Swedish expert reveals Turkey and Pakistan are sending jihadists against Armenia
Connect with us [email protected]

ਅੰਤਰਰਾਸ਼ਟਰੀ

ਸਵੀਡਿਸ਼ ਮਾਹਿਰ ਵੱਲੋਂ ਖੁਲਾਸਾ ਆਰਮੇਨੀਆ ਵਿਰੁੱਧ ਜਹਾਦੀ ਭੇਜ ਰਹੇ ਹਨ ਤੁਰਕੀ ਤੇ ਪਾਕਿਸਤਾਨ

Published

on

turki and pakistan

ਸਟਾਕਹੋਮ, 29 ਅਕਤੂਬਰ – ਆਰਮੇਨੀਆ ਨਾਲ ਲੜਨ ਲਈ ਤੁਰਕੀ ਤੇ ਪਾਕਿਸਤਾਨ ਜਹਾਦੀਆਂ ਨੂੰ ਭੇਜ ਰਹੇ ਹਨ। ਆਰਮੇਨੀਆ ਅਤੇ ਅਜਰਬੈਜਾਨ ਤੁਰਕੀ ਅਤੇ ਪਾਕਿਸਤਾਨ ਦੀਆਂ ਕਾਰਵਾਈਆਂ ਤੋਂ ਪ੍ਰਭਾਵਿਤ ਨਾਗੋਰਨੋ ਕਾਰਬਾਸ਼ ਖੇਤਰ ਦੇ ਕੰਟਰੋਲ ਲਈ ਸੰਘਰਸ਼ ਕਰ ਰਹੇ ਹਨ।
ਇੱਕ ਸਵੀਡਿਸ਼ ਪੱਤਰਕਾਰ, ਤੁਰਕੀ ਮਾਹਿਰ ਤੇ ਨਾਰਟਿਕ ਨਿਗਰਾਨੀ ਖੋਜ ਨੈਟਵਰਕ ਦੇ ਡਾਇਰੈਕਟਰ ਅਬਦੁੱਲਾ ਬੋਜਕੁਲ ਨੇ ਖੁਲਾਸਾ ਕੀਤਾ ਹੈ ਕਿ ਆਰਮੇਨੀਆ ਅਤੇ ਅਜਰਬੈਜਾਨ ਵਿਚਾਲੇ ਸੰਘਰਸ਼ ਤੇ ਕੋਕੇਸ਼ਿਆਨ ‘ਚ ਧਾਰਮਿਕ ਜੰਗਾਂ ਨੂੰ ਪ੍ਰੇਰਿਤ ਕਰਨ ‘ਚ ਤੁਰਕੀ ਅਤੇ ਪਾਕਿਸਤਾਨ ਦੀ ਭੂਮਿਕਾ ਕੋਈ ਨਵੀਂ ਗੱਲ ਨਹੀਂ ਹੋਈ। ਇਹ ਦੋਵੇਂ ਦੇਸ਼ ਅੱਗੇ ਵੀ ਆਰਮੇਨੀਆ ਦੇ ਖ਼ਿਲਾਫ਼ ਅਜਰਬੈਜਾਨ ਨੂੰ ਉਕਸਾਉਂਦੇ ਰਹੇ ਹਨ।
ਆਰਮੇਨੀਆਈ ਵਿਦੇਸ਼ ਮੰਤਰਾਲੇ ਦੇ ਸਾਬਕਾ ਅਧਿਕਾਰੀ ਅਰਸਤੂ ਕੋਸਟਾਨੀਅਨ ਨੇ ਕਿਹਾ ਕਿ ਆਰਮੇਨੀਆ ਨੂੰ ਜਿੱਤਣ ਲਈ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਏਰਦੋਗਾਨ ਕੋਲ ਇੱਕ ਸ਼ਾਨਦਾਰ ਯੋਜਨਾ ਸੀ। ਇਹ ਇਸ ਲਈ ਹੋਇਆ ਕਿ ਯੂਰਪੀ ਯੂਨੀਅਨ ਵਰਗੀਆਂ ਵੱਡੀਆਂ ਤਾਕਤਾਂ ਨੇ ਤੁਰਕੀ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ। ਅਜਰਬੈਜਾਨ ਦਾ ਸਮਰਥਨ ਕਰ ਕੇ ਤੁਰਕੀ ਇਸਲਾਮੀ ਅਗਵਾਈ ‘ਤੇ ਜ਼ੋਰ ਦੇਣਾ ਚਾਹੁੰਦਾ ਹੈ।
ਪਾਕਿਸਤਾਨ ਦਾ ਰਵੱਈਆ ਵੀ ਆਰਮੇਨੀਆ ਪ੍ਰਤੀ ਦੁਸ਼ਮਣੀ ਵਾਲਾ ਹੈ ਅਤੇ ਇਸ ਨੂੰ ਇੱਕ ਰਾਸ਼ਟਰ ਦੇ ਰੂਪ ‘ਚ ਮਾਨਤਾ ਨਹੀਂ ਦਿੰਦਾ। ਨਤੀਜੇ ਵਜੋਂ ਇਹ ਜਹਾਦੀਆਂ ਨੂੰ ਭਾੜੇ ਦੇ ਫੌਜੀਆਂ ਵਾਂਗ ਆਰਮੇਨੀਆ ਨਾਲ ਲੜਨ ਲਈ ਭੇਜਦਾ ਹੈ। ਪਾਕਿਸਤਾਨ ਨੇ ਇਨ੍ਹਾਂ ਸਰਹੱਦ ਪਾਰ ਅੱਤਵਾਦੀ ਤਕਨੀਕਾਂ ‘ਚ ਮੁਹਾਰਤ ਹਾਸਲ ਕੀਤੀ ਹੈ ਅਤੇ ਦਹਾਕਿਆਂ ਤੋਂ ਵਿਸ਼ਵ ਪੱਧਰੀ ਜਹਾਦ ਨੂੰ ਉਤਸ਼ਾਹ ਦੇ ਰਿਹਾ ਹੈ, ਪਰ ਇਹ ਕਦੇ ਵੀ ਕਿਸੇ ਵੀ ਹਾਲਾਤ ‘ਚ ਨਹੀਂ ਰੁਕਦਾ। ਵਰਨਣ ਯੋਗ ਹੈ ਕਿ ਆਰਮੇਨੀਆ ਅਤੇ ਅਜਰਬੈਜਾਨ ਵਿਚਾਲੇ ਜਾਰੀ ਜੰਗ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿਤੀ ਹੈ। ਅਜਰਬੈਜਾਨ ਜਾਣ ਬੁੱਝ ਕੇ ਆਰਮੇਨੀਆ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਤੁਰਕੀ ਅਤੇ ਪਾਕਿਸਤਾਨ ਜੰਗ ‘ਚ ਅਜਰਬੈਜਾਨ ਦਾ ਸਮਰਥਨ ਕਰ ਰਹੇ ਹਨ, ਜਿਸ ਦੇ ਜ਼ੋਰ ‘ਤੇ ਉਹ ਆਰਮੇਨੀਆ ਨੂੰ ਬਰਬਾਦ ਕਰਨ ‘ਤੇ ਤੁਲੇ ਹਨ।

Click Here To Read Latest Punjabi news online

ਅੰਤਰਰਾਸ਼ਟਰੀ

ਅਮਰੀਕਾ ਨੇ ਅਫ਼ਗਾਨਿਸਤਾਨ ਵਿਚਲੇ 10 ਫ਼ੌਜੀ ਅੱਡੇ ਸਮੇਟੇ

Published

on

USA vs afganistan

ਵਾਸ਼ਿੰਗਟਨ, 28 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਕੱਢਣ ਜਾਂ ਘੱਟ ਕਰਨ ਦੇ ਕੰਮ ਰੁੱਝ ਗਏ ਜਾਪਦੇ ਹਨ। ਇਸ ਦੇਸ਼ ਵਿੱਚ ਤਾਲਿਬਾਨ ਦੀ ਹਿੰਸਾ ਵਿਚ ਭਾਵੇਂ ਕੋਈ ਕਮੀ ਨਹੀਂ, ਫਿਰ ਵੀ ਅਮਰੀਕਾ ਨੇ ਆਪਣੀ ਫ਼ੌਜ ਹੌਲੀ-ਹੌਲੀ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਤਾਜ਼ਾ ਸੂਚਨਾ ਅਨੁਸਾਰ ਅਮਰੀਕਾ ਨੇ ਆਪਣੇ 10 ਫ਼ੌਜੀ ਅੱਡੇ ਬੰਦ ਕਰ ਦਿੱਤੇ ਹਨ।
ਉਂਜ ਇਹ ਜਾਣਕਾਰੀ ਅਜੇ ਤੱਕ ਨਹੀਂ ਮਿਲਦੀ ਕਿ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਕਿੰਨੇ ਫ਼ੌਜੀ ਅੱਡੇ ਹਨ। ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਜਹਾਜ਼ਾਂ ਦੇ ਮਾਰਨ ਦੀ ਘਟਨਾ ਦੇਪਿੱਛੋਂ ਅਮਰੀਕਾ ਨੇ ਜਦੋਂ ਇੱਥੇ ਜੰਗ ਸ਼ੁਰੂ ਕੀਤੀ ਤਾਂ ਏਥੇ ਸੈਂਕੜੇ ਫ਼ੌਜੀ ਅੱਡੇ ਬਣਾਏ ਸਨ, ਪ੍ਰੰਤੂ ਅੱਜਕੱਲ੍ਹ ਇਹ ਘਟ ਕੇ ਕੁਝ ਦਰਜਨ ਰਹਿ ਗਏ ਹਨ। ਤਾਜ਼ਾ ਖ਼ਬਰਾਂ ਮੁਤਾਬਕ ਅਮਰੀਕਾ ਨੇ ਅਜਿਹੇ ਰਾਜਾਂ ਵਿਚਲੇ ਫ਼ੌਜੀ ਅੱਡੇ ਵੀ ਬੰਦ ਕਰ ਦਿੱਤੇ ਹਨ, ਜਿੱਥੇ ਅਜੇ ਤੱਕ ਜ਼ੋਰ ਦੀ ਹਿੰਸਾ ਚੱਲ ਰਹੀ ਹੈ। ਜਿਹੜੇ 10 ਅੱਡੇ ਬੰਦ ਕੀਤੇ ਗਏ ਹਨ, ਉਨ੍ਹਾਂ ਵਿਚ ਹੇਲਮੰਡ, ਕਾਬੁਲ ਅਤੇ ਕੁੰਦੁਜ ਦੇ ਫ਼ੌਜੀ ਅੱਡੇ ਸ਼ਾਮਲ ਹਨ। ਅਮਰੀਕੀ ਫ਼ੌਜ ਨੇ ਆਪਣੀਆਂ ਬੱਸਾਂ ਅਫ਼ਗਾਨ ਫ਼ੌਜ ਨੂੰ ਦੇ ਦਿੱਤੀਆਂ ਅਤੇ ਕੁਝ ਸੀਲ ਕਰ ਦਿੱਤੀਆਂ ਹਨ। ਅਮਰੀਕਾ 15 ਜਨਵਰੀ ਤਕ ਪੰਜ ਹਜ਼ਾਰ ਫ਼ੌਜੀ ਘਟਾ ਕੇ ਕੁੱਲ ਗਿਣਤੀ ਢਾਈ ਹਜ਼ਾਰ ਰੱਖਣਾ ਚਾਹੁੰਦਾ ਹੈ। ਵਰਨਣ ਯੋਗ ਹੈ ਕਿਫ਼ੌਜ ਦੀ ਹੌਲੀ-ਹੌਲੀ ਵਾਪਸੀ ਕਰਨਾ ਅਮਰੀਕਾ ਦੇ ਤਾਲਿਬਾਨ ਨਾਲ ਹੋਏ ਸਮਝੌਤੇ ਦੀ ਮੁੱਖ ਸ਼ਰਤ ਸੀ। ਇਹ ਸਮਝੌਤਾ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਸ ਸਾਲ ਫਰਵਰੀ ਵਿਚ ਕੀਤਾ ਗਿਆ ਸੀ।

Click Here Exclusive Punjabi Breaking News

Continue Reading

ਅੰਤਰਰਾਸ਼ਟਰੀ

ਈਰਾਨ ਦੇ ਸਿਖਰਲੇ ਐਟਮ ਵਿਗਿਆਨੀ ਫਖਰੀ ਜਾਦੇਹ ਦਾ ਕਤਲ

Published

on

Fakhri Jadeh
  • ਈਰਾਨ ਵੱਲੋਂ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ
    ਦੁਬਈ, 28 ਨਵੰਬਰ – ਈਰਾਨ ਦੇ ਗੁਪਤ ਐਟਮ ਬੰਬ ਪ੍ਰੋਗਰਾਮ ਦੇ ਮੋਹਰੀ ਸਿਖਰਲੇ ਵਿਗਿਆਨੀ ਮੋਹਸਿਨ ਫਖਰੀਜਾਦੇਹ ਦੀ ਕੱਲ੍ਹ ਤਹਿਰਾਨ ਦੇ ਨੇੜੇ ਘਾਤ ਲਾ ਕੇ ਹੱਤਿਆ ਕਰ ਦਿੱਤੀ ਗਈ।
    ਇਸ ਘਟਨਾ ਤੋਂ ਭੜਕੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮਨੇਈ ਦੇ ਫੌਜੀ ਸਲਾਹਕਾਰ ਤੇ ਕਮਾਂਡਰ ਹੋਸੈਨ ਦੇਹਘਾਨ ਨੇ ਫਖਰੀਜਾਦੇਹ ਦੇ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਕਾਇਰਤਾਪੂਰਨ ਹਮਲੇ ਵਿੱਚ ਇਜ਼ਰਾਈਲ ਦਾ ਹੱਥ ਸਾਫ ਸਮਝ ਵਿੱਚ ਆ ਰਿਹਾ ਹੈ। ਇਜ਼ਰਾਈਲ ਆਪਣੇ ਮਿੱਤਰਾਂ ਦੀ ਮਦਦ ਨਾਲ, ਜਿਨ੍ਹਾਂ ਦੀ ਹਕੂਮਤ ਕੁਝ ਦਿਨਾਂ ਦੀ ਹੈ, ਈਰਾਨ ਉੱਤੇਯੁੱਧ ਸ਼ੁਰੂ ਕਰਨ ਦਾ ਦਬਾਅ ਬਣਾ ਰਿਹਾ ਹੈ। ਅਸੀਂ ਆਪਣੇ ਸ਼ਹੀਦ ਦਾ ਬਦਲਾ ਲੈਣ ਲਈ ਬਿਜਲੀ ਬਣ ਕੇ ਦੁਸ਼ਮਣ ਉੱਤੇ ਟੁੱਟਾਂਗੇ। ਅਸੀਂ ਅਜਿਹਾ ਬਦਲਾ ਲਵਾਂਗੇ ਕਿ ਉਹ ਆਪਣੀਆਂ ਕਰਤੂਤਾਂ ਉੱਤੇ ਹਮੇਸ਼ਾ ਅਫਸੋਸ ਕਰਨਗੇ।
    ਵਰਣਨਯੋਗ ਹੈ ਕਿ ਇਹ ਹਮਲਾ ਇੱਕ ਹੋਰ ਵਿਗਿਆਨੀ ਦੀ ਮਾਜਿਦ ਸ਼ਹਿਰਿਆਰੀ ਦੀ ਦਸਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਸ਼ਹਿਰਿਆਰੀ ਦੀ ਹੱਤਿਆ ਦੇ ਪਿੱਛੇ ਵੀ ਈਰਾਨ ਅਜੇ ਤੱਕ ਇਜ਼ਰਾਈਲ ਦਾ ਹੱਥ ਮੰਨਦਾ ਹੈ। ਇਸ ਘਟਨਾਕ੍ਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੇ ਆਖਰੀ ਕੁਝ ਹਫਤੇ ਵਿੱਚ ਈਰਾਨ ਤੇ ਉਸ ਦੇ ਦੁਸ਼ਮਣਾਂ ਦਾ ਟਕਰਾਅ ਵਧਣ ਦੇ ਆਸਾਰ ਵਧਦੇ ਦਿੱਸਦੇ ਹਨ। ਈਰਾਨ ਦੇ ਵਿਦੇਸ਼ ਮੰਤਰੀ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਹਮਲੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਇਲੈਕਟੋਰਲ ਕਾਲਜ ਵਿੱਚ ਬਾਈਡੇਨ ਨੂੰ ਜੇਤੂ ਐਲਾਨ ਹੋਣ ਪਿੱਛੋਂ ਵ੍ਹਾਈਟ ਹਾਊਸ ਛੱਡਾਂਗਾ: ਟਰੰਪ

Published

on

trump

ਵਾਸ਼ਿੰਗਟਨ, 28 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬੀਤੇ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਈਡੇਨ (ਡੈਮੋਕ੍ਰੇਟਿਕ ਉਮੀਦਵਾਰ) ਨੂੰ ਇਲੈਕਟੋਰਲ ਕਾਲਜ ਦੇ ਜੇਤੂ ਐਲਾਨ ਹੋਣ ਉੱਤੇ ਹੀ ਉਹ ਵ੍ਹਾਈਟ ਹਾਊਸ ਛੱਡਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਚੋਣਾਂ ਵਿੱਚ ਧੋਖਾਦੇਹੀ ਦੇ ਆਪਣੇ ਬੇਬੁਨਿਆਦ ਦਾਅਵੇ ਨੂੰ ਦੁਹਰਾਇਆ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ।
ਡੋਨਾਲਡ ਟਰੰਪ ਨੇ ‘ਥੈਂਕਸ ਗਿਵਿੰਗ ਡੇ’ਮੌਕੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਜੇ ਬਾਈਡੇਨ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਇਲੈਕਟੋਰਲ ਕਾਲਜ ਦੀ ਇੱਕ ਵੱਡੀ ਗਲਤੀ ਹੋਵੇਗੀ। ਟਰੰਪ ਤੋਂਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਇਲੈਕਟੋਰਲ ਕਾਲਜ ਵੱਲੋਂ ਬਾਈਡੇਨ ਜੇਤੂ ਐਲਾਨ ਕਰਨ ਉੱਤੇ ਉਹ ਕੀ ਕਰਨਗੇ, ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, ‘ਇਸ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।’ ਇਸ ਦੌਰਾਨ ਵ੍ਹਾਈਟ ਹਾਊਸ ਨੂੰ ਛੱਡਣ ਦੇ ਸਵਾਲ ਉੱਤੇਉਨ੍ਹਾਂਕਿਹਾ, ‘ਨਿਸ਼ਚਤ ਤੌਰ ਉੱਤੇ, ਮੈਂ ਛੱਡਾਂਗਾ ਅਤੇ ਇਹ ਤੁਹਾਨੂੰ ਵੀ ਪਤਾ ਹੈ।’ ਵ੍ਹਾਈਟ ਹਾਊਸ ਵਿੱਚ ਆਪਣੇ ਆਖਰੀ ਥੈਂਕਸ ਗਿਵਿੰਗ’ ਦੀਆਂ ਯੋਜਨਾਵਾਂ ਬਾਰੇ ਪੁੱਛਣ ਉੱਤੇਉਨ੍ਹਾਂ ਕਿਹਾ, ‘ਤੁਸੀਂਨਹੀਂ ਦੱਸ ਸਕਦੇ ਕਿ ਕਿਹੜਾ ਪਹਿਲਾ ਹੈ, ਕਿਹੜਾ ਆਖਰੀ। ਇਹ ਦੂਸਰੀ ਵਾਰੀ ਦਾ ਪਹਿਲਾ (ਥੈਂਕਸ ਗਿਵਿੰਗ) ਵੀ ਹੋ ਸਕਦਾ ਹੈ।’

Click Here To Read Latest Punjabi news

Continue Reading

ਰੁਝਾਨ