ਜਲੰਧਰ, 3 ਦਸੰਬਰ – ਇਸ ਮਹਾਨਗਰ ਦੀ ਇੱਕ ਸ਼ਿਵ ਸੈਨਾ ਨੇਤਰੀ ਅਰਚਨਾ ਜੈਨ ਅਤੇ ਉਸ ਦੇ ਪਤੀ ਵਿਕਰਮਜੀਤ ਉੱਤੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਸਾਢੇ ਤਿੰਨ ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਲੱਗੇ ਹਨ।
ਇੱਥੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੂਨਮ ਸਹਿਗਲ ਪਤਨੀ ਸਵਰਗੀ ਪ੍ਰਦੀਪ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਜਲੰਧਰ, ਮੌਜੂਦਾ ਵਾਸੀ ਗ੍ਰੀਨ ਐਵੇਨਿਊ ਨੇੜੇ ਰਾਜਾ ਗਾਰਡਨ, ਬਸਤੀ ਬਾਵਾ ਖੇਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਚੈਤੰਨਯ ਨੂੰ ਕੈਨੇਡਾ ਭੇਜਣ ਲਈ ਅਰਚਨਾ ਜੈਨ ਨਾਲ ਗੱਲ ਕੀਤੀ ਸੀ,ਕਿਉਂਕਿ ਪੂਨਮ ਸਹਿਗਲ ਪਹਿਲਾਂ ਤੋਂ ਅਰਚਨਾ ਨੂੰ ਜਾਣਦੀ ਸੀ। ਇਸ ਦੇ ਬਾਅਦ ਅਰਚਨਾ ਨੇ ਪੂਨਮ ਨੂੰ ਕਿਹਾ ਕਿ ਉਸ ਦੇ ਪੁੱਤਰ ਵਿਕਰਮਜੀਤ ਚੈਤੰਨਯ ਨੂੰ ਵਿਦੇਸ਼ ਭੇਜ ਦੇਣਗੇ,ਕਿਉਂਕਿ ਉਨ੍ਹਾਂ ਦੀ ਅੰਬੈਂਸੀ ਵਿੱਚ ਚੰਗੀ ਪਹੁੰਚ ਹੈ ਅਤੇ ਪਹਿਲਾਂ ਵੀ ਉਹ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਅਰਚਨਾ ਜੈਨ ਤੇ ਉਸ ਦੇ ਪਤੀ ਵਿਕਰਮਜੀਤ ਨੇ ਪੂਨਮ ਸਹਿਗਲ ਅਤੇ ਉਸ ਦੇ ਪਰਵਾਰ ਨੂੰ ਸਬਜ਼ਬਾਜ਼ ਦਿਖਾ ਕੇ ਝਾਂਸੇ ਵਿੱਚ ਲੈ ਲਿਆ। ਇਸ ਦੇ ਬਾਅਦ ਦੋਸ਼ੀਆਂ ਨੇ ਪੂਨਮ ਸਹਿਗਲ ਤੋਂ ਸਾਢੇ ਤਿੰਨ ਲੱਖ ਰੁਪਏ ਨਕਦ, ਪਾਸਪੋਰਟ, ਓਰੀਜ਼ਨਲ ਆਧਾਰ ਕਾਰਡ, ਓਰੀਜਨਲ ਪੈਨ ਕਾਰਡ ਅਤੇ ਓਰੀਜਨਲ ਇਨਕਮ ਟੈਕਸ ਰਿਟਰਨ ਲੈ ਲਈ। ਇਹ ਸਾਰੀ ਕੰਮ ਮਿੱਠੂ ਬਸਤੀ ਦੀ ਵਸਨੀਕ ਰਮਾ ਪਤਨੀ ਸੰਨੀ ਦੇ ਸਾਹਮਣੇ ਹੋਇਆ। ਕਾਫੀ ਸਮਾਂ ਬੀਤਣ ‘ਤੇ ਜਦ ਕਾਰਵਾਈ ਅੱਗੇ ਨਹੀਂ ਵਧੀ ਤਾਂ ਪੂਨਮ ਸਹਿਗਲ ਨੇ ਅਰਚਨਾ ਜੈਨ ਤੋਂ ਆਪਣੇ ਬੇਟੇ ਦੇ ਦਸਤਾਵੇਜ਼ ਅਤੇ ਸਾਢੇ ਤਿੰਨ ਲੱਖ ਰੁਪਏ ਵਾਪਸ ਮੰਗੇ। ਉਨ੍ਹਾਂ ਨੇ ਦਸਤਾਵੇਜ਼ ਵਾਪਸ ਕਰ ਦਿੱਤੇ, ਪਰ ਸਾਢੇ ਤਿੰਨ ਲੱਖ ਰੁਪਏ ਅੱਜ ਤੱਕ ਨਹੀਂਮੋੜੇ। ਉਲਟਾ ਉਨ੍ਹਾਂ ਨੇ ਪੂਨਮ ਸਹਿਗਲ ਦਾ ਆਧਾਰ ਕਾਰਡ ਵਰਤ ਕੇ ਕਿਸੇ ਵਿਅਕਤੀ ਨੂੰ ਫੋਨ ਦਿਵਾ ਦਿੱਤਾ। ਇਸ ਦੀ ਸ਼ਿਕਾਇਤ ਵੀ ਪੂਨਮ ਸਹਿਗਲ ਨੇ ਥਾਣੇ ਵਿੱਚ ਦਿੱਤੀ ਹੈ।ਪੂਨਮ ਸਹਿਗਲ ਨੇ ਦੱਸਿਆ ਕਿ ਅਰਚਨਾ ਜੈਨ ਤੇ ਉਸ ਦਾ ਪਤੀ ਵਿਕਰਮਜੀਤ ਉਸ ਨੂੰ ਧਮਕੀਆਂ ਦੇਣ ਲੱਗ ਪਏ ਹਨ। ਉਹ ਕਹਿੰਦੇ ਹਨ ਕਿ ਜੇ ਉਸ ਨੇ ਰੁਪਏ ਮੰਗੇ ਤਾਂ ਇਸ ਦਾ ਅੰਜਾਮ ਭੁਗਤਣਾ ਪਵੇਗਾ, ਕਿਉਂਕਿਉਨ੍ਹਾਂ ਦੀ ਪਹੁੰਚ ਉਪਰ ਤੱਕ ਹੈ। ਪੂਨਮ ਸਹਿਗਲ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਰੁਪਏ ਵਾਪਸ ਦਿਵਾਏ ਜਾਣ ਅਤੇ ਉਨ੍ਹਾਂ ਦੇ ਜੀਵਨ, ਮਾਲ ਦੀ ਰੱਖਿਆ ਕੀਤੀ ਜਾਏ।
ਇਸ ਬਾਰੇ ਅਰਚਨਾ ਜੈਨ ਦਾ ਕਹਿਣਾ ਹੈ ਕਿ ਪੂਨਮ ਸਹਿਗਲ ਝੂਠ ਬੋਲਦੀ ਹੈ,ਉਨ੍ਹਾਂ ਦਾ ਪੂਨਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਲਟਾ ਅਰਚਨਾ ਜੈਨ ਨੇ ਪੂਨਮ ਸਹਿਗਲ ਦੇ ਖਿਲਾਫ ਪੁਲਸ ਵਿੱਚ ਸ਼ਿਕਾਇਤ ਵੀ ਦਿੱਤੀ ਹੋਈ ਹੈ ਜਿਸ ਦੀ ਜਾਂਚ ਏ ਸੀ ਪੀ ਸਤਿੰਦਰ ਚੱਢਾ ਦੇ ਕੋਲ ਪੈਂਡਿੰਗ ਹੈ।