Summer in the first US-China meeting after Biden's leadership
Connect with us [email protected]

ਅੰਤਰਰਾਸ਼ਟਰੀ

ਬਾਇਡੇਨ ਦੀ ਲੀਡਰੀ ਪਿੱਛੋਂ ਅਮਰੀਕਾ-ਚੀਨਾ ਪਹਿਲੀ ਮੀਟਿੰਗ ਵਿੱਚ ਗਰਮਾ-ਗਰਮੀ

Published

on

america china
  • ਇਕ ਦੂਸਰੇ ਉੱਤੇਕਈ ਤਰ੍ਹਾਂ ਦੇ ਦੋਸ਼ ਲਾਏ ਗਏ
    ਵਾਸ਼ਿੰਗਟਨ, 19 ਮਾਰਚ, -ਅਮਰੀਕਾ ਵਿੱਚ ਬਾਇਡਨ ਪ੍ਰਸ਼ਾਸਨਕਾਇਮ ਹੋਣ ਮਗਰੋਂ ਵਿੱਚ ਅਮਰੀਕਾ ਤੇ ਚੀਨ ਵਿਚਾਲੇ ਵੀਰਵਾਰ ਹੋਈ ਪਹਿਲੀ ਉੱਚ ਪੱਧਰੀ ਮੀਟਿੰਗ ਵਿਚ ਗਰਮਾ-ਗਰਮੀ ਹੋ ਗਈ। ਕੈਮਰੇ ਸਾਹਮਣੇ ਦੋਵਾਂ ਦੇਸ਼ਾਂ ਨੇ ਇਕ ਘੰਟੇ ਤੋਂ ਵੱਧ ਸਮਾਂ ਇਕ-ਦੂਸਰੇ ਉੱਤੇ ਦੋਸ਼ ਲਾਏ।
    ਵਰਨਣ ਯੋਗ ਹੈ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿਚ ਜਨਤਕ ਤੌਰ ਉੱਤੇ ਇਸ ਤਰ੍ਹਾਂ ਦੀ ਬਹਿਸ ਆਮ ਤੌਰ ਉੱਤੇ ਦੇਖਣ ਨੂੰ ਨਹੀਂ ਮਿਲਦੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸਿਖਰਲੇ ਦੇ ਚੀਨੀ ਡਿਪਲੋਮੈਟਾਂ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਚੀਨ ਦੀਆਂ ਹਰਕਤਾਂ ਕਾਰਨ ਕਾਨੂੰਨ ਆਧਾਰਤ ਵਿਵਸਥਾ ਅਤੇ ਵਿਸ਼ਵ ਸਥਿਰਤਾ ਲਈ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਬਾਅਦ ਪਲਟਵਾਂ ਵਾਰ ਕਰਦੇ ਹੋਏ ਚੀਨੀ ਆਗੂਆਂ ਨੇ ਕਿਹਾ ਕਿ ਅਮਰੀਕਾ ਆਪਣੀ ਫ਼ੌਜੀ ਤਾਕਤ ਅਤੇ ਆਰਥਿਕ ਪ੍ਰਭਾਵ ਦੀ ਗ਼ਲਤ ਵਰਤੋਂ ਕਰ ਰਿਹਾ ਹੈ।
    ਅਮਰੀਕਾ ਅਤੇ ਚੀਨ ਵਿਚਾਲੇ ਇਹ ਦੋ-ਰੋਜ਼ਾ ਬੈਠਕ ਅਲਾਸਕਾ ਦੇ ਅੰਕਰੇਜ ਸ਼ਹਿਰ ਵਿਚ ਵੀਰਵਾਰ ਸ਼ੁਰੂ ਹੋਈ ਸੀ। ਇਸ ਵਿਚ ਵਿਦੇਸ਼ ਮੰਤਰੀ ਬਲਿੰਕਨ ਤੇ ਕੌਮੀਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਾਨ ਅਮਰੀਕੀ ਟੀਮ ਦੀ ਅਗਵਾਈ ਕਰ ਰਹੇ ਹਨ, ਜਦਕਿ ਚੀਨੀ ਟੀਮ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਡਾਇਰੈਕਟਰ ਯਾਂਗ ਜੇਈਚੀ ਅਤੇ ਵਿਦੇਸ਼ ਮੰਤਰੀ ਵਾਂਗ ਯੀ ਸ਼ਾਮਲ ਹਨ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਕੈਮਰੇ ਸਾਹਮਣੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਸੀਂ ਸ਼ਿਨਜਿਆਂਗ, ਹਾਂਗਕਾਂਗ ਅਤੇ ਤਾਇਵਾਨ ਦੇ ਨਾਲ ਅਮਰੀਕਾ ਉੱਤੇ ਸਾਈਬਰ ਹਮਲਿਆਂ ਅਤੇ ਸਾਡੇ ਸਹਿਯੋਗੀਆਂ ਉੱਤੇ ਬਣਾਏ ਗਏ ਆਰਥਿਕ ਦਬਾਅ ਸਮੇਤ ਚੀਨੀ ਹਰਕਤਾਂ ਉੱਤੇ ਆਪਣੀ ਚਿੰਤਾ ਉੱਤੇ ਚਰਚਾ ਕਰਾਂਗੇ। ਏਦਾਂ ਦੀ ਹਰ ਹਰਕਤ ਨਾਲ ਕਾਨੂੰਨ ਆਧਾਰਤ ਉਸ ਵਿਵਸਥਾ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ, ਜਿਸ ਨਾਲ ਵਿਸ਼ਵ ਦੀ ਸਥਿਰਤਾ ਕਾਇਮ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬਾਇਡਨ ਸਰਕਾਰ ਚੀਨ ਦੇ ਵਤੀਰੇ ਵਿਚ ਬਦਲਾਅ ਦੀ ਆਸ ਕਰਦੀ ਅਤੇ ਸਮਝਦੀਹੈ ਕਿ ਟਰੰਪ ਸਰਕਾਰ ਦੌਰਾਨ ਖ਼ਰਾਬ ਹੋਏ ਸਬੰਧ ਫਿਰ ਲੀਹ ਉੱਤੇ ਆ ਜਾਣਗੇ। ਜਵਾਬ ਵਿਚ ਚੀਨੀ ਡਿਪਲੋਮੈਟ ਯਾਂਗ ਜੇਈਚੀ ਨੇ ਦੋਸ਼ ਲਾਇਆ ਕਿ ਅਮਰੀਕਾ ਆਪਣੀ ਫ਼ੌਜੀ ਤਾਕਤ ਅਤੇ ਆਰਥਿਕ ਪ੍ਰਭਾਵ ਦੀ ਗ਼ਲਤ ਵਰਤੋਂ ਨਾਲ ਦੂਜੇ ਦੇਸ਼ਾਂ ਉੱਤੇ ਦਬਾਅ ਬਣਾਉਂਦਾ ਤੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਕਰੀਬ 15 ਮਿੰਟਾਂ ਦੇ ਆਪਣੇ ਭਾਸ਼ਣ ਵਿੱਚ ਦਾਅਵਾ ਕੀਤਾ ਕਿ ਅਮਰੀਕਾ ਸਾਧਾਰਨ ਵਪਾਰਕ ਲੈਣ-ਦੇਣ ਵਿਚ ਰੁਕਾਵਟ ਪਾਉਣ ਤੇ ਚੀਨ ਉੱਤੇ ਹਮਲਾ ਕਰਨ ਲਈ ਕੁਝ ਦੇਸ਼ਾਂ ਨੂੰ ਉਕਸਾਉਂਦਾ ਹੈ। ਯਾਂਗ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅੰਦਰੂਨੀ ਮਾਮਲਿਆਂ ਵਿਚ ਅਮਰੀਕੀ ਦਖ਼ਲ ਦਾ ਵਿਰੋਧ ਕਰਦਾ ਹੈ। ਯਾਂਗ ਨੇ ਅਮਰੀਕਾ ਨੂੰ ਮਨੁੱਖੀ ਅਧਿਕਾਰ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ, ਜਦ ਕਿ ਚੀਨ ਵਿਚ ਇਸ ਪਾਸੇ ਕਾਫੀ ਸੁਧਾਰ ਹੋਇਆ ਹੈ। ਅੱਗੋਂ ਅਮਰੀਕੀ ਐੱਨਐੱਸਏ ਸੁਲੀਵਾਨ ਨੇ ਕਿਹਾ ਕਿ ਅਸੀਂ ਚੀਨ ਨਾਲ ਟਕਰਾਅ ਨਹੀਂ ਚਾਹੁੰਦੇ, ਪਰ ਅਸੀਂ ਆਪਣੇ ਸਿਧਾਂਤਾਂ, ਲੋਕਾਂ ਤੇ ਆਪਣੇ ਦੋਸਤਾਂ ਨਾਲ ਹਮੇਸ਼ਾ ਖੜ੍ਹੇ ਹਾਂ।

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ ‘ਏਕਤਾ ਸਰਕਾਰ’ ਬਣਾਈ ਗਈ

Published

on

Myanmar against the military rule

ਨੇ ਪਾਈ ਤਾਅ, 17 ਅਪ੍ਰੈਲ – ਮਿਆਂਮਾਰ ਵਿੱਚ ਲੋਕਤੰਤਰ ਸਮਰਥਕਾਂ ਨੇ ਆਪਣੀ ਰਣਨੀਤੀ ਬਦਲ ਕੇ ਫ਼ੌਜੀ ਸ਼ਾਸਨ ਦੇ ਬਰਾਬਰ ਕੌਮੀ ਏਕਤਾ ਸਰਕਾਰ ਬਣਾ ਲਈ ਹੈ। ਇਸ ਵਿੱਚ ਪਾਰਲੀਮੈਂਟ ਮੈਂਬਰਾਂ, ਨੇਤਾਵਾਂ, ਫ਼ੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਘੱਟ ਗਿਣਤੀਆਂ ਨੂੰ ਸ਼ਾਮਲ ਕੀਤਾ ਹੈ।
ਵਰਨਣ ਯੋਗ ਹੈ ਕਿ ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਫ਼ੌਜ ਨੇ ਕਬਜ਼ਾ ਕਰ ਲਿਆ ਸੀ। ਇਸ ਪਿੱਛੋਂ ਮਿਆਂਮਾਰ ਵਿੱਚ ਪ੍ਰਦਰਸ਼ਨਾਂ ਦੌਰ ਚੱਲ ਸਿਆ ਸੀ ਅਤੇ ਅੱਜ ਤੱਕ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਅਤੇ ਹੋਰ ਮੁੱਖ ਨੇਤਾਵਾਂ ਨੇ ਦੇਸ਼ ਦੇ ਅੰਦਰ ਹੀ ਨਹੀਂ, ਬਾਹਰ ਵੀ ਲੋਕਤੰਤਰ ਦੀ ਬਹਾਲੀ ਲਈ ਮੰਗ ਉਠਾਈ ਹੈ। ਲੋਕਤੰਤਰ ਸਮਰਥਕ ਮਿਨ ਕੋ ਨੇਂਗ ਨੇ 10 ਮਿੰਟ ਦਾ ਵੀਡੀਓ ਬਣਾ ਕੇ ਰਾਸ਼ਟਰੀ ਏਕਤਾ ਸਰਕਾਰ ਦਾ ਐਲਾਨ ਕੀਤਾ ਅਤੇ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਏਕਤਾ ਸਰਕਾਰ ਦੇ ਕੌਮਾਂਤਰੀ ਸਹਿਯੋਗ ਮੰਤਰੀ ਡਾ. ਸਾਸਾ ਨੇ ਕਿਹਾ ਕਿ ਇਹ ਸਰਕਾਰ ਬਣਾਉਣ ਦਾ ਮਕਸਦ ਹਿੰਸਾ ਨੂੰ ਖ਼ਤਮ ਕਰਨਾ ਅਤੇ ਲੋਕਤੰਤਰ ਦੀ ਬਹਾਲੀ ਹੈ।
ਇਸ ਦੌਰਾਨ ਕੱਲ੍ਹ ਲੋਕਤੰਤਰ ਸਮਰਥਕਾਂ ਨੇ ਮੌਨ ਵਰਤ ਤੇ ਜਲੂਸ ਵੀ ਕੱਢਿਆ। ਯੰਗੂਨ ਤੇ ਹੋਰ ਸਥਾਨਾਂ ਉੱਤੇ ਪ੍ਰਦਰਸ਼ਨ ਕਰਦੇ ਲੋਕ ਕਾਲੇ ਤੇ ਸਫੈਦ ਕੱਪੜੇ ਪਹਿਨ ਕੇ ਆਏ ਸਨ। ਕਿਸੇ ਵੀ ਥਾਂ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਸੀ, ਪਰ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

Click Here To Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca