Submarine cables: China's new weapon to control cyberspace
Connect with us apnews@iksoch.com

ਅੰਤਰਰਾਸ਼ਟਰੀ

ਸਬ-ਮਰੀਨ ਕੇਬਲਜ਼ :ਚੀਨ ਦਾ ਸਾਈਬਰ ਸਪੇਸ ਨੂੰ ਕੰਟਰੋਲ ਕਰਨ ਦਾ ਨਵਾਂ ਹਥਿਆਰ

Published

on

ਵਾਸਿ਼ੰਗਟਨ, 10 ਜਨਵਰੀ – ਕੁਝ ਸਾਲ ਪਹਿਲਾਂ ਚੀਨੀ ਟੈਲੀਕਾਮ ਕੰਪਨੀ ਹੁਵਾਈ ਤੇ ਚੀਨੀ ਸਰਕਾਰ ਨਾਲ ਮਿਲੀਭੁਗਤ ਕਰਕੇ ਨਿੱਜੀ ਖਪਤਕਾਰਾਂ ਦੀ ਜਾਣਕਾਰੀ ਚੀਨੀ ਕਮਿਊਨਿਸਟ ਪਾਰਟੀ ਨਾਲ ਸਾਂਝੀ ਕਰਨ ਦੇ ਦੋਸ਼ ਲੱਗੇ ਸਨ। ਅੰਤਰਰਾਸ਼ਟਰੀ ਭਾਈਚਾਰਾ ਅੱਜਕੱਲ੍ਹ ਨਾ ਕੇਵਲ ਹੁਵੇਈ, ਬਲਕਿ ਜ਼ੈਡ-ਟੀ ਈ ਵਰਗੀਆਂ ਪ੍ਰਮੁੱਖ ਚੀਨੀ ਟੈਲੀਕਾਮ ਕੰਪਨੀਆਂ ਵੱਲੋਂ ਪੈਦਾ ਖਤਰੇ ਤੋਂ ਜਾਣੂ ਹੈ। ਅਮਰੀਕਾ ਹੁਵੇਈ ਨੂੰ ਸੁਰੱਖਿਆ ਲਈ ਖਤਰਾ ਮੰਨਦਾ ਹੈ ਤੇ ਉਸ ਨੂੰ ਸਰਕਾਰੀ ਠੇਕਿਆਂ ਵਿੱਚ ਬੋਲੀ ਲਗਾਉਣ ਦੇ ਅਯੋਗ ਠਹਿਰਾਇਆ ਹੋਇਆ ਹੈ। ਇਸ ਦੌਰਾਨ ਅਮਰੀਕੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਸਾਰੀਆਂ ਅਮਰੀਕੀ ਕੰਪਨੀਆਂ ਆਪਣੇ ਢਾਂਚੇ ਤੋਂ ਹੁਵੇਈ ਦੇ ਬਣੇ ਜੰਤਰ ਹਟਾਉਣਗੀਆਂ। ਹੁਵੇਈ ਜੰਤਰਾਂ ਨੂੰ ਬਦਲਣਤੇ ਆਇਆ ਸਾਰਾ ਖਰਚ ਅਮਰੀਕੀ ਸਰਕਾਰ ਉਠਾ ਰਹੀ ਹੈ। ਇਹ ਕਦਮ ਦੱਸਦਾ ਹੈ ਕਿ ਅਮਰੀਕਾ ਹੁਵੇਈ ਨੂੰ ਕਿੰਨਾ ਵੱਡਾ ਖਤਰਾ ਮੰਨਦਾ ਹੈ।
ਇੱਕ ਹੋਰ ਮਾਮਲੇ ਵਿੱਚ ਚੀਨ ਇੰਟਰਨੈਟ ਤੇ ਉਸ ਦੇ ਜ਼ਰੀਏ ਸੁਚਾਰੂ ਹੋਣ ਵਾਲੇ ਸਾਰੇ ਨਿੱਜੀ ਅਤੇ ਸੰਵੇਦਨਸ਼ੀਲ ਡੈਟੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ‘ਅੰਡਰ ਵਾਟਰ ਸਬਮਰੀਨ ਕੇਬਲਜ਼’ ਨੂੰ ਕੰਟਰੋਲ ਕਰ ਕੇ ਚੀਨ ਗਲੋਬਲ ਨੈਟਵਰਕ (ਸਾਈਬਰ ਸਪੇਸ) ਵਿੱਚ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲਗਭਗ 380 ਸਰਗਰਮ ਸਬਮਰੀਨ ਕੇਬਲਜ਼ ਨਾਲ ਵਿਸ਼ਵ ਦਾ 95 ਫੀਸਦੀ ਡੈਟਾ ਸੁਚਾਰੂ ਹੁੰਦਾ ਹੈ। ਡੈਟਾ ਟ੍ਰੈਫਿਕ ਦੀ ਭਾਰੀ ਤਾਦਾਦ ਇਨ੍ਹਾਂ ਲਾਈਨਾਂ ਨੂੰ ਦੇਸ਼ ਦੀ ਅਰਥ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਲਈ ਅਹਿਮ ਬਣਾ ਦਿੰਦੀ ਹੈ। ਅਮਰੀਕਾ ਤੇ ਹੋਰ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਅਹਿਮ ਕੇਬਲਾਂਤੇ ਹਮਲੇ ਅਤੇ ਜਾਸੂਸੀ ਦਾ ਖਤਰਾ ਵਧਦਾ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਹੁਵੇਈ ਟੈਕਨਾਲਾਜੀ ਕੰਪਨੀ ਦੀ ਸਹਾਇਕ ਕੰਪਨੀ ਹੁਵੇਈ ਮਰੀਨ ਸੰਸਾਰ ਭਰ ਵਿੱਚ ਲਗਭਗ ਨੱਬੇ ਸਬਮਰੀਨ ਕੇਬਲ ਪ੍ਰੋਜੈਕਟਾਂ ਨੂੰ ਬਣਾਉਣ ਜਾਂ ਉਨ੍ਹਾਂ ਨੂੰ ਅਪਗ੍ਰੇਡ ਕਰਨ ਤੇ ਕੰਮ ਕਰ ਰਹੀ ਹੈ। ਇਸ ਕੰਪਨੀ ਨੇ 2018 ਵਿੱਚ ਬਰਾਜੀਲ ਅਤੇ ਕੈਮਰੂਨ ਨੂੰ ਜੋੜਨ ਦੇ 3750 ਕੇਬਲ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਸੀ। ਇਸ ਦੇ ਇਲਾਵਾ ਕੰਪਨੀ ਨੇ ਯੂਰਪ, ਏਸ਼ੀਆ ਅਤੇ ਅਫਰੀਕਾ ਨੂੰ ਜੋੜਨ ਵਾਲੇ 7500 ਮੀਲ ਦੇ ਪ੍ਰੋਜੈਕਟਤੇ ਕੰਮ ਕੀਤਾ ਸੀ।
ਇਹ ਤੱਥ ਕਿ ਹੁਵੇਈ ਸੰਸਾਰ ਭਰ ਵਿੱਚ ਸਬਮਰੀਨ ਕੇਬਲਜ਼ ਬਣਾਉਣ ਤੇ ਅਪਗ੍ਰੇਡਿੰਗ ਦੇ ਕੰਮ ਵਿੱਚ ਸ਼ਾਮਲ ਹੈ, ਜੋ ਕਈ ਤਰ੍ਹਾਂ ਖਤਰਨਾਕ ਹੈ, ਅਮਰੀਕਾ ਹੁਵੇਈ ਨੂੰ ਸੁਰੱਖਿਆ ਲਈ ਖਤਰਾ ਮੰਨਦਾ ਹੈ। ਉਸ ਦਾ ਮੰਨਣਾ ਹੈ ਕਿ ਕੰਪਨੀ ਸਿਰਫ ਚੀਨੀ ਕਮਿਊਨਿਸਟ ਪਾਰਟੀ ਦਾ ਮੋਹਰਾ ਹੈ ਅਤੇ ਜੇ ਉਹ ਚਾਹੇਗਾ ਤਾਂ ਉਸ ਨੂੰ ਹੁੁਵੇਈ ਤੋਂ ਡਾਟਾ ਮਿਲ ਜਾਏਗਾ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੁਵੇਈ ਦੇ ਗਿਆਨ ਅਤੇ ਅੰਡਰ ਵਾਟਰ ਕੇਬਲਾਂ ਤੱਕ ਉਸ ਦੀ ਪਹੁੰਚ ਨੂੰ ਦੇਖਦੇ ਹੋਏ ਸੀ ਸੀ ਪੀ ਡੈਟੇ ਦੇ ਪ੍ਰਵਾਹ ਦੀ ਨਿਗਰਾਨੀ ਦੇ ਲਈ ਕੇਬਲਾਂ ਦੇ ਨਾਲ ਉਪਕਰਣ ਫਿਟ ਕਰਵਾ ਸਕਦਾ ਹੈ।

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਦੇ ਸ਼ਾਹੀ ਮੈਂਬਰ ਪਾਕਿਸਤਾਨ ਵਿੱਚ ਹੌਬਾਰਾ ਦਾ ਸ਼ਿਕਾਰ ਕਰਨਗੇ

Published

on

ਇਸਲਾਮਾਬਾਦ, 22 ਜਨਵਰੀ – ਖੁਸ਼ਾਮਦ ਅਤੇ ਖਿਦਮਤ ਦੇ ਨਾਲ ਆਰਥਿਕ ਲਾਭ ਕਮਾਉਣ ਦੇ ਉਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਬਹਿਰੀਨ ਦੇ ਸ਼ਾਹੀ ਪਰਵਾਰ ਦੀ ਬਲੋਚਿਸਤਾਨ ਯਾਤਰਾ ਲਈ ਤਿਆਰੀ ਕਰ ਰਹੀ ਹੈ। ਸ਼ਾਹੀ ਪਰਵਾਰ ਇੱਥੇ ਖਤਮ ਹੋ ਰਹੇ ਹੌਬਾਰਾ ਬਸਟਰਡ ਦੇ ਸ਼ਿਕਾਰ ਲਈ 22 ਜਨਵਰੀ ਤੋਂ 24 ਜਨਵਰੀ ਤੱਕ ਰਹੇਗਾ। ਸ਼ਾਹੀ ਪਰਵਾਰ ਤੋਂ ਆਉਣ ਵਾਲਿਆਂ ਵਿੱਚ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਬਿਨ-ਸਲਮਾਨ-ਅਲ ਖਲੀਫਾ ਅਤੇ ਆਬੂਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਜ਼ਾਇਦ-ਅਲ-ਰਹਿਮਾਨ ਹਨ। ਇਹ ਨਿੱਜੀ ਯਾਤਰਾ ਹੋਵੇਗੀ।
ਹੌਬਾਰਾ ਬਸਟਰਡ ਅੰਤਰਰਾਸ਼ਟਰੀ ਪੱਧਰ ਉੱਤੇ ਅਲੋਪ ਹੋ ਰਹੇ ਪੰਛੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਇਸ ਦਾ ਸ਼ਿਕਾਰ ਕਰਨ ਦੀ ਪਾਕਿਸਤਾਨ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ। ਪਾਕਿਸਤਾਨ ਨੇ ਖਾੜੀ ਦੇਸ਼ਾਂ ਦੇ ਖਾਸ ਲੋਕਾਂ ਲਈ ਇਨ੍ਹਾਂ ਦੇ ਸ਼ਿਕਾਰ ਦਾ ਸਪੈਸ਼ਲ ਪਰਮਿਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 10 ਸਾਲਾ ਬੱਚੇ ਅਹਿਮਦ ਹਸਨ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਫਾਲਕਨ ਪੰਛੀ ਦੇ ਸ਼ਿਕਾਰ `ਤੇ ਵੀ ਪਾਬੰਦੀ ਲਈ ਪਟੀਸ਼ਨ ਦਾਇਰ ਕੀਤੀ ਸੀ। ਪਾਕਿਸਤਾਨ ਵਿੱਚ ਸ਼ਿਕਾਰ ਦੇ ਕਾਨੂੰਨ ਦਾ ਵਜੂਦ ਨਹੀਂ ਹੈ। ਹਾਲਾਤ ਇਹ ਹਨ ਕਿ ਮਾਰਖੋਰੀ ਘੁਮਾਉਦਾਰ ਸਿੰਙਾਂ ਵਾਲੀ ਬੱਕਰੀ ਦਾ ਸ਼ਿਕਾਰ ਵੀ ਮੋਟਾ ਧਨ ਲੈ ਕੇ ਕਰਾਇਆ ਜਾਂਦਾ ਹੈ, ਜਦ ਕਿ ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਹਰ ਸਾਲ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ ਹੌਬਾਰਾ ਬਸਟਰਡ ਦੇ ਸ਼ਿਕਾਰ ਦੀ ਇਜਾਜ਼ਤ ਦਿੰਦਾ ਹੈ। ਇਸ ਵਾਰ ਉਸ ਨੇ ਬਹਿਰੀਨ ਅਤੇ ਹੋਰ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ 100-100 ਹੌਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਹੌਬਾਰਾ ਬਸਟਰਡ ਨੂੰ ਭਾਰਤ ਵਿੱਚ ਸੋਨ ਚਿੜੀਆ ਅਤੇ ਪਾਕਿਸਤਾਨ ਵਿੱਚ ਤਲੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਬਗ਼ਦਾਦ `ਚ ਦੋ ਆਤਮਘਾਤੀ ਬੰਬ ਧਮਾਕਿਆਂ ਵਿੱਚ 28 ਲੋਕਾਂ ਦੀ ਮੌਤ

Published

on

ਬਗ਼ਦਾਦ, 22 ਜਨਵਰੀ – ਰਾਜਧਾਨੀ ਬਗ਼ਦਾਦ ਦੇ ਭੀੜ ਭਰੇ ਬਾਜ਼ਾਰ ਵਿੱਚ ਕੱਲ੍ਹ ਹੋਏ ਦੋ ਆਤਮਘਾਤੀ ਧਮਾਕਿਆਂ ਵਿੱਚ ਘੱਟੋ-ਘੱਟ 28 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜ਼ਖਮੀ ਹੋ ਗਏ।
ਇਸ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਤੋਂ ਪੈਦਾ ਹੋਏ ਤਣਾਅ ਤੇ ਆਰਥਕ ਸੰਕਟ ਦੌਰਾਨ ਇਹ ਆਤਮਘਾਤੀ ਹਮਲੇ ਬਗ਼ਦਾਦ ਦੇ ਬਾਬ ਅਲ ਸ਼ਾਰਕੀ ਵਪਾਰਕ ਖੇਤਰ ਵਿੱਚ ਹੋਏ ਹਨ। ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਇਰਾਕੀ ਫੌਜ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 28 ਲੋਕ ਮਾਰੇ ਗਏ ਅਤੇ 73 ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਹਸਪਤਾਲ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਵਿੱਚ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋਏ ਹਨ। ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਵਿਚਲੇ ਸਾਰੇ ਹਸਪਤਾਲ ਜ਼ਖਮੀਆਂ ਦੇ ਇਲਾਜ ਕਰ ਰਹੇ ਹਨ।ਫੌਜ ਦੇ ਬੁਲਾਰੇ ਯਾਹੀਆ ਰਸੂਲ ਨੇ ਕਿਹਾ ਕਿ ਸੁਰੱਖਿਆ ਦਸਤੇ ਦੋ ਹਮਲਾਵਰਾਂ ਦਾ ਪਿੱਛਾ ਕਰ ਰਹੇ ਸਨ, ਜਿਨ੍ਹਾਂ ਨੇ ਤੇਰਨ ਚੌਕ ਨੇੜੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।

Continue Reading

ਅੰਤਰਰਾਸ਼ਟਰੀ

ਬਾਈਡੇਨ ਵੱਲੋਂ ਅਹੁਦਾ ਸੰਭਾਲਦੇ ਸਾਰ 15 ਆਦੇਸ਼ਾਂ ਉੱਤੇ ਦਸਖ਼ਤ

Published

on

biden
  • ਸੰਸਾਰ ਸਿਹਤ ਸੰਗਠਨ ਵਿੱਚ ਅਮਰੀਕਾ ਫਿਰ ਸ਼ਾਮਲ
    ਵਾਸ਼ਿੰਗਟਨ, 21 ਜਨਵਰੀ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਦੇ ਸਾਰ 15 ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰ ਦਿੱਤੇ ਹਨ, ਜਿਨ੍ਹਾਂ ਵਿਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕਤ ਦੀਆਂ ਖਾਸ ਵਿਦੇਸ਼ ਨੀਤੀਆਂ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ ਫ਼ੈਸਲਿਆਂ ਨੂੰ ਪਲਟਣ ਵਾਲੇ ਹਨ।
    ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਦੇ ਨਾਲ ਵਾਤਾਵਰਣ ਤਬਦੀਲੀ ਬਾਰੇ ਪੈਰਿਸ ਸਮਝੌਤੇ ਵਿਚ ਮੁੜ ਕੇ ਸ਼ਾਮਲ ਹੋਣਾ ਸ਼ਾਮਲ ਹੈ। ਇੱਕ ਹੋਰ ਫੈਸਲੇ ਨਾਲ ਅਮਰੀਕਾ ਫਿਰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਸ਼ਾਮਲ ਹੋਣ ਲੱਗਾ ਹੈ। ਇਸ ਦੇ ਵੱਖ ਹੋਣ ਲਈ ਜਿਹੜੀ ਪ੍ਰਕਿਰਿਆ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਕੀਤੀ ਸੀ, ਉਹ ਬਾਇਡੇਨ ਨੇ ਰੋਕ ਦਿੱਤੀ ਹੈ। ਨਵੇਂ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ ਦੀ ਯਾਤਰਾ ਉੱਤੇ ਡੋਨਾਲਡ ਟਰੰਪ ਵੱਲੋਂ ਲਾਈ ਪਾਬੰਦੀ ਹਟਾਉਣ ਅਤੇ ਮੈਕਸੀਕੋ ਬਾਰਡਰ ਉੱਤੇ ਕੰਧ ਬਣਾਉਣ ਦਾ ਕੰਮ ਵੀ ਰੋਕਣਦਾ ਹੁਕਮ ਜਾਰੀ ਕਰ ਦਿੱਤਾ ਹੈ। ਇਨ੍ਹਾਂ ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰਨ ਮਗਰੋਂਰਾਸ਼ਟਰਪਤੀ ਜੋਅ ਬਾਇਡੇਨ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਨ੍ਹਾਂ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਅਮਰੀਕੀ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲੱਗਾ ਹਾਂ, ਅਜੇ ਲੰਬੀ ਯਾਤਰਾ ਕਰਨੀ ਹੈ। ਇਹ ਸਿਰਫ ਕਾਰਜਕਾਰੀ ਆਦੇਸ਼ ਹਨ। ਇਹ ਜ਼ਰੂਰੀ ਹਨ, ਪਰ ਜੋ ਅਸੀਂ ਕਰਨ ਵਾਲੇ ਹਾਂ, ਉਸ ਲਈ ਸਾਨੂੰ ਬਿੱਲਾਂ ਦੀ ਲੋੜ ਪਵੇਗੀ।’ ਬਾਇਡੇਨ ਨੇ ਕਿਹਾ ਕਿ ਉਹ ਅਜੇ ਹੋਰ ਆਦੇਸ਼ਾਂ ਉੱਤੇਵੀ ਦਸਖ਼ਤ ਕਰਨ ਵਾਲੇ ਹਨ।
    ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਪਹਿਲਾ ਆਦੇਸ਼ 100 ਦਿਨ ਮਾਸਕ ਲਾਉਣ ਵਾਲਾ ਸੀ, ਜਿਸ ਵਿਚ ਦੇਸ਼ ਦੀ ਜਨਤਾ ਨੂੰ 100 ਦਿਨ ਤੱਕ ਮਾਸਕ ਲਾਉਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਬਾਇਡੇਨ ਨੇ ਅਹੁਦਾ ਸੰਭਾਲਦੇ ਸਾਰ ਦੇਸ਼ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਵਿਚ ਮੁੜ ਸ਼ਾਮਲ ਕਰਨ ਦੇ ਕਾਰਜਕਾਰੀ ਆਦੇਸ਼ ਉੱਤੇ ਦਸਖ਼ਤ ਕਰ ਦਿੱਤੇ ਹਨ। ਯੂ ਐੱਨ ਓ ਦੇ ਸੈਕਟਰੀ ਜਨਰਲ ਐਂਟੋਨੀਓ ਗੁਤਾਰੇਸ ਨੇ ਇਸ ਸੰਗਠਨ ਵਿੱਚ ਅਮਰੀਕਾ ਦੇ ਮੁੜ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਇੱਕ ਹੋਰ ਹੁਕਮ ਰਾਹੀਂ ਜੋਅ ਬਾਇਡੇਨ ਨੇ ਪੈਰਿਸ ਵਾਤਾਵਰਣ ਸਮਝੌਤੇ ਵਿਚ ਵੀ ਅਮਰੀਕਾ ਮੁੜ ਸ਼ਾਮਲ ਕਰ ਦਿੱਤਾ ਹੈ।ਨਵੀਂ ਪ੍ਰੈੱਸ ਸੈਕਟਰੀ ਜੇਨ ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਬਾਇਡੇਨ ਨੇ ਨਸਲੀ ਬਰਾਬਰੀ ਨੂੰ ਵਧਾਉਣਤੇ ਫੈਡਰਲ ਪ੍ਰੋਗਰਾਮਾਂ ਤੇ ਸੰਸਥਾਵਾਂ ਵਿਚ ਸੰਸਥਾਤਮਕ ਨਸਲਵਾਦ ਨੂੰ ਜੜ੍ਹੋਂ ਖਤਮ ਕਰਨ ਦੇ ਸਰਕਾਰੀ ਯਤਨ ਸ਼ੁਰੂ ਕਰ ਦਿੱਤੇ ਹਨ। ਜੋਅ ਬਾਇਡੇਨ ਨੇ ਅਟਾਰਨੀ ਜਨਰਲ ਨਾਲ ਵਿਚਾਰ ਦੇ ਬਾਅਦ ਅੰਦਰੂਨੀ ਸੁਰੱਖਿਆ ਮੰਤਰੀ ਨੂੰ ਇਹਕਿਹਾ ਹੈ ਕਿ ਡੀ ਸੀ ਏ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਐਰਾਈਵਲਜ਼) ਨੂੰ ਬਚਾਉਣ ਲਈ ਯੋਗ ਕਾਰਵਾਈਕਰਨ। ਇਹ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਕਤੀ ਰਾਹਤ ਵੀਦੇਵੇਗਾ, ਜਿਹੜੇਇਸ ਦੇਸ਼ ਵਿੱਚ ਓਦੋਂਆਏ ਸਨ, ਜਦੋਂ ਉਹ ਬੱਚੇ ਸਨ। ਪ੍ਰੈੱਸ ਸੈਕਟਰੀਦੇ ਮੁਤਾਬਕ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਤੋਂ ਆ ਰਹੇ ਲੋਕਾਂ ਉੱਤੇਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾਅਤੇ ਮੈਕਸੀਕੋ ਬਾਰਡਰ ਉੱਤੇ ਬਣਨ ਵਾਲੀ ਕੰਧ ਦੀ ਉਸਾਰੀਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਟੈਕਸਾਸ ਵਿਚ ਸਮੁੰਦਰੀ ਕੰਢੇ ਵਾਲੀਆਂ ਰਿਫਾਇਨਰੀਆਂ ਵਿਚ ਐਲਬਰਟਾ ਤੇਲ ਰੇਤ ਨੂੰ ਜੋੜਨ ਦੀ ਕ੍ਰਿਸਟੋਨ ਐਕਸਐੱਲ ਪਾਪੀਪਲਾਈਨ ਦਾ ਪ੍ਰਾਜੈਕਟ ਖਤਮ ਕਰ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕਾ ਅਤੇ ਕੈਨੇਡਾ ਵਿਚ ਤਣਾਅ ਪੈਦਾ ਹੋ ਸਕਦਾ ਹੈ।
    ਇੱਕ ਖਬਰ ਦੇ ਮੁਤਾਬਕ ਜੋਅ ਬਾਇਡੇਨ ਸਰਕਾਰ ਨੇ ਸਾਰੀਆਂ ਏਜੰਸੀਆਂ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂਬੀਤੇ ਦਿਨੀਂਲਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਸਾਰੇ ਕਾਨੂੰਨੀ ਕਦਮ ਚੁੱਕਣ ਨੂੰ ਕਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਐੱਲ ਜੀ ਬੀ ਟੀ ਕਿਊ ਲੋਕਾਂ ਨਾਲ ਕੰਮ ਕਰਨ ਦੇ ਸਥਾਨਾਂ ਉੱਤੇ ਵਿਤਕਰਾ ਨਾ ਹੋਵੇ। ਬਾਇਡੇਨ ਅਗਲੇ ਮਹੀਨੇ ਕਾਂਗਰਸ ਦੇ ਸਾਹਮਣੇ ਆਮ ਲੋਕਾਂ ਨੂੰ ਵੱਡੇ ਪੱਧਰ ਉੱਤੇ ਆਰਥਿਕ ਮਦਦ ਦੇਣ ਲਈ 1.9 ਟ੍ਰਿਲੀਅਨ ਡਾਲਰ ਦੇ ‘ਬਿਲਡ ਬੈਂਕ ਬੈਟਰ ਰਿਕਵਰੀ ਪਲਾਨ ਪੈਕਜ’ ਦੀ ਮੰਗ ਕਰਨਗੇ। ਇਹ ਪੈਕੇਜ ਕੋਵਿਡ-19 ਕਾਰਨ ਹੋਈ ਆਰਥਿਕ ਤੰਗੀ ਦੂਰ ਕਰਨ ਲਈ ਹੋਵੇਗਾ। ਬਾਇਡੇਨਨੇ ਸਟੂਡੈਂਟ ਲੋਨ ਦੀ ਕਿਸ਼ਤ ਵਾਪਸੀ ਵੀ ਸਤੰਬਰ ਤੱਕ ਟਾਲ ਦਿੱਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca