Shiromani Committee opposes Guru Gobind Singh's portrait
Connect with us [email protected]

ਧਾਰਮਿਕ

ਬੀੜੀਆਂ ਦੇ ਬੰਡਲ ਉਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ

Published

on

sgpc

ਅੰਮ੍ਰਿਤਸਰ, 29 ਮਈ – ਤਾਮਿਲਨਾਡੂ ਦੇ ਵੈਲੋਰ ਦੀ ਇੱਕ ਬੀੜੀ ਫੈਕਟਰੀ ਵੱਲੋਂ ਬੀੜੀਆਂ ਦੇ ਬੰਡਲ ਉਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਅਤੇ ਇਸ ਬਾਰੇ ਫੈਕਟਰੀ ਨੂੰ ਪੱਤਰ ਲਿਖ ਕੇ ਤਸਵੀਰ ਹਟਾਉਣ ਅਤੇ ਮੁਆਫ਼ੀ ਮੰਗਣ ਨੂੰ ਕਿਹਾ ਹੈ।
ਸੋਸ਼ਲ ਮੀਡੀਆ ਉੱਤੇਆਈ ਇੱਕ ਵੀਡੀਓ ਵਿੱਚ ਗੁਜਰਾਤ ਨਾਂ ਦੇ ਬੀੜੀਆਂ ਦੇ ਬੰਡਲ ਉੱਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਾਈ ਗਈ ਹੈ। ਇਹ ਫੈਕਟਰੀ ਤਾਮਿਲਨਾਡੂ ਦੇ ਵੈਲੋਰ ਤੋਂ ਚੱਲਦੀ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀੜੀ ਫੈਕਟਰੀ ਦੀ ਇਸ ਹਰਕਤ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸਿੱਖ ਭਾਵਨਾਂ ਵਿਰੁੱਧ ਦੱਸਿਆ ਤੇ ਆਖਿਆ ਕਿ ਇਹ ਦੁਖਦਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਤੰਬਾਕੂ ਦੇ ਪੈਕਟ ਉੱਤੇ ਵਰਤਿਆ ਗਿਆ ਹੈ ਤੇ ਇਹ ਕਿਸੇ ਸ਼ਰਾਰਤੀ ਦਿਮਾਗ ਦੀ ਚਾਲ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੇ ਆਖਿਆ ਕਿ ਇਨ੍ਹਾਂ ਹਰਕਤਾਂ ਦੇਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣ-ਬੁੱਝ ਕੇ ਠੇਸ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਵਾਲਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਕੇਸ ਵਿੱਚ ਸਖ਼ਤ ਕਾਰਵਾਈ ਕਰੇਗੀ ਅਤੇ ਜੇ ਫੈਕਟਰੀ ਮਾਲਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਹਟਾ ਕੇ ਮੁਆਫ਼ੀ ਨਾ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਵੀ ਕਾਰਵਾਈ ਕੀਤੀ ਜਾਵੇਗੀ।

Read More Punjabi News Today

ਧਾਰਮਿਕ

ਪਹਿਲੀ ਪਾਤਸ਼ਾਹੀ ਨਾਲ ਸਬੰਧਤ ਪੁਰਾਣੀ ਬੇਰੀ ਅੱਜ ਵੀ ਭਰਵੇਂ ਫ਼ਲ ਦੇ ਰਹੀ ਏ

Published

on

Gurdwara Baba di Ber

ਲਾਹੌਰ, 29 ਜੂਨ – ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੀ ਜ਼ਫਰਵਾਲ ਰੋਡ ਉਤੇ ਆਬਾਦੀ ਨਿੱਕਾਪੁਰਾ ਵਿੱਚ ਗੁਰਦੁਆਰਾ ਬਾਬੇ ਦੀ ਬੇਰ ਵਿਚਲੀ ਪੰਜ ਸਦੀਆਂ ਤੋਂ ਵੱਧ ਪੁਰਾਣੀ ਬੇਰੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ਿਸ਼ ਸਦਕਾ ਅੱਜ ਵੀ ਹਰੀ-ਭਰੀ ਹੈ ਅਤੇ ਭਰਵੇਂ ਮਿੱਠੇ ਫ਼ਲ ਦੇ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਸਿਆਲਕੋਟ ਦੇ ਵਾਸੀਆਂ ਦੀ ਬੇਨਤੀ ਸੁਣ ਕੇ ਉਥੋਂ ਦੇ ਇੱਕ ਹਮਜ਼ਾ ਗੌਂਸ ਨਾਮੀ ਮੁਸਲਿਮ ਫ਼ਕੀਰ ਦਾ ਹੰਕਾਰ ਦੂਰ ਕਰਨ ਲਈ ਸੰਮਤ 1561 ਵਿੱਚ ਗੁਰੂ ਨਾਨਕ ਦੇਵ ਜੀ ਇੱਥੇ ਪਧਾਰੇ ਸਨ। ਮੌਜੂਦਾ ਗੁਰਦੁਆਰਾ ਬਾਬੇ ਦੀ ਬੇਰ ਦੇ ਅੰਦਰ ਬੇਰੀ ਦੇ ਰੁੱਖ ਹੇਠ ਜਿੱਥੇ ਗੁਰੂ ਸਾਹਿਬ ਨੇ ਆਸਨ ਕੀਤਾ ਸੀ, ਉਸ ਬੇਰੀ ਕਰਕੇ ਗੁਰਦੁਆਰਾ ਸਾਹਿਬ ਦਾ ਨਾਂ ‘ਗੁਰਦੁਆਰਾ ਬਾਬੇ ਦੀ ਬੇਰ’ ਵਜੋਂ ਪ੍ਰਸਿੱਧ ਹੋਇਆ। ਉਸ ਬੇਰੀ ਦੇ ਚੁਫੇਰੇ ਕਰੀਬ ਤਿੰਨ ਫੁੱਟ ਉਚਾ ਪੱਥਰ ਦਾ ਥੜ੍ਹਾ ਬਣਿਆ ਹੋਇਆ ਹੈ, ਜਿਸ ਦੀਆਂ ਦੀਵਾਰਾਂ ਉਤੇ ਗੁਰਮੁਖੀ ਵਿੱਚ ਦਾਨੀ ਸਿੱਖਾਂ ਦੇ ਨਾਵਾਂ ਦੀਆਂ ਕਈ ਸਿਲਾਂ ਲੱਗੀਆਂ ਹਨ। ਗੁਰੂ ਘਰ ਦੇ ਸੇਵਾਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਮੰਗ `ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਜਨਵਰੀ 2021 ਵਿੱਚ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਸਿੱਖ ਸੰਗਤ ਲਈ ਖੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤਕ ਗੁਰਦੁਆਰਾ ਸਾਹਿਬ ਵਿੱਚ ਬੇਰੀ ਦੇ ਰੁੱਖ ਹੇਠਾਂ ਕਿਸੇ ਅਖੌਤੀ ਪੀਰ ਦੀ ਕਬਰ ਕਾਇਮ ਰਹੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਬੇਰੀ ਦੀਆਂ ਟਾਹਣੀਆਂ ਨੂੰ ਸਹਾਰਾ ਦੇਣ ਲਈ ਲੋਹੇ ਦੇ ਖੰਭੇ ਲਾਏ ਗਏ ਹਨ ਅਤੇ ਕੀਟ ਵਿਗਿਆਨੀਆਂ, ਫਲ ਵਿਗਿਆਨ ਵਿਭਾਗ ਅਤੇ ਪੌਦ ਸੁਰੱਖਿਆ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਬੇਰੀ ਦੀ ਸਾਂਭ ਸੰਭਾਲ ਵਾਸਤੇ ਆਲੇ ਦੁਆਲੇ ਕੱਚੀ ਜਗ੍ਹਾ ਨੂੰ ਵਧਾ ਕੇ ਪੋਸ਼ਟਿਕ ਮਿੱਟੀ ਪਾਈ ਗਈ ਹੈ, ਜਿਸ ਸਦਕਾ ਬੇਰੀ ਲਗਾਤਾਰ ਵਧ ਫੁਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਰੀਆਂ ਦਾ ਫਲ ਉਤਰਾ ਕੇ ਸੁਕਾ ਲਿਆ ਜਾਂਦਾ ਹੈ ਅਤੇ ਗੁਰਪੁਰਬ ਜਾਂ ਹੋਰ ਮੌਕਿਆਂ ਉਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਵਰਤਾਇਆ ਜਾਂਦਾ ਹੈ।

Read More Punjabi Religious News

Continue Reading

ਧਾਰਮਿਕ

ਗ਼ੈਰ-ਸਿੱਖ ਡੇਰੇਦਾਰਾਂ ਅਤੇ ਰਾਜਸੀ ਆਗੂਆਂ ਦਾ ਸਿੱਖ ਡੇਰਿਆਂ ਵਿੱਚ ਦਖਲ ਬਰਦਾਸ਼ਤ ਨਹੀਂ: ਜਥੇਦਾਰ

Published

on

Sri Damdama Sahib

ਅੰਮ੍ਰਿਤਸਰ, 31 ਮਈ – ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭੇਜੀ ਵੀਡੀਓ,ਜਿਹੜੀ ਜਥੇਦਾਰ ਅਕਾਲ ਤਖਤ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਭੇਜੀ ਹੈ,ਵਿੱਚ ਜਥੇਦਾਰ ਨੇ ਕਿਹਾ ਹੈ ਕਿ ਸਿੱਖ ਡੇਰਿਆਂ ਦੇ ਮਾਮਲੇ ਵਿੱਚ ਗ਼ੈਰ-ਸਿੱਖ ਡੇਰੇਦਾਰਾਂ ਤੇ ਰਾਜਨੀਤਕ ਹਸਤੀਆਂਦਾ ਦਖਲਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕਲਾਨੌਰ ਦੇ ਸੇਵਾ ਪੰਥੀ ਡੇਰੇ ਦੇ ਸਾਧੂ ਬਾਬਾ ਹਰਨਾਮ ਸਿੰਘ ਦੇ ਦਿਹਾਂਤ ਪਿੱਛੋਂ ਡੇਰੇ ਦੀ ਮਹੰਤੀ ਦਾ ਵਿਵਾਦ ਪੈਦਾ ਹੋਇਆ ਸੀ। ਇਹ ਵਿਵਾਦ ਸ੍ਰੀ ਅਕਾਲ ਤਖ਼ਤ ਵਿਖੇ ਪੁੱਜਾ ਹੈ। ਉਨ੍ਹਾਂ ਕਿਹਾ ਕਿ ਸੇਵਾ ਪੰਥੀ ਇੱਕ ਮਹਾਨ ਤੇ ਅਹਿਮ ਸੰਸਥਾ ਹੈ, ਜੋ ਭਜਨ ਬੰਦਗੀ ਅਤੇ ਸੇਵਾ ਸਿਮਰਨ ਵਾਲੇ ਸਾਧੂ ਭਾਈ ਘਨੱਈਆ ਜੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਅਨੁਸਾਰ ਚਲਾਈ ਸੰਸਥਾ ਹੈ।ਸੇਵਾ ਪੰਥੀ ਸਾਧੂਆਂ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਵਿਖੇ ਅਪੀਲ ਕੀਤੀ ਹੈ, ਪਰ ਕੁਝ ਗ਼ੈਰ-ਸਿੱਖ ਡੇਰੇਦਾਰਾਂ ਤੇ ਰਾਜਨੀਤਕ ਹਸਤੀਆਂ ਵੱਲੋਂ ਜਾਣਬੁੱਝ ਕੇ ਇਸ ਵਿੱਚ ਦਖ਼ਲਦੇ ਕੇ ਵਿਵਾਦ ਸੁਲਝਾਉਣ ਦੀ ਥਾਂ ਉਲਝਾਉਣ ਦੇ ਯਤਨ ਹੋ ਰਹੇ ਹਨ।ਉਨ੍ਹਾ ਕਿਹਾ ਕਿ ਸੇਵਾ ਪੰਥੀ ਇੱਕ ਸਿੱਖ ਸੰਸਥਾ ਹੈ ਅਤੇ ਇਸ ਦਾ ਹੱਲ ਸਿੱਖਾਂ ਦੀ ਸਰਬ ਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸੁਲਝਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸਬਾਰੇਬੈਠਕ ਤਖ਼ਤ ਸ੍ਰੀ ਦਮਦਮਾ ਸਾਹਿਬ ਉੱਤੇ ਰੱਖੀ ਗਈ ਸੀ, ਪਰ ਇਸ ਵਿੱਚ ਮਹੰਤ ਕਾਹਨ ਸਿੰਘ, ਜਿਨ੍ਹਾਂ ਤੋਂ ਇਹ ਵਿਵਾਦ ਪੈਦਾ ਹੋਇਆ, ਪਹੁੰਚਣ ਦਾ ਵਾਅਦਾ ਕਰ ਕੇ ਵੀ ਨਹੀਂ ਆਏ, ਇਸ ਲਈ ਮੀਟਿੰਗ ਮੁਲਤਵੀ ਕੀਤੀ ਗਈ ਹੈ ਅਤੇ ਇਹ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਮਹੰਤ ਕਾਹਨ ਸਿੰਘ ਤੋਂ ਇਲਾਵਾ ਹੋਰ ਵੀ ਸੇਵਾ ਪੰਥੀ ਸੰਤਾਂ-ਮਹੰਤਾਂ ਨੂੰ ਬੁਲਾਇਆ ਜਾਵੇਗਾ।

Read More Punjabi News Today

Continue Reading

ਧਾਰਮਿਕ

ਕੁੰਭ ਸਮਾਪਤੀ ਦਾ ਐਲਾਨ ਕਰ ਚੁੱਕੇ ਅਖਾੜਿਆਂ ਨੂੰ ਬੈਰਾਗੀ ਅਖਾੜੇ ਨੇ ਜਨਤਕ ਮੁਆਫੀ ਮੰਗਣ ਲਈ ਕਿਹਾ

Published

on

Latest Punjabi News

ਹਰਿਦੁਆਰ, 23 ਅਪ੍ਰੈਲ – ਵਧਦੇ ਜਾ ਰਹੇ ਕੋਰੋਨਾ ਇਨਫੈਕਸ਼ਨ ਦੇ ਕਾਰਨ ਸੱਤ ਵਿੱਚੋਂ ਛੇ ਸੰਨਿਆਸੀ ਅਖਾੜਿਆਂ ਵੱਲੋਂ ਕੁੰਭ ਖਤਮ ਦੇ ਐਲਾਨ ਕਰਨ ਤੋਂ ਨਾਰਾਜ਼ ਬੈਰਾਗੀ ਅਖਾੜਿਆਂ ਨੇ ਇਨ੍ਹਾਂ ਅਖਾੜਿਆਂ ਨੂੰ ਜਨਤਕ ਤੌਰ ਉੱਤੇ ਮੁਆਫੀ ਮੰਗਣ ਨੂੰ ਕਿਹਾ ਅਤੇਚਿਤਾਵਨੀ ਦਿੱਤੀ ਕਿ ਜੇ ਅੰਤਿਮ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਉਨ੍ਹਾਂ ਨੇ ਮੁਆਫੀ ਨਾ ਮੰਗੀ ਤਾਂ ਉਹ ਉਦਾਸੀਨ ਅਤੇ ਨਿਰਮਲ ਅਖਾੜੇ ਨਾਲ ਕੋਈ ਵੀ ਫੈਸਲਾ ਲੈਣ ਲਈ ਆਜ਼ਾਦ ਹੋਣਗੇ ਤੇ ਲੋੜ ਪਈ ਤਾਂ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਨਵੀਂ ਚੋਣ ਕਰਾਉਣ ਦੀ ਮੰਗ ਕੀਤੀ ਜਾਏਗੀ ਤੇ ਜੇ ਅਜਿਹਾ ਵੀ ਨਾ ਹੋਇਆ ਤਾਂ ਨਵੀਂ ਪ੍ਰੀਸ਼ਦ ਦੇ ਗਠਨ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਦੋ ਸ਼ਾਹੀ ਇਸ਼ਨਾਨ ਕਰਨ ਦੇ ਬਾਅਦ ਸ੍ਰੀਪੰਚਾਇਤੀ ਨਿਰੰਜਨੀ, ਸ੍ਰੀਪੰਚਾਇਤੀ ਆਨੰਦ, ਸ੍ਰੀਪੰਚਾਦਸ਼ਨਾਮ ਜੂਨਾ, ਸ੍ਰੀਪੰਚਾਇਤੀ ਅਗਨੀ, ਸ੍ਰੀਪੰਚਾਇਤੀ ਆਹਾਵਾਨ ਤੇ ਸ੍ਰੀਸ਼ੰਭੂ ਅਟਲ ਅਖਾੜੇ ਕੁੰਭ ਦੀ ਸਮਾਪਤੀ ਕਰ ਚੁੱਕੇ ਹਨ ਅਤੇ ਮਹਾਨਿਰਵਾਣੀ ਅਖਾੜਾ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਅੰਤਿਮ ਸ਼ਾਹੀ ਇਸ਼ਨਾਨ ਵਿੱਚ ਸੰਕੇਤਕ ਤੌਰ ਉੱਤੇ ਹਿੱਸਾ ਲਵੇਗਾ। ਇਸ ਅਖਾੜੇ ਨੇ ਹਾਲੇ ਕੁੰਭ ਦੀ ਸਮਾਪਤੀ ਬਾਰੇ ਕੋਈ ਫੈਸਲਾ ਨਹੀਂ ਲਿਆ।
ਅਖਾੜਾ ਪਰੰਪਰਾ ਵਿੱਚ ਹਰਿਦੁਆਰ ਵਿੱਚ ਹੋਣ ਵਾਲੇ ਕੁੰਭ ਦੇ ਸ਼ਾਹੀ ਸਨਾਨ ਵਿੱਚ ਸੰਨਿਆਸੀ ਅਖਾੜਿਆਂ ਲਈ ਮਹਾਸ਼ਿਵਰਾਤਰੀ, ਸੋਮਵਤੀ ਮੱਸਿਆ ਤੇ ਮਕਰ ਸੰਕ੍ਰਾਂਤੀ ਦਾ ਇਸ਼ਨਾਨ ਮਹੱਤਵਪੂਰਨ ਹੁੰਦਾ ਹੈ। ਬੈਰਾਗੀ ਅਖਾੜਿਆਂ ਵਿਚ ਸ਼ਾਮਲ ਸ੍ਰੀਪੰਚ ਨਿਰਮੋਹੀ ਅਣੀ, ਸ੍ਰੀਪੰਚ ਨਿਰਵਾਣੀ ਅਣੀ, ਸ੍ਰੀਪੰਚ ਦਿਗੰਬਰ ਅਣੀ ਨਾਲ ਸ੍ਰੀਪੰਚਾਇਤੀ ਅਖਾੜਾ ਨਵਾਂ ਉਦਾਸੀਨ, ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਅਤੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਸੰਨਿਆਸੀਆਂ ਦੇ ਲਈ ਚੇਤਰ ਪੂਰਮਾਸ਼ੀ ਦੇ ਸ਼ਾਹੀ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਉਂਜ ਇਸ ਜ਼ਿਲੇ੍ਹ ਵਿੱਚ ਕੋਰੋਨਾ ਦਾ ਕਹਿਰ ਰੁਕਦਾ ਨਹੀਂ ਦਿਸ ਰਿਹਾ। ਕੱਲ੍ਹ ਜੂਨਾ ਅਖਾੜੇ ਦੇ ਅੱਠ ਸੰਤਾਂ ਸਮੇਤ 730 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਸਮੇਤ ਅੱਜ ਤੱਕ ਅਖਾੜਿਆਂ ਦੇ 168 ਸੰਤ ਪਾਜ਼ੀਟਿਵ ਆਏ ਅਤੇ ਤਿੰਨ ਸੰਤਾਂ ਦੀ ਮੌਤ ਹੋ ਚੁੱਕੀ ਹੈ।

Read More religion news headlines

Continue Reading

ਰੁਝਾਨ


Copyright by IK Soch News powered by InstantWebsites.ca