Supreme Court says Madras High Court's 'murder case' is a bitter
Connect with us [email protected]

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਨੇ ਕਿਹਾ:ਮਦਰਾਸ ਹਾਈਕੋਰਟ ਦੀ ‘ਕਤਲ ਕੇਸ’ ਵਾਲੀ ਗੱਲ ਨੂੰ ਚੋਣ ਕਮਿਸ਼ਨ ਦਵਾਈ ਦੀ ਕੌੜੀ ਗੋਲੀ ਸਮਝੇ

Published

on

supreme court

ਨਵੀਂ ਦਿੱਲੀ, 4 ਮਈ – ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਮਦਰਾਸ ਹਾਈ ਕੋਰਟ ਦੀ ਹੱਤਿਆ ਦੇ ਇਲਜ਼ਾਮ ਵਾਲੀ ਟਿੱਪਣੀ ਨੂੰ ਸਹੀ ਭਾਵਨਾ ਵਿੱਚ ਲੈਣ ਦਾ ਮਸ਼ਵਰਾ ਦਿੰਦਿਆਂ ਕਿਹਾ ਹੈ ਕਿ ਮਦਰਾਸ ਹਾਈ ਕੋਰਟ ਦੀ ਟਿੱਪਣੀ ਨੂੰ ਉਹ (ਚੋਣ ਕਮਿਸ਼ਨ) ਉਸ ਕੌੜੀ ਦਵਾਈ ਵਾਂਗ ਨਿਗਲ ਜਾਵੇ, ਜੋ ਇੱਕ ਡਾਕਟਰ ਕਿਸੇ ਮਰੀਜ਼ ਦੀ ਬਿਮਾਰੀ ਦਾ ਇਲਾਜ ਕਰਨ ਲਈ ਦਿੰਦਾ ਹੈ। ਕੋਰਟ ਨੇ ਟਿੱਪਣੀ ਕਰਦਿਆਂ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਉਹ ਭਾਵੇਂ ਸੰਵਿਧਾਨਕ ਸੰਸਥਾ ਹੈ, ਪਰ ਨਿਆਂਇਕ ਸਮੀਖਿਆ ਤੋਂ ਉਹ ਵੀ ਬਾਹਰ ਨਹੀਂ ਹੈ।
ਵਰਨਣ ਯੋਗ ਹੈ ਕਿ ਚੋਣ ਰੈਲੀਆਂ ਉੱਤੇ ਮਦਰਾਸ ਹਾਈ ਕੋਰਟ ਵੱਲੋਂ ਚੋਣ ਕਮਿਸ਼ਨ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਕਮਿਸ਼ਨ ਨੇ ਇਤਰਾਜ਼ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਕਤ ਟਿੱਪਣੀਆਂ ਕੀਤੀਆਂ। ਚੋਣ ਕਮਿਸ਼ਨ ਨੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਜਵਾਬ ਦੇਣ ਦਾ ਮੌਕਾ ਦਿੱਤੇ ਬਗੈਰ ਉਸ ਦੀ ਨਿਖੇਧੀ ਕੀਤੀ ਗਈ। ਕੇਸ ਦੀ ਸੁਣਵਾਈ ਕਰ ਰਹੇ ਜਸਟਿਸ ਚੰਦਰਚੂੜ ਨੇ ਮੀਡੀਆ ਦੀ ਰਿਪੋਰਟਿੰਗ ਬਾਰੇ ਕਿਹਾ ਕਿ ਅਦਾਲਤ ਵਿੱਚ ਜੋ ਕੁਝ ਹੋਵੇ, ਮੀਡੀਆ ਨੂੰ ਪੂਰੀ ਤਰ੍ਹਾਂ ਰਿਪੋਰਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਜੇ ਜੱਜ ਕੁਝ ਕਹਿੰਦਾ ਹੈ ਤਾਂ ਉਹ ਲੋਕਾਂ ਦੇ ਵੱਡੇ ਹਿਤਾਂ ਲਈ ਹੁੰਦਾ ਹੈ, ਉਸ ਨੂੰ ਸਹੀ ਭਾਵਨਾ ਵਿੱਚ ਵੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਆਦੇਸ਼ਾਂ ਤੋਂ ਬਾਅਦ ਵੀ ਜੇ ਕਾਰਵਾਈ ਨਾ ਹੋਵੇ ਤਾਂ ਹਾਈ ਕੋਰਟ ਨੂੰ ਤਕਲੀਫ ਹੰੁਦੀ ਹੈ। ਜਸਟਿਸ ਚੰਦਰਚੂੜ ਨੇ ਜੱਜਾਂ ਦੇ ਮਨੁੱਖੀ ਪੱਖ ਦੱਸ ਕੇ ਕਿਹਾ ਕਿ ਜੱਜ ਵੀ ਇਨਸਾਨ ਹਨ, ਉਨ੍ਹਾਂ ਨੂੰ ਤਣਾਅ ਹੁੰਦਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਅਮਲ ਅਤੇ ਆਦੇਸ਼ਾਂ ਦਾ ਪੱਖ ਪੂਰਦਿਆਂ ਕਿਹਾ ਕਿ ਅਸੀਂ ਆਪਣੀਹਾਈ ਕੋਰਟ ਦਾ ਆਤਮ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੇ।

Read More Latest Punjabi News

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਹੋਰ ਵਧ ਗਿਆ, ਇੱਕੋ ਦਿਨ ਰਿਕਾਰਡ 217 ਮੌਤਾਂ

Published

on

corona in punjab

ਚੰਡੀਗੜ੍ਹ, 11 ਮਈ, – ਪੰਜਾਬ ਦੇ ਲਈ ਅੱਜ ਮੰਗਲਵਾਰ ਦਾ ਦਿਨ ਕੋਰੋਨਾ ਵਾਇਰਸ ਦੇ ਪੱਖ ਤੋਂ ਬਹੁਤ ਮਾੜਾ ਸਾਬਿਤ ਹੋਇਆ ਹੈ ਤੇ ਇਸ ਇਕੋ ਦਿਨਵਿੱਚ ਕੋਰੋਨਾ ਨਾਲ ਮੌਤਾਂ ਤੇ ਪਾਜ਼ੇਟਿਵ ਕੇਸਾਂ ਸਾਰੇ ਰਿਕਾਰਡ ਟੁੱਟ ਗਏ।ਇਸ ਇੱਕੋ ਦਿਨ ਵਿੱਚ ਕੋਰੋਨਾ ਦੇ ਕਾਰਨ 217 ਮਰੀਜ਼ਾਂ ਦੀ ਮੌਤ ਹੋ ਗਈ, ਜਿਹੜੀ ਅੱਜ ਤੱਕ ਦਾ ਰਿਕਾਰਡ ਹੈ ਤੇ ਏਦਾਂ ਹੀ 8668 ਨਵੇਂ ਪਾਜਿ਼ਟਿਵ ਕੇਸ ਮਿਲੇ ਹਨ, ਇਹ ਵੀ ਇੱਕ ਰਿਕਾਰਡ ਹੈ।
ਇਸ ਬਾਰੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਅੱਜ ਜਿਹੜੇ 217 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਸਭ ਤੋਂ 30 ਮੌਤਾਂ ਲੁਧਿਆਣੇ ਜ਼ਿਲ੍ਹੇ ਵਿੱਚ ਹੋਈਆਂ ਅਤੇ ਸਭ ਤੋਂ ਵੱਧ 1386 ਪਾਜ਼ੇਟਿਵ ਕੇਸ ਵੀ ਇਸ ਜ਼ਿਲ੍ਹੇ ਵਿੱਚੋਂ ਮਿਲੇ ਹਨ। ਇਸ ਤੋਂ ਇਲਾਵਾ ਜਿ਼ਲਾ ਬਠਿੰਡਾ ਵਿੱਚ 27 ਮੌਤਾਂ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 17-17, ਮੁਕਤਸਰ ਤੇ ਸੰਗਰੂਰ ਤੋਂ 13-13, ਫਾਜ਼ਿਲਕਾ ਵਿੱਚ 12, ਫਿਰੋਜ਼ਪੁਰ ਤੋਂ10, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਤੇ ਜਲੰਧਰ ਜਿ਼ਲਿਆਂ ਤੋਂ 9-9, ਪਠਾਨਕੋਟ ਤੇ ਫਰੀਦਕੋਟ ਤੋਂ 8-8, ਕਪੂਰਥਲਾ ਤੋਂ 5, ਨਵਾਂਸ਼ਹਿਰ, ਤਰਨਤਾਰਨ ਤੇ ਫਤਹਿਗੜ੍ਹ ਸਾਹਿਬ ਜਿ਼ਲਿਆਂ ਵਿੱਚ 4-4 ਅਤੇ ਰੋਪੜ ਵਿੱਚ 2 ਮਰੀਜ਼ਾਂ ਦੀ ਮੌਤ ਹੋਈ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਬਿਨਾਂ ਡਿਗਰੀ ਵਾਲੇ ਡਾਕਟਰ ਦਾ ‘ਮੈਡੀਕਲ ਸੈਂਟਰ’ ਸੀਲ

Published

on

doctor

ਬਰਨਾਲਾ, 11 ਮਈ, – ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੇਵਾਵਾਂ ਦੇ ਨਾਮ ਉੱਤੇ ਮਰੀਜ਼ਾਂ ਦੀ ਲੁੱਟ ਤੇ ਧੋਖਾਧੜੀ ਵਿਰੁੱਧ ਚਲਾਈ ਮੁੁਹਿੰਮ ਹੇਠ ਅੱਜ ਸਬ ਡਵੀਜ਼ਨਲ ਮੈਜਿਸਟਰੇਟ ਵਰਜੀਤ ਵਾਲੀਆ (ਆਈਏਐਸ) ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਦੇ ਖ਼ਿਲਾਫ਼ ਕਾਰਵਾਈ ਕਰ ਕੇ ਉਸ ਦਾ ਸੈਂਟਰ ਸੀਲ ਕਰ ਦਿੱਤਾ ਹੈ।ਇਹ ਜਾਅਲੀ ‘ਡਾਕਟਰ’ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਵੀ ਕਰ ਰਿਹਾ ਸੀ।
ਬਰਨਾਲਾ ਜ਼ਿਲ੍ਹੇਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ ਉੱਤੇ ਐੱਸ ਡੀ ਐੱਮ ਮੈਜਿਸਟਰੇਟ ਵਰਜੀਤ ਵਾਲੀਆ ਨੇਮੈਡੀਕਲ ਕਮੇਟੀ ਬਣਾਈ, ਜਿਸਵਿੱਚੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮਿੰਦਰ ਕੌਰ ਤੇ ਡਰੱਗ ਇੰਸਪੈਕਟਰ ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਵਲੋਂ ਕੋਰੋਨਾ ਦੇ ਲੱਛਣ ਵਾਲੇ ਮਰੀਜ਼ ਦਾ ਇਲਾਜ ਕਰਨ ਦਾ ਕੇਸ ਫੜਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ ਗਿੱਲ ਨਾਮ ਦਾ ਵਿਅਕਤੀ, ਜਿਸ ਨੇ ਆਪਣੀ ਯੋਗਤਾ ਐਮਡੀ, ਡੀਐਨਬੀ (ਗੈਸਟਰੋ) ਲਿਖੀ ਸੀ, ਸਵਾਮੀ ਜੀ ਗੈਸਟਰੋ ਐਨਟੋਮੋਲੋਜੀ ਨਾਮਦਾ ਸੈਂਟਰ ਚਲਾ ਰਿਹਾ ਸੀ। ਉਸ ਨੇ ਐਸਡੀਐਮ ਦਫਤਰ ਵਿਖੇ ਆਕਸੀਜਨ ਸਿਲੰਡਰ ਲਈ ਅਪਲਾਈ ਕੀਤਾ ਤਾਂ ਉਸ ਨੂੰ ਐਮਰਜੈਂਸੀ ਆਧਾਰ ਉੱਤੇਦੇ ਦਿੱਤਾ ਗਿਆ।ਅਗਲੇ ਦਿਨ ਉਸ ਨੇ ਫਿਰ ਅਪਲਾਈ ਕੀਤਾ ਤਾਂ ਇਹ ਕੇਸ ਸ਼ੱਕੀ ਛਾਪਣ ਉੱਤੇ ਐਸਡੀਐਮ ਨੇ ਜਾਂਚ ਕਮੇਟੀ ਮੈਂਬਰਾਂ ਨੂੰ ਚੈਕਿੰਗ ਲਈ ਕਿਹਾ। ਚੈਕਿੰਗ ਕਮੇਟੀ ਨੇ ਵੇਖਿਆ ਕਿ ਸੈਂਟਰਵਿੱਚ ਕੋਵਿਡ ਦੇ ਲੱਛਣਾਂ ਵਾਲੇ ਗੰਭੀਰ ਮਰੀਜ਼ ਨੂੰ ਆਕਸੀਜਨ ਉੱਤੇ ਰੱਖਿਆ ਗਿਆ ਸੀ, ਜਦੋਂ ਕਿ ਉਸ ਨੂੰ ਆਈਸੀ ਯੂ ਵਿੱਚ ਹੋਣਾ ਚਾਹੀਦਾ ਸੀ। ਇਸ ਮੌਕੇ ‘ਡਾਕਟਰ’ ਆਪਣੀ ਡਿਗਰੀ ਨਾ ਦਿਖਾ ਸਕਿਆ ਤਾਂ ਕਮੇਟੀ ਨੇ ਮਰੀਜ਼ ਨੂੰ ਆਈਸੀ ਯੂ ਵਿੱਚ ਭੇਜਣ ਦੇ ਹੁਕਮ ਕੀਤੇ। ਐਸਡੀਐਮ ਵਾਲੀਆ ਨੇ ਦੱਸਿਆ ਕਿ ਸਬੰਧਤ ਵਿਅਕਤੀ ਫਰਾਰ ਹੋ ਜਾਣ ਪਿੱਛੋਂ ਸੈਂਟਰ ਸੀਲ ਕਰ ਦਿੱਤਾ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਗੋਆ ਮੈਡੀਕਲ ਕਾਲਜਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ

Published

on

corona

ਆਂਧਰਾ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਕਾਰਨ 11 ਮੌਤਾਂ
ਪਣਜੀ, 11 ਮਈ, – ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਆਕਸੀਜਨ ਦੀ ਪੂਰੀ ਸਪਲਾਈ ਨਾ ਹੋਣ ਕਰ ਕੇ ਕਈ ਮਰੀਜ਼ਾਂ ਦੀ ਮੌਤ ਦੀਆਂ ਖਬਰਾਂ ਪਹਿਲਾਂ ਵੱਖ-ਵੱਖ ਰਾਜਾਂ ਤੋਂ ਆਈਆਂ ਹਨ। ਅੱਜ ਇਸ ਤਰ੍ਹਾਂ ਦੀਆਂ ਖਬਰਾਂ ਗੋਆ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਆ ਗਈਆਂ ਹਨ।
ਗੋਆ ਵਿੱਚ ਅੱਜ ਮੰਗਲਵਾਰ ਆਕਸੀਜਨ ਸਪਲਾਈ ਰੁਕਣ ਨਾਲ ਸਿਰਫ 4 ਘੰਟਿਆਂਵਿੱਚ 26 ਮਰੀਜ਼ਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਤੜਕੇ 2 ਵਜੇ ਤੋਂ 6 ਵਜੇ ਦੌਰਾਨ ਆਕਸੀਜਨ ਦੀ ਸਪਲਾਈ ਵਿੱਚ ਅਚਾਨਕ ਕੁਝ ਅੜਿੱਕਾ ਪੈਣ ਨਾਲ ਸਿਰਫ ਚਾਰ ਘੰਟ ਮਾਰੂ ਸਾਬਤ ਹੋਏ ਤੇ 26 ਮਰੀਜ਼ਾਂ ਦੀ ਮੌਤ ਹੋ ਗਈ।ਰਾਜ ਦੀ ਭਾਜਪਾ ਸਰਕਾਰ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਹੋਵੇਗੀ ਤੇ ਹਾਈ ਕੋਰਟ ਵੀ ਇਸ ਦੀਰਿਪੋਰਟ ਮੰਗ ਸਕਦੀ ਹੈ।ਗੋਆ ਮੈਡੀਕਲ ਕਾਲਜ ਹਸਪਤਾਲ ਵਿੱਚ 26 ਮੌਤਾਂ ਹੋਣ ਨਾਲ ਹਰ ਪਾਸੇ ਤਰਥੱਲੀ ਮੱਚਦੀ ਜਾਪਦੀ ਹੈ। ਇਸ ਬਾਰੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਏਦਾਂ ਨਹੀਂ ਲੱਗਦਾ ਕਿ ਇਹ ਘਟਨਾ ਡਾਕਟਰਾਂ ਦੀ ਲਾਪਰਵਾਹੀ ਜਾਂ ਦੇਰੀ ਕਾਰਨ ਹੋਈ ਹੈ। ਜਿਲਾ ਪ੍ਰਸ਼ਾਸਨ ਨੇ ਕੱਲ੍ਹ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਬਾਰੇ ਦੱਸਿਆ ਤਾਂ ਤੁਰੰਤ ਸਪਲਾਈ ਪੁਚਾਉਣ ਲਈ ਐੱਸ ਓ ਐੱਸ ਸਿਸਟਮ ਰਾਹੀਂ ਅੱਗੇਸੂਚਨਾ ਦੇ ਦਿੱਤੀ ਗਈ ਸੀ। ਅੱਗੇ ਬਾਰੇ ਉਹ ਕੁਝ ਨਹੀਂ ਦੱਸ ਸਕੇ।
ਦੂਸਰੇ ਪਾਸੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰੁਈਆ ਸਰਕਾਰੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਹੋਣ ਕਾਰਨ ਵੈਂਟੀਲੇਟਰ ਸਪੋਰਟ ਉੱਤੇ ਰੱਖੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ।ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਬਾਰੇਜਾਂਚ ਦੇ ਆਦੇਸ਼ ਦਿੱਤੇ ਹਨ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਆਕਸੀਜਨ ਸਪਲਾਈ ਵਿੱਚ ਪ੍ਰੈਸ਼ਰ ਘਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਚਿੱਤੂਰ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਮੁਸ਼ਕਿਲ ਨਾਲ ਪੰਜ ਮਿੰਟ ਲਈ ਆਕਸੀਜਨ ਸਪਲਾਈ ਦਾ ਪ੍ਰੈਸ਼ਰ ਘਟਿਆ ਸੀ ਤੇ ਏਨੇ ਵਿੱਚ ਹੀ ਹਾਦਸਾ ਹੋ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca