Skeleton of murdered wife recovered years later| Latest Crime News
Connect with us [email protected]

Uncategorized

ਹੱਤਿਆ ਕਰ ਕੇ ਦੱਬੀ ਪਤਨੀ ਦਾ ਪਿੰਜਰ ਸਾਲ ਪਿਛੋਂ ਬਰਾਮਦ

Published

on

Skeleton dead girl

ਸਨੌਰ, 12 ਨਵੰਬਰ – ਅਕਤੂਬਰ 2019 ਤੋਂ ਲਾਪਤਾ ਰਮਨਦੀਪ ਕੌਰ (32) ਨੂੰ ਉਸ ਦੇ ਪਤੀ ਨੇ ਹੀ ਗਲਾ ਘੁੱਟ ਕੇ ਖਤਮ ਕਰ ਕੇ ਲਾਸ਼ ਨੂੰ ਨਹਿਰ ਕੰਢੇ ਦੱਬ ਦਿੱਤਾ ਸੀ। ਕਰੀਬ ਇੱਕ ਸਾਲ ਬਾਅਦ ਦੋਸ਼ੀ ਨੇ ਖੁਦ ਹੀ ਮ੍ਰਿਤਕਾ ਦੀ ਮਾਂ ਨੂੰ ਦੱਸਿਆ ਤਾਂ ਥਾਣਾ ਸਨੌਰ ਪੁਲਸ ਨੇ ਦੋਸ਼ੀ ਪਤੀ ਬਲਜੀਤ ਸਿੰਘ ਵਾਸੀ ਸ਼ਿਵ ਕਾਲੋਨੀ ਬੋਲਡ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪਿੰਜਰ ਬਰਾਮਦ ਕਰ ਲਿਆ ਹੈ।
ਰਮਨਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 13 ਸਾਲ ਪਹਿਲਾਂ ਬਲਜੀਤ ਨਾਲ ਹੋਇਆ ਸੀ, ਜੋ ਕੰਬਾਈਨ ‘ਤੇ ਕੰਮ ਕਰਦਾ ਹੈ ਅਤੇ ਦੋ ਬੱਚੇ ਹਨ। ਸ਼ਰਾਬ ਪੀ ਕੇ ਉਹ ਅਕਸਰ ਉਸ ਦੀ ਬੇਟੀ ਨਾਲ ਮਾਰਕੁੱਟ ਕਰਦਾ ਸੀ। ਅਕਤੂਬਰ 2019 ਵਿੱਚ ਉਸ ਦੀ ਬੇਟੀ ਨਾਰਾਜ਼ ਹੋ ਕੇ ਕਿਤੇ ਚਲੀ ਗਈ। ਤਿੰਨ ਦਿਨ ਪਿੱਛੋਂ ਵਾਪਸ ਆਈ ਤਾਂ ਕੁਝ ਦਿਨ ਬਾਅਦ ਦੋਸ਼ੀ ਦਾ ਫੋਨ ਆਇਆ ਕਿ ਰਮਨਦੀਪ ਫਿਰ ਚਲੀ ਗਈ ਹੈ। ਉਹ ਅਕਸਰ ਬੇਟੀ ਦੇ ਬਾਰੇ ਪੁੱਛਦੀ ਸੀ ਤਾਂ ਦੋਸ਼ੀ ਕੁਝ ਨਹੀਂ ਦੱਸਦਾ ਸੀ, ਪਰ ਉਸ ਨੇ ਮੰਗਲਵਾਰ ਖੁਦ ਹੀ ਬੋਲ ਦਿੱਤਾ ਕਿ ਮੈਂ ਕਤਲ ਕੀਤਾ ਹੈ।
ਥਾਣਾ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਮੰਨਿਆ ਹੈ ਕਿ ਕਤਲ ਗਲਾ ਘੁੱਟ ਕੇ ਕੀਤਾ ਸੀ। ਸਾਈਕਲ ਦੇ ਪਿੱਛੇ ਟਿਊਬ ਨਾਲ ਬੰਨ੍ਹ ਕੇ ਲੈ ਗਿਆ ਤੇ ਜ਼ਮੀਨ ਵਿੱਚ ਦੱਬ ਦਿੱਤਾ। ਘਟਨਾ ਸਥਾਨ ‘ਤੇ ਲੈ ਜਾਣ ‘ਤੇ ਦੋਸ਼ੀ ਬੋਲਿਆ, ਮੈਂ ਹੀ ਮਾਰਿਆ ਹੈ। ਮੇਰੀ ਪੇਪਰ ਵਿੱਚ ਫੋਟੋ ਆਏਗੀ ਨਾ। ਮੇਹਣੇ ਮਾਰਦੀ ਸੀ ਕਿ ਤੇਰੀਆਂ ਆਦਤਾਂ ਦੇ ਕਾਰਨ ਪਹਿਲੀ ਪਤਨੀ ਭੱਜ ਗਈ, ਇਸ ਲਈ ਮਾਰ ਦਿੱਤਾ।

Uncategorized

ਨਰਸ ਭਰਤੀ ਲਈ 80 ਫੀਸਦੀ ਰਿਜ਼ਰਵੇਸ਼ਨ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਠੀਕ ਮੰਨੀ

Published

on

nurse

ਨਵੀਂ ਦਿੱਲੀ, 23 ਨਵੰਬਰ – ਭਾਰਤ ਦੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਇੱਕ ਲੰਮੇ ਸਮੇਂ ਦੇ ਨਤੀਜਿਆਂ ਵਾਲਾ ਫੈਸਲਾ ਕਰਦੇ ਹੋਏ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿੱਚ ਨਰਸ ਭਾਰਤੀ ਦੇ ਮਾਮਲੇ ਵਿੱਚ ਅੱਸੀ ਫੀਸਦੀ ਮਹਿਲਾ ਰਾਖਵਾਂਕਰਨ ਨੂੰ ਸਹੀ ਠਹਿਰਾਇਆ ਹੈ।
ਕੈਟ ਨੇ ਮੰਨਿਆ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਜਾਤੀ ਆਧਾਰ ਉਤੇ ਐਸ ਸੀ (ਸੂਚੀ ਦਰਜ ਜਾਤਾਂ ਅਤੇ ਓ ਬੀ ਸੀ (ਹੋਰ ਪਛੜੀਆਂ ਸ਼੍ਰੇਣੀਆਂ) ਦੇ ਰਾਖਵਾਂਕਰਨ ਦੀ ਤਜਵੀਜ਼ ਵਾਲੀ ਧਾਰਾ 16 (4) ਦੀ ਥਾਂ 15 (3) ਦਾ ਘੇਰਾ ਜ਼ਿਆਦਾ ਵੱਡਾ ਹੈ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਏਮਜ਼ ਵਿੱਚ ਨਰਸਿੰਗ ਅਫਸਰ ਦੇ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵੇਂਕਰਨ ਦਾ ਨਿਯਮ ਧਾਰਾ 15 (3) ਹੇਠ ਔਰਤਾਂ ਲਈ ਵਿਸ਼ੇਸ਼ ਤਜਵੀਜ਼ ਮੰਨੇ ਜਾਣਗੇ, ਜੋ ਵੱਖ ਕਲਾਸੀਫਿਕੇਸ਼ਨ ਹੈ ਅਤੇ ਜਾਇਜ਼ ਵੀ ਹੈ।ਏਮਜ਼ ਨਰਸਿੰਗ ਅਫਸਰ ਗਰੁੱਪ ਬੀ ਵਿੱਚ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵੇਂ ਰੱਖਣ ਨੂੰ ਚੁਣੌਤੀ ਦੇਂਦੀਆਂ ਪਟੀਸ਼ਨਾਂ ਇਸ ਫੈਸਲੇ ਦੇ ਨਾਲ ਹੀ ਰੱਦ ਹੋ ਗਈਆਂ ਹਨ।
ਇਹ ਮਾਮਲਾ ਦਿੱਲੀ ਏਮਜ਼ ਅਤੇ ਹੋਰ ਨਵੇਂ ਏਮਜ਼ ਵਿੱਚ ਨਰਸਿੰਗ ਅਫਸਰ ਦੇ ਲਗਭਗ 4629 ਅਹੁਦਿਆਂ ਉਤੇ ਭਰਤੀ ਦਾ ਸੀ, ਜਿਸ ਬਾਰੇ ਏਮਜ਼ ਦੀ ਸੈਂਟਰਲ ਇੰਸਟੀਚਿਊਟ ਬਾਡੀ (ਸੀ ਆਈ ਬੀ) ਨੇ 27 ਜੁਲਾਈ 2019 ਨੂੰ ਹੋਈ ਇੱਕ ਮੀਟਿੰਗ ਵਿੱਚ ਏਮਜ਼ ਦੀ ਨਰਸਿੰਗ ਭਰਤੀ ਵਿੱਚ ਅੱਸੀ ਫੀਸਦੀ ਅਹੁਦੇ ਔਰਤਾਂ ਲਈ ਰਾਖਵਾਂ ਰੱਖਣ ਦਾ ਫੈਸਲਾ ਲਿਆ ਸੀ।ਕੈਟ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ, ਵਿਸ਼ੇਸ਼ ਤੌਰ ਉੱਤੇ ਪੀ ਬੀ ਵਿਜੈ ਕੁਮਾਰ ਵਾਲੇ ਫੈਸਲੇ ਨੂੰ ਆਧਾਰ ਮੰਨਿਆ ਅਤੇ ਕੈਟ ਦੇ ਪਟਨਾ ਬੈਂਚ ਤੇ ਪਟਨਾ ਹਾਈ ਕੋਰਟ ਦੇ ਫੈਸਲੇ ‘ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨੇ ਇਸ ਤੋਂ ਪਹਿਲਾਂ ਪਟਨਾ ਏਮਜ਼ ਵਿੱਚ ਨਰਸ ਭਰਤੀ ਵਿੱਚ ਇਸੇ ਤਰ੍ਹਾਂ ਲਾਗੂ ਕੀਤੇ ਗਏ ਮਹਿਲਾ ਰਾਖਵਾਂਕਰਨ ਨੂੰ ਪੀ ਬੀ ਵਿਜੈ ਕੁਮਾਰ ਦੇ ਫੈਸਲੇ ਦੇ ਆਧਾਰ ਉਤੇ ਸਹੀ ਮੰਨਿਆ ਸੀ। ਏਮਜ਼ ਨਰਸਿਜ਼ ਯੂਨੀਅਨ ਅਤੇ ਹੋਰ ਪਟੀਸ਼ਨਰਾਂ ਨੇ ਅੱਸੀ ਫੀਸਦੀ ਮਹਿਲਾ ਰਾਖਵਾਂਕਰਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਇਹ ਸੁਪਰੀਮ ਕੋਰਟ ਦੇ ਇੰਦਰਾ ਸਾਹਨੀ ਫੈਸਲੇ ਵਿੱਚ ਤੈਅ ਕੀਤੀ ਗਈ ਰਾਖਵੇਂਕਰਨ ਦੀ ਪੰਜਾਹ ਫੀਸਦੀ ਹੱਦ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਸੀ ਆਈ ਬੀ ਨੂੰ ਰਾਖਵਾਂਕਰਨ ਲਾਗੂ ਕਰਨ ਦਾ ਅਧਿਕਾਰ ਹੀ ਨਹੀਂ ਹੈ।ਏਮਜ਼ ਦੀ ਦਲੀਲ ਸੀ ਕਿ ਨਰਸਾਂ ਦੀ ਭਰਤੀ ਵਿੱਚ ਔਰਤਾਂ ਨੂੰ ਅੱਸੀ ਫੀਸਦੀ ਰਾਖਵਾਂਕਰਨ ਵਿੱਚ ਇੰਦਰਾ ਸਾਹਨੀ ਦਾ ਪੰਜਾਹ ਫੀਸਦੀ ਹੱਦ ਤੈਅ ਕਰਨ ਵਾਲਾ ਹੁਕਮ ਲਾਗੂ ਨਹੀਂ ਹੋਵੇਗਾ, ਕਿਉਂਕਿ ਔਰਤਾਂ ਲਈ ਅੱਸੀ ਫੀਸਦੀ ਰਾਖਵੇਂਕਰਨ ਦਾ ਅਧਿਕਾਰ ਧਾਰਾ 15 (3) ਦੇ ਤਹਿਤ ਹੈ, ਜਿਸ ਨੂੰ ਔਰਤਾਂ ਲਈ ਵਿਸ਼ੇਸ਼ ਤਜਵੀਜ਼ ਮੰਨਿਆ ਜਾਵੇਗਾ ਅਤੇ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਜਾਇਜ਼ ਹੈ।

Click Here To Read Punjabi latest news on National

Continue Reading

Uncategorized

ਅੱਤਵਾਦੀ ਲੰਘਾਉਣ ਵਾਸਤੇ ਭਾਰਤ-ਪਾਕਿ ਸਰਹੱਦ ਹੇਠ ਬਣਾਈ 150 ਮੀਟਰ ਲੰਬੀ ਸੁਰੰਗ ਮਿਲੀ

Published

on

Found a 150 meter long tunnel
  • ਪਾਕਿ ਫੌਜ ਦੀ ਮਦਦ ਨਾਲ ਮੁੜ-ਮੁੜ ਬਣਾਈ ਜਾਂਦੀ ਹੈ ਸੁਰੰਗ
    ਸਾਂਬਾ, 22 ਨਵੰਬਰ, – ਭਾਰਤ-ਪਾਕਿਸਤਾਨ ਸਰਹੱਦ ਉੱਤੋਂ ਅੱਤਵਾਦੀਆਂ ਨੂੰ ਲੰਘਾਉਣ ਵਾਸਤੇਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਬਣਾਈ ਹੋਈ ਇੱਕ ਸੁਰੰਗਹੋਰ ਮਿਲੀ ਹੈ।
    ਦੱਸਿਆ ਗਿਆ ਹੈ ਕਿ ਇਸ ਸੁਰੰਗ ਦੀ ਲੰਬਾਈ ਕਰੀਬ 150 ਮੀਟਰ ਹੈ, ਜਿਸ ਵਿੱਚੋਂ ਪਿਛਲੇ ਦਿਨੀਂਂ ਨਗਰੋਟਾ ਦੇ ਇਲਾਕੇ ਵਿੱਚ ਆਏ ਅੱਤਵਾਦੀਆਂ ਦੇ ਬਾਰਡਰ ਲੰਘਣ ਦਾ ਸ਼ੱਕ ਹੈ। ਇਸ ਸੁਰੰਗ ਦਾ ਪਤਾ ਕੱਲ੍ਹ ਇੱਕ ਸਰਚ ਆਪ੍ਰੇਸ਼ਨ ਦੌਰਾਨ ਲੱਗਾ ਹੈ। ਸੁਰੰਗ ਨੂੰ ਰੇਤ ਵਾਲੇ ਬੋਰੇ, ਕੱਖ-ਕਾਨਿਆਂ ਤੇ ਕੁਝ ਲੱਕੜਾਂ ਨਾਲ ਲੁਕਾਇਆ ਹੋਇਆ ਸੀ।ਇਸ ਸੁਰੰਗ ਦੇ ਅੰਦਰ ਆਉਣ ਜਾਣ ਲਈ ਪੌੜੀਆਂ ਵੀ ਬਣਾਈਆਂ ਗਈਆਂ ਸਨ।
    ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਪਾਕਿਸਤਾਨ ਤੋਂ ਆ ਰਹੇ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰਨਲਈ ਕਿਸੇ ਸੁਰੰਗ ਦੀ ਵਰਤੋਂ ਕਰਦੇ ਹੋ ਸਕਦੇ ਹਨ। ਪਿਛਲੇ ਵੀਰਵਾਰ ਜੰਮੂ- ਕਸ਼ਮੀਰ ਦੇ ਨਗਰੋਟਾ ਨੇੜੇ ਹੋਏ ਇੱਕ ਮੁਕਾਬਲੇ ਵਿੱਚ ਮਾਰੇ ਗਏ ਜੈਸ਼-ਇ-ਮੁਹੰਮਦ ਗਰੁੱਪ ਦੇ ਅੱਤਵਾਦੀ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਜਾ ਰਹੇ ਸਨ। ਇੱਕ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਅੱਤਵਾਦੀਆਂ ਕੋਲੋਂ 11 ਏ ਕੇ-47 ਰਾਈਫਲਾਂ ਅਤੇ ਪਿਸਤੌਲਮਿਲੇ ਸਨ, ਜਿਸ ਤੋਂ ਸ਼ੱਕ ਹੁੰਦਾ ਹੈ ਕਿ ਉਹ ਕੋਈ ਵੱਡੀ ਸਾਜਿਸ਼ ਰਚ ਰਹੇ ਸੀ।ਇਹ ਚਾਰੇ ਅੱਤਵਾਦੀ ਓਦੋਂ ਫੜੇ ਗਏ, ਜਦੋਂ ਉਹ ਇੱਕ ਟਰੱਕ ਵਿੱਚ ਕਸ਼ਮੀਰ ਵੱਲ ਜਾ ਰਹੇ ਸਨ। ਪੁਲਿਸ ਨੇ ਟੋਲ ਪਲਾਜ਼ਾ ਨੇੜੇ ਟਰੱਕ ਰੋਕਿਆ ਤਾਂ ਇਸਮਗਰੋਂ ਹੋਏ ਮੁਕਾਬਲੇ ਵਿੱਚ ਚਾਰੇ ਅੱਤਵਾਦੀ ਮਾਰੇ ਗਏ ਸਨ।
    ਭਾਰਤ ਦੀ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਸਾਂਬਾ ਜ਼ਿਲ੍ਹੇ ਵਿੱਚ ਇੱਕ ਵੀਹ ਫੁੱਟ ਲੰਬੀ ਅਤੇ ਤਿੰਨ-ਚਾਰ ਫੁੱਟ ਚੌੜੀ ਸੁਰੰਗ ਲੱਭੀ ਸੀ। ਉਸ ਸੁਰੰਗ ਨੂੰ ਲੁਕਾਉਣ ਲਈ ਪਾਕਿਸਤਾਨ ਵਿੱਚ ਬਣੀਆਂ ਬੋਰੀਆਂ ਰੇਤ ਨਾਲ ਭਰੀਆਂ ਹੋਈਆਂ ਮਿਲੀਆਂ ਸਨ, ਜਿਨ੍ਹਾਂ ਉੱਤੇ ਸ਼ਕਰਗੜ੍ਹ ਤੇ ਕਰਾਚੀ ਲਿਖਿਆ ਹੋਇਆ ਸੀ, ਜਿਸ ਤੋਂ ਸਾਫ ਸੀ ਕਿ ਅੱਤਵਾਦੀ ਪਾਕਿਸਤਾਨ ਤੋਂ ਆਏ ਸਨ।

Click Here Punjabi Breaking News Portal

Continue Reading

Uncategorized

ਸੋਹਣੇ ਦਿੱਸਣ ਲਈ ਫਿਲਟਰ ਦੀ ਵਰਤੋਂ ਵਿੱਚ ਭਾਰਤੀ ਲੋਕ ਅੱਗੇ

Published

on

Filters to look beautiful

ਵਾਸ਼ਿੰਗਟਨ, 21 ਨਵੰਬਰ – ਦੁਨੀਆ ਵਿੱਚ ਸੈਲਫੀਆਂ ਲੈਣ ਦਾ ਕ੍ਰੇਜ਼ ਸਭ ਤੋਂ ਵੱਧ ਭਾਰਤ ਵਿੱਚ ਹੈ। ਭਾਰਤੀ ਲੋਕ 70 ਫੀਸਦੀ ਫੋਟੋ ਆਪਣੇ ਫਰੰਟ ਕੈਮਰੇ ਤੋਂ ਕਲਿਕ ਕਰਦੇ ਹਨ। ਸੈਲਫੀ ਲੈਣ ਤੇ ਉਸ ਨੂੰ ਸੁੰਦਰ ਬਣਾਉਣ ਦੇ ਲਈ ਸਭ ਤੋਂਵੱਧ ਭਾਰਤੀ ਮਹਿਲਾਵਾਂ ਉਤਸਾਹਿਤ ਰਹਿੰਦੀਆਂ ਹਨ, ਪਰ ਪੁਰਸ਼ ਵੀ ਸੈਲਫੀ ਲੈਣ ਅਤੇ ਫਿਲਟਰ ਦੀਵਰਤੋਂ ਵਿੱਚ ਪਿੱਛੇ ਨਹੀਂ। ਉਹ ਖੁਦ ਕਿਦਾਂ ਦਿੱਸਦੇ ਹਨ, ਉਸ ਤੋਂ ਵੱਧ ਫੋਟੋ ਦੇ ਪਿੱਛੇ ਦੀ ਕਹਾਣੀ ‘ਤੇ ਧਿਆਨ ਦਿੰਦੇ ਹਨ। ਇਹ ਗੱਲ ਗੁਗਲ ਦੁਆਰਾ ਦੁਨੀਆ ਭਰ ਵਿੱਚ ਕਰਵਾਏ ਗਏ ਅਧਿਐਨ ਵਿੱਚ ਸਹਾਮਣੇ ਆਈ ਹੈ।
ਗੁਗਲ ਨੇਇਸਦੇ ਲਈ ਭਾਰਤ, ਅਮਰੀਕਾ, ਜਰਮਨੀ ਅਤੇ ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ ਵਿੱਚ ਅਧਿਐਨ ਕੀਤਾ ਹੈ ਅਤੇ ਇਸ ਦੇ ਮੁਤਾਬਿਕਸੈਲਫੀ ਲੈਣਾ ਤੇ ਉਸ ਨੂੰ ਸ਼ੇਅਰ ਕਰਨਾ ਭਾਰਤੀ ਔਰਤਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਇਸ ਲਈ ਇਹ ਉਨ੍ਹਾਂ ਦੇ ਆਦਤ ਅਤੇ ਘਰੇਲੂ ਕੰਮਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਧਿਐਨ ਵਿੱਚ ਕਈ ਔਰਤਾਂ ਨੇ ਦੱਸਿਆ ਕਿ ਜੇ ਉਨ੍ਹਾਂ ਨੇ ਸੈਲਫੀ ਲੈਣੀ ਹੋਵੇ ਤਾਂ ਉਹ ਇਸ ਦੇ ਲਈ ਇੱਕ ਵਾਰ ਪਹਿਨੇ ਕੱਪੜੇ ਦੁਬਾਰਾ ਨਹੀਂ ਪਾਉਂਦੀਆਂ। ਦੂਸਰੀ ਪਾਸੇ ਭਾਰਤੀ ਮਾਪਿਆਂ ਨੇ ਬੱਚਿਆਂ ਵੱਲੋਂ ਸੈਲਫੀ ਲੈਣ ਅਤੇ ਉਨ੍ਹਾਂ ‘ਤੇ ਫਿਲਟਰ ਦੀ ਵਰਤੋਂ ਉੱਤੇ ਚਿੰਤਾ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੈਲਫੀ ਅਤੇ ਫਿਲਟਰ ਨੂੰ ਉਹ ਮਸਤੀ ਵਜੋਂ ਦੇਖਦੇ ਹਨ। ਅਧਿਐਨ ਵਿੱਚ ਕਿਹਾ ਗਿਆ ਕਿ ਮਾਪੇ ਆਪਣੇ ਬੱਚਿਆਂ ਦੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਜਾਂ ਗੁਪਤਤਾ ਅਤੇ ਸਮਾਰਟਫੋਨ ਦੀ ਸੁਰੱਖਿਆ ਬਾਰੇ ਵੱਧ ਚਿੰਤਤ ਸਨ। ਅਧਿਐਨ ਮੁਤਾਬਿਕ ਜਰਮਨੀ ਲੋਕ ਸੁੰਦਰ ਦਿਸਣ ਦੇ ਲਈ ਸਭ ਤੋਂ ਘਟ ਫਿਲਟਰ ਵਰਤਦੇ ਹਨ।

Continue Reading

ਰੁਝਾਨ