Sonali and Kulkarni have been appointed to key positions in the Biden
Connect with us [email protected]

ਅੰਤਰਰਾਸ਼ਟਰੀ

ਸੋਨਾਲੀ ਤੇ ਕੁਲਕਰਨੀ ਨੂੰ ਬਾਈਡਨ ਪ੍ਰਸ਼ਾਸਨ ਵਿੱਚ ਪ੍ਰਮੁੱਖ ਅਹੁਦਿਆਂ ਦੀ ਨਿਯੁਕਤੀ ਮਿਲੀ

Published

on

Biden

ਹਿਉਸਟਨ, 15 ਫਰਵਰੀ – ਅਮਰੀਕਾ ਦੀ ਜੋਅ ਬਾਈਡਨ ਸਰਕਾਰ ਨੇ ਵਲੰਟੀਅਰਿੰਗ ਤੇ ਸੇਵਾਵਾਂ ਲਈ ਫੈਡਰਲ ਏਜੰਸੀ ਅਮੇਰੀਕਾਰਪਸ ਵਿੱਚ ਪ੍ਰਮੁੱਖ ਅਹੁਦਿਆਂ ਉੱਤੇ ਜਨਤਕ ਸੇਵਾਵਾਂ ਵਿੱਚ ਮਾਹਰ ਦੋ ਭਾਰਤੀ ਮੂਲ ਦੇ ਲੋਕਾਂ ਦੀ ਨਿਯੁਕਤੀ ਕੀਤੀ ਹੈ। ਸੋਨਾਲੀ ਨਿਝਾਵਨ ਨੂੰ ਅਮੇਰੀਕਾਰਪਸ ਸਟੇਟ ਦੀ ਡਾਇਰੈਕਟਰ ਅਤੇ ਪ੍ਰੈਸਟਨ ਕੁਲਕਰਨੀ ਨੂੰ ਵਿਦੇਸ਼ ਮਾਮਲਿਆਂ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਕੁਲਕਰਨੀ ਟੈਕਸਾਸ ਵਿੱਚ ਦੋ ਵਾਰ ਕਾਂਗਰਸ ਲਈ ਚੋਣਾਂ ਲੜ ਚੁੱਕੇ ਹਨ, ਜਿਸ ਵਿੱਚ ਉਹ ਅਸਫਲ ਰਹੇ ਸਨ। ਅਮੇਰੀਕਾਰਪਸ ਦੇ ਬਿਆਨ ਮੁਤਾਬਕ ਨਿਝਾਵਨ ਅਤੇ ਡੈਨ ਕੋਲ ਨਾਲ ਕੁਲਕਰਨੀ ਦੀ ਨਿਯੁਕਤੀ ਵੰਨ-ਸੁਵੰਨੀ ਲੀਡਰਸ਼ਿਪ ਲਈ ਬਾਈਡਨ ਸਰਕਾਰ ਦੀ ਪ੍ਰਤੀਬੱਧਤਾ ਜ਼ਾਹਰ ਕਰਦੀ ਹੈ। ਅਮੇਰੀਕਾਰਪਸ ਨੇ ਕਿਹਾ ਕਿ ਇਹ ਆਗੂ ਆਪਣੀਆਂ ਭੂਮਿਕਾਵਾਂ ਵਿੱਚ ਪ੍ਰਸ਼ਾਸਨ ਦੇ ਏਜੰਡੇ ਦਾ ਸਮਰਥਨ ਕਰਨ ਲਈ ਸੇਵਾ ਕਰਨਗੇ ਅਤੇ ਸਾਡੇ ਸਮੇਂ ਦੀਆਂ ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਚਾਰ ਕੋਰੋਨਾ, ਆਰਥਿਕ ਸੁਧਾਰ, ਨਸਲੀ ਸਮਾਨਤਾ ਤੇ ਜਲਵਾਯੂ ਤਬਦੀਲੀ ਉੱਤੇ ਧਿਆਨ ਕੇਂਦਰਿਤ ਕਰਨਗੇ। ਕੁਲਕਰਨੀ ਨੇ 14 ਸਾਲ ਤੱਕ ਵਿਦੇਸ਼ ਵਿਭਾਗ ਵਿੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ ਹਨ ਤੇ ਨਿਝਾਵਨ ਵੱਖ-ਵੱਖ ਆਗੂਆਂ ਲਈ ਕੰਮ ਕਰ ਚੁੱਕੀ ਹੈ।

ਅੰਤਰਰਾਸ਼ਟਰੀ

ਇਜ਼ਰਾਈਲੀ ਹਮਲਿਆਂ ਕਾਰਨ ਫਲੀਸਤੀਨੀ ਮ੍ਰਿਤਕਾਂ ਦੀ ਗਿਣਤੀ ਵਧ ਕੇ 181 ਹੋਈ

Published

on

Israeli attacks has risen to 181

ਇਜ਼ਰਾਈਲ ਤੇ ਹਮਾਸ ਦਰਮਿਆਨ ਹਿੰਸਾ ਦੀ ਪੋਪ ਵੱਲੋਂ ਨਿੰਦਾ
ਗਾਜ਼ਾ, 16 ਮਈ, – ਗਾਜ਼ਾ ਪੱਟੀ ਉੱਤੇ ਫਲਸਤੀਨੀ ਲੋਕਾਂ ਦੇ ਇੱਕ ਗਰੁੱਪ ਹਮਾਸ ਵਿਰੁੱਧ ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲੇ ਫਲੀਸਤੀਨੀਆਂ ਦੀ ਗਿਣਤੀ ਵਧ ਗਈ ਹੈ। ਸਿਹਤ ਮੰਤਰਾਲਾ ਨੇ ਅੱਜ ਐਤਵਾਰ ਦੱਸਿਆ ਕਿ ਸੰਘਰਸ਼ ਦੇ ਸ਼ੁਰੂ ਹੋਣ ਪਿੱਛੋਂ ਇਜ਼ਰਾਈਲ ਦੇ ਹਵਾਈ ਹਮਲਿਆਂ ਦੌਰਾਨਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 181 ਹੋ ਗਈ ਹੈ, ਜਿਨ੍ਹਾਂ ਵਿੱਚ 52 ਬੱਚੇ ਅਤੇ 21 ਔਰਤਾਂ ਵੀ ਸ਼ਾਮਲ ਹਨ।
ਇਸ ਬਾਰੇ ਫਲੀਸਤੀਨੀ ਸਿਹਤ ਅਧਿਕਾਰੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹਮਲੇ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਗਾਜ਼ਾ ਪੱਟੀ ਵਿੱਚ ਮੈਡੀਕਲ ਅਤੇ ਬਚਾਅ ਸੇਵਾਵਾਂ ਅਜੇ ਜਾਰੀ ਹਨ ਅਤੇ ਮਲਬੇਵਿੱਚਦੱਬੇ ਲੋਕਾਂ ਦੀ ਭਾਲ ਹੋ ਰਹੀ ਹੈ।ਵਰਨਣ ਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਇਜ਼ਰਾਈਲ ਅਤੇ ਫਲੀਸਤੀਨ ਦੀ ਗਾਜ਼ਾ ਪੱਟੀ ਦੀ ਸਰਹੱਦ ਉੱਤੇ ਤਣਾਅ ਵਧਣ ਪਿੱਛੋਂ ਗਾਜ਼ਾ ਪੱਟੀ ਤੋਂ ਇਜ਼ਰਾਈਲਵਿੱਚ 16 ਮਈ ਸਵੇਰ ਤੱਕ ਲਗਭਗ 2900 ਰਾਕਟ ਦਾਗੇ ਗਏ ਸਨ, ਜਿਨ੍ਹਾਂਵਿੱਚੋਂ ਇਜ਼ਰਾਈਲ ਨੇ 1150 ਰਾਕਟਾਂ ਨੂੰ ਹਵਾਵਿੱਚ ਤਬਾਹ ਕਰ ਦਿੱਤਾ ਸੀ।
ਦੂਸਰੇ ਪਾਸੇ ਕ੍ਰਿਸ਼ਚੀਅਨ ਧਰਮ ਗੁਰੂ ਪੋਪ ਫ੍ਰਾਂਸਿਸ ਨੇ ਅੱਜ ਇਜ਼ਰਾਈਲ ਅਤੇ ਫਲਸਤੀਨੀਆਂ ਵਿਚਾਲੇਚੱਲ ਰਹੀ ਹਿੰਸਾ ਨੂੰ ਪ੍ਰਵਾਨ ਨਾ ਕਰਨ ਵਾਲੀ ਕਹਿ ਕੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਵਿਸ਼ੇਸ਼ ਤੌਰ ਉੱਤੇ ਬੱਚਿਆਂ ਦੀ ਮੌਤ ਦੇ ਸੰਕੇਤ ਮਿਲੇ ਹਨ। ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਸੇਂਟ ਪੀਟਰ ਸਕੁਵਾਇਰ ਵੱਲ ਖੁੱਲ੍ਹਦੀ ਖਿੜਕੀ ਤੋਂ ਆਸ਼ੀਰਵਾਦ ਦੇਣ ਦੇ ਪ੍ਰੋਗਰਾਮਵਿੱਚ ਸ਼ਾਂਤੀ, ਸੰਜਮ ਅਤੇ ਗੱਲਬਾਤ ਦੇ ਰਸਤੇ ਲਈ ਅੰਤਰਰਾਸ਼ਟਰੀ ਮਦਦ ਦੀ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ‘ਮੈਂ ਖੁਦ ਨੂੰ ਪੁੱਛਿਆ ਕਿ ਇਸ ਨਫਰਤ ਅਤੇ ਬਦਲੇ ਨਾਲ ਕੀ ਮਿਲੇਗਾ? ਕੀ ਅਸੀਂ ਸੱਚਮੁੱਚ ਮੰਨਦੇ ਹਾਂ ਕਿ ਅਸੀਂ ਹੋਰਨਾਂ ਨੂੰ ਤਬਾਹ ਕਰ ਕੇ ਸ਼ਾਂਤੀ ਹਾਸਲ ਕਰ ਸਕਦੇ ਹਾਂ?’ ਪੋਪ ਨੇ ਕਿਹਾ ਕਿ ‘ਉਸ ਈਸ਼ਵਰ ਦੇ ਨਾਂ ਉੱਤੇ, ਜਿਸ ਨੇ ਸਾਨੂੰ ਸਾਰੇ ਇਨਸਾਨਾਂ ਨੂੰ ਬਰਾਬਰ ਹੱਕ, ਡਿਊਟੀ ਤੇ ਸਨਮਾਨ ਨਾਲ ਬਣਾਇਆ ਅਤੇ ਭਰਾਵਾਂ ਵਾਂਗ ਰਹਿਣ ਦਾ ਹੁਕਮ ਦਿੱਤਾ ਹੈ, ਮੈਂ ਅਪੀਲ ਕਰਦਾ ਹਾਂ ਕਿ ਇਸ ਹਿੰਸਾ ਨੂੰ ਬੰਦ ਕੀਤਾ ਜਾਵੇ।’ ਵਰਨਣ ਯੋਗ ਹੈ ਕਿ ਇਜ਼ਰਾਈਲ ਗਾਜ਼ਾ ਸਿਟੀ ਉੱਤੇ ਕੁਝ ਦਿਨਾਂ ਤੋਂ ਹਵਾਈ ਹਮਲੇ ਕਰ ਰਿਹਾ ਹੈ ਅਤੇ ਇਹ ਲੜਾਈ ਇਜ਼ਰਾਈਲ ਅਤੇ ਗਾਜ਼ਾਵਿੱਚ ਹਮਾਸ ਗਰੁੱਪ ਦੇ ਲੋਕਾਂ ਵਿਚਾਲੇ ਹੋ ਰਹੀ ਹੈ, ਜਿਸ ਵਿੱਚਔਰਤਾਂ ਅਤੇ ਬੱਚੇ ਵੀ ਮਾਰੇ ਜਾ ਰਹੇ ਹਨ।

Continue Reading

ਅੰਤਰਰਾਸ਼ਟਰੀ

ਇੰਟਰਨੈਟ ਤੋਂ ਹਿੰਸਾ ਫੈਲਾਉਣ ਦੀ ਅੱਤਵਾਦੀ ਮੁਹਿੰਮ ਨੂੰ ਲਗਾਮ ਕੱਸੀ ਜਾਏਗੀ

Published

on

hackers

ਵੇਲਿੰਗਟਨ, 16 ਮਈ – ਲੰਬੇ ਸਮੇਂ ਤੋਂ ਅੱਤਵਾਦੀਆਂ ਵੱਲੋਂ ਇੰਟਰਨੈਟ ਨੂੰ ਹਥਿਆਰ ਬਣਾ ਕੇ ਹਿੰਸਾ ਫੈਲਾਉਣ ਦੀ ਮੁਹਿੰਮ ਉਤੇ ਰੋਕ ਲਾਉਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ।
ਨਿਊਜ਼ੀਲੈਂਡ ਅਤੇ ਫਰਾਂਸ ਨੇ ਇਸ ਮੁਹਿੰਮ ਦੇ ਖਿਲਾਫ ਕਰਾਈਸਟ ਚਰਚ ਦੀ ਵਾਰਦਾਤ ਦੇ ਬਾਅਦ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ ਅੱਜ ਤੱਕ ਪੰਜਾਹ ਦੇਸ਼ ਅਤੇ ਗੂਗਲ, ਟਵਿੱਟਰ, ਫੇਸਬੁਕ ਅਤੇ ਐਮੇਜਨ ਵਰਗੀਆਂ ਦੁਨੀਆ ਦੀਆਂ ਜ਼ਿਆਦਾਤਰ ਮਸ਼ਹੂਰ ਟੈਕ ਕੰਪਨੀਆਂ ਵੀ ਜੁੜ ਚੁੱਕੀਆਂ ਹਨ।ਇਸ ਮੁਹਿੰਮ ਦੀ ਪਹਿਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ 2019 ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਹੋਏ ਹਮਲੇ ਵਿੱਚ 49 ਲੋਕਾਂ ਦੀ ਹੱਤਿਆ ਦੀ ਯਾਦ ਵਿੱਚ ਕੀਤੀ ਸੀ। ਕਾਤਲਾਂ ਨੇ ਇਹ ਵਰਤਾਰਾ ਕਰਨ ਵੇਲੇਇਸ ਦੀ ਲਾਈਵ ਸਟ੍ਰੀਮਿੰਗ ਫੇਸਬੁਕ ਤੇ ਇੰਸਟਾਗ੍ਰਾਮ ਉਤੇ ਕੀਤੀ ਸੀ। ਇਸ ਪਿੱਛੋਂ ਫਰਾਂਸ ਵਿੱਚ ਵੀ ਅਜਿਹੀਆਂ ਘਟਨਾਵਾਂ ਲਈ ਇੰਟਰਨੈਟ ਪਲੇਟਫਾਰਮ ਦੀ ਵਰਤੋਂ ਕੀਤੀ ਗਈ। ਫਰਾਂਸ ਵੀ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਤੋਂ ਬਾਅਦ ਦੀ ਮੁਹਿੰਮ ਵਿੱਚ ਜੁੜ ਗਿਆ ਹੈ।
ਇੱਕ ਵਰਚੁਅਲ ਮੀਟਿੰਗ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਤਿੰਨ ਲੱਖ ਤੋਂ ਵੱਧ ਅੱਤਵਾਦੀਆਂ ਬਾਰੇ ਸਮੱਗਰੀ ਇੰਟਰਨੈਟ ਤੋਂ ਹਟਾਈ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਨੇ ਕਿਹਾ ਕਿ ਦੋ ਸਾਲ ਬਾਅਦ ਕ੍ਰਾਈਸਟ ਚਰਚ ਮੁਹਿੰਮ ਰੰਗ ਲਿਆ ਰਹੀ ਹੈ। ਅਮਰੀਕਾ ਬੀਤੇ ਦਿਨੀਂ ਅਧਿਕਾਰਕ ਤੌਰ ਉਤੇ ਇਸ ਮੁਹਿੰਮ ਨਾਲ ਜੁੜਿਆ ਹੈ, ਪਰ ਦੋ ਸਾਲ ਤੋਂ ਉਸ ਦਾ ਸਹਿਯੋਗ ਮਿਲ ਰਿਹਾ ਸੀ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਇੰਟਰਨੈਟ ਉਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਿਆ ਜਾਵੇ। ਇਸ ਬਾਰੇ ਸਾਰੇ ਸਹਿਮਤ ਹਨ।

Continue Reading

ਅੰਤਰਰਾਸ਼ਟਰੀ

ਨਵਾਜ਼ ਸ਼ਰੀਫ ਦਾ ਭਰਾ ਸ਼ਾਹਬਾਜ਼ ਦੇਸ਼ ਛੱਡ ਕੇ ਨਹੀਂ ਜਾ ਸਕਦਾ

Published

on

Shahbaz

ਇਸਲਾਮਾਬਾਦ, 16 ਮਈ – ਪਾਕਿਸਤਾਨ ਦੇ ਆਪੋਜ਼ੀਸ਼ਨ ਨੇਤਾ ਸ਼ਾਹਬਾਜ਼ ਸ਼ਰੀਫ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਫੈਡਰਲ ਮੰਤਰੀ ਮੰਡਲ ਦੀ ਸਿਫਾਰਸ਼ ਉਤੇ ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਪਿੱਛੋਂ ਸ਼ਾਹਬਾਜ਼ ਸ਼ਰੀਫ ਨੂੰ ਵਿਦੇਸ਼ ਯਾਤਰਾ ਦੀ ਬਲੈਕ ਲਿਸਟ ਵਿੱਚ ਜੋੜਿਆ ਗਿਆ ਹੈ।
ਕੌਮੀ ਜਵਾਬਦੇਹੀ ਬਿਊਰੋ ਦੀ ਅਪੀਲ ਉੱਤੇ ਮੰਤਰੀਆਂ ਨੇ ਇੱਕ ਸਰਕੂਲੇਸ਼ਨ ਨਾਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਐਗਜਿ਼ਟ ਕੰਟਰੋਲ ਲਿਸਟ ਵਿੱਚ ਪਾਇਆ ਹੈ। ਇਸ ਉਤੇ ਪਾਰਟੀ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਈਦ ਦੀਆਂ ਛੁੱਟੀਆਂ ਦੇ ਬਾਵਜੂਦ ਸ਼ਾਹਬਾਜ਼ ਸ਼ਰੀਫ ਦੇ ਪਿੱਛੇ ਪਏ ਰਹੇ।ਔਰੰਗਜ਼ੇਬ ਨੇ ਕਿਹਾ ਕਿ ਈਦ ਮੌਕੇ ਗਰੀਬਾਂ ਅਤੇ ਲੋੜਵੰਦਾਂ ਸੋਚਣ ਦੀ ਥਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਫਤਰ ਖੁਲ੍ਹਵਾਇਆ ਤਾਂ ਕਿ ਸ਼ਾਹਬਾਜ਼ ਦਾ ਨਾਂਅ ਨਿਕਾਸ ਕੰਟਰੋਲ ਸੂਚੀ ਵਿੱਚ ਪੈ ਸਕੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca