SpaceX sent 143 satellites into space
Connect with us [email protected]

ਅੰਤਰਰਾਸ਼ਟਰੀ

ਸਪੇਸ ਐਕਸ ਨੇ 143 ਉਪ ਗ੍ਰਹਿਆਂ ਨੂੰ ਪੁਲਾੜ `ਚ ਭੇਜਿਆ

Published

on

spacecraft successfully returned

ਸਾਨ ਫਰਾਂਸਿਸਕੋ, 26 ਜਨਵਰੀ – ਏਲਨ ਮਸਕ ਵੱਲੋਂ ਚੱਲਦੇ ਸਪੇਸ ਐਕਸ ਨੇ ਕੱਲ੍ਹ 143 ਛੋਟੇ ਉਪ ਗ੍ਰਹਿਆਂ ਦੇ ਨਾਲ ਆਪਣੇ ਨਵੇਂ ਰਾਇਡਸ਼ੇਅਰਿੰਗ ਮਿਸ਼ਨ ਨੂੰ ਲਾਂਚ ਕਰ ਦਿੱਤਾ ਹੈ।
ਇਹ ਪੁਲਾੜ ਤੇ ਇੱਕ ਸਿੰਗਲ ਰਾਕੇਟ ਲਈ ਇੱਕ ਨਵਾਂ ਰਿਕਾਰਡ ਹੈ। ਫਲੋਰੀਡਾ ਵਿਚਲੇ ਕੇਪ ਕੇਨੇਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਐਤਵਾਰ ਨੂੰ ਟਰਾਂਸਪੋਰਟਰ-1 ਮਿਸ਼ਨ ਦੇ ਨਾਂਅ ਨਾਲ ਦੋ ਪੱਧਰੀ ਫਾਲਕਨ ਰਾਕੇਟ ਇਨ੍ਹਾਂ ਉਪ ਗ੍ਰਹਿਆਂ ਨੂੰ ਛੱਡਿਆ ਗਿਆ। ਸਪੇਸ ਫਾਲਕਨ ਨੇ ਆਪਣੇ ਟਵੀਟ ਵਿੱਚ ਕਿਹਾ, ‘ਫਾਲਕਨ-9 ਨੇ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ। ਕਿਸੇ ਇਕੱਲੇ ਮਿਸ਼ਨ ਵਿੱਚ ਲਾਂਚ ਕੀਤੀ ਇਹ ਸਭ ਤੋਂ ਵੱਡੀ ਲਾਂਚਿੰਗ ਹੈ, ਜੋ ਸਪੇਸ ਐਕਸ ਦੇ ਪਹਿਲੇ ਸਮਾਲਸੈਟ ਰਾਈਡਸ਼ੇਅਰ ਪ੍ਰੋਗਰਾਮ ਮਿਸ਼ਨ ਦੇ ਲਈ ਸਮਰਪਿਤ ਸੀ। ਸਪੇਸ ਐਕਸ ਦੇ ਮੁਤਾਬਕ ‘ਇਹ ਰਾਈਡਸ਼ੇਅਰ ਪ੍ਰੋਗਰਾਮ ਛੋਟੀ ਸੈਟੇਲਾਈਟ ਕੰਪਨੀਆਂ ਨੂੰ ਪੁਲਾੜ ਤੱਕ ਪਹੁੰਚਣ ਦੀ ਸੁਵਿਧਾ ਨੂੰ ਘੱਟ ਲਾਗਤ ਵਿੱਚ ਉਪਲਬਧ ਕਰਾਉਂਦਾ ਹੈ। ਇਸ ਸੁਵਿਧਾ ਦੇ ਤਹਿਤ 200 ਕਿਲੋ ਦੇ ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਣ ਦੀ ਸ਼ੁਰੂਆਤੀ ਕੀਮਤ ਦਸ ਲੱਖ ਡਾਲਰ ਹੈ। ਸਪੇਸਐਕਸ ਦੇ ਫਾਲਕਨ ਨੌਂ ਰਾਕੇਟ ਨਾਲ ਸ਼ੂਜ਼ ਦੇ ਡੱਬੇ ਦੇ ਆਕਾਰ ਦੇ ਉਪਗ੍ਰਹਿ ਕਿਊਬਸੈਟ ਅਤੇ ਜ਼ਿਆਦਾ ਵਜਨੀ ਮਾਈਕ੍ਰੋ ਸੈਟੇਲਾਈਟ ਨੂੰ 326 ਮੀਲ ਦੀ ਉਚਾਈ `ਤੇ ਧਰੁਵੀ ਕਲਾਸ ਵਿੱਚ ਭੇਜਿਆ ਗਿਆ। ਜਿਨ੍ਹਾਂ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਵਿੱਚ 48 ਅਰਥ-ਇਮੇਜਿੰਗ ਸੈਟੇਲਾਈਟ, 17 ਛੋਟੇ ਸੰਚਾਰ ਉਪ ਗ੍ਰਹਿਆਂ ਸਮੇਤ ਅਮਰੀਕਾ ਅਤੇ ਯੂਰਪ ਦੇ ਉਪਯੋਗ ਦੇ ਲਈ ਤੀਹ ਛੋਟੇ ਉਪ ਗ੍ਰਹਿ ਸ਼ਾਮਲ ਹਨ।
ਨਾਸਾ ਦੇ ਮੁਤਾਬਕ ਇੱਕ ਮਿਸ਼ਨ ਹੇਠ ਨਾ ਇਸ ਤੋਂ ਪਹਿਲਾਂ ਇੰਨੀ ਵੱਧ ਗਿਣਤੀ ਵਿੱਚ ਉਪ ਗ੍ਰਹਿਆਂ ਨੂੰ ਲਾਂਚ ਕੀਤਾ ਗਿਆ ਹੈ ਅਤੇ ਨਾ ਇੰਨੇ ਵਜ਼ਨ ਦਾ ਪੇਲੋਡ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ 2018 ਵਿੱਚ ਐਨ ਜੀ-10 ਸਿਗਨਲਸ ਮਿਸ਼ਨ ਦੇ ਤਹਿਤ ਨਾਰਥਰਾਪ ਗਰੂਮਨ ਨੇ 108 ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਿਆ ਸੀ।

ਅੰਤਰਰਾਸ਼ਟਰੀ

ਸਿਡਨੀ ਵਿੱਚ ਸਿੱਖਾਂ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਹਮਲਾ

Published

on

ਸਿਡਨੀ, 4 ਮਾਰਚ, – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚਲੇ ਹੈਰਿਸ ਪਾਰਕ ਵਿੱਚ ਬੀਤੇ ਐਤਵਾਰ ਦਸਤਾਰਧਾਰੀ ਸਿੱਖਾਂ ਦੇ ਇੱਕ ਗਰੁੱਪ ਉੱਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਪਿੱਛੋਂ ਜਦੋਂ ਉਹ ਬਚਾਅ ਲਈ ਦੌੜੇ ਤਾਂ ਉਨ੍ਹਾਂ ਦੇ ਪਿੱਛੇ ਦੌੜ ਕੇ ਵੀ ਹਮਲਾ ਕੀਤਾ ਗਿਆ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਪੱਖੀ ਧਿਰ ਅਤੇ ਸਿੱਖ ਭਾਈਚਾਰੇ ਵਿੱਚ ਤਣਾਅ ਚੱਲ ਰਿਹਾ ਹੈ। ਓਥੋਂ ਦੇ 7-ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਅਤੇ ਬਾਂਸ ਦੀਆਂ ਸੋਟੀਆਂ (ਡਾਂਗਾਂ) ਫੜੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਇਨ੍ਹਾਂ ਨਾਲ ਸਿੱਖ ਗਰੁੱਪ ਦੀਆਂ ਕਾਰਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਗਰੁੱਪ ਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰ ਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਨੂੰ ਖ਼ਤਮ ਕਰ ਦਿਉ, ਕੋਈ ਵੀ ਬੱਚ ਕੇ ਨਾ ਜਾਵੇ। ਚੈਨਲ ਅਨੁਸਾਰ ਹਮਲਾਵਰ ਸਕਿਓਰਟੀ ਕੈਮਰਿਆਂ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਜਾਨ ਬਚਾਉਣ ਲਈ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਹਮਲੇ ਵਿਚ ਕਾਰਾਂ ਦਾ ਲਗਪਗ 10 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ।
ਆਸਟਰੇਲੀਆ ਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਰੈਲੀਆਂ ਕਰ ਕੇ ਵਿਰੋਧ ਕਰ ਰਹੇ ਹਨ ਤੇ ਭਾਰਤ ਸਰਕਾਰ ਦੇ ਸਮਰਥਕ ਕੁਝ ਲੋਕ ਇਨ੍ਹਾਂ ਦਾ ਵਿਰੋਧ ਕਰਦੇ ਹਨ। ਇਹ ਭੰਨਤੋੜ ਦੀ ਕਾਰਵਾਈ ਇਸੇ ਕੜੀ ਦਾ ਹਿੱਸਾ ਮੰਨੀ ਗਈ ਹੈ। ਇਸ ਬਾਰੇ ਪੁਲਿਸ ਨੇ ਸਭਨਾਂਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਘਰੇਲੂ ਅੱਤਵਾਦ ਵਧ ਗਿਆ

Published

on

ਵਾਸ਼ਿੰਗਟਨ, 4 ਮਾਰਚ – ਅਮਰੀਕਾ ਦੇ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਦੇ ਡਾਇਰੈਕਟਰ ਕ੍ਰਿਸ਼ਟੋਫਰ ਰੇਅ ਨੇ ਜਨਵਰੀ ਵਿੱਚ ਅਮਰੀਕੀ ਕੈਪੀਟਲ (ਪਾਰਲੀਮੈਂਟ ਭਵਨ) ਵਿੱਚ ਹੋਈ ਹਿੰਸਾ ਨੂੰ ਸਾਫ ਤੌਰ ਉੱਤੇ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਦੇਸ਼ ਦੇ ਅੰਦਰ ਤੇਜ਼ੀ ਨਾਲ ਵਧ ਰਹੇ ਹਿੰਸਕ ਅੱਤਵਾਦ ਬਾਰੇ ਸੁਚੇਤ ਕੀਤਾ ਹੈ। ਰੇਅ ਨੇ 6 ਜਨਵਰੀ ਨੂੰ ਹਿੰਸਾ ਹੋਣ ਦੇ ਸ਼ੱਕ ਬਾਰੇ ਖੁਫੀਆ ਰਿਪੋਰਟ ਉੱਤੇ ਆਪਣੀ ਹੀ ਏਜੰਸੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਪੱਖ ਰੱਖਿਆ ਅਤੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ, ਜਿਨ੍ਹਾਂ ਵਿੱਚ ਰਿਪਬਲੀਕਨ ਪਾਰਟੀ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੰਗਿਆਂ ਦੀ ਭੂਮਿਕਾ ਤਿਆਰ ਕੀਤੀ ਸੀ, ਜੋ ਹਿੰਸਕ ਭੀੜ ਦੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।
ਸੀਨੇਟ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਰੇਅ ਦੀ ਗਵਾਹੀ ਉਨ੍ਹਾਂ ਸਿਲਸਿਲੇਵਾਰ ਗਵਾਹੀਆਂ ਵਿੱਚੋਂ ਇੱਕ ਹੈ ਜੋ ਕੈਪੀਟਲ ਹਿੱਲ ਉੱਤੇ ਹਮਲੇ ਪਿੱਛੋਂ ਕਾਨੂੰਨ ਇਨਫੋਰਸਮੈਂਟ ਏਜੰਸੀ ਦੀ ਕਾਰਵਾਈ ਉੱਤੇ ਕੇਂਦਰਿਤ ਹੈ। ਪਾਰਲੀਮੈਂਟ ਦੇ ਮੈਂਬਰਾਂ ਨੂੰ ਕ੍ਰਿਸਟੋਫਰ ਰੇਅ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਘਰੇਲੂ ਅੱਤਵਾਦ ਦੀ ਸਮੱਸਿਆ ਦੇਸ਼ ਵਿੱਚ ਲੰਬੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਕੈਦ

Published

on

ਲੰਡਨ, 4 ਮਾਰਚ – ਬਰਤਾਨੀਆ ਵਿੱਚ ਡਾਕਟਰ ਦੀਪਰਚੀ ਉੱਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਉੱਤੇ ਕਾਲਾ ਬਾਜ਼ਾਰੀ ਦੇ ਦੋਸ਼ ਹੇਠ ਇੱਕ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਵੈੱਸਟ ਬਰਾਮਵਿਚ ਹਾਈ ਸਟਰੀਟ ਉੱਤੇ ਆਪਣੀ ਮਾਂ ਦੀ ਖੈਰਾ ਫਾਰਮੇਸੀ ਵਿੱਚ ਕੰਮ ਕਰਦੇ ਬਲਕੀਤ ਸਿੰਘ ਖੈਰਾ ਨੂੰ ਬਰਮਿੰਘਮ ਕਰਾਊਨ ਅਦਾਲਤ ਨੇ ਕੱਲ੍ਹ ਇਹ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਬਲਕੀਤ ਨੇ 2016 ਤੇ 2017 ਦੌਰਾਨ ਸਿਰਫ ਡਾਕਟਰ ਦੀ ਪਰਚੀ ਉੱਤੇ ਦਿੱਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੇ ਮੁਨਾਫੇ ਉੱਤੇ ਕਾਲਾ ਬਾਜ਼ਾਰੀ ਵਿੱਚ ਵੇਚੀਆਂ, ਜਿਨ੍ਹਾ ਦੀ ਕੀਮਤ ਅੰਦਾਜ਼ਨ 10,00,000 ਪੌਂਡ ਤੋਂ ਵੱਧ ਸੀ। ਬ੍ਰਿਟੇਨ ਦੀ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਗ੍ਰਾਂਟ ਪੋਵੈਲ, ਜਿਸ ਨੇ ਮਾਮਲੇ ਦੀ ਜਾਂਚ ਕੀਤੀ, ਨੇ ਕਿਹਾ, ‘ਪਾਬੰਦੀਸ਼ੁਦਾ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣਾ ਇੱਕ ਸੰਗੀਨ ਅਪਰਾਧ ਹੈ। ਅਜਿਹਾ ਕਰਨ ਵਾਲਾ ਵਿਅਕਤੀ ਮਾਸੂਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਪਾਬੰਦੀਸ਼ੁਦਾ ਦਵਾਈਆਂ ਕਾਫੀ ਤੇਜ਼ ਹੁੰਦੀਆਂ ਹਨ ਤੇ ਇਹ ਸਿਰਫ ਡਾਕਟਰ ਦੀ ਨਿਗਰਾਨੀ ਹੇਠਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਅਸੀਂ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੇ ਹਾਂ।’

Continue Reading

ਰੁਝਾਨ


Copyright by IK Soch News powered by InstantWebsites.ca