Slum dwellers in Punjab will get property rights | Political News Today
Connect with us apnews@iksoch.com

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਝੁੱਗੀ-ਝੌਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ ਮਿਲਣਗੇ

Published

on

capt amrinder singh

ਚੰਡੀਗੜ੍ਹ, 7 ਜਨਵਰੀ – ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਤਹਿਤ ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਦੇ ਝੁੱਗੀ-ਝੌਂਪੜੀ ਵਾਸੀਆਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ ਤੇ ਮੋਗਾ ਵਿਖੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲਿਆਂ ਨੂੰ ਉਨ੍ਹਾਂ ਦੇ ਮਾਲਕੀ ਹੱਕ ਵੱਖਰੇ ਤੌਰ ‘ਤੇ ਮਿਊਂਸਪਲ ਹੱਦ ਅੰਦਰ ਆਉਂਦੀ ਜ਼ਮੀਨ ਵਿਖੇ ਤਬਦੀਲ ਕਰ ਕੇ ਦਿੱਤੇ ਜਾਣਗੇ। ਇਹ ਪੰਜਾਬ ਸਰਕਾਰ ਦੀ ਇੱਕ ਨਵੀਂ ਪਹਿਲ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਇੱਕ ਉਚ ਪੱਧਰੀ ਵਰਚੁਅਲ ਮੀਟਿੰਗ ਦੌਰਾਨ ਇਨ੍ਹਾਂ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ 10 ਝੁੱਗੀ-ਝੌਂਪੜੀਆਂ; ਨਗਰ ਨਿਗਮ ਪਟਿਆਲਾ ਦੇ 364 ਲੋਕਾਂ, ਨਗਰ ਨਿਗਮਬਠਿੰਡਾ ਦੇ 200 ਲੋਕਾਂ, ਨਗਰ ਕੌਂਸਲ ਅਬੋਹਰ (ਫਾਜ਼ਿਲਕਾ) ਦੇ 2000 ਅਤੇ ਨਗਰ ਕੌਂਸਲ ਮੋਗਾ ਦੇ 252 ਲੋਕਾਂ ਨੂੰ ਉਕਤ ਥਾਂ ਤਬਦੀਲ ਕੀਤਾ ਜਾਵੇਗਾ। ਇਸ ਤਰ੍ਹਾਂ ਕੁੱਲ 2816 ਘਰਾਂ ਨੂੰ ਲਾਭ ਪੁੱਜੇਗਾ।ਬਸੇਰਾ ਸਕੀਮ, ਜੋ ਕਿ ਪੰਜਾਬ ਪ੍ਰਾਪਰਟੀ ਰਾਈਟਸ ਟੂ ਸਲੱਮ ਡਿਵੈਪਲਰਜ਼ ਐਕਟ 2020 ਸਮੇਤ ਸਬੰਧਤ ਨਿਯਮਾਂ ਹੇਠ ਆਉਂਦੀ ਹੈ, ਸੂਬਾ ਸਰਕਾਰ ਵੱਲੋਂ ਏਕੀਕ੍ਰਿਤ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਹੈ। ਕਿਸੇ ਵੀ ਸ਼ਹਿਰੀ ਖੇਤਰ ਦੇ ਝੁੱਗੀ-ਝੌਂਪੜੀ ਵਾਲੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਵਿੱਚ ਸ਼ਾਮਲ ਹੋਣਗੇ, ਪਰ ਲਾਭਪਾਤਰੀਆਂ ਨੂੰ ‘ਤਬਾਦਲਾ ਨਾ ਕੀਤੀ’ ਜ਼ਮੀਨ ਤੀਹ ਵਰ੍ਹਿਆਂ ਤੱਕ ਕਿਸੇ ਦੂਜੇ ਦੇ ਨਾਂਅ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ 243 ਝੁੱਗੀ-ਝੌਂਪੜੀਆਂ (ਥਾਵਾਂ) ਹਨ, ਜਿਨ੍ਹਾਂ ਵਿੱਚ ਇੱਕ ਲੱਖ ਲੋਕ ਰਹਿ ਰਹੇ ਹਨ। ਹੋਰ ਜ਼ਿਲਿਆਂ ਜਿਵੇਂ ਪਟਿਆਲਾ, ਬਠਿੰਡਾ, ਫਾਜ਼ਿਲਕਾ ਤੇ ਮੋਗਾ ਵਿੱਚ ਇਸ ਸਮੇਂ ਦੌਰਾਨ ਝੁੱਗੀ-ਝੌਂਪੜੀ ਵਾਲੇ ਘਰਾਂ ਦੇ ਸਰਵੇਖਣ ਦੇ ਨਾਲ ਝੁੱਗੀ-ਝੌਂਪੜੀਆਂ ਦੀ ਪਛਾਣ ਅਤੇ ਇਨ੍ਹਾਂ ਦੀਆਂ ਹੱਦਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਮਿਲੀ ਮਨਜ਼ੂਰੀ ਅਨੁਸਾਰ ਨਗਰ ਨਿਗਮ ਪਟਿਆਲਾ ਵਿਖੇ 156 ਲਾਭ ਪਾਤਰੀਆਂ ਨੂੰ ਰੋਹਿਤ ਕੁੱਟ (ਲੱਕੜ ਮੰਡੀ) ਵਿਚਲੇ 1.052 ਹੈਕਟੇਅਰ (ਅੰਦਰੂਨੀ ਸੜਕਾਂ ਸਹਿਤ) ਝੁੱਗੀ-ਝੌਂਪੜੀ ਖੇਤਰ ਵਿਖੇ ਮਾਲਕਾਨਾ ਹੱਕ ਮਿਲਣਗੇ, ਜਦੋਂ ਕਿ 180 ਲਾਭਪਾਤਰੀਆਂ ਨੂੰ ਰੰਗੇ ਸ਼ਾਹ ਕਾਲੋਨੀ (1.591 ਹੈਕਟੇਅਰ) ਅਤੇ 28 ਲਾਭਪਾਤਰੀਆਂ ਨੂੰ ਦੀਨ ਦਿਆਲ ਉਪਾਧਿਆਏ ਨਗਰ (0.6962 ਹੈਕਟੇਅਰ) ਵਿਖੇ ਮਾਲਕਾਨਾ ਹੱਕ ਹਾਸਲ ਹੋਣਗੇ। ਨਗਰ ਨਿਗਮ ਬਠਿੰਡਾ ਵਿਖੇ ਉੜੀਸਾ ਕਾਲੋਨੀ (6.25 ਏਕੜ) ਦੇ 200 ਲਾਭਪਾਤਰੀਆਂ, ਨਗਰ ਕੌਂਸਲ ਅਬੋਹਰ ਵਿਖੇ ਇੰਦਰਾ ਕਾਲੋਨੀ (25.86 ਕਰੋੜ) ਦੇ 1500 ਅਤੇ ਸੰਤ ਨਗਰ (7.02 ਏਕੜ) ਦੇ 500 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਨਗਰ ਕੌਂਸਲਮੋਗਾ ਦੇ ਲਾਭਪਾਤਰੀ, ਜਿਨ੍ਹਾਂ ਨੂੰ ਮੋਗਾਜੀਤ ਸਿੰਘ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ, ਦੀ ਗਿਣਤੀ 130 (ਨਿਹਾਰੀ ਬਸਤੀ ਅਤੇ ਸੂਰਜ ਨਗਰ ਉਤਰ), 104 (ਨਵੀਂ ਦਾਣਾ ਮੰਡੀ) ਅਤੇ 18 (ਪ੍ਰੀਤ ਨਗਰ ਨੇੜੇ ਕੋਟਕਪੂਰਾ ਬਾਈਪਾਸ) ਹੈ।

Latest Political News Today

ਪੰਜਾਬੀ ਖ਼ਬਰਾਂ

ਪੰਚਾਇਤ ਤੋਂ ਤੰਗ ਆ ਕੇ ਦੋ ਭਰਾਵਾਂ ਨੇ ਜ਼ਹਿਰੀਲੀ ਚੀਜ਼ ਖਾਧੀ, ਇੱਕ ਦੀ ਮੌਤ

Published

on

suicide

ਹੁਸ਼ਿਆਰਪੁਰ, 25 ਜਨਵਰੀ – ਥਾਣਾ ਸਦਰ ਦੇ ਪਿੰਡ ਮੰਗੂਵਾਲ ਵਿਖੇ ਦੋ ਸੱਕੇ ਭਰਾਵਾਂ ਨੇ ਪੰਚਾਇਤ ਤੇ ਇੱਕ ਹੋਰ ਵਿਅਕਤੀ ਵੱਲੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਕ ਭਰਾ ਨੇ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ, ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ।
ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਘਰ ਚੋਰੀ ਹੋਈ ਸੀ, ਉਸ ਦਾ ਮਾਲਕ ਉਸ ਤੇ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਤੇ ਸ਼ੱਕ ਕਰਨ ਲੱਗ ਪਿਆ। ਇਸ ਬਾਰੇਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰ ਦਿੱਤੀ । ਪਿੰਡ ਦੀ ਪੰਚਾਇਤ ਤੇ ਪੁਲਸ ਨੇ ਵੀ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਤੇ ਚੋਰੀ ਦੀ ਵਾਰਦਾਤ ਮੰਨਣ ਲਈ ਦਬਾਅ ਪਾਉਣ ਲੱਗ ਪਏ। ਪੰਚਾਇਤ ਨੇ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜ਼ਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਕੱਲ੍ਹ ਸ਼ਾਮੀਂਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵੱਡੇ ਭਰਾ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਬਾਰਕਪੁਰ ਵਿਖੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੁਝ ਕੁ ਮਹੀਨੇ ਦਾ ਬੱਚਾ ਹੈ।ਇਸ ਬਾਰੇ ਡੀ ਐਸ ਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ।

Continue Reading

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

Published

on

accident

ਬਠਿੰਡਾ, 25 ਜਨਵਰੀ – ਬਠਿੰਡਾ-ਮਾਨਸਾ ਰੋਡ ਉੱਤੇ ਪਿੰਡ ਭਾਈ ਬਖਤੌਰ ਕੋਲ ਮਹਿੰਦਰਾ ਪਿਕਅਪ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਚਾਲਕ ਸੜਕ ਤੇ ਡਿੱਗ ਪਿਆ ਤੇ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਤ ਹੋਣ ਕਾਰਨ ਗੱਡੀਆਂ ਲਾਸ਼ ਤੋਂ ਲੰਘਦੀਆਂ ਰਹੀਆਂ। ਗੱਡੀ ਦਾ ਸਹਾਇਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਤੇ ਥਾਣਾ ਕੋਟਫੱਤਾ ਦੀ ਪੁਲਸ ਮੌਕੇ ਤੇ ਪਹੁੰਚੀ। ਸਹਾਇਕ ਚਾਲਕ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮਹਿੰਦਰਾ ਪਿਕਅਪ ਫਰੀਦਕੋਟ ਤੋਂ ਬਠਿੰਡਾ ਵਾਇਆ ਮਾਨਸਾ ਜਾ ਰਹੀ ਸੀ। ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਲੱਦੀਆਂ ਹੋਈਆਂ ਸਨ। ਪਿਕਅਪਚੋਂ ਕੈਸ਼ ਅਤੇ ਗੱਡੀ ਦੇ ਕਾਗਜ਼ਾਤ ਗਾਇਬ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਸ਼ਨਾਖਤ ਬੀਰਬਲ ਸ਼ਰਮਾ (38) ਵਾਸੀ ਸਿੱਧੂ ਹਸਪਤਾਲ ਵਾਲੀ ਗਲੀ ਮਾਨਸਾ ਅਤੇ ਪ੍ਰੇਮ ਕੁਮਾਰ (30) ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।ਥਾਣਾ ਕੋਟਫੱਤਾ ਦੇ ਏ ਐਸ ਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਨੌਜਵਾਨ ਵੱਲੋਂ ਦੋਸ਼ :ਏ ਐਸ ਆਈ ਨੇ ਸਰੀਆ ਗਰਮ ਕਰ ਕੇ ਪਿੱਠ ਉਤੇ ਥਾਣਾ-6 ਲਿਖ ਦਿੱਤੈ

Published

on

On police remand

ਜਲੰਧਰ, 25 ਜਨਵਰੀ – ਗੌਰਮਿੰਟ ਰੇਲਵੇ ਪੁਲੀਸ (ਜੀ ਆਰ ਪੀ) ਵੱਲੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ 29 ਸਾਲਾ ਨੌਜਵਾਨ ਨੇ ਜ਼ਮਾਨਤ ਤੇ ਆਉਣ ਪਿੱਛੋਂ ਥਾਣਾ ਛੇ ਦੀ ਪੁਲਸਤੇ ਸਰੀਆ ਗਰਮ ਕਰ ਕੇ ਥਾਣਾ 6 ਲਿਖਣ ਦਾ ਦੋਸ਼ ਲਾਇਆ ਹੈ। ਆਬਾਦਪੁਰ ਦੇ ਵਾਸੀ ਸੂਰਜ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏ ਐਸ ਆਈ ਕਸ਼ਮੀਰਾ ਸਿੰਘ ਨੇ ਪਹਿਲਾਂ ਉਸ ਨੂੰ ਘਰੋਂ ਚੁੱਕਿਆ ਅਤੇ ਫਿਰ ਥਾਣੇ ਲਿਜਾ ਕੇ ਉਥੇ ਉਸ ਦੇ ਨਾਲ ਜ਼ੁਲਮ ਕੀਤਾ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏ ਐਸ ਆਈ ਤੇ ਲਗਾਏ ਗਏ ਦੋਸ਼ ਝੂਠੇ ਹਨ ਅਤੇ ਸੂਰਜ ਪ੍ਰਕਾਸ਼ ਉਤੇ ਥਾਣਾ-ਛੇ ਵਿੱਚ ਲੁੱਟ ਅਤੇ ਸਨੈਚਿੰਗ ਦੇ ਕਈ ਕੇਸ ਦਰਜ ਹਨ। ਤਿੰਨ ਜਨਵਰੀ ਨੂੰ ਏ ਐਸ ਆਈ ਕਸ਼ਮੀਰਾ ਸਿੰਘ ਪੁਲਸ ਪਾਰਟੀ ਸਮੇਤ ਉਸ ਦੇ ਘਰ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ। ਜਦ ਪੁਲਸ ਓਥੇ ਪਹੁੰਚੀ ਤਾਂ ਸੂਰਜ ਪ੍ਰਕਾਸ਼ ਦੇ ਪਰਵਾਰ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਬੇਟਾ ਦੋ ਦਿਨ ਤੋਂ ਘਰ ਨਹੀਂ ਆਇਆ। ਉਸ ਨੂੰ ਥਾਣਾ ਛੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸੇ ਰਾਤ ਨੌਜਵਾਨ ਦੇ ਪਰਵਾਰ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਜੀ ਆਰ ਪੀ ਨੇ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ। ਉਥੋਂ ਜ਼ਮਾਨਤ ਮਿਲਣ ਦੇ ਬਾਅਦ ਉਹ ਬਾਹਰ ਆਇਆ ਤਾਂ ਏ ਐਸ ਆਈਤੇ ਇਹ ਦੋਸ਼ ਲਗਾਏ। ਏ ਸੀ ਪੀ ਨੇ ਕਿਹਾ ਕਿ ਪੁਲਸ ਉਸ ਨੂੰ ਥਾਣੇ ਨਹੀਂ ਲੈ ਕੇ ਆਈ। ਸਾਰੇ ਦੋਸ਼ ਬੇਬੁਨਿਆਦ ਹਨ। ਫਿਰ ਵੀ ਪੁਲਸ ਆਪਣੇ ਤੌਰ `ਤੇ ਜਾਂਚ ਕਰ ਰਹੀ ਹੈ। ਓਧਰ ਜੀ ਆਰ ਪੀ ਦੇ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੂਰਜ ਪ੍ਰਕਾਸ਼ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਗਲੇ ਦਿਨ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca