇਕ ਮਾਂ ਜਨਮ ਲੈਣ ਤੋਂ ਪਹਿਲਾਂ ਮਰ ਚੁਕੇ ਬੱਚੇ ਨੂੰ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਜਦੋਂ ਤੁਸੀਂ ਸਮਝ ਜਾਓਗੇ

ਜਦੋਂ ਤੁਸੀਂ ਸਮਝ ਜਾਓਗੇ ਕਿ ਲੋਕ ਮਰਿਆ ਹੋਇਆ ਨੂੰ ਕਿੰਨੀ ਛੇਤੀ ਭੁੱਲ ਜਾਂਦੇ ਨੇ, ਤਾਂ ਤੁਸੀੰ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਉਣਾ ਛੱਡ ਦਿਉਗੇ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਥੋੜਾ ਜਿਹਾ ਗਿਆਨ

ਥੋੜਾ ਜਿਹਾ ਗਿਆਨ ਜਿਸਦੀ ਵਰਤੋਂ ਕੀਤੀ ਜਾਂਦੀ ਹੈ , ਉਹ ਬਹੁਤ ਸਾਰੇ ਗਿਆਨ ਜੋ ਬੇਕਾਰ ਪਿਆ ਹੈ ਉਸ ਨਾਲੋਂ ਕਈ ਗੁਣਾ ਕੀਮਤੀ ਹੈ । – ਖ਼ਲੀਲ ਜਿਬਰਾਨ (Khalil Gibran)
ਜ਼ਿੰਦਗੀ ਦਾ ਮਕਸਦ

ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤੱਕ ਪਹੁੰਚਣਾ ਹੈ, ਤੇ ਦੀਵਾਨਗੀ ਇਸਦਾ ਇੱਕੋ-ਇੱਕ ਰਾਹ ਹੈ । -ਖ਼ਲੀਲ ਜਿਬਰਾਨ Read More Khalil Gibran Quotes in Punjabi
ਪਿਆਰ

ਪਿਆਰ ਅਜਿਹੀ ਲੋਅ ਹੈ ਜੋ ਇਕ ਵਾਰ ਜਗ ਜਾਏ ਫਿਰ ਬੁਝਾਇਆ ਨਹੀਂ ਬੁਝਦੀ । -ਖ਼ਲੀਲ ਜਿਬਰਾਨ Read More Khalil Gibran Quotes in Punjabi
ਰੂਹ ਦੀ ਸਾਂਝ

ਪਿਆਰ ਤਾਂ ਰੂਹ ਦੀ ਸਾਂਝ ਦੀ ਉਪਜ ਹੈ ਤੇ ਜੇ ਇਹ ਸਾਂਝ ਇਕ ਪਲ ਵਿਚ ਪੈਦਾ ਨਹੀਂ ਹੁੰਦੀ ਤਾਂ ਇਹ ਸਾਲਾਂ ਜਾਂ ਪੁਸ਼ਤਾਂ ਤੱਕ ਵੀ ਪੈਦਾ ਨਹੀਂ ਹੋਵੇਗੀ । -ਖ਼ਲੀਲ ਜਿਬਰਾਨ Read More Khalil Gibran Quotes in Punjabi