Shiv Sena state vice-president booked for violating Kovid rules
Connect with us [email protected]

ਪੰਜਾਬੀ ਖ਼ਬਰਾਂ

ਸ਼ਿਵ ਸੈਨਾ ਦੇ ਸੂਬਾ ਉਪ-ਪ੍ਰਧਾਨ ਉੱਤੇ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ

Published

on

case-file

ਗੁਰਦਾਸਪੁਰ, 12 ਮਈ – ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ-ਪ੍ਰਧਾਨ ਅਤੇ ਅਕਸਰ ਹੀ ਸੁਰਖ਼ੀਆਂ ਵਿੱਚ ਰਹਿਣ ਵਾਲੇ ਹਰਵਿੰਦਰ ਸੋਨੀ ਉੱਤੇ ਪੁਲਸ ਨੇ ਸ਼ਰਾਬ ਪੀ ਕੇ ਸਰਕਾਰੀ ਬਲੇਟ ਪਰੂਫ਼ ਗੱਡੀ ਦਾ ਹਾਦਸਾ ਕਰਨ ਅਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਾਰਨ ਵੱਖ-ਵੱਖ ਧਰਾਵਾਂ ਦਾ ਕੇਸ ਦਰਜ ਕੀਤਾ ਹੈ।
ਇਸ ਬਾਰੇ ਹਰਵਿੰਦਰ ਸੋਨੀ ਦੇ ਸੁਰੱਖਿਆ ਗਾਰਡਾਂ ਦੇ ਬਿਆਨਾਂ ਉੱਤੇਦਰਜ ਹੋਈ ਰਿਪੋਰਟ ਮੁਤਾਬਕਬੀਤੀ 9 ਮਈ ਦੀ ਰਾਤ ਹਰਵਿੰਦਰ ਸੋਨੀ ਨੇ ਆਪਣੇ ਸਾਥੀ ਸੁਰੱਖਿਆ ਗਾਰਡਾਂ ਨਾਲ ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਉੱਤੇ ਆਪਣੇ ਸਾਥੀਆਂ ਨਾਲ ਬੈਠ ਕੇ ਸਰਕਾਰੀ ਗੱਡੀ ਸੁਰੱਖਿਆ ਗਾਰਡਾਂ ਤੋਂ ਮੰਗਵਾਈ ਅਤੇ ਫਿਰ ਡਰਾਈਵਰ ਏ ਐਸ ਆਈ ਸਤਨਾਮ ਸਿੰਘ ਕੋਲੋਂ ਬੁਲੇਟ ਪਰੂਫ਼ ਸਰਕਾਰੀ ਗੱਡੀ ਦੀ ਚਾਬੀ ਮੰਗੀ। ਏ ਐਸ ਆਈ ਵੱਲੋਂ ਚਾਬੀ ਦੇਣ ਤੋਂ ਮਨ੍ਹਾਂ ਕਰਨ ਉੱਤੇ ਪਹਿਲਾਂ ਹਰਵਿੰਦਰ ਸੋਨੀ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਫਿਰ ਉਸ ਕੋਲੋਂ ਚਾਬੀ ਖੋਹ ਕੇ ਆਪਣੇ ਦੋਸਤਾਂ ਨੂੰ ਸਰਕਾਰੀ ਗੱਡੀ ਵਿੱਚ ਬਿਠਾ ਕੇ ਦੀਨਾਨਗਰ ਵੱਲ ਤੇਜ਼ ਰਫ਼ਤਾਰ ਵਿੱਚ ਚਲਾ ਗਿਆ। ਦੀਨਾਨਗਰ ਥਾਣੇ ਕੋਲ ਜਾ ਕੇ ਹਰਵਿੰਦਰ ਸੋਨੀ ਨੇ ਸੁਰੱਖਿਆ ਗਾਰਡ ਸੁਖਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੂੰ ਗੱਡੀ ਵਿੱਚ ਬਿਠਾਇਆ ਅਤੇ ਵਾਪਸ ਗੁਰਦਾਸਪੁਰ ਆਉਂਦੇ ਹੋਏ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲੱਗ ਗਿਆ। ਜਦੋਂ ਇਹ ਗੱਡੀ ਪਿੰਡ ਮਾਨ ਕੌਰ ਸਿੰਘ ਨੇੜੇ ਫਲਾਈਓਵਰ ਉੱਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਪਲਟ ਗਈ, ਜਿਸ ਨਾਲ ਮਹਿੰਗੇ ਭਾਅ ਦੀ ਬੁਲੇਟ ਪਰੂਫ਼ ਗੱਡੀ ਦਾ ਭਾਰੀ ਨੁਕਸਾਨ ਹੋਇਆ। ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਮਿਲਣ ਉੱਤੇ ਗੱਡੀ ਥਾਣਾ ਸਿਟੀ ਪਹੁੰਚਾਈ ਗਈ। ਪੁਲਸ ਦੀ ਮੁੱਢਲੀ ਜਾਂਚ ਵਿੱਚ ਹਰਵਿੰਦਰ ਸੋਨੀ ਨੂੰ ਇਸ ਘਟਨਾ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਉੱਤੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ, ਕੋਵਿਡ ਦੇ ਨਿਯਮਾਂ ਦੀ ਉਲੰਘਣਾ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਮੇਤ ਕਈ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ।
ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ-ਪ੍ਰਧਾਨ ਹਰਵਿੰਦਰ ਸੋਨੀ ਦੀ ਸੁਰੱਖਿਆ ਇਸ ਜ਼ਿਲ੍ਹੇ ਦੇ ਬਾਕੀ ਸ਼ਿਵ-ਸੈਨਾ ਆਗੂਆਂ ਤੋਂ ਬਹੁਤ ਵੱਧਅਤੇ ਪੰਜਾਬ ਦੇ ਵੱਡੇ ਆਗੂਆਂ ਤੋਂ ਵੀ ਵੱਧ ਸੁਰੱਖਿਆ ਦਿੱਤੀ ਹੋਈ ਹੈ। ਹਰਵਿੰਦਰ ਸੋਨੀ ਦੀ ਸੁਰੱਖਿਆ ਵਿੱਚ 20 ਦੇ ਕਰੀਬ ਪੁਲਸ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਥਾਣੇਦਾਰ, ਹੌਲਦਾਰ ਤੇ ਸਿਪਾਹੀ ਸ਼ਾਮਲ ਹਨ। ਇਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਬੁਲੇਟ ਪਰੂਫ਼ ਸਕਾਰਪੀਓ ਗੱਡੀ ਅਤੇ ਇੱਕ ਬਲੈਰੋ ਦਿੱਤੀ ਹੋਈ ਹੈ ਅਤੇ ਇਨ੍ਹਾਂ ਗੱਡੀਆਂ ਲਈ ਪੰਜਾਬ ਸਰਕਾਰ ਵੱਲੋਂ ਪ੍ਰਤੀ ਗੱਡੀ 450 ਲੀਟਰ ਡੀਜ਼ਲ ਦਿੱਤਾ ਜਾਂਦਾ ਸੀ, ਪਰ ਕੁਝ ਸਮਾਂ ਪਹਿਲਾਂ ਡੀਜ਼ਲ ਦਾ ਕੋਟਾ ਘਟਾ ਕੇ 180 ਲੀਟਰ ਕਰ ਦਿੱਤਾ ਗਿਆ ਹੈ।

Read More Punjabi Newspaper

ਪੰਜਾਬੀ ਖ਼ਬਰਾਂ

ਮੇਹੁਲ ਚੋਕਸੀ ਦੇ ਖਿਲਾਫ ਭਾਰਤ ਸਰਕਾਰ ਡੋਮੀਨਿਕਾ ਦੀ ਹਾਈ ਕੋਰਟ ਚ ਪੁੱਜੀ

Published

on

Dominica High Court

ਨਵੀਂ ਦਿੱਲੀ, 13 ਜੂਨ – ਬੈਂਕ ਫਰਾਡ ਕਰ ਕੇ ਭਾਰਤ ਤੋਂ ਭਗੌੜੇ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਕੀਤੇ ਕੇਸ ਵਿਚ ਧਿਰ ਬਣਨ ਲਈ ਸਰਕਾਰ ਭਾਰਤ ਨੇ ਡੋਮੀਨਿਕਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਾਈ ਕੋਰਟ ਨੇ ਪੰਜ ਘੰਟੇ ਸੁਣਵਾਈ ਦੇ ਬਾਅਦ ਚੋਕਸੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਬੰਦੀ ਦੀ ਪੇਸ਼ੀ ਦੇ ਕੇਸ ਵਿੱਚ ਭਾਰਤੀ ਜਾਂਚ ਏਜੰਸੀ ਸੀ ਬੀ ਆਈ ਅਤੇ ਵਿਦੇਸ਼ ਮੰਤਰਾਲੇ ਨੇ ਦੋ ਐਫੀਡੇਵਿਟ ਪੇਸ਼ ਕਰ ਕੇ ਧਿਰ ਬਣਾਏ ਜਾਣ ਦੀ ਮੰਗ ਕੀਤੀ ਹੈ। ਚੋਕਸੀ ਦੇ ਵਕੀਲਾਂ ਨੇ ਆਪਣੀ ਅਰਜ਼ੀ ਵਿੱਚ ਉਸ ਨੂੰ ਐਂਟੀਗੁਆ ਤੇ ਬਰਬੁਡਾ ਵਾਪਸ ਭੇਜਣ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਕਿਹਾ, ਮੇਹੁਲ ਚੋਕਸੀ ਦੀ ਅਪਰਾਧਕ ਜਵਾਬਦੇਹੀ ਤੈਅ ਕਰਨ, ਉਸ ਦੇ ਭਗੌੜਾ ਹੋਣ ਦੀ ਸਥਿਤੀ, ਉਸ ਦੇ ਖਿਲਾਫ ਪੈਂਡਿੰਗ ਵਾਰੰਟ, ਰੈਡ ਕਾਰਨਰ ਨੋਟਿਸ ਅਤੇ ਦੋਸ਼ ਪੱਤਰ ਬਾਰੇ ਕੇਂਦਰੀ ਏਜੰਸੀ ਸੀ ਬੀ ਆਈ ਧਿਆਨ ਕੇਂਦਿ੍ਰਤ ਕਰੇਗੀ ਅਤੇ ਵਿਦੇਸ਼ ਮੰਤਰਾਲਾ ਦਲੀਲ ਦੇਵੇਗਾ ਕਿ ਚੋਕਸੀ ਅਜੇ ਵੀ ਭਾਰਤੀ ਨਾਗਰਿਕ ਹੈ। ਜੇ ਹਾਈ ਕੋਰਟ ਨੇ ਐਫੀਡੇਵਿਟ ਮੰਨ ਲਏ ਤਾਂ ਪ੍ਰਮੁੱਖ ਵਕੀਲ ਹਰੀਸ਼ ਸਾਲਵੇ ਭਾਰਤ ਵੱਲੋਂ ਪੈਰਵੀ ਕਰਨਗੇ।
ਦੂਸਰੇ ਪਾਸੇ ਡੋਮੀਨਿਕਾ ਹਾਈ ਕੋਰਟ ਨੇ ਇੱਕ ਵੱਖਰੇ ਕੇਸ ਵਿੱਚ ਬੀਤੇ ਸ਼ੁੱਕਰਵਾਰ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰ ਕੇ ਅਦਾਲਤ ਨੇ ਕਿਹਾ ਕਿ ਚੋਕਸੀ ਦੇ ਭੱਜ ਜਾਣ ਦਾ ਖਤਰਾ ਹੈ। ਜਸਟਿਸ ਵਾਇਨਾਟੇ ਐਡਰੀਅਨ ਰਾਬਰਟਸ ਨੇ ਕਿਹਾ ਕਿ ਅਦਾਲਤ ਉਸ ਉੱਤੇ ਅਜਿਹੀ ਕੋਈ ਸ਼ਰਤ ਨਹੀਂ ਲਾ ਸਕਦੀ ਜਿਸ ਤੋਂ ਉਸ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ। ਚੋਕਸੀ ਦੇ ਵਕੀਲਾਂ ਨੇ ਕਿਹਾ ਕਿ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ ਕਰਨੇ ਚਾਹੀਦੇ ਹਨ, ਕਿਉਂਕਿ ਕੈਰੇਬੀਅਨ ਫਿਰਕੇ (ਕੈਰੀਕਾਮ) ਦਾ ਨਾਗਰਿਕ ਹੋਣ ਕਾਰਨ ਉਹ ਇਸ ਲਾਭ ਦਾ ਹੱਕਦਾਰ ਹੈ ਅਤੇ ਉਸ ਉੱਤੇ ਦੋਸ਼ ਗੰਭੀਰ ਕਿਸਮ ਦਾ ਨਹੀਂ। ਚੋਕਸੀ ਦੀ ਕਾਨੂੰਨੀ ਟੀਮ ਹਾਈ ਕੋਰਟ ਦੀਆਂ ਜ਼ਮਾਨਤੀ ਸ਼ਰਤਾਂ ਨੂੰ ਮੰਨਣ ਅਤੇ ਅਦਾਲਤ ਵੱਲੋਂ ਤੈਅ ਕਿਸੇ ਵੀ ਰਾਸ਼ੀ ਦੇ ਪ੍ਰਸਤਾਵ ਦਾ ਭੁਗਤਾਨ ਕਰਨ ਨੂੰ ਤਿਆਰ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਪਿੰਡ ਦੇ ਗ੍ਰੰਥੀ ਵੱਲੋਂ ਖੁਦਕੁਸ਼ੀ

Published

on

suicide

ਅਜਨਾਲਾ, 13 ਜੂਨ – ਪਿੰਡ ਜਸਰਾਊਰ ਵਿਖੇ ਆਪਣੇ ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਉਸੇ ਪਿੰਡ ਦੇ ਗ੍ਰੰਥੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਥਾਣਾ ਭਿੰਡੀ ਸੈਦਾਂ ਦੇ ਐਸ ਐਚ ਓ ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਦੇ ਮੁਤਾਬਕ ਗੁਰਦੁਆਰਾ ਬੋਹੜੀ ਸਾਹਿਬ ਜਸਰਾਊਰ ਦੇ ਸੇਵਾਦਾਰ ਹਰਜੀਤ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ਪਿੰਡ ਗ੍ਰੰਥੀ ਵਜੋਂ ਸੇਵਾ ਕਰ ਰਹੇ ਬਾਬਾ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲੱਖੂਵਾਲ (ਅਜਨਾਲਾ) ਨੇ ਮੈਨੂੰ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਸੋਨੂੰ ਪੁੱਤਰ ਸਵਰਨ ਸਿੰਘ ਮੇਰੇ ਉੱਤੇ ਕਾਫੀ ਝੁੂਠੀਆਂ ਤੋਹਮਤਾਂ ਲਾ ਕੇ ਜ਼ਲੀਲ ਤੇ ਪਰੇਸ਼ਾਨ ਕਰਦਾ ਹੈ। ਇਸ ਤੋਂ ਦੁਖੀ ਹੋ ਕੇ ਕੱਲ੍ਹ ਬਾਬਾ ਜਗਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਤੋਂ ਬਾਅਦ ਅਸੀਂ ਉਸ ਨੂੰ ਅਜਨਾਲਾ ਇੱਕ ਹਸਪਤਾਲ ਵਿਖੇ ਲੈ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਐਸ ਐਚ ਓ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸੋਨੂੰ ਤੋਂ ਹੀ ਦੁਖੀ ਹੋ ਕੇ ਉਸ ਦੀ ਭਰਜਾਈ ਨੇ ਵੀ ਖੁਦਕੁਸ਼ੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮ੍ਰਿਤਕਾ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਦਇਆ ਸਿੰਘ ਪਿੰਡ ਲੁੱਧੜ ਦੇ ਦੱਸਣ ਅਨੁਸਾਰ ਮਨਪ੍ਰੀਤ ਕੌਰ ਉਰਫ ਸੋਨੂ ਆਪਣੇ ਭਰਾ ਦੇ ਵਿਦੇਸ਼ ਗਏ ਹੋਣ ਕਾਰਨ ਪਿੱਛੇ ਦੋ ਬੇਟੀਆਂ ਤੇ ਇੱਕ ਬੇਟੇ ਨਾਲ ਪਿੰਡ ਜਸਰਾਊਸਰ ਵਿਖੇ ਰਹਿ ਰਹੀ ਸੀ ਅਤੇ ਉਸ ਦਾ ਦਿਓਰ ਆਪਣੀ ਭਰਜਾਈ ਗੁਰਜੀਤ ਕੌਰ ਨੂੰ ਵੀ ਜ਼ਮੀਨ ਦੀ ਵੰਡ ਬਾਰੇ ਕਾਫੀ ਤੰਗ ਕਰਦਾ ਰਹਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਗੁਰਜੀਤ ਕੌਰ ਉਰਫ ਸੀਤਾ ਨੇ ਕੱਲ੍ਹ ਸ਼ਾਮ ਆਪਣੀ ਘਰ ਦੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਸ ਐਚ ਓ ਸੋਹੀ ਨੇ ਦੱਸਿਆ ਕਿ ਖੁਦਕੁਸ਼ੀ ਦੇ ਇਨ੍ਹਾਂ ਦੋਵਾਂ ਕੇਸਬਾਰੇ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਲੁੱਧੜ ਦੇ ਬਿਆਨਾਂ ਉੱਤੇ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਕੇਸ ਦਰਜ ਕਰ ਲਏ ਹਨ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਜ਼ਹਿਰੀਲੇ ਜੀਵ ਦੇ ਕੱਟਣ ਨਾਲ ਦੋ ਨੌਜਵਾਨਾਂ ਦੀ ਮੌਤ

Published

on

death

ਗੋਰਾਇਆ, 13 ਜੂਨ – ਨੇੜਲੇ ਪਿੰਡ ਬੜਾਪਿੰਡ ਵਿੱਚ ਦੋ ਪ੍ਰਵਾਸੀ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਕੱਟ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਪੰਕਜ ਅਤੇ ਬਾਲਕ ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ ਰਾਤ ਜਦ ਤੇਜ਼ ਹਨੇਰੀ ਚੱਲੀ ਤਾਂ ਉਸ ਦੇ ਦੋਵੇਂ ਭਤੀਜੇ ਘਰ ਦੀ ਛੱਤ ਉੱਤੇ ਸੁੱਤੇ ਸਨ ਅਤੇ ਹਨੇਰੀ ਕਾਰਨ ਉਹ ਹੇਠਾਂ ਉਤਰ ਆਏ। ਜਦ ਉਹ ਸਵੇਰੇ ਉਠੇ ਤਾਂ ਉਨ੍ਹਾਂ ਨੇ ਘਰਵਾਲਿਆਂ ਨੂੰ ਪੇਟ ਦਰਦ ਬਾਰੇ ਦੱਸਿਆ।ਉਨ੍ਹਾਂ ਨੂੰ ਇਸ ਹਾਲਤ ਵਿੱਚ ਪਿੰਡ ਦੇ ਸਿਵਲ ਹਸਪਤਾਲ ਪੁਚਾਇਆ ਗਿਆ, ਪਰ ਉਨ੍ਹਾਂ ਦੀ ਤਬੀਅਤ ਵਿਗੜਦੀ ਗਈ। ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖ ਕੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਕੁਝ ਦਿਨ ਪਹਿਲਾਂ ਯੂ ਪੀ ਤੋਂ ਝੋਨੇ ਦੀ ਬਿਜਾਈ ਕਰਨ ਲਈ ਆਏ ਸਨ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਡੰਗ ਮਾਰਿਆ ਹੈ, ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca