Sikhism registered in the European country Austria
Connect with us apnews@iksoch.com

ਅੰਤਰਰਾਸ਼ਟਰੀ

ਯੂਰਪੀ ਦੇਸ਼ ਆਸਟਰੀਆ ਵਿੱਚ ਸਿੱਖ ਧਰਮ ਰਜਿਸਟਰਡ ਕੀਤਾ ਗਿਆ

Published

on

  • ਯੂਰਪ ਵਿੱਚ ਪਹਿਲੀ ਵਾਰ ਕਿਸੇ ਦੇਸ਼ ਵਿੱਚ ਸਿੱਖ ਧਰਮ ਰਜਿਸਟਰ
    ਬਰੇਸ਼ੀਆ, 28 ਦਸੰਬਰ – ਸੰਸਾਰ ਭਰ ਦੇਸਿੱਖਾਂ ਲਈ ਵੱਡੀ ਖੁਸ਼ੀ ਦੀ ਖ਼ਬਰ ਹੈ ਕਿ ਆਸਟਰੀਆ ‘ਚ ਸਿੱਖ ਨੌਜਵਾਨ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ‘ਚ ਸਫ਼ਲ ਹੋਏ ਹਨ।
    ਇਸ ਬਾਰੇ ਉਂਕਾਰ ਸਿੰਘ ਵਿਆਨਾ ਨੇ ਦੱਸਿਆ ਕਿ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਵੱਲੋਂ ਨਵੰਬਰ 2019 ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੀ ਫਾਈਲ ਪੇਸ਼ ਕੀਤੀ ਗਈ ਸੀ ਅੇ ਸਿਰਫ਼ 13 ਮਹੀਨਿਆਂ ‘ਚ ਸਿੱਖ ਕੌਮ ਦਾ ਸਹੀ ਪੱਖ ਰੱਖਣ ਨਾਲ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਮਿਲ ਗਈ ਹੈ। 17 ਦਸੰਬਰ 2020 ਨੂੰ ਉਨ੍ਹਾਂ ਨੂੰ ਆਸਟਰੀਆ ਸਰਕਾਰ ਨੇ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਦੇ ਦਿੱਤਾ ਤੇ 23 ਦਸੰਬਰ ਤੋਂ ਬਾਅਦ ਪੈਦਾ ਹੋਣ ਵਾਲੇ ਬੱਚਿਆਂ ਨੂੰ ਆਪਣਾ ਧਰਮ ਸਿੱਖ ਲਿਖਵਾਉਣ ਦਾ ਹੱਕ ਹੋਵੇਗਾ। ਯੂਰਪ ਵਿਚਲੇ ਸਿੱਖਾਂ ਲਈ ਇਹ ਮਾਣ ਦੀ ਗੱਲ ਹੈ ਕਿ ਇੰਨੇ ਘੱਟ ਸਮੇਂ ਵਿੱਚ ਆਸਟਰੀਆ ਵਿੱਚ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਮਿਲ ਗਈ ਹੈ।
    ਵਰਨਣਯੋਗ ਹੈ ਕਿ ਇਟਲੀ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ‘ਚ ਸਿੱਖ ਆਪਣੇ ਧਰਮ ਨੂੰ ਰਜਿਸਟਰ ਕਰਵਾਉਣ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅੱਜ ਤੱਕ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲੀ।

Click Here To Read Punjabi newspaper

ਅੰਤਰਰਾਸ਼ਟਰੀ

ਈਰਾਨ ਦਾ ਅਮਾਊ ਹਾਜੀ 67 ਸਾਲਾਂ ਤੋਂ ਨਹਾਇਆ ਹੀ ਨਹੀਂ

Published

on

amao haji

ਤਹਿਰਾਨ, 21 ਜਨਵਰੀ – ਈਰਾਨ ਦੇ ਇੱਕ ਵਿਅਕਤੀ ਬਾਰੇ ਹੈਰਾਨੀ ਭਰੀ ਖਬਰ ਆਈ ਹੈ, ਜੋ ਪਿਛਲੇ 67 ਸਾਲਾਂ ਤੋਂ ਨਹਾਇਆ ਤੱਕ ਨਹੀਂ, ਜਿਸ ਤੋਂ ਹਰ ਕੋਈ ਹੈਰਾਨ ਹੈ।
ਮਿਲੀ ਖਬਰ ਮੁਤਾਬਕ ਈਰਾਨ ਦੇ ਦੱਖਣੀ ਸੂਬੇ ਦੇ ਪਿੰਡ ਦੇਜਗਾਹ ਦਾ 87 ਸਾਲਾ ਵਾਸੀ ਅਮਾਊ ਹਾਜੀ ਹਮੇਸ਼ਾਂ ਸਵਾਹ ਅਤੇ ਮਿੱਟੀ ਨਾਲ ਲਿਬੜਿਆ ਰਹਿੰਦਾ ਹੈ। ਉਹ ਪਿਛਲੇ ਸੱਤ ਦਹਾਕਿਆਂ ਤੋਂ ਇਸ ਕਰਕੇ ਨਹੀਂ ਨਹਾਤਾ ਕਿ ਉਸ ਨੂੰ ਪਾਣੀ ਤੋਂ ਡਰ ਲੱਗਦਾ ਹੈ। ਉਹ ਵਿਸ਼ਵਾਸ ਕਰਦਾ ਹੈ ਕਿ ਜੇ ਉਹ ਨਹਾਵੇਗਾ ਤਾਂ ਬੀਮਾਰ ਹੋ ਜਾਵੇਗਾ। ਮਰੇ ਜਾਨਵਰਾਂ ਦਾ ਸੜਿਆ ਮਾਸ ਖਾਣਾ ਉਸ ਦਾ ਮਨ ਪਸੰਦ ਭੋਜਨ ਹੈ। ਜੰਗ ਲੱਗੇ ਟੀਨ ਦੇ ਕੈਨ ਵਿੱਚ ਉਹ ਰੋਜ਼ ਪੰਜ ਲੀਟਰ ਪਾਣੀ ਪੀਂਦਾ ਹੈ। ਜਾਨਵਰ ਦੇ ਚਿਹਰੇ ਨਾਲ ਇੱਕ ਪਾਈਪ ਲਾ ਕੇ ਇਸ ਨੂੰ ਸਿਗਰਟ ਵਜੋਂ ਵਰਤਦਾ ਹੈ। ਆਪਣੇ ਜਵਾਨੀ ਵਿੱਚ ਜਜ਼ਬਾਤੀ ਸਦਮੇ ਤੋਂ ਬਾਅਦ ਉਸ ਨੇ ਵੱਖਰੀ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਸੀ। ਉਹ ਪਿੰਡ ਤੋਂ ਦੂਰ ਮਿੱਟੀ ਦੇ ਖੱਡਿਆਂ ਵਿੱਚ ਰਹਿੰਦਾ ਹੈ ਤੇ ਆਪਣਾ ਚਿਹਰਾ ਨੇੜਿਓਂ ਲੰਘਦੀਆਂ ਕਾਰਾਂ ਦੇ ਸ਼ੀਸ਼ਿਆਂ ਵਿੱਚੋਂ ਵੇਖਦਾ ਹੈ।

Continue Reading

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

Continue Reading

ਅੰਤਰਰਾਸ਼ਟਰੀ

ਭਾਰਤ ਦੇ ‘ਤਿੱਬਤ ਕਾਰਡ` ਉੱਤੇ ਭੜਕੇ ਚੀਨ ਵੱਲੋਂ ਜੰਗ ਦੀ ਧਮਕੀ

Published

on

india and china

ਬੀਜਿੰਗ, 21 ਜਨਵਰੀ – ਤਿੱਬਤ `ਤੇ ਜਬਰੀ ਕਬਜ਼ਾ ਕਰੀ ਬੈਠਾ ਚੁੱਕਾ ਚੀਨ ਕਿਸੇ ਹੋਰ ਦੇਸ਼ ਵੱਲੋਂ ਇਸ ਦਾ ਨਾਂ ਲੈਣ ਉੱਤੇ ਭੜਕ ਉਠਦਾ ਹੈ। ਇਹ ਖੇਤਰ ਉਸ ਲਈ ਕਿੰਨਾ ਅਹਿਮ ਹੈ, ਇਸ ਦਾ ਅੰਦਾਜ਼ਾ ਏਥੋਂ ਲੱਗ ਸਕਦਾ ਹੈ ਕਿ ਕੁਝ ਭਾਰਤੀ ਮਾਹਿਰਾਂ ਵੱਲੋਂ ਭਾਰਤ ਸਰਕਾਰ ਨੂੰ ‘ਤਿੱਬਤ ਕਾਰਡ’ ਖੇਡਣ ਦਾ ਸੁਝਾਅ ਦਿੰਦੇ ਸਾਰ ਚੀਨ ਇੰਨਾ ਬੇਚੈਨ ਹੋ ਗਿਆ ਕਿ ਉਸ ਨੇ ਜੰਗ ਦੀ ਧਮਕੀ ਦੇ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇ ਅਮਰੀਕਾ ਨਾਲ ਮਿਲ ਕੇ ਭਾਰਤ ਨੇ ਤਿੱਬਤ ਦਾ ਮੁੱਦਾ ਉਠਾਇਆ ਤਾਂ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਚੀਨ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ‘ਗਲੋਬਲ ਟਾਈਮਜ਼’ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਸ਼ਮੀਰ ਬਾਰੇ ਕਿਹਾ ਕਿ ਉਹ ਇਕਪਾਸੜ ਤੌਰ ਉੱਤੇ ਇਹ ਨਹੀਂ ਕਹਿ ਸਕਦਾ ਕਿ ਇਹ ਭਾਰਤ ਦਾ ਇਲਾਕਾ ਹੈ। ਸ਼ੰਘਾਈ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ ਦੇ ਰਿਸਰਚ ਸੈਂਟਰ ਫਾਰ ਚਾਈਨਾ-ਸਾਊਥ ਏਸ਼ੀਆ ਕੋ-ਆਪ੍ਰੇਸ਼ਨ ਦੇ ਸੈਕਟਰੀ ਜਨਰਲ ਲਿਉ ਜੋਂਗਈ ਨੇ ਉਤਰ-ਪੂਰਬ ਵਿੱਚ ਵੱਖਵਾਦ ਦੀ ਯਾਦ ਦਿਵਾ ਕੇ ਬਦਲੇ ਦਾ ਡਰ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਗਲੋਬਲ ਟਾਈਮਜ਼ ਦੇ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬ੍ਰਹਮਾ ਚੇਲਾਨੀ ਵਰਗੇ ਕੁਝ ਸਿਆਸਤਦਾਨਾਂ ਨੇ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਨਾਲ ਮਿਲ ਕੇ ‘ਤਿੱਬਤ ਕਾਰਡ’ ਖੇਡਣਾ ਚਾਹੀਦਾ ਹੈ ਅਤੇ ਉਨ੍ਹਾਂ ਅਮਰੀਕਾ ਨੂੰ ਵੀ ਤਿੱਬਤ ਕਾਰਡ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਹੈ। ਸਾਬਕਾ ਭਾਰਤੀ ਡਿਪਲੋਮੈਟ ਦੀਪਕ ਵੋਹਰਾ ਨੇ ਲਿਖਿਆ ਹੈ ਕਿ ਜੇ ਤਿੱਬਤ ਆਪਣਾ ਵੱਖਰਾ ਰਾਹ ਚੁਣਦਾ ਹੈ ਤਾਂ ਚੀਨ ਦੇ ਟੋਟੇ ਹੋ ਜਾਣਗੇ, ਉਸ ਨੂੰ ਕਮਿਊਨਿਸਟਵਾਦ ਛੱਡਣਾ ਪਏਗਾ ਅਤੇ ਦੁਨੀਆ ਵਧੇਰੇ ਸੁਰੱਖਿਅਤ ਥਾਂ ਬਣ ਜਾਵੇਗੀ।
ਭਾਰਤੀ ਮਾਹਿਰਾਂ ਦੀ ਟਿੱਪਣੀ ਤੋਂ ਚਿੜੇ ਚੀਨ ਦੇ ਲੇਖਕ ਨੇ ਕਿਹਾ ਕਿ ਤਿੱਬਤ ਚੀਨ ਦਾ ਹਿੱਸਾ ਹੈ ਤੇ ਭਾਰਤ ਲੰਬੇ ਸਮੇਂ ਤੋਂ ਇਸ ਨੂੰ ਮਾਨਤਾ ਦਿੰਦਾ ਰਿਹਾ ਹੈ। ਜੇ ਭਾਰਤ ਸਰਕਾਰ ਇਨ੍ਹਾਂ ਵਿਦਵਾਨਾਂ ਦੀ ਸਲਾਹ ਨੂੰ ਮੰਨਦੀ ਹੈ ਤਾਂ ਭਾਰਤ-ਚੀਨ ਦੇ ਰਿਸ਼ਤੇ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਅਤੇ ਭਾਰਤ ਵੱਲੋਂ ਇੰਝ ਕਰਕੇ ਜੰਗ ਭੜਕਾਈ ਜਾਏਗੀ ਚੀਨੀ ਮਾਹਿਰ ਨੇ ਇਹ ਵੀ ਮੰਨਿਆ ਕਿ ਭਾਰਤ ਤਿੱਬਤ ਦਾ ਸਾਥ ਦਿੰਦਾ ਹੈ ਤੇ ਕੁਝ ਲੋਕ ਇਸ ਲਈ ਤਿੱਬਤ ਕਾਰਡ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਦੀ ਗੱਲ ਕਹਿੰਦੇ ਹਨ, ਕਿਉਂਕਿ ਉਹ ਕਸ਼ਮੀਰ ਨੂੰ ਭਾਰਤ ਦੇ ਹਿੱਸੇ ਵਜੋਂ ਮਾਨਤਾ ਦੇਣ ਲਈ ਚੀਨ ਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਤਿੱਬਤ ਦਾ ਸਵਾਲ ਦੋਹਾਂ ਦੇਸ਼ਾਂ ਵਿਚਾਲੇ ਕਿੰਨਾ ਨਾਜ਼ੁਕ ਹੈ। ਇਹ ਲੋਕ ਅੱਗ ਨਾਲ ਖੇਡ ਰਹੇ ਹਨ। ਲੱਦਾਖ ਸੈਕਟਰ ਵਿੱਚ ਭਾਰਤੀ ਫੌਜੀਆਂ ਨਾਲ ਟਕਰਾਅ ਲੈ ਚੁੱਕੇ ਚੀਨ ਨੇ ਆਪਣੇ ਮੁੱਖ ਪੱਤਰ ਰਾਹੀਂ ਇਹ ਵੀ ਕਿਹਾ ਹੈ ਕਿ ਭਾਰਤ ਦੀ ਚੀਨ ਤੋਂ ਜੰਗ ਜਿੱਤਣ ਦੀ ਸ਼ਕਤੀ ਨਹੀਂ ਹੈ, ਇਸ ਦੇ ਮਾਹਿਰ ਅਮਰੀਕਾ ਦੀ ਬੋਲੀ ਬੋਲਦੇ ਹਨ। ਚੀਨੀ ਮਾਹਿਰ ਨੇ ਕਿਹਾ ਕਿ ਭਾਰਤ ਨੂੰ ਇਸ ਬਾਰੇ ਕਈ ਵਾਰ ਸੋਚਣਾ ਹੋਵੇਗਾ ਕਿ ਜੇ ਅਮਰੀਕਾ ਨਾਲ ਮਿਲ ਕੇ ਜੇ ਉਹ ਚੀਨ ਲਈ ਰੁਕਾਵਟਾਂ ਪੈਦਾ ਕਰਦਾ ਹੈ ਤਾਂ ਉਸ ਨੂੰ ਕੀ ਮਿਲੇਗਾ?

Continue Reading

ਰੁਝਾਨ


Copyright by IK Soch News powered by InstantWebsites.ca