Sukhbir Badal writes letter to PM Modi to open Kartarpur Sahib corridor
Connect with us [email protected]

ਰਾਜਨੀਤੀ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਾਸਤੇ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ

Published

on

sukhbir badal and narendra modi

ਚੰਡੀਗੜ੍ਹ, 30 ਅਕਤੂਬਰ, – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਾਸਤੇ ਲੈਂਡਜ਼ ਪੋਰਟਸ ਅਥਾਰਟੀ ਆਫ ਇੰਡੀਆ (ਐਲ ਪੀ ਏ ਆਈ) ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਇਸ ਮਕਸਦ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾ ਨੂੰ ਇਹ ਕਿਹਾਹੈ ਕਿ ਜਿਹੜੇ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ, ਉਨ੍ਹਾਂ ਨੂੰ ਏਥੋਂ ਵੀਜ਼ੇ ਬਗੈਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਆਗਿਆ ਦੇ ਦੇਣ। ਉਨ੍ਹਾਂ ਕਿਹਾ ਕਿ 30 ਨਵੰਬਰ ਨੂੰਗੁਰੂ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿਹਤ ਬਾਰੇ ਹਦਾਇਤਾਂ ਦੀ ਪਾਲਣਾ ਦੇ ਨਾਲ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਛੋਟੇ ਬਾਦਲ ਨੇ ਲਿਖਿਆ ਹੈ ਕਿ ਸਿੱਖ ਭਾਈਚਾਰੇ ਵਿਚ ਇਹ ਉਤਸ਼ਾਹ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇਗਾ ਤਾਂ ਜੋ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਤੇ ਉਨ੍ਹਾਂ ਖੇਤਾਂ ਦੇ ਦਰਸ਼ਨ ਕਰ ਸਕਣ, ਜਿਥੇ ਗੁਰੂ ਸਾਹਿਬ 18 ਸਾਲ ਖੇਤੀ ਕਰਦੇ ਰਹੇ ਹਨ। ਉਨ੍ਹਾਂਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਸਫਰ ਕਰਨ ਦੀ ਆਗਿਆ ਪਹਿਲਾਂ ਹੀ ਦੇ ਦਿੱਤੀ ਹੈ, ਸਿਰਫ ਭਾਰਤ ਸਰਕਾਰ ਦੇ ਫੈਸਲੇ ਦੀ ਹਾਲੇ ਉਡੀਕ ਹੈ।
ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਅਤੇ ਦੇਸ਼ ਵਿਚ ਵੀ ਧਾਰਮਿਕ ਅਸਥਾਨ ਦਰਸ਼ਨਾਂ ਵਾਸਤੇ ਖੋਲ੍ਹੇ ਜਾ ਚੁੱਕੇ ਹਨ, ਜੋ ਕੋਰੋਨਾ ਵਾਇਰਸ ਦੇ ਕਾਰਨ ਅੰਸ਼ਕ ਤੌਰ ਉੱਤੇ ਜਾਂ ਪੂਰੇ ਬੰਦ ਕੀਤੇ ਗਏ ਸਨ। ਉਨ੍ਹਾਂਯਾਦ ਕਰਵਾਇਆ ਕਿ ਪਿਛਲੇ ਸਾਲ ਉਦੋਂ ਇਤਿਹਾਸ ਸਿਰਜਿਆ ਗਿਆ ਸੀ,ਜਦੋਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹੀ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਤੇ ਸ਼ਰਧਾਲੂਆਂ ਲਈ ਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ।

Click Here Political News Online in Punjabi

ਰਾਜਨੀਤੀ

ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦੇਹਾਂਤ

Published

on

Tarun Gogoi

ਗੁਹਾਟੀ, 23 ਨਵੰਬਰ, – ਅਸਾਮ ਦੇ ਲਗਾਤਾਰ ਤਿੰਨ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਅੱਜ ਸੋਮਵਾਰ ਸ਼ਾਮ ਦਿਹਾਂਤ ਹੋ ਗਿਆ। ਉਹ ਕਰੀਬ 86 ਸਾਲ ਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵੱਲੋਂ ਕੰਮ ਕਰਨਾ ਬੰਦ ਕਰਨ ਕਰ ਕੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਗੋਗੋਈ ਦਾ ਇਲਾਜ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਚੱਲ ਰਿਹਾ ਸੀ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਭਿਜੀਤ ਸ਼ਰਮਾ ਦੇ ਮੁਤਾਬਕ ਸੀਨੀਅਰ ਕਾਂਗਰਸ ਨੇਤਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ ਦੇਖਭਾਲ ਨੌਂ ਡਾਕਟਰਾਂ ਦੀ ਟੀਮ ਕਰ ਰਹੀ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਤਰੁਣ ਗੋਗੋਈ ਨੇ ਅੱਜ ਸ਼ਾਮ 5.30 ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਹ ਬੀਤੀ 2 ਨਵੰਬਰ ਤੋਂ ਹਸਪਤਾਲ ਦਾਖ਼ਲ ਸਨ ਤੇ ਸ਼ਨੀਵਾਰ ਨੂੰ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਸ਼ਿਫਟ ਕੀਤਾ ਗਿਆ ਸੀ। ਬੀਤੀ 25 ਅਗਸਤ ਨੂੰ ਤਰੁਣ ਗੋਗੋਈ ਨੂੰ ਕੋਰੋਨਾ ਵਾਇਰਸ ਹੋਇਆ ਸੀ ਅਤੇ ਅਗਲੇ ਹੀ ਦਿਨ ਗੁਹਾਟੀ ਮੈਡੀਕਲ ਕਾਲਜ ਹਸਪਤਾਲਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਦੇ ਇਲਾਜ ਲਈ ਉਨ੍ਹਾਂ ਨੂੰ 2 ਮਹੀਨੇ ਹਸਪਤਾਲਰੱਖਣ ਪਿੱਛੋਂ 25 ਅਕਤੂਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ, ਪਰ ਫਿਰ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਦਾਖਲ ਕਰਨਾ ਪਿਆ ਸੀ।
11 ਅਕਤੂਬਰ 1934 ਨੂੰ ਜਨਮ ਲੈਣ ਵਾਲੇ ਤਰੁਣ ਗੋਗੋਈ ਸਾਲ 2001 ਤੋਂ 2016 ਤੱਕ ਅਸਾਮ ਰਾਜ ਦੇ ਮੁੱਖ ਮੰਤਰੀ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂਜਿੱਤੀਆਂ ਸਨ ਅਤੇ ਅਸਾਮ ਦੇਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੈ। ਉਹ ਪੰਜ ਵਾਰ ਪਾਰਲੀਮੈਂਟ ਦੇ ਮੈਂਬਰ ਵੀ ਚੁਣੇ ਗਏ ਸਨ ਅਤੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਗਿਣੇ ਜਾਂਦੇ ਸਨ।

Click Here Latest Indian Political News

Continue Reading

ਰਾਜਨੀਤੀ

ਨਹਿਰ ਵਿੱਚ ਛਾਲ ਮਾਰਨ ਵਾਲੇ ਕੌਂਸਲਰ ਦੀ ਲਾਸ਼ ਖੁਬੜੂ ਝਾਲ ਵਿੱਚੋਂ ਮਿਲੀ

Published

on

death river

ਪਾਣੀਪਤ, 23 ਨਵੰਬਰ – ਹਰਿਆਣਾ ਪੁਲਸ ਦੀ ਬੇਰੁਖੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਗਏ ਭਾਜਪਾ ਨੇਤਾ ਤੇ ਸਾਬਕਾ ਕੌਂਸਲਰ ਹਰੀਸ਼ ਸ਼ਰਮਾ ਦੀ ਲਾਸ਼ ਕਰੀਬ 76 ਘੰਟੇ ਬਾਅਦ ਐਨ ਡੀ ਆਰ ਐਫ ਦੀ ਮਦਦ ਨਾਲ ਪਾਣੀਪਤ ਤੋਂ 25 ਕਿਲੋਮੀਟਰ ਦੂਰ ਸੋਨੀਪਤ ਦੀ ਖੁਬੜੂ ਨਹਿਰ ਵਿੱਚੋਂਮਿਲੀ ਹੈ।
ਇਸ ਦੇ ਬਾਅਦ ਜਦੋਂ ਪੀੜਤ ਪਰਵਾਰ ਅਤੇ ਹੋਰ ਲੋਕਾਂ ਨੇ ਟਰੈਫਿਕ ਜਾਮ ਕੀਤਾ ਤਾਂ ਇਸ ਦੌਰਾਨ ਲਾਠੀਚਾਰਜ ਦੇ ਬਾਅਦ ਵੀ ਪੀੜਤ ਚਾਰ ਦਿਨ ਪਹਿਲਾਂ ਦਿੱਤੀ ਆਪਣੀ ਸ਼ਿਕਾਇਤ ਦੇ ਮੁਤਾਬਕ ਪਾਣੀਪਤ ਦੀ ਐਸ ਪੀ ਮਨੀਸ਼ਾ ਚੌਧਰੀ, ਚੌਕੀ ਇੰਚਾਰਜ ਸਮੇਤ ਪੰਜ ਜਣਿਆਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਉਤੇ ਅੜੇ ਰਹੇ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਡੀ ਜੀ ਪੀ ਨੂੰ ਕਹਿਣ ਦੇ ਬਾਵਜੂਦ ਸ਼ਿਕਾਇਤ ਦਰਜਨਹੀਂ ਹੋਈ, ਕਿਉਂਕਿ ਐਸ ਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ 15 ਕਿਲੋਮੀਟਰ ਤੱਕ ਹਾਈਵੇ ‘ਤੇ ਜਾਮ ਲੱਗ ਜਾਣ ਦੀ ਸੂਚਨਾ ਮਿਲਣ ਉਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਡੀ ਜੀ ਪੀ ਮਨੋਜ ਯਾਦਵ ਨੰ ਫੋਨ ਕਰ ਕੇ ਫਿਟਕਾਰ ਲਾਈ। ਫਿਰ ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਅਤੇ ਰਾਤ 8.20 ਵਜੇ ਡੀ ਜੀ ਪੀ ਦੇ ਇਸ ਭਰੋਸੇ ਨਾਲ ਸਾਬਕਾ ਕੌਂਸਲਰ ਦੀ ਬੇਟੀ ਕੌਂਸਲਰ ਅੰਜਲੀ ਸ਼ਰਮਾ ਨੇ ਪਿਤਾ ਹਰੀਸ਼ ਦੀ ਹਾਈਵੇ ਤੋਂ ਲਾਸ਼ ਚੁੱਕ ਕੇ ਜਾਮ ਖੋਲ੍ਹ ਦਿੱਤਾ ਕਿ ਉਸ ਦੀ ਸ਼ਿਕਾਇਤ ਦੇ ਮੁਤਾਬਕ ਸ਼ਿਕਾਇਤ ਦਰਜ ਹੋਵੇਗੀ।ਇਸ ਦੇ ਬਾਅਦ ਰੋਹਤਕ ਦੇ ਪਾਰਲੀਮੈਂਟ ਮੈਂਬਰ, ਪਾਣੀਪਤ ਸ਼ਹਿਰੀ ਹਲਕੇ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅੰਜਲੀ ਨਾਲ ਬੈਠਕ ਕਰ ਕੇ ਸਮਝੌਤੇ ਦਾ ਰਾਹ ਲੱਭਣ ਵਿੱਚ ਲੱਗ ਗਏ, ਪਰ ਰਾਤ 8.45 ਵਜੇ ਫਿਰ ਮਾਮਲਾ ਭੜਕ ਗਿਆ ਤਾਂ ਪੁਲਸ ਨੇ ਲੋਕਾਂ ‘ਤੇ ਲਾਠੀਚਾਰਜ ਕਰ ਦਿੱਤਾ ਅਤੇ ਪੱਥਰ ਮਾਰ ਕੇ ਕਈ ਲੋਕਾਂ ਨੂੰ ਪੁਲਸ ਨੇ ਜ਼ਖਮੀ ਕਰ ਦਿੱਤਾ। ਇਥੋਂ ਤੱਕ ਕਿ ਨੇਤਾਵਾਂ ਦੇ ਗੰਨਮੈਨਾਂ ਨੂੰ ਵੀ ਕੁੱਟ ਦਿੱਤਾ ਗਿਆ।

Continue Reading

ਰਾਜਨੀਤੀ

ਬਿਹਾਰ ਚੋਣਾਂ ਵਿੱਚ 1197 ਉਮੀਦਵਾਰ ਅਪਰਾਧਕ ਪਿਛੋਕੜ ਵਾਲੇ

Published

on

bihar-elections

ਨਵੀਂ ਦਿੱਲੀ, 23 ਨਵੰਬਰ – ਪਿਛੇ ਜਿਹੇ ਹੋਈਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁੱਲ 1197 ਉਮੀਦਵਾਰ ਅਪਰਾਧੀ ਪਿਛੋਕੜ ਵਾਲੇ ਸਨ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਇਨ੍ਹਾਂਵਿੱਚੋਂ 467 ਨੂੰ ਮਾਨਤਾ ਪ੍ਰਾਪਤ ਕੌਮੀ ਅਤੇ ਰਾਜ ਪੱਧਰੀ ਪਾਰਟੀਆਂ ਨੇ ਖੜੇ ਕੀਤਾ ਸੀ। ਬਾਕੀ 730 ਉਮੀਦਵਾਰਾਂ ਨੂੰ ਰਜਿਸਟਰਡ, ਪਰ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨੇ ਟਿਕਟ ਦਿੱਤੀ ਸੀ ਜਾਂ ਉਨ੍ਹਾਂ ਨੇ ਆਜ਼ਾਦ ਤੌਰ ‘ਤੇ ਚੋਣ ਲੜੀ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਤਿੰਨ ਪੜਾਵਾਂ ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ 371 ਔਰਤਾਂ ਸਮੇਤ ਕੁੱਲ 3733 ਉਮੀਦਵਾਰ ਸਨ। ਇਸ ਬਾਰੇ ਚੋਣ ਕਮਿਸ਼ਨ ਵੱਲੋਂਦਿੱਤੇ ਅੰਕੜਿਆਂ ਅਤੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਅਨੁਸਾਰ ਕੋਵਿਡ 19 ਮਾਪਦੰਡਾਂ ਦੀ ਉਲੰਘਣਾ ਕਾਰਨ ਵੱਖ-ਵੱਖ ਨੇਤਾਵਾਂ ਅਤੇ ਉਮੀਦਵਾਰਾਂ ਦੀਆਂ ਰੈਲੀਆਂ ਅਤੇ ਸਭਾਵਾਂ ਦੇ ਪ੍ਰਬੰਧਕਾਂ ਖਿਲਾਫ 156 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂਂ ਨੇ ਰੈਲੀਆਂ ਜਾਂ ਮੀਟਿੰਗਾਂ ਕਰਨ ਦੀ ਇਜਾਜ਼ਤ ਮੰਗੀ ਸੀ ਅਤੇ ਉਨ੍ਹਾ ਲਈ ਸਿਹਤ ਬਾਰੇ ਨਿਰੇਦਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਸੀ। ਬੀਤੇ ਫਰਵਰੀ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਅਦ ਚੋਣ ਕਮਿਸ਼ਨ ਨੇ ਮਾਰਚ ਵਿੱਚ ਸਿਆਸੀ ਦਲਾਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਉਨ੍ਹਾਂ ਨੇ ਚੋਣਾਂ ਲਈ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਕਿਉਂ ਚੁਣੇ। ਬਿਹਾਰ ਵਿਧਾਨ ਸਭਾ ਚੋਣਾਂ ਪਹਿਲੀਆਂ ਚੋਣਾਂ ਸਨ, ਜਿਨ੍ਹਾਂ ਵਿੱਚ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨਾਲ ਜੁੜੀਆਂ ਇਹ ਜਾਣਕਾਰੀਆਂ ਜਨਤਕ ਕੀਤੀਆਂ ਸਨ।

Click Here To Read Politics current news

Continue Reading

ਰੁਝਾਨ