Son-in-law dies of poisoning at in-laws' house, case registered against six
Connect with us [email protected]

ਪੰਜਾਬੀ ਖ਼ਬਰਾਂ

ਸਹੁਰੇ ਘਰ ਵਿੱਚ ਜਵਾਈ ਨੇ ਜ਼ਹਿਰ ਖਾ ਕੇ ਜਾਨ ਦਿੱਤੀ, ਛੇ ਜਣਿਆਂ ਦੇ ਵਿਰੁੱਧ ਕੇਸ ਦਰਜ

Published

on

suicide

ਬਟਾਲਾ, 6 ਫਰਵਰੀ – ਸਹੁਰੇ ਪਰਵਾਰ ਤੋਂ ਤੰਗ ਆਏ ਜਵਾਈ ਨੇ ਸਹੁਰੇ ਘਰ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ।
ਐਸ ਐਚ ਓ ਕਿਲਾ ਲਾਲ ਸਿੰਘ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਾਏ ਬਿਆਨਾਂ ਵਿੱਚ ਮ੍ਰਿਤਕ ਸਰਵਿੰਦਰ ਸਿੰਘ ਦੇ ਪਿਤਾ ਕੁਲਵੰਤ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਅਰਜੇਚੱਕ ਥਾਣਾ ਦੋਰਾਂਗਲਾ ਨੇ ਲਿਖਾਇਆ ਹੈ ਕਿ ਉਸ ਦੇ ਲੜਕੇ ਸਰਵਿੰਦਰ ਸਿੰਘ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਕੁਲਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਵਾਸੀ ਉਮਰਵਾਲ ਨਾਲ ਹੋਇਆ ਸੀ, ਜਿਨ੍ਹਾਂ ਦਾ ਇੱਕ ਬੇਟਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਸਰਵਿੰਦਰ ਸਿੰਘ ਦੇ ਆਪਣੀ ਪਤਨੀ ਕੁਲਜੀਤ ਕੌਰ ਨਾਲ ਸਬੰਧ ਠੀਕ ਨਹੀਂ ਸਨ, ਕਿਉਂਕਿ ਕੁਲਜੀਤ ਕੌਰ ਆਪਣੇ ਪਤੀ ਦੇ ਕਹਿਣੇ ਤੋਂ ਬਾਹਰ ਸੀ, ਜਿਸ ਕਾਰਨ ਉਸ ਦਾ ਲੜਕਾ ਉਸ ਨੂੰ ਰੋਕਦਾ ਸੀ। ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ 22 ਜਨਵਰੀ ਨੂੰ ਉਨ੍ਹਾਂ ਦੇ ਘਰ ਉਸ ਦੇ ਲੜਕੇ ਦੀ ਸੱਸ, ਸਾਲਾ, 2 ਸਾਂਢੂ ਅਤੇ ਸਾਂਢੂ ਦਾ ਪਿਤਾ ਆਏ ਸਨ ਅਤੇ ਉਸ ਦੀ ਨੂੰਹ ਕੁਲਜੀਤ ਕੌਰ ਨੂੰ ਆਪਣੇ ਨਾਲ ਗਏ ਸਨ ਅਤੇ ਨਾਲ ਧਮਕੀਆਂ ਦਿੱਤੀਆਂ ਕਿ ਜੇ ਉਹ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੂੰ ਦੇਖ ਲੈਣਗੇ। ਕੁਲਵੰਤ ਸਿੰਘ ਨੇ ਦੱਸਿਆ ਕਿ ਇਸਤੋਂ ਦੁਖੀ ਹੋ ਕੇ ਉਸਦੇ ਲੜਕੇ ਸਰਵਿੰਦਰ ਸਿੰਘ ਨੇ ਪਿੰਡ ਉਮਰਵਾਲ ਵਿੱਚ ਆਪਣੇ ਸਹੁਰੇ ਘਰ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਮੇਰੇ ਭਰਾ ਹਰਦੀਪ ਸਿੰਘ ਨੂੰ ਫੋਨ ਕੀਤਾ ਕਿ ਉਸ ਨੇ ਆਪਣੇ ਸਹੁਰੇ ਪਰਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਇਸ ਉਹ ਸਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਐਸ ਐਚ ਓ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦਿਆਂ ਕੁਲਵੰਤ ਸਿੰਘ ਦੇ ਬਿਆਨਾਂ ਉੱਤੇ ਥਾਣਾ ਕਿਲਾ ਲਾਲ ਸਿੰਘ ਵਿਖੇ ਉਸਦੇ ਲੜਕੇ ਦੀ ਸੱਸ, ਪਤਨੀ, ਸਾਲਾ, ਦੋ ਸਾਂਢੂਆਂ ਤੇ ਸਾਂਢੂ ਦੇ ਪਿਤਾ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਪੰਜਾਬੀ ਖ਼ਬਰਾਂ

ਲਾਲ ਕਿਲ੍ਹੇ ਵਿੱਚ ਗੁੰਬਦ ਤੋਂ ਉਤਾਰੇ ਗਏ ਦੋਵੇਂ ਕਲਸ਼ ਮਿਲ ਗਏ

Published

on

ਨਵੀਂ ਦਿੱਲੀ, 8 ਮਾਰਚ – ਗਣਤੰਤਰ ਦਿਵਸ ਮੌਕੇ ਹੋਈ ਹੁੱਲੜਬਾਜ਼ੀ ਦੌਰਾਨ ਲਾਲ ਕਿਲ੍ਹੇ ਦੇ ਗੁੰਬਦਾਂ ਤੋਂ ਉਤਾਰੇ ਗਏ ਕਲਸ਼ ਮਿਲ ਗਏ ਹਨ। ਇਨ੍ਹਾਂ ਨੂੰ ਹੁੱਲੜਬਾਜ਼ ਲਿਜਾ ਸਕਣ ਵਿੱਚ ਸਫਲ ਨਹੀਂ ਹੋਏ ਤੇ ਕਿਲ੍ਹੇ ਵਿੱਚ ਹੀ ਲੁਕਾ ਦਿੱਤੇ ਸਨ। ਜਾਂਚ ਦੌਰਾਨ ਇਹ ਕਲਸ਼ ਮਿਲੇ ਹਨ। ਇਨ੍ਹਾਂ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਇਤਿਹਾਸਕ ਲਾਲ ਕਿਲ੍ਹੇ ਦਾ ਮੁੱਖ ਦੁਆਰ ਲਾਹੌਰੀ ਗੇਟ ਚਾਰ ਮੰਜ਼ਿਲਾ ਹੈ। ਇਸ ਦੀ ਉਚਾਈ 100 ਫੁੱਟ ਤੋਂ ਵੱਧ ਹੈ। ਇਸ ਨੂੰ ਸ਼ਾਹਜਹਾਂ ਨੇ ਬਣਵਾਇਆ ਸੀ, ਇਸ ਦੇ ਉਪਰ ਦੋਵਾਂ ਪਾਸੇ ਇੱਕ-ਇੱਕ ਬੁਰਜ ਹੈ ਤੇ ਇਸ ਵਿੱਚ ਇੱਕੋ ਜਿਹੇ ਸੱਤ ਗੁੰਬਦ ਹਨ। ਲਾਲ ਪੱਥਰ ਦੇ ਬਣੇ ਕਿਲ੍ਹੇ ਦੇ ਇਨ੍ਹਾਂ ਗੁੰਬਦਾਂ ਉੱਤੇ ਸਫੈਦ ਰੰਗ ਦਾ ਪੱਥਰ ਲੱਗਾ ਹੈ। ਸ਼ਾਹਜਹਾਂ ਦੇ ਬਣਵਾਉਣ ਦੇ ਸਮੇਂ ਤੋਂ ਇਨ੍ਹਾਂ ਸਭ ਗੁੰਬਦਾਂ ਉੱਤੇ ਸੁਨਹਿਰੇ ਰੰਗ ਦੇ ਕਲਸ਼ ਲੱਗੇ ਹਨ। ਇਨ੍ਹਾਂ ਵਿੱਚੋਂ ਇੱਕ ਗੁੰਬਦ ਉੱਤੇ ਤਿਰੰਗਾ ਲਹਿਰਾਉਂਦਾ ਰਹਿੰਦਾ ਹੈ। 26 ਜਨਵਰੀ ਨੂੰ ਹੁੱਲੜਬਾਜ਼ਾਂ ਨੇ ਇਥੇ ਲਾਲ ਕਿਲ੍ਹੇ ਉੱਤੇ ਆਪਣਾ ਝੰਡਾ ਲਹਿਰਾ ਦਿੱਤਾ ਸੀ। ਇਸ ਦੇ ਨਾਲ ਦੋ ਗੁੰਬਦਾਂ ਤੋਂ ਕਲਸ਼ ਉਤਾਰ ਲਏ ਸਨ, ਪਰ ਪੁਲਸ ਫੋਰਸ ਵਧਣ ਦੇ ਬਾਅਦ ਉਹ ਇਹ ਕਲਸ਼ ਨਹੀਂ ਲਿਜਾ ਸਕੇ ਅਤੇ ਇਨ੍ਹਾਂ ਨੂੰ ਲਾਲ ਕਿਲ੍ਹੇ ਦੇ ਇੱਕ ਹਿੱਸੇ ਵਿੱਚ ਲੁਕਾ ਦਿੱਤਾ ਸੀ। ਮਾਹੌਲ ਸ਼ਾਂਤ ਹੋਣ ਉੱਤੇ ਜਦ ਕੰਪਲੈਕਸ ਦੀ ਜਾਂਚ ਕੀਤੀ ਗਈ ਤਾਂ ਇਹ ਕਲਸ਼ ਇੱਕ ਕੋਨੇ ਵਿੱਚ ਮਿਲ ਗਏ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਫਰੀ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ

Published

on

ਨਵੀਂ ਦਿੱਲੀ, 8 ਮਾਰਚ – ਕਰੀਬ 20 ਸਾਲ ਬੰਦ ਰਹਿਣ ਪਿੱਛੋਂ ਬਾਲਾ ਸਾਹਿਬ ਹਸਪਤਾਲ ਕੱਲ੍ਹ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਨਾਂ ਉੱਤੇ ਬਣਾਏ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਨੇ ਕੀਤਾ ਹੈ। ਇਹ ਹਸਪਤਾਲ 24 ਘੰਟੇ ਕੰਮ ਕਰੇਗਾ।ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਨ ਮਨਜਿੰਦਰ ਸਿੰਘ ਸਿਰਸਾ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਹੋਰ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ, ਰਾਜਿੰਦਰ ਸਿੰਘ ਚੱਠਾ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਇੱਕੋ ਸਮੇਂ101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਤੇ ਰੋਜ਼ 500 ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾ ਸਕੇਗਾ ਅਤੇ ਛੇਤੀ ਇਸ ਨੂੰ ਵਧਾ ਕੇ 1000 ਬੈਡਾਂ ਵਾਲਾ ਕੀਤਾ ਜਾਵੇਗਾ। ਹਸਪਤਾਲ ਵਿੱਚ ਹਰ ਸੇਵਾ ਮੁਫਤ ਦਿੱਤੀ ਜਾਵੇਗੀ। ਹਸਪਤਾਲ ਵਿੱਚ ਬਿਲਿੰਗ ਜਾਂ ਪੇਮੈਂਟ ਦਾਕੋਈ ਕਾਊਂਟਰ ਨਹੀਂ ਹੋਵੇਗਾ। ਅਤੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਇਆਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।
ਇਸ ਮੌਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 20 ਸਾਲ ਤੋਂ ਇਹ ਇਮਾਰਤ ਵੇਖ ਕੇ ਹੈਰਾਨ ਸੀ ਕਿ ਸਿੱਖ ਤਾਂ ਜਿਹੜੇ ਕੰਮ ਨੂੰ ਸ਼ੁਰੂ ਕਰ ਲੈਂਦੇ ਹਨ, ਕਦੇ ਵਿੱਚ ਨਹੀਂਛੱਡਦੇ। ਕੱਲ੍ਹ ਸ਼ਾਮ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਖੁੱਲ੍ਹ ਰਿਹਾ ਹੈ, ਉਹ ਵੀ ਜਿੱਥੇ ਸਭ ਦਾ ਇਲਾਜ ਮੁਫਤ ਹੋਵੇਗਾ ਤਾਂ ਬਹੁਤ ਖ਼ੁਸ਼ੀ ਹੋਈ। ਅਜਿਹੇ ਕੰਮ ਸਿਰਫ ਸਿੱਖ ਕੌਮ ਹੀ ਕਰ ਸਕਦੀ ਹੈ।

Continue Reading

ਪੰਜਾਬੀ ਖ਼ਬਰਾਂ

ਮੁਸਲਮਾਨਾਂ ਨੇ ਆਬਾਦੀ ਵਿੱਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ‘ਕੋਈ ਸਾਜ਼ਿਸ਼ ਨਹੀਂ ਰਚੀ’

Published

on

ਨਵੀਂ ਦਿੱਲੀ, 8 ਮਾਰਚ – ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਖਲਨਾਇਕ ਵਜੋਂ ਵਿਖਾਉਣ ਲਈ ਹਿੰਦੁਵਾਦੀ ਗਰੁੱਪਾਂ ਵੱਲੋਂ ਪੈਦਾ ਕੀਤੇ ਗਏ ਮਿੱਥਕਾਂ ਨੂੰ ਤੋੜਨ ਦਾ ਸਮਾਂ ਆ ਗਿਆ ਹੈ। ਇਸ ਗੱਲ ਨੇ ਕਈ ਲੋਕਾਂ ਦਾ ਧਿਆਨ ਖਿੱਚਿਆ ਹੈ।
ਕੁਰੈਸ਼ੀ ਨੇ ਆਪਣੀ ਨਵੀਂ ਕਿਤਾਬ ‘ਦਿ ਪਾਪੂਲੇਸ਼ਨ ਮਿੱਥ: ਇਸਲਾਮ, ਫੈਮਿਲੀ ਪਲਾਨਿੰਗ ਐਂਡ ਪਾਲੀਟਿਕਸ ਇਨ ਇੰਡੀਆ’ ਵਿੱਚ ਕਿਹਾ ਹੈ ਕਿ ਮੁਸਲਮਾਨਾਂ ਨੇ ਆਬਾਦੀ ਦੇ ਪੱਖ ਤੋਂ ਹਿੰਦੂਆਂ ਤੋਂ ਅੱਗੇ ਨਿਕਲਣ ਲਈ ਕੋਈ ਸੰਗਠਿਤ ਸਾਜ਼ਿਸ਼ ਨਹੀਂ ਰਚੀ। ਉਨ੍ਹਾਂ ਦੀ ਗਿਣਤੀ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਨੂੰ ਕਦੇ ਚੁਣੌਤੀ ਨਹੀਂ ਦੇ ਸਕਦੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸਲਾਮ ਪਰਵਾਰ ਨਿਯੋਜਨ ਦੀ ਧਾਰਨਾ ਦਾ ਵਿਰੋਧ ਨਹੀਂ ਕਰਦਾ।ਮੁਸਲਮਾਨ ਭਾਰਤ ਵਿੱਚ ਸਭ ਤੋਂ ਘੱਟ ਬਹੁ-ਵਿਆਹ ਕਰਨ ਵਾਲਾ ਭਾਈਚਾਰਾ ਹੈ। ਕੁਰੈਸ਼ੀ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਜੇ ਤੁਸੀਂ ਕੋਈ ਝੂਠ 100 ਵਾਰ ਬੋਲਦੇ ਹੋ ਤਾਂ ਉਹ ਸੱਚ ਬਣ ਜਾਂਦਾ ਹੈ। ਇਹ ਮਾੜਾ ਪ੍ਰਚਾਰ ਬਹੁਤ ਤੇਜ਼ ਹੋ ਗਿਆ ਹੈ ਅਤੇ ਬੀਤੇ ਸਾਲਾਂ ਤੋਂ ਇਸ ਭਾਈਚਾਰੇ ਵਿਰੁੱਧ ਪ੍ਰਚਾਰਤ ਕੀਤੀ ਜਾ ਰਹੀ ਉਕਤ ਗੱਲ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca