Sumedh Singh Saini detained in Mohali court complex for 12 hours
Connect with us [email protected]

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ 12 ਘੰਟੇ ਮੋਹਾਲੀ ਕੋਰਟ ਕੰਪਲੈਕਸ ਵਿੱਚ ਨਜ਼ਰਬੰਦ ਰਿਹਾ

Published

on

Sumedh Singh Saini
 • ਹਾਈ ਕੋਰਟ ਵੱਲੋਂ ਹੇਠਲੀ ਅਦਾਲਤ ਨੂੰ ਤੁਰੰਤ ਰਿਹਾਈ ਦੇ ਹੁਕਮ
 • ਕੋਠੀ ਦੀ ਅਟੈਚਮੈਂਟ ਰੋਕਣ ਲਈ ਸੈਣੀ ਨੇ ਝੂਠਾ ਐਗਰੀਮੈਂਟਕੀਤਾ
 • ਕੁਰਾਲੀ ਵਿੱਚ ਦੋ ਕਾਲੋਨੀਆਂ ਗਲਤ ਪਾਸ ਕਰਵਾਈਆਂ ਸੈਣੀ ਨੇ
  ਮੋਹਾਲੀ, 19 ਅਗਸਤ, – ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਪਿੱਛੋਂ ਪੰਜਾਬ ਪੁਲਿਸ ਦੇ ਸਾਬਕਾ ਮੁਖੀ(ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਛੱਡਣਾ ਪਿਆ ਹੈ। ਉਸ ਨੂੰ ਅੱਜ ਵੀਰਵਾਰ ਦੁਪਿਹਰ ਕੋਰਟ ਵਿੱਚ ਪੇਸ਼ ਕਰ ਕੇ ਵਿਜੀਲੈਂਸ ਨੇ 10 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਹਾਈ ਕੋਰਟ ਵੱਲੋਂ ਇਸ ਕੇਸ ਵਿੱਚ ਸੁਮੇਧ ਸਿੰਘ ਸੈਣੀ ਅਤੇ ਉਸ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਪਾਈ ਪਟੀਸ਼ਨ ਦੇ ਫ਼ੈਸਲੇ ਤੋਂ ਬਾਅਦ ਉਸ ਦੇ ਰਿਮਾਂਡ ਅਤੇ ਪੱਕੀ ਗ੍ਰਿਫ਼ਤਾਰੀ ਦੀ ਥਾਂ ਜ਼ਮਾਨਤ ਦੇਣੀ ਪੈ ਗਈ।
  ਅੱਜ ਇਸ ਕੇਸ ਬਾਰੇ ਸੁਮੇਧ ਸਿੰਘ ਸੈਣੀ ਅਤੇ ਉਸ ਦੀ ਪਤਨੀ ਸ਼ੋਭਾ ਦੀ ਅਰਜ਼ੀ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੈਣੀ ਨੂੰ ਰਾਹਤ ਦੇਂਦੇ ਹੋਏ ਉਸ ਨੂੰ ਤੁਰੰਤ ਛੱਡਣ ਦੇ ਆਦੇਸ਼ ਦਿੱਤੇ ਹਨ। ਸੈਣੀ ਨੂੰ ਬੁੱਧਵਾਰ ਰਾਤ ਵਿਜੀਲੈਂਸ ਨੇ ਜ਼ਮੀਨ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।ਅੱਜ ਉਸ ਦੇ ਵਕੀਲਾਂ ਨੇ ਇਸ ਗ੍ਰਿਫਤਾਰੀ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਛੇਤੀ ਸੁਣਵਾਈ ਦੀ ਅਪੀਲ ਕੀਤੀ ਤਾਂ ਹਾਈ ਕੋਰਟ ਨੇ ਸਵੇਰੇ ਸੁਣਵਾਈ ਕਰ ਕੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ। ਇਸ ਪਿੱਛੋਂ ਅੱਜ ਹੀ ਤਿੰਨ ਵਜੇ ਫਿਰ ਸੁਣਵਾਈ ਵੇਲੇ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਸੈਣੀ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।
  ਵਰਨਣ ਯੋਗ ਹੈ ਕਿ ਵੀਰਵਾਰ ਰਾਤ 12 ਵਜੇ ਤਕ ਸੁਮੇਧ ਸਿੰਘ ਸੈਣੀ ਹਾਲੇ ਪੁਲਿਸ ਦੀ ਹਿਰਾਸਤ ਵਿਚ ਸੀ ਅਤੇ ਸਵੇਰ ਤੋਂ ਕਰੀਬ 12 ਘੰਟੇ ਅਦਾਲਤੀ ਵਿਹੜੇ ਵਿੱਚ ਪੁਲਿਸ ਨਿਗਰਾਨੀ ਜਾਂ ਰਿਹਾਸਤ ਵਿੱਚ ਰਿਹਾ।ਸੈਣੀ ਦੇ 5 ਵਕੀਲ ਅਦਾਲਤ ਵਿੱਚ ਸਨ, ਜਿਨ੍ਹਾਂ ਨੇ ਉਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਸੀ। ਦੂਸਰੇ ਪਾਸੇ ਵਿਜੀਲੈਂਸ ਬਿਊਰੋ ਅਤੇ ਮੋਹਾਲੀ ਪੁਲਿਸ ਇਸ ਸਮੇਂ ਦੌਰਾਨ ਮੀਡੀਆ ਤੋਂ ਬਚਦੀ ਰਹੀ ਤੇ ਅਦਾਲਤ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਨਹੀਂ ਸੀ ਜਾਣ ਦਿੱਤਾ ਗਿਆ। ਜਿਹੜੇ ਪੱਤਰਕਾਰ ਪਹਿਲਾਂ ਅੰਦਰ ਚਲੇ ਗਏ, ਉਨ੍ਹਾਂ ਨੂੰ ਵੀ ਬਾਹਰ ਕੱਢਣ ਦੇ ਹੁਕਮ ਜਾਰੀ ਹੋ ਗਏ ਅਤੇ ਕੋਰਟ ਕੰਪਲੈਕਸ ਵੱਲ ਜਾਂਦੇ ਸਾਰੇ ਰਸਤਿਆਂ ਉੱਤੇ ਪੁਲਿਸ ਦਾ ਪੱਕਾ ਪਹਿਰਾ ਲੱਗਾ ਰਿਹਾ।
  ਬਾਅਦ ਦੋਪਹਿਰ ਸੁਮੇਧ ਸਿੰਘ ਸੈਣੀ ਨੂੰ ਜਦੋਂ ਪਤਾ ਲੱਗਾ ਕਿ ਹਾਈ ਕੋਰਟ ਨੇ ਉਸ ਦੀ ਰਿਹਾਈ ਦੇ ਹੁਕਮ ਕੀਤੇ ਹਨ ਤਾਂ ਉਸ ਨੇ ਆਪਣੀ ਇਨੋਵਾ ਗੱਡੀ ਅਤੇ ਜ਼ੈੱਡ ਸਕਿਓਰਟੀ ਟੀਮ ਮੰਗਵਾ ਲਈ, ਪਰ ਸੈਣੀ ਨੂੰ ਮੋਹਾਲੀ ਅਦਾਲਤ ਦੇ ਹੁਕਮਾਂ ਉੱਤੇ ਵਿਜੀਲੈਂਸ ਬਿਓਰੋ ਨੇ ਅੱਧੀ ਰਾਤ ਨੂੰ ਛੱਡਿਆ। ਬੁੱਧਵਾਰ ਰਾਤ ਸੁਮੇਧ ਸਿੰਘ ਸੈਣੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਉੱਤੇ ਪੜਤਾਲ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦੇ ਸੈਕਟਰ-68 ਦੇ ਦਫ਼ਤਰ ਪੁੱਜਾ ਸੀ, ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਸੁਮੇਧ ਸਿੰਘ ਸੈਣੀ ਦੇ ਵਿਰੁੱਧ 17 ਸਤੰਬਰ 2020 ਨੂੰ ਕੇਸਦਰਜ ਹੋਇਆ ਸੀ, ਜਿਸ ਵਿਚ ਉਸ ਵਿਰੁੱਧ ਆਈਪੀਸੀ (ਇੰਡੀਅਨ ਪੀਨਲ ਕੋਡ) ਦੀ ਧਾਰਾ 409,420,465,467,468,471,120-ਬੀ,ਅਤੇ 7(ਏ),(ਬੀ),(ਸੀ) ਅਤੇ 7-ਏ, 13(1), 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਦੋਸ਼ ਲੱਗੇ ਹਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ 12 ਅਗਸਤ ਨੂੰ ਸੁਮੇਧ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇ ਕੇਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਜਾਰੀ ਕੀਤੇ ਸਨ, ਪਰ ਇਸ ਜਾਂਚ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
  ਪਤਾ ਲੱਗਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸਾਲ 2020 ਵਿੱਚ ਦਰਜ ਕੇਸ ਵਿੱਚ ਨਵੇਂ ਤੱਥ ਮਿਲਣ ਕਰ ਕੇ ਗ੍ਰਿਫਤਾਰ ਕੀਤਾ ਸੀ। ਬਿਊਰੋ ਦੇ ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਵਿੱਚਸੁਮੇਧ ਸੈਣੀ ਦੀ ਕੋਠੀ ਦੀ ਅਟੈਚਮੈਂਟ ਰੋਕਣ ਲਈ ਕੇਸਦੇ ਦੋਸ਼ੀਆਂ ਸੁਰਿੰਦਰਜੀਤ ਸਿੰਘ, ਜਸਪਾਲ ਸਿੰਘ ਅਤੇ ਸੁਮੇਧ ਸਿੰਘ ਸੈਣੀ ਨੇ ਬੈਂਕ ਵੱਲੋਂ ਪਹਿਲਾਂ ਹੋਏ ਲੈਣ-ਦੇਣ ਦੇ ਬਹਾਨੇ ਝੂਠਾ ਐਗਰੀਮੈਂਟਬਣਾਇਆ ਸੀ। ਇਸ ਪਿੱਛੋਂ ਵਿਜੀਲੈਂਸ ਨੇ ਉਸ ਕੇਸ ਵਿਚ ਜੁਰਮਦਾ ਵਾਧਾ ਕਰਕੇ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਨਾਮਜ਼ਦ ਕੀਤਾ ਤੇਬੁੱਧਵਾਰ ਰਾਤ ਫੜਿਆ ਸੀ।
  ਮਿਲੀ ਜਾਣਕਾਰੀ ਮੁਤਾਬਕ ਖਰੜ ਸਬ ਡਵੀਜ਼ਨ ਹੇਠ ਕੁਰਾਲੀ ਸ਼ਹਿਰ ਵਿੱਚ ਸਾਲ 2013 ਵਿੱਚ ਵਰਲਡ ਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਅਸਟੇਟਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਦਵਿੰਦਰ ਸੰਧੂ ਨੇ ਲੋਕਲ ਬਾਡੀਜ਼ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ੋਕ ਸਿੱਕਾ, ਸਾਬਕਾ ਸੀਨੀਅਰ ਟਾਊਨ ਪਲਾਨਰ ਸਾਗਰ ਭਾਟੀਆ ਤੇ ਹੋਰਨਾਂਨਾਲ ਮਿਲ ਕੇ ਖੇਤੀ ਜ਼ਮੀਨ ਉੱਤੇ ਨਾਜਾਇਜ਼ ਰਿਹਾਇਸ਼ੀ ਕਾਲੋਨੀ ਪਾਸ ਕਰਵਾ ਲਈਤੇ ਗ੍ਰੀਨ ਮੀਡੋਜ਼-1 ਅਤੇ ਗ੍ਰੀਨ ਮੀਡੋਜ਼-2 ਨਾਮਕ ਰਿਹਾਇਸ਼ੀ ਕਾਲੋਨੀਆਂ ਦੇ ਤੱਥ ਲੁਕੋ ਲਏ ਸਨ, ਜਿਸ ਬਾਰੇ ਵਿਜੀਲੈਂਸ ਨੇ 17 ਸਤੰਬਰ 2020 ਨੂੰ ਕੇਸ ਦਰਜ ਕੀਤਾ ਸੀ। ਪਤਾ ਲੱਗਾ ਹੈ ਕਿ ਦਵਿੰਦਰ ਸਿੰਘ ਸੰਧੂ ਪੀ ਡਬਲਿਊ ਡੀ ਦੇ ਐਕਸੀਐਨ ਨਿਮਰਤਦੀਪ ਸਿੰਘ ਦਾ ਦੋਸਤ ਸੀ। ਨਿਮਰਤਦੀਪ ਸਿੰਘ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਦੋਸਤ ਤਰਨਜੀਤ ਸਿੰਘ ਅਨੇਜਾ ਤੇ ਮੋਹਤ ਪੁਰੀ ਆਦਿ ਵੀ ਇਸ ਕੇਸ ਵਿਚ ਵਿਜੀਲੈਂਸ ਨੇ ਨਾਮਜ਼ਦ ਕੀਤੇ ਸਨ। ਜਾਂਚ ਤੋਂ ਪਤਾ ਲੱਗਾ ਕਿ ਨਿਮਰਤਦੀਪ ਸਿੰਘ ਰਿਸ਼ਵਤ ਦੀ ਰਕਮ ਨਾਲ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ੍ਹ (2 ਕਨਾਲ) ਖਰੀਦਿਆ ਅਤੇ ਉਸ ਮਕਾਨ ਨੂੰ ਕੇਸਪ੍ਰਾਪਰਟੀ ਬਣਾਉਣ ਲਈ ਵਿਜੀਲੈਂਸ ਨੇ ਮੁਹਾਲੀ ਅਦਾਲਤ ਵਿਚ ਜਨਵਰੀ 2021 ਵਿੱਚ ਵੱਖਰੀ ਅਰਜ਼ੀ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਸੁਰਿੰਦਰਜੀਤ ਸਿੰਘ, ਜਸਪਾਲ ਅਤੇ ਨਿਮਰਤਦੀਪ ਸਿੰਘ ਨੇ ਉਕਤ ਮਕਾਨ ਦੀ ਪਹਿਲੀ ਮੰਜ਼ਿਲ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਕਿਰਾਏਦਾਰ ਅਤੇ ਇਸ ਦੇ ਬਦਲੇ ਉਹ (ਡੀਜੀ ਪੀ) 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਂਦਾ ਲਿਖਿਆ ਸੀ, ਪਰ ਜਾਂਚ ਦੌਰਾਨ ਦੋਸ਼ੀ ਅਤੇ ਸੁਮੇਧ ਸਿੰਘ ਸੈਣੀ ਵਿੱਚ ਵਿੱਤੀ ਲੈਣ-ਦੇਣ ਦਾ ਭੇਦ ਖੁੱਲ੍ਹਾ ਸੀ। ਸੈਣੀ ਨੇ ਆਪਣੇ ਬੈਂਕ ਖਾਤੇਤੋਂ ਅਗਸਤ 2018 ਤੋਂ ਅਗਸਤ 2020 ਤਕ ਕੁੱਲ 6 ਕਰੋੜ 40 ਲੱਖ ਰੁਪਏ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘ ਦੇ ਬੈਂਕ ਖਾਤੇ ਵਿੱਚ ਭੇਜੇ ਸਨ। ਇਹ ਰਕਮ ਉਸ ਕਥਿਤ ਕਿਰਾਏਨਾਮੇ ਮੁਤਾਬਕ ਨਹੀਂ ਸੀ।ਪਿੱਛੋਂ ਪਤਾ ਲੱਗਾ ਕਿ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘਨੇ ਸੈਣੀ ਨਾਲ ਸਾਜ਼ਿਸ਼ ਤਹਿਤ ਉਹ ਮਕਾਨ ਖਰੀਦ ਕੇ ਸੈਣੀ ਨੂੰ ਕਿਰਾਏਦਾਰ ਦਿਖਾਇਆ ਸੀ। ਜਾਂਚ ਵਿੱਚਲੈਣ-ਦੇਣ ਬਾਰੇ ਅਤੇ ਨਵੇਂ ਤੱਥ ਮਿਲਣ ਪਿੱਛੋਂ ਉਸ ਮਕਾਨ ਨੂੰ ਅਦਾਲਤ ਵਿੱਚ ਅਟੈਚ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਇਕਰਾਰਨਾਮਾ ਵਿਕਰੀ ਤਰੀਕ 2 ਅਕਤੂਬਰ 2019 ਦੀ ਫੋਟੋਕਾਪੀ ਵਿਖਾਈ ਸੀ, ਜੋ ਸਾਦੇ ਕਾਗਜ਼ ਉੱਤੇ ਬਿਨਾਂ ਕਿਸੇ ਗਵਾਹੀ ਦੇ ਕੇਵਲ ਸੁਰਿੰਦਰਜੀਤ ਸਿੰਘ, ਜਸਪਾਲ ਅਤੇ ਸੁਮੇਧ ਸਿੰਘ ਸੈਣੀ ਦੇ ਦਸਖਤਾਂ ਨਾਲ ਬਣਾਈ ਗਈ ਸੀ।

Read More Latest Punjabi News

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਅੰਦੋਲਨ ਕਾਂਗਰਸ ਨਹੀਂ ਚਲਾ ਰਹੀ : ਟਿਕੈਤ

Published

on

rakesh takent

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਤੇ ਹਰਿਆਣਾ ਵਿਚ ਧਰਨੇ ਦੇਣ ਦੀ ਕੀਤੀ ਗਈ ਅਪੀਲ ਨੂੰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਹਿੱਸਾ ਦੱਸਿਆ ਹੈ | ਉਨ੍ਹਾ ਕਿਹਾ ਕਿ ਦੇਸ਼ ਦੀ ਵਿਰੋਧੀ ਧਿਰ ਕਾਂਗਰਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ | ਟਿਕੈਤ ਨੇ ਕਿਹਾ ਕਿ ਜੇ ਕਿਸੇ ‘ਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ ਵਿਰੋਧੀ ਧਿਰ ਨੂੰ ਇਸ ਦੇ ਵਿਰੁੱਧ ਅੰਦੋਲਨ ਦਾ ਹਿੱਸਾ ਹੋਣਾ ਚਾਹੀਦਾ ਹੈ | ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਹ ਅੰਦੋਲਨਾਂ ਦੇ ਨਾਲ ਰਹਿੰਦੀ ਸੀ | ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਵਿਚ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਮੱਸਿਆ ਹੈ, ਤਾਂ ਉਹ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰ ਸਕਦੇ ਹਨ | ਟਿਕੈਤ ਨੇ ਭਾਜਪਾ ‘ਤੇ ਵੀ ਚੁਟਕੀ ਲਈ | ਉਨ੍ਹਾ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਾਨੂੰ ਸਮਰਥਨ ਨਹੀਂ ਦੇ ਰਹੀ | ਭਾਜਪਾ ਕਹਿ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਾਂਗਰਸ ਚਲਾ ਰਹੀ ਹੈ | ਹੁਣ ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਸਾਨ ਹੀ ਚਲਾ ਰਹੇ ਹਨ |

Read More Latest Punjabi News

Continue Reading

ਪੰਜਾਬੀ ਖ਼ਬਰਾਂ

ਨਸੀਰੂਦੀਨ ਸ਼ਾਹ ਨੇ ਵਿੰਨ੍ਹਿਆ ਸਰਕਾਰ ‘ਤੇ ਨਿਸ਼ਾਨਾ

Published

on

Naseeruddin Shah

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਆਪਣੇ ਬੇਬਾਕ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਇਸਲਾਮੋਫੋਬੀਆ ਤੋਂ ਪੀੜਤ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਸਰਕਾਰ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਇਸ ਦਿਸ਼ਾ ਵਿੱਚ ਫਿਲਮਾਂ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਾਲਿਬਾਨ ਨੂੰ ਲੈ ਕੇ ਉਹਨਾਂ ਦੇ ਬਿਆਨ ਨੂੰ ਗਲਤ ਲਿਆ ਗਿਆ ਸੀ।
ਹਾਲ ਹੀ ਵਿੱਚ ਦਿੱਤੀ ਇੰਟਰਵਿਊ ਵਿੱਚ ਜਦੋਂ ਨਸੀਰੂਦੀਨ ਸ਼ਾਹ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨਾਲ ਫਿਲਮ ਇੰਡਸਟਰੀ ਵਿੱਚ ਕਦੇ ਵਿਤਕਰਾ ਹੋਇਆ ਹੈ, ਤਾਂ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਫਿਲਮ ਇੰਡਸਟਰੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ ਜਾਂ ਨਹੀਂ। ਮੇਰਾ ਮੰਨਣਾ ਹੈ ਕਿ ਸਾਡਾ ਯੋਗਦਾਨ ਮਹੱਤਵਪੂਰਨ ਹੈ। ਇਸ ਇੰਡਸਟਰੀ ਵਿੱਚ ਪੈਸਾ ਰੱਬ ਹੈ। ਤੁਸੀਂ ਜਿੰਨਾ ਪੈਸਾ ਇੱਥੇ ਕਮਾਉਂਦੇ ਹੋ, ਓਨਾਂ ਹੀ ਤੁਹਾਡਾ ਸਨਮਾਨ ਕੀਤਾ ਜਾਂਦਾ ਹੈ। ਅੱਜ ਵੀ ਇੰਡਸਟਰੀ ਦੇ 3 ਖਾਨ ਚੋਟੀ ‘ਤੇ ਹਨ। ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਅੱਜ ਵੀ ਨਤੀਜੇ ਦੇ ਰਹੇ ਹਨ।
ਮੈਂ ਕਦੇ ਵੀ ਭੇਦਭਾਵ ਵਰਗਾ ਕੁਝ ਮਹਿਸੂਸ ਨਹੀਂ ਕੀਤਾ। ਮੈਨੂੰ ਮੇਰੇ ਕਰੀਅਰ ਦੇ ਸ਼ੁਰੂ ਵਿੱਚ ਨਾਮ ਸੁਝਾਇਆ ਗਿਆ ਸੀ ਪਰ ਮੈਂ ਆਪਣਾ ਨਾਮ ਨਹੀਂ ਬਦਲਿਆ । ਮੈਨੂੰ ਨਹੀਂ ਲਗਦਾ ਕਿ ਇਸ ਨਾਲ ਕੋਈ ਫ਼ਰਕ ਪੈਂਦਾ।’ ਸ਼ਾਹ ਦਾ ਕਹਿਣਾ ਹੈ ਕਿ ਜਦੋਂ ਮੁਸਲਿਮ ਨੇਤਾ, ਯੂਨੀਅਨ ਦੇ ਮੈਂਬਰ ਅਤੇ ਵਿਦਿਆਰਥੀ ਆਮ ਬਿਆਨ ਦਿੰਦੇ ਹਨ, ਤਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਹੈ। ਇਸ ਦੇ ਨਾਲ ਹੀ ਜਦੋਂ ਮੁਸਲਿਮ ਭਾਈਚਾਰੇ ਦੇ ਖਿਲਾਫ ਹਿੰਸਕ ਬਿਆਨ ਦਿੱਤੇ ਜਾਂਦੇ ਹਨ ਤਾਂ ਉਸ ਤਰ੍ਹਾਂ ਦਾ ਹਮਲਾ ਨਜ਼ਰ ਨਹੀਂ ਆਉਂਦਾ।
ਇੰਨਾ ਹੀ ਨਹੀਂ, ਉਸ ਨੇ ਕਿਹਾ, ‘ਮੈਨੂੰ ਬੰਬਈ ਤੋਂ ਕੋਲੰਬੋ ਅਤੇ ਕੋਲੰਬੋ ਤੋਂ ਕਰਾਚੀ ਲਈ ਟਿਕਟਾਂ ਵੀ ਭੇਜੀਆਂ ਗਈਆਂ ਸਨ।’ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕੱਟੜਤਾ ਨਹੀਂ ਹੈ, ਫਿਰ ਵੀ ਫਿਲਮ ਇੰਡਸਟਰੀ ਵਿੱਚ ਬਦਲਾਅ ਆ ਰਹੇ ਹਨ। ਉਹ ਕਹਿੰਦਾ ਹੈ, ‘ਸਰਕਾਰ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਪੱਖ ਵਿੱਚ ਫਿਲਮਾਂ ਬਣਾਉਣ ਲਈ ਸਮਰਥਨ ਦੇ ਰਹੀ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਜੇ ਉਹ ਲੋਕ ਪ੍ਰਚਾਰਕ ਫਿਲਮਾਂ ਵੀ ਬਣਾ ਰਹੇ ਹਨ ਤਾਂ ਇਸ ਨੂੰ ਸਰਲ ਸ਼ਬਦਾਂ ਵਿੱਚ ਕਿਹਾ ਜਾਵੇ। ਉਸ ਦੇ ਅਨੁਸਾਰ, ਨਾਜ਼ੀ ਜਰਮਨੀ ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca