Submission of challans of 120 accused named in poisonous liquor case
Connect with us [email protected]

ਪੰਜਾਬੀ ਖ਼ਬਰਾਂ

ਜ਼ਹਿਰੀਲੀ ਸ਼ਰਾਬ ਕੇਸ ਵਿੱਚ ਨਾਮਜ਼ਦ 120 ਮੁਲਜ਼ਮਾਂ ਦਾ ਚਲਾਨ ਪੇਸ਼

Published

on

Poisonous alcohol

ਤਰਨ ਤਾਰਨ, 28 ਅਕਤੂਬਰ – ਇਸ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਦੌਰਾਨ ਕਰੀਬ 104 ਵਿਅਕਤੀਆਂ ਦੀ ਮੌਤ ਹੋਈ ਅਤੇ ਅੱਠਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਇਸ ਸਬੰਧੀ ਥਾਣਾ ਸਿਟੀ ਅਤੇ ਸਦਰ ਤਰਨ ਤਾਰਨ ਦੀ ਪੁਲਸ ਨੇ ਕਰੀਬ 120 ਮੁਲਜ਼ਮਾਂ ਦੇ ਖਿਲਾਫ ਧਾਰਾ ਐਕਸਾਈਜ਼ ਐਕਟ 302, 304, 307, 328 ਆਈ ਪੀ ਸੀ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਚਾਲਾਨ ਪੇਸ਼ ਕਰ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ‘ਚ ਜੁਲਾਈ ਅਤੇ ਅਗਸਤ ਦੌਰਾਨ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕੀਤੇ ਜਾਣ ਕਾਰਨ 104 ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਵਿਅਕਤੀਆਂ ਦੀ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਸੀ, ਜਿਸ ਬਾਰੇ ਥਾਣਾ ਸਦਰ ਅਤੇ ਸਿਟੀ ਦੀ ਪੁਲਸ ਵੱਲੋਂ ਕਰੀਬ 120 ਵਿਅਕਤੀਆਂ ਖਿਲਾਫ ਐਕਸਾਈਜ਼ ਐਕਟ ਅਤੇ ਪੁਆਇਜ਼ਨ ਐਕਟ ਤੋਂ ਇਲਾਵਾ ਧਾਰਾ 302, 304, 307, 328 ਆਈ ਪੀ ਸੀ ਹੇਠ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਬਰਾਮਦ ਕੀਤੀ ਗਈ ਜ਼ਹਿਰੀਲੀ ਸ਼ਰਾਬ ਦੀ ਲੈਬਾਰਟਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜ਼ਹਿਰੀਲੀ ਸ਼ਰਾਬ ਨੂੰ ਮੀਥਾਨੋਲ ਵਰਗੇ ਜਾਨਲੇਵਾ ਕੈਮੀਕਲ ਨਾਲ ਤਿਆਰ ਕੀਤਾ ਗਿਆ ਸੀ, ਜਿਸ ਕਾਰਨ ਮੌਤਾਂ ਦੀ ਗਿਣਤੀ ਜ਼ਿਆਦਾ ਹੋਈ ਸੀ। ਐਸ ਐਸ ਪੀ ਧਰੁੱਮਨ ਐਚ ਨਿੰਬਾਲੇ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣ ਲਈ ਪੁਲਸ ਪੂਰੀ ਮਿਹਨਤ ਨਾਲ ਸਬੂਤਾਂ ਦੇ ਆਧਾਰ ਉੱਤੇ ਕੰਮ ਕਰ ਰਹੀ ਹੈ ਤਾਂ ਜੋ ਪੀੜਤ ਪਰਵਾਰਾਂ ਨੂੰ ਇਨਸਾਫ ਮਿਲ ਸਕੇ।

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਨਾਲ ਪੰਜ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਮੌਤ

Published

on

death

ਅਹਿਮਦਾਬਾਦ, 28 ਨਵੰਬਰ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੱਲ੍ਹ ਰਾਤ ਕੋਵਿਡ-19 ਹਸਪਤਾਲ ਦੇ ਆਈ ਸੀ ਯੂ ਵਿੱਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ 26 ਹੋਰ ਮਰੀਜ਼ਾਂ ਨੂੰ ਬਚਾ ਲਿਆ। ਇਨ੍ਹਾਂ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦੇ ਬੀ ਥੇਵਾ ਨੇ ਦੱਸਿਆ ਕਿ ਆਨੰਦ ਬੰਗਲੋ ਚੌਕ ਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਵਿੱਚ ਪਹਿਲੀ ਮੰਜ਼ਿਲ ਉੱਤੇ ਬਣੇ ਆਈ ਸੀ ਯੂ ਵਿੱਚ ਕੱਲ੍ਹ ਦੇਰ ਰਾਤ ਲੱਗਭਗ ਸਾਢੇ 12 ਵਜੇ ਅੱਗ ਲੱਗ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਰਾਜਕੋਟ ਵਿੱਚ ਕੋਵਿਡ-19 ਹਸਪਤਾਲ ਵਿੱਚ ਕੱਲ੍ਹਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਤੇ ਇਸ ਘਟਨਾਬਾਰੇ ਗੁਜਰਾਤ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਹ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹੋਮ ਸੈਕਟਰੀ ਬੈਠਕ ਕਰਨਗੇ ਅਤੇ ਸਾਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਲਈ ਅਗਨੀ ਸੁਰੱਖਿਆ ਨਿਰਦੇਸ਼ ਜਾਰੀ ਕਰਨਗੇ।

Click Here To Read Latest Punjabi news

Continue Reading

ਰੁਝਾਨ