Six members of anti-counterfeiting gang arrested
Connect with us [email protected]

ਅਪਰਾਧ

ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦੇ ਛੇ ਮੈਂਬਰ ਗ੍ਰਿਫਤਾਰ

Published

on

fake cash

ਪਟਿਆਲਾ, 5 ਨਵੰਬਰ – ਸਥਾਨਕ ਪੁਲਸ ਨੇ ਜਾਅਲੀ ਕਰੰਸੀ ਛਾਪਣ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ, ਜਿਸ ਦੀ ਅਗਲੀ ਜਾਂਚ ਚੱਲ ਰਹੀ ਹੈ।
ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਸ ਨੇ ਇਸ ਕੇਸ ਵਿੱਚ ਛੇ ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੰਜ ਲੱਖ ਸੰਤਾਲੀ ਹਜ਼ਾਰ ਚਾਰ ਸੌ ਰੁਪਏ ਦੇ ਜਾਅਲੀ ਨੋਟ ਅਤੇ ਇਨ੍ਹਾਂ ਨੂੰ ਤਿਆਰ ਕਰਨ ਵਾਲਾ ਸਾਜੋ-ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ‘ਚ ਸਤਨਾਮ ਸਿੰਘ, ਗੁਰਦੀਪ ਸਿੰਘ, ਤਰਸੇਮ ਲਾਲ, ਗੁਰਜੀਤ ਸਿੰਘ, ਯਸ਼ਪਾਲ, ਅਮਿਤ ਕੁਮਾਰ ਅਤੇ ਇਸ਼ਾਕ ਸ਼ਾਮਲ ਹਨ। ਇਨ੍ਹਾਂ ਵਿਰੁੱਧ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ।ਇਨ੍ਹਾਂ ਵਿੱਚੋਂ ਸਤਨਾਮ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਯਸ਼ਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ ਜਾਅਲੀ ਕਰੰਸੀ ਦੇ 2,93,000 ਰੁਪਏ ਅਤੇ 2,16,000 ਰੁਪਏ ਇੱਕ ਪਾਸੇ ਛਪੇ ਹੋਏ, 38,400 ਰੁਪਏ ਦੋਵੇਂ ਪਾਸੇ ਛਪੇ ਨੋਟ ਕੁੱਲ ਰਕਮ 5,47,400 ਰੁਪਏ, ਕੰਪਿਊਟਰ, ਸੀ ਪੀ ਯੂ, ਮਾਊਸ, ਕੀ-ਬੋਰਡ, ਯੂ ਪੀ ਐਸ, ਤਿੰਨ ਪ੍ਰਿੰਟਰ ਅਤੇ ਲੈਮੀਨੇਟਰ ਬਰਾਮਦ ਕਰਵਾਏ ਗਏ ਹਨ।ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਇਨਕਲੇਵ ਦੇ ਮਕਾਨ ਨੰਬਰ ਇੱਕ, ਪਿੰਡ ਨਸੀਰਪੁਰ ਵਿਖੇ ਉਕਤ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਵੇਚਣ ਦੀ ਤਾਕ ਵਿੱਚ ਰਹਿੰਦੇ ਹਨ। ਇਸ ‘ਤੇ ਪਟਿਆਲਾ ਪੁਲਸ ਨੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ 2000 ਰੁਪਏ ਦਾ ਨੋਟ ਦੇ ਕੇ ਆਮ ਕੱਪੜੇ ਪੁਆ ਕੇ ਗਾਹਕ ਬਣਾ ਕੇ ਉਕਤ ਟਿਕਾਣੇ ‘ਤੇ ਭੇਜਿਆ। ਦੋਸ਼ੀ ਗੁਰਦੀਪ ਸਿੰਘ ਨੇ ਨੰਬਰੀ ਨੋਟ ਅਸਲ ਕਰੰਸੀ 2000 ਰੁਪਏ ਲੈ ਕੇ ਚਾਰ ਹਜ਼ਾਰ ਰੁਪਏ ਦੇ ਜਾਅਲੀ ਕਰੰਸੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਦੇ ਦਿੱਤੇ।ਇਸ ਮਗਰੋਂ ਪੁਲਸ ਨੇ ਉਕਤ ਮਕਾਨ ‘ਤੇ ਛਾਪੇਮਾਰੀ ਕੀਤੀ, ਜਿੱਥੇ ਗੁਰਦੀਪ ਸਿੰਘ ਕੰਪਿਊਟਰ ਅਤੇ ਜਾਅਲੀ ਕਰੰਸੀ ਛਾਪ ਕੇ ਪ੍ਰਿੰਟਰ ਰਾਹੀਂ ਕੱਢ ਕੇ ਗੁਰਜੀਤ ਸਿੰਘ ਜੀਤੀ ਨੂੰ ਦੇਂਦਾ ਸੀ, ਸਤਨਾਮ ਸਿੰਘ ਰਿੰਕੂ ਕਟਰ ਨਾਲ ਨੋਟਾਂ ਦੀ ਕਟਿੰਗ ਕਰਦਾ ਸੀ, ਯਸ਼ਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਲੌਬੀ ਵਿੱਚ ਬੈਠੇ ਜਾਅਲੀ ਕਰੰਸੀ ਦੇ ਨੋਟਾਂ ਦੀ ਗਿਣਤੀ ਕਰ ਰਹੇ ਸਨ। ਇਨ੍ਹਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ, ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਤਰਸੇਮ ਲਾਲ ਮੌਕਾ ਪਾ ਕੇ ਪਿਛਲੇ ਦਰਵਾਜ਼ੇ ਤੋਂ ਫਰਾਰ ਹੋ ਗਿਆ, ਇਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਅਪਰਾਧ

ਪੰਜ ਦਿਨਾਂ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ

Published

on

dead body

ਭੱਟੂ ਕਲਾਂ, 24 ਨਵੰਬਰ – ਪੰਜ ਦਿਨ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਉਸ ਦੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਫਤਿਹਾਬਾਦ ਬਰਾਂਚ ਨਹਿਰ ਵਿੱਚੋਂ ਮਿਲੀਆਂ ਹਨ। ਪੁਲਸ ਨੇ ਲਾਸ਼ਾਂ ਨੂੰ ਨਹਿਰ ‘ਚੋਂ ਕਢਵਾ ਕੇ ਫਤਿਹਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਘਰ ਦਿਆਂ ਦੇ ਬਿਆਨਾਂ ‘ਤੇ ਇਤਫਾਕੀਆ ਕਾਰਵਾਈ ਕੀਤੀ ਹੈ।
ਪਿੰਡ ਰਾਮਸਰਾ ਦੇ ਵਾਸੀ ਚਾਲੀ ਸਾਲਾ ਜੇ ਬੀ ਟੀ ਟੀਚਰ ਕੁਲਦੀਪ ਸਿੰਘ ਦੀ ਡਿਊਟੀ ਜਾਖਲ ਦੇ ਸਰਕਾਰੀ ਸਕੂਲ ਵਿੱਚ ਸੀ। ਉਹ ਆਪਣੇ ਬੇਟੇ ਵਰਿੰਦਰ ਸਿੰਘ (15) ਅਤੇ ਨਿਤੀਸ਼ (13) ਦੀ ਚੰਗੀ ਪੜ੍ਹਾਈ ਲਈ ਆਪਣੇ ਪਿੰਡ ਤੋਂ 10 ਕਿਲੋਮੀਟਰ ਦੂਰ ਭੱਟੂ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਉਸ ਦੀ ਪਤਨੀ ਇੰਦਰਾਵਤੀ ਰਾਮਸਰਾ ਵਿੱਚ ਸਹੁਰੇ ਘਰ ਰਹਿੰਦੀ ਸੀ। 19 ਨਵੰਬਰ ਨੂੰ ਇੰਦਰਾਵਤੀ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪਤਨੀ ਦੇ ਕੀਟਨਾਸ਼ਕ ਨਿਗਲਣ ਦੀ ਖਬਰ ਪਿੱਛੋਂ ਉਸੇ ਦਿਨ ਕੁਲਦੀਪ ਸਿੰਘ ਆਪਣੇ ਦੋਵਾਂ ਪੁੱਤਰਾਂ ਨਾਲ ਘਰੋਂ ਚਲਾ ਗਿਆ ਸੀ। ਕੁਲਦੀਪ ਦਾ ਹੈਲਮੇਟ ਅਤੇ ਕੰਬਲ ਭੱਟੂ ਮੰਡੀ ਨੇੜੇ ਫਤਿਹਾਬਾਦ ਬਰਾਂਚ ਨਹਿਰ ‘ਤੇ ਮਿਲਿਆ ਸੀ। ਇਸੇ ਆਧਾਰ ‘ਤੇ ਨਹਿਰ ਵਿੱਚ ਤਲਾਸ਼ੀ ਕੀਤੀ ਗਈ ਸੀ।

Continue Reading

ਅਪਰਾਧ

ਜੰਮੂ-ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਦਾ ਜ਼ਮੀਨ ਘਪਲਾ

Published

on

land scam

ਸ਼੍ਰੀਨਗਰ, 24 ਨਵੰਬਰ – ਜੰਮੂ-ਕਸ਼ਮੀਰ ਦੇ ਇਤਿਹਾਸ ਦੇ ਸਭ ਤੋਂ ਵੱਡੇ ਜ਼ਮੀਨ ਘਪਲੇ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਹਜ਼ਾਰ ਕਰੋੜ ਦੇ ਇਸ ਘਪਲੇ ਵਿੱਚ ਕਈ ਪਾਰਟੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਗੱਲ ਨਿਕਲੀ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲੇ ਨੇਤਾਵਾਂ ਤੇ ਅਫਸਰਾਂ ਦੀ ਲਿਸਟ ਬਾਹਰ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਖਾਸ ਗੱਲ ਇਹ ਹੈ ਕਿ ਇਸ ਘਪਲੇ ਵਿੱਚ ਪੀ ਡੀ ਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਬੋ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੀ ਰਿਸ਼ਤੇਦਾਰ ਸ਼ਹਿਜਾਦਾ ਬਾਨੋ, ਐਜਾਜ਼ ਹੁਸੈਨ ਅਤੇ ਇਫਤੀਕਾਰ ਦਰਬੋ ਦੇ ਨਾਮ ਸਾਹਮਣੇ ਆਏ ਹਨ। ਇਸ ਦੇ ਨਾਲ ਕਾਂਗਰਸ ਨੇਤਾ ਕੇ ਕੇ ਅਮਲਾ ਉਤੇ ਵੀ ਇਸ ਘਪਲੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਸਭ ਆਗੂਆਂ ਤੋਂ ਜ਼ਮੀਨ ਵਾਪਸ ਲਈ ਜਾਵੇਗੀ।
ਕਾਂਗਰਸ ਨੇਤਾ ਕੇ ਕੇ ਅਮਲਾ ਦੀ ਰਿਸ਼ਤੇਦਾਰ ਰਚਨਾ ਅਮਲਾ, ਵੀਣਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਇਸ ਲਿਸਟ ਵਿੱਚ ਹਨ। ਇਸ ਤੋਂ ਇਲਾਵਾ ਮੁਸ਼ਤਾਕ ਅਹਿਮਦ ਚਾਇਆ, ਮੁਹੰਮਦ ਸ਼ਫੀ ਪੰਡਤ, ਮਿਸ ਨਿਕਹਤ ਪੰਡਤ, ਸਈਅਦ ਮੁਜ਼ੱਫਰ ਆਗਾ, ਸਈਅਦ ਅਖਨੂਨ, ਐਮ ਵਾਈ ਖਾਨ, ਅਬਦੁਲ ਮਜੀਨ ਵਾਣੀ, ਐਨ ਸੀ ਦੇ ਅਸਲਮ ਗੋਨੀ, ਹਰੂਨ ਚੌਧਰੀ, ਐਨ ਸੀ ਦੇ ਸੱਜਾਦ ਕਿਚਲੂ, ਤਨਵੀਰ ਕਿਚਲੂ ਅਤੇ ਹੋਰ ਲੋਕ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 1999 ਤੋਂ ਪਹਿਲਾਂ ਜੋ ਸਰਕਾਰੀ ਜ਼ਮੀਨ ਸੀ, ਉਸ ਨੂੰ ਗਰੀਬ ਤਬਕੇ ਦੇ ਲੋਕਾਂ ਨੂੰ ਬਾਕਾਇਦਾ ਦੇਣ ਦੇ ਲਈ ਰੌਸ਼ਨੀ ਐਕਟ ਬਣਾਇਆ ਗਿਆ ਸੀ। ਇਸ ਦਾ ਦੂਜਾ ਮੰਤਵ ਪਾਵਰ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਉਸ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰੋਜੈਕਟ ਵਿੱਚ ਲਾਇਆ ਜਾ ਸਕੇ। 2001 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਵਿੱਚ ਸਮੇਂ-ਸਮੇਂ ਉਤੇ ਸੋਧ ਕੀਤੀ ਜਾਂਦੀ ਰਹੀ। ਸਮੇਂ-ਸਮੇਂ ਉਤੇ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਲਗਾਤਾਰ ਸਿਆਸਤਦਾਨਾਂ ਨੂੰ ਫਾਇਦਾ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਰਿਹਾ।

Continue Reading

ਅਪਰਾਧ

ਬੇਟੀ ਦੇ ਘਰ ਪੁਲਸ ਰੇਡ ਮੌਕੇ ਬਜ਼ੁਰਗ ਮਾਂ ਦੀ ਤਬੀਅਤ ਵਿਗੜਨ ਨਾਲ ਮੌਤ

Published

on

death
  • ਪੁਲਸ ਉੱਤੇ ਧੱਕਾ ਦੇ ਕੇ ਬਜ਼ੁਰਗ ਨੂੰ ਸੁੱਟਣ ਦਾ ਦੋਸ਼
    ਮੋਗਾ, 24 ਨਵੰਬਰ – ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਸ ਪਿੰਡ ਦੌਲੇਵਾਲਾ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਉਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਦੀ ਪੁਲਸ ਦੀ ਰੇਡ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਵਾਇਆ ਗਿਆ। ਓਥੇ ਉਸ ਦੀ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਰੇਡ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
    ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਚੌਕੀ ਦੌਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੂੰ ਨਸ਼ਾ ਤਸਕਰੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਕਾਰਨ ਉਹ ਰੇਡ ਕਰਨ ਪਹੁੰਚੇ ਸਨ। ਜਿਸ ਘਰ ਵਿੱਚ ਪੁਲਸ ਨੇ ਰੇਡ ਕੀਤੀ, ਉਸ ਵਿਅਕਤੀ ਦੀ ਸੱਸ ਗੁਰਦੀਪ ਕੌਰ 60 ਸਾਲ ਉਥੇ ਆਈ ਹੋਈ ਸੀ। ਪੁਲਸ ਵੱਲੋਂ ਪੂਰੇ ਘਰ ਦੀ ਸਰਚ ਕਰਨ ਉਤੇ ਉਥੋਂ ਕੁਝ ਨਹੀਂ ਮਿਲਿਆ ਤਾਂ ਪੁਲਸ ਖਾਲੀ ਹੱਥ ਪਰਤ ਗਈ। ਕੁਝ ਦੇਰ ਬਾਅਦ ਪਤਾ ਲੱਗਾ ਕਿ ਪੁਲਸ ਰੇਡ ਦੌਰਾਨ ਗੁਰਦੀਪ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਬੇਟੇ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਪੁਲਸ ਨੇ ਉਸ ਦੀ ਭੈਣ ਦੇ ਘਰ ਰੇਡ ਦੌਰਾਨ ਉਸ ਦੀ ਮਾਤਾ ਗੁਰਦੀਪ ਕੌਰ ਨੂੰ ਧੱਕਾ ਦਿੱਤਾ ਸੀ।

Continue Reading

ਰੁਝਾਨ