Suicide at Singhu border by land test department employee
Connect with us apnews@iksoch.com

Uncategorized

ਭੋਂ ਪਰਖ ਮਹਿਕਮੇ ਦੇ ਮੁਲਾਜ਼ਮ ਵੱਲੋਂ ਸਿੰਘੂ ਬਾਰਡਰ `ਤੇ ਖ਼ੁਦਕੁਸ਼ੀ

Published

on

suicide

ਪਾਇਲ, 13 ਜਨਵਰੀ – ਸਬ-ਡਵੀਜ਼ਨ ਪਾਇਲ ਦੇ ਪਿੰਡ ਸਿਰਥਲਾ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਪੁੱਤਰ ਸਵਰਗੀ ਜੰਗੀਰ ਸਿੰਘ ਨੇ ਸਿੰਘੂ ਬਾਰਡਰ ਉਤੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਦਫ਼ਤਰ ਖੇਤੀਬਾੜੀ ਭੂਮੀ ਪਰਖ ਪ੍ਰਯੋਗਸ਼ਾਲਾ ਸਮਰਾਲਾ ਵਿਖੇ ਬਤੌਰ ਸੇਵਾਦਾਰ (ਪੀਅਨ) ਸੀ, ਜਿਸ ਦਾ ਕੱਲ੍ਹ ਪਿੰਡ ਵਿੱਚ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਵਿੱਚ ਅੰਤਮ ਸਸਕਾਰ ਕੀਤਾ ਗਿਆ ਹੈ।
ਪਿੰਡ ਵਾਸੀਆਂ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਮੁਤਾਬਕ ਲਾਭ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾ ਲਿਖਿਆ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ ਕਿ ਕਿਸਾਨ ਠੰਢ ਵਿੱਚ ਬੈਠੇ ਹਨ, ਪਰ ਮੋਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਬਿੱਲਾਂ ਨੂੰ ਵਾਪਸ ਨਹੀਂ ਲੈ ਰਹੀ। ਉਹ ਇਸ ਗੱਲ ਤੋਂ ਵੀ ਚਿੰਤਤ ਸੀ ਕਿ ਜ਼ਮੀਨ ਅਤੇ ਕਿਸਾਨੀ ਹੀ ਨਾ ਰਹੀ ਤਾਂ ਸਾਡਾ ਮਹਿਕਮਾ ਵੀ ਨਹੀਂ ਰਹੇਗਾ। ਉਸ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੰਤਰੀਆਂ ਨੂੰ ਰੱਬ ਸਮੁੱਤ ਬਖ਼ਸ਼ੇ ਤਾਂ ਕਿ 15 ਜਨਵਰੀ ਵਾਲੀ ਮੀਟਿੰਗ ਵਿੱਚ ਮੋਦੀ ਸਰਕਾਰ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਲੈ ਲਵੇ। ਉਸ ਨੇ ਜੈ ਜਵਾਨ ਜੈ ਕਿਸਾਨ ਅਤੇ ਮੁਲਾਜ਼ਮ, ਮਜ਼ਦੂਰ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਹਰੇ ਲਿਖ ਕੇ ਕਿਹਾ ਹੈ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਬੈਠੇ ਕਿਸਾਨ ਵੀਰ ਡਟੇ ਰਹੋ, ਤੁਹਾਡੀ ਜਿੱਤ ਇੱਕ ਦਿਨ ਜ਼ਰੂਰ ਹੋਵੇਗੀ।
ਇਸ ਮੌਕੇ ਅਧਿਆਪਕ ਮੰਚ ਸਿਰਥਲਾ ਵੱਲੋਂ ਵੱਲੋਂ ਮਾਸਟਰ ਕੁਲਵਿੰਦਰ ਸਿੰਘ ਸਿਰਥਲਾ ਨੇ ਦੱਸਿਆ ਕਿ ਲਾਭ ਸਿੰਘ 11 ਜਨਵਰੀ ਨੂੰ ਸਵੇਰੇ ਘਰੋਂ ਦਿੱਲੀ ਸਿੰਘੂ ਬਾਰਡਰ ਉਤੇ ਗਿਆ ਸੀ ਜਿਸ ਨੇ ਦਿੱਲੀ ਜਾ ਕੇ ਸਟੇਜ਼ ਲਾਗੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਹਸਪਤਾਲ ਜਾ ਕੇ ਦਮ ਤੋੜ ਗਿਆ। ਉਹ ਆਪਣੇ ਪਿੱਛੇ ਦੋ ਪੁੱਤਰ, ਦੋ ਧੀਆਂ ਤੇ ਪਤਨੀ ਛੱਡ ਗਿਆ ਹੈ। ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹੀਦ ਮੁਲਾਜ਼ਮ ਦੇ ਪਰਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

Uncategorized

ਐਸ ਐਫ ਜੇ ਮਾਮਲੇ ਵਿੱਚ ਐਨ ਆਈ ਏ ਦੇ ਸਾਹਮਣੇ ਚਾਰ ਜਣੇ ਹੋਰ ਪੇਸ਼

Published

on

NIA

ਨਵੀਂ ਦਿੱਲੀ, 20 ਜਨਵਰੀ – ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੇਸ ਵਿੱਚ ਚੱਲਦੀ ਜਾਂਚ ਦੇ ਸੰਬੰਧ ਵਿੱਚ ਚਾਰ ਹੋਰ ਲੋਕ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੇ ਸਾਹਮਣੇ ਪੇਸ਼ ਹੋਏ ਹਨ।
ਇਸ ਜਾਂਚ ਨਾਲ ਜੁੜੇ ਐਨ ਆਈ ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਤੇ ਕਿਹਾ ਕਿ ‘ਕੱਲ੍ਹ ਗਵਾਹ ਦੇ ਰੂਪ ਵਿੱਚ ਚਾਰ ਵਿਅਕਤੀ ਬਿਆਨ ਦਰਜ ਦੇਣ ਲਈ ਹਾਜ਼ਰ ਹੋਏ।’ ਅਧਿਕਾਰੀ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਕਰੀਬ ਇੱਕ ਦਰਜਨ ਲੋਕ ਆਪਣੇ ਬਿਆਨ ਦਰਜ ਕਰਵਾਉਣ ਲਈ ਐਨ ਆਈ ਏ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ ਐਨ ਆਈ ਏ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਅੱਤਵਾਦ ਰੋਕੂ ਜਾਂਚ ਏਜੰਸੀ ਨੇ ਕਈ ਲੋਕਾਂ ਨੂੰ ਜਾਂਚ ਲਈ ਨੋਟਿਸ ਭੇਜੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਕੇਸ ਦੇ ਕੁਝ ਵੇਰਵਿਆਂ ਦਾ ਪਤਾ ਲਾਉਣ ਦੇ ਲਈ ਉਨ੍ਹਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਗਿਆ ਹੈ। ਇਹ ਪੁੱਛੇ ਜਾਣ ਉਤੇ ਕਿ ਪੱਤਰਕਾਰ, ਕਿਸਾਨ ਲੀਡਰਾਂ ਦੇ ਇਲਾਵਾ ਕਿਸ-ਕਿਸ ਨੂੰ ਬੁਲਾਇਆ ਹੈ, ਅਧਿਕਾਰੀ ਨੇ ਕਿਹਾ, ਮੈਂ ਵਿਸ਼ੇਸ਼ ਤੌਰਤੇ ਉਨ੍ਹਾਂ ਵਿਅਕਤੀਆਂ ਦੇ ਪੇਸ਼ੇ ਬਾਰੇ ਨਹੀਂ ਕਹਿ ਸਕਦਾ, ਜਿਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ। ਏਜੰਸੀ ਨੇ ਐਸ ਐਫ ਜੇ ਕੇਸ ਵਿੱਚ ਜਾਂਚ ਲਈ ਲਗਭਗ ਚਾਲੀ ਲੋਕਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਹੈ। ਐਨ ਆਈ ਏ ਨੇ ਕਈ ਪੱਤਰਕਾਰਾਂ, ਕਿਸਾਨ ਲੀਡਰਾਂ ਅਤੇ ਹੋਰਨਾਂ ਲੋਕਾਂ ਨੂੰ ਸਿੱਖਸ ਫਾਰ ਜਸਟਿਸ ਮਾਮਲੇ ਦੇ ਗਵਾਹ ਵਜੋਂ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਇਹ ਕੇਸ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਸਰਕਾਰ ਨੇ ਆਈ ਪੀ ਸੀ ਅਤੇ ਗੈਰ ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ ਏ ਪੀ ਏ) ਦੀਆਂ ਕਈ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਬਾਅਦ ਐਨ ਆਈ ਏ ਨੇ ਕੇਸ ਦਰਜ ਕੀਤਾ ਸੀ।

Continue Reading

Uncategorized

ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਦਾ ਪਹਿਲਾ ਕੇਸ ਪੁਲਸ ਵੱਲੋਂ ਦਰਜ

Published

on

love jihad

ਬਡਵਾਨੀ, 20 ਜਨਵਰੀ – ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਬਾਰੇ ਬਣਾਏ ਕਾਨੂੰਨ ਹੇਠ ਪੁਲਸ ਨੇ ਪਹਿਲਾ ਕੇਸ ਬਡਵਾਨੀ ਜ਼ਿਲ੍ਹੇ ਵਿੱਚ ਦਰਜ ਕੀਤਾ ਅਤੇ 22 ਸਾਲਾ ਲੜਕੀ ਦੀ ਸ਼ਿਕਾਇਤ ਉੱਤੇ 28 ਸਾਲਾ ਇੱਕ ਵਿਆਹੁਤਾ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਬਡਵਾਨੀ ਥਾਣਾ ਦੇ ਇੰਚਰਾਜ ਰਾਜੇਸ਼ ਯਾਦਵ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਕੱਲ੍ਹ ਪਲਸੂਦ ਪਿੰਡ ਦੇ 28 ਸਾਲਾ ਸੋਹੇਲ ਮੰਸੂਰੀ ਦੇ ਖ਼ਿਲਾਫ਼ ਬਲਾਤਕਾਰ ਅਤੇ ਧਾਰਮਿਕ ਅਜਾਦੀ ਬਾਰੇ ਆਰਡੀਨੈਂਸ 2020 ਦਾ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਨੇ ਖੁਦ ਨੂੰ ਸੰਨੀ ਨਾਂ ਨਾਲ ਹਿੰਦੂ ਵਜੋਂ ਪੇਸ਼ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਵਿਆਹੁਤਾ ਮੁਸਲਮ ਵਿਅਕਤੀ ਹੈ। ਪੀੜਤਾ ਅਨੁਸਾਰ ਉਸ ਨੇ ਦੋਸ਼ੀ ਕੋਲੋਂ ਦਰੀ ਬਣਾਉਣੀ ਸ਼ੁਰੂ ਕਰ ਦਿੱਤੀ, ਪਰ ਉਹ ਵਿਆਹ ਅਤੇ ਧਰਮ ਤਬਦੀਲੀ ਲਈ ਉਸਤੇ ਦਬਾਅ ਬਣਾਉਂਦਾ ਰਿਹਾ। ਕੇਸ ਦਰਜ ਹੋਣ ਤੋਂ ਬਾਅਦ ਸ਼ਿਕਾਇਤ ਕਰਤਾ ਮਹਿਲਾ ਨੇ ਪੱਤਰਕਾਰਾਂ ਨੂੰ ਕਿਹਾ; ‘ਇਹ ਲਵ ਜੇਹਾਦ ਦਾ ਮੁੱਦਾ ਹੈ, ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਈ ਹੈ। ਲੜਕਾ ਮੁਸਲਮਾਨ ਸੀ ਤੇ ਹਿੰਦੂ ਬਣ ਕੇ ਮੇਰੇ ਨਾਲ ਸੰਬੰਧ ਬਣਾਉਂਦਾ ਰਿਹਾ। ਉਸ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਅਤੇ ਚਾਰ ਸਾਲ ਤੱਕ ਮੇਰਾ ਸਰੀਰਕ ਸ਼ੋਸ਼ਣ ਵੀ ਕੀਤਾ।’

Continue Reading

Uncategorized

ਸੜਕ ਕਿਨਾਰੇ ਸੁੱਤੇ 20 ਲੋਕਾਂ ਨੂੰ ਟਰੱਕ ਨੇ ਦਰੜਿਆ, 15 ਮੌਤਾਂ

Published

on

ਸੂਰਤ, 20 ਜਨਵਰੀ – ਗੁਜਰਾਤ ਦੇ ਸੂੁਰਤ ਜ਼ਿਲ੍ਹੇ ਵਿੱਚ ਸੜਕ ਕਿਨਾਰੇ ਸੌਂ ਰਹੇ ਰਾਜਸਥਾਨ ਦੇ 20 ਪ੍ਰਵਾਸੀ ਮਜ਼ਦੂਰਾਂ, ਇੱਕ ਸਾਲ ਦੀ ਬੱਚੀ ਤੇ ਦੋ ਸਾਲ ਦੇ ਬੱਚੇ ਨੂੰ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਚ ਦੋ ਬੱਚਿਆਂ ਸਮੇਤ 15 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇਚ ਮਾਰੇ ਗਏ 15 ਲੋਕਾਂ ਵਿੱਚ ਅੱਠ ਔਰਤਾਂ ਅਤੇ ਮੱਧ ਪ੍ਰਦੇਸ਼ ਦਾ ਇੱਕ ਪ੍ਰਵਾਸੀ ਮਜ਼ਦੂਰ ਵੀ ਹੈ। ਮੌਕੇ ਤੇ ਉਨ੍ਹਾਂ ਵਿੱਚੋਂ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜਖਮੀ ਇਲਾਜ ਦੌਰਾਨ ਪ੍ਰਾਣ ਤਿਆਗ ਗਏ, ਪਰ ਛੇ ਮਹੀਨਿਆਂ ਦੀ ਬੱਚੀ ਬਚ ਗਈ। ਪੁਲਸ ਦੇ ਮੁਤਾਬਕ ਮ੍ਰਿਤਕਾਂ ਵਿੱਚ ਮੱਧ ਪ੍ਰਦੇਸ਼ ਦੇ 19 ਸਾਲਾ ਮਜ਼ਦੂਰ ਦੇ ਇਲਾਵਾ ਸਾਰੇ ਲੋਕ ਦੱਖਣੀ ਰਾਜਸਥਾਨ ਚ ਬਾਂਸਵਾੜਾ ਜ਼ਿਲ੍ਹੇ ਦੇ ਪਿੰਡਾਂ ਦੇ ਵਾਸੀ ਸਨ। ਇਹ ਹਾਦਸਾ ਸੂਰਤ ਤੋਂ ਕਰੀਬ 60 ਕਿਲੋਮੀਟਰ ਦੂਰ ਕੋਸਾਂਬਾ ਪਿੰਡ ਕੋਲ ਵਾਪਰਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੰਨੇ ਨਾਲ ਲੱਦੇ ਟਰੈਕਟਰ ਨਾਲ ਟੱਕਰ ਦੇ ਬਾਅਦ ਟਰੱਕ ਚਾਲਕ ਗੱਡੀ ਦਾ ਕੰਟਰੋਲ ਗੁਆ ਬੈਠਾ ਅਤੇ ਡੰਪਰ ਫੁੱਟਪਾਥ ਤੇ ਸੁੱਤੇ ਮਜ਼ਦੂਰਾਂ ਉਤੇ ਚੜ੍ਹ ਗਿਆ। ਪੁਲਸ ਨੇ ਡੰਪਰ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਡੰਪਰ ਦੇ ਡਰਾਈਵਰ ਅਤੇ ਉਸ ਦਾ ਹੈਲਪਰ ਵੀ ਹਾਦਸੇਚ ਜ਼ਖ਼ਮੀ ਹੋ ਗਿਆ ਅਤੇ ਦੋਵਾਂ ਨੂੰ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਹੈ। ਸੂਰਤ ਦੀ ਐਸ ਪੀ ਊਸ਼ਾ ਰਾਡਾ ਨੇ ਦਸਿਆ ਕਿ ਟਰੱਕ ਨੇ ਤੜਕੇ ਕਿਮ-ਮਾਂਡਵੀ ਰੋਡ ਕੰਢੇ ਸੌਂ ਰਹੇ ਮਜ਼ਦੂਰਾਂ ਨੂੰ ਦਰੜ ਦਿੱਤਾ। ਇਹ ਡੰਪਰ ਕਿਮ ਤੋਂ ਮਾਂਡਵੀ ਜਾ ਰਿਹਾ ਸੀ। ਦੂਜੇ ਪਾਸੇ ਤੋਂ ਆਏ ਟਰੈਕਟਰ ਨਾਲ ਉਸ ਦੀ ਟੱਕਰ ਦੇ ਬਾਅਦ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਉਨ੍ਹਾਂ ਦੱਸਿਆ, ‘ਹਾਦਸੇ ‘ਚ ਟੱਕਰ ਦੀ ਮੁਹਰਲੀ ਖਿੜਕੀ ਦਾ ਸ਼ੀਸ਼ਾ ਟੁੱਟ ਜਾਣ ਕਾਰਨ ਡਰਾਈਵਰ ਦੇਖ ਨਹੀਂ ਸਕਿਆ। ਟੱਕਰ ਕਾਰਨ ਡੰਪਰ ਦੂਜੇ ਪਾਸੇ ਪਹੁੰਚ ਗਿਆ ਅਤੇ ਸੜਕ ਕਿਨਾਰੇ ਸੌਂ ਰਹੇ ਮਜ਼ਦੂਰ ਉਸ ਦੀ ਲਪੇਟਚ ਆ ਗਏ।”

Continue Reading

ਰੁਝਾਨ


Copyright by IK Soch News powered by InstantWebsites.ca