Shame on Trump for calling India 'dirty': Biden
Connect with us [email protected]

ਅੰਤਰਰਾਸ਼ਟਰੀ

ਟਰੰਪ ਵੱਲੋਂ ਭਾਰਤ ਨੂੰ ‘ਗੰਦਾ’ ਕਹਿਣਾ ਸ਼ਰਮਨਾਕ : ਜੋ ਬਾਈਡਨ

Published

on

biden talks about trump

ਸਿਆਟਲ, 26 ਅਕਤੂਬਰ – ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਨੇ ਅਤੇ ਉਨ੍ਹਾਂ ਦੀ ਉਪ-ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਦੀ ਉਸ ਟਿੱਪਣੀ ਕਿ ‘ਭਾਰਤ ਗੰਦਾ ਤੇ ਉਥੋਂ ਦੀ ਹਵਾ ਵੀ ਗੰਦੀ’ ਬਾਰੇ ਕਿਹਾ ਕਿ ਆਪਣੇ ਦੋਸਤ ਮੁਲਕ ਬਾਰੇ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ ਅਤੇ ਇਹ ਸ਼ਰਮਨਾਕ ਹੈ।
ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਭਾਰਤ ਨਾਲ ਭਾਈਵਾਲੀ ਦੀ ਡੂੰਘੀ ਕਦਰ ਕਰਦੇ ਹਾਂ ਤੇ ਜੇ ਅਸੀਂ ਜਿੱਤ ਗਏ ਤਾਂ ਭਾਰਤ ਨਾਲ ਰਿਸ਼ਤੇ ਅਸੀਂ ਪ੍ਰਸ਼ਾਸਨ ਦੇ ਸਮੇਂ ਤੋਂ ਵਧੇਰੇ ਵਧਾਵਾਂਗੇ।ਅਮਰੀਕਾ ਤੇ ਭਾਰਤ ਮਿਲ ਕੇ ਅੱਤਵਾਦ ਦੇ ਖ਼ਿਲਾਫ਼ ਜੰਗ ਲੜਨਗੇ। ਬਾਈਡਨ ਨੇ ਕਿਹਾ ਸਾਡੀ ਵਿਦੇਸ਼ ਨੀਤੀ ਸਭ ਨੂੰ ਸਤਿਕਾਰ ਦੇਣ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਵਿੱਚ ਬਾਜ਼ਾਰ ਖੁੱਲਣਗੇ ਅਤੇ ਮੌਸਮ ਵਿੱਚ ਤਬਦੀਲੀ, ਵਿਸ਼ਵ ਵਿਆਪੀ ਸਿਹਤ, ਅੰਤਰ ਰਾਸ਼ਟਰੀ ਅੱਤਵਾਦ ਅਤੇ ਐਟਮੀ ਪ੍ਰਸਾਰ ਵਰਗੇ ਹੋਰ ਮੁੱਦਿਆਂ ਦਾ ਦੋਵੇਂ ਦੇਸ਼ ਮਿਲ ਕੇ ਸਾਹਮਣਾ ਕਰਾਂਗੇ।

ਅੰਤਰਰਾਸ਼ਟਰੀ

ਟਰੰਪ ਵੱਲੋਂ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਮੁਆਫ਼ੀ

Published

on

trump

ਵਾਸ਼ਿੰਗਟਨ, 27 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਮੁਆਫ਼ੀ ਦੇਣ ਦੇ ਹੁਕਮਾਂ ‘ਤੇ ਦਸਤਖਤ ਕਰ ਦਿੱਤੇ ਹਨ। ਫਲਿਨ ‘ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੇ ਪ੍ਰਚਾਰ ਦਲ ਤੇ ਰੂਸ ਵਿਚਾਲੇ ਸੰਭਾਵੀ ਮਿਲੀ ਭੁਗਤ ਸਬੰਧੀ ਐਫ ਬੀ ਆਈ ਨੂੰ ਗਲਤ ਬਿਆਨ ਦੇਣ ਦੇ ਦੋਸ਼ ਸਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।
ਡੋਨਾਲਡ ਟਰੰਪ ਨੇ ਫਲਿਨ ਨੂੰ ਮੁਆਫ਼ੀ ਦੇਣ ਦੇ ਕਾਰਜਕਾਰੀ ਹੁਕਮ ‘ਤੇ ਦਸਤਖਤ ਕਰਨ ਪਿੱਛੋਂ ਟਵੀਟ ਕਰਕੇ ਕਿਹਾ, “ਜਨਰਲ ਟੀ ਫਲਿਨ ਨੂੰ ਮੁਕੰਮਲ ਮੁਆਫ਼ੀ ਦੇਣ ਸਬੰਧੀ ਐਲਾਨ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਜਨਰਲ ਫਲਿਨ ਤੇ ਉਨ੍ਹਾਂ ਦੇ ਪਰਵਾਰ ਨੂੰ ਮੁਬਾਰਕਬਾਦ। ਮੈਨੂੰ ਪਤਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਥੈਂਕਸ ਗਿਵਿੰਗ ਮਨਾ ਸਕੋਗੇ।”
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੀ ਮੈਕਨੈਨੀ ਨੇ ਕਿਹਾ, “ਰਾਸ਼ਟਰਪਤੀ ਨੇ ਜਨਰਲ ਫਲਿਨ ਨੂੰ ਮੁਆਫ਼ੀ ਦੇ ਦਿੱਤੀ ਹੈ, ਕਿਉਂਕਿ ਉਨ੍ਹਾਂ ਉਪਰ ਕਦੇ ਮੁਕੱਦਮਾ ਚਲਾਇਆ ਹੀ ਨਹੀਂ ਜਾਣਾ ਚਾਹੀਦਾ ਸੀ। ਜਨਰਲ ਫਲਿਨ ਦੇ ਕੇਸ ਦੀ ਨਿਆਂ ਵਿਭਾਗ ਨੇ ਆਜ਼ਾਦ ਸਮੀਖਿਆ ਕੀਤੀ ਸੀ ਅਤੇ ਉਹ ਵੀ ਇਸ ਫ਼ੈਸਲੇ ਦਾ ਸਮਰਥਨ ਕਰਦਾ ਹੈ।” ਅਸਲ ਵਿੱਚ ਨਿਆਂ ਵਿਭਾਗ ਦ੍ਰਿੜ੍ਹਤਾ ਨਾਲ ਇਸ ਨਤੀਜੇ ‘ਤੇ ਪਹੁੰਚਿਆ ਹੈ ਕਿ ਫਲਿਨ ਖ਼ਿਲਾਫ਼ ਦੋਸ਼ ਖਾਰਜ ਕਰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰਨ ਮੁਆਫ਼ੀ ਇੱਕ ਨਿਰਦੋਸ਼ ਵਿਅਕਤੀ ਖ਼ਿਲਾਫ਼ ਪੱਖਪਾਤੀ ਮੁਕੱਦਮੇ ਨੂੰ ਖ਼ਤਮ ਕਰਦੀ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਕਮਲਾ ਹੈਰਿਸ ਹੀ ਨਹੀਂ, ਭਾਰਤੀ ਮੂਲ ਦੇ ਹੋਰ ਨੇਤਾ ਵੀ ਅਮਰੀਕਾ ਵਿੱਚ ਦਿਖਾ ਰਹੇ ਨੇ ਸਿਆਸੀ ਤਾਕਤ

Published

on

kamla harris

ਨਿਊ ਯਾਰਕ, 27 ਨਵੰਬਰ – ਜ਼ਿਆਦਾਤਰ ਭਾਰਤੀ ਜਾਣਦੇ ਹਨ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਟਰਸ਼ਪਤੀ ਚੁਣੀ ਜਾ ਗਈ ਹੈ। ਕੁਝ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਅਮਰੀਕਾ ਵਿੱਚ 1 ਫੀਸਦੀ ਲੋਕ ਭਾਰਤੀ ਮੂਲ ਦੇ ਹਨ, ਪਰ ਇਥੇ ਦੀ ਰਾਜਨੀਤੀ ਵਿੱਚ ਇਸ ਦਾ ਖਾਸ ਪ੍ਰਭਾਵ ਹੈ।
ਅਮਰੀਕਾ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ 13 ਸਟੇਟ ਅਸੈਂਬਲੀਆਂ ਵਿੱਚ 20 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਸੀਟਾਂ ਉਨ੍ਹਾਂ ਚਾਰ ਸੀਟਾਂ ਤੋਂਵੱਖ ਹਨ, ਜੋ ਭਾਰਤੀ ਮੂਲ ਦੇ ਲੋਕਾਂ ਨੇ ਪਾਰਲੀਮੈਂਟ ਦੀ ਚੋਣ ਦੌਰਾਨ ਜਿੱਤੀਆਂ ਹਨ। ਮਿਸਲਾ ਵਜੋਂ ਨਿਊ ਯਾਰਕ ਸਟੇਟ ਅਸੈਂਬਲੀ ਦੀ ਚੋਣ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ ਲੋਕਾਂ ਨੇ ਚਾਰ ਸੀਟਾਂ ਜਿੱਤੀਆਂ ਹਨ, ਇਹ 50 ਰਾਜਾਂ ਦੀ ਕਿਸੇ ਵੀ ਅਸੰਬਲੀ ਵਿੱਚ ਭਾਰਤੀਆਂ ਦੀ ਪਹਿਲੀ ਵਾਰ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਇਲਾਵਾ ਭਾਰਤ ਵੰਸ਼ੀਆਂ ਨੇ ਨਿਊ ਜਰਸੀ, ਕਨੇਕਿਟਕਟ ਅਤੇ ਨਾਥਰ ਕੈਰੋਲੀਨਾ ਵਿੱਚ ਦੋ-ਦੋ ਸੀਟਾਂ ਅਤੇ ਹੋਰ ਰਾਜਾਂ ਵਿੱਚ ਇੱਕ-ਇੱਕ ਸੀਟ ਜਿੱਤੀ ਹੈ।ਜਿੱਤੇ ਹੋਏ ਇਨ੍ਹਾਂ 20 ਹਲਕਿਆਂ ਵਿੱਚੋਂ ਸਿਰਫ ਤਿੰਨ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਤੇ ਬਾਕੀ ਡੈਮੋਕ੍ਰੇਟਿਕ ਪਾਰਟੀ ਵਾਲੇ ਹਨ। ਸਟੇਟ ਅਸੈਂਬਲੀ ਚੋਣ ਜਿੱਤਣ ਵਾਲੇ ਭਾਰਤੀ ਵੰਸ਼ੀਆਂ ਵਿੱਚ ਫਿਲਮਕਾਰ ਮੀਰਾ ਨਾਇਰ ਦੇ ਬੇਟੇ ਜੋਹਰਾਨ ਮਮਦਾਨੀ ਸ਼ਾਮਲ ਹਨ।
ਕੈਲੀਫੋਰਨੀਆਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਭਾਰਤੀ ਵੰਸ਼ੀ ਐਮੀ ਬੇਰਾ (55) ਪੰਜਵੀਂ ਵਾਰ ਜਿੱਤੇ ਹਨ। ਉਹ ਪੇਸ਼ੇ ਤੋਂ ਡਾਕਟਰ ਅਤੇ ਸਭ ਤੋਂ ਲੰਬੇ ਸਮੇਂ ਤੱਕ ਅਸੰਬਲੀ ਮੈਂਬਰ ਰਹਿਣ ਵਾਲੇ ਪਹਿਲੇ ਭਾਰਤ ਵੰਸ਼ੀ ਬਣ ਗਏ ਹਨ। ਉਨ੍ਹਾਂ ਦੇ ਮਾਤਾ-ਪਿਤਾ ਗੁਜਰਾਤ ਤੋਂ ਅਮਰੀਕਾ ਆਏ ਸਨ।ਇਲੀਨਾਏ ਵਿੱਚ ਰਾਜਾ ਕ੍ਰਿਸ਼ਨ ਮੂਰਤੀ (47) ਤੀਸਰੀ ਵਾਰ ਜਿੱਤੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਕ੍ਰਿਸ਼ਨ ਮੁਰਤੀ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਕੈਲੀਫੋਰਨੀਆ ਵਿੱਚ ਪੇਸ਼ ਕਾਲਕਾ ਨੇ ਤੀਸਰੀ ਵਾਰ ਚੋਣ ਜਿੱਤੀ ਹੈ। ਡੈਮੋਕ੍ਰੇਟਿਕ ਪਾਰਟੀ ਦੀ ਕ੍ਰਿਪਾ ਮਿਸ਼ਿਗਨ ਸਟੇਟ ਵਿੱਚ ਚੋਣ ਜਿੱਤਣ ਵਾਲੀ ਪਹਿਲੀ ਪ੍ਰਵਾਸੀ ਤੇ ਹਿੰਦੂ ਮਹਿਲਾ ਬਣ ਗਈ ਹੈ। ਅੋਹਿਆ ਤੋਂ ਰਿਪਬਲਿਕਨ ਪਾਰਟੀ ਦੇ ਨੀਰਜ ਅੰਤਾਨੀ ਸਟੇਟ ਅਸੈਂਬਲੀ ਪਹੁੰਚੇ ਹਨ। ਪਹਿਲੀ ਵਾਰ ਇਥੇ ਕੋਈ ਭਾਰਤ ਵੰਸ਼ੀ ਸਟੇਟ ਅਸੈਂਬਲੀ ਦੇ ਲਈ ਚੁਣਿਆ ਗਿਆ ਹੈ।

Click Here To Read Punjabi newspaper

Continue Reading

ਅੰਤਰਰਾਸ਼ਟਰੀ

ਅਮਰੀਕੀ ਕਾਰੋਬਾਰ ਵੇਚਣ ਲਈ ਟਿਕ-ਟਾਕ ਨੂੰ ਫਿਰ 7 ਦਿਨ ਦੀ ਮੋਹਲਤ ਮਿਲੀ

Published

on

tiktok america

ਵਾਸ਼ਿੰਗਟਨ, 27 ਨਵੰਬਰ – ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਚੀਨ ਦੀ ਐਪ ਟਿਕ-ਟਾਕ ਕੰਪਨੀ ਨੂੰ ਕਾਰੋਬਾਰ ਵੇਚਣ ਲਈ 7 ਦਿਨ ਦੀ ਹੋਰ ਮੋਹਲਤ ਦੇ ਦਿੱਤੀ ਹੈ। ਵੀਡੀਓ ਸ਼ੇਅਰਿੰਗ ਸਬੰਧੀ ਇਸ ਐਪ ਦਾ ਮਾਲਿਕਾਨਾ ਹੱਕ ਚੀਨੀ ਕੰਪਨੀ ਬਾਈਟਡਾਂਸ ਦੇ ਕੋਲ ਹੈ।
ਇਸ ਬਾਰੇ ਅਮਰੀਕਾ ਦੇ ਖਜਾਨਾ ਵਿਭਾਗ ਨੇ ਦੱਸਿਆ ਕਿ ਵਿਦੇਸ਼ੀ ਨਿਵੇਸ਼ ਮਾਮਲਿਆਂ ਦੀ ਕਮੇਟੀ ਨੇ ਮੋਹਲਤ ਵਧਾਉਣ ਦੀ ਮਨਜ਼ੂਰੀ ਦੇ ਕੇ ਚਾਰ ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹਵਾਲਾ ਦੇ ਕੇ ਟਰੰਪ ਪ੍ਰਸ਼ਾਸਨ ਨੇ ਬਾਈਟਡਾਂਸ ਨੂੰ ਆਦੇਸ਼ ਦਿੱਤਾ ਸੀ ਕਿ ਉਹ 12 ਨਵੰਬਰ ਤੱਕ ਆਪਣੇ ਅਮਰੀਕੀ ਕਾਰੋਬਾਰ ਨੂੰ ਵੇਚ ਦੇਣ।ਬਾਅਦ ਵਿੱਚ ਅਮਰੀਕੀ ਖਰੀਦਾਰਾਂ ਨਾਲ ਕਿਸੇ ਸਮਝੌਤੇ ਤੱਕ ਪਹੁੰਚਣ ਲਈ ਇਹ ਸਮਾਂ ਹੱਦ 27 ਨਵੰਬਰ ਤੱਕ ਵਧਾਈ ਗਈ ਹੈ, ਜੇ ਚਾਰ ਦਸੰਬਰ ਤੱਕ ਚੀਨੀ ਕੰਪਨੀ ਆਪਣਾ ਕਾਰੋਬਾਰ ਨਾ ਵੇਚ ਸਕੀ ਤਾਂ ਅਮਰੀਕਾ ਵਿੱਚ ਟਿਕ-ਟਾਕ ‘ਤੇ ਪਾਬੰਦੀ ਲੱਗ ਸਕਦੀ ਹੈ। ਇਸਤੋਂ ਬਚਣ ਦੇ ਲਈ ਬਾਈਟਡਾਂਸ ਨੇ ਕਾਨੂੰਨੀ ਲੜਾਈ ਵੀ ਸ਼ੁਰੂ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ ਛੇ ਅਗੱਸਤ ਨੂੰ ਟਿਕ-ਟਾਕ ਨੂੰ ਪਾਬੰਦੀ ਹੇਠ ਲਿਆਉਣ ਵਾਲੇ ਆਦੇਸ਼ ‘ਤੇ ਦਸਖਤ ਕੀਤੇ ਸਨ। ਇਸ ਪਿੱਛੋਂਉਨ੍ਹਾਂ ਨੇ ਇੱਕ ਹੋਰ ਆਦੇਸ਼ ‘ਤੇ ਦਸਖਤ ਕੀਤੇ ਸਨ। ਇਸ ਵਿੱਚ ਟਿਕ-ਟਾਕ ਨੂੰ 90 ਦਿਨ ਵਿੱਚ ਆਪਣਾ ਕਾਰੋਬਾਰ ਵੇਚਣ ਜਾਂ ਅਮਰੀਕਾ ਵਿੱਚਂ ਆਪਣਾ ਬੋਰੀ-ਬਿਸਤਰਾ ਸਮੇਟਣ ਲਈ ਕਿਹਾ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਇਹ ਵੀ ਦੋਸ਼ ਲਾਇਆ ਸੀ ਕਿ ਟਿਕ-ਟਾਕ ਦੇ ਜ਼ਰੀਏ ਚੀਨ ਅਮਰੀਕੀ ਨਾਗਰਿਕਾਂ ਦੇ ਡੈਟੇ ਵਿੱਚ ਸੰਨ੍ਹ ਲੱਗਾ ਸਕਦਾ ਹੈ। ਹਾਲਾਂਕਿ ਚੀਨ ਅਤੇ ਟਿਕਟਾਕ ਨੇ ਇਸ ਤੋਂ ਇਨਕਾਰ ਕੀਤਾ ਸੀ।

Click Here To Read Punjabi newspaper

Continue Reading

ਰੁਝਾਨ