Suicide by hanging by a sad young man from a finance company
Connect with us [email protected]

ਪੰਜਾਬੀ ਖ਼ਬਰਾਂ

ਫ਼ਾਈਨੈਂਸ ਕੰਪਨੀ ਤੋਂ ਦੁਖੀ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

Published

on

Sucide

ਅਬੋਹਰ, 17 ਫਰਵਰੀ – ਸਥਾਨਕ ਬਸੰਤ ਨਗਰੀ ਦੇ ਵਾਸੀ ਤੇ ਮਲੋਟ ਰੋਡ ਦੀ ਫ਼ਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਇੱਕ ਨੌਜਵਾਨ ਨੇ ਕੱਲ੍ਹ ਸ਼ਾਮ ਫ਼ਾਈਨੈਂਸ ਕੰਪਨੀ ਦੇ ਮਾਲਕ ਤੇ ਮੁਲਾਜ਼ਮਾਂ ਤੋਂ ਦੁਖੀ ਹੋ ਕੇ ਆਪਣੇ ਘਰ ਫਾਹਾ ਲਾ ਕੇ ਆਤਮ ਹਤਿਆ ਕਰ ਲਈ। ਪੁਲਸ ਨੇ ਖ਼ੁਦਕੁਸ਼ੀ ਨੋਟ ਦੇ ਆਧਾਰ ਉਤੇ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਸੰਤ ਨਗਰੀ ਦੀ ਗਲੀ ਨੰਬਰ ਦੋ ਦਾ ਵਾਸੀ ਜੁਗਰਾਜ ਸਿੰਘ ਦਾ ਪੁੱਤਰ ਮਲੋਟ ਰੋਡ ਸਥਿਤ ਫ਼ਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਸੀ। ਪਰਵਾਰ ਨੇ ਦਸਿਆ ਕਿ ਕੰਪਨੀ ਵਾਲੇ ਉਨ੍ਹਾਂ ਦੇ ਪੁੱਤਰ ਨੂੰ ਰੁਪਏ ਦੇ ਲੈਣ ਦੇਣ ਕਰ ਕੇ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਸਨ, ਜਦ ਕਿ ਪਰਵਾਰ ਉਕਤ ਕੰਪਨੀ ਨੂੰ ਪਹਿਲਾਂ ਹੀ ਵਾਧਾ ਘਾਟਾ ਕਰ ਕੇ ਰਕਮ ਦਾ ਭੁਗਤਾਨ ਕਰ ਚੁੱਕਾ ਸੀ। ਫਿਰ ਵੀ ਕੰਪਨੀ ਸੰਚਾਲਕ ਬਾਜ਼ ਨਾ ਆਏ ਅਤੇ ਉਨ੍ਹਾਂ ਸਿਮਰਜੀਤ, ਜੋ ਕਿ ਦੋ ਮਹੀਨੇ ਤੋਂ ਘਰ ਰਹਿ ਰਿਹਾ ਸੀ, ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਕੱਲ੍ਹ ਬਾਅਦ ਦੁਪਹਿਰ ਆਪਣੇ ਛੋਟੇ ਭਰਾ ਨੂੰ ਮੋਬਾਈਲ ਰਿਚਾਰਜ ਕਰਾਉਣ ਦਾ ਕਹਿ ਕੇ ਬਾਹਰ ਭੇਜ ਦਿੱਤਾ ਅਤੇ ਖ਼ੁਦਕੁਸ਼ੀ ਨੋਟ ਲਿਖ ਕੇ ਫਾਹਾ ਲਾ ਕੇ ਆਤਮ ਹਤਿਆ ਕਰ ਲਈ। ਕੁਝ ਸਮੇਂ ਬਾਅਦ ਜਦ ਉਸ ਦਾ ਭਰਾ ਆਇਆ ਤਾਂ ਉਸ ਨੇ ਸਿਮਰਜੀਤ ਨੂੰ ਫਾਹੇ ਲੱਗਾ ਦੇਖਿਆ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕਐਲਾਨ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਪੁਲਸ ਓਥੇ ਪੁੱਜੀ ਅਤੇ ਜਾਂਚ ਓਥੋਂ ਮਿਲੇ ਸੁਸਾਇਡ ਨੋਟ ਦੇ ਆਧਾਰ ਉਤੇ ਕੰਪਨੀ ਦੇ ਕਰਮਚਾਰੀ ਨੀਰਜ ਸ਼ਰਮਾ, ਪੰਕਜ ਸ਼ਰਮਾ, ਪ੍ਰੀਤਮ ਅਰੋੜਾ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਪੰਜਾਬੀ ਖ਼ਬਰਾਂ

ਸੱਚਾ ਸੌਦਾ ਦੇ ਤਿੰਨ ਪ੍ਰੇਮੀ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੌੜਾ ਐਲਾਨੇ ਗਏ

Published

on

ਫ਼ਰੀਦਕੋਟ, 4 ਮਾਰਚ, – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਤਿੰਨ ਡੇਰਾ ਪ੍ਰੇਮੀਆਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਕੇ ਉਨ੍ਹਾਂ ਉੱਤੇ ਕੇਸ ਦਰਜ ਕਰਨ ਨੂੰ ਕਿਹਾ ਹੈ।ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਇਨ੍ਹਾਂ ਹੁਕਮਾਂ ਮੁਤਾਬਕ ਡੇਰਾ ਪ੍ਰੇਮੀਆਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ 2 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦਿਨ ਦਿਹਾੜੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਸਬੰਧ ਵਿੱਚ ਬਾਜਾਖਾਨਾ ਵਿਖੇ ਅਣਪਛਾਤੇ ਦੋਸ਼ੀਆਂ ਖਿਲਾਫ ਦਰਜ ਕੀਤੇ ਕੇਸ ਦੀ ਜਾਂਚ ਕਰ ਰਹੀ ਡੀਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ(ਐਸਆਈਟੀ) ਨੇ ਤਿੰਨਾਂ ਡੇਰਾ ਪ੍ਰੇਮੀਆਂ ਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸਮੇਤ 11 ਜਣਿਆਂ ਨੂੰ ਨਾਮਜ਼ਦ ਕੀਤਾ ਸੀ।ਐਸਆਈ ਟੀ ਵਲੋਂ ਚਲਾਣ ਪੇਸ਼ ਕਰਨ ਮੌਕੇ ਅਦਾਲਤ ਵਿੱਚ ਪੇਸ਼ ਕੀਤੇ 7 ਡੇਰਾ ਪ੍ਰੇਮੀ ਅੱਜਕੱਲ੍ਹ ਜਮਾਨਤ ’ਤੇ ਹਨ, ਪਰ ਉਨ੍ਹਾਂ ਦੇ ਵਾਰ-ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਐਸਆਈ ਟੀ ਉਨ੍ਹਾਂ ਦਾ ਪਤਾ ਲਾਉਣ ਵਿੱਚ ਸਫਲ ਨਹੀਂ ਹੋਈ। ਪਿਛਲੇ ਸਾਲ 18 ਦਸੰਬਰ ਨੂੰ ਅਦਾਲਤ ਨੇ ਇਨ੍ਹਾਂ ਡੇਰਾ ਪ੍ਰੇਮੀਆਂ ਦੇ ਖਿਲਾਫ ਬਕਾਇਦਾ ਇਸ਼ਤਿਹਾਰ ਜਾਰੀ ਕਰਵਾਏ ਸਨ, ਜੋ ਕਾਨੂੰਨੀ ਪ੍ਰਕਿਰਿਆ ਹੇਠ ਸਬੰਧਤ ਡੇਰਾ ਪੇ੍ਰਮੀਆਂ ਦੇ ਘਰਾਂ ਦੇ ਬਾਹਰ, ਪਿੰਡਾਂ ਦੀਆਂ ਸੱਥਾਂ ਵਿੱਚਅਤੇ ਡੇਰਾ ਸਿਰਸਾ ਦੇ ਬਾਹਰ ਅਤੇ ਥਾਣਿਆਂ ਵਿੱਚ ਲਾਏ ਗਏ ਸਨ। ਇਹ ਇਸ਼ਤਿਹਾਰ ਵੱਖ-ਵੱਖ ਥਾਵਾਂ ਉਤੇ ਲਾਉਣ ਵਾਲੇ ਪੁਲਿਸ ਕਰਮਚਾਰੀ ਦੇ ਬਿਆਨਾਂ ਪਿੱਛੋਂ ਅਦਾਲਤ ਨੇ ਇਨ੍ਹਾਂ ਪ੍ਰੇਮੀਆਂ ਨੂੰ ਭਗੌੜਾ ਕਰਾਰ ਦੇ ਦਿੱਤਾ। ਫਰੀਦਕੋਟ ਪੁਲਿਸ ਦੇ ਮੁਤਾਬਕ ਸੁਰੇਸ਼ ਕੁਮਾਰ ਦੀ ਅਦਾਲਤ ਨੇ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ, ਪ੍ਰਦੀਪ ਕਲੇਰ ਪੁੱਤਰ ਸਾਧੂ ਰਾਮ ਤੇ ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀਆਨ ਡੇਰਾ ਸੱਚਾ ਸੌਦਾ ਸਿਰਸਾ ਨੂੰ ਭਗੌੜਾ ਕਰਾਰ ਦੇਣ ਦੇ ਹੁਕਮ ਜਾਰੀ ਕੀਤੇ ਸਨ।

Continue Reading

ਪੰਜਾਬੀ ਖ਼ਬਰਾਂ

ਕਿਸਾਨਾਂ ਦੇ ਸੰਘਰਸ਼ ਦੀ ਸੁਰ ਕੋਲਕਾਤਾ ਦੀ ਕਿਸਾਨ ਰੈਲੀ ਵਿੱਚ ਵੀ ਜਾ ਗੂੰਜੀ

Published

on

ਕਿਸਾਨੀ ਅੰਦੋਲਨ ਮੋਦੀ ਸਰਕਾਰ ਦਾ ਭੋਗ ਪਾਵੇਗਾ: ਰਾਜਿੰਦਰ ਸਿੰਘ
ਕੋਲਕਾਤਾ, 4 ਮਾਰਚ, – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲਦੇ ਕਿਸਾਨ ਘੋਲ ਨੂੰ ਹੋਰ ਤੇਜ਼ ਕਰਨ ਅਤੇ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਾਸਤੇ ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀਆਂ ਨੇ ਅੱਜ ਕੋਲਕਾਤਾ ਵਿੱਚ ਵਿਸ਼ਾਲ ਰੈਲੀ ਕੀਤੀ, ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਬੁਲਾਰੇ ਦੇ ਤੌਰ ਉਤੇ ਸੰਬੋਧਨ ਕੀਤਾ ਅਤੇ ਕਿਸਾਨਾਂ ਦੇ ਖਿਲਾਫ ਬਣੇ ਕਾਨੂੰਨਾਂ ਦੀ ਸਾਰੀ ਕਹਾਣੀ ਦੱਸੀ।
‘ਫੋਰਮ ਟੂ ਸੇਵ ਇੰਡੀਅਨ ਕਾਂਸਟੀਚਿਊਸ਼ਨ ਐਂਡ ਵੈਸਟ ਬੰਗਾਲ ਫਰਾਮ ਫਾਸਿਸਟ ਫੋਰਸਿਜ਼’ ਦੇ ਝੰਡੇਹੇਠ ਹੋਏ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਸਮੇਂ ਕਿਸਾਨ ਆਗੂਰਾਜਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਪੰਜਾਬ ਤੇ ਬੰਗਾਲ ਦਾ ਬਹੁਤ ਵੱਡਾ ਯੋਗਦਾਨ ਸੀ,ਅੱਜ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਨੇ ਲੜਾਈ ਸ਼ੁਰੂ ਕੀਤੀ ਹੈ, ਜੋਦੇਸ਼ ਵਿੱਚ ਫੈਲ ਰਹੀ ਹੈ ਤਾਂ ਇਸ ਵਿੱਚ ਪੱਛਮੀ ਬੰਗਾਲ ਦਾ ਵੱਡਾ ਯੋਗਦਾਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿਨਰਿੰਦਰ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਸਿਰਫ ਕਿਸਾਨਾਂ ਦੇ ਖਿਲਾਫ ਨਹੀਂ, ਹਰ ਉਸ ਵਿਅਕਤੀ ਦੇ ਖਿਲਾਫ ਹਨ,ਜਿਸ ਨੇ ਰੋਟੀ ਖਾਣੀ ਹੈ, ਕਿਉਂਕਿ ਇਹ ਕਾਨੂੰਨ ਜਨਤਕ ਵੰਡ ਪ੍ਰਣਾਲੀ ਨਾਲ ਦੇਸ਼ ਦੀ 67 ਫੀਸਦੀ ਆਬਾਦੀ ਲਈ ਮਿਲਦੇ ਸਸਤੇ ਰਾਸ਼ਨ ਨੂੰ ਬੰਦ ਕਰ ਦੇਣਗੇ ਅਤੇ ਕਰੋੜਾਂ ਲੋਕ ਭੁੱਖੇ ਮਰਨ ਨੂੰ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਮੁੱਚੀ ਖੇਤੀ ਤੇ ਖੁਰਾਕ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ। ਰਾਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਮਸਲਾ ਹੱਲ ਕਰਨ ਦੀ ਥਾਂ ਲੋਕਾਂ ਦੀ ਹੱਕੀ ਆਵਾਜ ਨੂੰ ਦਬਾਉਣ ਤੇ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਭੋਗ ਪਾ ਕੇ ਫਾਸ਼ੀਵਾਦੀ ਸੱਤਾ ਸਥਾਪਤ ਕਰਨ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਇਸ ਦੇਸ਼ ਵਿੱਚ ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕਰਨ ਦੇ ਨਾਲ ਹਰ ਵੱਖਰੇ ਅਤੇ ਵਿਰੋਧੀ ਵਿਚਾਰ ਅਤੇ ਵੱਖਰੀ ਪਛਾਣ ਨੂੰ ਮਲੀਆਮੇਟ ਕਰਨ ਦਾ ਰਾਹ ਫੜਿਆ ਅਤੇ ਦਹਿਸ਼ਤ ਦਾ ਬੋਲਬਾਲਾ ਕਾਇਮ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਖੇਤੀ ਮੰਤਰੀ ਤੋਮਰ ਦੀ ਉਹੀ ਮੁਹਾਰਨੀ ਸਰਕਾਰ ਬੈਠਕ ਕਰਨ ਲਈ ਤਿਆਰ, ਪਰ ਕਿਸਾਨ ਆਗੂ ਖੇਤੀ ਕਾਨੂੰਨ ਮੁਲਤਵੀ ਕਰਨ ਬਾਰੇ ਜਵਾਬ ਦੇਣ

Published

on

ਨਵੀਂ ਦਿੱਲੀ, 4 ਮਾਰਚ, – ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਵਿਰੋਧ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਦਿੱਸਦੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਦੇ ਲਈ ਤਿਆਰ ਹੈ, ਪਰ ਉਨ੍ਹਾਂ ਨੇ ਅਜੇ ਤੱਕ ਸਰਕਾਰ ਦੀ ਪੇਸ਼ਕਸ਼ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਏਸ਼ੀਆ ਪੈਸੇਫਿਕ ਰੂਰਲ ਐਂਡ ਐਗਰੀਕਲਚਰਲ ਕ੍ਰੈ਼ਡਿਟ ਐਸੋਸੀਏਸ਼ਨ ਵੱਲੋਂ ਏਥੇ ਨਾਬਾਰਡ ਦੇ ਸਹਿਯੋਗ ਨਾਲ ਕਰਵਾਈ ਰੀਜਨਲ ਨੀਤੀ ਫੋਰਮ ਦੀ ਬੈਠਕ ਵਿਚ ਅੱਜ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ 2 ਨਵੇਂ ਖੇਤੀ ਸੁਧਾਰ ਬਿੱਲ ਲਿਆਈ ਹੈ ਤੇ ਅਸ਼ੈਂਸ਼ੀਅਲ ਕੋਮੋਡਿਟੀਜ਼ ਐਕਟ ਵਿਚ ਸੋਧ ਕੀਤੀ ਹੈ, ਜਿਨ੍ਹਾਂ ਨਾਲ ਖੇਤੀ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਓ ਦੀ ਆਸ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਕਿਸਾਨਾਂ ਦੀ ਆਮਦਨੀ ਵਧਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਦਾ ਪੱਕਾ ਵੀਜ਼ਨ ਹੈ ਤੇ ਸਰਕਾਰ ਸਮਝਦੀ ਹੈ ਕਿ ਕਿਸਾਨਾਂ ਦੀ ਤਰੱਕੀ ਬਿਨਾਂ ਚੰਗੀ ਅਰਥ ਵਿਵਸਥਾ ਵਿਕਸਤ ਨਹੀਂ ਕੀਤੀ ਜਾ ਸਕਦੀ।
ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਕਰਨ ਦੀ ਸਾਡੀ ਗੱਲ ਨਹੀਂ ਮੰਨੇਗੀ, ਉਦੋਂ ਤੱਕ ਅੰਦੋਲਨ ਚੱਲਦਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨਾਲ ਅਜੇ ਗੱਲਬਾਤ ਦੀ ਕੋਈ ਗੁਜਾਇੰਸ਼ ਨਹੀਂ ਅਤੇ ਅੰਦੋਲਨ ਵਾਸਤੇ ਉਨ੍ਹਾਂ ਦੀ ਤਿਆਰੀ ਲੰਬੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca