Shopian fake encounter: Army captain among three named in chargesheet
Connect with us apnews@iksoch.com

ਪੰਜਾਬੀ ਖ਼ਬਰਾਂ

ਸ਼ੋਪੀਆਂ ਝੂਠਾ ਮੁਕਾਬਲਾ : ਚਾਰਜ਼ਸ਼ੀਟ ਵਿੱਚ ਨਾਮਜ਼ਦ ਤਿੰਨ ਜਣਿਆਂ ਵਿੱਚ ਫੌਜ ਦਾ ਇੱਕ ਕਪਤਾਨ ਵੀ ਸ਼ਾਮਲ

Published

on

ਸ੍ਰੀਨਗਰ, 27 ਦਸੰਬਰ – ਜੰਮੂ-ਕਸ਼ਮੀਰ ਪੁਲਸ ਨੇ ਸ਼ੋਪੀਆਂ ਜ਼ਿਲੇ੍ਹ ਦੇ ਇੱਕ ਝੂਠੇ ਮੁਕਾਬਲੇ ਵਿੱਚ ਲਈ ਫੌਜ ਦੇ ਇੱਕ ਕੈਪਟਨ ਸਮੇਤ ਤਿੰਨ ਜਣਿਆਂ ਦੇ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਇਸ ਬਾਰੇ ਐੱਸ ਪੀ ਵਜਾਹਤ ਹੁਸੈਨ ਨੇ ਕਿਹਾ ਕਿ ਸ਼ੋਪੀਆਂ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ ‘ਇਸ ਕੇਸ ਦੇ ਤਿੰਨ ਦੋਸ਼ੀਆਂ ਵਿੱਚ 62 ਰਾਸ਼ਟਰੀ ਰਾਈਫਲਜ਼ ਦੇ ਕੈਪਟਨ ਭੁਪਿੰਦਰ, ਪੁਲਵਾਮਾ ਵਾਸੀ ਬਿਲਾਲ ਅਹਿਮਦ ਤੇ ਸ਼ੋਪੀਆਂ ਦਾ ਵਾਸੀ ਤਾਬਿਸ਼ ਅਹਿਮਦ ਸ਼ਾਮਲ ਹਨ।’ ਹੁਸੈਨ ਇਸ ਕੇਸ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੀ ਅਗਵਾਈ ਕਰ ਰਹੇ ਹਨ।
ਭਾਰਤੀ ਫੌਜ ਨੇ 18 ਜੁਲਾਈ 2020 ਨੂੰ ਸ਼ੋਪੀਆਂ ਦੇ ਅਮਸ਼ੀਪੋਰਾ ਵਿੱਚ ਇੱਕ ਮੁਕਾਬਲੇ ਵਿੱਚ ਤਿੰਨ ਅਣਪਛਾਤੇ ਅੱਤਵਾਦੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਸੀ, ਪਰ ਸੋਸ਼ਲ ਮੀਡੀਆ ‘ਤੇ ਮ੍ਰਿਤਕਾਂ ਦੀਆਂ ਤਸਵੀਰਾਂ ਆਉਣ ਮਗਰੋਂ ਉਨ੍ਹਾਂ ਦੇ ਪਰਵਾਰਾਂ ਨੇ ਇਸ ਦਾ ਖੰਡਨ ਕੀਤਾ ਸੀ। ਉਨ੍ਹਾ ਮੁਤਾਬਕ ਤਿੰਨਾਂ ਨੌਜਵਾਨਾਂ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਸੀ ਅਤੇ ਉਹ ਸ਼ੋਪੀਆਂ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ। ਇਹ ਤਿੰਨ ਜਣੇ ਜੰਮੂ ਡਵੀਜ਼ਨ ਦੇ ਰਾਜੌਰੀ ਜ਼ਿਲ੍ਹੇ ਤੋਂ ਸਨ। ਪਰਵਾਰ ਵੱਲੋਂ ਇਤਰਾਜ਼ ਕਰਨ ਪਿੱਛੋਂ ਪੁਲਸ ਨੇ ਤਿੰਨਾਂ ਪਰਵਾਰਾਂ ਦੀ ਡੀ ਐਨ ਏ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਸੀ ਕਿ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਜਣੇ ਸਥਾਨਕ ਲੋਕ ਹਨ। ਜਿਨ੍ਹਾਂ ਨੇ ਮੁਕਾਬਲਾ ਬਣਾਇਆ ਸੀ, ਉਨ੍ਹਾਂ ਦਾ ਦਾਅਵਾ ਸੀ ਕਿ ਤਿੰਨੇ ਵਿਦੇਸ਼ੀ ਅੱਤਵਾਦੀ ਸਨ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਤੇ ਗੋਲਾ ਬਾਰੂਦ ਮਿਲੇ ਸਨ। ਫੌਜ ਨੇ ਮੰਨ ਲਿਆ ਹੈ ਕਿ ਮੁਕਾਬਲੇ ਵਿੱਚ ਸ਼ਾਮਲ ਤਿੰਨੇ ਦੋਸ਼ੀਆਂ ਨੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ ਸੀ।

Click Here To Read Punjabi newspaper

ਪੰਜਾਬੀ ਖ਼ਬਰਾਂ

ਝੁੱਗੀ `ਤੇ ਟਿੱਪਰ ਪਲਟਣ ਕਾਰਨ ਬੱਚੀ ਦੀ ਮੌਤ, ਨਾਨਾ-ਨਾਨੀ ਜ਼ਖ਼ਮੀ

Published

on

ਮਾਛੀਵਾੜਾ ਸਾਹਿਬ, 21 ਜਨਵਰੀ – ਮਾਛੀਵਾੜਾ ਨੇੜੇ ਪਿੰਡ ਗੜ੍ਹੀ ਤਰਖ਼ਾਣਾ ਵਿਖੇ ਕੱਲ੍ਹ ਸਵੇਰੇਗ਼ਰੀਬ ਪਰਵਾਰ ਦੀ ਝੁੱਗੀ ਤੇ ਟਿੱਪਰ ਪਲਟਣ ਨਾਲ ਇੱਕ ਬੱਚੀ ਸੁਲੇਖਾ (10) ਦੀ ਮੌਤ ਹੋ ਗਈ ਅਤੇ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ, ਜਿਸ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੱਲ੍ਹ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਕੇ ਨਾਲ ਲਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰਖ਼ਤ ਨਾਲ ਟਕਰਾ ਕੇ ਸੰਤੁਲਨ ਗਵਾ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗ਼ਰੀਬ ਪਰਵਾਰ ਦੀ ਝੁੱਗੀਤੇ ਜਾ ਪਲਟਿਆ। ਇਸ ਟਿੱਪਰ ਵਿੱਚ ਲੱਦੀ ਬਜਰੀ ਝੁੱਗੀ ਵਿੱਚ ਸੁੱਤੇ ਗ਼ਰੀਬ ਪਰਵਾਰ ਤੇ ਜਾ ਢੇਰੀ ਹੋਈ,ਜਿਸ ਕਾਰਨ ਝੁੱਗੀ ਵਿੱਚ ਸੁੱਤੀ ਲੜਕੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਦਬ ਗਏ। ਟਿੱਪਰ ਪਲਟ ਜਾਣ ਕਾਰਨ ਹਾਹਾਕਾਰ ਮਚ ਗਈ ਅਤੇ ਨਾਲ ਦੀ ਝੁੱਗੀਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ, ਪਰ ਬੱਚੀ ਸੁਲੇਖਾ ਦੀ ਮੌਤ ਹੋ ਗਈ। ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਹੈ, ਪਰ ਟਿੱਪਰ ਚਾਲਕ ਫ਼ਰਾਰ ਹੋ ਗਿਅ ਹੈ।

Continue Reading

ਪੰਜਾਬੀ ਖ਼ਬਰਾਂ

ਦੁਬਈ ਤੋਂ ਪਰਤੀ ਮੁਸਾਫਰ ਕੋਲੋਂ 16.30 ਲੱਖ ਦਾ ਸੋਨਾ ਮਿਲਿਆ

Published

on

gold

ਅੰਮ੍ਰਿਤਸਰ, 21 ਜਨਵਰੀ – ਰਾਜਾਸਾਂਸੀ ਏਅਰਪੋਰਟ ਉੱਤੇ ਕਸਟਮ ਕਮਿਸ਼ਨਰੇਟ ਦੀ ਟੀਮ ਨੇ ਕੱਲ੍ਹ ਦੁਬਈ ਤੋਂ ਪਰਤੀ ਇੱਕ ਮੁਸਾਫਰ ਕੋਲੋਂ 16.30 ਲੱਖ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ। ਇਹ ਇਸਤਰੀ ਮੁਸਾਫਰ ਸਵੇਰੇ ਛੇ ਵਜੇ ਇੰਡੀਗੋ ਦੀ ਫਲਾਈਟ ਰਾਹੀਂ ਏਥੇ ਪੁੱਜੀ ਸੀ ਤੇ ਸੋਨਾ ਸਮੱਗਲਿੰਗ ਦਾ ਯਤਨ ਕਰ ਰਹੀ ਸੀ।
ਇਸ ਬਾਰੇ ਕਸਟਮ ਵਿਭਾਗ ਦੀ ਹਵਾਈ ਅੱਡੇ `ਤੇ ਤੈਨਾਤ ਟੀਮ ਦੇ ਅਫਸਰ ਸਵੇਰੇ ਦੁਬਈ ਤੋਂ ਪਹੁੰਚੀ ਫਲਾਈਟ ਰਾਹੀਂ ਆਉਣ ਵਾਲੇ ਮੁਸਾਫਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸਤਰੀ ਯਾਤਰੀ ਦੇ ਸਾਮਾਨ ਅੰਦਰੋਂ ਪੇਸਟ ਦੇ ਰੂਪ ਵਿੱਚ ਸੋਨਾ ਮਿਲਿਆ। ਇਸ ਪੇਸਟ ਦਾ ਵਜ਼ਨ ਕਰੀਬ ਸਾਢੇ ਚਾਰ ਕਿਲੋ ਨਿਕਲਿਆ, ਜਦ ਕਿ ਸੋਨੇ ਦਾ ਵਜ਼ਨ ਕਰੀਬ 321.72 ਗਰਾਮ ਦੱਸਿਆ ਗਿਆ ਹੈ। ਇਸ ਦੀ ਕੁੱਲ ਕੀਮਤ ਸਾਢੇ 16 ਲੱਖ ਮੰਨੀ ਗਈ ਹੈ। ਅਫਸਰਾਂ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਇਸਤਰੀ ਮੁਸਾਫਰ ਦਾ ਨਾਂਅ ਨਹੀਂ ਦੱਸਿਆ।

Continue Reading

ਅਪਰਾਧ

ਖਾਲਿਸਤਾਨੀਆਂ ਨੇ ਕਰਾਈ ਸੀ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ

Published

on

balwinder singh

ਤਰਨ ਤਾਰਨ, 21 ਜਨਵਰੀ – ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਵਰਕਰਾਂ ਨੇ ਓਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਮਦਦ ਨਾਲ ਤਰਨ ਤਾਰਨ ਜਿ਼ਲੇ ਦੇ ਭਿਖੀਵਿੰਡ ਇਲਾਕੇ ਦੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਵਾਈ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਪ੍ਰਮੁੱਖ ਹੈ।
ਇਸ ਬਾਰੇ ਪੁਲਸ ਦੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗੱਛ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਆਈ ਐਸ ਆਈ ਨੇ ਇਸ ਕਤਲ ਲਈ ਸ਼ੂਟਰ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਉਰਫ ਭੂਰਾ ਨੂੰ ਵਰਤਿਆ ਹੈ। ਇਨ੍ਹਾਂ ਦੋਵਾਂ ਨੂੰ ਦਿੱਲੀ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਸਲਾਮੀ ਦਹਿਸ਼ਤਗਰਦਾਂ ਨਾਲ ਇਨ੍ਹਾਂ ਦੀ ਮੁਲਾਕਾਤ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਕਰਵਾਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 16 ਅਕਤੂਬਰ ਨੂੰ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਉਸ ਦੇ ਘਰ `ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਕਾਂਡ ਦੇ ਪਿੱਛੇ ਖਾੜਕੂ ਜਥੇਬੰਦੀਆਂ ਦਾ ਹੱਥ ਹੈ ਅਤੇ ਰਾਜ ਸਰਕਾਰ ਨੇ ਜਾਂਚ ਲਈ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਪੁਲਸ ਨੇ ਇਸ ਕੇਸ ਵਿੱਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਿਖਾਰੀਵਾਲ ਨੇ ਦੋਵਾਂ ਸ਼ੂਟਰਾਂ ਨੂੰ ਦਿੱਲੀ ਵਿਚਲੇ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਅੱਤਵਾਦੀਆਂ ਦਾ ਪਤਾ ਦਿੱਤਾ ਸੀ। ਪੁਲਸ ਸੁੱਖ ਭਿਖਾਰੀਵਾਲ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਮੁਤਾਬਕ ਨਵੀਂ ਦਿੱਲੀ ਦੇ ਸਪੈਸ਼ਲ ਸੈਲ ਦੀ ਟੀਮ ਨੂੰ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਦੇ ਤਾਰ ਖਾੜਕੂ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca