STF Mohali team nabs Rano's former sarpanch with government access
Connect with us [email protected]

ਅਪਰਾਧ

ਐਸ ਟੀ ਐਫ ਮੁਹਾਲੀ ਦੀ ਟੀਮ ਨੇ ਸਰਕਾਰੀ ਪਹੁੰਚ ਵਾਲਾ ਰਾਣੋ ਦਾ ਸਾਬਕਾ ਸਰਪੰਚ ਦਬੋਚਿਆ

Published

on

STF Mohali

ਜਗਰਾਉਂ, 7 ਨਵੰਬਰ – ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਦੀ ਮੁਹਾਲੀ ਟੀਮ ਵੱਲੋਂ ਨਾਨਕਸਰ ਕਲੇਰਾਂ ਵਿਖੇ ਕੱਲ੍ਹ ਰਾਤ ਇੱਕ ਵੱਡੇ ਛਾਪੇ ਵਿੱਚ ਪਿੰਡ ਰਾਣੋ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਉਸ ਦੇ ਨਾਲ ਹੀ ਦੋ ਹੋਰਨਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਪਤਾ ਲੱਗਾ ਹੈ ਕਿ ਫੜੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਪੈੜ ਐਸ ਟੀ ਐਫ ਦੀ ਟੀਮ ਵੱਲੋਂਬੜੇ ਚਿਰ ਤੋਂ ਦੱਬੀ ਜਾ ਰਹੀ ਸੀ ਤੇ ਜਦੋਂ ਉਹ ਨਾਨਕਸਰ ਵਿਖੇ ਪੁੱਜਾ ਤਾਂ ਇਸ ਟੀਮ ਨੇ ਸਰਪੰਚ ਅਤੇ ਹੋਰ ਕਈ ਹੋਰਨਾਂ ਨੂੰ ਘੇਰ ਲਿਆ। ਦੱਸਿਆ ਗਿਆ ਹੈ ਕਿ ਗੁਰਦੀਪ ਸਿੰਘ ਰਾਣੋ ਦਾ ਰਵੇਲ ਸਿੰਘ ਨਾਂਅ ਦੇ ਹੋਰ ਨੌਜਵਾਨ ਨਾਲ ਪੈਸੇ ਦੇ ਲੈਣ-ਦੇਣ ਬਾਰੇ ਪਿਛਲੇ ਕਾਫ਼ੀ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ। ਪੁਲਸ ਨੇ ਦੋਵਾਂ ਨੂੰ ਦਬੋਚ ਲਿਆ ਤੇ ਕਿਹਾ ਜਾਂਦਾ ਹੈ ਕਿ ਮੌਕੇ ਤੋਂ ਇਹ ਟੀਮ ਨਾਨਕਸਰ ਦੇ ਇੱਕ ਬਾਬੇ ਦੇ ਸੇਵਾਦਾਰ ਨੂੰ ਵੀ ਲੈ ਗਈ ਸੀ, ਪਰ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਹੈ। ਐਸ ਟੀ ਐਫ ਦੀ ਟੀਮ ਵੱਲੋਂ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਵੱਡੀ ਪੁਲਸ ਫੋਰਸ ਨਾਲ ਛਾਪੇਮਾਰੀ ਦੀ ਘਟਨਾ ਦੇ ਪਿੱਛੇ ਮੁੱਖ ਕਾਰਨ ਕੀ ਹੈ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਇਸ ਬਾਰੇ ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਕੁਝ ਵਿਸਥਾਰ ਵਿੱਚ ਪਤਾ ਹੋਣ ਤੋਂ ਇਨਕਾਰ ਕੀਤਾ ਹੈ, ਪਰ ਇਹ ਪੁਸ਼ਟੀ ਕੀਤੀ ਹੈ ਕਿ ਐਸ ਟੀ ਐਫ ਟੀਮ ਗੁਰਦੀਪ ਸਿੰਘ ਰਾਣੋ ਅਤੇ ਹੋਰਨਾਂ ਨੂੰ ਲੈ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸ ਟੀ ਐਫ ਦੀ ਟੀਮ ਵੱਲੋਂਫੜਿਆ ਗਿਆ ਸਾਬਕਾ ਸਰਪੰਚ ਰਾਣੋ ਪੰਜਾਬ ਸਰਕਾਰ ਵਿੱਚ ਚੰਗਾ ਰਸੂਖ ਰੱਖਦਾ ਹੈ ਤੇ ਉਸ ਦੇ ਕਈ ਵੱਡੇ ਕਾਂਗਰਸੀਆਂ ਤੇ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਸਮੇਂ ਵੱਡੇ ਅਕਾਲੀ ਆਗੂਆਂ ਨਾਲ ਸਬੰਧ ਰਹੇ ਹਨ ਤੇ ਉਸ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੱਡੇ ਪੁਲਸ ਅਧਿਕਾਰੀਆਂ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ। ਇਸ ਕੇਸ ਦੀ ਤਸਵੀਰ ਬਾਅਦ ਵਿੱਚ ਸਾਫ ਹੋਵੇਗੀ।

Click Here To Read Punjabi Crime News

ਅਪਰਾਧ

ਜੰਮੂ-ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਦਾ ਜ਼ਮੀਨ ਘਪਲਾ

Published

on

land scam

ਸ਼੍ਰੀਨਗਰ, 24 ਨਵੰਬਰ – ਜੰਮੂ-ਕਸ਼ਮੀਰ ਦੇ ਇਤਿਹਾਸ ਦੇ ਸਭ ਤੋਂ ਵੱਡੇ ਜ਼ਮੀਨ ਘਪਲੇ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਹਜ਼ਾਰ ਕਰੋੜ ਦੇ ਇਸ ਘਪਲੇ ਵਿੱਚ ਕਈ ਪਾਰਟੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਗੱਲ ਨਿਕਲੀ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲੇ ਨੇਤਾਵਾਂ ਤੇ ਅਫਸਰਾਂ ਦੀ ਲਿਸਟ ਬਾਹਰ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਖਾਸ ਗੱਲ ਇਹ ਹੈ ਕਿ ਇਸ ਘਪਲੇ ਵਿੱਚ ਪੀ ਡੀ ਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਬੋ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੀ ਰਿਸ਼ਤੇਦਾਰ ਸ਼ਹਿਜਾਦਾ ਬਾਨੋ, ਐਜਾਜ਼ ਹੁਸੈਨ ਅਤੇ ਇਫਤੀਕਾਰ ਦਰਬੋ ਦੇ ਨਾਮ ਸਾਹਮਣੇ ਆਏ ਹਨ। ਇਸ ਦੇ ਨਾਲ ਕਾਂਗਰਸ ਨੇਤਾ ਕੇ ਕੇ ਅਮਲਾ ਉਤੇ ਵੀ ਇਸ ਘਪਲੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਸਭ ਆਗੂਆਂ ਤੋਂ ਜ਼ਮੀਨ ਵਾਪਸ ਲਈ ਜਾਵੇਗੀ।
ਕਾਂਗਰਸ ਨੇਤਾ ਕੇ ਕੇ ਅਮਲਾ ਦੀ ਰਿਸ਼ਤੇਦਾਰ ਰਚਨਾ ਅਮਲਾ, ਵੀਣਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਇਸ ਲਿਸਟ ਵਿੱਚ ਹਨ। ਇਸ ਤੋਂ ਇਲਾਵਾ ਮੁਸ਼ਤਾਕ ਅਹਿਮਦ ਚਾਇਆ, ਮੁਹੰਮਦ ਸ਼ਫੀ ਪੰਡਤ, ਮਿਸ ਨਿਕਹਤ ਪੰਡਤ, ਸਈਅਦ ਮੁਜ਼ੱਫਰ ਆਗਾ, ਸਈਅਦ ਅਖਨੂਨ, ਐਮ ਵਾਈ ਖਾਨ, ਅਬਦੁਲ ਮਜੀਨ ਵਾਣੀ, ਐਨ ਸੀ ਦੇ ਅਸਲਮ ਗੋਨੀ, ਹਰੂਨ ਚੌਧਰੀ, ਐਨ ਸੀ ਦੇ ਸੱਜਾਦ ਕਿਚਲੂ, ਤਨਵੀਰ ਕਿਚਲੂ ਅਤੇ ਹੋਰ ਲੋਕ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 1999 ਤੋਂ ਪਹਿਲਾਂ ਜੋ ਸਰਕਾਰੀ ਜ਼ਮੀਨ ਸੀ, ਉਸ ਨੂੰ ਗਰੀਬ ਤਬਕੇ ਦੇ ਲੋਕਾਂ ਨੂੰ ਬਾਕਾਇਦਾ ਦੇਣ ਦੇ ਲਈ ਰੌਸ਼ਨੀ ਐਕਟ ਬਣਾਇਆ ਗਿਆ ਸੀ। ਇਸ ਦਾ ਦੂਜਾ ਮੰਤਵ ਪਾਵਰ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਉਸ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰੋਜੈਕਟ ਵਿੱਚ ਲਾਇਆ ਜਾ ਸਕੇ। 2001 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਵਿੱਚ ਸਮੇਂ-ਸਮੇਂ ਉਤੇ ਸੋਧ ਕੀਤੀ ਜਾਂਦੀ ਰਹੀ। ਸਮੇਂ-ਸਮੇਂ ਉਤੇ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਲਗਾਤਾਰ ਸਿਆਸਤਦਾਨਾਂ ਨੂੰ ਫਾਇਦਾ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਰਿਹਾ।

Continue Reading

ਅਪਰਾਧ

ਬੇਟੀ ਦੇ ਘਰ ਪੁਲਸ ਰੇਡ ਮੌਕੇ ਬਜ਼ੁਰਗ ਮਾਂ ਦੀ ਤਬੀਅਤ ਵਿਗੜਨ ਨਾਲ ਮੌਤ

Published

on

death
  • ਪੁਲਸ ਉੱਤੇ ਧੱਕਾ ਦੇ ਕੇ ਬਜ਼ੁਰਗ ਨੂੰ ਸੁੱਟਣ ਦਾ ਦੋਸ਼
    ਮੋਗਾ, 24 ਨਵੰਬਰ – ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਸ ਪਿੰਡ ਦੌਲੇਵਾਲਾ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਉਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਦੀ ਪੁਲਸ ਦੀ ਰੇਡ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਵਾਇਆ ਗਿਆ। ਓਥੇ ਉਸ ਦੀ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਰੇਡ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
    ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਚੌਕੀ ਦੌਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੂੰ ਨਸ਼ਾ ਤਸਕਰੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਕਾਰਨ ਉਹ ਰੇਡ ਕਰਨ ਪਹੁੰਚੇ ਸਨ। ਜਿਸ ਘਰ ਵਿੱਚ ਪੁਲਸ ਨੇ ਰੇਡ ਕੀਤੀ, ਉਸ ਵਿਅਕਤੀ ਦੀ ਸੱਸ ਗੁਰਦੀਪ ਕੌਰ 60 ਸਾਲ ਉਥੇ ਆਈ ਹੋਈ ਸੀ। ਪੁਲਸ ਵੱਲੋਂ ਪੂਰੇ ਘਰ ਦੀ ਸਰਚ ਕਰਨ ਉਤੇ ਉਥੋਂ ਕੁਝ ਨਹੀਂ ਮਿਲਿਆ ਤਾਂ ਪੁਲਸ ਖਾਲੀ ਹੱਥ ਪਰਤ ਗਈ। ਕੁਝ ਦੇਰ ਬਾਅਦ ਪਤਾ ਲੱਗਾ ਕਿ ਪੁਲਸ ਰੇਡ ਦੌਰਾਨ ਗੁਰਦੀਪ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਬੇਟੇ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਪੁਲਸ ਨੇ ਉਸ ਦੀ ਭੈਣ ਦੇ ਘਰ ਰੇਡ ਦੌਰਾਨ ਉਸ ਦੀ ਮਾਤਾ ਗੁਰਦੀਪ ਕੌਰ ਨੂੰ ਧੱਕਾ ਦਿੱਤਾ ਸੀ।

Continue Reading

ਅਪਰਾਧ

ਬਜ਼ੁਰਗ ਜੋੜੇ ਤੋਂ 2.50 ਲੱਖ ਖੋਹ ਕੇ ਤਿੰਨ ਲੁਟੇਰੇ ਫਰਾਰ

Published

on

roobers

ਨੂਰਮਹਿਲ, 24 ਨਵੰਬਰ – ਜੰਡਿਆਲਾ-ਜਲੰਧਰ ਰੋਡ ਉੱਤੇ ਥਾਬਲਕੇ ਪਿੰਡ ਨੇੜੇ ਕੱਲ੍ਹ ਦੁਪਹਿਰ ਬਾਈਕ ਸਵਾਰ ਬਜ਼ੁਰਗ ਜੋੜੇ ਤੋਂ 2.50 ਲੱਖ ਰੁਪਏ ਖੋਹ ਕੇ ਬਾਈਕ ਸਵਾਰ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਬਜ਼ੁਰਗ ਜੋੜੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮਹਿਲਾ ਨੂੰ ਗੰਭੀਰ ਸੱਟਾਂ ਲੱਗਣ ਦੇ ਬਾਅਦ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ।
ਬਜ਼ੁਰਗ ਜੋੜੇ ਦੇ ਜਵਾਈ ਪ੍ਰਦੀਪ ਕੁਮਾਰ ਪਿੰਡ ਚੂਹੇਕੀ ਨੇ ਦੱਸਿਆ ਕਿ ਉਸ ਦੇ ਸਹੁਰੇ ਬਲਵਿੰਦਰ ਸਿੰਘ ਅਤੇ ਸੱਸ ਬਲਵਿੰਦਰ ਕੌਰ ਪਿੰਡ ਲੱਖਣਕੇ ਪੱਡਾ ਥਾਣਾ ਸੁਭਾਨਪੁਰ, ਕਪੂਰਥਲਾ ਕੱਲ੍ਹ ਦੁਪਹਿਰੇ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆਏ ਸਨ। ਕੱਲ੍ਹਉਨ੍ਹਾਂ ਦੀ 2.50 ਲੱਖ ਰੁਪਏ ਦੀ ਕਮੇਟੀ ਨਿਕਲੀ ਸੀ ਅਤੇ ਕਮੇਟੀ ਦੇ ਪੈਸੇ ਬੈਗ ਵਿੱਚ ਪਾ ਕੇ ਉਹ ਪਿੰਡ ਤੋਂ ਦੁਪਹਿਰ ਬਾਅਦ ਨਿਕਲੇ ਸਨ ਕਿ ਥਾਬਲਕੇ ਪਿੰਡ ਦੇ ਨੇੜੇ ਬਾਈਕ ‘ਤੇ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਦਾਤਰ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਬਾਈਕ ਬੇਕਾਬੂ ਹੋਣ ਕਾਰਨ ਉਸ ਦੇ ਸੱਸ-ਸਹੁਰਾ ਡਿੱਗ ਗਏ ਅਤੇ ਲੁਟੇਰਿਆਂ ਨੇ ਸੱਸ ਬਲਵਿੰਦਰ ਕੌਰ ਦੇ ਹੱਥ ਵਿੱਚ ਫੜਿਆ ਬੈਗ ਖੋਹਣ ਦੀ ਕੋਸ਼ਿਸ ਕੀਤੀ। ਜਦ ਉਨ੍ਹਾਂ ਨੇ ਬੈਗ ਨਾ ਛੱਡਿਆ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ਉਤੇ ਦਾਤਰ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਲੁਟੇਰੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਦੇ ਬਾਅਦ ਸਹੁਰੇ ਬਲਵਿੰਦਰ ਸਿੰਘ ਨੇ ਪੁਲਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਪਿੱਛੋਂ ਆਏ ਅਤੇ ਆਉਂਦੇ ਹੀ ਵਾਰ ਕਰ ਦਿੱਤਾ, ਜਿਸ ਕਾਰਨ ਬਾਈਕ ਬੇਕਾਬੂ ਹੋ ਗਈ ਅਤੇ ਦੋਵੇਂ ਸੜਕ ‘ਤੇ ਡਿੱਗ ਪਏ। ਰਾਹੀਆਂ ਨੇ ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਜੰਡਿਆਲੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਬਲਵਿੰਦਰ ਕੌਰ ਦੀ ਗੰਭੀਰ ਹਾਲਤ ਦੇਖ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

Continue Reading

ਰੁਝਾਨ