Support for India's peasant movement by Greta Thunberg and other world
Connect with us [email protected]

ਅੰਤਰਰਾਸ਼ਟਰੀ

ਗ੍ਰੇਟਾ ਥਨਬਰਗ ਅਤੇ ਹੋਰ ਸੰਸਾਰ ਹਸਤੀਆਂ ਵੱਲੋਂ ਭਾਰਤ ਦੇ ਕਿਸਾਨ ਅੰਦੋਲਨ ਦਾ ਸਮਰਥਨ

Published

on

greta thunberg

ਵਾਸ਼ਿੰਗਟਨ, 3 ਫਰਵਰੀ, – ਭਾਰਤ ਵਿਚ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਕਿਸਾਨ ਅੰਦੋਲਨ ਇਸ ਵਕਤ ਅੰਤਰਰਾਸ਼ਟਰੀ ਪੱਧਰ ਦੀ ਹਮਾਇਤ ਹਾਸਲ ਕਰਨ ਲੱਗ ਪਿਆ ਹੈ।
ਇਸ ਮਾਮਲੇ ਵਿੱਚ ਕਿਸਾਨ ਅੰਦੋਲਨ ਦੇ ਸਮੱਰਥਨ ਵਿੱਚ ਪਹਿਲਾਂ ਪੌਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਸੀ ਅਤੇ ਫਿਰਜਲਵਾਯੂ ਤਬਦੀਲੀ ਬਾਰੇ ਛੋਟੀ ਉਮਰ ਦੀ ਸਰਗਰਮ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਕਿਸਾਨਾਂ ਦੇਪੱਖ ਦਾ ਟਵੀਟ ਕਰ ਕੇ ਉਨ੍ਹਾਂ ਦੇ ਅੰਦੋਲਨ ਨੂੰ ਸੰਸਾਰ ਪੱਧਰ ਦਾ ਬਣਾ ਦਿੱਤਾ ਹੈ। ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਗ੍ਰੇਟਾ ਥਨਬਰਗ ਤੇ ਰਿਹਾਨਾ ਦੇ ਇਲਾਵਾ ਵੀ ਵਿਸ਼ਵ ਦੀਆਂ ਕਈ ਹਸਤੀਆਂ ਨੇ ਸਮਰਥਨ ਦੇਦਿੱਤਾ ਹੈ।ਜਲਵਾਯੂ ਤਬਦੀਲੀ ਬਾਰੇ ਕਾਰਕੁਨ ਗ੍ਰੇਟਾ ਥਨਬਰਗ ਨੇ ਅਮਰੀਕੀ ਖਬਰ ਏਜੰਸੀ ਦੀ ਰਿਪੋਰਟ ਆਪਣੇ ਟਵਿੱਟਰ ਉੱਤੇ ਸ਼ੇਅਰ ਕਰ ਕੇ ਲਿਖਿਆ ਹੈ ਕਿ‘ਅਸੀਂ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਹਾਂ।’ ਗ੍ਰੇਟਾ ਥਨਬਰਗ ਦੇ ਟਵੀਟ ਉੱਤੇ ਵੱਖ-ਵੱਖ ਪ੍ਰਤੀਕਿਰਿਆ ਆਈਆਂ ਹਨ। ਕਈ ਲੋਕ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਉਸ ਦਾ ਧੰਨਵਾਦ ਕਰਦੇ ਹਨ ਤਾਂ ਕਈ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਕੇ ਇਸ ਤੋਂ ਦੂਰ ਰਹਿਣ ਨੂੰ ਕਿਹਾ ਹੈ।
ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਚਲਾਏ ਗਏ ਅੰਦੋਲਨ ਦੀ ਪੂਰੀ ਦੁਨੀਆ ਵਿਚ ਤਾਰੀਫ ਹੋਈ ਸੀ। ਉਸ ਨੂੰ ‘ਟਾਈਮ ਪਰਸਨ ਆਫ ਦੀ ਯੀਅਰ’ ਐਵਾਰਡ ਮਿਲ ਚੁੱਕਾ ਹੈ ਅਤੇ ਉਹ ਵਾਤਵਾਰਨ ਅਤੇ ਜਲਵਾਯੂਸੰਕਟ ਦੇ ਖਿਲਾਫ ਸੰਘਰਸ਼ ਦਾ ਅਹਿਮ ਚਿਹਰਾ ਬਣ ਚੁੱਕੀ ਹੈ। ਭਾਰਤ ਵਿੱਚ ਕਿਸਾਨ ਅੰਦੋਲਨ ਨੂੰ ਉਸ ਦੇਸਮਰਥਨ ਦਾ ਮਤਲਬ ਇਸ ਅੰਦੋਲਨ ਨੂੰ ਸੰਸਾਰ ਪੱਧਰ ਉੱਤੇ ਲਿਜਾਣਾ ਹੈ। ਗ੍ਰੇਟਾ ਥਨਬਰਗ ਯੂ ਐੱਨ ਵਿਚ ਜਲਵਾਯੂ ਤਬਦੀਲੀ ਉੱਤੇ ਭਾਸ਼ਣ ਦੇ ਚੁੱਕੀ ਹੈ, ਜਿਸ ਨੂੰ ਪੂਰੀ ਦੁਨੀਆ ਵਿਚ ਕਾਫੀ ਪ੍ਰਸਿੱਧੀ ਮਿਲੀ ਸੀ।
ਇਸ ਦੌਰਾਨ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਵੀ ਇੱਕ ਟਵੀਟ ਕਰਕੇ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਉਸ ਨੇ ਟਵਿੱਟਰ ਉੱਤੇ ਇਕ ਖਬਰ ਸ਼ੇਅਰ ਕੀਤੀ ਹੈ ਜਿਸ ਵਿਚ ਇਸ ਅੰਦੋਲਨ ਕਾਰਨ ਪ੍ਰਭਾਵਤ ਹੋਈ ਇੰਟਰਨੈੱਟ ਸੇਵਾ ਦਾ ਜਿ਼ਕਰ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਜਿ਼ਲਿਆਂ ਵਿਚ ਇੰਟਰਨੈੱਟ ਸੇਵਾ ਬੰਦ ਕਰਾਈ ਗਈ ਹੈ। ਜਦੋਂ ਰਿਹਾਨਾ ਨੂੰ ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਦਾ ਪਤਾ ਲੱਗਾ ਤਾਂ ਉਹ ਵੀ ਚੁੱਪ ਨਹੀਂ ਰਹਿ ਸਕੀ। ਉਸ ਨੇ ਖ਼ਬਰ ਸ਼ੇਅਰ ਕਰ ਕੇ ਕੈਪਸ਼ਨ ਵਿਚ ਲਿਖਿਆ ਕਿ ਅਸੀਂ ਇਸ ਦੀਗੱਲ ਕਿਉਂ ਨਹੀਂ ਕਰਦੇ। ਰਿਹਾਨਾ ਦੇ ਟਵੀਟਪਿੱਛੋਂ ਅੰਤਰਰਾਸ਼ਟਰੀ ਸੰਸਥਾ ਹਿਊਮਨ ਰਾਈਟ ਵਾਚ, ਇੰਟਰਨੈਸ਼ਨਲ ਇੰਟਰਨੈੱਟ ਰਾਈਟਸ ਨਾਲ ਜੁੜੀਆਂ ਸੰਸਥਾਵਾਂ, ਅਮਰੀਕੀ ਮਾਡਲ ਅਮਾਂਡਾ ਸਮੇਤ ਹੋਰ ਕਈ ਪ੍ਰਸਿੱਧ ਸੰਸਥਾਵਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆ ਗਈਆਂ ਹਨ।

ਅੰਤਰਰਾਸ਼ਟਰੀ

ਅਮਰੀਕੀ ਥਿੰਕਟੈਂਕ ‘ਗਲੋਬਲ ਫ੍ਰੀਡਮ’ ਨੇ ਭਾਰਤ ਦੀ ਰੈਂਕਿੰਗ ਘਟਾਈ

Published

on

ਵਾਸ਼ਿੰਗਟਨ, 5 ਮਾਰਚ, – ਅਮਰੀਕੀ ਥਿੰਕਟੈਂਕ ‘ਫ੍ਰੀਡਮ ਹਾਊਸ’ ਨੇ ਭਾਰਤ ਦੀ ਫ੍ਰੀਡਮ ਰੈਂਕਿੰਗ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਰ ਹੇਠਾਂ ਕਰ ਦਿੱਤਾ ਹੈ। ਭਾਰਤ ਪਹਿਲਾਂ ਸੁਤੰਤਰ ਕੈਟੇਗਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ, ਪਰ ਇਸ ਸਾਲ ਨਵੀਂ ਸੂਚੀ ਅੰਸ਼ਕ ਸੁਤੰਤਰਤਾ ਵਾਲੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ।
ਇਸ ਅਮਰੀਕੀ ਥਿੰਕਟੈਂਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਾਂ ਦੀ ਆਵਾਜ਼ ਆਜ਼ਾਦ ਨਹੀਂ ਰਹੀ। ਇਸ ਰਿਪੋਰਟ ਵਿੱਚ ਬੀਤੇ ਸਾਲ ਭਾਰਤ ਦਾ ਸਕੋਰ 70 ਸੀ, ਇਸ ਸਾਲ ਘਟ ਕੇ 67 ਰਹਿ ਗਿਆ ਹੈ। ਸਾਰੀ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਆਜ਼ਾਦੀ ਉੱਤੇਖੋਜ ਕਰਨ ਵਾਲੀ ਇਸ ਸੰਸਥਾ ਨੂੰ ਆਮ ਤੌਰ ਉੱਤੇ ਆਜ਼ਾਦ ਕਿਹਾ ਜਾਂਦਾ ਹੈ, ਪਰ ਇਸ ਦੀ ਫੰਡਿੰਗ ਅਮਰੀਕਾ ਹੀਕਰਦਾ ਹੈ। ਇਸ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਪੋਰਟ ਉੱਤੇ ਅਮਰੀਕਾ ਦਾ ਅਸਰ ਨਾ ਪਿਆ ਹੋਵੇ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਸਰਕਾਰ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਉੱਤੇ ਵਧਦੇ ਦਬਾਅ, ਭਾਰਤੀ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ, ਪੱਤਰਕਾਰਾਂ ਨੂੰ ਧਮਕੀ ਅਤੇ ਕਾਨੂੰਨੀ ਦਖਲ ਦੇ ਮਾਮਲੇ ਵਧ ਰਹੇ ਹਨ।
ਫ੍ਰੀਡਮ ਹਾਊਸ ਨੇ ਆਪਣੀ ਰਿਪੋਰਟ ਵਿੱਚ ਫਿਨਲੈਂਡ, ਨਾਰਵੇਅ ਤੇ ਸਵੀਡਨ ਨੂੰ 100 ਨੰਬਰ ਦਿੱਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੇਸ਼ਾਂਵਿੱਚ ਲੋਕਾਂ ਨੂੰ ਸਭ ਤੋਂ ਵੱਧ ਆਜ਼ਾਦੀ ਹੈ, ਪਰ 1 ਦਾ ਸਕੋਰ ਤਿੱਬਤ ਤੇ ਸੀਰੀਆ ਨੂੰ ਮਿਲਿਆ ਹੈ, ਜਿੱਥੇ ਕੋਈ ਆਜ਼ਾਦੀ ਨਹੀਂ।

Read More International Punjabi News

Continue Reading

ਅੰਤਰਰਾਸ਼ਟਰੀ

ਮੰਗਲ ਮਿਸ਼ਨ ਨੂੰ ਵੱਡਾ ਝਟਕਾ ਮੰਜ਼ਲ ਨੇੜੇ ਪਹੁੰਚ ਕੇ ਐਲਨ ਮਸਕ ਦਾ ਰਾਕੇਟ ਅੱਗ ਦੇ ਭੰਬਾਕੇ ਵਿੱਚ ਬਦਲ ਗਿਆ

Published

on

ਮਾਸਕੋ, 5 ਮਾਰਚ – ਸਪੇਸਐਕਸ ਦਾ ਪੁਲਾੜੀ ਜਹਾਜ਼ ਸਟਾਰਸ਼ਿੱਪ ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਸਭ ਠੀਕ ਹੈ, ਪਰ ਜਲਦੀ ਹੀ ਹਾਲਾਤ ਬਦਲ ਗਏ। ਲੈਂਡਿੰਗ ਸਮੇਂ ਜਦੋਂ ਪੁਲਾੜ ਜਹਾਜ਼ ਨੇ ਧਰਤੀ ਨੂੰ ਛੋਹਿਆ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਨਾਲ ਜਹਾਜ਼ ਹਵਾ ਵਿੱਚ ਉੱਛਲ ਗਿਆ। ਸਪੈਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਦੇ ਪੰਜ ਮਿੰਟ ਬਾਅਦ ਹੀ ਇਹ ਹਾਦਸਾ ਹੋ ਗਿਆ।
ਚਮਕੀਲੀ ਗੋਲੀ (ਬੁਲੇਟ) ਦੀ ਸ਼ਕਲ ਦੇ ਰਾਕੇਟ ਸਟਾਰਸ਼ਿੱਪ ਨੇ ਜਦੋਂ ਧਰਤੀ ਨੂੰ ਛੋਹਿਆ, ਓਦੋਂ ਤੱਕ ਸਭ ਕੁਝ ਆਮ ਵਾਂਗ ਸੀ, ਜਿਸ ਕਾਰਨ ਸਪੇਸਐਕਸ ਦੇ ਕਮੈਂਟੇਟਰ ਜਾਨ ਇੰਸਪਰੁਕਰ ਨੇ ਇਸਦੀ ਸਫਲਤਾ ਦਾ ਐਲਾਨ ਵੀ ਕਰ ਦਿੱਤਾ। ਸਪੇਸਐਕਸ ਦੇ ਮੋਢੀ ਐਲਨ ਮਸਕ ਨੇ ਕਿਹਾ ਕਿ ਘੱਟੋ-ਘੱਟ ਸਟਾਰਸ਼ਿੱਪ ਬਿਨਾਂ ਟੁੱਟੇ ਉਤਰਿਆ ਤਾਂ ਸਹੀ। ਮਸਕ ਦੀ ਯੋਜਨਾ ਸਟਾਰਸ਼ਿੱਪ ਰਾਹੀਂ ਲੋਕਾਂ ਨੂੰ ਚੰਦ ਤੇ ਮੰਗਲ ਉੱਤੇ ਭੇਜਣ ਦੀ ਹੈ। ਉਥੇ ਸਪੇਸਐਕਸ ਨੇ ਕੱਲ੍ਹ 60 ਸਟਾਰਲਿੰਕ ਸੰਚਾਰ ਉਪਗ੍ਰਹਿਆਂ ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਨ੍ਹਾਂ ਉਪਗ੍ਰਹਿਆਂ ਨੂੰ ਫਾਲਕਨ ਨੌ ਵਾਹਕ ਰਾਕੇਟ ਰਾਹੀਂ ਲਾਂਚ ਕੀਤਾ ਗਿਆ।ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 3.24 ਵਜੇ ਸਫਲ ਲਾਂਚਿੰਗ ਹੋਈ, ਜਿਸ ਨੂੰ ਬੀਤੇ ਸਮੇਂ ਵਿੱਚ ਕਈ ਵਾਰ ਲਾਂਚਿੰਗ ਦੇ ਨਿਰਧਾਰਤ ਪ੍ਰੋਗਰਾਮ ਨੂੰ ਟਾਲਣਾ ਪਿਆ ਸੀ। ਰਾਕੇਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਵੱਖ ਹੋ ਗਿਆ ਤੇ ਸਪੇਸਐਕਸ ਸਪੇਸਪੋਰਟ ਡਰੋਨ ਜਹਾਜ਼ ਉੱਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਮੁੱਖ ਟੀਚਾ 60 ਸਟਾਰਲਿੰਕ ਉਪਗ੍ਰਹਿਆਂ ਨੂੰ ਓਰਬਿਟ ਵਿੱਚ ਸਥਾਪਤ ਕਰਨਾ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖ਼ਾਨ ਨੇ ਕਿਹਾ ਸੈਨੇਟ ਚੋਣਾਂ ਦੌਰਾਨ ਮੇਰੀ ਪਾਰਟੀ ਦੇ ਮੈਂਬਰ 2-2 ਕਰੋੜਦੇ ਵਿਕੇਗਏ

Published

on

ਇਸਲਾਮਾਬਾਦ, 5 ਮਾਰਚ – ਪਾਕਿਸਤਾਨ ਵਿੱਚ ਸੈਨੇਟ ਚੋਣਾਂ ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਪਿੱਛੌਂ ਕੱਲ੍ਹ ਸ਼ਾਮ ਦੇਸ਼ਵਾਸੀਆਂ ਨੂੰ ਵੀਡੀ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟ ਚੋਣਾਂ ਵਿੱਚ ਜੇਤੂ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਡੈਮੋਕਰੈਟਿਕ ਮੂਵਮੈਂਟ ਦੇ ਸਾਂਝੇ ਉਮੀਦਵਾਰ ਯੂਸਫ਼ ਰਜ਼ਾ ਗਿਲਾਨੀ ਨੂੰ ਗਦਾਰ ਤੇ ਲੁਟੇਰਾ ਕਿਹਾ ਹੈ।
ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲੇ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣ ਜਿੱਤੀ ਨਹੀਂ, ਪੈਸਿਆਂ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਪੀ ਟੀ ਆਈ ਦੇ ਲੱਗਭਗ 20 ਮੈਂਬਰਾਂ ਨੇ ਆਪਣੀਆਂ ਵੋਟਾਂ 2-2 ਕਰੋੜ ਰੁਪਏ ਵਿੱਚ ਵੇਚੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਸ ਬਾਰੇਇੱਕ ਵੀਡੀਓ ਵੀ ਆਈ ਹੈ ਜਿਸ ਵਿੱਚ ਸੂਬਾ ਖ਼ੈਬਰ ਪਖਤੂਨਖਵਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਦੀਆਂ ਵੋਟਾਂ ਬਦਲੇਰਿਸ਼ਵਤ ਲੈਂਦੇ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੌਮੀ ਅਸੈਂਬਲੀ ਵਿੱਚ ਭਰੋਸੇ ਦੇ ਵੋਟ ਲਈ ਜਾਣਗੇ ਅਤੇ ਆਪਣੇ ਮੈਂਬਰਾਂ ਨੂੰ ਸਾਫ ਕਹਿਦੇਣਗੇ ਕਿ ਜੇ ਉਹ ਨੂੰ ਉਨ੍ਹਾਂ ਉੱਤੇ ਇਤਬਾਰ ਨਹੀਂ ਤਾਂ ਉਨ੍ਹਾਂ ਨੂੰ ਸੱਤਾ ਛੱਡ ਕੇ ਵਿਰੋਧੀ ਧਿਰ ਵਿੱਚ ਬੈਠਣਾ ਮਨਜ਼ੂਰ ਹੈ।

Continue Reading

ਰੁਝਾਨ


Copyright by IK Soch News powered by InstantWebsites.ca