SIT files charges against 6 Dera supporters in Bargari indecency case
Connect with us [email protected]

ਪੰਜਾਬੀ ਖ਼ਬਰਾਂ

ਬਰਗਾੜੀ ਬੇਅਦਬੀ ਕਾਂਡ ਵਿੱਚ ਐੱਸ ਆਈ ਟੀ ਵੱਲੋਂ 6 ਡੇਰਾ ਪ੍ਰੇਮੀਆਂ ਦੇ ਖਿਲਾਫ ਚਲਾਣ ਪੇਸ਼

Published

on

law

ਫ਼ਰੀਦਕੋਟ, 9 ਜੁਲਾਈ, – ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਅਤੇ ਸੜਕਾਂ ਉੱਤੇ ਖਿਲਾਰਨ ਦੇ ਕੇਸ ਵਿੱਚ ਜਾਂਚ ਮੁਕੰਮਲ ਹੋਣ ਦੇ ਬਾਅਦ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਅੱਜ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ ਹੈ।
ਮਿਲੀ ਸੂਚਨਾ ਅਨੁਸਾਰ ਪੰਜਾਬ ਪੁਲਸ ਦੇ ਬਾਰਡਰ ਰੇਂਜ ਦੇ ਆਈਜੀ, ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਬਣਾਈ ਗਈ ਜਾਂਚ ਟੀਮ ਨੇ ਅੱਜ ਲਿਖਤੀ ਤੌਰ ਉੱਤੇ ਅਦਾਲਤ ਨੂੰ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਮੁਕੰਮਲ ਹੋ ਗਈ ਹੈ ਅਤੇ ਇਸ ਵਿੱਚ ਸੱਚਾ ਸੌਚਾ ਡੇਰਾਸਿਰਸਾ ਦੇ ਛੇ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਅਤੇ ਰਣਜੀਤ ਸਿੰਘ ਮੁੱਖ ਤੌਰ ਉੱਤੇ ਸ਼ਾਮਲ ਸਨਤੇ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਜਾਂਚ ਟੀਮ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਜਾਂਚ ਟੀਮ ਨੇ ਫੜੇ ਗਏ ਛੇ ਡੇਰਾ ਪ੍ਰੇਮੀਆਂ ਦੇ ਖਿਲਾਫ ਇਲਾਕਾ ਮੈਜਿਸਟਰੇਟ ਮਿਸ ਤਰਜਨੀ ਦੀ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਹੈ। ਇਸ ਕੇਸਵਿੱਚ ਪੁਲੀਸ ਨੇ 12 ਅਕਤੂਬਰ 2015 ਨੂੰ ਅਣਪਛਾਤੇ ਲੋਕਾਂ ਖਿਲਾਫ ਇੰਡੀਅਨ ਪੀਨਲ ਕੋਡ(ਆਈ ਪੀ ਸੀ) ਦੀ ਧਾਰਾ 295, 295-ਏ, 154 ਅਤੇ 120-ਬੀ ਹੇਠ ਮੁਕੱਦਮਾ ਦਰਜ ਕੀਤਾ ਸੀ।
ਵਰਨਣ ਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 115 ਪੱਤਰੇ, ਜਿਨ੍ਹਾਂ ਨੂੰ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ ਅੰਗ ਮੰਨਦਾ ਹੈ, ਖਿੱਲਰੇ ਹੋਏ ਮਿਲੇ ਸਨ। ਇਹ ਪੱਤਰੇ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨ, ਜਿਸ ਨੂੰ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਪਹਿਲੀ ਜੂਨ 2015 ਵਾਲੇ ਦਿਨ ਚੋਰੀ ਕੀਤਾ ਗਿਆ ਸੀ।ਇਸ ਬਾਰੇ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਪਿੰਡ ਬਰਗਾੜੀ ਵਿਚ ਬੇਅਦਬੀ ਕਰਨ ਵਿਰੁੱਧ ਥਾਣਾ ਬਾਜਾਖਾਨਾ ਵਿਖੇ ਦਰਜ 128 ਨੰਬਰ ਕੇਸ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੇ ਅੱਜ 6 ਡੇਰਾ ਪ੍ਰੇਮੀਆਂ ਦੇ ਖਿਲਾਫ਼ ਜੁਡੀਸ਼ਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤਵਿੱਚ ਚਲਾਣ ਪੇਸ਼ ਕਰ ਦਿੱਤਾ ਹੈ।ਇਸ ਕੇਸ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਸ੍ਰੀ ਗੁਰੂ ਗ੍ਰੰਥਦੀ ਬੇਅਦਬੀ ਕਰਨ ਵਾਲੀ ਸਾਜਿ਼ਸ਼ ਦੀ ਜਾਂਚ ਦੌਰਾਨਡੇਰਾ ਸੱਚਾ ਸੌਦਾ ਦੇ ਕੁਲ 10 ਡੇਰਾ ਪ੍ਰੇਮੀਆਂ ਦੇ ਨਾਂ ਜ਼ਾਹਰ ਹੋਏ ਸਨ, ਜਿਨ੍ਹਾਂ ਵਿੱਚੋਂ 6 ਡੇਰਾ ਪ੍ਰੇਮੀਆਂ ਸੰਨੀ ਕੰਡਾ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਇਸ ਵੇਲੇ ਮਾਨਸਾ ਜੇਲ ਵਿੱਚ ਬੰਦ ਹਨ ਅਤੇ ਇਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਤਿੰਨ ਡੇਰਾ ਪ੍ਰੇਮੀ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਇਸ ਕੇਸ ਵਿੱਚ ਅਦਾਲਤ ਨੇ ਭਗੌੜੇ ਕਰਾਰ ਦਿੱਤੇ ਹੋਏ ਹਨ।ਇਸ ਕੇਸ ਦੀ ਜਾਂਚ ਕਰਦੀ ਐੱਸ ਆਈ ਟੀ ਦੇ ਮੁਖੀ ਆਈ ਜੀ ਪੁਲਸ ਐੱਸ ਪੀ ਐੱਸ ਪਰਮਾਰ ਦੀ ਟੀਮ ਨੇ 16 ਮਈ ਨੂੰ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਰਿਮਾਂਡ ਲੈਣਪਿੱਛੋਂ ਲੰਮੀ-ਚੌੜੀ ਪੁੱਛਗਿੱਛ ਕੀਤੀ ਸੀ।ਉਸ ਐੱਸ ਆਈ ਟੀ ਵੱਲੋਂ ਅੱਜ ਏਥੇ ਪਹੁੰਚੇ ਲਖਵੀਰ ਸਿੰਘ ਡੀ ਐੱਸ ਪੀ ਅਤੇ ਇੰਸਪੈਕਟਰ ਦਲਬੀਰ ਸਿੰਘ ਸਿੱਧੂ, ਇੰਸਪੈਕਟਰ ਹਰਬੰਸ ਸਿੰਘ, ਇੰਸਪੈਕਟਰ ਇਕਬਾਲ ਹੁਸੈਨ ਉੱਤੇ ਆਧਾਰਿਤ ਚਾਰ ਮੈਂਬਰੀ ਟੀਮ ਨੇ ਚਲਾਣ ਰਿਪੋਰਟ ਅਦਾਲਤਵਿੱਚਪੇਸ਼ ਕਰ ਦਿੱਤੀ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਰਾਹਤ:ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ

Published

on

sumedh saini

ਚੰਡੀਗੜ੍ਹ, 3 ਅਗਸਤ, – ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮੰਗਲਵਾਰ ਨੂੰ ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਜੇ ਇਸ ਕੇਸ ਵਿੱਚ ਸਰਕਾਰ ਸੈਣੀ ਤੋਂ ਕੁਝ ਪੁੱਛਗਿੱਛ ਕਰਨੀ ਚਾਹੇ ਤਾਂ ਇਸ ਦੇ ਲਈ ਉਸ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਪਵੇਗਾ।
ਸੁਮੇਧ ਸਿੰਘ ਸੈਣੀ ਵੱਲੋਂ ਇਸ ਕੇਸ ਵਿੱਚ ਦਰਜ ਸਿ਼ਕਾਇਤ ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਸਟਿਸ ਅਵਨੀਸ ਝਿੰਗਨ ਨੇ ਇਹ ਆਦੇਸ਼ ਦਿੱਤਾ ਹੈ। ਸੈਣੀ ਨੂੰ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ ਵਿੱਚ ਅਗਾਊਂ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ।ਅੱਜ ਉਸ ਨੂੰ ਕੋਟਕਪੂਰਾ ਵਿੱਚਉਸ ਦੇ ਖ਼ਿਲਾਫ਼ਦਰਜ ਹੋਏ ਕੇਸ ਵਿੱਚ ਵੀ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਕੇਸ ਫਰੀਦਕੋਟ ਦੀ ਟ੍ਰਾਇਲ ਕੋਰਟ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਸੈਣੀ ਦੇਖ਼ਿਲਾਫ਼ ਚਲਾਣ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਵਰਨਣ ਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੇ ਪਹਿਲਾਂ ਇਸ ਕੇਸ ਵਿੱਚ ਟ੍ਰਾਇਲ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਟ੍ਰਾਇਲ ਕੋਰਟ ਨੇ ਰੱਦ ਕਰ ਦਿੱਤਾ ਸੀ।ਉਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤਦੀ ਮੰਗ ਕੀਤੀ ਸੀ। ਮਾਰਚ ਵਿੱਚ ਹਾਈ ਕੋਰਟ ਨੇ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਅੱਜ ਮੰਗਲਵਾਰ ਨੂੰ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਪਿੱਛੋਂ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca