Singer Taylor Swift won the Best Album award for the third time
Connect with us [email protected]

ਅੰਤਰਰਾਸ਼ਟਰੀ

ਗਾਇਕਾ ਟੇਲਰ ਸਵਿਫਟ ਨੇ ਤੀਸਰੀ ਵਾਰ ਸਰਬੋਤਮ ਐਲਬਮ ਇਨਾਮ ਜਿੱਤਿਆ

Published

on

Taylor-Swift

ਲਾਸ ਏਂਜਲਸ, 16 ਮਾਰਚ – ਲਾਸ ਏਂਜਲਸ ਦੇ ਕਨਵੈਂਸ਼ਨ ਸੈਂਟਰ ਵਿੱਚ ਹੋਏ 63ਵੇਂ ਗ੍ਰੈਮੀ ਐਵਾਰਡ ਵਿੱਚ ਬਿਓਨਸ ਨੇ ਇਤਿਹਾਸ ਰਚ ਦਿੱਤਾ ਹੈ। ਚਾਰ ਹੋਰ ਇਨਾਮ ਜਿੱਤ ਕੇ ਉਹ ਸਭ ਤੋਂ ਵੱਧ 28 ਗ੍ਰੈਮੀ ਐਵਾਰਡ ਆਪਣੇ ਨਾਂਅ ਕਰਨ ਵਾਲੀ ਪਹਿਲੀ ਔਰਤ ਕਲਾਕਾਰ ਬਣ ਗਈ ਹੈ। ਉਨ੍ਹਾਂ ਮਸ਼ਹੂਰ ਗਾਇਕਾ ਏਲੀਸਨ ਕਰਾਊਸ ਦਾ ਰਿਕਾਰਡ ਤੋੜਿਆ ਹੈ। ਬਿਓਨਸ ਨੌਂ ਸ਼੍ਰੇਣੀਆਂ ਵਿੱਚ ਨਾਮਜ਼ਦ ਸੀ। ਬ੍ਰਿਟਿਸ਼ ਆਰਕੈਸਟਰਾ ਅਤੇ ਆਪਰੇਟਿਵ ਕੰਡਕਟਰ ਸਰ ਜਾਰਜ ਸੋਲਟੀ ਦੇ ਨਾਂਅ ਪਹਿਲੇਸਭ ਤੋਂ ਵੱਧ 31 ਗ੍ਰੈਮੀ ਐਵਾਰਡ ਜਿੱਤਣ ਦਾ ਰਿਕਾਰਡ ਹੈ। ਬਿਓਨਸ ਨੇ ਦੋ ਪੁਰਸਕਾਰ ਨਵੇਂ ਕਲਾਕਾਰ ਮੇਘਨ ਟੀ ਸਟੇਲੀਅਨ ਦੇ ਨਾਲ ਸਾਂਝੇ ਤੌਰ ਉੱਤੇ ਜਿੱਤੇ।
ਬਿਓਨਸ ਨੇ ਕਿਹਾ ਕਿ ਇੱਕ ਕਲਾਕਾਰ ਵਜੋਂ ਮੇਰਾ ਮੰਨਣਾ ਹੈ ਕਿ ਇਹ ਮੇਰਾ ਅਤੇ ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਅਸੀਂ ਮੌਜੂਦਾ ਸਮੇਂ ਨੂੰ ਦਰਸਾਈਏ। ਇਸ ਲਈ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੰੁਦੀ ਹਾਂ ਜੋ ਮੈਨੂੰ ਅਤੇ ਪੂਰੀ ਦੁਨੀਆ ਨੂੰ ਪ੍ਰੇਰਿਤ ਕਰਦੇ ਹਨ।ਗਾਇਕਾ ਟੇਲਰ ਸਵਿਫਟ ਲਈ ਵੀ ਇਸ ਸਾਲ ਦਾ ਗ੍ਰੈਮੀ ਪੁਰਸਕਾਰ ਖਾਸ ਰਿਹਾ। ਉਨ੍ਹਾਂ ਐਲਬਮ ‘ਫੋਲਕਲੋਰ’ ਲਈ ਸਰਬੋਤਮ ਐਲਬਮ ਦਾ ਖਿਤਾਬ ਜਿੱਤਿਆ। ਉਹ ਪਹਿਲੀ ਅਜਿਹੀ ਮਹਿਲਾ ਗਾਇਕਾ ਬਣ ਗਈ ਹੈ ਜਿਸ ਨੇ ਤਿੰਨ ਵਾਰ ਸਰਵੋਤਮ ਐਲਬਮ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਪਹਿਲੇ ਸਵਿਫਟ ਨੇ 2010 ਵਿੱਚ ਐਬਲਮ ‘ਫੀਅਰਲੈਸ’ ਅਤੇ 2015 ਵਿੱਚ ਐਬਲਮ ‘1989’ ਲਈ ਵੀ ਸਰਬੋਤਮ ਐਲਬਮ ਦੀ ਸ਼੍ਰੇਣੀ ਵਿੱਚ ਗ੍ਰੈਮੀ ਪੁਰਸਕਾਰ ਜਿੱਤਿਆ ਸੀ। ਸਵਿਫਟ ਨੇ ਕਿਹਾ ਕਿ ਆਈਸੋਲੇਸ਼ਨ ਦੌਰਾਨ ਮੈਨੂੰ ਲਿਖਣ ਦਾ ਸਭ ਤੋਂ ਚੰਗਾ ਸਮਾਂ ਮਿਲਿਆ। ਐਲਬਮ ‘ਫੋਲਕਲੋਰ’ ਪਿਛਲੇ ਸਾਲ ਜੁਲਾਈ ਵਿੱਚ ਰਿਲੀਜ਼ ਹੋਈ ਸੀ। ਬਿਲ ਏਲਿਸ ਨੇ ਆਪਣੇ ਭਰਾ ਨਾਲ ਮਿਲ ਕੇ ‘ਬੈਸਟ ਸਾਂਗ ਰਾਈਟਰ’ ਦਾ ਐਵਾਰਡ ਜਿਤਿਆ। ਇਹ ਪਹਿਲੀ ਵਾਰ ਹੈ, ਜਦੋਂ ਰਿਲੀਜ਼ ਨਾ ਹੋਈ ਫਿਲਮ ਦੇ ਗੀਤ ਨੂੰ ਪੁਰਸਕਾਰ ਦਿੱਤਾ ਗਿਆ ਹੈ। ਪਿਛਲੇ ਸਾਲ ਅਮਰੀਕਾ ਵਿੱਚ ਹੋਈ ‘ਬਲੈਕ ਲਾਈਵਸ ਮੈਟਰ’ ਅੰਦੋਲਨ ਨੂੰ ਧਿਆਨ ਵਿੱਚ ਰੱਖ ਕੇ ਲਿਖੇ ਗਏ ‘ਆਈ ਕਾਂਟ ਬ੍ਰੀਥ’ ਨੂੰ ‘ਸਾਂਗ ਆਫ ਦਿ ਯੀਅਰ’ ਪੁਰਸਕਾਰ ਮਿਲਿਆ ਹੈ। ਵੈਸੇ ਤਾਂ ਗ੍ਰੈਮੀ ਐਵਾਰਡ ਪ੍ਰੋਗਰਾਮ 31 ਜਨਵਰੀ ਨੂੰ ਹੋਣਾ ਸੀ, ਪਰੰਤੂ ਕੋਰੋਨਾ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ।

Read More World News in Punjabi

ਅੰਤਰਰਾਸ਼ਟਰੀ

ਇਟਲੀ ਵਿੱਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲ ਗੱਡੀ ਸ਼ੁਰੂ

Published

on

Department of Railways

ਰੋਮ, 18 ਅਪ੍ਰੈਲ – ਇਟਲੀ ਵਿੱਚ ਇਸ ਸਾਲ ਗਰਮੀਆਂ ਵਿੱਚ ਰੇਲਵੇ ਵਿਭਾਗ ਰੈਡਕਰਾਸ ਇਟਲੀ ਨਾਲ ਮਿਲ ਕੇ ਸੈਲਾਨੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਨਵੀਂ ਨਿਵੇਕਲੀ ਪਹਿਲ ਕਰ ਰਿਹਾ ਹੈ।
ਪਤਾ ਲੱਗਾ ਹੈ ਕਿ ਇਟਲੀ ਦੀ ਤਰੇਨੋ ਇਟਾਲੀਆ (ਐਫ ਐਸ) ਨੇ ਰੈਡਕਰਾਸ ਦੀ ਸਹਾਇਤਾ ਨਾਲ ਸ਼ੁੱਕਰਵਾਰ 16 ਅਪ੍ਰੈਲ ਤੋਂ ਰਾਜਧਾਨੀ ਰੋਮ ਅਤੇ ਮਿਲਾਨ ਵਿਚਾਲੇ ਕੋਰੋਨਾ ਮੁਕਤ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਹੈ। ਤਰੇਨੋ ਇਤਾਲੀਆ (ਐਫ ਐਸ) ਦੇ ਪ੍ਰਬੰਧਕੀਡਾਇਰੈਕਟਰ ਗਿਆਨਫਰਾਂਕੋ ਬੈਤਿਸਤੀ ਨੇ ਇਸ ਸਪੈਸ਼ਲ ਕੋਵਿਡ ਮੁਕਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ ਹੈ। ਇਟਲੀ ਦੀ ਰਾਜਧਾਨੀ ਰੋਮ ਦੇ ਸੈਂਟਰਰ ਰੋਮਾ ਟਰਮੀਨਲ ਤੋਂ ਮਿਲਾਨ ਸ਼ਹਿਰ ਲਈ ਇਟਲੀ ਦੇ ਮਿਲਾਨ ਸ਼ਹਿਰ ਲਈ ਇਹ ਗੱਡੀ ਰਵਾਨਾ ਹੋਈ।ਗਿਆਨਫਰਾਂਕੋ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿ ਟਰੇਨੋ ਇਟਾਲੀਆ ਵੱਲੋਂ ਰਾਜਧਾਨੀ ਰੋਮ ਅਤੇ ਮਿਲਾਨ ਸ਼ਹਿਰ ਵਿਚਾਲੇ ਕੋਰੋਨਾ ਤੋਂ ਮੁਕਤ ਤੇਜ਼ ਰਫਤਾਰ ਵਿਸ਼ੇਸ਼ ਗੱਡੀ ਚਲਾਈ ਗਈ ਹੈ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਰੁਕਾਵਟ ਨਾ ਆਵੇ ਇਸ ਲਈ ਇਸ ਵਿਸ਼ੇਸ਼ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਕੈਂਸਰ ਪੀੜਤ ਮਾਂ ਨੂੰ ਦੁਨੀਆ ਘੁਮਾਉਣ ਲਈ ਬੇਟੇ ਨੇ ਖਾਣਾ ਵੇਚ ਕੇ ਇੱਕ ਕਰੋੜ ਇਕੱਠੇ ਕੀਤੇ

Published

on

money

ਫਿਲਾਡੈਲਫੀਆ, ਅਮਰੀਕਾ, 18 ਅਪ੍ਰੈਲ – ਫਿਲਾਡੇਲਫੀਆ ਦਾ ਡਸਟਿਨ ਵਾਈਟਲ ਇਨ੍ਹੀਂ ਦਿਨੀਂ ਬਹੁਤ ਖੁਸ਼ ਹੈ ਅਤੇ ਸਾਲ ਦੇ ਅਖੀਰ ਵਿੱਚ ਮਿਸਰ ਦੇ ਪਿਰਾਮਿਡ ਦੇਖਣ ਜਾਣ ਦੀਆਂ ਤਿਆਰੀਆਂ ਕਰ ਰਿਹਾ ਹੈ, ਪਰ ਇਸ ਦੀ ਯਾਤਰਾ ਦੀ ਅਸਲੀ ਵਜ੍ਹਾ ਭਾਵੁਕ ਕਰ ਦੇਣ ਵਾਲੀ ਹੈ।
ਡਸਟਿਨ ਦੀ ਮਾਂ ਗਲੋਰੀਆ ਨੂੰ ਬਲੈਡਰ ਦਾ ਕੈਂਸਰ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਹ ਰੋਜ਼ ਆਪਣੀ ਨੌਕਰੀ ਦੇ ਇਲਾਵਾ ਮਾਂ ਦੀ ਦੇਖਭਾਲ, ਦਵਾ ਤੇ ਖਾਣਾ ਬਣਾਉਣ ਤੋਂ ਲੈ ਕੇ ਖੁਆਉਣ ਤੱਕ ਦਾ ਕੰਮ ਕਰਦਾ ਹੈ। ਪਿਛਲੇ ਸਾਲ ਉਸ ਦੀ ਮਾਂ ਨੂੰ ਬਲੈਡਰ ਦੇ ਕੈਂਸਰ ਦਾ ਪਤਾ ਲੱਗਾ ਤੇ ਡਾਕਟਰ ਨੇ ਕਿਹਾ ਕਿ ਉਹ ਜ਼ਿਆਦਾ ਸਮਾਂ ਜਿਊਂਦੀ ਨਹੀਂ ਰਹੇਗੀ। ਗਲੋਰੀਆ ਦਾ ਸਭ ਤੋਂ ਵੱਡਾ ਸੁਫਨਾ ਪਿਰਾਮਿਡ ਦੇਖਣ ਦਾ ਹੈ, ਪਰ ਪਰਵਾਰ ਦਾ ਰੋਜ਼ ਦਾ ਖਰਚ ਹੀ ਇੰਨਾ ਮੁਸ਼ਕਲ ਹੈ ਕਿ ਮਿਸਰ ਜਾਣਾ ਤਾਂ ਸੁਫਨਾ ਹੀ ਰਹਿ ਜਾਂਦਾ। ਡਸਟਿਨ ਇਸ ਨੂੰ ਪੂਰਾ ਕਰਨ ਵਾਲਾ ਹੈ।ਜਦ ਉਸ ਨੂੰ ਮਾਂ ਦੀ ਬਿਮਾਰੀ ਦਾ ਪਤਾ ਲੱਗਾ ਤਾਂ ਦੋਵੇਂ ਟੁੱਟ ਗਏ, ਪਰ ਫਿਰ ਹਿੰਮਤ ਕੀਤੀ ਅਤੇ ਡਸਟਿਨ ਆਪਣੀ ਮਾਂ ਦਾ ਸੁਫਨਾ ਪੂਰਾ ਕਰਨ ਲੱਗ ਗਿਆ। ਤਨਖਾਹ ਨਾਲ ਇਹ ਸੁਫਨਾ ਪੂਰਾ ਕਰਨਾ ਅਸੰਭਵ ਸੀ, ਇਸ ਲਈ ਡਸਟਿਨ ਨੇ ਮਾਂ ਤੋਂ ਖਾਣਾ ਬਣਾਉਣਾ ਸਿੱਖਿਆ ਅਤੇ ਲੱਗ ਗਿਆ ਮਿਸ਼ਨ ਵਿੱਚ। ਉਸ ਨੇ ਬਟਰ, ਚੀਜ ਸੈਂਡਵਿਚ ਤੋਂ ਸ਼ੁਰੂ ਕੀਤੀ ਅਤੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਿਆ। ਉਨ੍ਹਾਂ ਦੇ ਰਾਹੀਂ ਦੂਸਰੇ ਲੋਕਾਂ ਤੱਕ ਖਬਰ ਪਹੁੰਚੀ, ਤਾਂ ਡਸਟਿਨ ਦੇ ਖਾਣੇ ਦੀ ਮੰਗ ਵਧੀ ਅਤੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਕਾਰਾਂ ਅਤੇ ਗਾਹਕਾਂ ਦੀ ਲਾਈਨ ਲੱਗਣ ਲੱਗੀ। ਹਾਲਾਤ ਇਹ ਹੋ ਗਏ ਕਿ ਜਗ੍ਹਾ ਘੱਟ ਪੈਣ ਲੱਗੀ। ਇੱਕ ਫੂਡ ਟਰੱਕ ਦੇ ਮਾਲਕ ਨੇ ਉਸ ਨੂੰ ਟਰੱਕ ਵਰਤਣ ਲਈ ਦੇ ਦਿੱਤਾ। ਇਸ ਦੇ ਬਾਅਦ ਡਸਟਿਨ ਦਾ ਕੰਮ ਚੱਲ ਨਿਕਲਿਆ। ਉਸ ਨੇ ਹੋਰ ਮਿਹਨਤ ਕੀਤੀ ਅਤੇ ਕਰੀਬ 8-10 ਹਫਤਿਆਂ ਵਿੱਚ ਉਨ੍ਹਾਂ ਨੇ ਪਰਵਾਰ ਦੇ 14 ਲੋਕਾਂ ਦੀ ਮਿਸਰ ਦੀ ਯਾਤਰਾ ਦਾ ਕਰੀਬ ਇੱਕ ਕਰੋੜ ਰੁਪਏ ਦਾ ਖਰਚ ਇਕੱਠਾ ਕਰ ਲਿਆ। ਇੰਨਾ ਹੀ ਨਹੀਂ, ਇਸ ਦੇ ਇਲਾਵਾ ਉਨ੍ਹਾਂ ਨੇ 18 ਹਜ਼ਾਰ ਡਾਲਰ ਜ਼ਿਆਦਾ ਵੀ ਕਮਾ ਲਏ।ਗਲੋਰੀਆ ਡਸਟਿਨ ਅਤੇ ਉਸ ਦੇ ਪਰਵਾਰ ਦੇ 12 ਮੈਂਬਰ ਇਸ ਸਾਲ ਦੇ ਅਖੀਰ ਵਿੱਚ ਮਿਸਰ ਜਾਣ ਵਾਲੇ ਹਨ। ਇਸ ਤੋਂ ਉਤਸ਼ਾਹਤ ਗਲੋਰੀਆ ਕਹਿੰਦੀ ਹੈ, ਇੰਨੀ ਖੁਸ਼ਕਿਸਮਤ ਤਾਂ ਮਿਸਰ ਦੀ ਰਾਜਕੁਮਾਰੀ ਕਲਿਓਪੇਟ੍ਰਾ ਵੀ ਨਹੀਂ ਹੋਵੇਗੀ, ਜਿੰਨੀ ਮੈਂ ਹਾਂ। ਬੇਟਾ ਡਸਟਿਨ ਕਹਿੰਦਾ ਹੈ ਕਿ ਜੇ ਮੇਰੀ ਮਾਂ ਚੰਨ ਉਤੇ ਜਾਣ ਦਾ ਸੁਫਨਾ ਦੇਖਦੀ ਤਾਂ ਮੈਂ ਉਸ ਨੂੰ ਵੀ ਪੂਰਾ ਕਰ ਦਿੰਦਾ।

Read More World India News in Punjabi

Continue Reading

ਅੰਤਰਰਾਸ਼ਟਰੀ

ਸ੍ਰੀਲੰਕਾ `ਚ ਚੀਨ ਦੇ ਪੋਰਟ ਪ੍ਰਾਜੈਕਟ ਦਾ ਵਿਰੋਧ ਸ਼ੁਰੂ

Published

on

China's port project

ਕੋਲੰਬੋ, 18 ਅਪ੍ਰੈਲ – ਸ੍ਰੀਲੰਕਾ ਵਿੱਚ ਜਨਤਾ ਅਤੇ ਸਿਵਲ ਸੋਸਾਇਟੀ ਨੇ ਚੀਨ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ। ਸਿਵਲ ਸੋਸਾਇਟੀ, ਵਿਰੋਧੀ ਧਿਰ, ਲੇਬਰ ਯੂਨੀਅਨ ਤੇ ਆਮ ਜਨਤਾ ਨੇ ਸ੍ਰੀਲੰਕਾ ਦੀ ਸੁਪਰੀਮ ਕੋਰਟ ਵਿੱਚ ਦਰਜਨਾਂ ਪਟੀਸ਼ਨਾਂ ਪਾ ਕੇ ਸ੍ਰੀਲੰਕਾ ਵਿੱਚ ਬਣ ਰਹੀ ਚੀਨੀ ਪੋਰਟ ਦਾ ਵਿਰੋਧ ਕੀਤਾ ਹੈ।
ਅਸਲ ਵਿੱਚ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਚੀਨ ਇੱਕ ਸਿਟੀ ਪੋਰਟ ਬਣਾਉਣ ਵਾਲਾ ਹੈ। ਸ੍ਰੀਲੰਕਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੇਸ਼ ਦੀ ਖੁਦਮੁਖਤਿਆਰੀ ਨੂੰ ਛਿੱਕੇ ਟੰਗ ਕੇੇ ਚੀਨ ਨਾਲ ਸਮਝੌਤਾ ਕੀਤਾ ਹੈ। ਇਸ ਬਾਰੇ ਸ੍ਰੀਲੰਕਾ ਦੀ ਸੁਪਰੀਮ ਕੋਰਟ ਵਿੱਚ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਹੋਵੇਗੀ। ਪਤਾ ਲੱਗਾ ਹੈ ਕਿ ਸ੍ਰੀਲੰਕਾ ਦੀ ਮਹਿੰਦਾ ਰਾਜਪਕਸ਼ੇ ਸਰਕਾਰ ਨੇ ਬੀਤੇ ਹਫਤੇ ਪਾਰਲੀਮੈਂਟ ਵਿੱਚ ਕੋਲੰਬੋ ਸਿਟੀ ਪੋਰਟ ਇਕੋਨਾਮਿਕ ਕਮਿਸ਼ਨ ਨਾਂਅ ਦਾ ਇੱਕ ਬਿੱਲ ਪੇਸ਼ ਕੀਤਾ ਸੀ, ਜਿਸ ਵਿੱਚ ਕੋਲੰਬੋ ਵਿੱਚ ਸਮੁੰਦਰ ਕਿਨਾਰੇ ਇੱਕ ਅਰਬ ਚਾਲੀ ਕਰੋੜ ਰੁਪਏ ਲਾਗਤ ਨਾਲ ਇੱਕ ਪੋਰਟ ਸਿਟੀ ਬਣਾਉਣ ਦੀ ਤਜਵੀਜ਼ ਹੈ। ਇਸ ਬਿੱਲ ਦਾ ਪੂਰੇ ਸ੍ਰੀਲੰਕਾ ਵਿੱਚ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਨਾਲੇ ਸ੍ਰੀਲੰਕਾ ਵਿੱਚ ਚੀਨ ਨੂੰ ਅਸੀਮਤ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਬਿੱਲ ਸ੍ਰੀਲੰਕਾ ਦੀ ਖੁਦਮੁਖਤਿਆਰੀ ਲਈ ਖਤਰਾ ਹੈ, ਇਸ ਲਈ ਇਹ ਰੱਦ ਹੋਣਾ ਚਾਹੀਦਾ ਹੈ।
ਇਸ ਵਿਵਾਦ ਉਤੇ ਸ੍ਰੀਲੰਕਾ ਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਵਿੱਚ ਕੋਈ ਗੜਬੜ ਨਹੀਂ ਅਤੇ ਇਹ ਦੇਸ਼ ਵਿੱਚ ਇੱਕ ਵਿਦੇਸ਼ੀ ਨਿਵੇਸ਼ ਹੈ। ਮੁੱਖ ਵਿਰੋਧੀ ਪਾਰਟੀ ਯੂਨਾਈਟਿਡ ਪੀਪਲਸ ਫਰੰਟ, ਜਨਤਾ ਵਿਮੁਕਤੀ ਪੇਰਮੂਨਾ, ਯੂਨਾਈਟਿਡ ਨੈਸ਼ਨਲ ਪਰਟੀ ਦੇ ਨਾਲ ਕੋਲੰਬੋ ਦੇ ਐਨ ਜੀ ਓ ਸੈਂਟਰ ਫਾਰ ਪਲਿਸੀ ਅਲਟਰਨੈਟਿਕਸ ਅਤੇ ਮਜ਼ਦੂਰਾਂ ਦੇ ਸੰਗਠਨਾਂ ਨੇ ਚੀਨ ਵੱਲੋਂ ਬਣਨ ਵਾਲੇ ਪੋਰਟ ਦਾ ਵਿਰੋਧ ਕੀਤਾ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਜ਼ਰੀਏ ਸ੍ਰੀਲੰਕਾ ਚੀਨ ਦੇ ਜਾਲ ਵਿੱਚ ਫਸ ਜਾਏਗਾ।

Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca