Supreme Court's displeasure over right to freedom is selective: Mehbooba
Connect with us [email protected]

ਰਾਜਨੀਤੀ

ਆਜ਼ਾਦੀ ਦੇ ਅਧਿਕਾਰ ਬਾਰੇ ਸੁਪਰੀਮ ਕੋਰਟ ਦੀ ਨਾਰਾਜ਼ਗੀ ਚੋਣਵੀ ਜਿਹੀ ਹੈ: ਮਹਿਬੂਬਾ

Published

on

Mehbooba Mufti

ਸ਼੍ਰੀਨਗਰ, 12 ਨਵੰਬਰ – ਪੀ ਡੀ ਪੀ ਪਾਰਟੀ ਦੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਉਹ ਆਜ਼ਾਦੀ ਦੇ ਅਧਿਕਾਰ ‘ਤੇ ਸੁਪਰੀਮ ਕੋਰਟ ਦੀ ‘ਨਾਰਾਜ਼ਗੀ’ ਨਾਲ ਸਹਿਮਤ ਹੈ ਪਰ ਇਹ ਚੋਣਵੀਂ ਹੈ ਕਿਉਂਕਿ ਜਦੋਂ ਗੱਲ ਕਸ਼ਮੀਰੀਆਂ ਦੀ ਹੁੰਦੀ ਹੈ ਤਾਂ ਇਹ ਇੱਕ ਧਿਰ ਨੂੰ ਨਿਸ਼ਾਨਾ ਬਣਾਉਣ ਵਾਲੀ ਹੋ ਜਾਂਦੀ ਹੈ। ਮੁਫਤੀ ਦਾ ਬਿਆਨ ਰਿਪਬਲਿਕ ਟੀ ਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਦੇ ਸਬੰਧ ਵਿੱਚ ਆਇਆ ਹੈ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵਿਟਰ ‘ਤੇ ਕਿਹਾ ਕਿ ਆਜ਼ਾਦੀ ਦੇ ਅਧਿਕਾਰ ਬਾਰੇ ਮੈਂ ਸੁਪਰੀਮ ਕੋਰਟ ਦੀ ਨਾਰਾਜ਼ਗੀ ਨਾਲ ਸਹਿਮਤ ਹਾਂ, ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਨਾਰਾਜ਼ਗੀ ਚੋਣਵੀਂ ਹੈ। ਬੇਬੁਨਿਆਦ ਦੋਸ਼ਾਂ ਅਧੀਨ ਸੈਂਕੜੇ ਕਸ਼ਮੀਰੀਆਂ ਅਤੇ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਿਆ ਗਿਆ ਹੈ। ਇਨ੍ਹਾਂ ਕੇਸਾਂ ਵਿੱਚ ਅਦਾਲਤ ਦਾ ਫੈਸਲਾ ਭੁੱਲ ਜਾਓ, ਉਨ੍ਹਾਂ ਦੀ ਤਾਂ ਸੁਣਵਾਈ ਤੱਕ ਨਹੀਂ ਹੁੰਦੀ। ਇਸ ਤੋਂ ਪਹਿਲਾਂ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਅਸੀਂ ਦੇਸ਼ ਦੇ ਨਹੀਂ, ਭਾਜਪਾ ਦੇ ਦੁਸ਼ਮਣ ਹਾਂ। ਭਾਜਪਾ ਵਾਲੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਨੂੰ ਇੱਕ-ਦੂਜੇ ਤੋਂ ਵੱਖ ਕਰਨਾ ਚਾਹੁੰਦੇ ਹਨ। ਅਸੀਂ ਮਹਾਤਮਾ ਗਾਂਧੀ ਦੇ ਭਾਰਤ ਵਿੱਚ ਭਰੋਸਾ ਕਰਦੇ ਹਾਂ ਜਿੱਥੇ ਸਭ ਇੱਕ-ਦੂਜੇ ਦੇ ਬਰਾਬਰ ਹਨ।

Click here to read Current Political News

ਰਾਜਨੀਤੀ

ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਸੱਤਪਾਲ ਗੋਸਾਈਂ ਦਾ ਦੇਹਾਂਤ

Published

on

Satpal Gosain

ਲੁਧਿਆਣਾ, 1 ਦਸੰਬਰ, – ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸੱਤਪਾਲ ਗੋਸਾਈਂ (85) ਦਾ ਅੱਜ ਬਿਮਾਰੀ ਕਾਰਨਦੇਹਾਂਤ ਹੋ ਗਿਆ।
ਇਸ ਬਾਰੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਦੱਸਿਆ ਕਿ ਸਵੇਰੇ ਗੁਸਾਈਂ ਨੂੰ ਸਾਹ ਦੀ ਤਕਲੀਫ਼ ਤੋਂ ਬਾਅਦ ਪਰਿਵਾਰ ਨੇ ਸੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿੰਗਲ ਨੇ ਦੱਸਿਆ ਕਿ ਸੱਤਪਾਲ ਗੁਸਾਈਂ ਨੇ ਇੱਕ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਇੱਕ ਵਾਰ ਕੌਂਸਲਰ ਅਤੇ ਤਿੰਨ ਵਾਰ ਵਿਧਾਇਕ ਬਣ ਕੇ ਲੁਧਿਆਣਾ ਅਤੇ ਪੰਜਾਬ ਦੀ ਸੇਵਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਸਾਈਂ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਇੱਕ ਵਾਰ ਸਿਹਤ ਮੰਤਰੀ ਬਣੇ ਸਨ ਅਤੇ ਸਿਹਤ ਮੰਤਰੀ ਰਹਿੰਦੇ ਹੋਏ ਸਤਪਾਲ ਗੁਸਾਈਂ ਨੇ ਪੰਜਾਬ ਦੇ ਸਿਵਲ ਹਸਪਤਾਲਾਂ ਦਾ ਨਵੀਨੀਕਰਨ ਕਰਨ ਲਈ 23 ਇਤਿਹਾਸਕ ਫ਼ੈਸਲੇ ਲਏ, ਜਿਨ੍ਹਾਂ ਦਾ ਅੱਜ ਪੰਜਾਬ ਵਾਸੀਆਂ ਨੂੰ ਸਿਹਤ ਸੁਵਿਧਾਵਾਂ ਲਈ ਵੱਡਾ ਫਾਇਦਾ ਹੋ ਰਿਹਾ ਹੈ।

Continue Reading

ਰਾਜਨੀਤੀ

ਕਾਂਗਰਸੀ ਐਮ ਪੀ ਬਿੱਟੂ ਦਾ ਦਾਅਵਾ ਕਿਸਾਨ ਪ੍ਰਦਰਸ਼ਨ ਵਿੱਚ ਖਾਲਿਸਤਾਨੀ ਅੰਦੋਲਨ ਦੇ ਲੋਕ ਵੀ ਸ਼ਾਮਲ

Published

on

ravneet bittu

ਲੁਧਿਆਣਾ, 1 ਦਸੰਬਰ, – ਲੋਕ ਸਭਾ ਹਲਕਾ ਲੁਧਿਆਣਾ ਤੋਂਕਾਂਗਰਸ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਖਾਲਿਸਤਾਨ ਸੰਘਰਸ਼ ਨਾਲ ਜੁੜੇ ਕੁਝ ਵਿਰੋਧੀ ਅਨਸਰਾਂ ਦੇ ਸ਼ਾਮਿਲ ਹੋਣ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਵਿੱਚ ਖਾਲਿਸਤਾਨ ਲਹਿਰ ਵਾਲੇ ਕੁਝ ਲੋਕ ਵੀ ਸ਼ਾਮਲ ਹਨ।
ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਲੋਕ ਹੋਰ ਕਿਸੇ ਵੀ ਪ੍ਰਦਰਸ਼ਨ ਵਿੱਚ ਅਸਫਲ ਰਹੇ ਹਨ, ਭਾਵੇਂ ਇਹ ਯੂਨੀਵਰਸਿਟੀ ਦਾ ਹੋਵੇ ਜਾਂ ਕੋਈ ਹੋਰ ਪ੍ਰਦਰਸ਼ਨ, ਉਹ ਅੱਜ ਕਿਸਾਨ ਸੰਘਰਸ਼ ਦਾ ਲਾਭ ਲੈਣਾ ਚਾਹੁੰਦੇ ਹਨ।ਬਿੱਟੂ ਨੇ ਕਿਹਾ ਕਿ ਮੀਡੀਆ ਕਵਰੇਜ਼ ਲਈ ਗਈਆਂ ਲੜਕੀਆਂ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਦਾ ਪੰਜਾਬ ਹੈ, ਪੰਜਾਬੀ ਲੋਕ ਤੇ ਪੰਜਾਬ ਦੇ ਕਿਸਾਨ ਏਦਾਂਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਠੋਕ ਦਿਆਂਗੇ ਵਰਗੀ ਭਾਸ਼ਾ ਪੰਜਾਬ ਦੀ ਨਹੀਂ, ਇਹ ਸਮਾਜ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਇਹ ਕਦੇ ਨਹੀਂ ਕਹਿ ਸਕਦਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਾਰ ਦੇਵੇਗਾ ਜਾਂ ਕਿਸੇ ਨੂੰ ਮਾਰ ਦੇਵੇਗਾ ? ਬਿੱਟੂ ਨੇ ਕਿਹਾ ਕਿ ਮੈਂ ਕਤਲੇਆਮ ਅਤੇ ਬਲਾਤਕਾਰ ਦੇ ਕੇਸ ਵਿਚ ਸ਼ਾਮਲ ਲੋਕਾਂ ਨੂੰ ਦੇਖਿਆ ਹੈ ਕਿ ਉਹ ਰੋਸ ਪ੍ਰਦਰਸ਼ਨ ਵਿਚ ਘੁੰਮ ਰਹੇ ਹਨ।
ਇਸ ਮੌਕੇ ਕਾਂਗਰਸੀ ਪਾਰਲੀਮੈਂਟ ਮੈਂਬਰ ਨੇ ਚੇਤਾਵਨੀ ਦਿੱਤੀ ਕਿ ਸਮਾਜ ਵਿਰੋਧੀ ਅਨਸਰ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਇਹ ਲੋਕ ਮਾਹੌਲ ਖਰਾਬ ਕਰ ਸਕਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਇਥੇ ਦੰਗਾ ਅਤੇ ਲੜਾਈ ਨਾ ਹੋਵੇ ਅਤੇ ਪੂਰੇ ਦੇਸ਼ ਨੂੰ ਅੱਗ ਨਾ ਲੱਗੇ। ਉਨ੍ਹਾ ਕਿਹਾ ਕਿ ਕਿਸਾਨ ਸ਼ਾਂਤੀ ਨਾਲ ਬੈਠੇ ਸਨ ਅਤੇ ਜਦੋਂ 3 ਮਹੀਨੇ ਸੰਘਰਸ਼ ਪੰਜਾਬ ਵਿੱਚ ਚੱਲਿਆ ਤਾਂ ਕਿਤੇ ਵੀ ਕੁਝ ਨਹੀਂ ਹੋਇਆ। ਪੰਜਾਬ ਸਰਕਾਰ ਨੇ ਯਕੀਨੀ ਕੀਤਾ ਸੀ ਕਿ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਰਹੇ। ਹਰ ਥਾਂ ਪੰਜ ਤੋਂ 50 ਹਜ਼ਾਰ ਲੋਕ ਟਰੈਕਟਰ ਟਰਾਲੀ ਲੈ ਕੇ ਖੜੇ ਸਨ ਅਤੇ ਇਹ ਆਮ ਕਿਸਾਨ ਹਨ। ਬਿੱਟੂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਅੱਗੇ ਆ ਕੇ ਕੰਟਰੋਲ ਕਰਨਾ ਚਾਹੀਦਾ ਹੈ,ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਅਸਫਲ ਕਰਨਾ ਚਾਹੁੰਦੇ ਹਨ। ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਹਨ ਅਤੇ ਉਹ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਜੇਤੂ ਰਹੇ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ, ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

Continue Reading

ਰਾਜਨੀਤੀ

ਕਾਂਗਰਸ ਵਿੱਚ ਗਏ ਵਿਧਾਇਕ ਸੰਦੋਆ ਦੀ ਆਮ ਆਦਮੀ ਪਾਰਟੀ ਵਿੱਚ ਵਾਪਸੀ

Published

on

Amarjit Singh Sandoya
  • ਪਾਰਟੀ ਦੇ ਕਈ ਲੋਕਾਂ ਵੱਲੋਂ ਸੰਦੋਆ ਦੀ ਵਾਪਸੀ ਦਾ ਵਿਰੋਧ
    ਰੋਪੜ, 1 ਦਸੰਬਰ, – ਰੋਪੜ ਵਿਧਾਨ ਸਭਾ ਹਲਕੇਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅੱਜ ਫਿਰ ਆਮ ਆਦਮੀ ਪਾਰਟੀ ਵਿੱਚ ਵਾਪਸ ਆਉਣ ਦਾ ਅਚਾਨਕ ਐਲਾਨ ਕੀਤਾ ਤੇ ਇਹ ਕਿਹਾ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਮੇਰੀ ਵੱਡੀ ਭੁੱਲ ਸੀ, ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਵਿਚ ਦੋਬਾਰਾ ਵਾਪਸ ਆ ਰਿਹਾ ਹਾਂ।
    ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਐਲਾਨ ਕੀਤਾ ਕਿ ਮੈਨੂੰ ਨਾ ਟਿਕਟ ਚਾਹੀਦੀ ਹੈ ਤੇ ਨਾ ਕੋਈ ਅਹੁਦਾ, ਮੈਂ ਪਾਰਟੀ ਵਿਚ ਆਮ ਵਾਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਾਂਗਾ। ਉਸ ਨੇ ਕਿਹਾ ਕਿ ਕਿਸਾਨਾਂ ਵੱਲੋਂਇਸ ਸਮੇਂ ਆਪਣੀ ਹੋਂਦ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਮੌਕੇ ਪੰਜਾਬ ਦੀ ਕੈਪਟਨ ਸਰਕਾਰ, ਹਰਿਆਣਾ ਦੀ ਖੱਟਰ ਸਰਕਾਰਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਿੱਥੇ ਕਿਸਾਨਾਂ ਨੂੰ ਦਰੜਨ ਲੱਗੀਆਂ ਹੋਈਆਂ ਹਨ, ਓਥੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀਨੇ ਕਿਸਾਨਾਂ ਨਾਲ ਖੜੋ ਕੇ ਕਿਸਾਨ ਪੱਖੀ ਫ਼ੈਸਲੇ ਲਏ ਹਨ, ਜਿਨ੍ਹਾਂ ਤੋਂ ਉਹ ਪ੍ਰਭਾਵਤ ਹੋਏ ਅਤੇ ਅਰਵਿੰਦ ਕੇਜਰੀਵਾਲ ਤੋਂ ਪ੍ਰਭਾਵਿਤ ਹੋ ਕੇ ਵਾਪਸ ਪਾਰਟੀ ਵਿਚ ਆਏ ਹਨ।
    ਵਰਨਣ ਯੋਗ ਹੈ ਕਿ ਵਿਧਾਇਕ ਅਮਰਜੀਤ ਸਿੰਘ ਸੰਦੋਆ ਪਿਛਲੇ ਦਿਨਾਂ ਵਿਚ ਕਿਸਾਨ ਸੰਘਰਸ਼ਦੇ ਲਈ ਦਿੱਲੀ ਗਏ ਸਨ ਅਤੇ ਓਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਮੁੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਮਨਾ ਲਿਆ ਹੈ।
    ਅਮਰਜੀਤ ਸਿੰਘ ਸੰਦੋਆ ਵਲੋਂ ਆਮ ਆਦਮੀ ਪਾਰਟੀ ਵਿੱਚਦੋਬਾਰਾ ਸ਼ਾਮਲ ਹੋਣ ਦੇ ਫੈਸਲੇ ਨਾਲ ਇਸ ਪਾਰਟੀ ਦੇ ਸਥਾਨਕ ਆਪ ਆਗੂ ਹੈਰਾਨ ਹਨ। ਜਦੋਂ ਸੰਦੋਆ ਪਾਰਟੀ ਛੱਡ ਕੇ ਕਾਂਗਰਸ ਵਿੱਚਸ਼ਾਮਲ ਹੋਏ ਤਾਂ ਸਥਾਨਕ ਆਗੂ ਅਤੇ ਵਲੰਟੀਅਰ ਓਦੋਂ ਰੋਪੜ ਤੋਂ ਸੰਦੋਆ ਦੀ ਅਰਥੀ ਬਣਾ ਕੇ ਅਮਰਜੀਤ ਸਿੰਘ ਸੰਦੋਆ ਦੇ ਪਿੰਡ ਸੰਦੋਆ ਨੂਰਪੁਰ ਬੇਦੀ ਤੱਕ ਗਏ ਸਨ ਤੇ ਓਥੇ ਜਾ ਕੇ ਅਰਥੀ ਭੇਟ ਕੀਤੀ ਸੀ। ਉਨ੍ਹਾਂ ਨੇ ਸੰਦੋਆ ਨੂੰ ਹਲਕੇ ਦੇ ਵੋਟਰਾਂ ਨਾਲ ਧੋਖਾ ਕਰਨ ਵਾਲਾਕਿਹਾ ਸੀ। ਪਿਛਲੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸੰਦੋਆ ਨੇ ਰੋਪੜ ਤੋਂਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਉਮੀਦਵਾਰ ਡਾ: ਦਲਜੀਤ ਸਿੰਘ ਚੀਮਾ ਨੂੰ 33 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਡਾ: ਚੀਮਾ ਕਾਂਗਰਸ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਤੋਂ ਵੀ ਪਿੱਛੇ ਤੀਜੇ ਥਾਂ ਆਏ ਸਨ। ਅੱਜ ਅਚਾਨਕ ਅਮਰਜੀਤ ਸਿੰਘ ਸੰਦੋਆ ਵਲੋਂ ਕਿਸਾਨ ਸੰਘਰਸ਼ ਮੌਕੇਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂਹਾਅ ਦਾ ਨਾਅਰਾ ਮਾਰਨ ਅਤੇ ਕਿਸਾਨਾਂ ਦੀ ਗ੍ਰਿਫਤਾਰੀ ਲਈ ਦਿੱਲੀ ਸਰਕਾਰ ਵਲੋਂ ਕੋਈ ਸਟੇਡੀਅਮ ਨਾ ਦੇਣ ਦੇ ਫੈਸਲੇ ਪਿੱਛੋਂ ਵਿਧਾਇਕ ਸੰਦੋਆ ਨੇ ਫਿਰ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਲਿਆ ਹੈ। ਰੋਪੜ ਤੋਂਇਸ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਡਿਆਲਾ ਨੇ ਸੰਦੋਆ ਦੇਪਾਰਟੀ ਵਿਚ ਮੁੜਨ ਉੱਤੇ ਕਿਹਾ ਕਿ ਉਸ ਨੇ ਰੋਪੜ ਹਲਕੇ ਦੇ ਲੋਕਾਂ ਨਾਲ ਦਗਾ ਕੀਤਾ ਹੈ, ਉਸ ਨੂੰ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਨੱਕ ਰਗੜਨਾ ਚਾਹੀਦਾ ਤੇ ਰੋਪੜ ਹਲਕੇ ਦੀ ਜਨਤਾ ਨਾਲ ਕੀਤੇ ਧੋਖੇ ਲਈ ਮਾਫੀ ਮੰਗਣੀ ਚਾਹੀਦੀ ਹੈ।

Continue Reading

ਰੁਝਾਨ