Some agreement in the meeting between the Center
Connect with us apnews@iksoch.com

ਪੰਜਾਬੀ ਖ਼ਬਰਾਂ

ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਵਿੱਚ ਕੁਝ ਕੁ ਸਹਿਮਤੀ, ਅਗਲੀ ਮੀਟਿੰਗ 4 ਜਨਵਰੀ ਨੂੰ

Published

on

kisan
  • ਖੇਤੀ ਮੰਤਰੀ ਵੱਲੋਂ ਚਾਰ ਵਿੱਚੋਂ ਦੋ ਮੁੱਦਿਆਂ ਉੱਤੇ ਸਹਿਮਤੀ ਦਾ ਦਾਅਵਾ
  • ਤਿੰਨ ਬਿੱਲਾਂ ਅਤੇ ਐੱਮ ਐੱਸ ਪੀ ਬਾਰੇ ਅੜਿੱਕਾ ਹਾਲੇ ਵੀ ਕਾਇਮ
    ਨਵੀਂ ਦਿੱਲੀ, 30 ਦਸੰਬਰ, – ਭਾਰਤ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਹੋਰ ਮੰਗਾਂ ਲਈ ਕੇਂਦਰ ਦੀ ਸਰਕਾਰ ਤੇ ਕਿਸਾਨਾਂ ਵਿਚਾਲੇ 6ਵੇਂ ਦੌਰ ਦੀ ਗੱਲਬਾਤਅੱਜਸੁਖਾਵੇਂ ਪ੍ਰਭਾਵ ਨਾਲ ਖਤਮ ਹੋਈ ਹੈ। ਇਸ ਬੈਠਕ ਵਿੱਚਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਸਨ। ਏਥੇ ਵਿਗਿਆਨ ਭਵਨ ਵਿੱਚ 40 ਕਿਸਾਨ ਜਥੇਬੰਦੀਆਂ ਨਾਲ ਹੋਈ ਗੱਲਬਾਤ ਮੌਕੇ ਕਿਸਾਨ ਆਗੂਆਂ ਨੇਜਿਹੜੀਆਂ ਮੰਗਾਂ ਪੇਸ਼ ਕੀਤੀਆਂ, ਉਨ੍ਹਾਂ ਵਿੱਚੋਂ ਦੋ ਉੱਤੇ ਸਹਿਮਤੀ ਹੋਣ ਦੇ ਬਾਅਦ ਅਗਲੀ ਮੀਟਿੰਗ 4 ਜਨਵਰੀ ਵਾਲੇ ਦਿਨ ਕਰਨ ਦਾ ਫੈਸਲਾ ਹੋ ਗਿਆ ਹੈ ਅਤੇ ਦੋਵੇਂ ਧਿਰਾਂ ਮੀਟਿੰਗ ਬਾਰੇ ਚੰਗਾ ਪ੍ਰਭਾਵ ਦੇ ਰਹੀਆਂ ਹਨ।
    ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਅੱਜ ਦੀ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਦੋ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਵਿੱਚ ਬਿਜਲੀ ਸੋਧ ਬਿੱਲ-2020 ਬਾਰੇ ਸਰਕਾਰ ਨੇ ਕਹਿ ਦਿੱਤਾ ਹੈ ਕਿ ਪੇਸ਼ ਨਹੀਂ ਕੀਤਾ ਜਾਵੇਗਾ ਤੇ ਦੂਸਰੀ ਮੰਗ ਪਰਾਲੀ ਸਾੜਨ ਲਈ ਇੱਕ ਕਰੋੜ ਰੁਪਏ ਦੇ ਜੁਰਮਾਨੇ ਬਾਰੇ ਸੀ, ਉਸ ਬਾਰੇ ਵੀ ਸਰਕਾਰ ਝੁਕੀ ਗਈ ਹੈ ਤੇ ਇਸ ਸੰਬੰਧ ਵਿੱਚ ਜਾਰੀ ਹੋਣ ਵਾਲੇ ਆਰਡੀਨੈਂਸ ਵਿੱਚਸੋਧ ਕਰਨਨੂੰ ਸਰਕਾਰ ਤਿਆਰ ਹੈ। ਇਸ ਦੇ ਬਾਅਦ ਖੇਤੀਬਾੜੀ ਦੇ ਜਿਹੜੇ ਤਿੰਨ ਮੁੱਖ ਸਰਕਾਰੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨ ਧਰਨਾ ਸ਼ੁਰੂ ਲਾਈ ਬੈਠੇ ਸਨ, ਉਨ੍ਹਾਂ ਦੇ ਸੰਬੰਧ ਵਿੱਚ ਸਰਕਾਰ ਜ਼ਰਾ ਵੀ ਝੁਕਣ ਲਈ ਤਿਆਰ ਨਹੀਂ । ਫਸਲਾਂ ਦੀਘੱਟੋ-ਘੱਟ ਖਰੀਦ ਕੀਮਤ ਐੱਮ ਐੱਸ ਪੀ ਦੀ ਗਾਰੰਟੀ ਦੇਣ ਦੇ ਮੁੱਦੇ ਬਾਰੇ ਸਰਕਾਰ ਲਿਖਤੀ ਗਰੰਟੀ ਦੀ ਗੱਲ ਕਹਿੰਦੀ ਹੈ, ਪਰ ਕਾਨੂੰਨੀ ਰੂਪ ਦੇਣ ਲਈ ਹਾਲੇ ਤੱਕ ਤਿਆਰ ਨਹੀਂ ਹੋਈ।ਇਨ੍ਹਾਂ ਮੰਗਾਂ ਉੱਤੇ ਵਿਚਾਰ ਕਰਨ ਲਈ ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ। ਜਾਣਕਾਰ ਸੂਤਰਾਂ ਦੇ ਮੁਤਾਬਕ ਸਰਕਾਰ ਐੱਮ ਐੱਸ ਪੀ ਬਾਰੇ ਅਗਲੀ ਵਿਚਾਰ ਕਰਨ ਦੇ ਲਈ ਇੱਕ ਕਮੇਟੀ ਬਣਾਉਣ ਨੂੰ ਤਿਆਰ ਹੋ ਗਈ ਹੈ।
    ਸਾਂਝੀ ਮੀਟਿੰਗ ਦੇ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਨੇ ਚਾਰ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿੱਚੋ ਦੋ ਉੱਤੇ ਸਹਿਮਤੀ ਹੋ ਗਈ ਹੈ। ਉਨ੍ਹਾ ਦਾ ਕਹਿਣਾ ਸੀ ਕਿ ਵਾਤਾਵਰਣ ਬਾਰੇ ਆਰਡੀਨੈਂਸ ਦੇ ਮੁੱਦੇ ਉੱਤੇ ਰਜ਼ਾਮੰਦੀ ਹੋ ਗਈ, ਪਰ ਐੱਮ ਐੱਸ ਪੀ ਨੂੰ ਕਾਨੂੰਨੀ ਰੂਪ ਦੇਣ ਬਾਰੇ ਚਰਚਾ ਅਜੇ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਲਿਖਤੀ ਭਰੋਸਾ ਦੇਣ ਲਈ ਤਿਆਰ ਹੈ ਕਿ ਐੱਮ ਐੱਸ ਪੀ ਜਾਰੀ ਰਹੇਗੀ। ਇਸ ਦੇ ਨਾਲ ਹੀ ਸਰਕਾਰ ਬਿਜਲੀ ਕਾਨੂੰਨ ਬਾਰੇ ਵੀ ਕਿਸਾਨਾਂ ਦੀ ਮੰਗ ਮੰਨ ਗਈ ਹੈ ਕਿ ਇਹ ਲਾਗੂ ਨਹੀਂ ਕੀਤਾ ਜਾਵੇਗਾ।
    ਦੂਸਰੇ ਪਾਸੇ ਉੱਤਰ ਪ੍ਰਦੇਸ਼ ਦੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੀਆਂ ਦੋ ਮੰਗਾਂ ਮੰਨ ਲਈਆਂ ਹਨ,ਅੱਜ ਦੀ ਗੱਲਬਾਤ ਚੰਗੀ ਰਹੀ ਤੇ ਅਗਲੀਗੱਲਬਾਤ 4 ਜਨਵਰੀ ਨੂੰ ਹੋਵੇਗੀ, ਉਦੋਂ ਤੱਕ ਸ਼ਾਂਤੀਪੂਰਨ ਢੰਗ ਨਾਲ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਿਵੇਂ ਚੱਲਦਾ ਹੈ, ਏਸੇ ਤਰ੍ਹਾਂ ਚੱਲੇਗਾ। ਕੁਝ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਅਸੀਂ ਕਾਨੂੰਨ ਵਿੱਚ ਸੋਧ ਕਰਵਾ ਕੇ ਹੀ ਵਾਪਸ ਨਹੀਂ ਚਲੇ ਜਾਣਾ। ਸਰਕਾਰਦੇ ਸੂਤਰਾਂ ਦਾ ਕਹਿਣਾ ਹੈ ਕਿ ਬਾਕੀ ਸਾਰੀਆਂ ਮੰਗਾਂ ਉੱਤੇ ਵਿਚਾਰ ਲਈ ਤਿਆਰ ਹੈ, ਪਰ ਕਿਸਾਨਾਂ ਦੀ ਇਹ ਕਾਨੂੰਨ ਰੱਦ ਕਰਨ ਦੀ ਮੰਗ ਨਹੀਂ ਮੰਨੇਗੀ। ਇਸ ਬਾਰੇ ਸਰਕਾਰ ਦਾ ਉਹੀ ਸਟੈਂਡ ਹੈ ਕਿ ਕਾਨੂੰਨ ਵਾਪਸ ਨਹੀਂ ਲਿਆ ਜਾਵੇਗਾ, ਬਾਕੀ ਤਿੰਨ ਮੁੱਦਿਆਂ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ। ਵਿਚਾਰ ਵਟਾਂਦਰੇ ਦੌਰਾਨ ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਇਹ ਵੀ ਕਿਹਾ ਹੈਕਿ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੀਆਂ ਮੰਗਾਂ ਉੱਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾ ਸਕਦੀ ਹੈ, ਪਰ ਉਹ ਸਰਕਾਰ ਦੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋ ਸਕੇ।

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹਿਣ ਵਾਲਾ ਨੌਜਵਾਨ ਬਿਆਨਾਂ ਤੋਂ ਪਲਟਿਆ

Published

on

fARMERS
  • ਉਲਟਾ ਕਿਸਾਨ ਆਗੂਆਂ ਉੱਤੇ ਦੋਸ਼ ਲਾ ਧਰੇ
    ਨਵੀਂ ਦਿੱਲੀ, 23 ਜਨਵਰੀ, – ਇੱਕ ਦਿਨ ਪਹਿਲਾਂ ਚਾਰ ਕਿਸਾਨ ਆਗੂਆਂ ਦੇ ਕਤਲ ਦੀ ਸਾਜਿਸ਼ ਕਰਨ ਤੇ ਇਸ 26 ਜਨਵਰੀ ਨੂੰ ਗਣਤੰਤਰ ਦਿਵਸਮੌਕੇਦਿੱਲੀ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਅਸਲੋਂ ਮੁੱਕਰ ਗਿਆ ਹੈ।
    ਵਰਨਣ ਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਯੋਗੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲਾ ਬਿਆਨ ਕਿਸਾਨ ਆਗੂਆਂ ਦੇ ਦਬਾਅ ਵਿੱਚਦਿੱਤਾ ਹੈ। ਕਰੀਬ 19 ਸਾਲ ਉਮਰ ਦੇ ਨੌਜਵਾਨ ਯੋਗੇਸ਼ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿੱਚ ਪਹਿਲਾਂ ਆਪਣੀ ਉਮਰ 24 ਦੱਸੀ ਤੇ ਫਿਰ 21 ਸਾਲ ਕਹਿ ਦਿੱਤੀ । ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਸੋਨੀਪਤ ਦਾ ਵਾਸੀ ਹੈ। ਇਸ ਦੇ ਦਾਅਵੇ ਦੀ ਜਾਂਚ ਲਈ ਪੁਲਿਸ ਦੀਆਂ ਦੋ ਟੀਮਾਂ ਬਣਾ ਕੇ ਇਕ ਟੀਮਦਿੱਲੀ ਵਿੱਚ ਜਾਂਚ ਕਰੇਗੀ ਤੇ ਦੂਸਰੀ ਟੀਮ ਉੱਤਰਾਖੰਡ ਭੇਜੀ ਗਈ ਹੈ।
    ਅਜੇ ਇੱਕ ਦਿਨ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੇ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੜੇ ਇਸ ਬੰਦੇ ਨੇ ਮੰਨਿਆ ਹੈ ਕਿ ਉਹ ਮੋਰਚੇ ਵਿੱਚ ਖ਼ਰਾਬੀ ਕਰਨ ਆਇਆ ਸੀ। ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਨੂੰ ਪੱਤਰਕਾਰਾਂ ਅੱਗੇਪੇਸ਼ ਕੀਤਾ ਤਾਂ ਕਿਸਾਨਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਤਹਿਤ ਏਥੇ ਆਇਆ ਸੀ ਤੇ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਗੜਬੜਫੈਲਾਉਣਾ ਸੀ। ਉਸ ਦਾ ਕਹਿਣਾ ਸੀ ਕਿ 23 ਜਨਵਰੀ ਨੂੰ ਉਸ ਦੀ ਦੋ ਥਾਈਂ ਹਥਿਆਰ ਚਲਾਉਣ ਦੀ ਯੋਜਨਾ ਸੀ ਤੇ 24 ਜਨਵਰੀ ਨੂੰ ਸਟੇਜ ਉੱਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ। ਉਸ ਦੇ ਮੁਤਾਬਕ ਇਹ ਚਾਰ ਆਗੂ 32 ਜਣਿਆਂ ਦੀ ਹਿੱਟ ਲਿਸਟ ਵਿੱਚੋਂ ਹਨ ਤੇ 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਟਰੈਕਟਰ ਰੈਲੀ ਵੇਲੇ ਜਦੋਂ ਕਿਸਾਨ ਆਗੂ ਅੱਗੇ ਵਧਦੇ, ਓਦੋਂ ਹਵਾਈ ਫਾਇਰ ਕਰਨੇ ਸਨ। ਉਸ ਨੇ ਕਿਹਾ ਸੀ ਕਿ ਉਹ ਪੈਸੇ ਲਈ ਕੰਮ ਕਰਦੇ ਹਨ ਤੇ ਇਸ ਕੰਮ ਲਈ 10 ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਪੁੱਜ ਗਏ, ਪਰ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਪਹੁੰਚਣ ਤਕ ਸ਼ੱਕੀ ਬੰਦੇ ਨੂੰ ਹਿਰਾਸਤ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
    ਅੱਜ ਉਸ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅਹੇਠ ਉਸ ਨੇ ਪੱਤਰਕਾਰਾਂ ਨਾਲ ਗੱਲਬਾਤਕੀਤੀ ਸੀ। ਯੋਗੇਸ਼ ਖ਼ੁਦ ਨੂੰ ਨੌਵੀਂ ਜਮਾਤ ਫੇਲ੍ਹ ਦੱਸਦਾ ਹੈ ਅਤੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਦੀ ਅਗਵਾਈ ਵਿੱਚ ਪੁਲਿਸ ਪੁੱਛਗਿਛ ਕਰ ਰਹੀ ਹੈ। ਯੋਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੈਂਪ ਵਿੱਚ ਲਿਜਾ ਕੇ ਕੁੱਟਿਆ ਅਤੇ ਰਾਤ ਸ਼ਰਾਬ ਪਿਆ ਕੇ ਕਿਹਾ ਗਿਆ ਸੀ ਕਿ ਅਸੀਂ ਜੋ ਕਹਾਂਗੇ, ਬੋਲਣਾ ਪਵੇਗਾ।

Click Here To Read Punjabi News Today

Continue Reading

ਪੰਜਾਬੀ ਖ਼ਬਰਾਂ

ਦਿੱਲੀ ਪੁਲਿਸ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਲਈ ਮਨਜੂਰੀ ਦੇਣਾ ਮੰਨੀ

Published

on

kisan tractor
  • ਦੁਵੱਲੀ ਮੀਟਿੰਗ ਦੌਰਾਨ ਪਰੇਡ ਦੇ ਲਾਂਘਿਆਂ ਬਾਰੇ ਸਹਿਮਤੀ
    ਨਵੀਂ ਦਿੱਲੀ, 23 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਬਾਅ ਅੱਗੇ ਝੁਕ ਕੇ ਅੱਜ ਸਰਕਾਰ ਨੇ ਕਿਸਾਨਾਂ ਨੂੰ ਦਿੱਲੀਵਿੱਚ ਟਰੈਕਟਰ ਪਰੇਡ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਇਸ ਟਰੈਕਟਰ ਪਰੇਡ ਦੇ ਰੂਟ ਦਾ ਫੈਸਲਾ ਅਜੇ ਹੋਣਾ ਹੈ।
    ਇਸ ਸਬੰਧ ਵਿੱਚ ਅੱਜ ਸ਼ਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਦਿੱਲੀ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਸਹਿਮਤੀ ਬਣ ਗਈ। ਇਸ ਮੀਟਿੰਗ ਵਿਚ ਹੋਏ ਫੈਸਲੇ ਬਾਰੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀਵਿੱਚ ਗਣਤੰਤਰ ਦਿਵਸ ਦੀ ਪਰੇਡ ਕਰਨਗੇ। ਇਹ ਸਹਿਮਤੀ ਪੰਜ ਵਾਰ ਦੀ ਗੱਲਬਾਤਪਿੱਛੋਂ ਹੋਈ ਹੈ। ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਸਾਰੇ ਬੈਰੀਕੇਡ ਖੁਦ ਖੋਲ੍ਹੇ ਜਾਣਗੇ ਤੇ ਅਸੀਂ ਦਿੱਲੀ ਦੇ ਅੰਦਰ ਜਾ ਕੇ ਮਾਰਚ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਤੇ ਇਸ ਨਾਲ ਦੇਸ਼ ਦੀ ਆਨ-ਬਾਨ-ਸ਼ਾਨਨੂੰਕੋਈ ਫਰਕ ਨਹੀਂ ਪਵੇਗਾ। ਇਸ ਪਰੇਡ ਦੇ ਕੁਝ ਰੂਟ ਬਦਲਣੇ ਪੈ ਸਕਦੇ ਹਨ।
    ਦੂਸਰੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਲੰਮੀਚੱਲੇਗੀ ਅਤੇ ਇਹ ਸ਼ਾਂਤੀਪੂਰਨ ਹੋਵੇਗੀ। ਇਹ ਟਰੈਕਟਰ ਪਰੇਡ 5 ਵੱਖ-ਵੱਖਲਾਂਘਿਆਂ ਤੋਂ ਸ਼ੁਰੂ ਹੋਵੇਗੀ ਅਤੇਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਆਪਣੇ ਬੈਰੀਕੇਡ ਉਹ ਖੁਦ ਹਟਾਵੇਗੀ। ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੋਵੇਗੀ ਅਤੇ ਕੋਈ ਵੀ ਕਿਸਾਨ ਉਸ ਦੇ ਬਾਅਦ ਦਿੱਲੀ ਦੇ ਅੰਦਰ ਨਹੀਂ ਬੈਠੇਗਾ।
    ਕਿਸਾਨ ਆਗੂਆਂ ਨੇ ਦਿੱਲੀ ਪੁਲਸ ਦੇ ਇਸ ਫੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਤੇ ਕਿਹਾ ਹੈ ਕਿ ਏਦਾਂ ਦਾ ਮੌਕਾ ਪਹਿਲੀ ਵਾਰ ਹੈ, ਜਦੋਂ ਕਿਸਾਨ ਅਤੇ ਜਵਾਨ ਦਿੱਲੀ ਵਿੱਚ ਇੱਕੋ ਦਿਨ ਪਰੇਡ ਕਰਨਗੇ।

Continue Reading

ਪੰਜਾਬੀ ਖ਼ਬਰਾਂ

ਓਵਰਟੇਕ ਕਰਨ ਵੇਲੇ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਮੌਤਾਂ

Published

on

accident

ਤਲਵਾੜਾ, 23 ਜਨਵਰੀ – ਤਲਵਾੜਾ-ਮੁਕੇਰੀਆਂ ਸੜਕ ਉੱਤੇ ਅੱਡਾ ਬੈਰੀਅਰ ਨਜ਼ਦੀਕ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਹਾਦਸਾ ਓਵਰਟੇਕ ਕਰਨ ਵੇਲੇ ਵਾਪਰਿਆ ਹੈ ਤੇ ਕੰਢੀ ਨਹਿਰ ਦੇ ਪੁਲ ਕੋਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਦੀ ਨਿੱਜੀ ਕੰਪਨੀ ਦੀ ਬੱਸ ਤਲਵਾੜਾ ਤੋਂ ਜਲੰਧਰ ਨੂੰ ਰਵਾਨਾ ਹੋਈ ਸੀ। ਜਦ ਅੱੱਡਾ ਬੈਰੀਅਰ ਤੋਂ ਕੁਝ ਹੀ ਦੂਰ ਕੰਢੀ ਨਹਿਰ ਦਾ ਪੁਲ ਪਾਰ ਕੀਤਾ ਤਾਂ ਸਾਹਮਣਿਓਂ ਆਉਂਦੀ ਮਾਰੂਤੀ ਜ਼ੈਨ ਕਾਰ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਸਾਢੇ ਤਿੰਨ ਸਾਲਾ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਰਬਜੀਤ ਸਿੰਘ (23), ਸੁਸ਼ੀਲ ਕੁਮਾਰ (22) ਪਿੰਡ ਰੌਲੀ ਥਾਣਾ ਹਾਜੀਪੁਰ ਤੇ ਭਾਣਜਾ ਆਰੀਅਨ (3.5) ਪਿੰਡ ਬਾਗੜੀਆਂ, ਜ਼ਿਲ੍ਹਾ ਗੁਰਦਾਸਪੁਰ ਤੇ ਕੁਲਦੀਪ ਸਿੰਘ (19) ਵਾਸੀ ਸਰਾਭਾ ਨਗਰ ਜਲੰਧਰ ਵਜੋਂ ਹੋਈ ਹੈ। ਕੁਲਦੀਪ ਆਪਣੇ ਦੋਸਤ ਸਰਬਜੀਤ ਸਿੰਘ ਕੋਲ ਪਿੰਡ ਰੌਲੀ ਆਇਆ ਸੀ। ਬੱਸ ਚਾਲਕ ਤੇ ਕੰਡਕਟਰ ਫਰਾਰ ਦੱਸੇ ਗਏ ਹਨ। ਇਸ ਦੀ ਜਾਣਕਾਰੀ ਮਿਲਣ ਉੱਤੇ ਥਾਣਾ ਮੁਖੀ ਅਜਮੇਰ ਸਿੰਘ ਮੌਕੇ ਉੱਤੇ ਪਹੁੰਚੇ। ਪੁਲਸ ਦੇ ਮੁਤਾਬਕ ਹਾਦਸਾ ਓਵਰਟੇਕ ਕਾਰਨ ਵਾਪਰਿਆ ਹੈ। ਕਾਰ ਸਵਾਰ ਦੋ ਜਣਿਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੋ ਦੀ ਮੌਤਬੀ ਬੀ ਐਮ ਬੀ ਹਸਪਤਾਲ ਤਲਵਾੜਾ ਵਿੱਚ ਹੋਈ।

Continue Reading

ਰੁਝਾਨ


Copyright by IK Soch News powered by InstantWebsites.ca