Shahid Jameel, chief scientist of the anti-corona strategy group, resigns
Connect with us [email protected]

ਸਿਹਤ

ਕੋਰੋਨਾ ਦੇ ਵਿਰੁੱਧ ਰਣਨੀਤੀ ਵਾਲੇ ਗਰੁੱਪ ਦੇ ਚੀਫ਼ ਵਿਗਿਆਨੀ ਸ਼ਾਹਿਦ ਜਮੀਲ ਵੱਲੋਂ ਅਸਤੀਫਾ

Published

on

Shahid Jameel

ਨਵੀਂ ਦਿੱਲੀ, 17 ਮਈ, – ਭਾਰਤ ਵਿੱਚ ਕੋਰੋਨਾ ਨਾਲ ਲੜਾਈ ਦੇ ਦੌਰਾਨ ਸੀਨੀਅਰ ਵਾਇਰਾਲੋਜਿਸਟ ਸ਼ਾਹਿਦ ਜਮੀਲ ਨੇ ਕੇਂਦਰ ਸਰਕਾਰ ਦੀ ਵਿਸ਼ੇਸ਼ ਕਮੇਟੀ ਦੇ ਮੁਖੀ ਵਜੋਂ ਅਸਤੀਫਾ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਾਹਿਦ ਜਮੀਲ ਨੇ ਆਖਿਆ ਸੀ ਕਿ ਵਿਗਿਆਨੀਆਂ ਨੂੰ ‘ਸਬੂਤ ਅਧਾਰਤ ਨੀਤੀ ਫੈਸਲਿਆਂ ਵੱਲ ਅੜੀਅਲ ਰੁਖ’ਝੱਲਣਾ ਪੈ ਰਿਹਾ ਹੈ।’ ਬੀਤੇ ਸ਼ੁੱਕਰਵਾਰ ਆਈ ਐੱਨ ਐੱਸ ਸੀ ਓ ਜੀ (ਇੰਡੀਅਨ ਸਾਰਸ ਕੋਵਿਡ ਜੀਨੋਮਿਕਸ ਕਨਸਾਰਟੀਅਮ) ਦੀ ਬੈਠਕ ਵਿਚ ਆਏ ਅਧਿਕਾਰੀਆਂ ਵਿੱਚੋਂ ਦੋ ਨੇ ਦੱਸਿਆ ਕਿ ਉਸੇ ਬੈਠਕ ਵਿੱਚ ਜਮੀਲ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ, ਪਰ ਫੋਨ ਕਾਲ ਅਤੇ ਸੰਦੇਸ਼ਾਂ ਦਾ ਜਮੀਲ ਨੇ ਕੋਈ ਜਵਾਬ ਨਹੀਂ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਜਮੀਲ ਨੇ ਅਸਤੀਫੇ ਦਾ ਕੋਈ ਕਾਰਨ ਨਹੀਂ ਦੱਸਿਆ। ਬੀਤੇ ਹਫ਼ਤੇ ਜਮੀਲ ਨੇ ‘ਨਿਊਯਾਰਕ ਟਾਈਮਜ਼’ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਬਾਰੇ ਲੇਖ ਲਿਖਿਆ ਅਤੇ ਕਿਹਾ ਸੀ, ‘ਭਾਰਤ ਵਿੱਚ ਮੇਰੇ ਸਾਥੀ ਵਿਗਿਆਨੀਆਂ ਵਿਚ ਇਨ੍ਹਾਂ ਕੋਸ਼ਿਸ਼ਾਂ ਬਾਰੇ ਖ਼ਾਸ ਸਮੱਰਥਨ ਹੈ, ਪਰ ਸਬੂਤ ਅਧਾਰਤ ਨੀਤੀ ਫੈਸਲਿਆਂ ਵੱਲ ਉਨ੍ਹਾਂ ਨੂੰ ਅੜੀਅਲ ਰੁਖਝੱਲਣਾ ਪੈ ਰਿਹਾ ਹੈ। 30 ਅਪ੍ਰੈਲ ਨੂੰ 800 ਤੋਂ ਵੱਧ ਭਾਰਤੀ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਅੰਕੜੇ ਹਾਸਲ ਕਰਾਏ ਜਾਣ ਤਾਂ ਜੋ ਉਹ ਸਟੱਡੀ ਕਰ ਸਕਣ, ਅਨੁਮਾਨ ਲਾ ਸਕਣ ਤੇ ਇਸ ਵਾਇਰਸ ਦਾਕਹਿਰ ਰੋਕਣ ਦੇ ਯਤਨ ਤੇਜ਼ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਵਿੱਚਕੋਰੋਨਾ ਕਾਬੂ ਤੋਂ ਬਾਹਰ ਹੋ ਚੁੱਕੀ ਹੈ, ਇਸ ਲਈ ਅੰਕੜਿਆਂ ਉੱਤੇ ਆਧਾਰਿਤ ਨੀਤੀ ਫੈਸਲੇ ਵੀ ਖਤਮ ਵਾਂਗ ਹਨ, ਜਿਸ ਦੀ ਮਨੁੱਖਾਂ ਨੂੰ ਜੋ ਕੀਮਤ ਚੁਕਾਉਣੀ ਪੈ ਰਹੀ ਹੈ, ਉਸ ਨਾਲ ਲੱਗਣ ਵਾਲੀ ਸੱਟ ਸਥਾਈ ਨਿਸ਼ਾਨ ਛੱਡ ਜਾਵੇਗੀ।
ਸ਼ਾਹਿਦ ਜਮੀਲ ਭਾਰਤ ਦੇ ਮੰਨੇ-ਪ੍ਰਮੰਨੇ ਵਿਗਿਆਨੀ ਹਨ, ਜੋ ਕੋਰੋਨਾ ਮਹਾਮਾਰੀਬਾਰੇ ਖੁੱਲ੍ਹਕੇ ਲਿਖਦੇ ਤੇ ਬੋਲਦੇ ਰਹੇ ਹਨ।ਉਹ ਵਾਇਰਸ ਦੇ ਫੈਲਾਅ ਨੂੰ ਸਹੀ ਤਰੀਕੇ ਨਾਲ ਨਾ ਰੋਕ ਸਕਣ ਦੀ ਤਿੱਖੀ ਆਲੋਚਨਾ ਕਰਦੇ ਰਹੇ ਅਤੇ ਦੂਸਰੀ ਲਹਿਰ ਦੌਰਾਨ ਭਾਰਤ ਵਿਚਲੇ ਹਾਲਾਤ ਤੇ ਸਰਕਾਰ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਲਿਖਿਆ ਹੈ। ਉਨ੍ਹਾਂ ਪੀਐੱਚਡੀ ਡਿਗਰੀ ਵਾਸਿ਼ੰਗਟਨ ਸਟੇਟ ਯੂਨੀਵਰਸਿਟੀ ਤੋਂ ਲਈ ਅਤੇ ਭਾਰਤ ਤੇ ਕਈ ਵਿਦੇਸ਼ੀ ਸਾਇੰਸ ਤੇ ਖੋਜ ਸੰਸਥਾਵਾਂ ਲਈ ਲੰਬਾ ਸਮਾਂ ਖੋਜ ਕਾਰਜ ਕੀਤੇ ਹਨ।ਅੱਜਕੱਲ੍ਹ ਉਹ ਅਸ਼ੋਕਾ ਯੂਨੀਵਰਸਿਟੀ ਵਿੱਚ ਸਕੂਲ ਆਫ਼ ਬਾਇਓ ਸਾਇੰਸ ਦੇ ਡਾਇਰੈਕਟਰ ਹਨ ਅਤੇ ਹੈਪੇਟਾਇਟਸ ਈ ਵਾਇਰਸ ਉੱਤੇ ਖੋਜ ਲਈ ਜਾਣੇ ਜਾਂਦੇ ਹਨ।

ਸਿਹਤ

ਬਿਨਾਂ ਮਾਸਕ ਲਾਏ ਗੱਲਬਾਤ ਕਰਨ ਨਾਲ ਕੋਰੋਨਾ ਫੈਲ ਸਕਦੈ

Published

on

mask

ਨਿਊ ਯਾਰਕ, 10 ਜੂਨ – ਇੱਕ ਖੋਜ ਅਨੁਸਾਰ ਸੀਮਿਤ ਥਾਵਾਂ ਉਤੇ ਬਿਨਾਂ ਮਾਸਕ ਦੇ ਬੋਲਣ ਨਾਲ ਐਸ ਏ ਆਰ ਐਸ ਕੋਵ 2 ਫੈਲਣ ਦਾ ਸਭ ਤੋਂ ਵੱਧ ਖਤਰਾ ਹੈ, ਜੋ ਵਾਇਰਸ ਕੋਵਿਡ-19 ਦਾ ਕਾਰਨ ਬਣਦਾ ਹੈ।
ਜਰਨਲ ਆਫ ਇੰਟਰਨਲ ਮੈਡੀਸਨ ਵਿੱਚ ਛਪੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਬੋਲਣ ਵੇਲੇ ਅਲੱਗ-ਅਲੱਗ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ, ਜੋ ਅਲੱਗ-ਅਲੱਗ ਮਾਤਰਾ ਮਾਤਰਾ ਵਿੱਚ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਜ਼ਿਆਦਾਤਰ ਸਬੰਧਤ ਮੱਧਮ ਆਕਾਰ ਦੀਆਂ ਬੂੰਦਾਂ ਹਨ, ਜੋ ਕਾਫੀ ਮਿੰਟਾਂ ਦੇ ਲਈ ਹਵਾ ਵਿੱਚ ਰਹਿੰਦੀਆਂ ਹਨ ਅਤੇ ਸਾਹ ਰਾਹੀਂ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਮੈਰੀਲੈਂਡ ਵਿੱਚ ਯੂ ਐਸ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਇਜੈਸਟਿਵ ਐਂਡ ਕਿਡਨੀ ਡਿਜੀਜ ਦੇ ਐਡਰੀਆਨ ਬੈਕਸ ਨੇ ਕਿਹਾ, ਅਸੀਂ ਸਭ ਨੇ ਦੇਖਿਆ ਹੈ ਕਿ ਜਦ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਕੁਝ ਬੂੰਦਾਂ ਉਡਦੀਆਂ ਹਨ, ਪਰ ਹਜ਼ਾਰਾਂ ਅਤੇ ਛੋਟੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਬੈਕਸ ਨੇ ਕਿਹਾ, ਜਦ ਪਾਣੀ ਅਜਿਹੇ ਭਾਸ਼ਣ ਵਾਲੇ ਸੰਭਾਵੀ ਰੂਪ ਵਿੱਚ ਵਾਇਰਸ ਨਾਲ ਭਰਪੂਰ ਬੂੰਦਾਂ ਨਾਲ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਉਹ ਧੂੰਏਂ ਵਾਂਗ ਹਵਾ ਵਿੱਚ ਮਿੰਟਾਂ ਤਕ ਤੈਰਦੇ ਹਨ, ਜਿਸ ਨਾਲ ਦੂਸਰਿਆਂ ਨੂੰ ਖਤਰਾ ਹੁੰਦਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਮਗਰੋਂ ਖੋਜਕਾਰਾਂ ਨੇ ਤਰਕ ਦਿੱਤਾ ਕਿ ਕੋਵਿਡ-19 ਹਵਾਈ ਨਹੀਂ ਸੀ। ਯੂ ਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਸਾਹ ਤਰਲ ਪਦਾਰਥ ਦੇ ਸੰਪਰਕ ਵਿੱਚ ਬਹੁਤ ਮਹੀਨ ਸਾਹ ਦੀਆਂ ਬੂੰਦਾਂ ਅਤੇ ਏਅਰਸੋਲ ਕਣ ਹਵਾ ਵਿੱਚ ਮੌਜੂਦ ਹੁੰਦੇ ਹਨ ਅਤੇ ਜੋ ਵਾਇਰਸ ਲੈ ਜਾਂਦੇ ਹਨ।

Read More Punjabi Newspaper

Continue Reading

ਸਿਹਤ

ਕੋਰੋਨਾ ਫੇਫੜਿਆਂ ਉਤੇ ਗਹਿਰਾ ਅਸਰ ਪਾ ਸਕਦੈ

Published

on

Corona

ਬ੍ਰਿਟੇਨ, 28 ਮਈ – ਕੋਰੋਨਾ ਵਾਇਰਸ (ਕੋਵਿਡ-19) ਦਾ ਸਭ ਤੋਂ ਵੱਧ ਫੇਫੜਿਆਂ ਉਤੇ ਅਸਰ ਪੈਂਦਾ ਹੈ। ਇਸ ਦਾ ਨਵੀਂ ਖੋਜ ਤੋਂ ਪਤਾ ਲੱਗਾ ਹੈੈ। ਵਿਗਿਆਨੀਆਂ ਨੂੰਕੋਰੋਨਾ ਪੀੜਤਾਂ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਬਾਅਦ ਵੀ ਫੇਫੜਿਆਂ ਨੂੰ ਲਗਾਤਾਰ ਨੁਕਸਾਨ ਪਹੁੰਚਣ ਦੇ ਲੱਛਣਾਂ ਦਾ ਪਤਾ ਲੱਗਾ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਸ਼ੇਫੀਲਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਸੀਟੀ ਸਕੈਨ ਅਤੇ ਕਲੀਨੀਕਲ ਟੈਸਟ ਨਾਲ ਇਸ ਦੀ ਪਛਾਣ ਨਹੀਂ ਹੋਈ। ਹਾਈਪਰਪੋਲਾਈਰਾਈਜ਼ਡ ਜੇਨਾਨ ਐਮ ਆਰ ਆਈ ਸਕੈਨ ਦੇ ਨਾਲ ਕੋਰੋਨਾ ਰੋਗੀਆਂ ਦੇ ਫੇਫੜਿਆਂ ਵਿੱਚ ਅਸਮਾਨਤਾ ਪਾਈ ਗਈ। ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਪਿੱਛੋਂ ਕਈ ਮਰੀਜ਼ਾਂ ਵਿੱਚ ਇਸ ਦੀ ਪਛਾਣ ਕੀਤੀ ਗਈ। ਕੁਝ ਮਰੀਜਾਂ ਨੂੰ ਨੌਂ ਮਹੀਨੇ ਬਾਅਦ ਫੇਫੜਿਆਂ ਨੂੰ ਨੁਕਸਾਨ ਹੋਇਆ ਹੈ। ਰੇਡੀਓਲਾਜੀ ਮੈਗਜ਼ੀਨ ਵਿੱਚ ਛਪੀ ਖੋਜ ਤੋਂ ਜ਼ਾਹਰ ਹੋਇਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ ਨੂੰ ਵੀ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਸਾਹ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੋਜਕਾਰਾਂ ਨੇ ਇਹ ਕਿਹਾ ਕਿ ਇਸ ਦੀ ਪੁਸ਼ਟੀ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ। ਖੋਜ ਦੇ ਪ੍ਰਮੁੱਖ ਖੋਜਕਾਰ ਅਤੇ ਆਕਸਫੋਰਡ ਦੇ ਪ੍ਰੋਫੈਸਰ ਫਰਗਸ ਗਲੀਸਨ ਨੇ ਕਿਹਾ, ‘ਹਸਪਤਾਲ ਤੋਂ ਛੁੱਟੀ ਮਿਲਣ ਦੇ ਮਹੀਨਿਆਂ ਬਾਅਦ ਵੀ ਕਈ ਮਰੀਜ਼ਾਂ ਨੂੰ ਸਾਹ ਫੁੱਲਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਲੋਕਾਂ ਦੇ ਸੀਟੀ ਸਕੈਨ ਵਿੱਚ ਫੇਫੜਿਆਂ ਨੂੰ ਠੀਕ ਪਾਇਆ ਗਿਆ ਸੀ। ਇਹ ਨਤੀਜੇ ਸ਼ੁਰੂਆਤੀ ਹਨ। ਸਾਨੂੰ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਸਮਝਣ ਦੇ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ।’

Continue Reading

ਸਿਹਤ

ਮਾਹਿਰਾਂ ਮੁਤਾਬਕ ਕੋਰੋਨਾ ਮਿਊਟੈਂਟ ਧਾਰਮਿਕ ਸਮਾਗਮਾਂ ਅਤੇ ਪ੍ਰਵਾਸੀ ਮਜ਼ਦੂਰਾਂ ਕਾਰਨ ਫੈਲਿਆ

Published

on

corona

ਕੁੰਭ ਨੂੰ ਕੋਰੋਨਾ ਨਾਲ ਜੋੜਨ ਦੀ ਹਿੰਦੂ ਧਰਮ ਗੁਰੂਆਂ ਵੱਲੋਂ ਨਿੰਦਾ
ਨਵੀਂ ਦਿੱਲੀ, 20 ਮਈ, – ਕੋਰੋਨਾਵਾਇਰਸਦੀ ਦੂਸਰੀ ਲਹਿਰ ਅੱਜਕੱਲ੍ਹ ਵਿੱਚ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ, ਭਾਵੇਂ ਇਸ ਹਫਤੇ ਦੌਰਾਨ ਥੋੜ੍ਹਾ ਕੁ ਘਟੀ ਹੈ, ਪਰ ਕੋਰੋਨਾ ਦੇ ਨਵੇਂ ਕੇਸਅਜੇ ਆ ਰਹੇ ਹਨ ਅਤੇ ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਬਹੁਤ ਜਿ਼ਆਦਾ ਹੈ।
ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ ਸੀ ਐੱਮ ਆਰ) ਨੇ ਆਪਣੀ ਇਕ ਖੋਜ ਵਿਚ ਦਾਅਵਾ ਕੀਤਾ ਹੈ ਕਿ ਕੋਵਿਡ-19 ਦੀ ਦੂਸਰੀ ਲਹਿਰ ਦੇ ਪਿੱਛੇ ਜਿੰਮੇਵਾਰ ਮੰਨੇ ਜਾਂਦੇ ਕੋਰੋਨਾਵਾਇਰਸ ਦੇ ਮਿਊਟੈਂਟ ਨੂੰ ਵਿਦੇਸ਼ੀ ਯਾਤਰੀ ਭਾਰਤ ਵਿੱਚ ਲਿਆਏ ਅਤੇ ਇਸਮਗਰੋਂ ਇਹ ਬਦਲਣ ਯੋਗ ਵਾਇਰਸ ਪ੍ਰਵਾਸੀ ਮਜ਼ਦੂਰਾਂ ਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਰਾਹੀਂ ਦੇਸ਼ ਵਿੱਚ ਫੈਲਿਆ ਸੀ।ਮੀਡੀਆ ਰਿਪੋਰਟਾਂ ਅਨੁਸਾਰ ਆਈਸੀਐਮਆਰ ਦੀ ਖੋਜ ਕਹਿੰਦੀ ਹੈ ਕਿ ਸ਼ੁਰੂ ਦੇ ਪੜਾਅ ਵਿੱਚ ਕੋਰੋਨਾ ਲਾਗ ਦੇ ਫੈਲਣ ਦਾ ਪਤਾ ਮੁੱਖ ਤੌਰ ਉੱਤੇ ਪ੍ਰਵਾਸੀ ਮਜ਼ਦੂਰਾਂ ਅਤੇ ਧਾਰਮਿਕ ਸਮਾਗਮਾਂਦੀ ਸਰਗਰਮੀ ਤੋਂ ਮਿਲ ਸਕਦਾ ਹੈ। ਸ਼ੁਰੂ ਦੇ ਇਸ ਪੜਾਅ ਦੇ ਨਮੂਨਿਆਂ ਤੋਂ ਸਾਰਸ ਸੀਓ ਵੀ -2 ਵਾਲੇ ਰੂਫ ਵਿੱਚ ਵੇਖੀ ਗਈ ਅਮੀਨੋ ਐਸਿਡ ਪਰਿਵਰਤਨ ਦੀ ਖੁੱਲ੍ਹੀ ਪਛਾਣ ਇਸ ਸਮੇਂਫੈਲਦੇ ਪਏ ਸਟ੍ਰੇਨ ਦੇ ਵਧਣ ਨੂੰ ਦਰਸਾਉਂਦੀ ਹੈ, ਜਿਹੜਾ ਇੱਕ ਸੀਰੀਅਸ ਮਾਮਲਾ ਹੈ।
ਦੂਸਰੇ ਪਾਸੇ ਹਿੰਦੂ ਧਰਮ ਦੇ ਪ੍ਰਮੁੱਖ ਧਰਮ ਗੁਰੂਆਂ ਨੇ ਹਰਿਦੁਆਰ ਵਿੱਚ ਹੋਏ ਕੁੰਭ ਮੇਲੇ ਨੂੰ ਕੋਰੋਨਾ ਇਨਫੈਕਸ਼ਨ ਦੇ ਪਸਾਰ ਨਾਲ ਜੋੜਨ ਦੀ ਨਿੰਦਾ ਕੀਤੀ ਅਤੇ ਇਸ ਨੂੰ ਹਿੰਦੂਆਂ ਤੇ ਉਨ੍ਹਾਂ ਦੀਆਂ ਪ੍ਰੰਪਰਾਵਾਂ ਦਾ ਅਪਮਾਨ ਕਿਹਾ ਹੈ। ਧਰਮ ਗੁਰੂਆਂ ਨੇ ਕਿਹਾ ਕਿ ਕੁੰਭ ਮੇਲਾ ਕਰਵਾਉੁਣ ਤੋਂ ਬਾਅਦ ਉੱਤਰਾਖੰਡ ਵਿੱਚ ਕੋਰੋਨਾ ਇਨਫੈਕਸ਼ਨ ਦੇ ਕੇਸਾਂ ਦਾ ਵਾਧਾ ਨਹੀਂ ਹੋਇਆ ਸੀ।ਇਨ੍ਹਾਂ ਧਰਮ ਗੁਰੂਆਂ ਨੇ ਕਿਸੇ ਸਿਆਸੀ ਪਾਰਟੀ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਦਾ ਬਿਆਨ ਭਾਜਪਾ ਵੱਲੋਂ ਕਾਂਗਰਸ ਉੱਤੇ ਮਹਾਮਾਰੀ ਦੀ ਦੂਸਰੀ ਲਹਿਰ ਲਈ ਮੋਦੀ ਸਰਕਾਰ ਦੀ ਬਦਨਾਮੀਅਤੇ ਕੁੰਭ ਨੂੰ ਇਨਫੈਕਸ਼ਨ ਦੇ ਪਸਾਰ ਨਾਲ ਜੋੜਨ ਲਈ ‘ਟੂਲਕਿੱਟ’ ਬਣਾਉਣ ਦੇ ਦੋਸ਼ ਲਾਉਣ ਦੇ ਇਕ ਦਿਨ ਬਾਅਦ ਆਇਆ ਹੈ। ਕਾਂਗਰਸ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।ਜੂਨਾ ਅਖਾੜਾ ਦੇ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਕਿਹਾ ਕਿ ਕੁੰਭ ਭਾਰਤੀ ਸੰਸਕ੍ਰਿਤੀ ਅਤੇ ਇਸ ਦੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ।ਇਸ ਨੂੰ ਕੋਰੋਨਾ ਦੇ ਵਧਦੇ ਕੇਸਾਂ ਨਾਲ ਜੋੜਨਾ ਭਾਰਤ ਦੀ ਸੰਸਕ੍ਰਿਤੀ ਉੱਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਕੁੰਭ ਦੀ ਗ਼ਲਤ ਜਾਣਕਾਰੀ ਫੈਲਾਉਣ ਦੀ ਸਾਰੇ ਸਾਧੂ ਸੰਤ ਆਲੋਚਨਾ ਕਰਦੇ ਹਨ ਤੇ ਏਦਾਂ ਦੀ ਸਿਆਸਤ ਠੀਕ ਨਹੀਂ। ਸਵਾਮੀ ਕੈਲਾਸ਼ਨੰਦ ਗਿਰੀ ਨੇ ਵੀ ਕੁੰਭ ਨੂੰ ਕੋਰੋਨਾ ਨਾਲ ਜੋੜਨ ਨੂੰ ਬਦਕਿਸਮਤੀ ਦੱਸਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca