Shivinder Mohan Singh's bail application rejected by High Court
Connect with us [email protected]

ਪੰਜਾਬੀ ਖ਼ਬਰਾਂ

ਸ਼ਿਵਿੰਦਰ ਮੋਹਨ ਸਿੰਘ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵੱਲੋਂ ਰੱਦ

Published

on

Shivinder Mohan Singh

ਨਵੀਂ ਦਿੱਲੀ, 15 ਜੂਨ – ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਨੇ ਕੱਲ੍ਹ ਰੱਦ ਕਰ ਦਿੱਤਾ।
ਇਸ ਮੌਕੇ ਜਸਟਿਸ ਸੁਰੇਸ਼ ਕੁਮਾਰ ਕੈਤ ਦੇ ਬੈਂਚ ਨੇ ਕਿਹਾ ਕਿ ਏਨੀ ਵੱਡੀ ਰਕਮ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਿਵਿੰਦਰ ਨੂੰ ਜ਼ਮਾਨਤ ਮਿਲੀ ਤਾਂ ਇਸ ਨਾਲ ਨਾ ਸਿਰਫ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਤ ਹੋ ਸਕਦੇ ਹਨ, ਬਲਕਿ ਜਾਂਚ ਉਤੇ ਵੀ ਮਾੜਾ ਅਸਰ ਪੈ ਸਕਦਾ ਹੈ।ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ ਐਫ ਐਲ) ਨੇ ਸ਼ਿਵਿੰਦਰ ਮੋਹਨ ਸਿੰਘ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਤਿੰਨ ਮਾਰਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੈਂਚ ਨੇ ਕਿਹਾ ਕਿ ਏਦਾਂ ਦੇ ਲੋਕਾਂ ਨੂੰ ਜ਼ਮਾਨਤ ਮਿਲਣ ਨਾਲ ਲੋਕ ਅਪਰਾਧਕ ਵਾਰਦਾਤ ਨੂੰ ਦੁਹਰਾਉਂਦੇ ਹਨ। ਇਹ ਮੰਨਣ ਵਿੱਚ ਸੰਕੋਚ ਨਹੀਂ ਹੈ ਕਿ ਹੇਠਲੀ ਅਦਾਲਤ ਦੇ ਹੁਕਮ ਵਿੱਚ ਗੰਭੀਰ ਖ਼ਾਮੀਆਂ ਹਨ। ਦੋਸ਼ੀ ਨੂੰ ਨਾ ਸਿਰਫ ਹਿਰਾਸਤ ਵਿੱਚ ਲੈਣ ਦੀ ਲੋੜ ਹੈ, ਬਲਕਿ ਸਾਜ਼ਿਸ਼ ਦਾ ਪਤਾ ਲਗਾਉਣ ਤੇ ਰਕਮ ਨੂੰ ਲੱਭਣ ਲਈ ਵੀ ਮੁਲਜ਼ਮ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਲੋੜ ਹੈ।
ਮਾਰਚ 2019 ਵਿੱਚ ਆਰ ਐਫ ਐਲ ਦੇ ਮਨਪ੍ਰੀਤ ਸੂਰੀ ਵੱਲੋਂ ਸ਼ਿਵਿੰਦਰ ਸਿੰਘ, ਰੈਲੀਗੇਅਰ ਇੰਟਰਪ੍ਰਾਈਜ਼ਿਜ਼ ਲਿਮਟਿਡ ਦੇ ਸੁਨੀਲ ਗੰਧਵਾਨਲ ਅਤੇ ਆਰ ਐਫ ਐਲ ਦੇ ਸਾਬਕਾ ਸੀ ਈ ਓ ਕਵੀ ਅਰੋੜਾ ਸਮੇਤ ਹੋਰਨਾਂ ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਦੋਸ਼ ਸੀ ਕਿ ਇਨ੍ਹਾਂ ਨੇ ਫਰਮ ਵਿੱਚ ਕੰਮ ਕਰਦੇ ਹੋਏ ਕਰਜ਼ਾ ਲਿਆ, ਪਰ ਉਸ ਰਕਮ ਦਾ ਹੋਰ ਕੰਪਨੀਆਂ ਵਿੱਚ ਗਲਤ ਨਿਵੇਸ਼ ਕੀਤਾ, ਜਿਸ ਨਾਲ ਆਰ ਐਫ ਐਲ ਨੂੰ ਭਾਰੀ ਨੁਕਸਾਨ ਹੋਇਆ।

ਪੰਜਾਬੀ ਖ਼ਬਰਾਂ

ਕੋਵਿਡ ਟੀਕੇ ਲਾਉਣ ਗਈ ਟੀਮ ਪਿੰਡ ਵਾਲਿਆਂ ਨੇ ਬੰਦੀ ਬਣਾ ਲਈ

Published

on

Covid-Vaccine

ਮਾਹਿਲਪੁਰ, 31 ਜੁਲਾਈ – ਥਾਣਾ ਮਹਿਲਪੁਰ ਦੇ ਪਿੰਡ ਮਹਿੰਗਰੋਵਾਲ ਵਿਖੇ ਪ੍ਰਾਇਮਰੀ ਹੈੱਲਥ ਸੈਂਟਰ (ਪੀ ਐਚ ਸੀ) ਪਾਲਦੀ ਹੇਠਲੇ ਹਸਪਤਾਲ ਪਿੰਡ ਟੂਟੋਮਜ਼ਾਰਾ ਤੋਂ ਸਿਹਤ ਵਿਭਾਗ ਦੀ ਕੋਰੋਨਾ ਦੇ ਟੀਕੇ ਲਾਉਣ ਗਈ ਟੀਮ ਨੂੰ ਨੇੜਲੇ ਪਿੰਡ ਵਿੱਚ ਕੁਝ ਲੋਕਾਂ ਨੇ ਬੰਦੀ ਬਣਾ ਲਿਆ, ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦੀ ਸਿ਼ਕਾਇਤ ਉੱਤੇ ਪੁਲਸ ਨੇ ਮੌਕੇਉੱਤੇ ਜਾ ਕੇ ਛੁਡਵਾਇਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਤਵਿੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਸ ਖ਼ਾਸ ਗੰਭੀਰ ਨਹੀਂ ਸੀ। ਪਿੰਡ ਵਾਸੀ ਸਿਰਫ਼ ਪਿੰਡ ਵਾਲਿਆਂ ਨੂੰ ਟੀਕੇ ਲਵਾਉਣਾ ਚਾਹੁੰਦੇ ਸਨ। ਪੁਲਸ ਮੌਕੇ ਵਿੱਚ ਪਹੁੰਚ ਗਈ ਸੀ, ਕੋਈ ਖਾਸ ਗੱਲ ਨਹੀਂ ਹੋਈ। ਪਤਾ ਲੱਗਾ ਹੈ ਕਿ ਡਾ. ਰਾਮ ਗੋਪਾਲ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਿਵਲ ਸਰਜਨ ਹੁਸ਼ਿਆਰਪੁਰ, ਐਸ ਡੀ ਐਮ ਗੜ੍ਹਸ਼ੰਕਰ ਤੇ ਹੋਰ ਜ਼ਿਲ੍ਹਾ ਉਚ ਅਧਿਕਾਰੀਆਂ ਨੂੰ ਲਿਖੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਅਧੀਨ ਕਰਮਚਾਰੀ ਕੁਸ਼ਲਿੱਆ ਤੇ ਹੋਰਨਾਂ ਕਰਮਚਾਰੀਆਂ ਨਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਮਹਿੰਗਰੋਵਾਲ ਵਿਖੇ ਟੀਕਾਕਰਨ ਕਰਨ ਲਈ ਗਏ ਸਨ।ਉਨ੍ਹਾਂ ਹਾਲੇ 20-25 ਲੋਕਾਂ ਦਾ ਟੀਕਾਕਰਨ ਕੀਤਾ ਸੀ ਤਾਂ ਉਥੇ ਪਿੰਡ ਦੇ ਕੁਝ ਵਿਅਕਤੀ ਆ ਗਏ ਜਿਨ੍ਹਾਂ ਵਿੱਚ ਇੱਕ ਸਾਬਕਾ ਸਰਪੰਚ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਕੇ ਆਪਣੇ ਚਹੇਤਿਆਂ ਦੇ ਟੀਕੇ ਲਾਉਣ ਦੇ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਕਿਹਾ ਕਿ ਇਹ ਟੀਕਾ ਬਿਨਾਂ ਪੱਖਪਾਤ ਦੇ ਕੋਈ ਵੀ ਲਵਾ ਸਕਦਾ ਹੈ ਤਾਂ ਉਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਉਥੋਂ ਕੈਂਪ ਬੰਦ ਕਰਨ ਲਈ ਕਿਹਾ। ਉਹ ਡਰਦੇ ਕੰਮ ਕੈਂਪ ਬੰਦ ਕਰਨ ਲੱਗੇ ਸਨ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਆਪਣੇ ਚਹੇਤਿਆਂ ਦੇ ਟੀਕੇ ਲਵਾਉਣੇ ਤੇ ਆਪਣੇ ਢੰਗ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਟੀਕੇ ਲੱਗਣ ਪਿੱਛੋਂ ਉਹ ਲੋਕ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਹਰੋਂ ਤਾਲਾ ਲਾ ਕੇ ਚਲੇ ਗਏ। ਡੇਢ ਕੁ ਘੰਟੇ ਬਾਅਦ ਉਨ੍ਹਾਂ ਆਪਣੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਮਾਹਿਲਪੁਰ ਪੁਲਸ ਨੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਬੇਅਦਬੀ ਕਾਂਡ:ਡੇਰਾ ਪੇ੍ਰਮੀਆਂ ਦੀ ਜ਼ਮਾਨਤ ਦੀ ਸੁਣਵਾਈ ਚਾਰ ਅਗਸਤ ਤੱਕ ਮੁਲਤਵੀ

Published

on

guru saroop sahib

ਕੋਟਕਪੂਰਾ, 31 ਜੁਲਾਈ – ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਦੇ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ(ਐਸ ਆਈ ਟੀ) ਵੱਲੋਂ ਗ਼੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਵੱਲੋਂ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਚਲਦੇ ਕੇਸ ਦੇ ਦੌਰਾਨ ਜ਼ਮਾਨਤਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀਉੱਤੇ ਪੰਜਾਬ ਸਰਕਾਰ ਅਤੇ ਐਸ ਆਈ ਟੀ ਨੂੰ ਨੋਟਿਸ ਜਾਰੀ ਕਰ ਕੇ ਹਦਾਇਤ ਕੀਤੀ ਸੀ ਕਿ ਕੇਸ ਨਾਲ ਲੋੜੀਂਦਾ ਰਿਕਾਰਡ 30 ਜੁਲਾਈ ਨੂੰ ਪੇਸ਼ ਕੀਤਾ ਜਾਵੇ, ਪਰ ਕੱਲ੍ਹ ਹੇਠਲੀ ਅਦਾਲਤਾ ਦਾ ਰਿਕਾਰਡ ਪੇਸ਼ ਨਾ ਕਰਨਕਰ ਕੇ ਅਗਲੀ ਤਰੀਕ ਚਾਰ ਅਗਸਤ ਤੱਕ ਮੁਲਤਵੀ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ ਨੂੰ ਇਸ ਐੱਸ ਆਈ ਟੀ ਦਾ ਮੁੱਖੀ ਨਿਯੁਕਤ ਕੀਤਾ ਹੈ, ਜਿਸ ਨੇ ਪੜਤਾਲ ਪਿੱਛੋਂ ਛੇ ਡੇਰਾ ਪ੍ਰੇਮੀਆਂ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਨ੍ਹਾਂ ਡੇਰਾ ਪੇ੍ਰਮੀਆਂ ਪ੍ਰਦੀਪ ਕੁਮਾਰ ਤੇ ਨਿਸ਼ਾਨ ਸਿੰਘ ਵੱਲੋਂ ਅਦਾਲਤ ਤੋਂ ਚਲਦੇ ਮੁਕੱਦਮੇ ਤੱਕ ਜ਼ਮਾਨਤ ਵਿੱਚ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸਕੇਸ ਵਿੱਚ ਸੰਨੀ ਕੰਡਾ, ਰਣਜੀਤ ਭੋਲਾ, ਬਲਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਦੀ ਜ਼ਮਾਨਤ ਅਰਜੀਦਾ ਫ਼ੈਸਲਾ ਚਾਰ ਅਗਸਤ ਨੂੰ ਸੁਣਾਇਆ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੈਗਾਸਸ ਵਿਵਾਦ:ਸੰਬੰਧਤ ਕੰਪਨੀ ਕਿਸੇ ਸਰਕਾਰੀ ਕਲਾਈਂਟ ਨੂੰ ਜਾਸੂਸੀ ਸਾਫਟਵੇਅਰ ਨਹੀਂ ਵੇਚੇਗੀ ਕੰਪਨੀ

Published

on

Pegasus controversy

ਤੇਲ ਅਵੀਵ, 30 ਜੁਲਾਈ, – ਪਿੱਛੇ ਜਿਹੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹੱਤਵ ਪੂਰਾਨ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੀ ਰਿਪੋਰਟ ਪਤਾ ਲੱਗਣ ਪਿੱਛੋਂ ਇਜ਼ਰਾਈਲ ਦੀ ਸਾਈਬਰ ਸਕਿਓਰਟੀ ਫਰਮ ਐੱਨ ਐੱਸ ਓ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੈਗਾਸਸ ਸਾਫਟਵੇਅਰ ਦੀ ਵਿਕਰੀਰੋਕ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਜਾਸੂਸੀ ਕਰਵਾਏ ਜਾਣ ਦੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਇਜ਼ਰਾਈਲ ਵਿੱਚ ਚੱਲਦੇ ਇੱਕ ਰੇਡੀਓ ਦੀ ਰਿਪੋਰਟ ਮੁਤਾਬਕਐੱਨ ਐੱਸ ਓ ਨੇ ਸਪੱਸ਼ਟਆਖਿਆ ਹੈ ਕਿ ਉਸ ਨੇ ਸਪਾਈਵੇਅਰ ਦੀ ਗਲਤ ਵਰਤੋਂ ਹੋਣ ਪਿੱਛੋਂਪੈਗਾਸਸ ਦੀ ਸੇਲਰੋਕਦਿੱਤੀ ਹੈ। ਕੰਪਨੀ ਨੇ ਇਕ ਵਰਕਰ ਨੇਨਾਮ ਨਾ ਦੱਸਣ ਦੀ ਸ਼ਰਤ ਉੱਤੇਦੱਸਿਆ ਕਿਐੱਨ ਐੱਸ ਓ ਨੇ ਸਰਕਾਰੀ ਕਲਾਈਂਟਸ ਨੂੰ ਬਲਾਕ ਕਰ ਦਿੱਤਾ ਹੈ।ਐੱਨ ਐੱਸ ਓ ਗਰੁੱਪ ਨੇ ਭਾਵੇਂ ਸਰਕਾਰੀ ਕਲਾਈਂਟਸ ਨੂੰ ਪੈਗਾਸਸ ਨਾ ਵੇਚਣ ਦਾ ਫੈਸਲਾ ਲਿਆ ਹੈ, ਪਰ ਇਹ ਅਜੇ ਇਹ ਭੇਤ ਗੁੱਝਾ ਹੈ ਕਿ ਦੁਨੀਆ ਦੀਆਂ ਕਿਹੜੀਆਂ ਸਰਕਾਰਾਂ ਨੂੰ ਪਹਿਲਾਂ ਪੈਗਾਸਸ ਵੇਚਿਆ ਗਿਆ ਹੈ।ਰੇਡੀਓ ਮੁਤਾਬਕਐੱਨ ਐੱਸ ਓ ਦਾ ਕਹਿਣਾ ਹੈ ਕਿ 40 ਦੇਸ਼ਾਂ ਵਿੱਚ ਇਸ ਦੇ 60 ਗਾਹਕ ਹਨ ਤੇ ਇਹ ਸਾਰੇ ਖੁਫੀਆ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਅਤੇ ਫੌਜਾਂ ਹਨ।ਐੱਨ ਐੱਸ ਓ ਦੇ ਮੁਤਾਬਕ ਪਿੱਛੇ ਜਿਹੇਪੈਗਾਸਸ ਸਪਾਈਵੇਅਰਬਾਰੇ ਮੀਡੀਆ ਰਿਪੋਰਟਾਂ ਤੋਂ ਪਹਿਲਾਂ ਹੀ ਉਸ ਨੇ ਦੁਰਵਰਤੋਂ ਕਾਰਨ 5 ਸਰਕਾਰੀ ਏਜੰਸੀਆਂ ਦਾ ਸਾਫਟਵੇਅਰ ਬਲਾਕ ਕਰ ਦਿੱਤਾਸੀ।
ਸੰਬੰਧਤ ਕੰਪਨੀ ਐੱਨ ਐੱਸ ਓ ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦ ਅਤੇ ਅਪਰਾਧ ਨਾਲ ਲੜਨ ਲਈ ਕੁਝ ਦੇਸ਼ਾਂ ਨੂੰ ਆਪਣੇ ਸਪਾਈਵੇਅਰ ਵੇਚਦੀ ਹੈ, ਪਰ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐੱਨ ਐੱਸ ਓ ਨੇ ਆਪਣੇ ਨਾਗਰਿਕਾਂ ਦੀ ਨਿਗਰਾਨੀ ਵਿੱਚ ਸ਼ਾਮਲ ਦੇਸ਼ਾਂ ਨਾਲ ਇਹ ਸੌਦਾ ਕੀਤਾ ਅਤੇ ਦਰਜਨਾਂ ਸਮਾਰਟਫੋਨ ਇਸ ਦੇ ਸਪਾਈਵੇਅਰ ਨਾਲ ਪ੍ਰਭਾਵਿਤ ਪਾਏ ਗਏ ਹਨ। ਵਰਨਣ ਯੋਗ ਹੈ ਕਿ ਪਿੱਛੇ ਜਿਹੇ ਫਾਰਬਿਡੇਨ ਸਟੋਰੀਜ਼ ਅਤੇ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਦੇ ਨਾਲ 17 ਮੀਡੀਆ ਸੰਸਥਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਗਾਸਸ ਦੇ ਰਾਹੀਂ 50 ਦੇਸ਼ਾਂ ਵਿੱਚਪੱਤਰਕਾਰਾਂ, ਨੇਤਾਵਾਂ, ਸਮਾਜੀ ਵਰਕਰਾਂ ਤੇ ਕਾਰੋਬਾਰੀਆਂ ਨਾਲ ਜੁੜੇ 50,000 ਫੋਨ ਨੰਬਰਾਂ ਦੀ ਜਾਸੂਸੀ ਕਰਵਾਈ ਗਈ ਹੈ, ਜਿਨ੍ਹਾਂ ਵਿੱਚ 189 ਮੀਡੀਆ ਕਾਮੇਂ, 600 ਤੋਂ ਵੱਧ ਨੇਤਾ ਅਤੇ ਸਰਕਾਰੀ ਅਧਿਕਾਰੀ, 65 ਕਾਰੋਬਾਰੀ ਲੋਕ ਅਤੇ 85 ਮਨੁੱਖੀ ਅਧਿਕਾਰ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਫੋਨ ਉੱਤੇ ਨਜ਼ਰ ਰੱਖੀ ਗਈ ਸੀ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca