Son-in-law of Nirmal Bhangu arrested in Chit Fund scam
Connect with us [email protected]

ਅਪਰਾਧ

ਚਿੱਟ ਫੰਡ ਘੁਟਾਲੇ ਦੇ ਮੁੱਖ ਦੋਸ਼ੀ ਨਿਰਮਲ ਭੰਗੂ ਦਾ ਜਵਾਈ ਗ੍ਰਿਫਤਾਰ

Published

on

Arrested

ਫਿਰੋਜ਼ਪੁਰ, 31 ਮਈ, – ਕਈ ਸਾਲ ਪਹਿਲਾਂ ਚਿੱਟ ਫੰਡ ਕੰਪਨੀ ਦੇ ਨਾਂ ਉੱਤੇ ਪੰਜਾਬ ਵਿੱਚ ਆਮ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਪਰਲਜ਼ ਗਰੁੱਪ ਦਾ ਕੇਸ ਫਿਰ ਚਰਚਾ ਵਿੱਚ ਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਚ ਟੀਮ (ਐੱਸ ਆਈ ਟੀ) ਤੇ ਜ਼ੀਰਾ ਪੁਲਿਸ ਨੇ ਕੰਪਨੀ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਸਿੰਘ ਨੂੰ ਪਰਲਜ਼ ਗਰੁੱਪ ਦੀ ਬਹੁ-ਕਰੋੜੀ ਜ਼ਮੀਨ ਨੂੰ ਫ਼ਰਜ਼ੀ ਤਰੀਕੇ ਨਾਲ ਵੇਚਣ ਦੇ ਦੋਸ਼ ਵਿੱਚ ਅਚਾਨਕ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਕਈ ਚਰਚੇ ਚੱਲ ਪਏ ਹਨ।
ਮਿਲੀ ਜਾਣਕਾਰੀ ਮੁਤਾਬਕ ਸਾਲ 2016 ਵਿੱਚ ਅਦਾਲਤ ਨੇ ਪਰਲਜ਼ ਗਰੁੱਪ ਦੀ ਸਾਰੀ ਜਾਇਦਾਦ ਵੇਚਣ ਅਤੇ ਇਸ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਮਨਾਹੀ ਦੇ ਹੁਕਮ ਦਿੱਤੇ ਸਨ, ਪਰ ਹਰਸਤਿੰਦਰ ਸਿੰਘ, ਜਿਹੜਾ ਇਸ ਕੇਸ ਦੇ ਮੁੱਖ ਦੋਸ਼ੀ ਨਿਰਮਲ ਸਿੰਘ ਭੰਗੂ ਦਾ ਜਵਾਈ ਹੈ, ਉਹ ਫਰਜ਼ੀ ਕਾਗਜ਼ਾਂ ਨਾਲ ਇਸ ਜ਼ਮੀਨ ਨੂੰ ਵੇਚ ਰਿਹਾ ਸੀ।ਪੁਲਿਸ ਦੇ ਅਧਿਕਾਰੀਆਂ ਮੁਤਾਬਕ ਪਟਿਆਲਾ ਦੇ ਭਾਦਸੋਂ ਦੇ ਵਾਸੀ ਪ੍ਰਦੀਪ ਸਿੰਘ ਦੀ ਸ਼ਿਕਾਇਤ ਉੱਤੇ ਹਰਦਿਆਲ ਸਿੰਘ ਮਾਨਡੀਆਈਜੀ ਫਿਰੋਜ਼ਪੁਰ ਰੇਂਜ ਨੇ ਐੱਸਐੱਸਪੀ ਜ਼ੀਰਾ ਤੋਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਇਹ ਲੋਕ ਗਲਤ ਢੰਗ ਨਾਲ ਕੰਪਨੀ ਦੀ ਜਾਇਦਾਦ ਵੇਚ ਰਹੇ ਹਨ, ਜਦਕਿ ਅਦਾਲਤ ਨੇ ਇਸ ਦੀ ਮਨਾਹੀ ਕੀਤੀ ਹੈ। ਇਸ ਸ਼ਿਕਾਇਤ ਉੱਤੇ ਪੁਲਿਸ ਨੇ ਹਰਸਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਜ਼ੀਰਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸ ਦਾ ਰਿਮਾਂਡ ਲਿਆ ਹੈ।

Read More Punjabi Newspaper

ਅਪਰਾਧ

ਭੀੜ ਹੱਥੋਂ ਕਤਲ ਕਰਨ ਦੇ ਦੋਸ਼ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਗ੍ਰਿਫਤਾਰ

Published

on

Vishwa Hindu Parishad leader arrested

ਜੈਪੁਰ, 21 ਜੂਨ – ਰਾਜਸਥਾਨ ਦੇ ਅਲਵਰ ਜ਼ਿਲੇ੍ਹ ਦੇ ਰਾਮਗੜ੍ਹ ਵਿੱਚ ਤਿੰਨ ਸਾਲ ਪਹਿਲਾਂ 28 ਸਾਲਾ ਰਕਬਰ ਉਰਫ ਅਕਬਰ ਦੀ ਗਊ ਰੱਖਿਅਕਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ ਪੀ) ਦੇ ਨੇਤਾ ਨਵਲ ਕਿਸ਼ੋਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 20 ਜੁਲਾਈ 2018 ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਪੁਲਸ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਪਰਮਜੀਤ ਸਿੰਘ, ਨਰੇਸ਼ ਸ਼ਰਮਾ, ਵਿਜੇ ਕੁਮਾਰ ਅਤੇ ਧਰਮੇਂਦਰ ਯਾਦਵ ਦੇ ਖਿਲਾਫ 2018 ਵਿੱਚ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਅਲਵਰ ਦੀ ਐਸ ਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਵੀ ਐਚ ਪੀ ਨੇਤਾ ਦੀ ਗ੍ਰਿਫਤਾਰੀ ਰਾਮਗੜ੍ਹ ਪੁਲਸ ਨੇ ਤਿੰਨ ਚਾਰ ਦਿਨ ਪਹਿਲਾਂ ਕੀਤੀ ਸੀ। ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਪੀ ਸ੍ਰੀਮਨ ਮੀਣਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਗ੍ਰਿਫਤਾਰੀ ਉਨ੍ਹਾਂ ਦੋਸ਼ਾਂ ਹੇਠ ਕੀਤੀ ਗਈ ਹੈ, ਜਿਨ੍ਹਾਂ ਹੇਠ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਨਵਲ ਕਿਸ਼ੋਰ ਨੂੰ ਅਦਾਲਤ ਪੇਸ਼ ਕੀਤਾ, ਜਿੱਥੋਂ ਉਸ ਨੂੰ 20 ਦਿਨ ਦੇ ਪੁਲਸ ਰਿਮਾਂਡ `ਤੇ ਭੇਜ ਦਿੱਤਾ ਹੈ। ਰਕਬਰ ਦੇ ਪਰਵਾਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਵਿੱਚ ਨਵਲ ਕਿਸ਼ੋਰ ਸ਼ਰਮਾ ਹੀ ਮੁਲਜ਼ਮ ਹੈ। ਉਸ ਦਾ ਦੋਸ਼ ਹੈ ਕਿ ਉਹ ਰਾਮਗੜ੍ਹ ਵਿੱਚ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ।
ਸੀਨੀਅਰ ਸਰਕਾਰੀ ਵਕੀਲ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਫੋਨ ਉੱਤੇ ਹੋਈ ਗੱਲਬਾਤ ਦੀ ਕਾਫੀ ਚਿਰ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਪਿੱਛੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਲ ਕਿਸ਼ੋਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਪੁਲਸ ਦੀ ਮਦਦ ਕਰ ਰਿਹਾ ਹੈ, ਪਰ ਉਹ ਇਸ ਅਪਰਾਧਕ ਸਾਜ਼ਿਸ਼ ਦਾ ਹਿੱਸਾ ਸੀ। ਰਕਬਰ ਤੇ ਉਸ ਦੇ ਦੋਸਤ ਅਸਲਮ ਨੇ ਲਾਡਪੁਰਾ ਪਿੰਡ ਤੋਂ ਗਊਆਂ ਦੀ ਖਰੀਦ ਕੀਤੀ ਅਤੇ ਲੈ ਕੇ ਲਾਲਵੰਡੀ ਤੋਂ ਹੋ ਕੇ ਹਰਿਆਣਾ ਵਿੱਚ ਆਪਣੇ ਪਿੰਡ ਜਾ ਰਹੇ ਸੀ, ਜਦੋਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਅਸਲਮ ਭੱਜਣ ਵਿੱਚ ਸਫਲ ਰਿਹਾ, ਪਰ ਬੁਰੀ ਤਰ੍ਹਾਂ ਜ਼ਖਮੀ ਹੋਏ ਰਕਬਰ ਦੀ ਮੌਤ ਹੋ ਗਈ।

Read More Latest Crime News

Continue Reading

ਅਪਰਾਧ

ਸਾਬਕਾ ਕੌਂਸਲਰ ਡਿਪਟੀ ਦੀ ਗੋਲੀਆਂ ਮਾਰ ਕੇ ਹੱਤਿਆ

Published

on

pistal

ਜਲੰਧਰ, 21 ਜੂਨ – ਇਸ ਸ਼ਹਿਰ ਦੀ ਦਾਣਾ ਮੰਡੀ ਅੱਗੇ ਕ੍ਰਿਸ਼ਨ ਮੁਰਾਰੀ ਮੰਦਰ ਦੇ ਸਾਹਮਣੇ ਕੱਲ੍ਹ ਸ਼ਾਮ ਕਰੀਬ ਸਾਢੇ ਪੰਜ ਵਜੇ ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਵਾਰਦਾਤ ਸਵਿਫਟ ਕਾਰ ਵਿੱਚ ਆਏ ਬਦਮਸ਼ਾਂ ਨੇ ਕੀਤੀ।
ਪਤਾ ਲੱਗਾ ਹੈ ਕਿ ਪਹਿਲਾਂ ਬੁਲਟ ਮੋਟਰ ਸਾਈਕਲ ਉੱਤੇ ਸਵਾਰ ਸੁਖਮੀਤ ਸਿੰਘ ਡਿਪਟੀ ਨੂੰ ਬਦਮਾਸ਼ਾਂ ਨੇ ਟੱਕਰ ਮਾਰੀ ਤੇ ਜਦੋਂ ਉਹ ਡਿੱਗ ਗਿਆ ਤਾਂ ਤਿੰਨ ਬਦਮਾਸ਼ਾਂ ਨੇ ਕਾਰ ਵਿੱਚੋਂ ਉਤਰ ਕੇ ਡਿਪਟੀ ਉੱਤੇ 13 ਰਾਊਂਡ ਫਾਇਰ ਕੀਤੇ, ਨੌਂ ਗੋਲੀਆਂ ਡਿਪਟੀ ਦੇ ਵੱਜੀਆਂ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਦੋਸ਼ੀ ਗਾਜ਼ੀ ਗੁੱਲਾ ਰੋਡ ਵੱਲੋਂ ਫਰਾਰ ਹੋ ਗਏ। ਡਿਪਟੀ ਨੂੰ ਨਿੱਜੀ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਸ ਦੇ ਚਚੇਰੇ ਭਰਾ ਰਾਜਬੀਰ ਮੁਤਾਬਕ ਘਟਨਾ ਤੋਂ ਪਹਿਲਾਂ ਉਸ ਦੇ ਮੋਬਾਈਲ ਉੱਤੇ ਫੋਨ ਆਇਆ ਸੀ, ਜਿਸ ਨੇ ਉਸ ਨੂੰ ਜਨਮ ਦਿਨ ਪਾਰਟੀ ਵਿੱਚ ਕੇਕ ਕੱਟਣ ਲਈ ਬੁਲਾਇਆ ਸੀ। ਉਥੇ ਜਾਣ ਲਈ ਡਿਪਟੀ ਘਰੋਂ ਨਿਕਲਿਆ ਸੀ। ਪੁਲਸ ਨੇ ਉਸ ਦਾ ਫੋਨ ਜ਼ਬਤ ਕਰ ਲਿਆ ਹੈ। ਡੀ ਸੀ ਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਜਿਸ ਗੱਡੀ ਦੀ ਵਰਤੋਂ ਕੀਤੀ, ਉਸ ਦਾ ਨੰਬਰ ਟਰੇਸ ਕਰ ਲਿਆ ਅਤੇ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦਾ ਸੁਰਾਗ ਲੱਭਿਆ ਜਾ ਰਿਹਾ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਮੀਤ ਡਿਪਟੀ ਨੇ ਗੋਪਾਲ ਨਗਰ ਤੋਂ ਕਾਂਗਰਸ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਲੜੀ ਤੇ ਪਹਿਲੀ ਵਾਰ ਹੀ ਜਿੱਤ ਦਰਜ ਕੀਤੀ। ਇਸ ਤੋਂ ਕਰੀਬ ਇੱਕ ਸਾਲ ਬਾਅਦ ਜਲੰਧਰ ਦੇ ਬਹੁ-ਚਰਚਿਤ ਫਿਲਮ ਡਿਸਟ੍ਰੀਬਿਊਟਰ ਸੁਭਾਸ਼ ਨੰਦਾ ਦੇ ਬੇਟੇ ਮਿੱਕੀ ਦੇ ਅਗਵਾ ਵਿੱਚ ਡਿਪਟੀ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਤੇ ਲਗਭਗ 10 ਸਾਲ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਸੀ।

Read More Latest Crime News

Continue Reading

ਅਪਰਾਧ

ਗੈਂਗਸਟਰ ਸੂਰਜ ਰੌਂਤਾ ਹਥਿਆਰਾਂ ਸਮੇਤ ਗ਼੍ਰਿਫ਼ਤਾਰ

Published

on

arrest

ਮੋਗਾ, 21 ਜੂਨ – ਇਸ ਜਿ਼ਲੇ ਦੀ ਪੁਲਸ ਨੇ ਕੱਲ੍ਹ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ਼ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ਼੍ਰਿਫ਼ਤਾਰ ਕੀਤਾ ਹੈ, ਜੋ ਕੈਨੇਡਾ ਵਿੱਚੋਂ ਚੱਲਦੀ ਖ਼ਾਲਿਸਤਾਨ ਟਾਈਗਰ ਫੋਰਸ (ਕੇ ਟੀ ਐਫ) ਦੇ ਆਗੂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦਾ ਸਾਥੀ ਦੱਸਿਆ ਗਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਫ਼ਾਰਚੂਨਰ ਕਾਰ ਅਤੇ ਤਿੰਨ ਹਥਿਆਰ ਇੱਕ .315 ਬੋਰ ਪਿਸਤੌਲ, ਇੱਕ .32 ਬੋਰ ਪਿਸਤੌਲ ਅਤੇ ਇੱਕ .32 ਬੋਰ ਰਿਵਾਲਵਰ ਸਣੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਕੇ ਟੀ ਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਸਾਥੀ ਅਰਸ਼ ਡਾਲਾ ਇੱਕ ਡੇਰਾ ਸੱਚਾ ਸੌਦਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿੱਚ ਪੁਜਾਰੀ ਉੱਤੇ ਫਾਇਰ ਕਰਨ, ਸੁੱਖਾ ਲੰਮੇ ਦੇ ਕਤਲ ਅਤੇ ਸੁਪਰ ਸਾਈਨ ਕਤਲ ਕੇਸ ਦਾ ਮੁੱਖ ਦੋਸ਼ੀ ਹੈ।
ਐਸ ਐਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਲਸਰ ਪੁਲਸ ਦੁਆਰਾ 19 ਜੂਨ 2021 ਨੂੰ ਗ਼੍ਰਿਫ਼ਤਾਰ ਕੀਤੇ ਤਿੰਨ ਜਣਿਆਂ ਤੋਂ ਮਿਲੀ ਜਾਣਕਾਰੀ ਪਿੱਛੋਂ ਪੁਲਸ ਨੇ ਸੂਰਜ ਰੌਂਤਾ ਨੂੰ ਫੜਿਆ ਹੈ। ਗ਼੍ਰਿਫ਼ਤਾਰ ਕੀਤੇ ਤਿੰਨ ਜਣਿਆਂ ਦੀ ਪਛਾਣ ਰਾਜਾ ਸਿੰਘ, ਇਕਬਾਲ ਸਿੰਘ ਉਰਫ਼ ਘਾਲੂ ਤੇ ਹਰਮਨਪ੍ਰੀਤ ਸਿੰਘ ਉਰਫ਼ ਗੈਰੀ ਵਜੋਂ ਹੋਈ ਹੈ ਜਿਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਸੂਰਜ ਨੇ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਵੇਚੇ ਸਨ। ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੂਰਜ ਨੇ ਖ਼ੁਲਾਸਾ ਕੀਤਾ ਕਿ ਅਰਸ਼ ਡਾਲਾ ਭਾਰਤ ਵਿੱਚ ਸੀ ਤਾਂ ਉਸ ਨਾਲ ਉਸ ਦਾ ਨੇੜਲਾ ਸੰਪਰਕ ਸੀ ਤੇ ਉਹ ਮੋਗਾ ਸ਼ਹਿਰ ਵਿੱਚ ਸੁਪਰ ਸਾਈਨ ਕਤਲ ਦੀ ਸਾਜਿਸ਼ ਰਚ ਰਿਹਾ ਸੀ। ਐਸ ਐਸ ਪੀ ਨੇ ਦੱਸਿਆ ਕਿ ਸੂਰਜ ਅਪਰਾਧਕ, ਗੈਂਗ ਦੀਆਂ ਗਤੀਵਿਧੀਆਂ ਵਿੱਚ ਸੁੱਖਾ ਲੰਮੇ ਤੋਂ ਵਧੇਰੇ ਬਦਨਾਮ ਸੀ, ਅਰਸ਼ ਉਸ ਉੱਤੇ ਉਸ ਦੇ ਤਰੀਕੇ ਨਾਲ ਕੀਤੇ ਜੁਰਮ, ਟਾਰਗੈਟ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਉਸ ਉੱਤੇ ਨਜ਼ਰ ਰੱਖਦਾ ਸੀ, ਜਿਸ ਵਿੱਚ ਲਵਪ੍ਰੀਤ ਸਿੰਘ ਉਰਫ਼ ਰਵੀ, ਰਾਮ ਸਿੰਘ ਉਰਫ਼ ਸੋਨੂੰ, ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਪਹਿਲਾਂ ਹੀ ਮੋਗਾ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca