Sonu Sood's petition in the Supreme Court against the notice of illegal
Connect with us apne[email protected]

Uncategorized

ਸੋਨੂੰ ਸੂਦ ਵੱਲੋਂ ਗ਼ੈਰਕਾਨੂੰਨੀ ਉਸਾਰੀ ਦੇ ਨੋਟਿਸ ਬਾਰੇ ਸੁਪਰੀਮ ਕੋਰਟ `ਚ ਪਟੀਸ਼ਨ

Published

on

sonu sood

ਨਵੀਂ ਦਿੱਲੀ, 1 ਫਰਵਰੀ – ਅਦਾਕਾਰ ਸੋਨੂੰ ਸੂਦ ਨੇ ਬੰਬੇ ਹਾਈਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਜਿਸ ਚ ਮੁੰਬਈ ਦੇ ਜੁਹੂ ਇਲਾਕੇਚ ਉਸ ਦੀ ਰਿਹਾਇਸ਼ੀ ਇਮਾਰਤ ਚ ਨਾਜਾਇਜ਼ ਨਿਰਮਾਣ ਬਾਰੇ ਬੀ ਐਮ ਸੀ ਦੇ ਨੋਟਿਸ ਦੇ ਖ਼ਿਲਾਫ਼ ਉਸ ਦੀ ਅਪੀਲ ਨੂੰ ਖਾਰਜ ਰੱਦ ਦਿੱਤਾ ਸੀ। ਸੋਨੂ ਸੂਦ ਦੀ ਪਟੀਸ਼ਨਚ ਕਿਹਾ ਗਿਆ ਹੈ ਕਿ ਉਸਦੀ ਬਦਲਾਅ ਲਈ ਅਰਜ਼ੀ ਨੂੰ ਮਿਉਂਸਪਲ ਕਮਿਸ਼ਨਰ ਨੇ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਦੀ ਪ੍ਰਵਾਨਗੀ ਅਧੀਨ ਮਨਜ਼ੂਰੀ ਦਿੱਤੀ ਹੈ। ਇਸ ਚ ਕਿਹਾ ਗਿਆ ਹੈ ਕਿ 13 ਜਨਵਰੀ 2021 ਦਾ ਹਾਈਕੋਰਟ ਨੇ ਆਦੇਸ਼ ਮਹਾਰਾਸ਼ਟਰ ਖੇਤਰੀ ਤੇ ਸ਼ਹਿਰੀ ਯੋਜਨਾ ਐਕਟ 1966 ਦੀ ਧਾਰਾ 43(1)ਤੇ ਵਿਚਾਰ ਕੀਤੇ ਬਿਨਾਂ ਪਾਸ ਕਰ ਦਿੱਤਾ ਤੇ ਰਿਹਾਇਸ਼ੀ ਇਮਾਰਤ ਨੂੰ ਰਿਹਾਇਸ਼ੀ ਹੋਟਲ ਚ ਤਬਦੀਲ ਕਰਨ ਦੀ ਅਰਜ਼ੀ ਨੂੰ 2018ਚ ਸਬੰਧਤ ਵਿਭਾਗ ਅੱਗੇ ਪੇਸ਼ ਕੀਤਾ ਸੀ। ਸੂਦ ਅਤੇ ਉਸ ਦੀ ਪਤਨੀ ਵੱਲੋਂ ਪਾਈ ਪਟੀਸ਼ਨ ਚ ਕਿਹਾ ਗਿਆ ਕਿ ਪਟੀਸ਼ਨਰ ਨੇ ਅੰਦਰੂਨੀ ਨਵੀਨੀਕਰਨ ਦਾ ਕੰਮ ਪਹਿਲਾਂ ਹੀ ਬੰਦ ਕਰ ਦਿੱਤਾ, ਜਿਸ ਦੇ ਲਈ ਧਾਰਾ 43 ਦੀ ਵਿਵਸਥਾ ਤਹਿਤ ਕਿਸੇ ਮਨਜ਼ੂਰੀ ਦੀ ਲੋੜ ਨਹੀਂ, ਇਸ ਲਈ ਇਮਾਰਤਚ ਪਹਿਲਾਂ ਤੋਂ ਕੀਤੇ ਗਏ ਨਵੀਨੀਕਰਨ ਦੇ ਕੰਮ ਨੂੰ ਢਾਹੁਣ ਤੋਂ ਰੋਕਿਆ ਜਾ ਸਕਦਾ ਹੈ।

Read More Punjabi Entertainment News

Uncategorized

ਸਸਕਾਰ ਲਈ ਲੱਕੜਾਂ ਨਾ ਮਿਲਣ ਕਾਰਨ ਯੂ ਪੀ ਦੇ ਲੋਕ ਨਦੀ ਵਿੱਚ ਲਾਸ਼ਾਂ ਸੁੱਟਣ ਲੱਗੇ

Published

on

body

ਬਕਸਰ ਵਿੱਚ 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ
ਬਕਸਰ, ਬਿਹਾਰ, 10 ਮਈ, – ਕੋਰੋਨਾ ਵਾਰਿਸ ਨਾਲ ਮਰਨ ਵਾਲੇ ਲੋਕਾਂ ਦੇ ਅੰਕੜੇ ਕੁਝ ਵੀ ਕਹਿਰਹੇ ਹੋਣ,ਬਿਹਾਰ ਦੇ ਬਕਸਰ ਜਿ਼ਲੇ ਦੇ ਚੌਸਾ ਵਿੱਚ ਮਹਾਦੇਵ ਘਾਟ ਉੱਤੇ ਰੁੜ੍ਹ ਕੇ ਆਈਆਂ ਲਾਸ਼ਾਂ ਦਾ ਢੇਰ ਦੱਸ ਰਿਹਾ ਹੈ ਕਿ ਹਾਲਤ ਕਿੰਨੀ ਖਰਾਬ ਹੈ। ਇਸ ਦੌਰਾਨ ਇਸ ਮੁੱਦੇ ਦੋ ਰਾਜਾਂ ਵਿਚਾਲੇ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਹੈ।
ਬਿਹਾਰ ਦੇ ਬਕਸਰ ਜਿ਼ਲਾ ਪ੍ਰਸ਼ਾਸਨ ਨੇ ਲਾਸ਼ਾਂ ਮਿਲਣ ਦੀ ਘਟਨਾ ਤੋਂ ਆਪਣਾ ਪੱਲਾ ਝਾੜ ਕੇ ਕਿਹਾ ਹੈ ਕਿ ਇਹ ਲਾਸ਼ਾਂ ਬਿਹਾਰ ਜਾਂ ਬਕਸਰ ਜਿ਼ਲੇ ਦੀਆਂ ਨਹੀਂ, ਉੱਤਰ ਪ੍ਰਦੇਸ਼ ਦੀਆਂ ਹਨ, ਜੋਰੁੜ੍ਹ ਕੇ ਏਧਰ ਆਈਆਂ ਹਨ।ਚੌਸਾ ਦੇ ਮਹਾਦੇਵ ਘਾਟ ਵਿੱਚ ਇੰਨੀਆਂ ਲਾਸ਼ਾਂ ਵੇਖ ਕੇ ਲੱਗਦਾ ਸੀ ਕਿ ਲਾਸ਼ਾਂ ਨੇ ਮਹਾਦੇਵ ਘਾਟ ਪੂਰੀ ਤਰ੍ਹਾਂ ਢੱਕ ਲਿਆ ਹੈ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਜਿ਼ਲਾ ਪ੍ਰਸ਼ਾਸਨ ਵੱਲੋਂ ਚੌਸਾ ਦੇ ਬੀ ਡੀ ਓ ਅਸ਼ੋਕ ਕੁਮਾਰ ਨੇ ਕਿਹਾ ਕਿ 40 ਤੋਂ 45 ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਰੁੜ੍ਹ ਕੇ ਮਹਾਦੇਵ ਘਾਟ ਤੱਕ ਆਈਆਂ ਹਨ। ਉਨ੍ਹਾਨੇ ਸਾਫ ਕਿਹਾ ਕਿ ਇਹ ਲਾਸ਼ਾਂ ਬਿਹਾਰਦੇ ਲੋਕਾਂ ਦੀਆਂ ਨਹੀਂ, ਅਸੀਂ ਘਾਟ ਉੱਤੇ ਚੌਂਕੀਦਾਰ ਰੱਖਿਆ ਹੈ ਤਾਂ ਕਿਲਾਸ਼ਾਂ ਦਾ ਠੀਕ ਤਰ੍ਹਾਂ ਅੰਤਿਮ ਸੰਸਕਾਰ ਹੋ ਸਕੇ। ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਰੁੜ੍ਹ ਕੇ ਆਈਆਂ ਹਨ ਅਤੇ ਓਧਰੋਂ ਲਾਸ਼ਾਂ ਨੂੰ ਏਥੇਆਉਣ ਤੋਂ ਰੋਕਣਾ ਸੰਭਵ ਨਹੀਂ, ਇਸ ਲਈ ਅਸੀਂ ਖੁਦ ਹੀ ਇਨ੍ਹਾਂ ਦੇ ਨਿਪਟਾਰੇ ਅਤੇ ਅੰਤਮ ਸੰਸਕਾਰ ਦੀ ਵਿਵਸਥਾ ਕਰਨ ਦੇ ਯਤਨ ਕਰ ਰਹੇ ਹਾਂ।

Continue Reading

Uncategorized

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ

Published

on

kangana-ranaut

ਮੁੰਬਈ, 5 ਮਈ – ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਟਵਿੱਟਰ ਨੇ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀ ਐਮ ਸੀ) ਦੀ ਜਿੱਤ ਤੋਂ ਬਾਅਦ ਹੋਈ ਹਿੰਸਾ ਉੱਤੇ ਕੰਗਨਾ ਨੇ ਕਈ ਟਵੀਟ ਕੀਤੇ ਸਨ ਅਤੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਲੋਕਤੰਤਰ ਦੀ ਮੌਤ ਦੱਸਿਆ ਅਤੇ ਹਿੰਸਾ ਲਈ ਮਮਤਾ ਬੈਨਰਜੀ ਉੱਤੇ ਦੋਸ਼ ਲਾਇਆ ਸੀ।
ਟਵਿੱਟਰ ਨੇ ਕੰਗਨਾ ਦੇ ਇਸ ਟਵੀਟ ਨੂੰ ਭੜਕਾਊ ਤੇ ਇਤਰਾਜ਼ਯੋਗ ਮੰਨਦਿਆਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਇਸ ਬਾਰੇ ਟਵਿੱਟਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਅਕਾਊਂਟ ਲਗਾਤਾਰ ਗੁੱਸਾ ਤੇ ਹਿੰਸਾ ਭੜਕਾ ਰਿਹਾ ਸੀ। ਇਸ ਤਰ੍ਹਾਂ ਦਾ ਵਤੀਰਾ ਲੋਕਾਂ ਨੂੰ ਨਿਰਾਸ਼ ਕਰਦਾ ਅਤੇ ਕੌਮਾਂਤਰੀ ਜਨਤਕ ਗੱਲਬਾਤ ਦੀਆਂ ਕਦਰਾਂ ਨੂੰ ਇਸ ਮੰਚ ਉੱਤੇ ਘੱਟ ਕਰਦਾ ਹੈ। ਅਸੀਂ ਹਰ ਉਸ ਵਤੀਰੇ ਉੱਤੇ ਕਾਰਵਾਈ ਕਰਾਂਗੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ।

Continue Reading

Uncategorized

ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ

Published

on

Funerals

ਕਈ ਕੰਪਨੀਆਂ ਕਈ ਆਫਰ ਦੇਣ ਲੱਗ ਪਈਆਂ
ਨਵੀਂ ਦਿੱਲੀ, 21 ਅਪ੍ਰੈਲ – ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿੱਚ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਤਾਂ ਕਿ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਮ੍ਰਿਤਕਾਂ ਦੇ ਦਾਹ ਸੰਸਕਾਰ ਜਾਂ ਦਫਨਾਉਣ ਲਈ ਕੰਪਨੀਆਂ ਖੁਲ੍ਹ ਗਈਆਂ ਹਨ, ਜੋ ਕਾਰਪੋਰੇਟ ਸਟਾਈਲ ਵਿੱਚ ਕੰਮ ਕਰਦੀਆਂ ਹਨ ਅਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਪੈਕੇਜ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਅੰਤਮ ਸੰਸਕਾਰ ਅਤੇ ਇਸ ਦੇ ਸਾਰੇ ਇੰਤਜਾਮ ਦੇ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਪੈਕੇਜ ਉਪਲਬਧ ਹਨ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਸੱਤ ਭਾਰਤੀ ਸ਼ਹਿਰਾਂ ਵਿੱਚ ਸਰਵਿਸ ਦੇ ਰਹੀ ਹੈ। ਇਸ ਦੇ ਦਫਤਰ ਵਿੱਚ ਬਾਕਾਇਦਾ ਕਸਟਮਰ ਸਪੋਰਟ ਟੀਮ ਹੈ, ਜੋ ਗਾਹਕਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਦੀ ਹੈ ਜਿਸ ਨੂੰ ਫੀਲਡ ਵਿੱਚ ਘੁੰਮ ਰਹੇ ਮੈਨੇਜਰ ਆਰਡਰ ਹੈਂਡਲ ਕਰਦੇ ਹਨ।ਬੇਂਗਲੁਰੂ ਵਿੱਚੋਂ ਇਕ ਅਜਿਹੀ ਫਯੂਨਰਲ ਸਰਵਿਸ ਦਾ ਚੇਨਈ, ਦਿੱਲੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਕਾਰੋਬਾਰ ਹੈ। ਹੈਦਰਾਬਾਦ ਦੇ ਇਸ ਦੇ ਸਿਟੀ ਮੈਨੇਜਰ ਸੰਪਤ ਬਾਂਗਾਰਾਮ ਨੇ ਕਿਹਾ ਕਿ ਅਸੀਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹਾਂ, ਲਾਸ਼ ਉਠਾਉਣ, ਗੱਡੀ ਦਾ ਪ੍ਰਬੰਧ, ਸ਼ਮਸ਼ਾਨ ਵਿੱਚ ਸਲਾਟ ਦੀ ਬੁਕਿੰਗ, ਪੰਡਤ ਦੀ ਵਿਵਸਥਾ ਤੋਂ ਅੰਤਮ ਸੰਸਕਾਰ ਲਈ ਸਾਮਾਨ ਲਿਆਉਣ ਤੱਕ ਸਾਰੀ ਜ਼ਿੰਮੇਦਾਰੀ ਸਾਡੀ ਹੁੰਦੀ ਹੈ। ਹੈਦਰਾਬਾਦ ਵਿੱਚ ਪੈਕੇਜ ਦੀ ਦਰ 32 ਹਜ਼ਾਰ ਰੁਪਏ ਹਨ।ਕਿਸੇ ਈ-ਕਾਮਰਸ ਪਲੇਟਫਾਰਮ ਦੇ ਵਾਂਗ ਗਾਹਕ ਨੂੰ ਪਹਿਲਾਂ ਕੰਪਨੀ ਦੇ ਹਾਟਲਾਈਨ ਨੰਬਰ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ। ਲੋਕੇਸ਼ਨ ਦੇ ਆਧਾਰ ਉੱਤੇ ਸ਼ਹਿਰ ਦੇ ਕੋਆਡੀਰਨੇਟਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਪੇਮੈਂਟ ਸਿੱਧੀ ਕੰਪਨੀ ਦੇ ਅਕਾਊਂਟ ਵਿੱਚ ਕੀਤੀ ਜਾਂਦੀ ਹੈ।
ਹੈਦਰਾਬਾਦ ਵਿੱਚ ਅੰਤਮ ਸੰਸਕਾਰ ਵਿੱਚ ਲੱਗੀ ਇੱਕ ਹੋਰ ਕੰਪਨੀ ਫਯੂਨਰਲ ਸੇਵਾ ਸਰਵਿਸ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਕੰਪਨੀ ਗੋਲਡ ਤੇ ਬੇਸਿਕ ਨਾਮ ਨਾਲ ਦੋ ਪੈਕੇਜ ਆਫਰ ਕਰਦੀ ਹੈ। ਇਸ ਦੇ ਐਗਜੀਕਯੂਟਿਵ ਨੇ ਕਿਹਾ ਕਿ ਅਸੀਂ ਕੋਵਿਡ ਮਰੀਜ਼ਾਂ ਲਈ 30 ਹਜ਼ਾਰ ਰੁਪਏ ਚਾਰਜ ਕਰਦੇ ਹਾਂ। ਇਹ ਜੋਖਿਮ ਦਾ ਕੰਮ ਹੈ ਅਤੇ ਸ਼ਮਸ਼ਾਨ ਵਿੱਚ ਸਲਾਟ ਲੱਭਣਾ ਇਨ੍ਹਾਂ ਦਿਨਾਂ ਵਿਚ ਔਖਾ ਹੈ। ਦੋਨਾਂ ਕੰਪਨੀਆਂ ਨੂੰ ਪ੍ਰਤੀਦਿਨ ਛੇ ਤੋਂ ਦਸ ਆਰਡਰ ਮਿਲ ਰਹੇ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca