Singer arrested for promoting violence in Punjabi song
Connect with us apnews@iksoch.com

ਪੰਜਾਬੀ ਖ਼ਬਰਾਂ

ਪੰਜਾਬੀ ਗੀਤ ਵਿੱਚ ਹਿੰਸਾ ਪ੍ਰਚਾਰਨ ਵਾਲਾ ਗਾਇਕ ਗ੍ਰਿਫਤਾਰ

Published

on

shree brar

ਪਟਿਆਲਾ, 6 ਜਨਵਰੀ – ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਇੱਕ ਗੀਤ ਵਿੱਚ ਹਿੰਸਾ ਤੇ ਗੰਨ-ਕਲਚਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪਟਿਆਲਾ ਜ਼ਿਲਾ ਪੁਲਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੇ ਗਏ ਉਸ ਦੇ ਇੱਕ ਗੀਤ ਲਈ ਗਾਇਕ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਹ ਕੇਸ ਆਈ ਪੀ ਸੀ ਦੀਆਂ ਧਾਰਾਵਾਂ 294 ਅਤੇ 504 ਹੇਠ ਦਰਜ ਕੀਤਾ ਹੈ। ਉਨ੍ਹਾ ਦੱਸਿਆ ਕਿ ਬਾਰਬੀ ਮਾਨ ਵੱਲੋਂ ਗਾਇਆ ਗੀਤ ‘ਜਾਨ’, ਜਿਸ ਵਿੱਚ ਸ਼੍ਰੀ ਬਰਾੜ ਨਜ਼ਰ ਆ ਰਿਹਾ ਹੈ, ਨਵੰਬਰ ਵਿੱਚ ਰਿਲੀਜ਼ ਹੋਇਆ ਸੀ ਅਤੇ ਇਹ ਗੀਤ ਨੌਜਵਾਨਾਂ ਨੂੰ ਹਥਿਆਰ ਰੱਖਣ ਲਈ ਉਤਸ਼ਾਹਤ ਕਰਦਾ ਹੈ। ਐਸ ਐਸ ਪੀ ਦੇ ਮੁਤਾਬਕ ਸ਼ਿਕਾਇਤ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਅਤੇ ਗਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੀਤ ਵਿੱਚ ਨਜ਼ਰ ਆਏ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਪਤਾ ਲੱਗਾ ਹੈ ਕਿ ਵੀਡੀਓ ਵਿੱਚ ਗਾਇਕ ਨਾਭਾ ਦੇ ਥਾਣੇ ਵਿੱਚ ਨਾਜਾਇਜ਼ ਢੰਗ ਨਾਲ ਦਾਖਲ ਹੁੰਦਾ ਹੈ ਅਤੇ ਇੱਕ ਗ੍ਰਿਫਤਾਰ ਕੀਤੇਦੋਸ਼ੀ ਨੂੰ ਛੁਡਾਉਂਦਾ ਦਿਖਾਈ ਦੇਂਦਾ ਹੈ। ਵੀਡੀਓ ਵਿੱਚ ਉਹ ਡਿਊਟੀ ਅਫਸਰ ਉੱਤੇ ਹਥਿਆਰ ਵੀ ਤਾਣ ਰਿਹਾ ਹੈ। ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਗੀਤ ਨਾਲ ਸੰਗੀਨ ਜੁਰਮ ਕਰਨ ਅਤੇ ਜੇਲ੍ਹਾਂ ਅਤੇ ਥਾਣਿਆਂ ‘ਚ ਬਿਠਾਏ ਅਪਰਾਧੀਆਂ ਨੂੰ ਛੁਡਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ।ਇਸ ਗੀਤ ਦੌਰਾਨ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਸੀ, ਜਿਸ ਨਾਲ ਪ੍ਰਸ਼ਾਸਨ ਦਾ ਅਕਸ ਵੀ ਖਰਾਬ ਹੋ ਰਿਹਾ ਸੀ।

Pollywood Punjabi News

ਪੰਜਾਬੀ ਖ਼ਬਰਾਂ

ਦੁਬਈ ਤੋਂ ਪਰਤੀ ਮੁਸਾਫਰ ਕੋਲੋਂ 16.30 ਲੱਖ ਦਾ ਸੋਨਾ ਮਿਲਿਆ

Published

on

gold

ਅੰਮ੍ਰਿਤਸਰ, 21 ਜਨਵਰੀ – ਰਾਜਾਸਾਂਸੀ ਏਅਰਪੋਰਟ ਉੱਤੇ ਕਸਟਮ ਕਮਿਸ਼ਨਰੇਟ ਦੀ ਟੀਮ ਨੇ ਕੱਲ੍ਹ ਦੁਬਈ ਤੋਂ ਪਰਤੀ ਇੱਕ ਮੁਸਾਫਰ ਕੋਲੋਂ 16.30 ਲੱਖ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ। ਇਹ ਇਸਤਰੀ ਮੁਸਾਫਰ ਸਵੇਰੇ ਛੇ ਵਜੇ ਇੰਡੀਗੋ ਦੀ ਫਲਾਈਟ ਰਾਹੀਂ ਏਥੇ ਪੁੱਜੀ ਸੀ ਤੇ ਸੋਨਾ ਸਮੱਗਲਿੰਗ ਦਾ ਯਤਨ ਕਰ ਰਹੀ ਸੀ।
ਇਸ ਬਾਰੇ ਕਸਟਮ ਵਿਭਾਗ ਦੀ ਹਵਾਈ ਅੱਡੇ `ਤੇ ਤੈਨਾਤ ਟੀਮ ਦੇ ਅਫਸਰ ਸਵੇਰੇ ਦੁਬਈ ਤੋਂ ਪਹੁੰਚੀ ਫਲਾਈਟ ਰਾਹੀਂ ਆਉਣ ਵਾਲੇ ਮੁਸਾਫਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸਤਰੀ ਯਾਤਰੀ ਦੇ ਸਾਮਾਨ ਅੰਦਰੋਂ ਪੇਸਟ ਦੇ ਰੂਪ ਵਿੱਚ ਸੋਨਾ ਮਿਲਿਆ। ਇਸ ਪੇਸਟ ਦਾ ਵਜ਼ਨ ਕਰੀਬ ਸਾਢੇ ਚਾਰ ਕਿਲੋ ਨਿਕਲਿਆ, ਜਦ ਕਿ ਸੋਨੇ ਦਾ ਵਜ਼ਨ ਕਰੀਬ 321.72 ਗਰਾਮ ਦੱਸਿਆ ਗਿਆ ਹੈ। ਇਸ ਦੀ ਕੁੱਲ ਕੀਮਤ ਸਾਢੇ 16 ਲੱਖ ਮੰਨੀ ਗਈ ਹੈ। ਅਫਸਰਾਂ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਇਸਤਰੀ ਮੁਸਾਫਰ ਦਾ ਨਾਂਅ ਨਹੀਂ ਦੱਸਿਆ।

Continue Reading

ਅਪਰਾਧ

ਖਾਲਿਸਤਾਨੀਆਂ ਨੇ ਕਰਾਈ ਸੀ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ

Published

on

balwinder singh

ਤਰਨ ਤਾਰਨ, 21 ਜਨਵਰੀ – ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਵਰਕਰਾਂ ਨੇ ਓਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਮਦਦ ਨਾਲ ਤਰਨ ਤਾਰਨ ਜਿ਼ਲੇ ਦੇ ਭਿਖੀਵਿੰਡ ਇਲਾਕੇ ਦੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਵਾਈ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਪ੍ਰਮੁੱਖ ਹੈ।
ਇਸ ਬਾਰੇ ਪੁਲਸ ਦੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗੱਛ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਆਈ ਐਸ ਆਈ ਨੇ ਇਸ ਕਤਲ ਲਈ ਸ਼ੂਟਰ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਉਰਫ ਭੂਰਾ ਨੂੰ ਵਰਤਿਆ ਹੈ। ਇਨ੍ਹਾਂ ਦੋਵਾਂ ਨੂੰ ਦਿੱਲੀ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਸਲਾਮੀ ਦਹਿਸ਼ਤਗਰਦਾਂ ਨਾਲ ਇਨ੍ਹਾਂ ਦੀ ਮੁਲਾਕਾਤ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਕਰਵਾਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 16 ਅਕਤੂਬਰ ਨੂੰ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਉਸ ਦੇ ਘਰ `ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਕਾਂਡ ਦੇ ਪਿੱਛੇ ਖਾੜਕੂ ਜਥੇਬੰਦੀਆਂ ਦਾ ਹੱਥ ਹੈ ਅਤੇ ਰਾਜ ਸਰਕਾਰ ਨੇ ਜਾਂਚ ਲਈ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਪੁਲਸ ਨੇ ਇਸ ਕੇਸ ਵਿੱਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਿਖਾਰੀਵਾਲ ਨੇ ਦੋਵਾਂ ਸ਼ੂਟਰਾਂ ਨੂੰ ਦਿੱਲੀ ਵਿਚਲੇ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਅੱਤਵਾਦੀਆਂ ਦਾ ਪਤਾ ਦਿੱਤਾ ਸੀ। ਪੁਲਸ ਸੁੱਖ ਭਿਖਾਰੀਵਾਲ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਮੁਤਾਬਕ ਨਵੀਂ ਦਿੱਲੀ ਦੇ ਸਪੈਸ਼ਲ ਸੈਲ ਦੀ ਟੀਮ ਨੂੰ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਦੇ ਤਾਰ ਖਾੜਕੂ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ।

Continue Reading

ਅਪਰਾਧ

77 ਸਾਲਾ ਸਾਬਕਾ ਫੌਜੀ ਦੀ ਕੁੱਟਮਾਰ ਕਰਕੇ ਔਰਤ ਨਾਲ ਨੰਗੀਆਂ ਤਸਵੀਰਾਂ ਤੇ ਵੀਡੀਓ ਬਣਾਈਆਂ

Published

on

video virel

ਸਮਾਣਾ, 21 ਜਨਵਰੀ – ਪੈਰ ਚ ਆਈ ਮੋਚ ਦਾ ਬਹਾਨਾ ਬਣਾ ਕੇ ਦੋ ਔਰਤਾਂ ਵੱਲੋਂ ਮਦਦ ਦੀ ਪੁਕਾਰ ਦੇ ਬਾਅਦ ਉਨ੍ਹਾਂ ਨੂੰ ਬਾਈਕਤੇ ਘਰ ਲਿਆਉਣ ਵਾਲੇ ਸਾਬਕਾ ਫੌਜੀ ਨਾਲ ਔਰਤਾਂ ਦੇ ਦੋ ਸਾਥੀ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਪਿਛੋਂ ਨੰਗਾ ਕਰ ਕੇ ਇੱਕ ਔਰਤ ਨਾਲ ਤਸਵੀਰਾਂ ਅਤੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਸਿਟੀ ਪੁਲਸ ਨੇ ਦੋ ਨੌਜਵਾਨਾਂ ਅਤੇ ਦੋ ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸ ਐਚ ਓ ਸਬ ਇੰਸਪੈਕਟਰ ਕਰਨਵੀਰ ਸਿੰਘ ਦੇ ਮੁਤਾਬਕ 77 ਸਾਲਾ ਸਾਬਕਾ ਫੌਜੀ ਪ੍ਰਕਾਸ਼ ਸਿੰਘ ਨਿਵਾਸੀ ਘੱਗਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ 8 ਜਨਵਰੀ ਨੂੰ ਬੱਸ ਸਟੈਂਡ, ਸਮਾਣਾ ਨੇੜੇ ਬਾਈਕਤੇ ਲੰਘਦੇ ਸਮੇਂ ਉਸ ਨੂੰ ਦੋ ਔਰਤਾਂ ਨੇ ਪੈਰ ਤੇ ਮੋਚ ਆਉਣ ਦਾ ਬਹਾਨਾ ਬਣਾ ਕੇ ਰੋਕਿਆ। ਫੇਰ ਬੱਸ ਸਟੈਂਡ ਦੇ ਪਿੱਛੇ ਗਲੀ ਵਿੱਚ ਘਰ ਛੱਡਣ ਲਈ ਕਿਹਾ ਅਤੇ ਉਥੇ ਪਹੁੰਚਣ ‘ਤੇ ਉਸ ਨੂੰ ਚਾਹ ਪੀਣ ਦੇ ਬਹਾਨੇ ਰੋਕ ਕੇ ਕਮਰੇਚ ਬਿਠਾ ਲਿਆ। ਇਸੇ ਦੌਰਾਨ ਉਥੇ ਮੌਜੂਦ ਬਿੱਟੂ ਸਿੰਘ ਨਿਵਾਸੀ ਘੱਗਾ ਤੇ ਬਿੰਦਰ ਸਿੰਘ ਨਿਵਾਸੀ ਲਾਡ ਵਣਜਾਰਾ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਨੰਗਿਆਂ ਕਰ ਕੇ ਇੱਕ ਔਰਤ ਨਾਲ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾ ਲਈ ਅਤੇ ਉਸ ਦੀ ਜੇਬ ਚੋਂ 15 ਹਜ਼ਾਰ ਰੁਪਏ ਕੱਢ ਕੇ ਧਮਕੀ ਨਾਲ ਏ ਟੀ ਐਮ ਖੋਹ ਕੇ ਉਸ ਵਿੱਚੋਂ 20 ਹਜ਼ਾਰ ਰੁਪਏ ਕੱਢਵਾ ਲਏ। ਇਸ ਦਾ ਮੈਸੇਜ਼ ਮਿਲਣ ਉਪਰੰਤ ਸਾਬਕਾ ਫੌਜੀ ਨੇ ਆਪਣਾ ਏ ਟੀ ਐਮ ਬਲਾਕ ਕਰਵਾਇਆ ਤਾਂ ਉਸ ਦੀ ਵੀਡੀਓ ਪਰਵਾਰ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ 25 ਹਜ਼ਾਰ ਰੁਪਏ ਮੰਗਵਾ ਲਏ। ਫਿਰ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਦੋ ਨੌਜਵਾਨਾਂ ਨੂੰ ਹਿਰਾਸਤ ਚ ਲੈ ਕੇ ਫਰਾਰ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca