Supreme Court angry over appearing for trial without shirtless
Connect with us apnews@iksoch.com

ਪੰਜਾਬੀ ਖ਼ਬਰਾਂ

ਬਿਨਾ ਸ਼ਰਟ ਪਹਿਨੇ ਸੁਣਵਾਈ ਲਈ ਪੇਸ਼ ਹੋਣ ‘ਤੇ ਸੁਪਰੀਮ ਕੋਰਟ ਨਾਰਾਜ਼

Published

on

supreme court

ਨਵੀਂ ਦਿੱਲੀ, 2 ਦਸੰਬਰ – ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਵੇਲੇ ਇੱਕ ਵਿਅਕਤੀ ਦੇ ਬਿਨਾਂ ਸ਼ਰਟ ਪਹਿਨੇ ਦਿਖਾਈ ਦੇਣ ਉੱਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਬਾਲ ਸੁਰੱਖਿਆ ਆਸ਼ਰਮਾਂ ਵਿੱਚ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨਾਲ ਜੁੜੇ ਮਾਮਲੇ ਵਿੱਚ ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਨਾਲ ਸੁਣਵਾਈ ਦੇ 7-8 ਮਹੀਨਿਆਂ ਬਾਅਦ ਵੀ ਇਹ ਚੀਜ਼ਾਂ ਵਾਪਰ ਰਹੀਆਂ ਹਨ। ਇਹ ਕਿੱਦਾਂ ਦਾ ਰਵੱਈਆ ਹੈ?’
ਇਹ ਪਹਿਲੀ ਵਾਰ ਨਹੀਂ, ਜਦ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਅਜਿਹੀ ਅਣਸੁਖਾਵੀਂ ਘਟਨਾ ਹੋਈ ਹੈ। ਵਰਣਨਯੋਗ ਹੈ ਕਿ ਕੋਵਿਡ 19 ਮਹਾਂਮਾਰੀ ਦੌਰਾਨ ਸੁਪਰੀਮ ਕੋਰਟ ਨੇ ਆਪਣੇ ਕੰਮ ਕਾਜ ਨੂੰ ਸੀਮਿਤ ਕੀਤਾ ਹੋਇਆ ਹੈ ਤੇ ਅੱਜਕੱਲ੍ਹ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦੀ ਹੈ। 26 ਅਕਤੂਬਰ ਨੂੰ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਵੀ ਅਜਿਹੀ ਘਟਨਾ ਹੋਈ ਸੀ, ਜਦ ਇੱਕ ਵਕੀਲ ਨੂੰ ਬਿਨਾਂ ਸ਼ਰਟ ਪਹਿਨੇ ਸਕਰੀਨ ‘ਤੇ ਦੇਖਿਆ ਗਿਆ ਸੀ। ਇਸ ਉਤੇ ਜਸਟਿਸ ਚੰਦਰਚੂੜ ਨੇ ਟਿੱਪਣੀ ਕੀਤੀ ਸੀ, ਮੈਂ ਕਿਸੇ ਨਾਲ ਸਖਤ ਨਹੀਂ ਹੋਣਾ ਚਾਹੁੰਦਾ, ਤੁਸੀਂ ਸਕਰੀਨ ‘ਤੇ ਹੋ ਅਤੇ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ।’ਜੂਨ ਵਿੱਚ ਸੁਪਰੀਮ ਕੋਰਟ ਦੀ ਵਰਚੁਅਲ ਸੁਣਵਾਈ ਦੌਰਾਨ ਇੱਕ ਵਕੀਲ ਬਿਸਤਰੇ ‘ਤੇ ਲੇਟਿਆ ਹੋਇਆ ਅਤੇ ਟੀ-ਸ਼ਰਟ ਪਹਿਨੀ ਹੋਈ ਸੀ। ਇਸ ‘ਤੇ ਵੀ ਜੱਜ ਨੇ ਨਾਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਜਨਤਕ ਪ੍ਰੀਕਿਰਿਆ ਦੀ ਸੁਣਵਾਈ ਵਿੱਚ ਘੱਟੋ-ਘੱਟ ਅਦਾਲਤੀ ਸਦਾਚਾਰ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।

Click Here To Read Latest Punjabi news

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਕਮੇਟੀ ਦੇ ਮੈਂਬਰ ਨੇ ਕਿਹਾ:ਜੇ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਤਾਂ 50 ਸਾਲ ਕੋਈ ਸਰਕਾਰ ਹੱਥ ਹੀ ਨਹੀਂ ਲਾਵੇਗੀ

Published

on

ਨਵੀਂ ਦਿੱਲੀ, 19 ਜਨਵਰੀ, -ਭਾਰਤ ਦੀ ਸੁਪਰੀਮ ਕੋਰਟ ਵੱਲੋਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਲਈ ਬਣਾਈ ਗਈ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਜੇ ਅੱਜ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂ ਅਗਲੇ ਪੰਜਾਹ ਸਾਲ ਕੋਈ ਵੀ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਛੇੜਨ ਦੀ ਹਿੰਮਤ ਨਹੀਂ ਕਰੇਗੀ ਅਤੇ ਕਿਸਾਨ ਮਰਦਾ ਰਹੇਗਾ।
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਖੇਤੀਬਾੜੀ ਕਾਨੂੰਨਾਂ ਬਾਰੇ ਬਣਾਈ ਗਈ ਕਮੇਟੀ ਦੇ ਮੈਂਬਰ ਅੱਜ ਆਪਸ ਵਿੱਚ ਮਿਲੇ ਤਾਂ ਇਸ ਦੇ ਬਾਅਦ ਕਮੇਟੀ ਦੇ ਇੱਕ ਮੈਂਬਰ ਅਨਿਲ ਘਨਵਤ ਨੇ ਕਿਹਾ ਕਿ ਭਾਰਤ ਸਰਕਾਰ ਦੇ ਬਣਾਏ ਨਵੇਂ ਕਾਨੂੰਨ ਅੱਜ ਰੱਦ ਹੋ ਗਏ ਤਾਂ 50 ਸਾਲ ਫਿਰ ਕੋਈ ਸਰਕਾਰ ਇਸ ਮੁੱਦੇ ਨੂੰ ਹੱਥ ਨਹੀਂ ਪਾਵੇਗੀ।ਇਸ ਕਮੇਟੀ ਦੀ ਅੱਜ ਹੋਈ ਪਹਿਲੀ ਮੀਟਿੰਗ ਵਿੱਚ 21 ਜਨਵਰੀ ਤੋਂ ਕਿਸਾਨਾਂ ਨਾਲ ਗੱਲਬਾਤਸ਼ੁਰੂ ਕਰਨ ਦਾ ਫੈਸਲਾ ਹੋਇਆ ਹੈ। ਮੁੱਢਲੇ ਰੂਪ ਵਿੱਚ ਚਾਰ ਮੈਂਬਰੀ ਬਣਾਈ ਇਸ ਕਮੇਟੀ ਦੇ ਇਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ, ਇਸ ਲਈ ਅੱਜ ਦੀ ਮੀਟਿੰਗ ਵਿੱਚ ਬਾਕੀ ਤਿੰਨ ਮੈਂਬਰ ਵਿੱਚ ਸ਼ਾਮਲ ਹੋਏ। ਕਮੇਟੀ ਮੈਂਬਰ ਤੇ ਕਿਸਾਨ ਆਗੂ ਕਹੇ ਜਾਂਦੇ ਅਨਿਲ ਘਨਵਤ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਬੀਤੇ 70 ਸਾਲਾਂ ਤੋਂ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ, ਸਾਰੇ ਇਸ ਗੱਲ ਨੂੰ ਮੰਨਦੇ ਹਨ ਤੇ ਇਸੇ ਲਈ ਕਾਨੂੰਨ ਬਦਲਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਉਹ ਵੀ ਕਾਨੂੰਨਾਂ ਨੂੰ ਪੂਰਾ ਠੀਕ ਨਹੀਂ ਮੰਨਦੇ, ਪਰ ਕਿਸਾਨਾਂ ਨੂੰ ਆਪਣੇ ਇਤਰਾਜ਼ਇਸ ਕਮੇਟੀ ਅੱਗੇ ਰੱਖਣੇ ਚਾਹੀਦੇ ਹਨ।
ਅਨਿਲ ਘਨਵਤ ਨੇ ਕਿਹਾ, “ਇਹ ਪੱਕਾ ਹੈ ਕਿ ਅੱਜਤੱਕ ਕਿਸਾਨਾਂ ਨਾਲ ਸਬੰਧਤ ਨੀਤੀਆਂ ਅਤੇ ਕਾਨੂੰਨ ਨਾਕਾਫੀ ਹਨ, ਕਿਉਂਕਿ ਜੇ ਇਹ ਕਾਨੂੰਨ ਕਿਸਾਨ ਪੱਖੀ ਹੁੰਦੇ ਤਾਂ ਸਾਢੇ ਚਾਰ ਲੱਖ ਕਿਸਾਨ ਖੁਦਕੁਸ਼ੀ ਨਾ ਕਰ ਜਾਂਦੇ। ਕਾਨੂੰਨਾਂ ਵਿੱਚ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ। ਜੇ ਇਹ ਨਵੇਂ ਕਾਨੂੰਨ ਵਾਪਸ ਹੋ ਗਏ ਤਾਂ ਅਗਲੇ 50 ਸਾਲ ਕੋਈ ਹੋਰ ਸਰਕਾਰ ਜਾਂ ਪਾਰਟੀ ਏਦਾਂ ਦੀ ਹਿੰਮਤ ਤੇ ਸਬਰ ਨਹੀਂ ਦਿਖਾ ਸਕੇਗੀ ਅਤੇ ਕਿਸਾਨ ਮਰਦਾ ਰਹੇਗਾ।’
ਇਸ ਦੌਰਾਨ ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 21 ਜਨਵਰੀ ਤੋਂ ਇਹ ਕਮੇਟੀ ਕਿਸਾਨ ਆਗੂਆਂ ਨਾਲ ਗੱਲਬਾਤਸ਼ੁਰੂ ਕਰੇਗੀ ਤੇ ਕਿਸਾਨਾਂ ਤੋਂ ਬਿਨਾ ਕੇਂਦਰ ਤੇ ਰਾਜ ਸਰਕਾਰਾਂ ਸਮੇਤ ਸਾਰੇ ਸੰਬੰਧਤ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਇਹ ਕਮੇਟੀ ਇਕ ਪੋਰਟਲ ਬਣਾ ਰਹੀ ਹੈ, ਜਿਸ ਉੱਤੇ ਕੋਈ ਵੀ ਵਿਅਕਤੀ ਨਿੱਜੀ ਤੌਰ ਉੱਤੇ ਆਪਣੀ ਰਾਏ ਦੇ ਸਕਦਾ ਹੈ ਅਤੇ ਕਮੇਟੀ ਦਿੱਲੀ ਤੋਂ ਬਾਹਰ ਵੀ ਖੇਤਰਾਂ ਦੇ ਅਨੁਸਾਰ ਦੌਰਾ ਵੀ ਕਰੇਗੀ।

Continue Reading

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਨੇ ਕਿਹਾ:ਖੇਤੀ ਕਾਨੂੰਨਾਂ ਬਾਰੇ ਸਾਡੀ ਬਣਾਈ ਕਮੇਟੀ ਜੱਜ ਨਹੀਂ, ਆਖਰੀ ਫੈਸਲਾ ਅਦਾਲਤ ਹੀ ਕਰੇਗੀ

Published

on

supreme court
  • ਕਿਸਾਨ ਆਗੂ ਟਰੈਕਟਰ ਮਾਰਚ ਉੱਤੇ ਕਾਇਮ ਰਹੇ
  • ਦਿੱਲੀ ਪੁਲਿਸ ਦੀ ਕਿਸਾਨ ਆਗੂਆਂ ਨਾਲ ਬੈਠਕ ਬੇਨਤੀਜਾ
    ਨਵੀਂ ਦਿੱਲੀ, 19 ਜਨਵਰੀ, -ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨ ਦੇ ਮੁੱਦੇ ਨੂੰ ਹੱਲ ਕਰਨ ਦੇ ਲਈਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ, ਉਸ ਵਿੱਚੋਂ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਨਿਕਲ ਗਏ ਸਨ ਤੇ ਇਹ ਕਮੇਟੀ ਹੀ ਵਿਵਾਦ ਦਾ ਮੁੱਦਾ ਬਣ ਗਈ ਸੀ। ਭੁਪਿੰਦਰ ਸਿੰਘ ਮਾਨ ਦੇ ਇਸ ਕਮੇਟੀ ਤੋਂ ਨਿਕਲਣ ਬਾਰੇ ਇਸ਼ਾਰਾ ਕਰ ਕੇ ਚੀਫ਼ ਜਸਟਿਸ ਐੱਸਏ ਬੋਬੜੇ ਨੇ ਕਿਹਾ ਹੈ ਕਿ ਕਾਨੂੰਨ ਨੂੰ ਸਮਝਣ ਵਿੱਚ ਕੁਝ ਉਲਝਣ ਹੈ।
    ਚੀਫ ਜਸਟਿਸ ਐੱਸ ਏ ਬੋਬੜੇ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵਿੱਚ ਪਾਉਣ ਤੋਂ ਪਹਿਲਾਂ ਕਿਸੇ ਵਿਅਕਤੀ ਦੀ ਕੋਈ ਹੋਰ ਰਾਏ ਹੋ ਸਕਦੀ ਹੈ, ਪਰ ਪਿੱਛੋਂ ਰਾਏ ਬਦਲ ਸਕਦੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਵੇਂ ਕਾਨੂੰਨਾਂ ਬਾਰੇ ਗਲਤ ਫਹਿਮੀ ਹੈ, ਜਿਸ ਵੱਲ ਅਸੀਂ ਧਿਆਨ ਦਿਵਾ ਰਹੇ ਹਾਂ। ਉਨ੍ਹਾ ਨੇ ਕਿਹਾ,‘ਜੇ ਤੁਸੀਂ ਕਮੇਟੀ ਬਣਾਉਂਦੇ ਹੋ ਤੇ ਜੇ ਉਨ੍ਹਾਂ ਨੇ ਕੋਈ ਵਿਚਾਰ ਪ੍ਰਗਟ ਕੀਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਕਮੇਟੀ ਵਿੱਚ ਨਹੀਂ ਹੋਣਾ ਚਾਹੀਦਾ। ਠੀਕ ਹੈ, ਤੁਸੀਂ ਕੁਝ ਕਿਹਾ ਹੈ ਅਤੇ ਤੁਸੀਂ ਆਪਣੇ ਵਿਚਾਰ ਬਦਲਣ ਦੇ ਹੱਕਦਾਰ ਹੋ। ਇਹ ਕਮੇਟੀ ਕੋਈ ਜੱਜ ਨਹੀਂ, ਫੈਸਲਾ ਤਾਂ ਅਦਾਲਤ ਨੇ ਕਰਨਾ ਹੈ।’
    ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਰੁਕ ਨਹੀਂ ਰਿਹਾ ਤੇ ਕਿਸਾਨਾਂ ਦੇ ਆਗੂ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣ ਦੀ ਮੰਗ ਉੱਤੇ ਅੜੇ ਹੋਏ ਹਨ। ਅੱਜ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਵਿਚਾਲੇ ਇਸ ਮੁੱਦੇ ਉੱਤੇ ਹੋਈ ਅਹਿਮ ਬੈਠਕ ਬੈਠਕ ਵਿੱਚ ਵੀ ਟਰੈਕਟਰ ਮਾਰਚ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕੱਢਣ ਉੱਤੇ ਕਾਇਮ ਰਹੀਆਂ ਅਤੇ ਦਿੱਲੀ ਪੁਲਿਸ ਗਣਤੰਤਰ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਕਾਰਨ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦੇਣਾ ਨਹੀਂ ਮੰਨੀ।
    ਵਰਨਣ ਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਉੱਤੇ ਜ਼ੋਰ ਦੇਣ ਲਈ 26 ਜਨਵਰੀ ਨੂੰ ਦਿੱਲੀ ਦੇ ਆਊਟਰ ਰਿੰਗ ਰੋਡ ਉੱਤੇ ਪਰੇਡ ਕੱਢਣ ਦਾ ਐਲਾਨ ਕਰ ਰੱਖਿਆ ਹੈ। ਇਸ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਦਿੱਲੀ ਪੁਲਿਸ ਨੇ ਕਰਨਾ ਹੈ, ਜਿਸ ਲਈ ਅੱਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਇਸ ਮੁੱਦੇ ਉੱਤੇ ਇੱਕ ਬੈਠਕ ਹੋਈ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਕਾਨੂੰਨ ਵਿਵਸਥਾ ਪ੍ਰਭਾਵਤ ਹੋਵੇਗੀ, ਇਸ ਲਈ ਗਣਤੰਤਰ ਦਿਵਸ ਮੌਕੇ ਇਹ ਟਰੈਕਟਰ ਪਰੇਡ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕਾਰਨ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਵਿੱਚ ਕੋਈ ਵਿਚਾਲੇ ਦਾ ਰਸਤਾ ਨਹੀਂ ਨਿਕਲ ਸਕਿਆ।

Latest Political News Today

Continue Reading

ਪੰਜਾਬੀ ਖ਼ਬਰਾਂ

ਮੋਟਰਸਾਈਕਲ ਤੇ ਟਰੱਕ ਦੀ ਟੱਕਰ ਦੌਰਾਨ ਔਰਤ ਦੀ ਮੌਤ

Published

on

accident

ਜਲੰਧਰ, 19 ਜਨਵਰੀ – ਕੱਲ੍ਹ ਰਾਤ ਕਰੀਬ 8 ਵਜੇ ਰਵੀਦਾਸ ਚੌਕ ਨੇੜੇ ਬਜਰੀ ਦੇ ਭਰੇ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 30 ਸਾਲਾ ਔਰਤ ਵੰਦਨਾ ਪਤਨੀ ਰਾਹੁਲ ਵਾਸੀ ਮਲਕਾਂ ਚੌਕ, ਜਲੰਧਰ ਦੀ ਮੌਤ ਹੋ ਗਈ। ਟਰੱਕ ਲੈ ਕੇ ਚਾਲਕ ਫ਼ਰਾਰ ਹੋ ਗਿਆ।
ਰਾਹੁਲ ਨੇ ਪੁਲਸ ਨੂੰ ਦੱਸਿਆ ਕਿ ਉਹ ਅਕਾਊਂਟਸ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਵੰਦਨਾ ਘਰ ਚ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਂਦੀ ਸੀ। ਕੱਲ੍ਹ ਸ਼ਾਮ ਉਹ ਅਦਰਸ਼ ਨਗਰਚ ਪੀਜ਼ਾ ਖਾਣ ਗਏ ਤਾਂ ਵੰਦਨਾ ਨੇ ਸ਼ਹਿਰ ਦਾ ਚੱਕਰ ਲਾ ਕੇ ਘਰ ਜਾਣ ਲਈ ਕਿਹਾ ਅਤੇ ਉਹ ਘੁੰਮਦੇ ਹੋਏ ਗੁਰੂ ਰਵੀਦਾਸ ਚੌਕ ਨੇੜੇ ਪਹੁੰਚ ਗਏ। ਚੌਕ ਚ ਲਾਲ ਬੱਤੀ ਹੋਣ ਕਰਕੇ ਟ੍ਰੈਫਿਕ ਰੁਕਿਆ ਹੋਇਆ ਸੀ। ਜਦੋਂ ਟ੍ਰੈਫਿਕ ਚੱਲਿਆ ਤਾਂ ਅਚਾਨਕ ਪਿੱਛੋਂ ਆਏ ਟਰੱਕ ਨੇ ਮੋਟਰਸਾਈਕਲ ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਤੇ ਉਸ ਦਾ ਲੜਕਾ ਸੜਕ ਦੇ ਦੂਸਰੇ ਪਾਸੇ ਡਿੱਗ ਗਏ, ਜਦਕਿ ਵੰਦਨਾ ਸੜਕ ਵੱਲ ਡਿੱਗ ਗਈ ਅਤੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਦੌਰਾਨ ਵੰਦਨਾ ਦੀ ਮੌਕੇ ਤੇ ਮੌਤ ਗਈ। ਏ ਐਸ ਆਈ ਗੋਪਾਲ ਸਿੰਘ ਨੇ ਦਸਿਆ ਕਿ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਟਰੱਕ ਦਾ ਪਤਾ ਲਾਇਆ ਜਾਵੇਗਾ, ਫਿਲਹਾਲ ਲਏ ਗਏ ਬਿਆਨਾਂ ਦੇ ਆਧਾਰਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca