ਮੇਰੀ ਮਰਜ਼ੀ

Deep Mandeep

ਮੇਰੀ ਮਰਜ਼ੀ ਮੇਰੀ ਮੰਨਦੀ ਨਹੀਂ,ਉਹ ਕਰਦੀ ਹੈ ਜੋ ਮਨ ਕਰੇ।ਮਨ ਮਰਜ਼ੀਆਂ ਕਰਦੀ ਹੈ,ਨਾ ਦਬਦੀ ਹੈ ਨਾ ਡਰਦੀ ਹੈ।ਉਹ ਮੇਰੀ ਵਿਗੜੀ ਹੋਈ ਮਰਜ਼ੀ ਹੈ,ਜੋ ਨਿੱਤ ਮਰਜ਼ੀਆਂ ਕਰਦੀ ਹੈ।ਛੋਟੇ ਬੱਚੇ ਵਾਂਗੂੰ ਜਿੱਦ ਕਰਦੀ,ਜੱਗ ਦੀ ਪ੍ਰਵਾਹ ਨਾ ਕਰਦੀ ਹੈ।ਮਨ ਆਈਆਂ ਕਰਦਾ ਦੇਖ ਓਹਨੂੰ,ਮੇਰੀ ਅਕਲ ਨਿੱਤ ਅਰਜ਼ੀਆਂ ਕਰਦੀ ਹੈ।ਪਰ ਉਹ ਤਾਂ ਆਖਿਰ ਮਰਜ਼ੀ ਹੈ,ਆਪਣੀ ਹੀ ਮਰਜ਼ੀਆਂ ਕਰਦੀ ਹੈ। -ਦੀਪ […]