The Special Investigation Team (SIT) was handed over to IG Parmar
Connect with us [email protected]

ਪੰਜਾਬੀ ਖ਼ਬਰਾਂ

ਬਰਗਾੜੀ ਬੇਅਦਬੀ ਕਾਂਡ ਦੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਆਈ ਜੀ ਪਰਮਾਰ ਨੂੰ ਸੌਂਪੀ ਗਈ

Published

on

guru saroop
  • ਡੀ ਆਈ ਜੀ ਖੱਟੜਾ ਨੂੰ ਜਾਂਚ ਟੀਮ ਦੇ ਮੁਖੀ ਤੋਂ ਹਟਾਇਆ
    ਫਰੀਦਕੋਟ, 11 ਫਰਵਰੀ – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਜ਼ਿਲੇ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਲਈ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਉਤੇ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਮੁਖੀ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਬਾਰਡਰ ਰੇਂਜ ਦੇ ਆਈ ਜੀ, ਐਸ ਪੀ ਐਸ ਪਰਮਾਰ ਨੂੰ ਜਾਂਚ ਟੀਮ ਦਾ ਮੁਖੀ ਨਿਯੁਕਤ ਕੀਤਾ ਹੈ। ਡੀ ਆਈ ਜੀ ਰਣਬੀਰ ਸਿੰਘ ਖੱਟੜਾ ਇਸ ਟੀਮ ਦੇ ਮੈਂਬਰ ਵਜੋਂ ਆਪਣਾ ਕੰਮ ਕਰਦੇ ਰਹਿਣਗੇ।
    ਵਰਨਣ ਯੋਗ ਹੈ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਚੋਰੀ ਹੋਇਆ ਸੀ ਅਤੇ 24 ਸਤੰਬਰ ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਚਿਪਕਾਏ ਜਾਣ ਦੇ ਬਾਅਦ 12 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਗਲੀਆਂ ਵਿੱਚੋਂ ਮਿਲੇ ਸਨ। ਇਨ੍ਹਾਂ ਘਟਨਾਵਾਂ ਸਬੰਧੀ ਬਾਜਾਖਾਨਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਤਿੰਨ ਕੇਸ ਦਰਜ ਕੀਤੇ ਸਨ, ਜਿਨ੍ਹਾਂ ਦੀ ਪੜਤਾਲ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੂੰ ਸੌਂਪੀ ਸੀ। ਪਿਛਲੇ ਦਿਨੀਂ ਹਾਈ ਕੋਰਟ ਵੱਲੋਂ ਕੀਤੇ ਹੁਕਮਾਂ ਉੱਤੇ ਅਮਲ ਕਰਦੇ ਹੋਏਪੰਜਾਬ ਸਰਕਾਰ ਨੇ ਇਨ੍ਹਾਂ ਤਿੰਨਾਂਕੇਸਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਬਦਲ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਦੇ ਕੇਸ ਵਿੱਚ ਅੱਜ ਤੱਕ ਜਾਂਚ ਟੀਮ ਲਗਭਗ ਪੰਜ ਸਾਲ ਦੀ ਪੜਤਾਲ ਪਿੱਛੋਂ ਇੱਕਰਿਪੋਰਟ ਅਦਾਲਤ ਨੂੰ ਪੇਸ਼ ਕਰ ਚੁੱਕੀ ਹੈ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਇਨ੍ਹਾਂ ਤਿੰਨਾਂਕੇਸਾਂ ਦੀ ਜਾਂਚ ਸੀ ਬੀ ਆਈ ਨੇ ਵੀ ਕੀਤੀ ਸੀ, ਪਰ ਉਹ ਕਿਸੇ ਤਸੱਲੀਬਖਸ਼ ਸਿੱਟੇ ‘ਤੇ ਨਹੀਂ ਪਹੁੰਚ ਸਕੀ ਸੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਸੀ ਬੀ ਆਈ ਨੇ ਕੁਝ ਦਿਨ ਪਹਿਲਾਂ ਸਾਰੀਆਂ ਫਾਈਲਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੀਆਂ ਸਨ, ਜਿਹੜੀਆਂ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਕਰ ਦਿੱਤੀਆਂ ਹਨ, ਜਿਸ ਨੂੰ ਅੱਗੋਂ ਜਾਂਚ ਟੀਮ ਦਾ ਨਵਾਂ ਮੁਖੀ ਵਿਚਾਰੇਗਾ।

ਪੰਜਾਬੀ ਖ਼ਬਰਾਂ

ਕੋਲੰਬੋ ਪੋਰਟ ਦੇ ਟਰਮੀਨਲ ਵਿਕਾਸ ਦਾ ਠੇਕਾ ਭਾਰਤ ਨੂੰ ਮਿਲਿਆ

Published

on

ਕੋਲੰਬੋ, 3 ਮਾਰਚ – ਭਾਰਤ ਦੀ ਕੋਰੋਨਾ ਵੈਕਸੀਨ ਕੂਟਨੀਤੀ ਦਾ ਅਸਰ ਪੈਣ ਲੱਗਾ ਹੈ। ਚੀਨ ਦੇ ਕਰਜ਼ੇ ਵਿੱਚ ਫਸੇ ਸ੍ਰੀਲੰਕਾ ਨੇ ਦੋਸਤੀ ਦਾ ਕਦਮ ਵਧਾਉਂਦੇ ਹੋਏ ਆਪਣੇ ਰਣਨੀਤਕ ਰੂਪ ਤੋਂ ਮਹੱਤਵਪੂਰਨ ਕੋਲੰਬੋ ਪੋਰਟ ਦੇ ਵੈਸਟਰਨ ਕੰਟੇਨਰ ਟਰਮੀਨਲ ਦੇ ਵਿਕਾਸ ਦਾ ਠੇਕਾ ਭਾਰਤ ਨੂੰ ਦੇ ਦਿੱਤਾ ਹੈ।
ਕੋਲੰਬੋ ਦੇ ਟਰਮੀਨਲ ਦਾ ਵਿਕਾਸ ਭਾਰਤ ਅਤੇ ਜਾਪਾਨ ਦੇ ਨਾਲ ਬਣੀ ਇੱਕ ਸਾਂਝੀ ਵਪਾਰਕ ਕੰਪਨੀ ਵੱਲੋਂ ਕੀਤਾ ਜਾਏਗਾ। ਸ੍ਰੀਲੰਕਾ ਇਹ ਪ੍ਰੋਜੈਕਟ 35 ਸਾਲ ਦੇ ਪਟੇ ਉੱਤੇ ਦੇਵੇਗਾ। ਵਰਨਣ ਯੋਗ ਹੈ ਕਿ ਸ੍ਰੀਲੰਕਾ ਸਰਕਾਰ ਨੇ ਇਸ ਤੋਂ ਕੁਝ ਹਫਤੇ ਪਹਿਲਾਂ ਇਸੇ ਬੰਦਰਗਾਹ ਉੱਤੇ ਇੱਕ ਟਰਮੀਨਲ ਦੇ ਵਿਕਾਸ ਦਾ ਚੀਨ ਦਾ ਠੇਕਾ ਰੱਦ ਕਰ ਦਿੱਤਾ ਸੀ। ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸ੍ਰੀਲੰਕਾ ਕੈਬਨਿਟ ਨੇ ਕੱਲ੍ਹ ਕੋਲੰਬੋ ਸਾਊਥ ਪੋਰਟ ਦੇ ਵੈਸਟ ਕੰਟੇਨਰ ਟਰਮੀਨਲ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਜਾਪਾਨ ਸਰਕਾਰ ਦੀ ਇੱਕ ਸਾਂਝੀ ਕੰਪਨੀ ਇਸ ਦਾ ਵਿਕਾਸ ਕਰੇਗੀ। ਬਿਆਨ ਵਿੱਚ ਕਿਹਾ ਗਿਆ ਕਿ ਬਣਾਓ, ਅਪਣਾਓ ਅਤੇ ਸੌਂਪ ਦਿਓ (ਬੀ ਓ ਟੀ) ਦੇ ਆਧਾਰ ਉੱਤੇਇਸ ਪ੍ਰੋਜੈਕਟ ਲਈ ਗੱਲਬਾਤ ਕਰ ਰਹੀ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਸ ਨੂੰ ਭਾਰਤੀ ਹਾਈ ਕਮਿਸ਼ਨ ਅਤੇ ਜਾਪਾਨੀ ਦੂਤਘਰ ਨੂੰ ਭੇਜਿਆ ਗਿਆ ਸੀ। ਇਸ ਬਾਰੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਲਿਮਟਿਡ ਦੀ ਤਜਵੀਜ਼ ਨੂੰ ਭਾਰਤੀ ਹਾਈ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਕੁਝ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੁਆਰਾ ਮਨਜ਼ੂਰ ਕੀਤੇ ਜਾਣ ਦੇ ਖੁਲਾਸੇ ਉੱਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਨਿਵੇਸ਼ ਦਾ ਫੈਸਲਾ ਇਥੋਂ ਦੀ ਸਰਕਾਰ ਕਰਦੀ ਹੈ, ਨਾ ਕਿ ਭਾਰਤੀ ਹਾਈ ਕਮਿਸ਼ਨ। ਇਸ ਤੋਂ ਪਹਿਲਾਂ ਸ੍ਰੀਲੰਕਾ ਪੋਰਟਸ ਅਥਾਰਟੀ ਨੇ ਪਿਛਲੀ ਸਿਰੀਸੇਨ ਸਰਕਾਰ ਦੇ ਸਮੇਂ ਮਈ 2019 ਵਿੱਚ ਭਾਰਤ ਅਤੇਜਾਪਾਨ ਦੇ ਨਾਲ ਇਸ ਬੰਦਰਗਾਹ ਉੱਤੇ ਪੂਰਬੀ ਕੰਟੇਨਰ ਟਰਮੀਨਲ (ਈ ਸੀ ਟੀ) ਦੇ ਫੈਸਲੇ ਦਾ ਇੱਕ ਕਰਾਰ ਕੀਤਾ ਸੀ।

Continue Reading

ਪੰਜਾਬੀ ਖ਼ਬਰਾਂ

ਘੋੜੇ ਦਾ ਜਨਮ ਦਿਨ 50 ਪੌਂਡ ਦਾ ਕੇਕ ਕੱਟ ਕੇ ਮਨਾਇਆ ਗਿਆ

Published

on

ਸਹਿਰਸਾ, 3 ਮਾਰਚ – ਆਮ ਤੌਰ ਉੱਤੇਲੋਕਾਂ ਨੂੰ ਆਪਣੇ ਬੱਚਿਆਂ, ਬਜ਼ੁਰਗਾਂ ਜਾਂ ਵਿਅਕਤੀਆਂ ਦਾ ਜਨਮ ਦਿਨ ਮਨਾਉਂਦੇ ਦੇਖਿਆ, ਸੁਣਿਆਂ ਜਾਂ ਖੁਦਸਮਾਗਮ ਵਿੱਚ ਸ਼ਾਮਲ ਹੋਇਆ ਜਾਂਦਾ ਹੈ, ਪਰ ਬਿਹਾਰ ਦੇ ਸਹਿਰਸਾ ਵਿੱਚ ਘੋੜੇ ਦਾ ਜਨਮ ਦਿਨ ਮਨਾਇਆ ਗਿਆ ਹੈ। ਇਸ ਮੌਕੇ ਉੱਤੇ ਨਾ ਕੇਵਲ ਕੇਕ ਕੱਟਿਆ ਗਿਆ, ਬਲਕਿ ਇੱਕ ਵੱਡੀ ਪਾਰਟੀ ਦਿੱਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੰਨ-ਸੁਵੰਨੇ ਖਾਣੇ ਦਾ ਆਨੰਦ ਲਿਆ।
ਸਹਿਰਸਾ ਦੇ ਪੰਚਵਟੀ ਚੌਕ ਦੇ ਵਾਸੀ ਰਜਨੀਸ਼ ਕੁਮਾਰ ਉਰਫ ਗੋਲੂ ਯਾਦਵ ਨੇ ਕੱਲ੍ਹ ਸ਼ਾਮ ਆਪਣੇ ਘੋੜੇ ਚੇਤਕ ਦਾ ਦੂਸਰਾ ਜਨਮ ਦਿਨ ਧੂਮਧਾਮ ਨਾਲ ਮਨਾਇਆ। ਗੋਲੂ ਆਪਣੇ ਬੱਚਿਆਂ ਵਾਂਗ ਚੇਤਕ ਨੂੰ ਪਿਆਰ ਕਰਦੇ ਹਨ। ਕੱਲ੍ਹ ਸਵੇਰੇ ਚੇਤਕ ਨੂੰ ਇਸ਼ਨਾਨ ਕਰਵਾ ਕੇ ਉਸ ਨੂੰ ਜਨਮ ਦਿਨ ਲਈ ਤਿਆਰ ਕੀਤਾ ਗਿਆ ਤੇ ਸ਼ਾਮ ਨੂੰ ਉਸ ਦੇ ਜਨਮ ਦਿਨ ਦੇ ਮੌਕੇ ਉੱਤੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਹ ਪੌਂਡ ਦਾ ਕੇਕ ਕੱਟਿਆ ਗਿਆ। ਘੋੜੇ ਦੇ ਮਾਲਕ ਗੋਲੂ ਯਾਦਵ ਨੇ ਦੱਸਿਆ ਕਿ ਚੇਤਕ ਸਾਡੇ ਘਰ ਦਾ ਮੈਂਬਰ ਹੈ, ਜਾਨਵਰ ਨਹੀਂ, ਅਸੀਂ ਪਰਵਾਰ ਦੇ ਲੋਕ ਹਰ ਸਾਲ ਮਿਲ ਕੇ ਉਸ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਾਂ। ਉਹ ਕਹਿੰਦੇ ਹਨ ਕਿ ਇੱਕ ਸਾਲ ਪਹਿਲਾਂ ਚੇਤਕ ਦਾ ਪਹਿਲਾ ਜਨਮ ਦਿਨ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ।ਗੋਲੂ ਕਹਿੰਦੇ ਹਨ ਕਿ ਮੈਂ ਅੱਜ ਤੱਕ ਆਪਣਾ ਜਨਮ ਦਿਨ ਨਹੀਂ ਮਨਾਇਆ, ਪਰ ਚੇਤਕ ਦਾ ਜਨਮ ਦਿਨ ਹਰ ਸਾਲ ਮਨਾਉਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਚੇਤਕ ਨੂੰ ਛੇ ਮਹੀਨੇ ਦੀ ਛੋਟੀ ਉਮਰ ਵਿੱਚ ਹੀ ਆਪਣੇ ਘਰ ਲੈ ਕੇ ਆਏ ਸਨ ਅਤੇ ਉਸ ਦੇ ਬਾਅਦ ਇਸ ਨੂੰ ਦੁੱਧ ਪਿਲਾ ਕੇ ਪਾਲਿਆ ਹੈ। ਉਨ੍ਹਾਂ ਨੇ ਸਵੀਕਾਰ ਕੀਤਾ, ਮੈਂ ਚੇਤਕ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਹੈ। ਆਪਣੇ ਬੱਚਿਆਂ ਤੋਂ ਵੱਧ ਪਿਆਰ ਦਿੱਤਾ ਹੈ। ਗੋਲੂ ਕਹਿੰਦੇ ਹਨ ਕਿ ਇਸ ਪਾਰਟੀ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵਾਂ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਜਾਨਵਰਾਂ ਪ੍ਰਤੀ ਹੋ ਰਹੀ ਹਿੰਸਾ ਉੱਤੇ ਦੁੱਖ ਪ੍ਰਗਟਾਉਂੇ ਹੋਏ ਗੋਲੂ ਕਹਿੰਦੇ ਹਨ ਕਿ ਜਾਨਵਰ ਅੱਜ ਆਮ ਲੋਕਾਂ ਨਾਲੋਂ ਵਫਾਦਾਰ ਹਨ।

Continue Reading

ਪੰਜਾਬੀ ਖ਼ਬਰਾਂ

ਰਾਹੁਲ ਗਾਂਧੀ ਨੇ ਕਿਹਾ ਦੇਸ਼ ਵਿੱਚ ਐਮਰਜੈਂਸੀ ਦਾ ਲਾਇਆ ਜਾਣਾ ਇੱਕ ਗਲਤੀ ਸੀ

Published

on

ਨਵੀਂ ਦਿੱਲੀ, 3 ਮਾਰਚ – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾਏ ਜਾਣ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੁੱਲ ਦੱਸਦਿਆਂ ਕਿਹਾ ਕਿ ਉਸ ਦੌਰ ਵਿੱਚ ਜੋ ਵੀ ਹੋਇਆ ਉਹ ਗਲਤ ਸੀ, ਪਰ ਮੌਜੂਦਾ ਦੌਰ ਨਾਲ ਜੇ ਇਸ ਦੀ ਤੁਲਨਾ ਕਰੀਏ ਤਾਂ ਉਦੋਂ ਦੇ ਹਾਲਾਤ ਬਿਲਕੁਲ ਵੱਖਰੇ ਸਨ। ਓਦੋਂ ਕਾਂਗਰਸ ਨੇ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕਦੀ ਕੋਸ਼ਿਸ਼ ਨਹੀਂ ਸੀ ਕੀਤੀ।
ਅਮਰੀਕਾ ਦੀ ਕਾਰਨਵੈਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਅੰਦਰੂਨੀ ਲੋਕਤੰਤਰ ਦੇ ਹਾਮੀ ਹਨ। ਇਸ ਦੌਰਾਨ ਐਮਰਜੈਂਸੀ ਬਾਰੇ ਪੁੱਛੇ ਜਾਣ ਉੱਤੇਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਹ ਇੱਕ ਗਲਤੀ ਸੀ, ਉਸ ਦੌਰ ਵਿੱਚ ਜੋ ਕੁਝ ਹੋਇਆ, ਉਹ ਯਕੀਨੀ ਤੌਰ ਉੱਤੇ ਗਲਤ ਸੀ, ਪਰ ਅੱਜ ਦੇ ਦੌਰ ਵਿੱਚ ਜੋ ਹੋ ਰਿਹਾ ਹੈ, ਉਹ ਉਦੋਂ ਦੇ ਦੌਰ ਤੋਂ ਬਿਲਕੁਲ ਵੱਖਰਾ ਹੈ। ਓਦੋਂ ਕਾਂਗਰਸ ਨੇ ਕਦੀ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਵਿੱਚ ਅਜਿਹਾ ਕਰਨ ਦੀ ਸਮਰੱਥਾ ਵੀ ਨਹੀਂ ਸੀ। ਸਾਡੀ ਬਣਤਰ ਅਜਿਹੀ ਹੈ ਕਿ ਅਸੀਂ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ। ਰਾਹੁਲ ਨੇ ਕੇਂਦਰ ਸਰਕਾਰ ਉੱਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਭਾਰਤ ਵਿੱਚ ਹਰ ਸੰਸਥਾ ਦੀ ਆਜ਼ਾਦੀ ਉੱਤੇ ਹਮਲਾ ਕੀਤਾ ਜਾ ਰਿਹਾ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca