Sukhbir Badal should stop dreaming, he is not going to come to power
Connect with us [email protected]

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ: ਸੁਖਬੀਰ ਬਾਦਲ ਦਿਨੇ ਸੁਪਨੇ ਦੇਖਣੇ ਬੰਦ ਕਰੇ, ਉਹ ਸੱਤਾ ਵਿੱਚ ਨਹੀਂ ਆਉਣ ਵਾਲਾ

Published

on

capt amrinder talk sukhbir

ਚੰਡੀਗੜ੍ਹ, 3 ਨਵੰਬਰ, – ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਬਣਨ ਉੱਤੇਮੌਜੂਦਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਧਮਕੀ ਦਾ ਮਜ਼ਾਕ ਉਡਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਦਿਨੇ ਸੁਪਨੇ ਨਾ ਵੇਖਣ, ਉਨ੍ਹਾਂ ਦੀ ਪਾਰਟੀ ਛੇਤੀ ਕੀਤੇ ਪੰਜਾਬ ਦੀ ਸੱਤਾ ਵਿੱਚਨਹੀਂ ਆਉਣ ਵਾਲੀ। ਸੁਖਬੀਰ ਸਿੰਘ ਬਾਦਲ ਵੱਲੋਂਮੰਤਰੀ ਧਰਮਸੋਤ ਨੂੰ ਧਮਕੀ ਬਾਰੇ ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਬਾਰੇ ਸੁਖਬੀਰ ਦੇ ਸੁਪਨੇ ਕਦੇ ਸਾਕਾਰ ਨਹੀਂ ਹੋਣਗੇ, ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਉਸ ਦੀਆਂ ਕੀਤੀਆਂ ਵਧੀਕੀਆਂ ਨੂੰ ਅਜੇ ਤੱਕ ਭੁੱਲੇ ਨਹੀਂ ਹਨ।
ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਦੋਸ਼ ਲਾਉਣ ਕਿ ਕੈਬਨਿਟ ਮੰਤਰੀ ਨੂੰ ਕੈਪਟਨ ਅਮਰਿੰਦਰ ਸਿੰਘ ਬਚਾ ਰਹੇ ਹਨ, ਦਾ ਜਵਾਬ ਦੇਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹੋ ਜਿਹੇ ਬੇਸ਼ਰਮ ਝੂਠ ਅਤੇ ਬੇਬੁਨਿਆਦ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ‘ਪੰਜਾਬ ਦੇ ਲੋਕ ਤੁਹਾਡੇ ਬੇਸਿਰ-ਪੈਰ ਦੋਸ਼ਾਂ ਦੇ ਜਾਲ ਵਿੱਚ ਨਹੀਂ ਫਸਣਗੇ।’ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਦਿੱਤੀ ਧਮਕੀ ਬਾਰੇ ਉਨ੍ਹਾਂਕਿਹਾ ਕਿ ਇਹ ਉਹੀ ਮਾਨਸਿਕਤਾ ਹੈ, ਜਿਸ ਨੇ ਅਕਾਲੀ-ਭਾਜਪਾ ਦੇ ਰਾਜ ਦੌਰਾਨ ਹਜ਼ਾਰਾਂ ਬੇਕਸੂਰ ਪੰਜਾਬੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਸੁੱਟਿਆ ਸੀ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜੇ ਵੀ ਬਾਦਲਾਂ ਦੀ ਬਦਲਾਖੋਰੀ ਦੇ ਸਤਾਏ ਲੋਕਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਧਰਮਸੋਤ ਵਾਲੇ ਕੇਸ ਵਿੱਚ ਗਬਨ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਤਿੰਨ ਐਡੀਸ਼ਨਲ ਚੀਫ ਸੈਕਟਰੀਆਂ ਦੀ ਕਮੇਟੀ ਤੋਂ ਵਜ਼ੀਫਾ ਘੁਟਾਲੇ ਦੇ ਦੋਸ਼ਾਂ ਦੀ ਵਿਸਥਾਰਤ ਜਾਂਚ ਕਰਾਉਣ ਪਿੱਛੋਂ ਚੀਫ ਸੈਕਟਰੀ ਨੇ ਜਾਂਚ ਕੀਤੀ ਹੈ ਤੇਫਿਰ ਖੁਦ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੇ ਸਾਰੇ ਤੱਥ ਵੇਖੇ ਤਾਂ ਕੋਈ ਗੜਬੜਨਹੀਂਲੱਭੀ, ਸੁਖਬੀਰ ਸਿੰਘ ਬਾਦਲ ਕਾਵਾਂਰੌਲੀ ਪਾ ਕੇ ਝੂਠ ਨੂੰ ਸੱਚ ਨਹੀਂ ਬਣਾ ਸਕਦਾ। ਉਨ੍ਹਾਂਕਿਹਾ ਕਿ ਅਕਾਲੀ ਲੀਡਰ ਵੱਲੋਂ ਦਲਿਤ ਵਿਦਿਆਰਥੀਆਂ ਨਾਲ ਅਨਿਆਂ ਦੀ ਗੱਲ ਕਰਨਾ ਪਾਖੰਡ ਹੈ, ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਸ਼ਾਮਲ ਸਨ, ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕਰ ਕੇ ਇਨ੍ਹਾਂ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਹੈ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ, ਜੇ ਦਲਿਤ ਵਿਦਿਆਰਥੀਆਂ ਨਾਲ ਸੱਚਮੁਚ ਹੀ ਤੁਹਾਨੂੰ ਕੋਈ ਸਰੋਕਾਰ ਹੈ ਤਾਂ ਤੁਸੀਂ ਮੋਦੀ ਸਰਕਾਰ ਨੂੰ ਅਜਿਹੀ ਬੇਇਨਸਾਫੀ ਕਰਨ ਦੀ ਖੁੱਲ੍ਹ ਕਿਉਂ ਦਿੱਤੀ?’

Click Here Political News Online in Punjabi

ਰਾਜਨੀਤੀ

ਮਹਿਲਾ ਪੱਤਰਕਾਰ ਦੀ ਕਵਿਤਾ ਨੂੰ ਆਪਣੀ ਪਤਨੀ ਦੀ ਕਵਿਤਾ ਦੱਸਕੇ ਸ਼ਿਵਰਾਜ ਚੌਹਾਨ ਫਸੇ

Published

on

shivraj singh chauhan

ਭੋਪਾਲ, 3 ਦਸੰਬਰ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਟਵਿੱਟਰ ਉਤੇ ਪੋਸਟ ਕੀਤੀ ਗਈ ਇੱਕ ਕਵਿਤਾ ਦੇ ਨਾਲ ਕਾਂਗਰਸ ਦੇ ਨਿਸ਼ਾਨੇ ‘ਤੇ ਹਨ।
ਅਸਲ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ‘ਬਾਬੂਜੀ’ ਸਿਰਲੇਖ ਵਾਲੀ ਇੱਕ ਕਵਿਤਾ ਪੋਸਟ ਕਰ ਕੇ ਦੱਸਿਆ ਸੀ ਕਿ ਇਸ ਨੂੰ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਨੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਭੂਮਿਕਾ ਬਿਰਥਰੇ ਨਾਂਅ ਦੀ ਮੀਡੀਆ ਕਰਮਚਾਰੀ ਨੇ ਚੌਹਾਨ ਦੀ ਪੋਸਟ ਕੀਤੀ ਗਈ ਕਵਿਤਾ ਉਤੇ ਖ਼ੁਦ ਦੀ ਰਚਨਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਯਾਦਵ ਨੇ ਕਿਹਾ ਕਿ ਭਾਜਪਾ ਨਾਂ ਬਦਲਣ ਵਿੱਚ ਮਾਹਰ ਹੈ ਤੇ ਇਹ ਗੱਲ ਇੱਕ ਵਾਰ ਫਿਰ ਜ਼ਾਹਰ ਹੋ ਗਈ ਹੈ। ਮੁੱਖ ਮੰਤਰੀ ਚੌਹਾਨ ਦੇ ਸਹੁਰੇ ਦੀ ਮੌਤ 19 ਨਵੰਬਰ ਨੂੰ ਹੋਈ ਸੀ ਅਤੇ 22 ਨਵੰਬਰ ਨੂੰ ਉਨ੍ਹਾਂ ਨੇ ਕਵਿਤਾ ਪੋਸਟ ਕੀਤੀ ਅਤੇ ਕਿਹਾ ਮੇਰੀ ਧਰਮ ਪਤਨੀ ਨੇ ਬਾਬੂ ਜੀ ਨਾਲ ਸਬੰਧਤ ਯਾਦਾਂ ਨੂੰ ਕੁਝ ਪੰਗਤੀਆਂ ਵਿੱਚ ਪ੍ਰੋਇਆ ਹੈ, ਜਿਵੇਂ: ‘ਜਿਸ ਕੇ ਕੰਧੇ ਪਰ ਬੈਠ ਕਰ ਘੂਮਾ ਕਰਤੀ ਥੀ, ਉਸੇ ਕੰਧਾ ਦੇ ਕਰ ਆਈ ਹੂੰ..’
ਇਸ ਤੋਂ ਬਾਅਦ ਪੱਤਰਕਾਰ ਹੋਣ ਦਾ ਦਾਅਵਾ ਕਰਦੀ ਲੜਕੀ ਨੇ 30 ਨਵੰਬਰ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਦੇ ਲਹਿਜ਼ੇ ਵਿੱਚ ਟਵੀਟ ਕੀਤਾ, ‘ਸਰ ਭਾਣਜੀ ਹਾਂ ਤੁਹਾਡੀ, ਮੇਰੀ ਕਵਿਤਾ ਚੋਰੀ ਕਰ ਕੇ ਤੁਹਾਨੂੰ ਕੀ ਮਿਲੇਗਾ। ਇਹ ਕਵਿਤਾ ਮੇਰੀ ਲਿਖੀ ਹੋਈ ਹੈ, ਆਸ ਹੈ ਤੁਸੀਂ ਮੇਰੇ ਅਧਿਕਾਰਾਂ ਦਾ ਘਾਣ ਨਹੀਂ ਕਰੋਗੇ, ਮਾਮਾ ਤਾਂ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ।’ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਇਸ ਰਾਜ ਵਿੱਚ ‘ਮਾਮਾ’ ਕਿਹਾ ਜਾਂਦਾ ਹੈ। ਸ਼ਿਵਰਾਜ ਚੌਹਾਨ ਦੇ ਨਾਲ ਭੂਮਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਨੇਤਾ ਰਾਹੁਲ ਗਾਂਧੀ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਸਮੇਤ ਅਨੇਕਾਂ ਨੇਤਾਵਾਂ ਨੂੰ ਇਹ ਟਵੀਟ ਕੀਤਾ ਹੈ। ਭੂਮਿਕਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਮੁੱਖ ਮੰਤਰੀ ਦੀ ਪੋਸਟ ਤੋਂ ਪਹਿਲਾਂ 20 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਡੈਡੀ ਨਾਂ ਨਾਲ ਲਿਖੀ ਆਪਣੀ ਕਵਿਤਾ ਪੋਸਟ ਕੀਤੀ ਸੀ।

Continue Reading

ਰਾਜਨੀਤੀ

ਰਾਹੁਲ ਗਾਂਧੀ ਦੇ ਟਵੀਟ ਉੱਪਰ ਵਿਅੰਗ ਕਰਕੇ ਭਾਜਪਾ ਆਈ ਟੀ ਸੈੱਲ ਦੇ ਮੁਖੀ ਬੁਰੇ ਫਸੇ

Published

on

rahul gandhi

ਨਵੀਂ ਦਿੱਲੀ, 3 ਦਸੰਬਰ – ਭਾਜਪਾ ਆਈ ਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੇਕ ਨਿਊਜ਼ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਇਸ ਟਵੀਟ ਨੂੰ ਟਵੀਟਰ ਨੇ ‘ਮੈਨੁਪੁਲੇਟੇਡ ਮੀਡੀਆ’ ਦੱਸਦੇ ਹੋਏ ਰੈੱਡ ਲੌਗ ਕਰ ਦਿੱਤਾ ਹੈ। ਟ੍ਰੋਲਰਸ ਦੇ ਮੁਤਾਬਕ ਭਾਰਤ ਦਾ ਇਹ ਪਹਿਲਾ ਕੇਸ ਹੋ ਸਕਦਾ ਹੈ, ਜਿਸ ਨੂੰ ਕਿਸੇ ਸੋਸ਼ਲ ਮੀਡੀਆ ਨੇ ਫੇਕ ਨਿਊਜ਼ ਮੰਨਿਆ ਹੈ।
ਮਾਲਵੀਆ ਨੇ 28 ਨਵੰਬਰ ਨੂੰ ਰਾਹੁਲ ਦੇ ਇੱਕ ਟਵੀਟ ਨੂੰ ਕੋਟ ਕਰਦੇ ਹੋਏ ਲਿਖਿਆ ਸੀ ਕਿ ਰਾਹੁਲ ਗਾਂਧੀ ਨੂੰ ਸਭ ਤੋਂ ਬਦਨਾਮ ਵਿਰੋਧੀ ਨੇਤਾ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਭਾਰਤ ਨੇ ਲੰਬੇ ਸਮੇਂ ਤੋਂ ਦੇਖਿਆ ਹੈ। ਮਾਲਵੀਆ ਨੇ ‘ਪ੍ਰੋਪੇਗੰਡਾ ਬਨਾਮ ਰਿਏਲਿਟੀ’ ਦੇ ਸਬ-ਹੈਡਿੰਗ ਨਾਲ ਮੀਡੀਆ ਕਲਿੱਪ ਸਾਂਝੀ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਪੁਲਸ ਕਰਮਚਾਰੀ ਨੇ ਕਿਸਾਨ ਨੂੰ ਛੂਹਿਆ ਤੱਕ ਨਹੀਂ, ਰਾਹੁਲ ਗਾਂਧੀ ਨੇ ਉਸ ਤਸਵੀਰ ਉਤੇ ਦੁਖ ਪ੍ਰਗਟ ਕੀਤਾ ਸੀ ਜਿਸ ਵਿੱਚ ਇੱਕ ਪੁਲਸਕਰਮਚਾਰੀ ਬਜ਼ੁਰਗ ਕਿਸਾਨ ਉੱਤੇ ਲਾਠੀ ਤਾਣ ਕੇ ਖੜੋਤਾ ਦਿੱਸ ਰਿਹਾ ਹੈ। ਇਸਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ: ਬੜੀ ਦੁੱਖ ਵਾਲੀ ਫੋਟੋ ਹੈ। ਸਾਡਾ ਨਾਅਰਾ ਜੈ ਜਵਾਨ, ਜੈ ਕਿਸਾਨ ਦਾ ਹੈ, ਪਰ ਪੀ ਐਮ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖ਼ਿਲਾਫ਼ ਖੜਾ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।ਜਿਸ ਫੋਟੋ ਨੂੰ ਰਾਹੁਲ ਨੇ ਟਵੀਟ ਕੀਤਾ ਤੇ ਮਾਲਵੀਆ ਨੇ ਉਸ ‘ਤੇ ਵਿਅੰਗ ਕੀਤਾ, ਉਸ ਵਿਚਲੇ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਇਹ ਬਜ਼ੁਰਗ ਕਿਸਾਨ ਅਜੇ ਵੀ ਸਿੰਧੂ ਬਾਰਡਰ ਉੱਤੇ ਹੈ। ਕਿਸਾਨ ਨੇ ਦੱਸਿਆ ਕਿ ਉਸਦੀ ਬਾਂਹ ਅਤੇ ਪਿਠ ‘ਤੇ ਹਾਲੇ ਵੀ ਲਾਠੀਆਂ ਦੇ ਕਾਲੇ-ਨੀਲੇ ਨਿਸ਼ਾਨ ਹਨ। ਮਾਮਲਾ ਮੀਡੀਆ ਵਿੱਚ ਆਇਆ ਤਾਂ ਮਾਲਵੀਆ ਟ੍ਰੋਲ ਹੋਣ ਲੱਗੇ। ਇਸ ਦੇ ਬਾਅਦ ਟਵੀਟਰ ਨੇ ਮਾਲਵੀਆ ਵੱਲੋਂ ਪੋਸਟ ਕੀਤੀ ਗਈਆਂ ਤਸਵੀਰਾਂ ਦੀ ਜਾਂਚ ਕਰਵਾਈ ਅਤੇ ਇਹ ਕਾਰਵਾਈ ਕੀਤੀ।

Continue Reading

ਰਾਜਨੀਤੀ

ਮੋਦੀ ਦੇ ਡਰੀਮ ਪ੍ਰਾਜੈਕਟ ਵਿੱਚ ਸੰਨ੍ਹ ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਖਾਤੇ ਵਿੱਚੋਂ 5 ਕਰੋੜ ਤੋਂਵੱਧ ਦੀ ਰਕਮ ਗਾਇਬ

Published

on

Modi's dream project

ਅਹਿਮਦਾਬਾਦ, 2 ਦਸੰਬਰ, – ਗੁਜਰਾਤ ਵਿੱਚੋਂ ਦੁਨੀਆ ਭਰ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ਦੇ ਡੇਲੀ ਕੈਸ਼ ਕੁਲੈਕਸ਼ਨ ਖਾਤੇਤੋਂ 5.25 ਕਰੋੜ ਰੁਪਏ ਚੋਰੀ ਹੋਣ ਦੀਖ਼ਬਰ ਆਈ ਹੈ।
ਇਸ ਸੰਬੰਧ ਵਿੱਚ ਪੁਲਸ ਕੋਲ ਐੱਚ ਡੀ ਐੱਫ ਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵੱਲੋਂ ਦਿੱਤੀ ਸ਼ਿਕਾਇਤਦੇ ਮੁਤਾਬਕ ਅਕਤੂਬਰ 2018 ਤੋਂ ਮਾਰਚ 2020 ਵਿਚਾਲੇ 5.25 ਕਰੋੜ ਰੁਪਏ ਦੀ ਚੋਰੀ ਹੋਈ ਹੈ।ਮੀਡੀਆ ਮੁਤਾਬਕ ਨਰਮਦਾ ਜ਼ਿਲ੍ਹਾ ਪੁਲਸ ਨੇ ਕੈਸ਼ ਮੈਨੇਜਮੈਂਟ ਕੰਪਨੀ, ਰਾਈਟਰ ਬਿਜਨੈਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਟਾਫ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹਕੇਸ ਦਰਜ ਹੋਣ ਮਗਰੋਂ ਸਥਾਨਕ ਪੁਲਸ ਨੇ ਸਟੈਚੂ ਆਫ ਯੂਨਿਟੀ ਨਾਲ ਜੁੜੇ ਸਾਰੇ ਲੈਣ-ਦੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਸੋਮਵਾਰ ਦਰਜ ਹੋਈ ਸ਼ਿਕਾਇਤਮੁਤਾਬਕ ਐੱਚ ਡੀ ਐੱਫ ਸੀ ਬੈਂਕ ਨੇ ਰਾਈਟਰ ਬਿਜਨੈਸ ਨਾਮ ਦੀ ਕੰਪਨੀ ਨੂੰ ਸਟੈਚੂ ਆਫ ਯੂਨਿਟੀ ਲਈ ਡੋਰਸਟੈਪ ਕੈਸ਼ ਕੁਲੈਕਸ਼ਨ ਦਾ ਕੰਮ ਦਿੱਤਾ ਸੀ, ਜਿਸ ਕੋਲ ਕੋਰੋਨਾ ਵਾਇਰਸ ਲਾਕਡਾਊਨ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਸੈਰ-ਸਪਾਟਾ ਦੇ ਆਫਲਾਈਨ ਟਿਕਟ ਕਾਊਂਟਰ ਤੇ ਰੈਗੂਲਰ ਪਾਰਕਿੰਗ ਫੀਸ ਵੀ ਸੀ।ਕੋਰੋਨਾ ਵਾਇਰਸ ਲਾਕਡਾਊਨਦੀ ਢਿੱਲ ਪਿੱਛੋਂਸਟੈਚੂ ਆਫ ਯੂਨਿਟੀ ਦੇ ਆਡੀਟਰਾਂ ਨੇ ਵੇਖਿਆ ਕਿ ਰਾਈਟਰ ਬਿਜਨੈਸ ਦੇ ਅਧਿਕਾਰੀਆਂ ਵੱਲੋਂਦਿੱਤੀਆਂ ਰਸੀਦਾਂ ਬੈਂਕ ਖਾਤੇ ਵਿੱਚ ਅਸਲੀ ਐਂਟਰੀ ਨਾਲ ਨਹੀਂ ਮਿਲਦੀਆਂ। ਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਕਰਨ ਉੱਤੇ 5.25 ਕਰੋੜ ਰੁਪਏ ਦਾ ਹਿਸਾਬ ਨਹੀਂ ਮਿਲਿਆ। ਰਿਕਾਰਡ ਦੀ ਰਸੀਦ ਵਿੱਚਦੱਸਿਆ ਗਿਆ ਸੀ ਕਿ ਸਾਰੀ ਰਕਮ ਐੱਚ ਡੀ ਐੱਫ ਸੀ ਬੈਂਕ ਦੇ ਏਜੰਟ ਨੂੰ ਦੇ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬੈਂਕ ਨੇ ਹੀ ਚੁੱਕਿਆ ਹੈ, ਜਿਸ ਦੀ ਜਾਂਚ ਜਾਰੀ ਹੈ।

Click Here Political News Online in Punjabi

Continue Reading

ਰੁਝਾਨ