Sidhu, Dhindsa and Khaira raise issue of clash with Punjab in Delhi dharna
Connect with us [email protected]

ਰਾਜਨੀਤੀ

ਸਿੱਧੂ, ਢੀਂਡਸਾ ਅਤੇ ਖਹਿਰਾ ਨੇ ਪੰਜਾਬ ਨਾਲ ਹੋਏ ਧੱਕੇ ਦਾ ਮੁੱਦਾ ਦਿੱਲੀ ਧਰਨੇ ਵਿੱਚ ਉਭਾਰਿਆ

Published

on

Sidhu-Dhindsa-and-Khaira

ਨਵੀਂ ਦਿੱਲੀ, 5 ਨਵੰਬਰ – ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੰਤਰ-ਮੰਤਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵਿਧਾਇਕਾਂ ਨਾਲ ਦਿੱਤੇ ਧਰਨੇ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਫੈਡਰਲ ਢਾਂਚੇ ‘ਤੇ ਹੱਲਾ ਬੋਲਿਆ ਤੇ ਕਿਸਾਨਾਂ ਨੂੰ ਕਾਲੇ ਅੰਗਰੇਜ਼ਾਂ ਯਾਨੀ ਕਾਰਪੋਰੇਟਾਂ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਕੱਠਪੁਤਲੀ ਬਣਾਉਣ ਦੀ ਚਾਲ ਚੱਲੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਆਰਥਿਕ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਅਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਜ਼ਖੀਰੇਬਾਜ਼ੀ ਨੂੰ ਅਸਿੱਧੀ ਮਾਨਤਾ ਦੇ ਕੇ ਅੰਬਾਨੀ-ਅਡਾਨੀ ਦਾ ਪੱਖ ਪੂਰਿਆ ਗਿਆ ਹੈ। ਉਨ੍ਹਾਂ ਕਿਹਾ ਕਿ 17 ਲੱਖ ਕਰੋੜ ਦਾ ਐਨ ਪੀ ਏ ਮੁਆਫ ਕਰ ਦਿੱਤਾ ਗਿਆ, ਜਦ ਕਿ ਗਰੀਬਾਂ ਨੂੰ ਸਬਸਿਡੀ ਨਾਲ ਸਾਰ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬੀਆਂ ਨੂੰ ਕੇਂਦਰ ਸਰਕਾਰ ਗੋਡੇ ਹੇਠਾਂ ਦੱਬਣਾ ਚਾਹੁੰਦੀ ਹੈ, ਪਰ ਪੰਜਾਬੀ ਸ਼ਾਨ ਨਾਲ ਜਿਊਣ ਵਾਲੇ ਹਨ ਜਿਸ ਕਰ ਕੇ ਉਹ ਨਹੀਂ ਝੁਕਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਬਹਾਨੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਕਿਸਾਨ ਸੰਘਰਸ਼ ਲਈ ਇੱਕ ਹੋਣ ਅਤੇ ਕੇਂਦਰ ਨਾਲ ਲੰਬੀ ਲੜਾਈ ਲੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਕਾਂਗਰਸ ਦੇ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਗਿਆ ਅਤੇ ਕਿਸਾਨਾਂ ‘ਤੇ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ 1966 ਤੋਂ ਪਹਿਲਾਂ ਦੀ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਨਾਲ ਪਹਿਲਾਂ ਵੀ ਧੱਕਾ ਹੁੰਦਾ ਰਿਹਾ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਟਿੱਚਰਾਂ ਕਰ ਕੇ ਅਤੇ ਚਿੜਾ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ‘ਇੱਕ ਦੇਸ਼, ਇੱਕ ਚੋਣ’ ਭਾਰਤ ਦੀ ਲੋੜ ਦਾ ਨਵਾਂ ਨਾਅਰਾ ਦਿੱਤਾ

Published

on

modi

ਕੇਵਡੀਆ, ਗੁਜਰਾਤ, 27 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਤਾਬਕ ਅੱਜ ‘ਇੱਕ ਦੇਸ਼-ਇੱਕ ਚੋਣ’ ਸਿਰਫ ਬਹਿਸ ਦਾ ਮੁੱਦਾ ਨਹੀਂ ਰਿਹਾ, ਇਹ ਭਾਰਤ ਦੀ ਲੋੜ ਹੈ। ਇਸ ਲਈ ਇਸ ਬਾਰੇ ਗੰਭੀਰ ਚਰਚਾ ਅਤੇ ਅਧਿਅਨ ਕੀਤਾ ਜਾਣਾ ਚਾਹੀਦਾ। ਉਹ ਗੁਜਰਾਤ ਦੇ ਕੇਵਡੀਆ ਵਿੱਚ ਕਰਵਾਏ ਗਏ 80ਵੇਂ ਆਲ ਇੰਡੀਆ ਪ੍ਰਿਜ਼ਾਈਡਿੰਗ ਆਫਿਸਰਜ਼ ਕਾਨਫਰੰਸ ਵਿੱਚ ਬੋਲ ਰਹੇ ਸਨ।
ਇਸ ਮੌਕੇ ਨਰਿੰਦਰ ਮੋਦੀ ਨੇ ਇਸ ਸਮੇਲਨ ਨੂੰ ਦਿੱਲੀ ਤੋਂ ਵੀਡੀਓ ਕਾਨਫਰੰਸ ਨਾਲ ਸੰਬੋਧਤ ਕੀਤਾ ਅਤੇ ਕਿਹਾ, ‘ਹਰ ਇੱਕ-ਦੋ ਮਹੀਨੇ ਵਿੱਚ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੋਣ ਹੁੰਦੀ ਹੈ। ਇਸ ਦਾ ਅਸਰ ਵਿਕਾਸ ਕਾਰਜਾਂ ਉੱਤੇ ਪੈਂਦਾ ਹੈ। ਚੋਣਾਂ ਦੇ ਕੋਡ ਆਫ ਕੰਡਕਟ ਦੇ ਕਾਰਨ ਵਿਕਾਸ ਗਤੀਵਿਧੀਆਂ ਰੁੱਕੀਆਂ ਰਹਿੰਦੀਆਂ ਹਨ। ਇਸ ਸਮੱਸਿਆ ਦਾ ਇੱਕ ਹੀ ਹੱਲ ਹੈ- ‘ਇੱਕ ਦੇਸ਼, ਇੱਕ ਚੋਣ।’ ਉਨ੍ਹਾਂ ਨੇ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤ ਚੋਣਾਂ ਦੇ ਲਈ ਇੱਕ ਹੀ ਵੋਟਰ ਸੂਚੀ ਬਣਾਉਣ ਦਾ ਵੀ ਸੁਝਾਅ ਦਿੱਤਾ।

Click Here To Read Latest Politics news

Continue Reading

ਰਾਜਨੀਤੀ

ਕਾਂਗਰਸੀ ਆਗੂ ਲੱਕੀ ਉਤੇ ਗੈਰ ਜ਼ਮਾਨਤੀ ਧਰਾਵਾਂ ਦਾ ਕੇਸ ਦਰਜ

Published

on

  • ਐਮ ਟੀ ਪੀ ਤੋਂ ਮੁਆਫੀ ਮੰਗੀ ਵੀ ਕੰਮ ਨਹੀਂ ਆਈ
    ਜਲੰਧਰ, 27 ਨਵੰਬਰ – ਬੀਤੇ ਦਿਨੀਂ ਨਗਰ ਨਿਗਮ ਦਫ਼ਤਰ ਵਿੱਚ ਮਿਉਂਸਪਲ ਟਾਊਨ ਪਲਾਨਰ (ਐਮ ਟੀ ਪੀ) ਪਰਮਪਾਲ ਸਿੰਘ ਨਾਲ ਦੁਰ-ਵਿਹਾਰ ਕਰਨ ਦੇ ਦੋਸ਼ ਵਿੱਚ ਥਾਣਾ ਨੰਬਰ ਤਿੰਨ ਦੀ ਪੁਲਸ ਨੇ ਕਾਂਗਰਸ ਦੇ ਆਗੂ ਮਲਵਿੰਦਰ ਸਿੰਘ ਲੱਕੀ ਦੇ ਖ਼ਿਲਾਫ਼ ਗੈਰ ਜ਼ਮਾਨਤੀ ਧਰਾਵਾਂ ਦਾ ਕੇਸ ਦਰਜ ਕਰ ਲਿਆ ਹੈ। ਨਗਰ ਨਿਗਮ ਇੰਪਲਾਈਜ਼ ਯੂਨੀਅਨ ਨੇ ਨਿਗਮ ਪ੍ਰਸ਼ਾਸਨ ਨੂੰ ਲੱਕੀ ਦੇ ਖ਼ਿਲਾਫ਼ 48 ਘੰਟੇ ਵਿੱਚ ਕੇਸ ਦਰਜ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜਿਸ ਉੱਤੇ ਨਿਗਮ ਪ੍ਰਸ਼ਾਸਨ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ।
    ਮਲਵਿੰਦਰ ਸਿੰਘ ਲੱਕੀ ਦੇ ਖ਼ਿਲਾਫ਼ ਕੇਸ ਦਰਜ ਹੋਣ ਨਾਲ ਉਸ ਦੀਆਂ ਹੋਰ ਮੁਸ਼ਕਲਾਂ ਵਧ ਗਈਆਂ ਸਨ। ਇਸ ਤੋਂ ਪਹਿਲਾਂ ਲੱਕੀ ਕੱ੍ਹ ਆਪਣੀ ਇਮਾਰਤ ਦੀ ਚੇਂਜ ਆਫ ਲੈਂਡ ਯੂਜ਼(ਸੀ ਐਲ ਯੂ)ਦੀ ਫਾਈਲ ਕਲੀਅਰ ਨਾ ਹੋਣ ਕਾਰਨ ਨਾਰਾਜ਼ ਸੀ, ਜਿਸ ਕਰਕੇ ਪਰਮਪਾਲ ਸਿੰਘ ਨਾਲ ਦੁਰ-ਵਿਹਾਰ ਕੀਤਾ ਸੀ ਤੇ ਇਸਤੋਂ ਨਾਰਾਜ਼ ਯੂਨੀਅਨਾਂ ਨੇ ਨਾਅਰੇਬਾਜ਼ੀ ਕੀਤੀ ਸੀ। ਲੱਕੀ ਵਿਰੁੱਧ ਕੇਸ ਦਰਜ ਹੋਣ ਪਿੱਛੋਂ ਥਾਣਾ ਤਿੰਨ ਨੰਬਰ ਦੇ ਐਸ ਐਚ ਓ ਮੁਕੇਸ਼ ਕੁਮਾਰ ਨੇ ਕਿਹਾ ਕਿ ਪੁਲਸ ਵੱਲੋਂ ਲੱਕੀ ਦੀ ਗ਼੍ਰਿਫ਼ਤਾਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਲੱਕੀ ਨੇ ਪ੍ਰੈੱਸ ਦੇ ਸਾਹਮਣੇ ਐਮ ਟੀ ਪੀ ਤੋਂ ਮੁਆਫ਼ੀ ਮੰਗਣ ਦਾ ਐਲਾਨ ਕੀਤਾ ਸੀ, ਪਰ ਨਿਗਮ ਇੰਪਲਾਈਜ਼ ਯੂਨੀਅਨ ਨੇ ਮੁਆਫ਼ੀ ਰੱਦ ਕਰ ਦਿੱਤੀ ਸੀ।

Click Here To Read Latest Politics news

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ: ਸਰੇਆਮ ਸ਼ਿਕਾਇਤਾਂ ਕਰਨ ਵਾਲੇ ਨੇਤਾ ਕਾਂਗਰਸ ਛੱਡ ਸਕਦੇ ਨੇ

Published

on

capt amrinder singh

ਚੰਡੀਗੜ੍ਹ, 27 ਨਵੰਬਰ – ਕੁੱਲ ਹਿੰਦ ਕਾਂਗਰਸ ਕਮੇਟੀ ਦੇ ਵੱਡੇ ਨੇਤਾਵਾਂ ਵੱਲੋਂ ਪਾਰਟੀ ਦੇ ਕੰਮ-ਕਾਜ ਦੇ ਬਾਰੇ ਉਠਾਏ ਜਾ ਰਹੇ ਸਵਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰਰ ਸਿੰਘ ਕੱਲ੍ਹ ਕਾਫ਼ੀ ਗੁੱਸੇ ਵਿੱਚ ਬੋਲੇ। ਉਨ੍ਹਾਂ ਨੇ ਪਾਰਟੀ ਵਿੱਚ ਅੰਦਰੂਨੀ ਲੋਕਤੰਤਰ ਦੀ ਕਮੀ ਦੇ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਹਰ ਕੋਈ ਆਪਣੇ ਰੋਸ ਅਤੇ ਸ਼ਿਕਵੇ ਪਾਰਟੀ ਦੀ ਪ੍ਰਧਾਨ ਜਾ ਵਰਕਿੰਗ ਕਮੇਟੀ ਕੋਲ ਉਠਾਉਣ ਲਈ ਆਜ਼ਾਦ ਹੈ, ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਪੱਧਰ ਉੱਤੇਨਹੀਂ ਉਠਾਇਆ ਜਾ ਸਕਦਾ।
ਪਾਰਟੀ ਦੇ ਮੱਤਭੇਦਾਂ ਨੂੰ ਜਨਤਕ ਪੱਧਰ ਉੱਤੇ ਜ਼ਾਹਰਕਰਨ ਦੀਆਂ ਰਿਪੋਰਟਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਬਗਾਵਤ ਕਰਦੇ ਦਿੱਸ ਰਹੇ ਨੇਤਾਵਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਤੁਸੀਂ ਕਾਂਗਰਸੀ ਹੈ ਤਾਂ ਪਾਰਟੀ ਦੇ ਕੰਮ-ਕਾਜ ਵਿੱਚ ਕਿਸੇ ਵੀ ਮੁਸ਼ਕਿਲ ਲਈ ਪਾਰਟੀ ਪ੍ਰਧਾਨ ਜਾ ਕਾਂਗਰਸ ਵਰਕਿੰਗ ਕਮੇਟੀ ਕੋਲ ਵੀ ਜਾ ਸਕਦੇ ਹੋ, ਪਰ ਆਪਣੇ ਰੋਸੇ ਖੁਲ੍ਹੇਆਮ ਜ਼ਾਹਰ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਏਦਾਂ ਕਰਨਾ ਹੇ ਤਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਬਕ ਮਰਹੂਮ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੋਂ ਸਿੱਖਿਆ ਸੀ, ਜਦੋਂ ਉਹ ਕਾਂਗਰਸ ਪਾਰਟੀ ਤੋਂਪਾਰਲੀਮੈਂਟ ਮੈਂਬਰ ਹੁੰਦੇ ਸਨ। ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਾਰਟੀ ਦੇ ਅੰਦਰੂਨੀ ਮਸਲੇ ਪਾਰਟੀ ਅੰਦਰ ਹੀ ਰਹਿਣੇ ਚਾਹੀਦੇ ਹਨ ਅਤੇ ਇਹ ਕਾਂਗਰਸ ਲਈ ਅਜੇ ਵੀ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਵਿਰੋਧ ਵਿੱਚ ਆਵਾਜ਼ ਉਠਾਈ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਪਰ ਅਸਲ ਵਿੱਚ ਉਨ੍ਹਾਂਵੱਲੋਂ ਉਸ ਸਮੇਂ ਉੱਤੇਵੱਖ-ਵੱਖ ਕਮੇਟੀਆਂ ਬਣਾ ਕੇ ਸੁਧਾਰ ਲਿਆਉਣ ਲਈ ਲੋਕਤੰਤਰ ਦੀ ਸੱਚੀ ਭਾਵਨਾ ਹੇਠ ਕਦਮ ਉਠਾਇਆ ਸੀ।
ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਬਾਅਦ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੇ ਸੁਝਾਅ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੇਗੀ, ਉਦੋਂ ਤੱਕ ਉਹ ਪਾਰਟੀ ਦੀ ਮੁਖੀ ਬਣੀ ਰਹਿ ਸਕਦੀ ਹੈ,ਉਸ ਦੇ ਬਾਅਦ ਨਵਾਂ ਨੇਤਾ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਬਦਲਾਓ ਦੀ ਕੋਈ ਜ਼ਰੂਰਤ ਨਹੀਂ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਹਾਰ-ਜਿੱਤ ਅਸਲੀ ਲੋਕਤੰਤਰ ਦੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਖੁਸ਼ਕਿਸਮਤੀ ਨਾਲ ਇਹ ਭਾਰਤ ਵਿੱਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਲੋਕਤੰਤਰ ਦੇ ਉਲਟ ਭਾਰਤ ਵਿੱਚ ਇੱਕ ਸੱਚਾ ਲੋਤੰਤਰ ਹੈ, ਜਿਥੇ ਰਾਜਸੀ ਉਤਾਰ-ਚੜ੍ਹਾਅ ਇਸ ਦਾ ਹਿੱਸਾ ਹੁੰਦੇਹਨ। ਉਨ੍ਹਾਂ ਨੇ ਉਹ ਸਮਾਂ ਯਾਦ ਕੀਤਾ,ਜਦੋਂਪਾਰਲੀਮੈਂਟ ਵਿੱਚ ਭਾਜਪਾ ਦੇ ਸਿਰਫ ਦੋ ਮੈਂਬਰ ਸਨ। ਉਨ੍ਹਾਂ ਕਿਹਾ ਕਿ 2024 ਵਿੱਚਕਾਂਗਰਸ ਸੱਤਾ ਵਿੱਚ ਵਾਪਸੀ ਕਰੇਗੀ।

Click Here To Read Latest Politics news

Continue Reading

ਰੁਝਾਨ